ਨਵਾਂ ਸਾਲ੍ਹਾ (ਗੁਰਦਾਸਪੁਰ) - ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ
(ਗੁਰਦਾਸਪੁਰ) ਦੀ ਉਚੇਚੀ ਮੀਟਿੰਗ , ਸਭਾ ਦੇ ਪਰਧਾਨ ਡਾ. ਮਲਕੀਅਤ
“ਸੁਹਲ” ਦੀ ਪਰਧਾਨਗੀ ਹੇਠ ਸਵ: ਦੀਵਾਨ ਸਿੰਘ ‘ਮਹਿਰਮ’ ਕਮਿਉਨਿਟੀ ਹਾਲ ਨਵਾਂ
ਸ਼ਾਲ੍ਹਾ ਵਿਖੇ ਹੋਈ। ਗੁਰਦਾਸਪੁਰ ਦੇ ਪੰਜਾਬੀ ਗਾਇਕ ਚਮਨ ਲਾਲ ਗੁਰਦਾਸਪੁਰੀ
ਦੀ ਅਚਾਨਕ ਮੌਤ ਹੋਣ ਤੇ ਦੋ ਮਿੰਟ ਦਾ ਮੋਨ ਰਖ ਕੇ ਸਭਾ ਦੇ ਸਾਰੇ ਮੈਂਬਰਾਂ
ਵਲੋਂ ਸ਼ਰਧਾਂਜਲੀ ਦਿਤੀ ਗਈ ।
ਸਾਹਿਤ ਸਭਾ ਦੇ ਕੁਝ ਮੁੱਦਿਆਂ ਤੇ ਵਿਚਾਰਾ ਕਰਨ ਤੋਂ ਬਾਅਦ ਐਡਵੋਕੇਟ ਸ੍ਰ
ਸੁੱਚਾ ਸਿੰਘ ਮੁਲਤਾਨੀ ਜੀ ਨੂੰ ਸਾਹਿਤ ਸਭਾ ਦੇ ਕਨੂਨੀ ਸਲਾਹਕਾਰ ਵਜੋਂ
ਸੇਵਾਵਾਂ ਦੇਣ ਲਈ ਉਮੀਦਵਾਰੀ ਸੌਂਪੀ ਗਈ। ਮਲਕੀਅਤ “ਸੁਹਲ” ਦੀਆਂ ਪੁਸਤਕਾਂ
ਦਾ ਇਕ ਸੈੱਟ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਜੀ ਨੂੰ ਭੇਟ ਕੀਤਾ ਗਿਆ। ਸਭ
ਵਿਚਾਰਾ ਕਰਨ ਤੋਂ ਬਾਅਦ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਗਈ। ਸਭਾ ਦੇ ਸਕੱਤਰ
ਸ਼੍ਰੀ ਮਹੇਸ਼ੀ ਚੰਦਰਭਾਨੀ ਨੇ ਕਵੀ ਦਰਬਾਰ ਦੀ ਡੀਊਟੀ ਨਿਭਾਉਂਦਿਆਂ ਸਭ ਤੌਂ
ਪਹਿਲਾਂ ਕਸ਼ਮੀਰ ਠੇਕੇਦਾਰ ਨੇ ਆਪਣਾ ਗੀਤ, ‘ਓਸ ਕੁੜੀ ਨੂੰ ਮੈਂ
ਚਹੁੰਦਾ ਹਾਂ” ਪੇਸ਼ ਕੀਤਾ।
ਪਰਤਾਪ ‘ਪਾਰਸ ਜੀ ਨੇ ਆਪਣਾ ਲਿਖਿਆ ਗੀਤ ‘ ਕਿਨਾਂ ਮਜ਼ਾ ਅਉਂਦਾ ਸੀ, ਮਾਂ
ਦੀਆਂ ਗੱਲਾਂ ਵਿਚ’, ਲਖ਼ਣ ਮੇਘੀਆਂ ਦਾ ਗੀਤ ਵੀ ਕਮਾਲ ਦਾ ਸੀ, ‘ਦੋ
ਜਗ੍ਹਾ ਰੱਬ ਨਾ ਖੜੇ , ਇਕ ਹਸਪਤਾਲ ਤੇ ਦੂਜਾ ਥਾਣੇ’, ਜੋਗਿੰਦਰ ‘ਸਾਹਿਲ’ ਦੀ
ਉਰਦੂ ਗਜ਼ਲ, ‘ਉਨ ਕੋ ਜ਼ਿਮੀਂ ਪਰ ਗਿਰਤੇ ਹੂਏ ਦੇਖਾ’
।
ਪੰਜਾਬੀ ਗਾਇਕ, ਸੁਭਾਸ਼ ‘ਸੂਫ਼ੀ ਅਤੇ ਪਰੀਤ ਰਾਣਾ ਨੇ ਗੀਤਾਂ ਦੀ ਛਹਿਬਰ ਲਾਈ।
ਮਹੇਸ਼ੀ ਚੰਦਰਭਾਨੀ ਨੇ ਆਪਣੀ ਕਵਿਤਾ ਦਾ ਨਵਾਂ ਰੰਗ ਪੇਸ਼ ਕੀਤਾ :
‘ਦੇਖਦੇ ਹੀ ਦੇਖਦੇ ਖ਼ੂਨ ਦਾ ਰੰਗ ਬਦਲ ਗਿਆ’
ਦਰਸ਼ਨ ਲੱਧੜ ਨੇ ਇਸ਼ਕ ਮਜ਼ਾਜੀ ਦੀ ਗਾ ਕੇ ਸੁਣਾਈ :
‘ਆਸ਼ਕਾਂ ਦਾ ਜੱਗ ‘ਤੇ ਨਾ ਕੋਈ ਮੇਰੇ ਮਾਲਕਾ’
ਸ਼ਟੇਸ਼ਨ ਮਾਸਟਰ ਸ੍ਰ ਤਰਲੋਕ ਸਿੰਘ ਨੇ ਉਰਦੂ ਗਜ਼ਲ ਸੁਣਾਈ ।
ਬਾਬਾ ਬੀਰ੍ਹਾ ਜੀ ਨੇ ਧੀਆਂ ਦੀ ਇਸ ਤਰਾਂ
ਤਾਰੀਫ
ਕੀਤੀ :
‘ਪੁੱਤਾਂ ਨਾਲੋਂ ਘਟ ਨਹੀਂ ਧੀਆਂ ਇਹ ਪਿਆਰੀਆਂ’
ਫਿਰ ਮਲਕੀਅਤ “ਸੁਹਲ’ ਦੀ ਗਜ਼ਲ , ਕਵੀ ਦਰਬਾਰ ਲਈ ਇਸ ਤਰਾਂ ਸੀ:
ਜਦ ਵੀ ਯਾਦਾਂ ਆਈਆਂ ਵਿਛੜੇ ਯਾਰ ਦੀਆਂ।
ਰੱਜ-ਰੱਜ ਅੱਖੀਆਂ ਰੋਈਆਂ ਫਿਰ ਦਿਲਦਾਰ ਦੀਆਂ।
ਮਾਂ-ਪਿਉ , ਧੀਆਂ-ਪੁੱਤਰ ਵੰਡੇ ਸੰਨ ਸੰਤਾਲੀ ਨੇ
ਰੋ ਪਈਆਂ ਸੀ ਰੂਹਾਂ “ਸੁਹਲ” ਸਭ ਸਮਸਾਰ ਦੀਆਂ।
ਸਭਾ ਦੇ ਪਰਧਾਨ ਮਲਕੀਅਤ “ਸੁਹਲ” ਨੇ ਆਏ ਸਾਹਿਤਕਾਰਾ ਦਾ ਧਨਵਾਦ ਕੀਤਾ।