WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਲਖੀਮਪੁਰ ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ         (08/10/2021)

lall

74ਤੁਮ ਇਸ ਕਦਰ ਜੋ ਨਿਡਰ ਹੋ ਕੇ ਜ਼ੁਲਮ ਕਰਤੇ ਹੋ,
ਡਰੋ, ਹਮਾਰਾ-ਤੁਮਹਾਰਾ ਕੋਈ ਖ਼ੁਦਾ ਭੀ ਹੈ।


'ਤਾਬਾਂ ਅਬਦੁਲ ਹਈ' ਦਾ ਇਹ ਸ਼ਿਅਰ ਲਖੀਮਪੁਰ ਖੀਰੀ (ਯੂ.ਪੀ.) ਦੇ ਪਿੰਡ ਤਿਕੁਨੀਆ ਵਿਚ ਵਾਪਰੀ ਹਿਰਦੇਵੇਦਕ ਘਟਨਾ ਦੇ ਸੰਬੰਧ ਵਿਚ ਲਿਖਣਾ ਜ਼ਰੂਰੀ ਜਾਪਦਾ ਹੈ। ਠੀਕ ਹੈ ਕਿ ਹਕੂਮਤ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ, ਫਿਰ ਪੂਰੇ ਦੇਸ਼ ਦਾ ਗ੍ਰਹਿ ਰਾਜ ਮੰਤਰੀ ਹੋਣਾ ਤਾਂ ਸਚਮੁੱਚ ਹੀ ਬਹੁਤ ਵੱਡੀ ਤਾਕਤ ਹੈ। ਹਰ ਜ਼ੁਲਮ ਕਰਨ ਵਾਲਾ ਸਦਾ ਇਹੀ ਸਮਝਦਾ ਹੈ ਕਿ ਸਮਾਂ ਤਾਂ ਮੇਰਾ ਗੁਲਾਮ ਬਣ ਗਿਆ ਹੈ ਪਰ ਸੱਚ ਇਹੀ ਹੈ ਕਿ ਸਮਾਂ ਬਦਲਦਿਆਂ ਦੇਰ ਨਹੀਂ ਲਗਦੀ, 'ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ'।

ਹੁਣ ਤੱਕ ਆਏ ਵੀਡੀਓ ਕਲਿਪ ਇਹ ਸਾਫ਼ ਕਰਦੇ ਹਨ ਕਿ ਨਿਹੱਥੇ ਵਾਪਸ ਪਰਤ ਰਹੇ ਕਿਸਾਨਾਂ 'ਤੇ ਪਿੱਛੋਂ ਗੱਡੀਆਂ ਚੜ੍ਹਾ ਕੇ ਉਨ੍ਹਾਂ ਨੂੰ ਦਰੜ ਦਿੱਤਾ ਗਿਆ। ਇਹ ਵੀ ਸਾਫ਼ ਹੋ ਗਿਆ ਹੈ ਕਿ ਕਿਸਾਨਾਂ ਨੂੰ ਦਰੜਨ ਵਾਲੀਆਂ ਦੋ ਗੱਡੀਆਂ ਲੋਕਾਂ ਵਲੋਂ ਘੇਰ ਕੇ ਸਾੜ ਦਿੱਤੀਆਂ ਗਈਆਂ। ਪਰ ਇਹ ਦੋ ਗੱਡੀਆਂ ਹੀ ਨਹੀਂ ਸਨ, ਸਗੋਂ ਇਕ ਹੋਰ ਤੀਸਰੀ ਗੱਡੀ ਵੀ ਸੀ ਜੋ ਸਵਾਰਾਂ ਸਮੇਤ ਮੌਕਾ-ਏ-ਵਾਰਦਾਤ ਤੋਂ ਫਰਾਰ ਹੋਣ ਵਿਚ ਸਫਲ ਰਹੀ।

ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦੀ ਕੁਰਸੀ 'ਤੇ ਬੈਠਾ ਵਿਅਕਤੀ ਇਸ ਦੁਰਘਟਨਾ ਤੋਂ ਕੁਝ ਦਿਨ ਪਹਿਲਾਂ ਧਮਕੀ ਭਰਿਆ ਬਿਆਨ ਦੇਣ ਦੀ ਹਿਮਾਕਤ ਹੀ ਨਹੀਂ ਕਰਦਾ ਸਗੋਂ ਸਿਰਫ ਕੁਝ ਦਿਨਾਂ ਬਾਅਦ ਹੀ ਉਸ ਦੀਆਂ ਗੱਡੀਆਂ ਜੀਂਦੇ ਜਾਗਦੇ ਬੰਦਿਆਂ ਨੂੰ ਦਰੜ ਦਿੰਦੀਆਂ ਹਨ। ਇਥੇ ਇਹ ਦੋਸ਼ ਵੀ ਲਗਦਾ ਹੈ ਕਿ ਇਸ ਘਟਨਾ ਵਿਚ ਮੰਤਰੀ ਦਾ ਆਪਣਾ ਪੁੱਤਰ ਵੀ ਸ਼ਾਮਿਲ ਸੀ। ਇਥੋਂ ਤੱਕ ਕਿ ਮੰਤਰੀ ਦੇ ਪੁੱਤਰ ਦੇ ਇਕ ਸਾਥੀ ਦਾ ਬਿਆਨ ਵੀ ਇਹ ਸਾਫ਼ ਕਰਦਾ ਹੈ ਕਿ ਇਸ ਬੇਰਹਿਸ ਤੇ ਬੇਕਿਰਕ ਕਾਰਵਾਈ ਵਿਚ ਮੰਤਰੀ ਦਾ ਬੇਟਾ 'ਅਸ਼ੀਸ਼ ਮਿਸ਼ਰਾ' ਵੀ ਸ਼ਾਮਿਲ ਸੀ। ਬੇਸ਼ੱਕ ਬਦਲੇ ਵਿਚ ਮਾਰੇ ਗਏ ਵਿਅਕਤੀ ਵੀ ਇਨਸਾਨ ਸਨ, ਕਾਨੂੰਨ ਨੂੰ ਹੱਥ ਵਿਚ ਲੈਣਾ ਠੀਕ ਨਹੀਂ ਸੀ ਪਰ ਅਜਿਹੇ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਕੌਣ ਹੈ?

ਕੀ ਇਹ ਅਸੰਵੇਦਨਸ਼ੀਲਤਾ ਦੀ ਹੱਦ ਨਹੀਂ ਕਿ ਇਕ ਅਜਿਹੀ ਘਟਨਾ ਜਿਸ ਵਿਚ 8 ਮਨੁੱਖੀ ਜਾਨਾਂ ਗਈਆਂ ਹਨ ਤੇ ਕਰੀਬ ਏਨੇ ਹੀ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੁੰਦੇ ਹਨ ਸੰਬੰਧੀ ਇਲਜ਼ਾਮ ਦੇਸ਼ ਦੇ ਗ੍ਰਹਿ ਰਾਜ ਮੰਤਰੀ ਤੇ ਉਸ ਦੇ ਬੇਟੇ 'ਤੇ ਲਗਦੇ ਹਨ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਬੰਧਿਤ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਬੁੱਲ੍ਹ ਸੀ ਲੈਂਦੇ ਹਨ। ਇਕ ਲਫ਼ਜ਼ ਵੀ ਨਹੀਂ ਕਹਿੰਦੇ?

ਪ੍ਰਧਾਨ ਮੰਤਰੀ ਨੂੰ ਆਪਣੇ ਮਜ਼ਬੂਤ ਅਕਸ ਵਾਂਗ ਕਾਰਵਾਈ ਕਰਦਿਆਂ ਸਭ ਤੋਂ ਪਹਿਲਾਂ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਤੋਂ ਅਸਤੀਫ਼ਾ ਲੈਣਾ ਚਾਹੀਦਾ ਸੀ ਜਾਂ ਉਸ ਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਸੀ। ਕਿਉਂਕਿ ਇਹ ਕਿਵੇਂ ਸੰਭਵ ਹੈ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਵਿਚ ਦੂਜੇ ਨੰਬਰ 'ਤੇ ਬੈਠਾ ਵਿਅਕਤੀ ਜਾਂਚ ਨੂੰ ਪ੍ਰਭਾਵਿਤ ਨਹੀਂ ਕਰੇਗਾ?

ਮੰਤਰੀ ਦੇ ਪੁੱਤਰ 'ਤੇ ਮਾਮਲਾ ਦਰਜ ਕਰਨਾ ਪਿਆ, ਪਰ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹਾਲਾਂਕਿ ਉਹ 'ਭਗੌੜਾ' ਨਹੀਂ ਸ਼ਰ੍ਹੇਆਮ ਫਿਰ ਰਿਹਾ ਹੈ। ਉਂਜ ਏਨੀ ਸੰਵੇਦਨਹੀਣਤਾ ਦੀ ਲੋਕ ਰਾਜ ਵਿਚ ਹੁੰਦੀ ਨਹੀਂ ਕੀਤੀ ਜਾ ਸਕਦੀ, ਜਿੰਨੀ ਸਮੇਂ ਦੇ ਹੁਕਮਰਾਨ ਦਿਖਾ ਰਹੇ ਹਨ।

ਕਿਤਨੀ ਬੇਹਿਸ ਬਸਤੀ ਹੈ ਯੇ,
ਇੰਸਾਂ ਭੀ ਹੈ ਜੈਸੇ ਪੱਥਰ।

ਹਾਂ ਇਹ ਤਸੱਲੀ ਦੀ ਗੱਲ ਹੈ ਕਿ ਭਾਰਤ ਦੀ 'ਸੁਪਰੀਮ ਕੋਰਟ' ਨੇ ਇਸ ਮਾਮਲੇ ਦਾ ਖ਼ੁਦ ਨੋਟਿਸ ਲੈ ਕੇ ਇਸ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ।

ਸਿੱਧੂ ਬਨਾਮ ਚੰਨੀ
ਖ਼ੁਦ ਅਪਨੇ ਹਾਥ ਸੇ ਲੇਨਾ ਥਾ ਇੰਤਕਾਮ ਮੁਝੇ,
ਮੈਂ ਅਪਨੇ ਹਾਥ ਕੇ ਪੱਥਰ ਸੇ ਸੰਗਸਾਰ ਹੂਆ।

ਪੰਜਾਬ ਕਾਂਗਰਸ ਦੀ ਰਾਜਨੀਤੀ ਵਿਚ ਪਿਛਲੇ ਦਿਨਾਂ ਵਿਚ ਜੋ ਕੁਝ ਵਾਪਰਿਆ ਤੇ ਵਾਪਰ ਰਿਹਾ ਹੈ, ਉਸ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਤੇਜ਼ੀ, ਮੁਸਤੈਦੀ, ਚੌਕੰਨੇਪਨ ਅਤੇ ਰਾਜਨੀਤਕ ਹੌਸਲੇ ਨਾਲ ਕੰਮ ਕਰ ਰਹੇ ਹਨ, ਉਸ ਨਾਲ ਉਹ ਤੇਜ਼-ਤਰਾਰ 'ਸਮਝੇ' ਜਾਂਦੇ ਪੰਜਾਬ ਕਾਂਗਰਸ ਦੇ 'ਅਸਤੀਫ਼ਾ' ਦੇ ਚੁੱਕੇ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਕਾਫੀ ਭਾਰੇ ਪੈ ਰਹੇ ਹਨ।

ਇਹ ਪਹਿਲੀ ਵਾਰ ਹੈ ਕਿ 'ਲਖੀਮਪੁਰ ਖੀਰੀ' ਮਾਮਲੇ ਵਿਚ ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਰਾਜਨੀਤਕ ਤੌਰ 'ਤੇ ਇਕ ਮਜ਼ਬੂਤ ਵਿਰੋਧੀ ਨੇਤਾ ਵਜੋਂ ਉੱਭਰ ਕੇ ਸਾਹਮਣੇ ਆਏ ਹਨ ਅਤੇ ਇਸ ਸਫਲਤਾ ਵਿਚ ਪੰਜਾਬ ਦੇ ਮੁੱਖ ਮੰਤਰੀ ਚੰਨੀ ਵੀ ਆਪਣੀ ਛਾਪ ਛੱਡਣ ਵਿਚ ਸਫਲ ਰਹੇ ਹਨ। ਨਿਸਚਿਤ ਤੌਰ 'ਤੇ ਇਸ ਤਰ੍ਹਾਂ ਉਨ੍ਹਾਂ ਦੀ ਨੇੜਤਾ ਰਾਹੁਲ ਗਾਂਧੀ ਨਾਲ ਕੁਝ ਵਧੀ ਹੀ ਹੋਵੇਗੀ।

ਭਾਵੇਂ ਅਜੇ ਨਵੇਂ ਮੁੱਖ ਮੰਤਰੀ ਨੇ 18 ਨੁਕਾਤੀ ਪ੍ਰੋਗਰਾਮ ਲਾਗੂ ਕਰਨ ਵੱਲ ਕੋਈ ਮਾਅਰਕਾਖੇਜ਼ ਕਦਮ ਨਹੀਂ ਪੁੱਟਿਆ ਪਰ ਇਹ ਜ਼ਰੂਰ ਸਪੱਸ਼ਟ ਹੋ ਗਿਆ ਹੈ ਕਿ ਉਹ ਕਾਂਗਰਸ ਪ੍ਰਧਾਨ ਸਿੱਧੂ ਨੂੰ 'ਸੁਪਰ ਮੁੱਖ ਮੰਤਰੀ' ਵਜੋਂ ਹਾਵੀ ਨਹੀਂ ਹੋਣ ਦੇਣਗੇ।

ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਇਕ ਵੱਡਾ ਕਾਫ਼ਲਾ ਲੈ ਕੇ ਲਖੀਮਪੁਰ ਖੀਰੀ ਵੱਲ ਰਵਾਨਾ ਹੋਏ ਸਨ ਪਰ ਉੱਤਰ ਪ੍ਰਦੇਸ਼ ਦੀ ਸਹਾਰਨਪੁਰ ਸਰਹੱਦ ਨੇੜੇ ਉੱਤਰ ਪ੍ਰਦੇਸ਼ ਪੁਲਿਸ ਨੇ ਨਵਜੋਤ ਸਿੰਘ ਸਿੱਧੂ, ਕੁਲਵੰਤ ਸਿੰਘ ਨਾਗਰਾ, ਪ੍ਰਗਟ ਸਿੰਘ, ਵਿਜੈਇੰਦਰ ਸਿੰਗਲਾ, ਰਾਜਾ ਵੜਿੰਗ, ਹਰਦੇਵ ਸਿੰਘ ਲਾਡੀ, ਗੁਰਕੀਰਤ ਸਿੰਘ ਕੋਟਲੀ, ਫਤਹਿਜੰਗ ਸਿੰਘ ਬਾਜਵਾ ਤੇ ਮਦਨ ਲਾਲ ਜਲਾਲਪੁਰ ਆਦਿ ਕਾਂਗਰਸੀ ਆਗੂਆਂ ਤੇ ਮੰਤਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਪਰ ਇਸ ਤੋਂ ਇਕ ਗੱਲ ਹੋਰ ਵੀ ਸਾਫ਼ ਹੁੰਦੀ ਹੈ ਕਿ ਹੁਣ ਸਿੱਧੂ ਪ੍ਰਧਾਨਗੀ ਛੱਡਣ ਦੇ ਰੌਂਅ ਵਿਚ ਨਹੀਂ ਹਨ। ਰਹੀ ਗੱਲ ਅਸਤੀਫ਼ੇ ਦੀ, ਤਾਂ ਪੰਜਾਬ ਕਾਂਗਰਸ ਦੇ ਪਹਿਲੇ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫ਼ਾ ਵੀ ਲੰਮੇ ਸਮੇਂ ਤੱਕ ਬਿਨਾਂ ਪ੍ਰਵਾਨ ਜਾਂ ਅਪ੍ਰਵਾਨ ਹੋਏ ਹੀ ਲਟਕਿਆ ਰਿਹਾ ਸੀ। ਪਰ ਇਕ ਫ਼ਰਕ ਜ਼ਰੂਰ ਹੈ ਕਿ ਜਾਖੜ ਨੂੰ ਕਾਂਗਰਸ ਪ੍ਰਧਾਨ ਨੇ ਦੋ ਵਾਰ ਕੰਮ ਕਰਦੇ ਰਹਿਣ ਲਈ ਕਿਹਾ ਸੀ ਜਦੋਂ ਕਿ ਚਰਚਾ ਹੈ ਕਿ ਰਾਹੁਲ ਗਾਂਧੀ ਨੇ ਇਕ ਵਾਰ ਤਾਂ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰਨ ਲਈ ਵੀ ਕਹਿ ਦਿੱਤਾ ਸੀ ਪਰ ਹਾਈਕਮਾਨ ਵਿਚ ਸਿੱਧੂ ਦੇ ਬਾਕੀ ਸਮਰਥਕਾਂ ਅਤੇ ਕਾਂਗਰਸ ਦਾ ਭਲਾ ਚਾਹੁਣ ਵਾਲਿਆਂ ਨੇ ਸਿੱਧੂ ਨੂੰ ਸਮਝਾਇਆ ਕਿ ਚੋਣਾਂ ਸਿਰ 'ਤੇ ਹਨ ਤੇ ਇਹ ਵੇਲਾ ਜ਼ਿੱਦ ਕਰਨ ਦਾ ਨਹੀਂ।

ਸਾਫ਼ ਸਪੱਸ਼ਟ ਹੈ ਕਿ ਚੰਨੀ ਨੇ ਆਪਣੀਆਂ ਰਾਜਨੀਤਕ ਗੋਟੀਆਂ ਸਿੱਧੂ ਨਾਲੋਂ ਜ਼ਿਆਦਾ ਸਿਆਣਪ ਨਾਲ ਖੇਡੀਆਂ ਹਨ। ਚੰਨੀ ਨੇ ਆਪਣੀ ਬਰਤਰੀ ਸਾਬਤ ਕਰਨ ਲਈ ਜਿਥੇ ਇਹ ਬਿਆਨ ਦੇਣ ਦੀ ਹਿੰਮਤ ਕੀਤੀ ਕਿ ਤੁਸੀਂ ਪਾਰਟੀ ਚਲਾਓ, ਸਰਕਾਰ ਸਾਨੂੰ ਚਲਾਉਣ ਦਿਓ, ਉਥੇ ਉਨ੍ਹਾਂ ਨੇ ਸਿੱਧੂ ਦੀ ਹਮਾਇਤ ਵਿਚ ਅਸਤੀਫ਼ਾ ਦੇਣ ਵਾਲੀ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਦੀ ਪਤਨੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਮੰਤਰੀਆਂ ਨੂੰ ਜ਼ਿਲ੍ਹਿਆਂ ਦੀਆਂ ਜ਼ਿੰਮੇਵਾਰੀਆਂ ਸੌਂਪਦਿਆਂ ਅਣਦੇਖਿਆਂ ਕਰ ਦਿੱਤਾ।

ਹਾਲਾਂਕਿ ਇਹ ਵੀ ਚਰਚਾ ਹੈ ਕਿ ਰਾਹੁਲ ਗਾਂਧੀ ਰਜ਼ੀਆ ਦਾ ਅਸਤੀਫ਼ਾ ਪ੍ਰਵਾਨ ਕਰਨ ਦੇ ਹੱਕ ਵਿਚ ਵੀ ਸਨ ਪਰ ਦੱਸਿਆ ਗਿਆ ਹੈ ਕਿ ਚੰਨੀ ਨੇ ਖ਼ੁਦ ਹੀ ਰਜ਼ੀਆ ਦਾ ਅਸਤੀਫ਼ਾ ਮਨਜ਼ੂਰ ਨਾ ਕਰਕੇ ਲੜਾਈ ਨੂੰ ਰੋਕਣ ਦੀ ਸਲਾਹ ਦਿੱਤੀ ਸੀ। ਅਸੀਂ ਸਮਝਦੇ ਹਾਂ ਕਿ ਜੇ ਹੁਣ ਸਿੱਧੂ ਕੋਈ ਨਵੀਂ ਜ਼ਿੱਦ ਨਹੀਂ ਕਰਦੇ ਤਾਂ ਉਨ੍ਹਾਂ ਦੇ ਅਸਤੀਫ਼ੇ ਦੀ ਮਨਜ਼ੂਰੀ ਜਾਂ ਪੰਜਾਬ ਕਾਂਗਰਸ ਦਾ ਕੋਈ ਨਵਾਂ ਪ੍ਰਧਾਨ ਬਣਾਏ ਜਾਣ ਦਾ ਮਾਮਲਾ ਹਾਲ ਦੀ ਘੜੀ ਟਲ ਗਿਆ ਹੈ। ਇਸ ਦਰਮਿਆਨ ਪਤਾ ਲੱਗਾ ਹੈ ਕਿ ਰਜ਼ੀਆ ਸੁਲਤਾਨਾ ਵੀ ਆਪਣਾ ਅਸਤੀਫ਼ਾ ਪ੍ਰਵਾਨ ਕਰਵਾਉਣ ਤੋਂ ਪਿੱਛੇ ਹਟ ਗਏ ਹਨ। ਦੱਸਿਆ ਗਿਆ ਹੈ ਕਿ ਅਸਤੀਫ਼ੇ ਤੋਂ ਬਾਅਦ ਉਹ ਕੈਬਨਿਟ ਮੀਟਿੰਗ ਦੇ ਇਕ ਏਜੰਡੇ 'ਤੇ ਮੰਤਰੀ ਵਜੋਂ ਦਸਤਖ਼ਤ ਕਰ ਚੁੱਕੇ ਹਨ।

ਪੰਜਾਬ ਕਾਂਗਰਸ ਕੋਲ ਪੈਸੇ ਦੀ ਘਾਟ?
ਇਸ ਦਰਮਿਆਨ ਇਕ ਚਰਚਾ ਹੋਰ ਵੀ ਸੁਣਾਈ ਦੇ ਰਹੀ ਹੈ ਕਿ ਪੰਜਾਬ ਕਾਂਗਰਸ ਕੋਲ ਫੰਡਾਂ ਦੀ ਬਹੁਤ ਘਾਟ ਹੈ ਅਤੇ ਨਵਜੋਤ ਸਿੰਘ ਸਿੱਧੂ ਕੋਲ ਇਹ ਘਾਟ ਦੂਰ ਕਰਨ ਦੇ ਸਮਰੱਥ ਕੋਈ ਵਿਅਕਤੀ ਹਾਲ ਦੀ ਘੜੀ ਨਜ਼ਰ ਵੀ ਨਹੀਂ ਆ ਰਿਹਾ। ਕੁਝ ਹਲਕਿਆਂ ਵਿਚ ਚਰਚਾ ਹੈ ਕਿ ਭਾਵੇਂ ਪੰਜਾਬ ਕਾਂਗਰਸ ਦੇ ਖਜ਼ਾਨਚੀ ਗੁਲਜ਼ਾਰ ਇੰਦਰ ਸਿੰਘ ਚਹਿਲ ਨੇ ਅਸਤੀਫ਼ਾ ਤਾਂ ਸਿੱਧੂ ਦੇ ਸਮਰਥਨ ਵਿਚ ਹੀ ਦਿੱਤਾ ਹੈ ਪਰ ਚਰਚਾ ਹੈ ਕਿ ਸਿੱਧੂ ਤਾਂ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹਿਣਗੇ ਪਰ ਚਹਿਲ ਖਜ਼ਾਨਚੀ ਵਜੋਂ ਸ਼ਾਇਦ ਹੀ ਪਰਤਣ।

ਦੂਜੇ ਪਾਸੇ ਮੁੱਖ ਮੰਤਰੀ ਚੰਨੀ ਕੋਲ ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ਲਈ ਪੈਸੇ ਦੀ ਕੋਈ ਘਾਟ ਨਹੀਂ, ਕਿਉਂਕਿ ਇਸ ਦਾ ਇੰਤਜ਼ਾਮ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਖਜ਼ਾਨੇ ਵਿਚੋਂ ਸੈਂਕੜੇ ਕਰੋੜ ਰੁਪਏ ਪਾਸ ਕਰਵਾ ਕੇ ਕਰ ਗਏ ਸਨ। ਪਤਾ ਲੱਗਾ ਹੈ ਕਿ ਇਹ ਸਾਲ ਚੋਣ ਵਰ੍ਹਾ ਹੋਣ ਕਾਰਨ ਸਰਕਾਰ ਨੇ ਇਸ ਵਾਰ ਪ੍ਰਚਾਰ ਲਈ ਕਾਫੀ ਜ਼ਿਆਦਾ ਫੰਡ ਰੱਖਿਆ ਸੀ। ਉਸ ਵਿਚੋਂ ਬਹੁਤਾ ਫੰਡ ਅਜੇ ਅਣਵਰਤਿਆ ਪਿਆ ਹੈ ਜੋ ਹੁਣ ਨਵੇਂ ਮੁੱਖ ਮੰਤਰੀ ਦੀ ਦੇਖ-ਰੇਖ ਵਿਚ ਸਰਕਾਰੀ ਸਕੀਮਾਂ ਦਾ ਪ੍ਰਚਾਰ ਕਰਨ ਲਈ ਖ਼ਰਚਿਆ ਜਾਏਗਾ ਜੋ ਅਸਿੱਧੇ ਰੂਪ ਵਿਚ ਪਾਰਟੀ ਲਈ ਵੀ ਫਾਇਦੇਮੰਦ ਹੀ ਹੋਵੇਗਾ।
 
ਫੋਨ : 92168-60000
E. mail : hslall@ymail.com

 
 

 
74ਲਖੀਮਪੁਰ ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ
73ਸ਼ਾਂਤਮਈ ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ
72ਪੰਜਾਬ ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ
71ਕੱਚੀ ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ
70ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ
ਉਜਾਗਰ ਸਿੰਘ, ਪਟਿਆਲਾ
69ਰਾਜਨੀਤੀ ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ
68ਸਿੱਖਾਂ ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?
ਉਜਾਗਰ ਸਿੰਘ, ਪਟਿਆਲਾ
67ਰੂੜ੍ਹੀਵਾਦੀ ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ
66ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ 
ਉਜਾਗਰ ਸਿੰਘ, ਪਟਿਆਲਾ
65ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ 
ਉਜਾਗਰ ਸਿੰਘ, ਪਟਿਆਲਾ 
64ਬੰਦਾ ਬਨਾਮ ਬਜ਼ਾਰ ਅਤੇ ਯਾਦਾਂ 
ਬੁੱਧ ਸਿੰਘ ਨੀਲੋਂ 
63ਬਾਤ ਸਹੇ ਦੀ ਨੀ - ਪਹੇ ਦੀ ਹੈ ! 
ਬੁੱਧ ਸਿੰਘ ਨੀਲੋਂ   
62'ਪੈਗਾਸਸ' ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ
61ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ
60ਪੰਜਾਬ ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ 
59-4ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ
58ਇਤਿਹਾਸ ਨਾਲ ਛੇੜਛਾੜ ਠੀਕ ਨਹੀਂ 
ਹਰਜਿੰਦਰ ਸਿੰਘ ਲਾਲ 
57ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
56ਕਰਨਾਲ ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ
55ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
54ਵਿਧਾਨ ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ 
53ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ  
51ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ …. 
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ 
51ਪੰਜਾਬੀਆਂ ਦੀਆਂ ਲੋੜਾਂ ਕੌਣ ਪਛਾਣੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com