ਇਟਲੀ ਸਿੱਖੀ ਸੇਵਾ ਸੋਸਾਇਟੀ ਵੱਲੋਂ ਆਪਣੀ ਤੀਸਰੀ ਵਰ੍ਹੇਗੰਢ ਨੂੰ
ਸਮਰਪਿਤ ਗੁਰਦਵਾਰਾ ਸਿੰਘ ਸਭਾ ਨੋਵੇਲਾਰਾ (ਰੇਜੋ ਇਮੇਲੀਆ) ਵਿਖੇ ਦੁਮਾਲਾ
ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਇਟਲੀ ਦੇ ਵੱਖ
ਵੱਖ ਇਲਾਕਿਆਂ ਅਤੇ ਗੁਰਦਵਾਰਾ ਸਾਹਿਬ ਅਤੇ ਇਟਲੀ ਵਿੱਚ ਸੇਵਾ ਕਰ ਰਹੀਆਂ
ਗਤਕਾ ਪਾਰਟੀਆਂ ਦੇ 120 ਨੌਜਵਾਨਾਂ ਨੇ ਦੁਮਾਲਾ ਸਜਾਉਣ ਦੇ ਮੁਕਾਬਲਿਆਂ ਵਿੱਚ
ਵੱਧ ਚੜ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਬੀਬੀਆਂ ਨੇ ਵੱਧ ਚੜ ਕੇ ਹਿੱਸਾ
ਲਿਆ। ਇਸ ਤਰਾਂ ਦੁਮਾਲਾ ਅਤੇ ਦਸਤਾਰ ਦੇ ਮੁਕਾਬਲੇ ਬਹੁਤ ਵਧੀਆ ਤਰੀਕੇ ਨਾਲ
ਮੁਕੰਮਲ ਹੋਏ। ਪੰਡਾਲ ਵਿੱਚ ਸੰਗਤਾਂ ਭਾਰੀ ਗਿਣਤੀ ਵਿੱਚ ਜੁੜ ਕੇ ਬੈਠੀਆਂ
ਹੋਈਆਂ ਸਨ ਜੋ ਨਤੀਜੇ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕਰ ਰਹੀਆਂ ਸਨ। ਇਸ
ਸਮੇਂ ਗੁਰਦਵਾਰਾ ਗੁਰੂ ਨਾਨਕ ਮਿਸ਼ਨ ਸਨਬੌਨੀਫਾਚੋ (ਵਿਰੋਨਾ) ਵੱਲੋਂ ਇੱਕ
ਝਲਕ ਪੇਸ਼ ਕੀਤੀ ਗਈ ਜਿਸ ਦੁਆਰਾ ਅੱਜ ਦੇ ਮਨੁੱਖ ਵਿੱਚ ਆ ਰਹੀਆਂ ਕੁਰੀਤੀਆਂ
ਨੂੰ ਦਰਸਾਇਆ ਗਿਆ ਸੀ। ਇਸ ਝਲਕ ਨੂੰ ਸੰਗਤਾਂ ਨੇ ਬਹੁਤ ਸਲਾਹਿਆ। ਜੇਤੂਆਂ ਦੇ
ਨਾਮ ਐਲਾਨਣ ਤੋਂ ਪਹਿਲਾਂ ਜਥੇਦਾਰ ਗੁਰਦਿਆਲ ਸਿੰਘ ਫਰਾਂਸ, ਭਾਈ ਇਕਬਾਲ ਸਿੰਘ
ਭੱਟੀ, ਭਾਈ ਮੋਹਨ ਸਿੰਘ ਯੂ ਕੇ, ਭਾਈ ਸਤਨਾਮ ਸਿੰਘ ਮੋਧਨਾ ਆਦਿ ਨੇ ਸੰਬੋਧਨ
ਕੀਤਾ ਅਤੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਜਾ ਰਹੇ ਦੁਮਾਲਾ ਅਤੇ
ਦਸਤਾਰ ਮੁਕਾਬਲਿਆਂ ਦੀ ਜਿੱਥੇ ਸਰਾਹਨਾ ਕੀਤੀ ਉੱਥੇ ਇਹ ਗੱਲ ਵੀ ਜ਼ੋਰ ਦੇ ਕੇ
ਕਹੀ ਕਿ ਅੱਜ ਲੋੜ ਹੈ ਸਾਨੂੰ ਇਸ ਤਰਾਂ ਦੇ ਕਾਰਜਾਂ ਨੂੰ ਆਰੰਭਣ ਦੀ ਜਿਨ੍ਹਾਂ
ਨਾਲ ਸਾਡੀ ਨੌਜਵਾਨ ਪੀੜੀ ਅਤੇ ਆਉਣ ਵਾਲੀ ਨਸਲ ਸਿੱਖੀ ਸਿਧਾਂਤਾਂ ਅਨੁਸਾਰ
ਆਪਣਾ ਜੀਵਨ ਬਸਰ ਕਰ ਸਕੇ।
ਇਸ ਤੋਂ ਬਾਅਦ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ ਜਿਨਾਂ ਵਿੱਚ ਬੀਬੀਆਂ
ਦੇ ਦੁਮਾਲਾ ਸਜਾਉਣ ਦੇ ਮੁਕਾਬਲੇ ਵਿੱਚ 10 ਤੋਂ 18 ਸਾਲ ਦੇ ਵਰਗ ਵਿੱਚ
ਤਰਨਜੀਤ ਕੌਰ ਨੇ ਪਹਿਲਾ ਸਥਾਨ, ਤਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਨਵਨੀਤ
ਕੌਰ ਤੀਸਰਾ ਸਥਾਨ ਹਾਸਲ ਕੀਤਾ। ਬੀਬੀਆਂ ਦੇ ਦੂਸਰੇ ਵਰਗ (18 ਸਾਲ ਤੋਂ
ਉੱਪਰ) ਵਿੱਚ ਮੋਨੀਕਾ ਕੌਰ ਨੇ ਪਹਿਲਾ, ਕਰਨਦੀਪ ਕੌਰ ਨੇ ਦੂਸਰਾ ਅਤੇ
ਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨੌਜਵਾਨਾਂ ਦੇ ਦੁਮਾਲਾ
ਸਜਾਉਣ ਦੇ ਮੁਕਾਬਲਿਆਂ ਵਿੱਚ 10 ਤੋਂ 18 ਸਾਲ ਦੇ ਵਰਗ ਵਿੱਚ ਹਰਜਿੰਦਰ ਸਿੰਘ
ਪਹਿਲਾ, ਜੁਗਰਾਜ ਸਿੰਘ ਦੂਸਰਾ ਅਤੇ ਜ਼ੋਰਾਵਰ ਸਿੰਘ ਨੇ ਤੀਸਰਾ ਸਥਾਨ ਹਾਸਲ
ਕੀਤਾ। ਦੁਮਾਲਾ ਸਜਾਉਣ ਦੇ ਦੂਸਰੇ ਵਰਗ 19 ਸਾਲ ਤੋਂ ਉੱਪਰ ਰਜਵਿੰਦਰ ਸਿੰਘ
ਨੇ ਪਹਿਲਾ, ਸਿਮਰਜੀਤ ਸਿੰਘ ਨੇ ਦੂਸਰਾ ਅਤੇ ਵਿਪਨਪਾਲ ਸਿੰਘ ਨੇ ਤੀਸਰਾ ਸਥਾਨ
ਪ੍ਰਾਪਤ ਕੀਤਾ। ਦੁਮਾਲਾ ਸਜਾਉਣ ਦੇ ਤੀਸਰੇ ਵਰਗ 40 ਸਾਲ ਤੋਂ ਉੱਪਰ ਵਿੱਚ
ਸਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪਰਮਜੀਤ ਸਿੰਘ ਚਾਹਲ
(ਚਾਹਲ ਸਵੀਟਸ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਦਸਤਾਰ ਮੁਕਾਬਲਿਆਂ ਵਿੱਚ
ਪਹਿਲੇ ਵਰਗ 10 ਤੋਂ 18 ਸਾਲ ਵਿੱਚ ਅੰਮ੍ਰਿਤ ਸਿੰਘ ਨੇ ਪਹਿਲਾ, ਨਿਰਭੈ ਸਿੰਘ
ਨੇ ਦੂਸਰਾ ਅਤੇ ਦਮਨਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦਸਤਾਰ
ਸਜਾਉਣ ਦੇ ਦੂਸਰੇ ਵਰਗ 19 ਸਾਲ ਤੋਂ 25 ਸਾਲ ਦੇ ਵਰਗ ਵਿੱਚ ਅਰਸ਼ਦੀਪ ਸਿੰਘ
ਨੇ ਪਹਿਲਾ, ਗੁਰਦੇਵ ਸਿੰਘ ਨੇ ਦੂਸਰਾ ਅਤੇ ਅਮਨ ਸੋਹੀ ਨੇ ਤੀਸਰਾ ਸਥਾਨ
ਪ੍ਰਾਪਤ ਕੀਤਾ। ਦਸਤਾਰ ਸਜਾਉਣ ਦੇ ਤੀਸਰੇ ਵਰਗ 26 ਤੋਂ 30 ਸਾਲ ਵਿੱਚ
ਸੁਖਜੀਤ ਸਿੰਘ ਨੇ ਪਹਿਲਾ, ਅਮਨਪ੍ਰੀਤ ਸਿੰਘ ਨੇ ਦੂਸਰਾ ਅਤੇ ਮਨਦੀਪ ਸਿੰਘ
(ਭੰਗੜਾ ਕਿੰਗ) ਨੇ ਤੀਸਰਾ ਸਤਾਨ ਪ੍ਰਾਪਤ ਕੀਤਾ। ਦਸਤਾਰ ਸਜਾਉਣ ਦੇ ਚੌਥੇ
ਵਰਗ 31 ਤੋਂ 40 ਸਾਲ ਵਿੱਚ ਅਰਵਿੰਦਰ ਸਿੰਘ ਨੇ ਪਹਿਲਾ, ਕੁਲਜੀਤ ਸਿੰਘ ਨੇ
ਦੂਸਰਾ ਅਤੇ ਮਨਪ੍ਰੀਤ ਸਿੰਘ ਬੁੱਟਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦਸਤਾਰ
ਸਜਾਉਣ ਦੇ ਪੰਜਵੇਂ ਅਤੇ ਆਖਰੀ ਵਰਗ ਵਿੱਚ ਸੁਖਵਿੰਦਰ ਸਿੰਘ ਨੇ ਪਹਿਲਾ ਅਤੇ
ਜੁਗਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਸਿੱਖੀ ਸੇਵਾ ਸੋਸਾਇਟੀ ਵੱਲੋਂ ਇਹਨਾਂ ਸਭ ਜੇਤੂਆਂ ਨੂੰ ਇਨਾਮ ਜਥੇਦਾਰ
ਗੁਰਦਿਆਲ ਸਿੰਘ ਫਰਾਂਸ, ਭਾਈ ਇਕਬਾਲ ਸਿੰਘ ਭੱਟੀ, ਭਾਈ ਮੋਹਨ ਸਿੰਘ ਯੂ ਕੇ,
ਭਾਈ ਸਤਨਾਮ ਸਿੰਘ ਮੋਧਨਾ ਆਦਿ ਨੇ ਸਾਂਝੇ ਤੌਰ ਤੇ ਤਕਸੀਮ ਕੀਤੇ। ਸਿੱਖੀ
ਸੇਵਾ ਸੋਸਾਇਟੀ ਵੱਲੋ ਆਈਆਂ ਸਮੂਹ ਸੰਗਤਾਂ, ਇਹਨਾਂ ਮੁਕਾਬਲਿਆਂ ਵਿੱਚ ਭਾਗ
ਲੈਣ ਵਾਲੇ ਸਭਨਾਂ ਬੱਚਿਆਂ, ਬੀਬੀਆਂ, ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ
ਕੀਤਾ ਗਿਆ।