ਸੰਗਰੂਰ (16 ਫਰਵਰੀ): ਵਿਜੈ ਇੰਦਰ
ਸਿੰਗਲਾ ਹਲਕਾ ਸੰਗਰੂਰ ਤੋਂ ਨੌਜਵਾਨ ਅਤੇ ਉਤਸ਼ਾਹੀ ਲੋਕ ਸਭਾ ਮੈਂਬਰ ਵੱਲੋਂ
ਜੈਕਾਰਿਆਂ ਦੀ ਗੂੰਜ ਵਿੱਚ ਸਿੱਖ ਪੰਥ ਦੇ ਮਹਾਨ ਗੁਰਧਾਮ ਪੰਜ ਤਖਤ ਦੀ ਯਾਤਰਾ
ਕਰਨ ਲਈ ਸ਼ਰਧਾਲੂਆਂ ਦੀ ਸਹੂਲਤ ਲਈ ਚਲਾਈ ਵਿਸ਼ੇਸ਼ ਰੇਲ ‘ਪੰਜ ਤਖਤ ਸਪੈਸ਼ਲ ਰੇਲ’
ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੀ। ਇਸ ਮੌਕੇ ਤੇ ਵਿਜੈ ਇੰਦਰ ਸਿੰਗਲਾ ਨੂੰ
ਖੁਸ਼ੀ ਵਿੱਚ ਗਦ-ਗਦ ਹੁੰਦਿਆਂ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਦੱਸਿਆ
ਕਿ ਪੰਜ ਤਖਤਾਂ ਦੀ ਯਾਤਰਾ ਦਾ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲਿਆਂ ਲਈ
ਵਿਸ਼ੇਸ਼ ਮਹੱਤਵ ਹੈ ਪੰਜ ਤਖਤ ਸਪੈਸ਼ਲ ਰੇਲ ਰੇਲ ਮੰਤਰੀ ਵੱਲੋਂ ਉਹਨਾਂ
ਸ਼ਰਧਾਲੂਆਂ ਲਈ ਨਾਯਾਬ ਤੋਹਫਾ ਹੈ ਜੋ ਸਿੱਖ ਧਰਮ ਦੇ ਮਹਾਨ ਤਖਤਾਂ ਦੀ ਯਾਤਰਾ
ਕਰਕੇ ਨਤਮਸਤਕ ਹੋਣ ਦੀ ਭਾਵਨਾ ਆਪਣੇ ਮਨ ਵਿੱਚ ਰੱਖਦੇ ਹਨ।
ਸ਼੍ਰੀ ਵਿਜੈ ਇੰਦਰ ਸਿੰਗਲਾ ਇਸ ਮੌਕੇ ਤੇ ਰੇਲ ਮੰਤਰੀ ਮਲਿਕਾ
ਅਰਜੁਨ ਖੜਗੇ ਦਾ ‘ਪੰਜ ਤਖਤ ਸਪੈਸ਼ਲ ਰੇਲ’ ਚਲਾਉਣ ਦੀ ਪ੍ਰਵਾਨਗੀ ਦੇਣ
ਲਈ ਸ਼ੁਕਰਿਆ ਕਰਦਿਆਂ ਦੱਸਿਆ ਕਿ ਕੇਂਦਰੀ ਰੇਲ ਮੰਤਰੀ ਦੀ ਪਿਛਲੇ ਨਵੰਬਰ ਵਿੱਚ
ਧੂਰੀ ਫੇਰੀ ਦੋਰਾਨ ਉਹਨਾਂ ਨੇ ਇਹ ਰੇਲ ਚਲਾਉਣ ਲਈ ਬੇਨਤੀ ਕੀਤੀ ਸੀ ਇਹ ਰੇਲ
ਤਿੰਨ ਰਾਜਾਂ ਵਿੱਚ ਸਥਿਤ ਪੰਜ ਤਖਤ ਸ਼੍ਰੀ ਹਜ਼ੂਰ ਸਾਹਿਬ, ਤਖਤ ਸ਼੍ਰੀ ਪਟਨਾ
ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ (ਬਠਿੰਡਾ), ਤਖਤ ਸ਼੍ਰੀ ਅਕਾਲ ਤਖਤ ਸਾਹਿਬ
(ਅਮ੍ਰਿਤਸਰ ਸਾਹਿਬ), ਤਖਤ ਸ਼੍ਰੀ ਕੇਸਗੜ੍ਹ ਸਾਹਿਬ (ਸ਼੍ਰੀ ਆਨੰਦਪੁਰ ਸਾਹਿਬ)
ਦੀ ਦਸ ਦਿਨਾਂ ਦੀ ਯਾਤਰਾ ਤਹਿ ਕਰੇਗੀ। 16 ਫਰਵਰੀ ਨੂੰ ਧੂਰੀ ਤੋਂ ਚੱਲ ਕੇ
25 ਫਰਵਰੀ ਨੂੰ ਵਾਪਿਸ ਧੂਰੀ ਪੰਹੁਚੇਗੀ। ਜਿਸ ਵਿੱਚ ਸ਼ਰਧਾਲੂਆਂ ਦੇ ਲਈ
ਖਾਣ-ਪੀਣ ਅਤੇ ਨਿਵਾਸ ਦਾ ਸਮੁੱਚਾ ਪ੍ਰੰਬੰਧ ਰੇਲ ਮੰਤਰਾਲੇ ਵੱਲੋਂ ਕੀਤਾ
ਜਾਵੇਗਾ।
ਇਸ ਮੌਕੇ ਮਨੈਜਿੰਗ ਡਾਇਰੈਕਟਰ ਆਈ.ਆਰ.ਸੀ.ਟੀ.ਸੀ. ਨੇ ਐਲਾਨ
ਕੀਤਾ ਕਿ ਅਗਲੀ ‘ਪੰਜ ਤਖਤ ਸਪੈਸ਼ਲ ਰੇਲ’ ਜੋ ਕਿ ਅਗਲੇ ਮਹੀਨੇ ਦੀ 21 ਮਾਰਚ
ਦਿਨ ਸ਼ੁਕਰਵਾਰ ਅਤੇ 18 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਚੱਲੇਗੀ।
ਸ਼੍ਰੀ ਸਿੰਗਲਾ ਨੇ ਅੱਗੇ ਕਿਹਾ ਕਿ ਰੇਲ ਬਜਟ ਵਿੱਚ ਤਜਵੀਜ਼ ਨਵੀਂ ਸ਼੍ਰੀ
ਗੰਗਾ ਨਗਰ ਤੋਂ ਜੰਮੂ ਤਵੀ ਰੇਲ ਗੱਡੀ ਵਾਇਆ ਧੂਰੀ ਤੋਂ ਹੋ ਕੇ
ਲੰਘੇਗੀ।ਉਨ੍ਹਾਂ ਰੇਲ ਮੰਤਰੀ ਨੂੰ ਬੇਨਤੀ ਕੀਤੀ ਕਿ ਕੱਟੜਾ ਊਧਮਪੁਰ ਰੇਲ
ਟਰੈਕ ਸ਼ੁਰੂ ਹੋਣ ਤੋਂ ਬਾਦ ਅੰਡੇਮਾਨ ਐਕਸਪ੍ਰੈਸ ਜੋ ਕਿ ਚੇਨੰਈ ਤੋਂ ਜੰਮੂ
ਵਾਇਆ ਧੂਰੀ, ਮਲੇਰਕੋਟਲਾ ਹਫਤੇ ਵਿੱਚ ਤਿੰਨ ਦਿਨ ਚੱਲਦੀ ਹੈ ਨੂੰ ਕੱਟੜਾ ਤੱਕ
ਵਧਾਇਆ ਜਾਵੇ ਤਾਂ ਜੋ ਸ਼ਰਧਾਲੂ ਮਾਤਾ ਸ਼੍ਰੀ ਵੈਸ਼ਨੂੰ ਦੇਵੀ ਜੀ ਦੀ ਯਾਤਰਾ
ਆਸਾਨੀ ਨਾਲ ਕਰ ਸਕਣ।