WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪੰਜਾਬ ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ             (01/10/2021)

lall

72ਮੁਮਕਿਨ ਹੈ ਕਿ ਸਦੀਉਂ ਭੀ                   
ਨਜ਼ਰ ਆਏ ਨਾ ਸੂਰਜ,
ਇਸ ਬਾਰ ਅੰਧੇਰਾ ਮੇਰੇ ਅੰਦਰ ਸੇ ਉਠਾ ਹੈ।


'ਆਨਿਸ' ਦਾ ਲਿਖਿਆ ਇਹ ਸ਼ਿਅਰ ਪੰਜਾਬ ਦੇ ਹਾਲਾਤ ਦੇਖ ਕੇ ਅਚਾਨਕ ਹੀ ਯਾਦ ਆ ਗਿਆ। ਕਿਉਂਕਿ ਬੇਸ਼ੱਕ ਸਾਡੀ ਜਾਣਕਾਰੀ ਅਨੁਸਾਰ ਕਿਸਾਨ ਮੋਰਚੇ ਦਾ ਹੱਲ ਬੱਸ ਹੋਣ ਹੀ ਵਾਲਾ ਹੈ। ਪਰ ਫਿਰ ਵੀ ਪੰਜਾਬ 'ਤੇ ਛਾਇਆ ਹਨ੍ਹੇਰਾ ਮਿਟਣ ਦੇ ਕੋਈ ਆਸਾਰ ਬਣਦੇ ਨਜ਼ਰ ਨਹੀਂ ਆ ਰਹੇ। ਪੰਜਾਬ ਦੀ ਸਥਿਤੀ ਪੂਰੀ ਤਰ੍ਹਾਂ ਕੋਹਰੇ ਦੀ ਚਾਦਰ ਵਿਚ ਲਿਪਟੀ ਹੀ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਰਾਜਨੀਤਕ ਹਾਲਾਤ ਏਨੇ ਗੁੰਝਲ ਭਰੇ ਹਨ ਕਿ ਪੰਜਾਬ ਨੂੰ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਕਿਸੇ ਅਜਿਹੇ 'ਖੇਵਨਹਾਰ' ਦੇ ਮਿਲਣ ਦੇ ਆਸਾਰ ਘੱਟ ਹੀ ਨਜ਼ਰ ਆਉਂਦੇ ਹਨ ਜੋ ਪੰਜਾਬ ਨੂੰ ਮੁਸ਼ਕਿਲਾਂ ਦੇ ਸਾਗਰ ਤੋਂ ਪਾਰ ਲਾ ਸਕੇ।

ਹਾਲਾਂਕਿ ਇਸ ਵੇਲੇ ਪੰਜਾਬ ਦੀ ਰਾਜਸੀ ਸਥਿਤੀ ਵਿਚ ਸੰਭਾਵਨਾਵਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ ਪਰ ਫੌਰੀ ਤੌਰ 'ਤੇ ਇਸ ਗੱਲ ਦਾ ਨਿਰਣਾ ਕਰਨਾ ਬਹੁਤ ਮੁਸ਼ਕਿਲ ਜਾਪਦਾ ਹੈ ਕਿ ਕਿਹੜੀ ਸੰਭਾਵਨਾ ਅਮਲੀ ਰੂਪ ਧਾਰਨ ਕਰੇਗੀ? ਇਸ ਵੇਲੇ ਤਾਂ ਸਵਾਲ ਦਰ ਸਵਾਲ ਖੜ੍ਹੇ ਹੀ ਨਜ਼ਰ ਆ ਰਹੇ ਹਨ।

ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਵਿਚ ਅਮਿਤ ਸ਼ਾਹ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਤੋਂ ਬਾਅਦ ਇਹ ਬਿਆਨ ਤਾਂ ਆ ਹੀ ਗਿਆ ਹੈ ਕਿ ਉਹ ਕਾਂਗਰਸ ਤੋਂ ਅਸਤੀਫ਼ਾ ਦੇਣਗੇ ਪਰ ਅਜੇ ਭਾਜਪਾ ਵਿਚ ਸ਼ਾਮਿਲ ਨਹੀਂ ਹੋਣਗੇ। ਫਿਰ ਵੀ ਸਵਾਲ ਇਹ ਹੈ ਕਿ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ? ਕੀ ਉਹ ਆਪਣੀ ਵੱਖਰੀ ਪਾਰਟੀ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣਗੇ? ਦੂਜੀ ਗੱਲ ਇਹ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋਵੇਗਾ ਜਾਂ ਉਨ੍ਹਾਂ ਦੀ ਅੱਧੀ ਪਚੱਧੀ ਮੰਗ ਮੰਨ ਕੇ ਉਨ੍ਹਾਂ ਨੂੰ ਮਨਾ ਲਿਆ ਜਾਵੇਗਾ? ਕੀ ਮੁੱਖ ਮੰਤਰੀ ਚੰਨੀ ਨਾਲ ਉਨ੍ਹਾਂ ਦੇ ਮਤਭੇਦ ਦੂਰ ਹੋ ਸਕਣਗੇ? ਉਨ੍ਹਾਂ ਦਾ ਅਗਲਾ ਕਦਮ ਕੀ ਹੋ ਸਕਦਾ ਹੈ?

ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦੇ ਪਦ ਦਾ ਉਮੀਦਵਾਰ ਕੌਣ ਹੋਵੇਗਾ? ਅਕਾਲੀ ਦਲ ਬਾਦਲ ਦੀ ਹਮਲਾਵਰ ਪ੍ਰਚਾਰ ਮੁਹਿੰਮ ਪਾਰਟੀ ਕੇਡਰ ਤੋਂ ਬਾਹਰ ਵੀ ਅਸਰ-ਅੰਦਾਜ਼ ਹੋਵੇਗੀ ਜਾਂ ਨਹੀਂ? ਕੀ ਅਕਾਲੀ ਦਲ ਆਪਣੇ 'ਤੇ ਲੱਗੇ ਦਾਗ਼ ਧੋਣ ਦੇ ਸਮਰੱਥ ਹੋਵੇਗਾ? ਕੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਹੁਮਤ ਕਾਇਮ ਰੱਖ ਸਕੇਗੀ?

ਅਜਿਹੇ ਹੋਰ ਵੀ ਕਈ ਸਵਾਲ ਮੂੰਹ ਉਠਾਈ ਖੜ੍ਹੇ ਹਨ।

ਪਰ ਹੈਰਾਨੀ ਦੀ ਗੱਲ ਹੈ ਏਨੇ ਸਵਾਲਾਂ ਦੀ ਝੜੀ ਵਿਚ ਵੀ ਰਾਜਨੀਤਕ ਪਾਰਟੀਆਂ ਵਲੋਂ ਪੰਜਾਬ ਦੇ ਬੁਨਿਆਦੀ ਤੇ ਪਰੰਪਰਾਗਤ ਮੁੱਦਿਆਂ 'ਤੇ ਕੋਈ ਗੱਲ ਨਹੀਂ ਕੀਤੀ ਜਾ ਰਹੀ। ਅਸਲ ਵਿਚ ਪੰਜਾਬ ਦੇ ਹਰ ਰਾਜਸੀ ਨੇਤਾ ਦੀ ਹਾਲਤ ਅਜਿਹੀ ਨਜ਼ਰ ਆ ਰਹੀ ਹੈ ਕਿ ਉਹ ਕਹਿੰਦਾ ਕੁਝ ਹੋਰ ਹੈ ਤੇ ਉਸ ਦੇ ਮਨ ਵਿਚ ਕੁਝ ਹੋਰ ਹੁੰਦਾ ਹੈ।

ਸਨਾ ਤੇਰੀ ਨਹੀਂ ਮੁਮਕਿਨ ਜ਼ੁਬਾਂ ਸੇ।
ਮਾਅਨੇ ਦੂਰ ਫਿਰਤੇ ਹੈਂ ਬਿਆਂ ਸੇ।


ਕੈਪਟਨ ਦੀਆਂ ਸੰਭਾਵਨਾਵਾਂ?
ਇਸ ਵੇਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਉੱਠੇ ਸਵਾਲਾਂ ਵਿਚੋਂ ਦੋ ਪ੍ਰਮੁੱਖ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਪਹਿਲੀ, ਇਹ ਕਿ, ਕੀ ਉਹ ਆਪਣੀ ਨਵੀਂ ਪਾਰਟੀ ਬਣਾ ਸਕਦੇ ਹਨ ਅਤੇ ਦੂਜੀ, ਕੀ ਕਾਂਗਰਸ ਹਾਈ ਕਮਾਨ ਸਿੱਧੂ ਦੀ ਨਾਰਾਜ਼ਗੀ ਦਰਮਿਆਨ ਉਨ੍ਹਾਂ ਨੂੰ ਮਨਾ ਸਕਦੀ ਹੈ?

ਬੇਸ਼ੱਕ ਵਾਪਰ ਤਾਂ ਕੁਝ ਵੀ ਸਕਦਾ ਹੈ ਪਰ ਗੱਲ ਜਿਥੇ ਪਹੁੰਚ ਚੁੱਕੀ ਹੈ ਤੇ ਜਿਵੇਂ ਕਿ ਕਾਂਗਰਸ ਕੋਲ ਕੈਪਟਨ ਨੂੰ ਸੰਤੁਸ਼ਟ ਕਰਨ ਲਈ ਕੁਝ ਵੀ ਨਹੀਂ ਹੈ, ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਲੋਂ ਮਨਾ ਲਏ ਜਾਣ ਦੇ ਆਸਾਰ ਨਾਂਹ ਦੇ ਬਰਾਬਰ ਹਨ। ਪਰ ਜਿਸ ਤਰ੍ਹਾਂ ਦੀ ਰਾਜਨੀਤਕ ਸਥਿਤੀ ਹੈ ਉਸ ਅਨੁਸਾਰ ਭਾਜਪਾ ਨੂੰ ਤੇ ਕੈਪਟਨ ਨੂੰ ਵੀ ਜ਼ਿਆਦਾ ਲਾਭ ਇਸ ਵਿਚ ਹੀ ਹੋਵੇਗਾ ਕਿ ਕੈਪਟਨ ਆਪਣੀ ਨਵੀਂ ਪਾਰਟੀ ਬਣਾ ਲੈਣ ਅਤੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਸਮਝੌਤਾ ਕਰਵਾਉਣ ਦਾ ਸਿਹਰਾ ਬੰਨ੍ਹ ਕੇ ਭਾਜਪਾ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜਨ। ਇਸ ਤਰ੍ਹਾਂ ਜੇ ਉਹ ਰੱਬ-ਸਬੱਬੀ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਬਣ ਸਕੇ ਤਾਂ ਠੀਕ ਹੈ ਨਹੀਂ ਤਾਂ ਉਨ੍ਹਾਂ ਨੂੰ ਭਾਜਪਾ ਵਲੋਂ ਰਾਜਪਾਲ ਵਰਗੇ ਕਿਸੇ ਅਹੁਦੇ ਨਾਲ ਨਿਵਾਜਿਆ ਜਾ ਸਕਦਾ ਹੈ ਤੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਸ਼ਾਹੀ ਅੰਦਾਜ਼ ਨਾਲ ਬਸਰ ਕਰ ਸਕਦੇ ਹਨ। 


ਸਿੱਧੂ ਦਾ ਅਸਤੀਫ਼ਾ ਅਤੇ ਭਵਿੱਖ
ਖ਼ੁਦਾ ਨੇ ਮੇਰੇ ਅੰਦਰ ਕਯਾ ਖ਼ਬਰ         
ਕਯਾ ਚੀਜ਼ ਰੱਖ ਦੀ ਹੈ,
ਜੋ ਸਮਝੌਤਾ ਮੁਝੇ ਹਾਲਾਤ ਸੇ ਕਰਨੇ ਨਹੀਂ ਦੇਤੀ।


ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਹੈ, ਉਸ ਬਾਰੇ ਭਾਵੇਂ ਉਨ੍ਹਾਂ ਨੇ ਮੁੱਦਿਆਂ ਤੇ ਪੰਜਾਬ ਲਈ ਲੜਨ ਤੇ ਅੜਨ ਦਾ ਦਾਅਵਾ ਕੀਤਾ ਹੈ ਪਰ ਉਸ ਅੰਦਾਜ਼ ਵਿਚੋਂ ਗਰੂਰ ਜ਼ਿਆਦਾ ਝਲਕਦਾ ਹੈ। ਬੇਸ਼ੱਕ ਉਨ੍ਹਾਂ ਵਲੋਂ ਸੁਮੇਧ ਸੈਣੀ ਨੂੰ ਬਲੈਂਕਟ  ਜ਼ਮਾਨਤ ਦਿਵਾਉਣ ਵਾਲੇ ਵਕੀਲ ਨੂੰ 'ਐਡਵੋਕੇਟ ਜਨਰਲ' ਲਾਏ ਜਾਣ ਦਾ ਅਤੇ ਮੁੱਦਿਆਂ ਦੇ ਆਧਾਰ 'ਤੇ ਡੀ.ਜੀ.ਪੀ. ਦੀ ਨਿਯੁਕਤੀ ਦਾ ਵਿਰੋਧ ਕਰਕੇ ਇਕ ਚੰਗਾ ਪ੍ਰਭਾਵ ਦਿੰਦਾ ਹੈ।

ਦਾਗ਼ੀ ਮੰਤਰੀਆਂ ਦਾ ਵਿਰੋਧ ਵੀ ਚੰਗੀ ਗੱਲ ਹੈ ਪਰ ਸਵਾਲ ਉੱਠਦੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਮੰਤਰੀਆਂ ਦੀ ਲਿਸਟ ਬਣਨ ਵੇਲੇ ਹੀ ਵਿਰੋਧ ਕਿਉਂ ਨਾ ਕੀਤਾ ਅਤੇ ਉਸ ਵੇਲੇ ਕਿਉਂ ਚੁੱਪ ਰਹੇ ਜਦੋਂ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਪਸੰਦ ਦੇ ਏ.ਜੀ. ਦੀ ਥਾਂ ਆਪਣੀ ਜਾਂ ਆਪਣੇ ਹੋਰ ਸਾਥੀਆਂ ਦੀ ਮਰਜ਼ੀ ਦੇ ਏ.ਜੀ. ਤੇ ਡੀ.ਜੀ.ਪੀ. ਲਾ ਲਏ ਸਨ। ਉਨ੍ਹਾਂ ਨੇ ਅਸਤੀਫ਼ਾ ਇਕ ਦਿਨ ਬਾਅਦ ਉਸ ਵੇਲੇ ਦਿੱਤਾ ਜਦੋਂ ਮੰਤਰੀਆਂ ਨੂੰ ਵਿਭਾਗ ਵੰਡੇ ਗਏ। ਇਸ ਤੋਂ ਸਾਫ਼ ਪ੍ਰਭਾਵ ਜਾਂਦਾ ਹੈ ਕਿ ਇਕ ਤੋਂ ਬਾਅਦ ਇਕ ਮਾਮਲੇ ਵਿਚ ਉਨ੍ਹਾਂ ਦੀ ਸਲਾਹ ਨੂੰ ਅਣਗੌਲਿਆਂ ਕੀਤੇ ਜਾਣ ਨਾਲ ਉਨ੍ਹਾਂ ਨੂੰ ਸਮਝ ਆ ਗਈ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਮੰਨ ਕੇ ਰਾਜਨੀਤਕ ਗ਼ਲਤੀ ਕਰ ਬੈਠੇ ਹਨ, ਹਾਲਾਂ ਕਿ ਉਹ ਖ਼ੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ।

ਪਰ ਕਾਂਗਰਸ ਹਾਈਕਮਾਨ ਸਮਝਦੀ ਸੀ ਕਿ 4 ਮਹੀਨਿਆਂ ਵਿਚ ਬਹੁਤਾ ਕੰਮ ਨਹੀਂ ਹੋ ਸਕਣਾ, ਇਸ ਲਈ ਹੁਣ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾ ਕੇ ਸਿੱਧੂ ਦਾ ਅਕਸ 2022 ਵਿਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਬਚਾਅ ਕੇ ਰੱਖਿਆ ਜਾਵੇ ਪਰ ਸਮਝਿਆ ਜਾਂਦਾ ਹੈ ਕਿ ਸਿੱਧੂ ਨੂੰ ਆਸ ਸੀ ਕਿ ਉਹ ਚੰਨੀ ਉੱਪਰ ਸੁਪਰ ਮੁੱਖ ਮੰਤਰੀ ਵਜੋਂ ਵਿਚਰ ਸਕਣਗੇ ਪਰ ਕੁਝ ਹੀ ਦਿਨਾਂ ਵਿਚ ਜੋ ਕੁਝ ਵਾਪਰਿਆ ਉਸ ਤੋਂ ਸਾਫ਼ ਹੋ ਗਿਆ ਕਿ ਚੰਨੀ ਸਿੱਧੂ ਦੀ ਮਰਜ਼ੀ ਨਾਲ ਨਹੀਂ ਸਗੋਂ ਆਪਣੇ ਮਨ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਮਰਜ਼ੀ ਨਾਲ ਵਧੇਰੇ ਚੱਲ ਰਹੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਧੂ ਕੀ ਕਰਨਗੇ?

ਇਸ ਵੇਲੇ ਜ਼ਿਆਦਾ ਸੰਭਾਵਨਾ ਤਾਂ ਇਸ ਗੱਲ ਦੀ ਹੈ ਕਿ ਸਿੱਧੂ ਆਪਣੀਆਂ ਕੁਝ ਗੱਲਾਂ ਮੰਨਵਾ ਕੇ ਸਮਝੌਤਾ ਕਰ ਲੈਣਗੇ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹਿਣਗੇ। ਹਾਲਾਂਕਿ ਅਜੇ ਇਹ ਮੁਸ਼ਕਿਲ ਜਾਪਦਾ ਹੈ ਕਿ ਉਨ੍ਹਾਂ ਦੇ ਕਹਿਣ 'ਤੇ ਹੁਣ ਮੰਤਰੀ ਮੰਡਲ ਵਿਚ ਕੋਈ ਵੱਡੀ ਤਬਦੀਲੀ ਕੀਤੀ ਜਾਵੇਗੀ। ਪਰ ਅਫ਼ਸਰਾਂ ਦੀ ਬਦਲੀ ਕੋਈ ਬਹੁਤੀ ਔਖੀ ਗੱਲ ਨਹੀਂ ਜਾਪਦੀ। ਪਰ ਜੇਕਰ ਸਮਝੌਤਾ ਨਾ ਵੀ ਹੋਇਆ ਤਾਂ ਹੁਣ ਤੱਕ ਮਿਲੀ ਸੂਚਨਾ ਅਨੁਸਾਰ ਸਿੱਧੂ ਨਾ ਤਾਂ ਕੋਈ ਵੱਖਰੀ ਪਾਰਟੀ ਬਣਾਉਣਗੇ ਅਤੇ ਨਾ ਹੀ ਕਾਂਗਰਸ ਛੱਡਣਗੇ। ਸਗੋਂ ਇਕ ਵਾਰ ਫਿਰ ਚੁੱਪ ਧਾਰ ਸਕਦੇ ਹਨ ਜਾਂ ਪੰਜਾਬ ਦੇ ਮਸਲਿਆਂ 'ਤੇ ਆਪਣੀ ਬੇਬਾਕ ਰਾਏ ਦਿੰਦੇ ਰਹਿਣਗੇ ਅਤੇ ਸਹੀ ਸਮੇਂ ਦੀ ਉਡੀਕ ਕਰਨਗੇ।
-----
ਕਿਸਾਨ ਸਮਝੌਤਾ ਹੋਣ ਦੇ ਆਸਾਰ
ਖ਼ੁਦ ਕੋ ਕਿਤਨਾ ਛੋਟਾ ਕਰਨਾ ਪੜਤਾ ਹੈ।
ਬੇਟੇ ਸੇ ਸਮਝੌਤਾ ਕਰਨਾ ਪੜਤਾ ਹੈ।


ਇਨ੍ਹਾਂ ਕਾਲਮਾਂ ਵਿਚ ਪਹਿਲਾਂ ਵੀ ਲਿਖਿਆ ਗਿਆ ਹੈ ਕਿ ਅਫ਼ਸਰਾਂ ਦੇ ਪੱਧਰ 'ਤੇ ਕਿਸਾਨ ਨੇਤਾਵਾਂ ਨਾਲ ਸਮਝੌਤੇ ਦੀ ਗੱਲ ਲਗਭਗ ਨੇੜੇ ਲੱਗ ਚੁੱਕੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅੱਜ ਫਿਰ ਇਹ ਗੱਲ ਦੁਹਰਾ ਰਹੇ ਹਾਂ ਕਿ ਕੇਂਦਰ ਸਰਕਾਰ ਤੇ ਕਿਸਾਨਾਂ ਵਿਚ ਸਮਝੌਤਾ ਬਸ ਹੋਣ ਹੀ ਵਾਲਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ 2-3 ਵਾਰ ਗੱਲ ਸਿਰੇ ਲੱਗਣ ਦੀ ਆਸ ਬਣੀ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਗੱਲ ਸਿਰੇ ਨਹੀਂ ਲੱਗੀ। ਸਾਡੀ ਜਾਣਕਾਰੀ ਅਨੁਸਾਰ ਹੁਣ ਸਮਝੌਤੇ ਵਿਚ 2 ਕਾਨੂੰਨ ਰੱਦ ਕਰਕੇ ਇਕ ਕਾਨੂੰਨ ਸਾਂਝੀ ਕਮੇਟੀ ਦੇ ਸਪੁਰਦ ਕੀਤਾ ਜਾਵੇਗਾ ਜਦੋਂ ਕਿ ਫ਼ਸਲਾਂ ਦੇ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਲਈ ਵੀ ਕਮੇਟੀ ਹੀ ਬਣਾਈ ਜਾਵੇਗੀ। ਬੇਸ਼ੱਕ ਹੁਣ ਦੀ ਸਥਿਤੀ ਵਿਚ ਕੇਂਦਰ ਸਰਕਾਰ ਇਸ ਸਮਝੌਤੇ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਕੇ ਪੰਜਾਬ ਵਿਚ ਭਾਜਪਾ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਵਰਤ ਸਕਦੀ ਹੈ ਪਰ ਸਚਾਈ ਇਹੀ ਹੈ ਕਿ ਜੇਕਰ ਕੈਪਟਨ ਦੀ ਮੁੱਖ ਮੰਤਰੀ ਦੀ ਗੱਦੀ ਨਾ ਜਾਂਦੀ ਤਦ ਵੀ ਇਹ ਸਮਝੌਤਾ ਕਿਸਾਨਾਂ ਦੀਆਂ ਆਸਾਂ ਮੁਤਾਬਿਕ ਹੀ ਹੋਣ ਦੇ ਨੇੜੇ ਸੀ। ਕਿਉਂਕਿ ਉੱਤਰ ਪ੍ਰਦੇਸ਼ ਦੇ ਹਾਲਾਤ ਕੇਂਦਰ ਨੂੰ ਇਸ ਲਈ ਮਜਬੂਰ ਕਰ ਰਹੇ ਦੱਸੇ ਜਾਂਦੇ ਹਨ। ਸਮਝਿਆ ਜਾਂਦਾ ਹੈ ਕਿ ਕਿਸੇ ਵੇਲੇ ਵੀ ਕਿਸਾਨ ਨੇਤਾਵਾਂ ਤੇ ਅਮਿਤ ਸ਼ਾਹ ਵਿਚਕਾਰ ਗੱਲਬਾਤ ਸ਼ੁਰੂ ਹੋ ਸਕਦੀ ਹੈ। ਬਸ ਦੋਵੇਂ ਧਿਰਾਂ ਸਮਝੌਤੇ ਲਈ ਸਨਮਾਨਜਨਕ ਤਰੀਕੇ ਦੀ ਭਾਲ ਵਿਚ ਹਨ।

ਕੌਣ ਹੋਵੇਗਾ ਆਪ ਦੇ ਮੁੱਖ ਮੰਤਰੀ ਦਾ ਚਿਹਰਾ?
ਹਾਲਾਂਕਿ ਅੱਜ ਹੀ 'ਆਮ ਆਦਮੀ ਪਾਰਟੀ' ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸਿਰਫ ਇਹ ਕਹਿ ਕੇ ਗੱਲ ਟਾਲ ਦਿੱਤੀ ਹੈ ਕਿ ਅਸੀਂ ਅਜੇ ਇਹ ਸੋਚ ਹੀ ਨਹੀਂ ਰਹੇ ਕਿ 'ਆਪ' ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਉਹ ਕੋਈ ਵੀ ਹੋ ਸਕਦਾ ਹੈ ਪਰ ਅੱਛਾ ਚਿਹਰਾ ਹੀ ਦਿਆਂਗੇ। ਪਰ ਸਾਡੀ ਜਾਣਕਾਰੀ ਅਨੁਸਾਰ 'ਆਪ' ਇਸ ਬਾਰੇ ਕਿਸੇ ਫ਼ੈਸਲੇ 'ਤੇ ਪਹੁੰਚ ਚੁੱਕੀ ਹੈ ਪਰ ਇਸ ਦਾ ਐਲਾਨ ਨਵੰਬਰ ਮਹੀਨੇ ਵਿਚ ਹੀ ਕੀਤਾ ਜਾਵੇਗਾ। ਉਂਜ ਪਾਰਟੀ ਦੋ ਅਜਿਹੇ ਵਿਅਕਤੀਆਂ ਦੇ ਨਾਂਅ 'ਤੇ ਵਿਚਾਰ ਕਰ ਰਹੀ ਹੈ ਜਿਨ੍ਹਾਂ ਨੂੰ ਪੂਰੇ ਪੰਜਾਬ ਵਿਚ ਜਾਣਿਆ ਜਾਂਦਾ ਹੈ, ਜਦੋਂ ਕਿ ਪਾਰਟੀ ਆਪਣੇ ਵਿਧਾਇਕਾਂ ਵਿਚੋਂ ਵੀ ਦੋ ਵਿਅਕਤੀਆਂ ਨੂੰ ਉਪ ਮੁੱਖ ਮੰਤਰੀਆਂ ਵਜੋਂ ਅੱਗੇ ਕਰਨ ਬਾਰੇ ਸੋਚ ਰਹੀ ਦੱਸੀ ਜਾਂਦੀ ਹੈ ਤਾਂ ਕਿ ਪੰਜਾਬ ਦੇ ਜਾਤੀ ਸਮੀਕਰਨਾਂ ਨੂੰ ਧਿਆਨ ਵਿਚ ਰੱਖਿਆ ਜਾ ਸਕੇ। ਇਥੇ ਵਰਨਣਯੋਗ ਹੈ ਕਿ ਇਸ ਮਾਮਲੇ ਵਿਚ ਚਰਚਾ ਵਿਚ ਰਹੇ ਇਕ ਉੱਘੇ ਵਪਾਰੀ ਅਤੇ ਇਕ ਸੰਤ ਦੇ ਨਾਂਅ ਦਾ ਮਾਮਲਾ ਲਗਭਗ ਖ਼ਤਮ ਹੋ ਚੁੱਕਾ ਹੈ।
 
92168-60000
 hslall@ymail.com
 

 
 

 
72ਪੰਜਾਬ ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ
71ਕੱਚੀ ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ
70ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ
ਉਜਾਗਰ ਸਿੰਘ, ਪਟਿਆਲਾ
69ਰਾਜਨੀਤੀ ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ
68ਸਿੱਖਾਂ ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?
ਉਜਾਗਰ ਸਿੰਘ, ਪਟਿਆਲਾ
67ਰੂੜ੍ਹੀਵਾਦੀ ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ
66ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ 
ਉਜਾਗਰ ਸਿੰਘ, ਪਟਿਆਲਾ
65ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ 
ਉਜਾਗਰ ਸਿੰਘ, ਪਟਿਆਲਾ 
64ਬੰਦਾ ਬਨਾਮ ਬਜ਼ਾਰ ਅਤੇ ਯਾਦਾਂ 
ਬੁੱਧ ਸਿੰਘ ਨੀਲੋਂ 
63ਬਾਤ ਸਹੇ ਦੀ ਨੀ - ਪਹੇ ਦੀ ਹੈ ! 
ਬੁੱਧ ਸਿੰਘ ਨੀਲੋਂ   
62'ਪੈਗਾਸਸ' ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ
61ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ
60ਪੰਜਾਬ ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ 
59-4ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ
58ਇਤਿਹਾਸ ਨਾਲ ਛੇੜਛਾੜ ਠੀਕ ਨਹੀਂ 
ਹਰਜਿੰਦਰ ਸਿੰਘ ਲਾਲ 
57ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
56ਕਰਨਾਲ ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ
55ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
54ਵਿਧਾਨ ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ 
53ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ  
51ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ …. 
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ 
51ਪੰਜਾਬੀਆਂ ਦੀਆਂ ਲੋੜਾਂ ਕੌਣ ਪਛਾਣੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com