ਲੀਅਰ -
ਗੁਰੂਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲੀਅਰ ਵਿਖੇ ਨਵੇ ਸਾਲ ਦੇ ਆਗਮਨ ਮੋਕੇ
ਸ਼ਾਮ ਦੇ ਦੀਵਾਨ ਸਜਾਏ ਗਏ, ਨਵੇ ਸਾਲ ਦੀ ਖੁਸ਼ੀ ਮੋਕੇ ਭਾਰੀ ਸੰਖਿਆ ਚ
ਇਲਾਕੇ ਦੀ ਸੰਗਤਾ ਨੇ ਗੁਰੂ ਘਰ ਹਾਜ਼ਰੀ ਲਿਵਾ ਗੁਰੂ ਘਰ ਦੀਆ ਖੁਸ਼ੀਆ
ਪ੍ਰਾਪਤ ਕਰ ਨਵੇ ਸਾਲ ਦੀ ਸ਼ੁਰੂਆਤ ਕੀਤੀ। ਪੰਜਾਬੋ ਆਏ ਕੀਰਤਨੀ ਜੱਥੇ ਭਾਈ
ਸੁਖਦੇਵ ਸਿੰਘ ਮੁਕਤਸਰ ਵਾਲੇ,
ਭਾਈ ਸੁਖਪਾਲ ਸਿੰਘ ਅਤੇ ਭਾਈ ਵੀਰ ਸਿੰਘ ਹੋਣਾ ਨੇ ਰੱਬੀ ਬਾਣੀ ਦਾ ਕੀਰਤਨ ਕਰ
ਸੰਗਤਾ ਨੂੰ ਨਿਹਾਲ ਕੀਤਾ ਅਤੇ ਕਥਾ ਵਾਚਕ ਭਾਈ ਮੋਹਨ ਸਿੰਘ ਹੋਣਾ ਨੇ ਸ੍ਰੀ
ਗੁਰੂ ਗਰੰਥ ਸਾਹਿਬ ਦੀ ਓਟ ਲੈ ਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਸੰਗਤ
ਨੂੰ ਪ੍ਰੇਰਿਆ,
ਪ੍ਰਸਿੱਧ ਕਥਾ ਵਾਚਕ ਭਾਈ ਨਿਰਮਲ ਸਿੰਘ ਧੂੜਕੋਟ ਵਾਲੇ ਜੋ ਕਿ ਨਿੱਜੀ ਦੋਰੇ
ਤੇ ਨਾਰਵੇ ਆਏ ਹੋਏ ਹਨ ਸੰਗਤ ਚ ਹਾਜ਼ਰ ਸਨ।
ਸੰਗਤਾ ਵੱਲੋ ਗੁਰੂ ਕਾ ਲੰਗਰ ਉਤਸ਼ਾਹ ਨਾਲ ਛੱਕਿਆ ਗਿਆ।ਗੁਰੂ ਘਰ ਲੀਅਰ ਦੇ
ਮੁੱਖ ਸੇਵਾਦਾਰ ਭਾਈ ਮਨਜੋਰ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਰਾਜਪ੍ਰੀਤ
ਸਿੰਘ ਹੋਣਾ ਨੇ ਸੰਗਤਾ ਨਾਲ ਵਿਚਾਰ ਸਾਂਝੇ ਕੀਤੇ ਅਤੇ ਨਵੇ ਸਾਲ ਦੀਆ
ਮੁਬਾਰਕਾ ਦਿੱਤੀਆ। ਸ਼ਾਮ ਦੇ ਦੀਵਾਨਾ ਦੀ ਸਮਾਪਤੀ ਵੇਲੇ ਭਾਈ ਮਨਜੋਰ ਸਿੰਘ
ਮੁੱਖ ਸੇਵਾਦਾਰ,ਬੀਬੀ ਉਪਕਾਰ ਕੋਰ ਉੱਪ ਮੁੱਖ ਸੇਵਾਦਾਰ, ਹਰਵਿੰਦਰ ਸਿੰਘ
ਸਕੈਟਰੀ,ਬੀਬੀ ਬਲਵੀਰ ਕੋਰ ਫੋਰਸਤਾਨਦਰ, ਬੀਬੀ ਸੁਰਿੰਦਰ ਕੋਰ ਖਜਾਨਚੀ,
ਰਾਜਪ੍ਰੀਤ ਸਿੰਘ ਮੈਬਰ, ਤਗਿੰਦਰ ਸਿੰਘ ਨੇ ਆਈ ਹੋਈ ਸੰਗਤ ਦਾ ਤਹਿ ਦਿਲੋ
ਧੰਨਵਾਦ ਕੀਤਾ।
|