ਯੋਰਪ -
ਪੈਰਿਸ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਸੁਖਵੀਰ ਸਿੰਘ ਸੰਧੂ ਤੇ ਜਗਰੂਪ
ਸਿੰਘ ਸੰਧੂ ਨੇ ਪਿਛਲੇ ਦਿੱਨੀ ਕੁਲਦੀਪ ਮਾਣਕ ਜੀ ਦੇ ਲੁਧਿਆਣਾ ਗ੍ਰਹਿ ਵਿਖੇ
ਪਹੁੰਚ ਕੇ ਉਸ ਦੇ ਪ੍ਰਵਾਰ ਦੀ ਆਰਥਿੱਕ ਮੱਦਦ ਲਈ ਇੱਕ ਲੱਖ ਦਾ ਚੈੱਕ ਤੇ
ਪੰਚੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਂਟ ਕੀਤੀ ਹੈ। ਇਹਨਾਂ ਭਰਾਵਾਂ ਨੇ ਸਾਲ
1990 ਵਿੱਚ (ਮਾਣਕ ਨਾਈਟ ਇਨ ਪੈਰਿਸ) ਨਾਂ ਦਾ ਸਫਲ ਸ਼ੋਅ ਪੈਰਿਸ ਵਿੱਚ
ਕਰਵਾਇਆ ਸੀ। ਇਸ ਪ੍ਰੋਗ੍ਰਾਮ ਦੀ ਰੀਕਾਰਡਿੰਗ ਹਾਲੇ ਕੁਝ ਦੇਰ ਪਹਿਲਾਂ ਹੀ
ਇੰਗਲੈਂਡ ਦੀ ਮੂਵੀ ਬੌਕਸ ਕੰਪਨੀ ਨੂੰ ਵੇਚੀ ਹੈ। ਉਸ ਵੀਡੀਓ ਦੀ ਜੋ ਵੀ ਆਮਦਨ
ਹੋਈ ਉਹਨਾਂ ਨੇ ਮਾਣਕ ਪ੍ਰਤੀ ਆਪਣੀ ਸ਼ਰਦਾ ਦੇ ਫੁੱਲ ਭੇਂਟ ਕਰਦਿਆਂ ਉਸ ਦੀ
ਪੂਰੀ ਬੱਚਤ ਜਿਹੜੀ ਕਿ ਇੱਕ ਲੱਖ 25 ਹਜ਼ਾਰ ਹੈ।
ਉਸ ਦੇ ਪ੍ਰਵਾਰ ਨੂੰ 20 ਪਤਵੰਤਿਆਂ ਲੋਕਾਂ ਦੀ ਹਾਜ਼ਰੀ ਵਿੱਚ ਭੇਂਟ ਕੀਤੀ ।
ਸੰਧੂ ਭਰਾਵਾਂ ਨੇ ਮਾਣਕ ਜੀ ਦੀ ਧਰਮ ਪਤਨੀ ਬੀਬੀ ਸਰਬਜੀਤ ਮਾਣਕ, ਬੇਟੇ
ਯੁਧਵੀਰ ਮਾਣਕ, ਨੂੰਹ ਜੈਸਮੀਨ ਮਾਣਕ ਅਤੇ ਪੋਤੀ ਤਾਰਾ ਮਾਣਕ ਦੀ ਹਾਜ਼ਰੀ ਇਹ
ਰਾਸ਼ੀ ਭੇਂਟ ਕਰਕੇ ਬੇਹੱਦ ਖੁਸ਼ੀ ਮਹਿਸੂਸ ਕੀਤੀ ਹੈ। ਬਾਅਦ ਵਿੱਚ ਪੰਜਾਬੀ
ਸਹਿਤ ਸਭਾ ਪੈਰਿਸ ਦੇ ਜਨਰਲ ਸਕੱਤਰ ਸਖਵੀਰ ਸਿੰਘ ਸੰਧੂ ਨੇ ਆਪਣੀ ਪਲੇਠੀ
ਕਿਤਾਬ (ਮੈਂ ਇੰਡੀਆ ਜਾਣਾ ਪਲੀਜ਼) ਵੀ ਬੀਬੀ ਸਰਬਜੀਤ ਮਾਣਕ, ਜਥੇਦਾਰ ਗੁਰਮੇਲ
ਸਿੰਘ ਪ੍ਰਦੇਸੀ ਅਤੇ ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਉਡੇਸ਼ਨ ਤੇ ਕਲਚਰ ਵਿੰਗ
ਦੇ ਚੈਅਰਮੇਨ ਰਵਿੰਦਰ ਸਿੰਘ ਦੀਵਾਨਾ ਨੂੰ ਸਤਿਕਾਰ ਸਹਿਤ ਭੇਂਟ ਕੀਤੀ।
ਇਸ ਮੌਕੇ ਉਪਰ ਮਾਣਕ ਜੀ ਦਾ ਭਤੀਜਾ ਤੇ ਸਿੰਗਰ ਪਰਗਟ ਖਾਨ,ਜਗਦੇਵ ਖਾਨ, ਮਾਣਕ
ਜੀ ਦੇ ਪੁਰਾਣੇ ਦੋਸਤ ਗੁਰਦਾਸ ਸਿੰਘ, ਗੋਲਡੀ ਸਿੰਘ ਅਤੇ ਹੋਰ ਪਤਵੰਤੇ ਸੱਜਣ
ਵੀ ਹਾਜ਼ਰ ਸਨ।
|