ਪੰਜਾਬੀ ਦੇ ਪ੍ਰਸਿਧ ਲੇਖ਼ਕ, ਜਰਨਾਲਿਸਟ, ਟੈਲੀਵੀਯਨ ਅਤੇ ਰੇਡੀਓ
ਬ੍ਰਾਡਕਾਸਟਰ ਡਾਕਟਰ ਸਾਥੀ ਲੁਧਿਆਣਵੀ ਨੂੰ ਯੂ ਕੇ ਦੇ ਬੁਹ ਚਰਚਿਤ ਅਦਾਰੇ
ਪੰਜਾਬੀ ਸਰਕਲ ਇੰਟਰਨੈਸ਼ਨਲ ਵਲ੍ਹੋਂ ਰਿਵਰਸਾਈਡ ਬੇਂਕੁਇਟਿੰਗ, ਲੰਡਨ ਵਿਖ਼ੇ
ਸਨਮਾਨਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀਆਂ ਪੰਜਾਬੀ ਸਾਹਿਤ, ਕਲਚਰ ਅਤੇ
ਮਲਟੀ ਲਿੰਗੂਅਲ ਬ੍ਰਾਡਕਾਸਟਿੰਗ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਕਰਕੇ ਕੀਤਾ
ਗਿਆ।
ਬਰਤਾਨੀਆਂ ਦੇ ਅਟੌਰਨੀ ਜਨਰਲ ਰਾਈਟ ਔਨਰੇਬਲ ਡੌਮਨਿਕ ਗ਼ਰੀਵ ਕਿਊ ਸੀ ਐਮ
ਪੀ ਨੇ ਆਪ ਜੀ ਨੂੰ ਸ਼ੀਲਡ ਭੇਂਟ ਕੀਤੀ।
ਉਨ੍ਹਾਂ ਨਾਲ ਸੀਮਾ ਮਲਹੋਤਰਾ ਮੈਂਬਰ ਪਾਰਲੀਮੈਂਟ ਅਤੇ ਪਾਲ ਰਾਇਤ ਪ੍ਰਧਾਨ
ਪੰਜਾਬੀ ਸਰਕਲ ਇੰਟਰਨੈਸ਼ਨਲ ਵੀ ਖ਼ੜੋਤੇ ਸਨ। ਯਾਦ ਰਹੇ ਸਾਥੀ ਲੁਧਿਆਣਵੀ
ਪਿਛਲੇ ਸੱਠਾਂ ਸਾਲਾਂ ਤੋਂ ਪੰਜਾਬੀ ਵਿਚ ਲਿਖ਼ ਰਹੇ ਹਨ। ਆਪ ਨੂੰ 1985 ਵਿਚ
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਸ਼ਰੋਮਣੀ ਸਾਹਿਤਕਾਰ ਦਾ ਪੁਰਸਕਾਰ ਵੀ
ਦਿੱਤਾ ਸੀ। 2009 ਵਿਚ ਆਪ ਨੂੰ ਯੁਨੀਵਰਸਿਟੀ ਔਫ਼ ਈਸਟ ਲੰਡਨ ਨੇ ਟੈਲੀਵੀਯਨ
ਅਤੇ ਰੇਡੀਓ ਪ੍ਰਤੀ ਕੀਤੀਆਂ ਸੇਵਾਵਾਂ ਕਰਕੇ ਡੌਕਟਰ ਔਫ ਆਰਟਸ ਦੀ ਉਪਾਧੀ
ਦਿੱਤੀ ਸੀ। ਦੇਸਾਂ ਵਿਦੇਸਾਂ ਦੀਆਂ ਅਨੇਕਾਂ ਸੰਸਥਾਵਾਂ ਨੇ ਆਪ ਦਾ ਹਮੇਸ਼ਾ
ਇਹਤਰਾਮ ਕੀਤਾ ਹੈ ।
ਡਾਕਟਰ
ਸਾਥੀ ਲੁਧਿਆਣਵੀ ਲੰਡਨ ਦੇ ਸੰਸਾਰ ਪ੍ਰਸਿੱਧ ਰੇਡੀਓ ਸੰਨਰਾਈਜ਼ ਰੇਡੀੱਓ ਉਤੇ
ਸੋਮਵਾਰ ਤੋਂ ਸ਼ੁਕਰਵਾਰ ਤੀਕ ਮਲਟੀਲਿੰਗੁਅਲ ਸੋਸ਼ੀਓ ਪੁਲੀਟੀਕਲ ਡਿਸਕਸ਼ਨ
ਪਰੋਗਰਾਮ ਪੇਸ਼ ਕਰਦੇ ਹਨ ਤੇ ਐਮ ਏ ਟੀ ਵੀ ਤੇ ਵੀ ਪਰੋਗਰਾਮ ਦਿੰਦੇ ਹਨ।ਆਪ
ਪੰਜਾਬੀ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਹਨ ਤੇ ਕੇਂਦਰੀ ਪੰਜਾਬੀ ਲੇਖ਼ਕ ਸਭਾ
ਗਰੇਟ ਬ੍ਰਿਟਨ ਦੇ ਚੇਅਰਮੈਨ ਹਨ। ਆਪ ਡੇਢ ਦਰਜਨ ਕਿਤਾਬਾਂ ਲਿਖ਼ ਚੁੱਕੇ ਹਨ।
ਕਿਸੇ ਵੇਲੇ “ਪ੍ਰੀਤ ਲੜੀ” ਲਈ ਬੁਹ ਚਰਚਿਤ “ਸਮੁੰਦਰੋਂ ਪਾਰ” ਕਾਲਮ ਲਿਖ਼ਣ
ਵਾਲੇ ਇਹ ਲੇਖ਼ਕ ਅਜਕਲ ਇੰਡੀਆ ਲਿੰਕ ਇੰਟਰਨੈਸ਼ਨਲ ਨਾਮ ਦੇ ਅੰਗਰੇਜ਼ੀ
ਮੈਗ਼ਜ਼ੀਨ ਵਾਸਤੇ “ਇਨ ਸਟੈੱਪ ਵਿਦ ਟਾਈਮ” ਨਾਂ ਦਾ ਕਾਲਮ ਲਿਖ਼ਦੇ ਹਨ। ਸਾਥੀ
ਲੁਧਿਆਣਵੀ ਪਿਛਲੇ 51 ਸਾਲਾਂ ਤੋਂ ਯੂ ਕੇ ਵਿਚ ਰਹਿ ਰਹੇ ਹਨ।ਸਾਡਾ ਅਦਾਰਾ
ਸਾਥੀ ਜੀ ਨੂੰ ਮੁਬਾਰਕਾਂ ਦੇਣ ਵਿਚ ਫ਼ਖ਼ਰ ਮਹਿਸੂਸ ਕਰਦਾ ਹੈ।