ਕੈਲਗਰੀ: ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ੧ ਫਰਵਰੀ ੨੦੧੪
ਦਿਨ ਸ਼ਨਿੱਚਰਵਾਰ ੨-੦੦ ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ
ਹਾਲ ਵਿਚ ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਦੇ
ਹੋਏ ਸੁਰਜੀਤ ਸਿੰਘ ਸੀਤਲ 'ਪੰਨੂੰ' ਹੋਰਾਂ ਨੂੰ ਸਭਾ ਦੀ ਪ੍ਰਧਾਨਗੀ ਕਰਨ ਦੀ
ਬੇਨਤੀ ਕੀਤੀ। ਉਪਰੰਤ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ
ਸਭਾ ਵਲੋਂ ਪਰਵਾਨ ਕੀਤੀ ਗਈ।
ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜੱਸ ਚਾਹਲ ਨੇ ਡਾ. ਮਨਮੋਹਨ
ਸਿੰਘ ਬਾਠ ਹੋਰਾਂ ਨੂੰ ਸੱਦਾ ਦਿੱਤਾ ਜਿਹਨਾਂ ਮੁਹੰਮਦ ਰਫ਼ੀ ਦਾ ਹਿੰਦੀ ਫਿਲਮੀ
ਗੀਤ ਪੂਰੀ ਤਰੱਨਮ ਵਿੱਚ ਗਾਕੇ ਅੱਜ ਦੀ ਸਭਾ ਦੀ ਸ਼ੁਰੂਵਾਤ ਕੀਤੀ।
ਰਣਜੀਤ ਸਿੰਘ ਮਿਨਹਾਸ ਹੋਰਾਂ ਅਪਣੀ ਇਸ ਕਵਿਤਾ ਨਾਲ ਭਾਰਤ ਦੇ ਸਮਾਜ ਨੂੰ
ਚੇਤਨ ਹੋਣ ਦਾ ਸੁਨੇਹਾ ਦਿੱਤਾ –
‘ਨੱਚਨਾ ਗੌਣਾ ਰੇਪ ਡਕੈਤੀ ਮਰਡਰ ਜਿਸਦੀ ਸ਼ਾਨ ਹੈ
ਬਾਕੀ ਛਡੋ ਇਸ ਗੱਲੋਂ ਤਾਂ ਭਾਰਤ ਦੇਸ਼ ਮਹਾਨ ਹੈ’
ਮੋਹਸਿਨ ਆਜ਼ਮੀ ਨੇ ਅਪਣੇ ਪਿਤਾ ਦੀ ਲਿਖੀ ਕਿਤਾਬ ‘ਇਸਤੇਗਾਸਾ’ ਵਿੱਚੋਂ
ਬਹੁਤ ਖ਼ੂਬਸੂਰਤ ਮਰਸਿਆ ਸਾਂਝਾ ਕੀਤਾ –
‘ਹੈ ਹਕੀਕਤ ਮੇਂ ਯਾ ਗੁਮਾਨ ਮੇਂ ਹੈ
ਹੈ ਜ਼ਮੀਂ ਪਰ ਯਾ ਆਸਮਾਨ ਮੇਂ ਹੈ
ਇਕ ਨਾ ਇਕ ਰੰਗ ਹੈ ਹਰ ਇਕ ਸ਼ੈ ਕਾ
ਰੰਗ ਹੀ ਰੰਗ ਇਸ ਜਹਾਨ ਮੇਂ ਹੈ’
ਉਪਰੰਤ ਅਪਣੀ ਗ਼ਜ਼ਲ ਨਾਲ ਵੀ ਵਾਹ-ਵਾਹ ਲੈ ਲਈ –
‘ਜੋ ਖ਼ਾਬ ਦੇਖ ਰਹੇ ਥੇ ਨਏ ਜ਼ਮਾਨੋਂ ਕੇ
ਹੋ ਕੇ ਰਹਿ ਗਏ ਕਿਰਦਾਰ ਦਾਸਤਾਨੋਂ ਕੇ’
ਹਰਨੇਕ ਸਿੰਘ ਬੱਧਨੀ ਹੋਰਾਂ ਦੀ ਕਵਿਤਾ ਨੇ ਚੰਗਾ ਸਮਾਂ ਆਉਣ ਦੀ ਆਸ ਜਗਾਈ
-
‘ਮੇਰੇ ਵਤਨ ਦੀ ਅੱਜਕਲ ਮਿੱਟੀ ਉਦਾਸ ਹੈ
ਭਾਵੇਂ ਖ਼ੁਦਾ ਦੀਆਂ ਰਹਮਤਾਂ ਉਸਦੇ ਪਾਸ ਹੈ।
ਹੋ ਜਾਏਗਾ ਇਹ ਨ੍ਹੇਰਿਆਂ ਦਾ ਰਾਜ ਖਤਮ ‘ਬੱਧਨੀ’
ਝੁੱਗੀ ‘ਚ ਰਹਿਂਦੇ ਜੁਗਨੂੰਆਂ ਤੋਂ ਅਜੇ ਵੀ ਆਸ ਹੈ’
ਜਗਜੀਤ ਸਿੰਘ ਰਾਹਸੀ ਨੇ ਉਰਦੂ ਦੇ ਕੁਝ ਸ਼ੇਅਰ ਸੁਣਾਏ ਅਤੇ ਮੁਹੰਮਦ ਰਫ਼ੀ
ਦਾ ਹਿੰਦੀ ਗੀਤ ਗਾਕੇ ਵਾਹ-ਵਾਹ ਲਈ।
ਮੋਹਨ ਸਿੰਘ ਮਿਨਹਾਸ ਨੇ ਅੰਗ੍ਰੇਜ਼ੀ ਦਾ ਲੇਖ ਪੜਕੇ ਤਾੜੀਆਂ ਲਇਆਂ।
ਪ੍ਰਭਦੇਵ ਗਿਲ ਹੋਰਾਂ ਪਰਵਾਸੀ ਜ਼ਿੰਦਗੀ ਬਾਰੇ ਚਰਚਾ ਕਰਦਿਆਂ ਦਸਿਆ ਕਿ
ਕਿੰਨਾਂ ਮੁਸ਼ਕਿਲ ਹੁੰਦਾ ਹੈ ਅਧੇੜ ਉਮਰ ਵਿੱਚ ਆਏ ਲੋਕਾਂ ਲਈ ਦੋਹਰੀ
ਵਤਨ-ਪਰਸਤੀ ਨਿਭਾਉਣਾ। ਉਨਹਾਂ ਦੀ ਇਹ ਚਰਚਾ ਸੁਣ ਕੇ ਸ਼ਮਸ਼ੇਰ ਸਿੰਘ ਸੰਧੂ ਦੇ
ਇਸ ਬਾਰੇ ਖੂਬਸੂਰਤ ਸ਼ਿਅਰ ਯਾਦ ਆ ਗਏ-
ਜਦ ਵਤਨ ਦੀ ਯਾਦ ਆਵੇ ਕੀ ਕਰਾਂ
ਡੁਬ ਡੁਬਾਂਦੇ ਨੈਣ ਧੀਰਜ ਕਿਵ ਧਰਾਂ।
ਇਸ ਜਗ੍ਹਾ ਵੀ ਵੰਸ਼ ਮੇਰੀ ਵੱਸਦੀ
ਬੇੜੀਆਂ ਦੋਹਾਂ ‘ਚ ਕੱਠਾ ਕਿਵ ਤਰਾਂ।
ਸੁਰਜੀਤ ਸਿੰਘ ਸੀਤਲ 'ਪੰਨੂੰ' ਹੋਰਾਂ ਕੁਝ ਉਰਦੂ ਅਤੇ ਪੰਜਾਬੀ ਰੁਬਾਇਆਂ
ਅਤੇ ਇਕ ਪੰਜਾਬੀ ਗ਼ਜ਼ਲ ਸੁਣਾਕੇ ਤਾੜੀਆਂ ਲੈ ਲਈਆਂ –
‘ਮਰਦ ਕੀ ਮਰਦਾਨਗੀ ਪਰਖੀ ਗਈ
ਹੈਵਾਨ ਕੀ ਹੈਵਾਨਗੀ ਪਰਖੀ ਗਈ
ਹੁਸਨ ਕੇ ਜਲਵੇ ਪੇ ‘ਪੰਨੂੰ’ ਮਰ ਮਿਟਾ
ਇਸ਼ਕ ਕੀ ਨਾਦਾਨਗੀ ਪਰਖੀ ਗਈ’
‘ਮਤਲਬ ਖੋਰਾ ਯਾਰ ਨਹੀਂ ਚੰਗਾ
ਨਕਲੀ ਹਾਰ ਸ਼ਿੰਗਾਰ ਨਹੀਂ ਚੰਗਾ
ਦਿਲ ਦੇ ਕੇ ਦਿਲ ਲੈ ਲੈ ‘ਪੰਨੂੰਆ’
ਪਿਆਰ ਵਿੱਚ ਉਧਾਰ ਨਹੀਂ ਚੰਗਾ’
ਜੱਸ ਚਾਹਲ ਨੇ ਤਿਲੋਕ ਚੰਦ ‘ਮਹਰੂਮ’ ਦੀ ਇਕ ਉਰਦੂ ਨਜ਼ਮ ਨਾਲ ਬੁਲਾਰਿਆਂ
ਵਿੱਚ ਹਾਜ਼ਰੀ ਲਵਾਈ -
‘ਦਿਨ ਕੋ ਭੀ ਯਹਾਂ ਸ਼ਬ ਕੀ ਸਿਯਾਹੀ ਕਾ ਸਮਾਂ ਹੈ
ਕਹਤੇ ਹੈਂ ਯਹ ਆਰਾਮ ਗਾਹ-ਏ ਨੂਰ ਜਹਾਂ ਹੈ।
ਮੁੱਦਤ ਹੁਈ ਵੋ ਸ਼ੱਮਾ ਤਹੇ – ਖ਼ਾਕ ਨਿਹਾਂ ਹੈ
ਉਠਤਾ ਮਗਰ ਅਬ ਤਕ ਸਰ-ਏ-ਮਰਕਦ ਸੇ ਧੂਆਂ ਹੈ’
ਜਾਵੇਦ ਨਿਜ਼ਾਮੀ ਨੇ ਅਪਣੀਆਂ ਉਰਦੂ ਨਜ਼ਮਾਂ ਸੁਣਾ ਵਾਹ-ਵਾਹ ਲਈ –
‘ਉਭਰਤੀ ਡੂਬਤੀ ਹੈਂ ਯਾਦੇਂ
ਕਭੀ ਯਕੀਂ ਕੀ ਤਰਹ ਕਭੀ ਗੁਮਾਂ ਕੀ ਸੂਰਤ।
ਯਹੀ ਜੀਨੇ ਔਰ ਮਰਨੇ ਕੇ ਬਹਾਨੇ ਹੈਂ
ਕਭੀ ਅਮ੍ਰਿਤ ਕੀ ਤਰਹ ਕਭੀ ਜ਼ਹਰ ਕੀ ਮਾਨਿੰਦ’
ਸੁਰਿੰਦਰ ਸਿੰਘ ਢਿੱਲੋਂ ਨੇ ਜਗਜੀਤ ਸਿੰਘ ਦਾ ਗਾਇਆ ਇਕ ਹਿੰਦੀ ਗੀਤ ਗਾਕੇ
ਸਮਾਂ ਬਨ੍ਹ ਦਿੱਤਾ।
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ
ਗਿਆ ਸੀ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕੀਤਾ ਤੇ ਅਗਲੀ
ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ ੧ ਮਾਰਚ ੨੦੧੪ ਨੂੰ ੨-੦੦ ਤੋਂ ੫-੦੦ ਤਕ ਕੋਸੋ ਦੇ ਹਾਲ
੧੦੨-੩੨੦੮, ੮ ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸਲਾਹੁਦੀਨ ਸਬਾ ਸ਼ੇਖ਼ (ਮੀਤ
ਪ੍ਰਧਾਨ) ਨਾਲ ੪੦੩-੫੪੭-੦੩੩੫ ਤੇ ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ
੪੦੩-੬੬੭-੦੧੨੮ ਤੇ ਸੰਪਰਕ ਕਰ ਸਕਦੇ ਹੋ।