ੳਸਲੋ -
ਪੰਜਾਬ ਚ ਵੱਧ ਰਹੇ ਨਸ਼ੇ ਸੇਵਨ ਦੇ
ਰੁਝਾਨ ਨੇ ਉਹ ਨੋਜਵਾਨ ਜੋ ਨਸ਼ੇ ਦੇ ਦਲ ਦਲ ਚ ਗ੍ਰਸਤ ਹੋ ਚੁੱਕੇ ਹਨ ਅਤੇ ਇਸ
ਨਸ਼ੇ ਦੀ ਪੂਰਤੀ ਕਾਰਨ ਗਲਤ ਰਾਹ ਅਪਣਾ ਰਹੇ ਹਨ ਤੇ ਕੁੱਝ ਜਰਾਇਅਮ ਪੇਸ਼
ਪ੍ਰਵਿਰਤੀ ਦੇ ਲੋਕਾ ਵੱਲੋ ਦਿਨੋ ਦਿਨ ਲੁੱਟਾ ਖੋਹਾ ਕਰਨਾ ਪੰਜਾਬ ਪ੍ਰਸ਼ਾਸਨ
ਤੇ ਨਿਸ਼ਾਨੀਆ ਚਿੰਨ ਹੈ ਕਿ ਪੁਲੀਸ ਇਹਨਾ ਵਾਰਦਾਤਾ ਨੂੰ ਰੋਕਣ ਚ ਅਸਮਰੱਥ ਹੈ
ਜਾ ਇਹ ਮੁਜਰਮ ਪੇਸ਼ਾ ਲੋਕ ਪੁਲੀਸ ਤੋ ਇੱਕ ਕਦਮ ਅੱਗੇ ਚੱਲ ਰਹੇ ਹਨ।
ਪ੍ਰੈਸ ਨੂੰ ਫੋਨ ਤੇ ਮਿੱਲੀ ਜਾਣਕਾਰੀ ਅਨੁਸਾਰ ਪਿੱਛਲੇ ਦਿਨੀ ਡੈਨਮਾਰਕ ਤੋ
ਸ੍ਰ ਜੁਗਰਾਜ ਸਿੰਘ ਤੂਰ
(ਰਾਜੂ ਸੱਵਦੀ) ਆਪਣੇ ਪਿੰਡ ਸੱਵਦੀ
(ਜਗਰਾਉ) ਗਿਆ ਹੋਇਆ ਸੀ।
ਇਹ ਨੋਜਵਾਨ ਕੱਬਡੀ ਦਾ ਜਾਣਿਆ ਮਾਣਿਆ ਖਿਡਾਰੀ ਹੈ ਅਤੇ ਕੱਬਡੀ ਵਰਲੱਡ ਕੱਪ
2012 ਚ ਡੈਨਮਾਰਕ ਵੱਲੋ ਖੇਡ ਵੀ ਚੁੱਕਾ ਹੈ। ਮਿਤੀ 28/12/13 ਨੂੰ ਇਹ ਆਪਣੇ
ਭਰਾ ਅਤੇ ਦੋਸਤਾ ਨਾਲ ਲੁਧਿਆਣੇ ਤੋ ਸ਼ਾਪਿੰਗ ਕਰਨ ਉਪਰੰਤ ਪਿੰਡ ਸੱਵਦੀ ਵੱਲ
ਰਵਾਨਾ ਹੋਏ, ਤਕਰੀਬਨ ਰਾਤ ਸਾਢੇ ਸੱਤ ਵਜੇ ਦੇ ਕਰੀਬ ਇਹ ਮੁਲਾਪਰ ਚ ਇੱਕ
ਫਰੂਟ ਦੀ ਰੇਹੜੀ ਤੇ ਰੁੱਕੇ ਜਦ ਕਿ ਇਹਨਾ ਦਾ ਭਰਾ ਕਾਰ
(ਪੀ ਬੀ 03W 1731) ਚ ਹੀ ਬੈਠਾ ਸੀ ਜਿਸ ਕਾਰਨ ਕਾਰ ਦੀ ਚਾਬੀ ਨਾ ਕੱਢੀ ਅਤੇ
ਜਦ ਇਹ ਫਰੂਟ ਲੈ ਰਹੇ ਸਨ ਤੇ ਇੱਕ ਨੋਜਵਾਨ ਕਾਹਲੀ ਨਾਲ ਕਾਰ ਚ ਦਾਖਲ ਹੋਇਆ
ਅਤੇ ਕਾਰ ਸਟਾਰਟ ਕਰ ਰਫੂ ਚੱਕਰ ਹੋਇਆ।
ਜੁਗਰਾਜ ਸਿੰਘ ਤੂਰ ਦੇ ਭਰਾ ਜੋ ਕਾਰ ਵਿੱਚ ਸਵਾਰ ਸਨ ਅਤੇ ਜਿਸ ਨੇ 2-3 ਕਿ
ਮਿ ਦੇ ਫਾਸਲੇ ਤੇ ਚੱਲਦੀ ਕਾਰ ਚੋ ਛਾਲ ਮਾਰ ਆਪਣੀ ਜਾਨ ਬਚਾਈ ਨੂੰ ਉਕੱਤ ਕਾਰ
ਚੋਰ ਵੱਲੋ ਹਥਿਆਰ ਦਿਖਾ ਧਮਕਾਇਆ ਗਿਆ। ਸ੍ਰ ਜੁਗਰਾਜ ਸਿੰਘ ਤੂਰ ਵਾਪਸ
ਡੈਨਮਾਰਕ ਆ ਚੁੱਕੇ ਹਨ ਅਤੇ ਕਾਰ ਦਾ ਅਜੇ ਤੱਕ ਕੋਈ ਅਤਾ ਪਤਾ ਨਹੀ ਚਲਿਆ।
ਪੰਜਾਬ ਚ ਦਿਨੋ ਦਿਨ ਵੱਧ ਰਹੀਆ ਇਸ ਤਰਾ ਦੀਆ ਘਟਨਾਵਾ ਚਿੰਤਾ ਦਾ ਵਿਸ਼ਾ ਹੈ।
ਖਾਸ ਕਰ ਸਰਦੀਆ ਚ ਬਹੁਤ ਸਾਰੇ ਪ੍ਰਵਾਸੀ ਵਤਨ ਫੇਰੀ ਪਾਉਦੇ ਹਨ ਕਿ ਸਰਕਾਰ
ਪ੍ਰਸਾਸ਼ਨ ਇਸ ਤਰਾ ਦੀ ਘਟਨਾਵਾ ਰੋਕਣ ਲਈ ਕਦਮ ਚੱਕ ਰਿਹਾ ਹੈ ਤਾਕਿ ਆਮ
ਨਾਗਰਿਕ ਅਤੇ ਐਨ ਆਰ ਆਈ ਅਮਨ ਸਾਂਤੀ ਅਤੇ ਚੈਨ ਨਾਲ ਪੰਜਾਬ ਚ ਘੁੰਮ ਸੱਕਣ।
ਇਸ ਦੀ ਰਿਪੋਰਟ ਮੁਲਾਪਰ ਥਾਣੇ ਦਰਜ ਹੈ।
|