|
ਪੰਜਾਬ ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ
(11/09/2021) |
|
|
|
ਆਪਣੇ
ਮੁਸਤਕਬਿਲ ਸੇ ਹੋਤੇ ਬਾ-ਖ਼ਬਰ, ਦੇਖ ਪਾਤੇ ਕਾਸ਼ ਜੋ ਹਮ ਦੂਰ ਤਕ।
'ਫਰਖ਼ੰਦਾ ਰਿਜ਼ਵੀ' ਦਾ ਇਹ ਸ਼ਿਅਰ ਵਾਰ-ਵਾਰ ਯਾਦ ਆ ਰਿਹਾ ਹੈ, ਕਾਰਨ ਕਿ
ਮੈਨੂੰ ਪੰਜਾਬ ਦੇ ਭਵਿੱਖ ਦੀ ਫ਼ਿਕਰ ਹੈ। ਪੰਜਾਬ ਦੇ ਮੁਸਤਕਬਿਲ (ਭਵਿੱਖ) ਵਿਚ ਕੀ
ਹੈ ਇਹ ਦਿਖਾਈ ਤਾਂ ਨਹੀਂ ਦੇ ਰਿਹਾ ਪਰ ਜਿਸ ਤਰ੍ਹਾਂ ਦੇ ਹਾਲਾਤ ਦਿਖਾਈ ਦੇ ਰਹੇ ਹਨ,
ਉਨ੍ਹਾਂ ਦਾ ਇਸ਼ਾਰਾ ਜ਼ਰੂਰ ਹੀ ਪੰਜਾਬ ਦੇ ਮਾੜੇ ਭਵਿੱਖ ਵੱਲ ਹੈ। ਪੰਜਾਬ ਦੇ ਆਉਣ
ਵਾਲੇ ਦਿਨਾਂ ਦੀ ਰਾਜਨੀਤਕ, ਆਰਥਿਕ ਤੇ ਸਮਾਜਿਕ ਤਸਵੀਰ ਬਹੁਤ ਡਰਾਉਣੀ ਹੈ। ਪੰਜਾਬ
ਦਾ ਉਜਾੜਾ ਪ੍ਰਤੱਖ ਜਾਪਦਾ ਹੈ। ਪੰਜਾਬ ਦੀ ਆਰਥਿਕ ਤਬਾਹੀ ਤਾਂ ਸਾਫ਼-ਸਾਫ਼ ਨਜ਼ਰ ਆ
ਰਹੀ ਹੈ ਅਤੇ ਭਵਿੱਖ ਦੀ ਸਮਾਜਿਕ ਹਾਲਤ ਵੀ ਕੋਈ ਚੰਗੇ ਸੰਕੇਤ ਨਹੀਂ ਦੇ ਰਹੀ।
ਪੰਜਾਬ ਨੂੰ ਆਰਥਿਕ, ਸਮਾਜਿਕ ਤੇ ਹੋਰ ਕਈ ਪੱਖਾਂ ਤੋਂ ਬਰਬਾਦ ਹੋਣੋ ਬਚਾਉਣ ਲਈ
ਸਭ ਤੋਂ ਵੱਡੀ ਲੋੜ ਇਕ ਸੁਹਿਰਦ, ਕੁਰਬਾਨੀ ਕਰਨ ਵਾਲੀ, ਇਮਾਨਦਾਰ, ਲੋਕਾਂ ਵਿਚ
ਵਿਚਰਨ ਵਾਲੀ 'ਤੇ ਅਗਵਾਈ ਕਰਨ ਵਾਲੀ ਰਾਜਨੀਤਕ ਅਗਵਾਨੀ ਦੀ ਹੈ। ਪਰ ਅਜਿਹੀ ਰਾਜਨੀਤਕ
ਅਗਵਾਨੀ ਤਾਂ ਪੰਜਾਬ ਵਿਚ ਸੁਪਨੇ 'ਚ ਵੀ ਦਿਖਾਈ ਨਹੀਂ ਦੇ ਰਹੀ।
ਹਾਲ ਦੀ
ਘੜੀ ਪੰਜਾਬ ਵਿਚ ਅਗਲੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਚਾਰ ਚਿਹਰੇ ਕੈਪਟਨ
ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਹਨ।
ਪਰ ਇਹ ਚਾਰੇ ਹੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੀ ਰਹਿੰਦੇ ਹਨ। ਕਈ ਤਾਂ ਕਹਿੰਦੇ
ਸੁਣੇ ਹਨ ਕਿ ਰੱਬ ਨੂੰ ਮਿਲ਼ਣਾ ਮੁਸ਼ਕਿਲ ਪਰ ਇਨ੍ਹਾਂ ਨੂੰ ਮਿਲ਼ਣਾ ਬੜਾ ਕਠਿਨ ਹੈ।
ਇਨ੍ਹਾਂ ਚੁਫੇਰੇ ਇਨ੍ਹਾਂ ਦੇ ਕੁਝ ਖ਼ਾਸਮ-ਖ਼ਾਸ ਬੰਦਿਆਂ ਦੀ ਭਰਮਾਰ ਰਹਿੰਦੀ ਹੈ ਜੋ
ਇਨ੍ਹਾਂ ਨੂੰ ਜ਼ਮੀਨੀ ਹਕੀਕਤ ਦਾ ਤਾਂ ਸ਼ਾਇਦ ਪਤਾ ਹੀ ਨਹੀਂ ਲੱਗਣ ਦਿੰਦੇ। ਇਸ ਵੇਲੇ
ਹਾਲ ਦੀ ਘੜੀ ਪੰਜਾਬ ਵਿਚ ਕਿਸੇ ਚੌਥੀ ਧਿਰ ਦੇ ਉਭਾਰ ਦੇ ਅਧਾਰ ਵੀ ਘੱਟ ਹੀ ਨਜ਼ਰ ਆ
ਰਹੇ ਹਨ। ਭਾਵੇਂ ਕਿ ਸੱਚਾਈ ਇਹ ਹੈ ਕਿ ਰਾਜ ਵਿਚ ਇਮਾਨਦਾਰ, ਠੋਸ ਇਰਾਦੇ 'ਤੇ ਪੰਜਾਬ
ਪੱਖੀ ਲੀਡਰਸ਼ਿਪ ਲਈ ਪੂਰਾ ਮੈਦਾਨ ਖਾਲੀ ਪਿਆ ਹੈ।
ਕੁਛ ਹੈਂ ਮੰਜਰ ਹਾਲ
ਕੇ ਕੁਛ ਖ਼ਵਾਬ ਮੁਸਤਕਬਿਲ ਕੇ ਹੈਂ। ਯੇ ਤਮੰਨਾ ਆਂਖ ਕੀ ਹੈ ਵੋ ਤਕਾਜ਼ੇ
ਦਿਲ ਕੇ ਹੈਂ। ਮਿਲ਼ਣੀ ਦਾ ਸੱਦਾ ਜਾਂ ਕਿਸਾਨਾਂ ਦਾ
'ਹੁਕਮ'? ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਰਾਜਨੀਤਕ ਹਾਲਤ 'ਤੇ
ਪੂਰਾ ਕੰਟਰੋਲ ਕਰਨ ਦਾ ਮਨ ਬਣਾ ਲਿਆ ਜਾਪਦਾ ਹੈ। ਕਿਸਾਨ ਜਥੇਬੰਦੀਆਂ ਨੇ ਕੱਲ੍ਹ
ਚੰਡੀਗੜ੍ਹ ਵਿਚ ਕਿਸਾਨ ਅੰਦੋਲਨ ਵਿਰੋਧੀ ਪਾਰਟੀਆਂ ਨੂੰ ਛੱਡ ਕੇ ਬਾਕੀ ਸਾਰੀਆਂ
ਪਾਰਟੀਆਂ ਦੀ ਬੈਠਕ ਬੁਲਾ ਲਈ ਹੈ। ਪਾਠਕ ਜਾਣਦੇ ਹੀ ਹਨ ਕਿ ਕਿਸਾਨ ਅੰਦੋਲਨ ਦੀ
ਵਿਰੋਧੀ ਤਾਂ ਭਾਜਪਾ ਹੀ ਹੈ। ਰਾਜਨੀਤਕ ਹਲਕਿਆਂ ਵਿਚ ਇਸ ਬੈਠਕ ਨੂੰ ਕਿਸਾਨ
ਜਥੇਬੰਦੀਆਂ ਦਾ ਰਾਜਨੀਤਕ ਪਾਰਟੀਆਂ ਨੂੰ ਸੱਦਾ ਨਹੀਂ ਸਗੋਂ ਇਕ ਤਰ੍ਹਾਂ ਨਾਲ 'ਹੁਕਮ'
ਹੀ ਸਮਝਿਆ ਜਾ ਰਿਹਾ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਦੀਆਂ ਲਗਭਗ
ਸਾਰੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧ ਇਸ ਮੀਟਿੰਗ ਵਿਚ ਸ਼ਾਮਿਲ ਹੋ
ਰਹੇ ਹਨ। ਸਾਨੂੰ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਪਾਰਟੀਆਂ
ਦੀ ਮੀਟਿੰਗ ਬੁਲਾਉਣ ਦਾ ਫ਼ੈਸਲਾ ਅਕਾਲੀ ਦਲ ਦੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ
ਬਣਾਈ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਮਨਜਿੰਦਰ ਸਿੰਘ
ਸਿਰਸਾ ਦੀ ਕਮੇਟੀ ਵਲੋਂ ਲਿਖੀ ਚਿੱਠੀ ਦੇ ਜਵਾਬ ਵਿਚ ਲਿਆ ਗਿਆ ਹੈ। ਹਾਲਾਂਕਿ
'ਸੰਯੁਕਤ ਕਿਸਾਨ ਮੋਰਚੇ' ਦੇ ਕਈ ਆਗੂ ਵਾਰ-ਵਾਰ ਇਹ ਬਿਆਨ ਦੇ ਚੁੱਕੇ ਹਨ ਕਿ ਪੰਜਾਬ
ਵਿਚ 'ਭਾਜਪਾ' ਤੋਂ ਬਿਨਾਂ ਕਿਸੇ ਹੋਰ ਪਾਰਟੀ ਦਾ ਵਿਰੋਧ ਨਾ ਕੀਤਾ ਜਾਵੇ। ਪਰ ਪੰਜਾਬ
ਵਿਚ ਰਾਜਸੀ ਪਾਰਟੀਆਂ ਦੇ ਪ੍ਰੋਗਰਾਮਾਂ ਦਾ ਸਿਰਫ਼ ਵਿਰੋਧ ਹੀ ਨਹੀਂ ਹੋ ਰਿਹਾ, ਸਗੋਂ
ਕਈ ਥਾਈਂ ਤਾਂ ਸਥਿਤੀ ਟਕਰਾਅ ਵਾਲੀ ਵੀ ਬਣੀ ਅਤੇ ਇੱਟਾਂ ਪੱਥਰ ਵੀ ਚੱਲੇ ਹਨ।
ਪਾਰਟੀਆਂ ਨੂੰ ਆਪਣੇ ਪ੍ਰਚਾਰ ਬੈਨਰ ਅਤੇ ਝੰਡੇ ਛੱਡ ਕੇ ਅਤੇ ਜਾਨ ਬਚਾਅ
ਕੇ ਭੱਜਣਾ ਪਿਆ। ਇਸ ਦਰਮਿਆਨ ਇਹ ਦੋਸ਼ ਵੀ ਲੱਗ ਰਹੇ ਹਨ ਕਿ ਜਿਸ ਪਾਰਟੀ ਦਾ
ਪ੍ਰੋਗਰਾਮ ਹੁੰਦਾ ਹੈ, ਉਸ ਦਾ ਵਿਰੋਧ ਕਿਸਾਨਾਂ ਦੇ ਨਾਂਅ 'ਤੇ ਦੂਸਰੀਆਂ ਪਾਰਟੀਆਂ
ਦੇ ਸਮਰਥਕ ਕਰਦੇ ਹਨ। ਅਸਲੀਅਤ ਇਹ ਹੈ ਕਿ ਕਿਸਾਨ ਜਥੇਬੰਦੀਆਂ ਇਹ ਸਮਝਦੀਆਂ
ਹਨ ਕਿ ਵਿਧਾਨ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਹੀ ਰਾਜਨੀਤਕ ਪਾਰਟੀਆਂ ਵਲੋਂ
ਸ਼ੁਰੂ ਕੀਤੀ ਰਾਜਨੀਤਕ ਮੁਹਿੰਮ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ
ਪੱਕਾ ਹੈ ਕਿ ਕਿਸਾਨ ਜਥੇਬੰਦੀਆਂ ਰਾਜਸੀ ਪਾਰਟੀਆਂ ਨੂੰ ਮਿਲ਼ਣੀ ਵਿਚ ਚੋਣ ਪ੍ਰੋਗਰਾਮ
ਦਾ ਐਲਾਨ ਹੋਣ ਤੱਕ ਰਾਜਨੀਤਕ ਰੈਲੀਆਂ ਨਾ ਕਰਨ ਲਈ ਕਹਿਣਗੀਆਂ।
ਸਾਡੀ
ਜਾਣਕਾਰੀ ਅਨੁਸਾਰ ਕਿਸਾਨ ਜਥੇਬੰਦੀਆਂ ਵਲੋਂ ਮੀਟਿੰਗ ਦੇ ਸਥਾਨ ਆਦਿ ਬਾਰੇ ਬਾਕਾਇਦਾ
ਸੱਦਾ ਪੱਤਰ ਵੀ ਭੇਜੇ ਜਾ ਰਹੇ ਹਨ। ਇਹ ਮੀਟਿੰਗ ਪੰਜਾਬ ਦੀ ਰਾਜਨੀਤਕ ਸਥਿਤੀ ਅਤੇ
ਕਿਸਾਨ ਅੰਦੋਲਨ ਦੋਵਾਂ ਲਈ ਇਕ ਨਵਾਂ ਮੋੜ ਸਾਬਿਤ ਹੋ ਸਕਦੀ ਹੈ। ਜੇਕਰ ਰਾਜਸੀ
ਪਾਰਟੀਆਂ ਕਿਸਾਨ ਜਥੇਬੰਦੀਆਂ ਦੀ ਚੋਣ ਐਲਾਨ ਹੋਣ ਤੱਕ ਰੈਲੀਆਂ ਨਾ ਕਰਨ ਦੀ ਗੱਲ ਮੰਨ
ਲੈਂਦੀਆਂ ਹਨ ਤਾਂ ਕਿਸਾਨ ਅੰਦੋਲਨ ਪੰਜਾਬ ਵਿਚ ਰਾਜਨੀਤਕ ਰੂਪ ਵਿਚ ਵੀ ਬਹੁਤ ਮਜ਼ਬੂਤ
ਹੋ ਜਾਵੇਗਾ। ਪਰ ਜੇਕਰ ਰਾਜਸੀ ਪਾਰਟੀਆਂ ਨੇ ਇਨ੍ਹਾਂ ਜਥੇਬੰਦੀਆਂ ਦੀ ਗੱਲ ਨਾ ਮੰਨੀ
ਤਾਂ ਪੰਜਾਬ ਇਕ ਨਵੀਂ ਤਰ੍ਹਾਂ ਦੇ ਅੰਦਰੂਨੀ ਟਕਰਾਅ ਵੱਲ ਵੀ ਵਧ ਸਕਦਾ ਹੈ, ਜਿਸ ਦਾ
ਨੁਕਸਾਨ ਸਾਰਿਆਂ ਨੂੰ ਭਾਵ ਕਿਸਾਨ ਅੰਦੋਲਨ ਨੂੰ ਵੀ ਹੋਵੇਗਾ ਅਤੇ ਰਾਜਸੀ ਪਾਰਟੀਆਂ
ਦੇ ਨਾਲ਼ ਨਾਲ਼ ਪੰਜਾਬ ਨੂੰ ਵੀ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ
ਅਕਾਲੀ ਦਲ ਇਸ ਮੀਟਿੰਗ ਵਿਚ 1992 ਦੇ ਬਾਈਕਾਟ ਦੀ ਉਦਾਹਰਨ ਦੇ ਸਕਦਾ ਹੈ ਕਿ ਜੇਕਰ
ਤੁਸੀਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਘਰ ਬਿਠਾ ਦਿਓਗੇ ਤਾਂ 1992 ਵਰਗੀ ਸਥਿਤੀ ਵੀ
ਬਣ ਸਕਦੀ ਹੈ, ਜਿਸ ਵਿਚ ਅਕਾਲੀ ਦਲਾਂ ਨੇ ਖਾੜਕੂਆਂ ਦੇ ਦਬਾਅ ਹੇਠ ਚੋਣਾਂ ਦਾ
ਬਾਈਕਾਟ ਕਰ ਦਿੱਤਾ ਸੀ ਤੇ ਸ਼ਹਿਰਾਂ ਵਿਚ 26 ਤੋਂ 38 ਫ਼ੀਸਦੀ ਵੋਟ ਅਤੇ ਪਿੰਡਾਂ
ਵਿਚ 15 ਤੋਂ 25 ਫ਼ੀਸਦੀ ਵੋਟਾਂ ਹੀ ਪਈਆਂ ਸਨ ਤੇ ਹੁਕਮਰਾਨ ਕਾਂਗਰਸ ਨੇ ਸਰਕਾਰ
ਬਣਾਈ ਸੀ। ਇਸ ਵਾਰ ਇਸ ਤਰ੍ਹਾਂ ਦੀ ਸਥਿਤੀ ਦਾ ਫ਼ਾਇਦਾ ਭਾਜਪਾ ਉਠਾ ਸਕਦੀ ਹੈ ਅਤੇ
ਪੰਜਾਬ ਵਿਚ ਪੈਦਾ ਹੋਣ ਵਾਲਾ ਕੋਈ ਟਕਰਾਅ ਰਾਸ਼ਟਰਪਤੀ ਰਾਜ ਲਈ ਵੀ ਬਹਾਨਾ ਬਣ ਸਕਦਾ
ਹੈ। ਸੋ ਸਥਿਤੀ ਬਹੁਤ ਗੰਭੀਰ ਹੈ।
'ਆਪ' ਦਾ ਮੁੱਖ ਮੰਤਰੀ
ਚਿਹਰਾ ਇਸ ਵੇਲੇ 'ਆਮ ਆਦਮੀ ਪਾਰਟੀ' ਰਾਜ ਵਿਚ ਸੱਤਾ ਦੀ ਪ੍ਰਮੁੱਖ
ਦਾਅਵੇਦਾਰ ਹੈ। ਪਰ ਇਹ ਪਾਰਟੀ ਪਿਛਲੀਆਂ ਚੋਣਾਂ ਵਾਂਗ ਹੀ ਇਸ ਵੇਲੇ ਆਪਣਾ ਮੁੱਖ
ਮੰਤਰੀ ਚਿਹਰਾ ਐਲਾਨ ਕਰਨ ਦੇ ਮਾਮਲੇ ਵਿਚ ਵੱਡੀ ਮੁਸ਼ਕਿਲ ਵਿਚ ਫਸੀ ਹੋਈ ਹੈ। ਪਾਰਟੀ
ਦੇ ਪੰਜਾਬ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਇਸ ਗੱਲ 'ਤੇ ਅੜ ਗਏ ਹਨ ਕਿ
ਉਨ੍ਹਾਂ ਨੂੰ ਹੀ ਪੰਜਾਬ ਦੇ ਅਗਲੇ ਸੰਭਾਵਿਤ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ।
ਜਦੋਂ ਕਿ ਪਾਰਟੀ ਹਾਈ ਕਮਾਨ ਅਜੇ ਤੱਕ ਨਹੀਂ ਸਮਝਦੀ ਕਿ ਭਗਵੰਤ
ਮਾਨ ਮੁੱਖ ਮੰਤਰੀ ਵਜੋਂ ਪੰਜਾਬ ਦੀ ਅਗਵਾਈ ਕਰ ਸਕਦੇ ਹਨ। ਇਸ ਵੇਲੇ 'ਆਪ' ਦੀ ਹਾਲਤ
'ਸੱਪ ਦੇ ਮੂੰਹ ਕੋਹੜ ਕਿਰਲੀ' ਵਾਲੀ ਹੈ। ਪਾਰਟੀ ਇਕ ਪਾਸੇ ਭਗਵੰਤ ਮਾਨ ਨੂੰ ਛੱਡਣ
ਬਾਰੇ ਸੋਚ ਵੀ ਨਹੀਂ ਸਕਦੀ, ਕਿਉਂਕਿ ਉਸ ਦੇ ਸਾਹਮਣੇ ਪਿਛਲੀਆਂ ਚੋਣਾਂ ਮੌਕੇ ਪਾਰਟੀ
ਦੇ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵਲੋਂ ਪਾਰਟੀ ਛੱਡਣ ਜਾਂ ਕਿਸੇ ਤਰੀਕੇ
ਛਡਾਏ ਜਾਣ ਨਾਲ ਹੋਏ ਨੁਕਸਾਨ ਦੀ ਉਦਾਹਰਨ ਹੈ। ਪਰ ਦੂਜੇ ਪਾਸੇ ਪਾਰਟੀ ਦੇ ਅੰਦਰੂਨੀ
ਸਰਵੇਖਣ ਪਾਰਟੀ ਨੂੰ ਭਗਵੰਤ ਮਾਨ ਦੀ ਥਾਂ ਮੁੱਖ ਮੰਤਰੀ ਲਈ ਕੋਈ ਹੋਰ ਚਿਹਰਾ ਲੱਭਣ
ਲਈ ਪ੍ਰੇਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ 'ਆਮ ਆਦਮੀ ਪਾਰਟੀ' ਦਾ
ਨਿਸ਼ਾਨਾ ਭਵਿੱਖ ਵਿਚ ਭਾਜਪਾ ਦਾ ਬਦਲ ਬਣਨਾ ਹੈ। ਇਸ ਲਈ ਉਹ ਪੰਜਾਬ ਵਿਚ ਰਾਜਸੱਤਾ
ਪ੍ਰਾਪਤ ਕਰਕੇ, ਪੰਜਾਬ ਵਿਚ ਇਸ ਤਰ੍ਹਾਂ ਰਾਜ ਕਰਨਾ ਚਾਹੁੰਦੀ ਹੈ ਕਿ ਉਹ 2024 ਦੀਆਂ
ਲੋਕ ਸਭਾ ਚੋਣਾਂ ਵਿਚ 'ਪੰਜਾਬ ਮਾਡਲ' ਸਾਰੇ ਦੇਸ਼ ਅੱਗੇ ਪੇਸ਼ ਕਰਕੇ ਅਰਵਿੰਦ
ਕੇਜਰੀਵਾਲ ਨੂੰ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰ ਸਕੇ ਕਿਉਂਕਿ ਦਿੱਲੀ ਇਕ
ਸੰਪੂਰਨ ਰਾਜ ਨਹੀਂ ਹੈ। ਉਥੇ ਕੇਜਰੀਵਾਲ ਸਰਕਾਰ ਦੇ ਹੱਥ ਲੈਫ਼ਟੀਨੈਂਟ ਗਵਰਨਰ
ਅੱਗੇ ਬੰਨ੍ਹੇ ਹੋਣ ਕਾਰਨ ਜਿਸ ਤਰ੍ਹਾਂ ਕੇਜਰੀਵਾਲ ਚਾਹੁੰਦੇ ਹਨ, ਨੀਤੀਆਂ
ਲਾਗੂ ਨਹੀਂ ਕਰ ਪਾ ਰਹੇ। ਪਾਰਟੀ ਹਾਈ ਕਮਾਨ ਦੇ ਨਜ਼ਦੀਕੀ ਸੂਤਰਾਂ
ਮੁਤਾਬਿਕ ਬੇਸ਼ੱਕ ਪਾਰਟੀ ਭਗਵੰਤ ਮਾਨ ਦੀ ਜ਼ਰੂਰਤ ਤੋਂ ਮੁਨਕਰ ਨਹੀਂ ਹੈ ਪਰ ਪਾਰਟੀ
ਦੇ ਸਰਵੇਖਣ ਕਹਿੰਦੇ ਹਨ ਕਿ ਪੰਜਾਬ ਦੇ ਬੁੱਧੀਜੀਵੀ ਵਰਗ ਦਾ ਵੱਡਾ ਹਿੱਸਾ 'ਮਾਨ' ਦੇ
ਹੱਕ ਵਿਚ ਨਹੀਂ। ਉਨ੍ਹਾਂ ਅਨੁਸਾਰ ਇਹ ਵਰਗ ਹੀ ਲੋਕ ਰਾਏ ਬਣਾਉਣ ਵਿਚ ਵੱਡਾ ਰੋਲ ਅਦਾ
ਕਰਦਾ ਹੈ। ਫਿਰ ਪਾਰਟੀ 'ਭਗਵੰਤ ਮਾਨ' ਦੇ ਮਨਮਰਜ਼ੀ ਕਰਨ ਦੇ ਸੁਭਾਅ ਤੋਂ ਵੀ ਡਰਦੀ
ਹੈ।
ਦੱਸਿਆ ਗਿਆ ਹੈ ਕਿ 'ਆਪ' ਪੰਜਾਬ ਵਿਚ ਕੋਈ ਅਜਿਹਾ ਚਿਹਰਾ ਮੁੱਖ
ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਚਾਹੁੰਦੀ ਹੈ ਜੋ ਪੰਜਾਬ ਦੇ ਸਾਰੇ ਵਰਗਾਂ ਵਿਚ
ਪ੍ਰਵਾਨ ਹੋਏ ਅਤੇ ਪਾਰਟੀ ਵਲੋਂ ਲਏ ਗਏ ਫ਼ੈਸਲਿਆਂ ਨੂੰ ਲਾਗੂ ਕਰਨ ਤੋਂ ਇਨਕਾਰੀ ਨਾ
ਹੋਵੇ। ਸਾਡੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮਨਾਉਣ
ਦੀ ਜ਼ਿੰਮੇਵਾਰੀ ਖ਼ੁਦ ਲੈ ਲਈ ਹੈ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਊਠ ਕਿਸ
ਕਰਵਟ ਬੈਠਦਾ ਹੈ। ਹਾਲਾਂਕਿ ਇਸ ਦਰਮਿਆਨ 'ਆਮ ਆਦਮੀ ਪਾਰਟੀ' ਵਲੋਂ ਪਾਰਟੀ ਤੋਂ
ਬਾਹਰਲੇ ਕੁਝ ਪ੍ਰਮੁੱਖ ਪੰਜਾਬੀਆਂ ਨਾਲ ਵੀ ਗੱਲਬਾਤ ਚਲਾਉਣ ਦੀਆਂ ਖ਼ਬਰਾਂ ਹਨ,
ਜਿਨ੍ਹਾਂ ਵਿਚ ਇਕ ਕਿਸਾਨ ਨੇਤਾ ਦਾ ਨਾਂਅ ਵੀ ਦੱਸਿਆ ਜਾ ਰਿਹਾ ਹੈ। ਜਦੋਂ ਕਿ ਪਾਰਟੀ
ਦੇ ਦੋ ਵਿਧਾਇਕਾਂ ਦੇ ਨਾਂਅ ਵੀ ਚਰਚਾ ਵਿਚ ਆਉਣ ਲੱਗ ਪਏ ਹਨ। ਇਨ੍ਹਾਂ ਵਿਚ ਇਕ ਔਰਤ
ਵਿਧਾਇਕਾ ਵੀ ਸ਼ਾਮਿਲ ਦੱਸੀ ਜਾਂਦੀ ਹੈ।
ਕਾਂਗਰਸ ਦਾ ਅੰਦਰੂਨੀ
ਰੱਫੜ ਜਾਰੀ ਪੰਜਾਬ ਕਾਂਗਰਸ ਵਿਚ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ
ਅਤੇ ਨਵਜੋਤ ਸਿੰਘ ਸਿੱਧੂ ਅਤੇ ਦੂਜੇ ਪਾਸੇ ਕੈਪਟਨ ਅਤੇ ਕੁਝ ਬਾਗ਼ੀ ਸਮਝੇ ਜਾਂਦੇ
ਮੰਤਰੀਆਂ ਦਰਮਿਆਨ ਅੜਿੱਕਾ ਜਾਰੀ ਹੈ। ਪਰ ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਇਸ ਸਭ
ਕਾਸੇ ਤੋਂ ਬੇ-ਪ੍ਰਵਾਹ ਹੋਣ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਜਾਪਦੇ ਹਨ।
ਕੈਪਟਨ ਵਿਰੋਧੀ ਬਿਜਲੀ ਸਮਝੌਤੇ ਰੱਦ ਕਰਨ ਅਤੇ ਬੇਅਦਬੀਆਂ ਦੇ ਮਾਮਲੇ 'ਤੇ ਦਲੇਰਾਨਾ
ਕਾਰਵਾਈ ਕਰਨ ਲਈ ਜ਼ੋਰ ਪਾ ਰਹੇ ਹਨ। ਪਰ ਕੈਪਟਨ, ਵਿਰੋਧੀਆਂ ਅਨੁਸਾਰ, ਕੰਮ ਨਾ ਕਰਨ
'ਤੇ ਹੀ ਨਹੀਂ ਅੜੇ ਹੋਏ ਹਨ। ਪਰ ਕੈਪਟਨ ਨੇ ਉਲੰਪਿਕ ਜੇਤੂਆਂ ਨੂੰ ਖ਼ੁਦ ਹੱਥੀਂ
ਖਾਣਾ ਬਣਾ ਕੇ ਅਤੇ ਪਰੋਸ ਕੇ ਦੋ ਸਪੱਸ਼ਟ ਸੰਕੇਤ ਦਿੱਤੇ ਹਨ। ਪਹਿਲਾ ਸੰਕੇਤ ਇਹ ਕਿ
ਉਨ੍ਹਾਂ ਉੱਤੇ ਕਿਸੇ ਦੇ ਵਿਰੋਧ ਦਾ ਮਾਸਾ ਵੀ ਅਸਰ ਨਹੀਂ। ਉਹ ਆਪਣੇ ਕੰਮ ਅਤੇ ਮਰਜ਼ੀ
ਵਿਚ ਮਸਤ ਹਨ ਤੇ ਦੂਸਰਾ ਸੰਕੇਤ ਇਹ ਕਿ ਇਹ ਚਰਚਾ ਵੀ ਬਿਲਕੁਲ ਨਿਰਾਅਧਾਰ ਹੈ ਕਿ
ਉਨ੍ਹਾਂ ਨੂੰ ਸਿਹਤ ਦੀ ਕੋਈ ਸਮੱਸਿਆ ਹੈ। ਉਹ ਬਿਲਕੁਲ ਤੰਦਰੁਸਤ ਤੇ ਅਗਲੀ ਪਾਰੀ
ਖੇਡਣ ਲਈ ਨੌਂ-ਬਰ-ਨੌਂ ਹਨ।
ਮੋ: 92168-60000 email :
hslall@ymail.com
|
|
|
|
|
|
ਪੰਜਾਬ
ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ |
ਮੁਜ਼ੱਫ਼ਰਨਗਰ
ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ |
ਇਤਿਹਾਸ
ਨਾਲ ਛੇੜਛਾੜ ਠੀਕ ਨਹੀਂ ਹਰਜਿੰਦਰ
ਸਿੰਘ ਲਾਲ |
ਅਮਰੀਕਨ
ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਰਨਾਲ
ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ |
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|