ਕੈਲਗਰੀ: ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ੪ ਜਨਵਰੀ ੨੦੧੪
ਦਿਨ ਸ਼ਨਿੱਚਰਵਾਰ ੨:੦੦ ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ
ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਦੇ ਹੋਏ
ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਸੁਰਜੀਤ ਸਿੰਘ ਸੀਤਲ 'ਪੰਨੂੰ' ਹੋਰਾਂ ਨੂੰ
ਸਭਾ ਦੀ ਪ੍ਰਧਾਨਗੀ ਕਰਨ ਦੀ ਬੇਨਤੀ ਕੀਤੀ। ਉਪਰੰਤ ਪਿਛਲੀ ਇਕੱਤਰਤਾ ਦੀ
ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜੱਸ ਚਾਹਲ ਨੇ ਅੱਜ ਦਾ ਸਾਹਿਤਕ
ਦੌਰ ਸ਼ੁਰੂ ਕਰਨ ਲਈ ਡਾ. ਮਨਮੋਹਨ ਸਿੰਘ ਬਾਠ ਹੋਰਾਂ ਨੂੰ ਸੱਦਾ ਦਿੱਤਾ
ਜਿਹਨਾਂ ਮੁਹੰਮਦ ਰਫ਼ੀ ਦਾ ਹਿੰਦੀ ਫਿਲਮੀ ਗੀਤ ਪੂਰੀ ਤਰੱਨਮ ਵਿੱਚ ਗਾਕੇ ਸਮਾਂ
ਬਨ੍ਹ ਦਿੱਤਾ।
ਜਗਜੀਤ ਸਿੰਘ ਰਾਹਸੀ ਨੇ ਹਮੇਸ਼ਾ ਦੀ ਤਰਾਂ ਉਰਦੂ ਦੇ ਕੁਝ ਸ਼ੇਅਰ ਸੁਣਾਏ
ਅਤੇ ਮੁਹੰਮਦ ਰਫ਼ੀ ਦੇ ਹਿੰਦੀ ਗੀਤ ਗਾਕੇ ਵਾਹ-ਵਾਹ ਲੁੱਟ ਲਈ।
ਸਦਾਤ ਚੌਧਰੀ ਹੋਰਾਂ, ਜੋ ਕਿ ਪਾਕਿਸਤਾਨ ਕਲਚਰਲ ਅਸੋਸਿਏਸ਼ਨ ਦੇ ਜਨਰਲ
ਸਕੱਤਰ ਰਹੇ ਹਨ ਅਤੇ ਕੈਲਗਰੀ ਦੇ ਰੇਡੀਓ 'ਪਹਚਾਨ' ਦੇ ਹੋਸਟ ਹਨ, ਅਪਣੇ
ਵਿਚਾਰ ਸਾਂਝੇ ਕਰਦਿਆਂ ਰਾਈਟਰਜ਼ ਫੋਰਮ ਦੇ ਮਲਟੀ-ਕਲਚਰਲ ਅਤੇ ਮਨੁਖੀ ਸਾਂਝ ਦੇ
ਯਤਨਾਂ ਦੀ ਸ਼ਲਾਘਾ ਕੀਤੀ।
ਗੁਰਚਰਨ ਸਿੰਘ ਹੇਅਰ ਨੇ ਬੜਾ ਹੀ ਪਿਆਰੇ ਦੋ ਪੰਜਾਬੀ ਗੀਤ ਗਾਕੇ ਸਮਾਂ
ਬਨ੍ਹ ਦਿੱਤਾ।
ਮੋਹਨ ਸਿੰਘ ਮਿਨਹਾਸ ਨੇ ਅੰਗ੍ਰੇਜ਼ੀ ਦਾ ਲੇਖ 'ਚਰਿਤ੍ਰ ਤੇ ਕਰਤਵਯ ਦੀ ਮਿਸਾਲ'
ਪੜਕੇ ਇਕ ਸਮਾਜਕ ਸੁਨੇਹਾ ਦਿੱਤਾ।
ਰਣਜੀਤ ਸਿੰਘ ਮਿਨਹਾਸ ਹੋਰਾਂ ਅਪਣੀ ਇਸ ਕਵਿਤਾ ਨਾਲ ਨਵੇਂ ਸਾਲ ਦੀ ਵਧਾਈ
ਦਿੱਤੀ –
'ਨਵਾਂ ਸਾਲ ਸਭ ਲਈ ਖ਼ੁਸ਼ੀਆਂ ਦਾ ਆਵੇ
ਗ਼ਮਾਂ ਦਾ ਮਾਰਿਆ ਨਾ ਕੋਈ ਕੁਰਲਾਵੇ'
ਅਤੇ ਗੁਰੁ ਗੋਬਿਂਦ ਸਿੰਘ ਜੀ ਦੇ ਗੁਰਪੁਰਬ ਦੀ ਵਧਾਈ ਦੇਂਦਿਆਂ ਇਹ ਕਵਿਤਾ
ਗਾਕੇ ਤਾੜੀਆਂ ਖੱਟ ਲਈਆਂ -
'ਦੁਖੀਆਂ ਯਤੀਮਾਂ ਮਜ਼ਲੂਮਾਂ ਦੀ ਪੁਕਾਰ ਸੁਣ
ਕੌਮ ਵਖਰੀ ਗੋਬਿਂਦ ਹੈ ਬਨਾਉਣ ਆ ਗਯਾ'
ਸੁਰਜੀਤ ਸਿੰਘ ਸੀਤਲ 'ਪੰਨੂੰ' ਹੋਰਾਂ ਪਹਿਲੋਂ ਅਪਣੀ ਇਹ ਉਰਦੂ ਗ਼ਜ਼ਲ
ਸਾਂਝੀ ਕੀਤੀ –
'ਆਏ ਥੇ ਬਨ ਕਰ ਫੂਲ ਵੋ ਕਾੰਟੇ ਬਿਛਾ ਕਰ ਚਲ ਦਿਏ
ਹਸਨਾ ਸਿਖਾਨੇ ਕੀ ਜਗਹ ਹਮਕੋ ਰੁਲਾ ਕਰ ਚਲ ਦਿਏ'
ਉਪਰੰਤ ਅਪਣੀ ਇਸ ਪੰਜਾਬੀ ਗ਼ਜ਼ਲ ਨਾਲ ਵਾਹ-ਵਾਹ ਲੈ ਲਈ –
'ਮੈਂ ਅਤਵਾਦੀ, ਤੂੰ ਅਤਵਾਦੀ, ਉਹ ਵੀ ਹੈ ਅਤਵਾਦੀ
ਕਈ ਵਾਰੀ ਤਾਂ ਬਣ ਜਾਂਦੀ ਖ਼ੁਦ ਕੁਦਰਤ ਵੀ ਅਤਵਾਦੀ।
ਅਤਵਾਦ ਦੀ ਜਕੜ ਦੇ ਵਿੱਚੋਂ ਔਰਤ ਅਜੇ ਨਹੀਂ ਨਿਕਲੀ
ਗੱਲੀਂ-ਬਾਤੀਂ ਹੀ ਦੇ ਰਿਹਾ ਬੰਦਾ ਇਸ ਨੂੰ ਖੁੱਲ ਅਜ਼ਾਦੀ'
ਜਾਵੇਦ ਨਿਜ਼ਾਮੀ ਨੇ ਅਪਣੀਆਂ ਉਰਦੂ ਨਜ਼ਮਾਂ ਨਾਲ ਖ਼ੁਸ਼ ਕੀਤਾ –
੧-'ਟੂਟੇ ਹੈਂ ਭਲਾ ਕਯੂੰ, ਸ਼ੀਸ਼ੇ ਮੇਰੇ ਘਰ ਕੇ
ਪੱਥਰ ਕਭੀ ਔਰੋਂ ਪਰ ਮਾਰੇ ਤੋ ਨਹੀਂ ਥੇ'
੨-'ਆਯੇ ਹੈਂ ਮੇਰੇ ਦਿਲ ਮੇਂ ਦਸਤਕ ਦਿਯੇ ਬਗੈਰ
ਬਹਕਤਾ ਹੂੰ ਜਾਨੇ ਕਯੂੰ ਮੈਂ ਕੁਛ ਭੀ ਪੀਯੇ ਬਗੈਰ'
ਜੱਸ ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਦੇ ਕੁਝ ਸ਼ੇਰ ਸੁਣਾਕੇ ਤਾੜੀਆਂ ਲੈ ਲਈਆਂ
–
'ਬੈਠੇ ਹੈਂ ਸਭ ਲੁਟਾ ਕੇ, ਦਿਲ ਅਪਨਾ ਹਾਰ ਕੇ
'ਤਨਹਾ' ਸ਼ਹੀਦ ਹੋ ਗਏ ਰਸਤੇ ਮੇਂ ਪਯਾਰ ਕੇ'
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ
ਕੀਤਾ ਗਿਆ ਸੀ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਅਗਲੀ
ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ ੧ ਫਰਵਰੀ ੨੦੧੪ ਨੂੰ ੨-੦੦ ਤੋਂ ੫-੩੦ ਵਜੇ ਤਕ ਕੋਸੋ ਦੇ
ਹਾਲ ੧੦੨-੩੨੦੮, ੮ ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸਲਾਹੁਦੀਨ ਸਬਾ ਸ਼ੇਖ਼ (ਮੀਤ
ਪ੍ਰਧਾਨ) ਨਾਲ ੪੦੩-੫੪੭-੦੩੩੫ ਤੇ ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ
੪੦੩-੬੬੭-੦੧੨੮ ਤੇ ਸੰਪਰਕ ਕਰ ਸਕਦੇ ਹੋ।