|
|
ਭਾਸ਼ਾ ਵਿਭਾਗ, ਪੰਜਾਬ ਵਲੋਂ ਪੰਜਾਬੀ ਸਪਤਾਹ
2014
ਸਹਾਇਕ ਡਾਇਰੈਕਟਰ(ਪਬਲੀਸਿਟੀ), ਭਾਸ਼ਾ
ਵਿਭਾਗ, ਪੰਜਾਬ |
|
|
ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬ ਸਰਕਾਰ ਵਲੋਂ ਫੰਡਾਂ ਦੀ
ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਹਿਤਕਾਰਾਂ/ਲਿਖਾਰੀਆਂ ਨੂੰ ਬਣਦਾ
ਮਾਨ-ਸਨਮਾਨ ਦੇਣ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਉਨ੍ਹਾਂ
ਤੋਂ ਸੁਝਾਅ ਮੰਗਦਿਆਂ ਉਚੇਰੀ ਸਿਖਿਆ ਤੇ ਭਾਸ਼ਾ ਮੰਤਰੀ ਸ.
ਸੁਰਜੀਤ ਸਿੰਘ ਰੱਖੜਾ ਜੀ ਨੇ ਛੇਤੀ ਹੀ ਸ੍ਰੋ਼ਮਣੀ ਸਾਹਿਤਕਾਰਾਂ ਨੂੰ
ਐਵਾਰਡ ਦੇਣ ਲਈ ਰਾਜ ਸਲਾਹਕਾਰ ਬੋਰਡ ਦੇ ਗਠਨ ਕੀਤਾ ਜਾਵੇਗਾ। ਇਹ ਸ਼ਬਦ
ਮਾਨਯੋਗ ਮੰਤਰੀ ਜੀ ਨੇ ਭਾਸ਼ਾ ਵਿਭਾਗ,
ਪੰਜਾਬ ਵਲੋਂ ਪੰਜਾਬੀ ਸਪਤਾਹ, 2014 ਦੇ
ਉਦਘਾਟਨੀ ਸਮਾਰੋਹ ਦੇ ਮੌਕੇ ਬੋਲਦਿਆਂ ਕਹੇ।
ਇਸਦੇ ਨਾਲ ਹੀ ਉਨ੍ਹਾਂ ਵਿਦੇਸ਼ਾਂ ਵਿਚ ਮਾਂ ਬੋਲੀ ਪੰਜਾਬੀ ਦੀ ਚੜ੍ਹਤ ਦਾ
ਜਿ਼ਕਰ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਮਾਂ ਬੋਲੀ ਪੰਜਾਬੀ
ਪ੍ਰਤੀ ਅਤੇ ਧਾਰਮਿਕ ਬਿਰਤੀ ਵਿਚ ਸਾਡੇ ਨਾਲੋਂ ਵੱਧ ਪਰਪੱਕ ਹਨ। ਉਨ੍ਹਾਂ ਇਸ
ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਵਿਚੋਂ ਬੋਲੀ ਪ੍ਰਤੀ ਹੀਣ ਭਾਵਨਾ ਨੂੰ
ਖ਼ਤਮ ਕਰਕੇ ਆਪਣੀ ਬੋਲੀ ਪ੍ਰਤੀ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਇਸਦੇ
ਨਾਲ ਨਾਲ ਪੰਜਾਬ ਤੋਂ ਬਾਹਰੋਂ ਆਏ ਪ੍ਰਬੰਧਕੀ ਅਧਿਕਾਰੀਆਂ ਨੂੰ ਮਾਂ ਬੋਲੀ
ਪੰਜਾਬੀ ਬਾਰੇ ਸੁਚੇਤ ਕਰਨ ਲਈ ਵਿਸ਼ੇਸ਼ ਕਲਾਸਾਂ ਲਗਾਉਣ ਲਈ ਉਪਰਾਲਾ ਵੀ
ਕੀਤਾ ਜਾਵੇਗਾ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ.
ਗੁਰਮੋਹਨ ਸਿੰਘ ਵਾਲੀਆ, ਵਾਈਸ
ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ
ਯੂਨੀਵਰਸਿਟੀ,ਫ਼ਤਹਿਗੜ੍ਹ ਸਾਹਿਬ ਨੇ ਕਿਹਾ ਕਿ ਜਿਥੇ ਅਸੀਂ ਮਾਂ ਬੋਲੀ
ਪੰਜਾਬੀ ਦੀ ਪ੍ਰਫੁਲੱਤਾ ਲਈ ਕਾਰਜ ਕਰ ਰਹੇ ਹਾਂ,
ਉਥੇ ਸਾਨੂੰ ਤਕਨੀਕੀ ਸਿੱਖਿਆ ਜਿਵੇਂ ਇੰਜੀਨੀਅਰਿੰਗ ਅਤੇ ਮੈਡੀਕਲ
ਸਿੱਖਿਆ ਦਾ ਅਨੁਵਾਦ ਵੀ ਪੰਜਾਬੀ ਵਿਚ ਕਰਕੇ ਵਿਦਿਆਰਥੀਆਂ ਨੂੰ ਉਪਲੱਬਧ
ਕਰਵਾਉਣਾ ਜ਼ਰੂਰੀ ਹੈ ਤਾਂ ਜੋ ਅਸੀਂ ਆਪਣੀ ਬੋਲੀ ਨੂੰ ਹੋਰ ਅਮੀਰ ਕਰ ਸਕੀਏ।
ਅਜਿਹੇ ਕਾਰਜ ਲਈ ਉਨ੍ਹਾਂ ਭਾਸ਼ਾ ਵਿਭਾਗ,
ਪੰਜਾਬ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜੇਕਰ ਯੂਨੀਵਰਸਿਟੀ ਨਾਲ ਸਾਂਝੇ
ਪ੍ਰੋਜੈਕਟ ਸ਼ੁਰੂ ਕਰਨ ਦੀ ਲੋੜ ਸਮਝੇ ਤਾਂ ਯੂਨੀਵਰਸਿਟੀ ਹਮੇਸ਼ਾਂ ਹੀ ਇਸ
ਕਾਰਜ ਲਈ ਤਿਆਰ ਬਰ ਤਿਆਰ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬੀ
ਖ਼ਤਮ ਹੋਣ ਸਬੰਧੀ ਯੂ.ਐਨ.ਓ. ਵਲੋਂ ਪ੍ਰਗਟਾਏ ਤੌਖਲਿਆਂ ਤੋਂ ਘਬਰਾਉਣ ਦੀ ਲੋੜ
ਨਹੀਂ ਕਿਉਂਕਿ ਪੂਰੇ ਵਿਸ਼ਵ ਵਿਚ 13 ਕਰੋੜ ਪੰਜਾਬੀ ਬੋਲਣ ਅਤੇ ਪੜ੍ਹਨ ਲਿਖਣ
ਵਾਲੇ ਮੌਜੂਦ ਹਨ ਅਤੇ ਪੰਜਾਬੀ ਬੋਲਣ ਵਾਲਿਆਂ ਦਾ ਸੰਸਾਰ ਵਿਚ 13ਵਾਂ ਸਥਾਨ
ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੀਆਂ ਉਪ-ਭਾਸ਼ਾਵਾਂ ਨੂੰ ਸਾਂਭਣ ਦੀ
ਲੋੜ ਉਤੇ ਵੀ ਵਿਸ਼ੇਸ਼ ਜ਼ੋਰ ਦੇਣ ਲਈ ਕਿਹਾ।
ਸ. ਸੁਰਜੀਤ ਸਿੰਘ ਕੋਹਲੀ,
ਸਾਬਕਾ ਮੰਤਰੀ, ਪੰਜਾਬ ਜੀ ਨੇ
ਵਿਸ਼ੇਸ਼ ਮਹਿਮਾਨ ਵਜੋਂ ਸਿ਼ਰਕਤ ਕਰਦਿਆਂ ਕਿਹਾ ਕਿ ਸਾਨੂੰ ਸਕੂਲਾਂ ਵਿਚ
ਮੁੱਢਲੇ ਤੌਰ ਤੇ ਪ੍ਰਾਇਮਰੀ ਪੱਧਰ ਤੱਕ ਪੰਜਾਬੀ ਪੜ੍ਹਾਉਣ ਤੇ ਵਿਸ਼ੇਸ਼ ਜ਼ੌਰ
ਦਿੱਤਾ ਜਾਣਾ ਚਾਹੀਦਾ ਹੈ ਕਿਉਂਜੋ ਬੱਚਾ ਜੇਕਰ ਆਪਣੀ ਮਾਂ ਬੋਲੀ ਤੋਂ
ਭਲੀਭਾਂਤ ਜਾਣੂੰ ਹੋਵੇਗਾ ਤਾਂ ਹੀ ਉਹ ਹੋਰ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ
ਸਮਝ ਸਕੇਗਾ। ਇਸਦੇ ਨਾਲ ਹੀ ਉਨ੍ਹਾਂ ਭਾਸ਼ਾ ਵਿਭਾਗ,
ਪੰਜਾਬ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਆਸ
ਕੀਤੀ ਕਿ ਅਗੇ ਤੋਂ ਵੀ ਇਹ ਕਾਰਜ ਨਿਰੰਤਰ ਜਾਰੀ ਰਹਿਣਗੇ।
ਸ. ਚੇਤਨ ਸਿੰਘ,
ਡਾਇਰੈਕਟਰ, ਭਾਸ਼ਾ ਵਿਭਾਗ,
ਪੰਜਾਬ,ਪਟਿਆਲਾ ਜੀ ਨੇ ਜਿਥੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ,
ਉਥੇ ਵਿਭਾਗ ਦੀਆਂ ਕਾਰਜ ਗਤੀਵਿਧੀਆਂ ਬਾਰੇ ਭਰਪੂਰ ਚਾਨਣਾ ਪਾਇਆ।
ਉਨ੍ਹਾਂ ਭਾਸ਼ਾ ਵਿਭਾਗ ਵਲੋਂ ਕੀਤੇ ਵਿਸ਼ੇਸ਼ ਕਾਰਜਾਂ ਦਾ ਜਿ਼ਕਰ ਕਰਦੇ ਹੋਏ
ਦੱਸਿਆ ਕਿ ਵਿਭਾਗ ਵਲੋਂ ਤਿਆਰ ਕੀਤੇ ਕੋਸ਼ ਅਤੇ ਪ੍ਰਕਾਸਿ਼ਤ ਸਮੱਗਰੀ ਦੁਰਲੱਭ
ਹੈ, ਜਿਸ ਤੋਂ ਵਿਦਵਾਨ ਹਮੇਸ਼ਾਂ ਸੇਧ
ਪ੍ਰਾਪਤ ਕਰਦੇ ਰਹਿੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਵਿਭਾਗ ਵਲੋਂ ਤਿਆਰ
ਕੀਤੀਆਂ ਤਕਨੀਕੀ ਸ਼ਬਦਾਵਲੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਲਗਭਗ
ਹਰੇਕ ਵਿਸ਼ੇ ਤੇ ਵਿਭਾਗ ਵਲੋਂ ਸ਼ਬਦਾਵਲੀਆਂ ਤਿਆਰ ਕੀਤੀਆਂ ਗਈਆਂ ਹਨ ਅਤੇ ਇਹ
ਪਾਠਕਾਂ ਲਈ ਮੁਫ਼ਤ ਉਪਲਬੱਧ ਕਰਵਾਈਆਂ ਗਈਆਂ ਹਨ। ਦਫ਼ਤਰੀ ਕਾਰਜ ਪ੍ਰਣਾਲੀ
ਵਿਚ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਨ ਲਈ ਵਿਭਾਗ ਹਮੇਸ਼ਾਂ ਹੀ ਯਤਨਸ਼ੀਲ
ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਮਾਨਯੋਗ ਸ.
ਸੁਰਜੀਤ ਸਿੰਘ ਰੱਖੜਾ, ਉਚੇਰੀ ਸਿਖਿਆ ਤੇ
ਭਾਸ਼ਾ ਮੰਤਰੀ, ਪੰਜਾਬ ਜੀ ਦੀ ਅਗਵਾਈ ਹੇਠ
ਵਿਭਾਗ ਹੋਰ ਬੁਲੰਦੀਆਂ ਨੂੰ ਛੁਹੇਗਾ।
ਡਾ. ਰਤਨ ਸਿੰਘ ਜੱਗੀ,
ਸ੍ਰੋ਼ਮਣੀ ਸਾਹਿਤ ਰਤਨ ਜੀ ਨੇ ਇਸ ਮੌਕੇ ਤੇ ਪੰਜਾਬੀ ਭਾਸ਼ਾ ਦੀ
ਮਹੱਤਤਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਿੰਨਾ ਚਿਰ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੁਨੀਆਂ ਵਿਚ ਬਿਰਾਜਮਾਨ ਹਨ,
ਉਨ੍ਹਾਂ ਚਿਰ ਪੰਜਾਬੀ ਭਾਸ਼ਾ ਦੀ ਹੌਂਦ ਨੂੰ ਕੋਈ ਖ਼ਤਰਾ ਨਹੀਂ।
ਉਨ੍ਹਾਂ ਪੰਜਾਬੀ ਭਾਸ਼ਾ ਦੀ ਵਿਕਾਸ ਯਾਤਰਾ ਦਾ ਜਿ਼ਕਰ ਕਰਦਿਆਂ ਇਸ ਨੂੰ
ਨਾਥਾਂ ਜ਼ੋਗੀਆਂ ਤੋਂ ਸ਼ੁਰੂ ਹੋ ਕੇ ਮੌਜੂਦਾ ਦੌਰ ਤੱਕ ਪਹੁੰਚੀ ਹੈ ਅਤੇ
ਲਗਾਤਾਰ ਤਰੱਕੀ ਕਰ ਰਹੀ ਹੈ। ਜਿਥੇ ਉਨ੍ਹਾਂ ਵਿਭਾਗ ਵਲੋਂ ਕੀਤੇ ਕਾਰਜਾਂ ਦੀ
ਸ਼ਲਾਘਾ ਕੀਤੀ ਉਥੇ ਵਿਭਾਗ ਦੀਆਂ ਪ੍ਰਕਾਸ਼ਨਾਵਾਂ ਵਿਚ ਆਈ ਖੜੌਤ ਨੂੰ ਤੋੜ ਕੇ
ਭਾਸ਼ਾ ਵਿਭਾਗ ਨੂੰ ਪਹਿਲਾਂ ਵਾਲੀ ਜਲੌਅ ਵਿਚ ਲਿਆਉਣ ਦੀ ਕਾਮਨਾ ਕੀਤੀ।
ਉਨ੍ਹਾਂ ਆਪਣੇ ਭਾਸ਼ਣ ਵਿਚ ਸਰਕਾਰ ਨੂੰ ਬੇਨਤੀ ਕੀਤੀ ਕਿ ਪੰਜਾਬੀ
ਲਾਇਬ੍ਰੇਰੀਆਂ ਨੂੰ ਹਰੇਕ ਪਿੰਡ ਪੱਧਰ ਤੇ ਖੋਲ੍ਹ ਕੇ ਪੰਜਾਬੀ ਦੇ ਵਿਕਾਸ ਵਿਚ
ਯੋਗਦਾਨ ਪਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਉਦਘਾਟਨੀ ਸਮਾਗਮ ਵਿਚ ਉੱਘੇ ਰੰਗਕਰਮੀ ਸ੍ਰੀ ਪ੍ਰਾਣ ਸੱਭਰਵਾਲ ਦੀ ਪਾਰਟੀ
ਵਲੋਂ ਸਾਈਆਂ ਕਿਤੇ ਵਧਾਈਆਂ ਕਿਤੇ ਹਾਸਰੱਸ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ
ਮੌਕੇ ਤੇ ਸ੍ਰੀ ਮੱਘਰ ਅਲੀ ਖਾਂ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਗੀਤ
ਤੋਂ ਇਲਾਵਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਗੁਰੂ ਨਾਨਕ ਸਕੂਲ, ਬਸੀਆਂ
(ਲੁਧਿਆਣਾ) ਦੇ ਵਿਦਿਆਰਥੀਆਂ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਇਸ
ਤੋਂ ਇਲਾਵਾ ਅਰਸ਼ ਅਲੀ ਤੇ ਸੁਹੇਲ ਖਾਂ ਵਲੋਂ ਗੀਤ ਪੇਸ਼ ਕੀਤੇ ਗਏ। ਇਸ ਮੌਕੇ
ਵਿਭਾਗ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਪ੍ਰਧਾਨਗੀ ਲਈ ਪਹੁੰਚੇ
ਪਤਵੰਤੇ ਸੱਜਣਾਂ ਅਤੇ ਹੋਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ
ਗਿਆ। ਇਸ ਮੌਕੇ ਵਿਭਾਗ ਵਲੋਂ ਪ੍ਰਕਾਸ਼ਿਤ ਪੁਸਤਕ ਆਪ ਬੀਤੀ ਲੋਕ ਅਰਪਣ ਕੀਤੀ
ਗਈ। ਵੱਖ ਵੱਖ ਵਿਦਵਾਨਾਂ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਜਿਨ੍ਹਾਂ ਵਿਚ
ਸ਼ੋ੍ਰਮਣੀ ਸਾਹਿਤਕਾਰ ਬੀ.ਐਸ. ਬੀਰ, ਸ੍ਰੀ ਸੁਖਵਿੰਦਰ ਸੇਖੋਂ ਵੀ ਰਿਲੀਜ਼
ਕੀਤੀਆਂ ਗਈਆਂ।
ਇਸ ਮੌਕੇ ਤੇ ਭਾਸ਼ਾ ਵਿਭਾਗ ਵਲੋਂ ਸਨਮਾਨਿਤ ਸਾਹਿਤਕਾਰਾਂ, ਵਿਦਵਾਨਾਂ ਅਤੇ
ਲੇਖਕਾਂ, ਰਾਜ ਸਲਾਹਕਾਰ ਬੋਰਡ ਦੇ ਮੈਂਬਰਾਂ ਨੇ ਵੱਡੀ ਪੱਧਰ ਤੇ ਸ਼ਮੂਲੀਅਤ
ਕੀਤੀ। ਸਮਾਗਮ ਵਿਚ ਆਏ ਮਹਿਮਾਨਾਂ ਦਾ ਧੰਨਵਾਦ ਡਾ. ਵੀਰਪਾਲ ਕੌਰ, ਸਹਾਇਕ
ਡਾਇਰੈਕਟਰ ਨੇ ਕੀਤਾ। ਮੰਚ ਸੰਚਾਲਣ ਡਾ. ਸੁਰਜੀਤ ਸਿੰਘ ਖੁਰਮਾ ਨੇ ਬਾਖ਼ੂਬੀ
ਨਿਭਾਇਆ।
ਸਹਾਇਕ ਡਾਇਰੈਕਟਰ(ਪਬਲੀਸਿਟੀ),
ਭਾਸ਼ਾ ਵਿਭਾਗ, ਪੰਜਾਬ |
15/11/2014 |
|
|
|
|
|
ਭਾਸ਼ਾ
ਵਿਭਾਗ, ਪੰਜਾਬ ਵਲੋਂ ਪੰਜਾਬੀ ਸਪਤਾਹ 2014
ਸਹਾਇਕ ਡਾਇਰੈਕਟਰ(ਪਬਲੀਸਿਟੀ), ਭਾਸ਼ਾ ਵਿਭਾਗ, ਪੰਜਾਬ |
ਪ੍ਰਸਿੱਧ
ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ 'ਤੇ ਅਧਾਰਤ ਫਿਲਮ 'ਰਹਿਮਤ'
ਰਿਲੀਜ਼
'ਰਹਿਮਤ' ਵਰਗੀਆਂ ਫਿਲਮਾਂ ਦੀ ਅਜੋਕੇ ਸਮੇਂ ਵਿੱਚ ਲੋੜ-ਝੰਡੇਆਣਾ
- ਰਾਜਵਿੰਦਰ
ਰੌਂਤਾ, ਮੋਗਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 1 ਨਵੰਬਰ 2014 ਦਿਨ ਸ਼ਨਿੱਚਰਵਾਰ 2.30
ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ
ਜੱਸ ਚਾਹਲ, ਕਨੇਡਾ |
ਡਾ.ਰਵਿੰਦਰ
ਕੌਰ ਰਵੀ ਦੁਆਰਾ ਲਿਖਿਤ ਪੁਸਤਕ "ਸੰਗੀਤਾਚਾਰੀਆ ਭਾਈ ਕਾਨ੍ਹ ਸਿੰਘ ਨਾਭਾ"
ਦਾ ਵਾਈਸ-ਚਾਂਸਲਰ ਡਾ ਜਸਪਾਲ ਸਿੰਘ ਵਲੋਂ ਵਿਮੋਚਨ ਕੀਤਾ ਗਿਆ
ਲੋਕ ਸੰਪਰਕ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਸਾਹਿਤ
ਸੁਰ ਸੰਗਮ ਸਭਾ ਇਟਲੀ ਦੇ ਚੌਥੇ ਸਾਹਿਤਕ ਸਮਾਗਮ ਵਿੱਚ ਪਲੇਠੀ ਆਡੀੳ ਐਲਬਮ
“ਸੁਨੇਹਾ” ਕੀਤੀ ਗਈ ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ |
ਨੌਟਿੰਘਮ
(ਇੰਗਲੈਂਡ) ’ਚ ਸ਼ਾਨਦਾਰ ਸੈਮੀਨਾਰ ਤੇ ਬਹੁ-ਭਾਸ਼ੀ ਕਵੀ ਦਰਬਾਰ
ਸੰਤੋਖ ਧਾਲੀਵਾਲ, ਨੌਟਿੰਘਮ |
ਪੰਜਾਬੀ
ਲਿਖ਼ਰੀ ਸਭਾ ਦੀ ਮੀਟਿਗ ਵਿੱਚ ਬਲਜਿੰਦਰ ਸੰਘਾ ਨੂੰ ਚਿੱਤਰ ਭੇਂਟ ਕੀਤਾ
ਸੁੱਖਪਾਲ ਪਰਮਾਰ, ਕਨੇਡਾ |
ਫਿੰਨਲੈੰਡ
ਵਿੱਚ ਦੀਵਾਲੀ ਦਾ ਤਿਊਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫਿੰਨਲੈਂਡ |
ਇੰਡੀਅਨ
ਕਲਚਰਲ ਐਸੋਸ਼ੇਸਨ ਸਾਂਦੇਫਿਊਰ(ਨਾਰਵੇ) ਨੇ ਲਈਆ ਦੀਵਾਲੀ ਤੇ ਰੋਣਕਾ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫ਼ਿੰਨਲੈਂਡ
ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਵਾਸਤੇ ਪੰਜਾਬੀ ਕਲਾਸਾਂ ਦੀ
ਸ਼ੁਰੂਆਤ
ਵਿੱਕੀ ਮੋਗਾ, ਫ਼ਿੰਨਲੈਂਡ |
ਪਿੰਡ
ਸੁਰਸਿੰਘ ਵਿਖੇ ਸਿਆਸੀ ਸਕੱਤਰ ਗੁਰਮੁੱਖ ਘੁੱਲਾ ਦੀ ਅਗਵਾਈ ਹੇਠ ਕਣਕ-ਦਾਲ
ਵੰਡੀ
ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ |
ਗੁਰੂ
ਨਾਨਕ ਮਲਟੀਵਰਸਿਟੀ (ਲੁਧਿਆਣੇ) ਤੋ ਗੁਰਮੱਤ ਗਿਆਨ ਪ੍ਰਾਪਤ ਵਿਦਿਆਰਥੀ
ਨਾਰਵੇ 'ਚ ਅੰਮ੍ਰਿਤ ਰਸ ਬਿਖਾਰ ਰਹੇ ਹਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਗ਼ਦਰੀ
ਯੋਧਿਆਂ ਨੂੰ ਸਮਰਪਿਤ ਭਰਵੇਂ ਸਮਾਗਮ ਵਿਚ “ਗ਼ਦਰ ਲਹਿਰ ਦੀ ਕਹਾਣੀ” ਖ਼ਾਲਸਾ
ਦੀਵਾਨ ਹਾਂਗ ਕਾਂਗ ਵਿਖੇ ਰਲੀਜ਼
ਜੈਤੇਗ ਸਿੰਘ ਅਨੰਤ, ਹਾਂਗ ਕਾਂਗ |
ਪੰਜਾਬ
ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਕੀਤੀ ਮੀਟਿੰਗ `ਚ ਕਈ ਅਹਿਮ ਫ਼ੈਸਲੇ ਲਏ
ਗਏ
ਵਿੱਕੀ ਮੋਗਾ, ਫ਼ਿੰਨਲੈਂਡ |
ਜਰਮਨੀ
ਵਿੱਚ ਹੋਇਆ ਪੰਜਾਬੀਅਤ ਦਾ ਸਾਹਿਤਕ ਸੰਮੇਲਨ
ਐੱਸ ਸੁਰਿੰਦਰ, ਜਰਮਨੀ |
ਮੁਸਲਮਾਨਾਂ
ਅਤੇ ਸਿੱਖਾਂ ਨੇ ਪਾਕਿਸਤਾਨ 'ਚ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤਿ
ਗੁਰਪੁਰਬ ਪਿਆਰ ਸ਼ਰਧਾ ਨਾਲ ਮਨਾਇਆ
ਜਨਮ ਸਿੰਘ, ਪਾਕਿਸਤਾਨ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਵਿਨੀਪੈਗ
ਯੂਨੀਵਰਸਿਟੀ ਕੈਨੇਡਾ ਵਲੋˆ ਸਥਾਪਿਤ ਭਾਈ ਕਾਹਨ ਸਿੰਘ ਨਾਭਾ ਦੂਜਾ
ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ ਦਿੱਤਾ ਗਿਆ
ਰਜਨੀ ਸ਼ਰਮਾ, ਨਾਭਾ |
ਪੰਜਾਬੀ
ਲੇਖਕ ਸਭਾ ਕਵੈਂਟਰੀ ਵਲੋਂ ਨਕਸਲਵਾੜੀ ਲਹਿਰ ਦੇ ਸਾਹਿਤ ਨੂੰ ਦਰਸਾਉਂਦਾ ਇਕ
ਸਾਹਿਤਕ ਸਮਾਗਮ
ਦੇਵਿੰਦਰ ਨੌਰਾ ਅਤੇ ਸਤਿਪਾਲ ਡੁਲਕੂ, ਕਵੈਂਟਰੀ
|
ਪੰਜਾਬੀ
ਲਿਖ਼ਰੀ ਸਭਾ ਵਲੋ ਜੋਰਾਵਰ ਬਾਂਸਲ ਦੀ ਕਿਤਾਬ ‘ਸੁਪਨੇ ਸੱਚ ਹੋਣਗੇ’ ਲੋਕ
ਅਰਪਣ
ਸੁੱਖਪਾਲ ਪਰਮਾਰ, ਕਨੇਡਾ |
ਲੰਡਨ
ਵਿਖੇ “ਗੁਮਨਾਮ ਸਿਪਾਹੀ” ਪੁਸਤਕ ਰੀਲੀਜ਼ ਕੀਤੀ ਗਈ
ਐੱਸ ਬਲਵੰਤ, ਲੰਡਨ |
ਫ਼ਿੰਨਲੈਂਡ
`ਚ ਵਸਦੇ ਭਾਰਤੀਆਂ ਨੇ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਨਵ
ਪੰਜਾਬੀ ਸਾਹਿਤ ਸਭਾ ਵਲੋਂ ਸਾਹਿਤਕ ਲਹਿਰ ਅਧੀਨ ਇੱਕ ਸਾਵਨ ਕਵੀ ਦਰਬਾਰ
ਵਿਵੇਕ ਕੁਮਾਰ, ਪੰਜਾਬ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਵਿਚਾਰੀਆਂ ਗਈਆਂ ਪੰਜ
ਕਹਾਣੀਆਂ
ਮੇਜਰ ਮਾਂਗਟ, ਕਨੇਡਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)
ਦੀ ਇਕਤਰਤਾ ‘ਤੇ ਸਾਵਣ ਕਵੀ ਦਰਬਾਰ
ਮਲਕੀਅਤ “ਸੁਹਲ”, ਗੁਰਦਾਸਪੁਰ |
ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ ਵਲੋਂ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਦਾ
ਸਨਮਾਨ
ਸੁੱਖਪਾਲ ਪਰਮਾਰ, ਕਨੇਡਾ |
ਸੰਕਲਪ
ਇੰਟਰਨੈਸ਼ਨਲ ਵਲੋਂ ਅਜੋਕੇ ਸਮਾਜ ਦੀਆਂ ਮੂਲ ਸਮੱਸਿਆ ਸਬੰਧੀ ਸੈਮੀਨਾਰ
ਚਰਨਜੀਤ ਕੌਰ ਚੰਨੀ, ਪਟਿਆਲਾ
|
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਦੇ 26 ਜੁਲਾਈ ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ
ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਟਰਾਂਟੋਂ
ਦੇ ਕੈਨੇਡਾ ਡੇਅ ਮੇਲੇ ਵਿਚ ਨਸ਼ਿਆਂ
ਦੇ ਮਾੜੇ ਪ੍ਰਭਾਵਾਂ ਬਾਰੇ ਹੋਈ ਗੱਲਬਾਤ-ਇਕ ਉਸਾਰੂ ਰੁਝਾਨ
ਬਲਜਿੰਦਰ ਸੰਘਾ,
ਟਰਾਂਟੋ |
ਇੰਡੀਅਨ
ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੈਨੇਡਾ
ਡੇ ਤੇ ਸਰੀ ਵਿਚ ਪੰਜਾਬੀ ਪੁਸਤਕ ਮੇਲਾ ਸ਼ੁਰੂ
ਜਰਨੈਲ ਸਿੰਘ, ਸਰੀ, ਕਨੇਡਾ |
ਗਰੀਬ
ਪਰਿਵਾਰਾਂ ਦੇ ਬੱਚਿਆਂ ਲਈ ਆਰਟ ਐਂਡ ਕਰਾਫਟ ਵਰਕਸ਼ਾਪ ਦਾ ਆਯੋਜਨ
ਚਰਨਜੀਤ ਕੌਰ ਚੰਨੀ, ਪਟਿਆਲਾ |
ਅੰਮ੍ਰਿਤਸਰ
ਦੇ 437ਵੇਂ ਸਥਾਪਨਾ ਦਿਵਸ 'ਤੇ ਭਾਰੀ ਇਕੱਠ ਅਤੇ ਚੇਤਨਾ ਰੈਲੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਸਪੋਰਟਸ
ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ 9ਵਾਂ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਵਲੋਂ ਇੱਕ ਪਰਿਵਾਰਕ ਤੇ ਸਾਹਿਤਕ ਸ਼ਾਮ ਲੇਖਕਾਂ ਦੇ ਨਾਮ
ਮੇਜਰ ਮਾਂਗਟ, ਟਰਾਂਟੋ |
ਦਰਾਮਨ
ਟੈਕਸੀ ਨਾਰਵੇ ਵੱਲੋ ਸੋ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ।ਸਿੱਖ ਭਾਈਚਾਰੇ
ਨਾਲ ਸੰਬਧਿੱਤ ਚਾਲਾਕਾ ਵੱਲੋ ਵੱਧ ਚੜ ਕੇ ਹਿੱਸਾ ਲਿਆ ਗਿਆ
- ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਵੱਲੋ ਖੇਡ ਮੇਲਾ 26 ਜੁਲਾਈ ਨੂੰ ਕਰਵਾਇਆ ਜਾ
ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪੰਜਵਾਂ
ਸ੍ਰ. ਪ੍ਰੀਤਮ ਸਿੰਘ ਕਾਸਦ ਯਾਦਗਾਰੀ ਐਵਾਰਡ ਡਾ. ਜਾਚਕ ਨੂੰ ਭੇਂਟ ਕੀਤਾ ਗਿਆ
ਡਾ.ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਦਸਮੇਸ਼
ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਡਾ:
ਸਤੀਸ਼ ਵਰਮਾ ਵੈਨਕੂਵਰ ਦੇ ਪੰਜਾਬੀ ਬੁਧੀਜੀਵੀਆਂ ਦੇ ਰੂਬਰੂ ਹੋਏ
ਜਰਨੈਲ ਸਿੰਘ, ਕਨੇਡਾ |
ਇਕਬਾਲ
ਰਾਮੂਵਾਲੀਆ ਅਤੇ ਐਸ ਬਲਬੰਤ ਦੇ ਰੂਬਰੂ ਇਕ ਸ਼ਾਮ
ਸਾਥੀ ਲੁਧਿਆਣਵੀ, ਪ੍ਰਧਾਨ ਪੰਜਾਬੀ ਸਾਹਿਤ ਕਲਾ ਕੇਂਦਰ,
ਲੰਡਨ |
ਆਜ਼ਾਦ
ਸਪੋਰਟਸ ਕੱਲਬ ਨਾਰਵੇ ਵੱਲੋ ਸਮਰ ਪਾਰਟੀ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਵਿਤਾ
ਸ਼ਾਮ ਵਿਚ 2 ਕਵੀਆਂ ਨੇ ਲਵਾਈ ਹਾਜ਼ਰੀ
ਜਰਨੈਲ ਸਿੰਘ, ਕਨੇਡਾ |
ਇਹ
ਚੜਦੀ ਜਵਾਨੀ ਕਿਧਰ ਜਾ ਰਹੀ ਹੈ! ਪੰਜਾਬ ਦੇ ਗੱਭਰੂਆਂ ਨੂੰ ਘੁਣ ਵਾਂਗ ਖਾ
ਰਿਹਾ ਹੈ ‘ਚਿੱਟਾ’
ਅੰਮ੍ਰਿਤ ਅਮੀ, ਪਟਿਆਲਾ |
ਨਾਰਵੇ
ਚ ਧੂਮਧਾਮ ਨਾਲ ਮਨਾਇਆ ਗਿਆ ਨੈਸ਼ਨਲ ਡੇ 17 ਮਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਸਾਹਿਤਕ ਮਿਲਣੀ ਤੇ ਕਵੀ ਦਰਬਾਰ
ਮਲਕੀਅਤ “ਸੁਹਲ”, ਗੁਰਦਾਸਪੁਰ
|
ਪੰਜਾਬੀ
ਸਾਹਿਤ ਕਲਾ ਕੇਂਦਰ ਦਾ ਵਾਰਸ਼ਕ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ - ਡਾਕਟਰ ਸਾਥੀ
ਲੁਧਿਆਣਵੀ ਦੀ ਪਸੁਤਕ 'ਗਰੌਸਰੀ' ਰੀਲੀਜ਼
ਅਜ਼ੀਮ ਸ਼ੇਖ਼ਰ, ਲੰਡਨ |
ਵਿਦਿਆਰਥੀਆਂ
ਨੇ ਸ਼ਿਮਲਾ ਅਤੇ ਵਿਰਾਸਤ-ਇ-ਖ਼ਾਲਸਾ ਵਿਖੇ ਵਿਦਿਅਕ ਟੂਰ ਲਾਏ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ |
ਪ੍ਰੋ:
ਭਾਈ ਸਰਬਜੀਤ ਸਿੰਘ ਧੁੰਦਾ ਦਾ ਲੀਅਰ (ਨਾਰਵੇ) ਗੁਰੂ ਘਰ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪਲੀ
ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਪੰਜਾਬੀ
ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ‘ਨਵੀਂ ਪੰਜਾਬੀ ਕਹਾਣੀ : ਜਗਤ ਅਤੇ
ਜੁਗਤ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਕਹਾਣੀਆਂ ਤੇ ਹੋਈ
ਭਰਪੂਰ ਚਰਚਾ
ਮੇਜਰ ਮਾਂਗਟ, ਟਰਾਂਟੋ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ
|
ਯਾਦਗਾਰੀ
ਹੋ ਨਿਬੜਿਆ ਪੰਜਾਬੀ ਲਿਖਾਰੀ ਸਭਾ ਦਾ ਤੀਸਰਾ ਬੱਚਿਆ ਵਿੱਚ ਪੰਜਾਬੀ ਬੋਲਣ ਦਾ
ਮੁਕਾਬਲਾ
ਸੁੱਖਪਾਲ ਪਰਮਾਰ, ਕੈਲਗਰੀ |
ਲੈਂਡਮਾਰਕ
ਗਲੋਬਲ ਗਰੁੱਪ ਵਲੋਂ ਚੰਡੀਗੜ੍ਹ ਵਿਖੇ ਨਵਾਂ ਇਮੇਜ ਮੋਬਾਇਲ ਨਾਮ ਦਾ ਬਰਾਂਡ
ਰੀਲੀਜ਼
ਗੁਰਪ੍ਰੀਤ ਸੇਖੋਂ, ਚੰਡੀਗੜ੍ਹ |
ਕਰਿੰਗਸ਼ੋ
ਹਾਕੀ ਕਲੱਬ ਨਾਰਵੇ ਵੱਲੋਂ ਹਾਕੀ ਟੂਰਨਾਮੈਟ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਓਸਲੋ
ਨਾਰਵੇ ਵਿੱਚ ਦਸਤਾਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਵਿਸਾਖੀ
ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਨਾਰਵੇ ਦਾ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ਖ਼ੂਨਦਾਨ ਕੈਂਪ ਅਤੇ ਸਖ਼ਸੀਅਤ ਉਸਾਰੀ ਬਾਰੇ ਸੈਮੀਨਾਰ
ਕਰਾਇਆ
ਅੰਮ੍ਰਿਤ ਅਮੀ, ਪਟਿਆਲਾ |
ਸ਼ਾਮ
ਦੇ ਦੀਵਾਨ ਦੋਰਾਨ ਪ੍ਰੋ ਸਰਬਜੀਤ ਸਿੰਘ ਧੁੰਦਾ ਵੱਲੋ ਸੰਗਤ ਨਾਲ ਗੁਰਮਤਿ
ਗਿਆਨ ਸਾਂਝਾ ਕੀਤਾ ਗਿਆ-ਗੁਰੂ ਘਰ ਲੀਅਰ ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੇਵਲ
ਵਿਦੇਸ਼ੀ ਚਕਾਚੌਂਧ ਦੇਖ ਕੇ ਲੜਕੀਆਂ ਆਪਣਾ ਭਵਿੱਖ ਦਾਅ ’ਤੇ ਨਾ ਲਾਉਣ :
ਗੁਰਮੀਤ ਪਨਾਗ
ਅੰਮ੍ਰਿਤ ਅਮੀ, ਪਟਿਆਲਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਸ਼ਹੀਦੇਆਜ਼ਮ
ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ
ਫਿਲਮਕਾਰ ਇਕਬਾਲ ਗੱਜਣ ,ਡਾ ਜਗਮੇਲ ਭਾਠੂਆਂ, ਡਾ
ਰਵਿੰਦਰ ਕੌਰ ਰਵੀ, ਰਾਗਿਨੀ ਸ਼ਰਮਾ ਤੇ ਗੁਰਧਿਆਨ ਸਿੰਘ ਸਨਮਾਨਿਤ
ਜਾਰੀ ਕਰਤਾ ਇਕਬਾਲ ਗੱਜਣ, ਪਟਿਆਲਾ |
ਸਿੱਖੀ
ਸੇਵਾ ਸੋਸਾਇਟੀ ਇਟਲੀ ਵੱਲੋਂ ਆਪਣੀ ਤੀਸਰੀ ਵਰੇਗੰਢ ਮੌਕੇ ਕਰਵਾਏ ਗਏ ਦੁਮਾਲਾ
ਅਤੇ ਦਸਤਾਰ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਸਤਾਵਾਗਘਰ
(ਨਾਰਵੇ) ਚ ਭਾਰਤੀ ਭਾਈਚਾਰੇ ਵੱਲੋ ਹੋਲੀ ਦਾ ਤਿਉਹਾਰ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਵਿਨੀਪੈਗ
ਯੂਨੀਵਰਸਿਟੀ ਕੈਨੇਡਾ ਚ ਮਾਂ ਬੋਲੀ ਦੇ ਪ੍ਰਚਾਰ ਲਈ ਪੰਜਾਬੀ ਵਿਭਾਗ ਦੀ
ਹੋਵੇਗੀ ਸਥਾਪਨਾ
ਐਨ. ਆਰ . ਆਈ ਵਿਦਵਾਨ ਵਲੋਂ ਡਾ ਭਾਠੂਆਂ ਨਾਲ ਵਿਸ਼ੇਸ ਮੁਲਾਕਾਤ |
ਵਿਦਿਆਰਥੀ
ਅਮੀਰ ਪੰਜਾਬੀ ਵਿਰਸੇ ਤੋਂ ਪਰੇਰਨਾ ਲੈ ਕੇ ਸ਼ਖ਼ਸੀਅਤ ਉਸਾਰਨ : ਡਾ. ਦਿਓਲ
ਡਾ. ਪਰਮਿੰਦਰ ਸਿੰਘ ਤੱਗੜ |
ਯਾਦਗਾਰੀ
ਰਿਹਾ ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਇਨਾਮ ਵੰਡ ਸਮਾਰੋਹ
- ਡਾ. ਸ਼ਵਿੰਦਰ ਸਿੰਘ ਗਿੱਲ ਵਾਈਸ ਚਾਂਸਲਰ ਮੁੱਖ ਮਹਿਮਾਨ ਵਜੋਂ
ਸ਼ਾਮਲ
ਅੰਮ੍ਰਿਤ ਅਮੀ, ਜੈਤੋ |
ਐਨ.ਆਰ.ਆਈ
ਵਿਦਵਾਨ ਐਮ ਐਸ ਢਿੱਲੋਂ ਅਤੇ ਫਿਲਮਕਾਰ ਇਕਬਾਲ ਗੱਜਣ ਸਨਮਾਨਿਤ
ਇਕਬਾਲ ਗੱਜਣ, ਪਟਿਆਲਾ |
ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ‘ਲੇਖਕ ਮਿਲਣੀ’
ਡਾ. ਪਰਮਿੰਦਰ ਸਿੰਘ ਤੱਗੜ, ਕੁਰੂਕੁਸ਼ੇਤਰ
|
ਅੰਤਰਰਰਾਸ਼ਟਰੀ
ਪੰਜਾਬੀ ਵਿਕਾਸ ਮੰਚ (ਪੰ: ਵਿ: ਮ:) ਵਲੋਂ ਅਯੋਜਤ "ਪੰਜਾਬੀ ਭਾਸ਼ਾ ਅਤੇ
ਸਭਿਆਚਾਰ" ਬਾਰੇ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ
ਸਤਿਪਾਲ ਸਿੰਘ ਡੁਲਕੂ, ਵੁਲਵਰਹੈਂਪਟਨ |
ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪ੍ਰੋਫ਼ੈਸਰ ਅਮਰਜੀਤ ਸਿੰਘ ਕਾਂਗ
ਯਾਦਗਾਰੀ ਭਾਸ਼ਣ ਕਰਵਾਇਆ ਗਿਆ
ਡਾ. ਪ. ਸ. ਤੱਗੜ, ਕੁਰੂਕੁਸ਼ੇਤਰ |
ਪੰਜਬੀ
ਲਿਖਾਰੀ ਸਭਾ ਕੈਲਗਰੀ ਨੇ ਸਹਿਤਕ ਰੰਗ ਬਖੇਰਿਆ
ਸੁੱਖਪਾਲ ਪਰਮਾਰ, ਕਨੇਡਾ |
'ਪੰਜਾਬੀ
ਸਰਕਲ ਇੰਟਰਨੈਸ਼ਨਲ‘ ਵਲੋਂ ਗਾਇਕ ਬਲਵਿੰਦਰ ਸਫਰੀ ਦਾ ਸਨਮਾਨ ਕਰਨ ‘ਤੇ ਖੁਸ਼ੀ
ਦਾ ਪ੍ਰਗਟਾਵਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪਾਵਰਕੌਮ
ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਸਪਲਾਈ ਦੇਵੇ ਅਤੇ ਖਪਤਕਾਰਾਂ ਨੂੰ
ਮੁਆਵਜਾ ਤੁਰੰਤ ਅਦਾ ਕਰੇ - ਸੁੱਖਮਿੰਦਰਪਾਲ ਸਿੰਘ ਗਰੇਵਾਲ |
ਲ਼ੋਕ
ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਵੱਲੋਂ ‘ਪੰਜ ਤਖਤ ਸਪੈਸ਼ਲ ਰੇਲ’ ਯਾਤਰਾ
ਰਵਾਨਾ ਕਰਨ ਲਈ ਦਿੱਤੀ ਹਰੀ ਝੰਡੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਪੰਜਾਬੀ
ਭਵਨ ਲੁਧਿਆਣਾ ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ ਪ੍ਰਭਜੋਤ ਸੋਹੀ ਦੀ
ਦੂਸਰੀ ਕਿਤਾਬ ਰੂਹ ਰਾਗ ਦਾ ਲੋਕ ਅਰਪਨ
ਜਨਮੇਜਾ ਜੋਹਲ, ਲੁਧਿਆਣਾ |
ਕੋਟ
ਈਸੇ ਖਾਂ ਵਿਖੇ ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ
ਵਿਵੇਕ ਕੁਮਾਰ, ਪੰਜਾਬ |
ਵੀਲਾਕਿਆਰਾ
ਬਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੜੀ ਸ਼ਾਨ ਨਾਲ ਕਰਵਾਇਆ
ਗਿਆ ਸਭਿਆਚਾਰਕ ਪਰਿਵਾਰਕ ਮੇਲਾ
ਰਣਜੀਤ ਗਰੇਵਾਲ, ਇਟਲੀ |
ਸ਼ਹੀਦ
ਊਧਮ ਸਿੰਘ ਸਪੋਰਟਸ ਕ਼ਲੱਬ ਨਾਰਵੇ ਵੱਲੋ ਸਹੀਦ ਊਧਮ ਸਿੰਘ ਦੇ ਪਰਿਵਾਰ ਨੂੰ
ਇੱਕ ਲੱਖ ਰੁਪਏ ਦੀ ਮਦਦ ਭੇਜੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵਲੋਂ 55 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ
ਸੁਨੇਹੇ” ਕੀਤਾ ਗਿਆ ਲੋਕ ਅਰਪਿਤ
ਬਲਵਿੰਦਰ ਸਿੰਘ ਚਾਹਲ, ਇਟਲੀ |
ਡਾਕਟਰ
ਸਾਥੀ ਲੁਧਿਆਣਵੀ ਪੰਜਾਬੀ ਸਰਕਲ ਇੰਟਰਨੈਸ਼ਨਲ ਵਲੋਂ ਸਨਮਾਨਤ
5ਆਬੀ.com ਲੰਡਨ |
ਡਾ.
ਰਘਬੀਰ ਸਿੰਘ ਬੈਂਸ 'ਗਵਰਨਰ ਜਨਰਲ ਕੇਅਰਿੰਗ ਕੈਨੇਡੀਅਨ ਐਵਾਰਡ' ਨਾਲ ਸਨਮਾਨਤ
ਬੀ ਸੀ ਕਨੇਡਾ |
ਚਾਪਲੂਸ
ਲੋਕ ਆਪਣੀਆਂ ਕੌਮਾਂ ਦਾ ਵਧੇਰੇ ਨੁਕਸਾਨ ਕਰਦੇ ਹਨ-ਸਤਨਾਮ ਸਿੰਘ ਚਾਹਲ
ਰੁਪਿੰਦਰ ਕੌਰ, ਅਮਰੀਕਾ |
ਪੰਜਾਬੀ
ਲਿਖਾਰੀ ਸਭਾ ਦੀ ਜਨਵਰੀ ਮਹੀਨੇ ਦੀ ਮੀਟਿੰਗ
ਸੁੱਖਪਾਲ ਪਰਮਾਰ, ਕਨੇਡਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤੱਰਤਾ
ਮਲਕੀਅਤ “ਸੁਹਲ’, ਗੁਰਦਾਸਪੁਰ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੜ੍ਹੀਆਂ ਕਹਾਣੀਆਂ
ਤੇ ਹੋਈ ਭਰਪੂਰ ਚਰਚਾ ਅਤੇ ਕਈ ਹੋਰ ਮੁੱਦੇ ਵਿਚਾਰੇ ਗਏ
ਮੇਜਰ ਮਾਂਗਟ, ਕੈਨੇਡਾ |
ਕਿੰਗਜ਼ਬਰੀ
ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ -
ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੈਰਿਸ
ਵਾਲੇ ਸੰਧੂ ਭਰਾਵਾਂ ਨੇ ਕੁਲਦੀਪ ਮਾਣਕ ਜੀ ਦੇ ਪ੍ਰਵਾਰ ਦੀ ਇੱਕ ਲੱਖ 25
ਹਜ਼ਾਰ ਰੁਪਏ ਦੀ ਆਰਥਿੱਕ ਮੱਦਦ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪਿੰਡ
ਮਸੀਤਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਹਿਤਕ ਸਵੇਰ ਦਾ ਅਯੋਜਿਨ ਕੀਤਾ
ਗਿਆ
ਜੀਤਾ ਸਿੰਘ ਨਾਰੰਗ, ਪੰਜਾਬ |
ਪ੍ਰਵਾਸੀ
ਭਾਰਤੀਆਂ ਨੂੰ ਚੇਤਾਵਨੀ!
ਪੰਜਾਬ ਚ
ਲੁੱਟਾ ਖੋਹਾ ਦਾ ਵੱਧ ਰਿਹਾ ਰੁਝਾਨ ਤੇ ਐਨ ਆਰ ਆਈ ਨਿਸ਼ਾਨੇ ਤੇ ਚਿੰਤਾ ਦਾ
ਵਿਸ਼ਾ, ਡੈਨਮਾਰਕ ਤੋ ਵਤਨ ਫੇਰੀ ਦੋਰਾਨ ਸ੍ਰ ਜੁਗਰਾਜ ਸਿੰਘ ਤੂਰ(ਰਾਜੂ
ਸੱਵਦੀ) ਇਸ ਦੇ ਹੋਏ ਸ਼ਿਕਾਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਦਾ ਭਾਰੀ ਇੱਕਠ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|