|
|
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਵਿਚਾਰੀਆਂ ਗਈਆਂ
ਪੰਜ ਕਹਾਣੀਆਂ
ਮੇਜਰ ਮਾਂਗਟ,
ਕਨੇਡਾ |
|
|
ਮਿਲਟਨ ਇਸ ਵਾਰ ਕਹਾਣੀ ਵਿਚਾਰ ਮੰਚ ਦੀ ਤ੍ਰੈਮਾਸਿਕ ਮਿਲਣੀ, ਬਲਬੀਰ
ਸੰਘੇੜਾ ਜੀ ਦੇ ਘਰ ਹੋਈ ਜਿਸ ਵਿੱਚ ਸੋਲਾਂ ਦੇ ਕਰੀਬ ਲੇਖਕ ਸ਼ਾਮਲ ਹੋਏ। ਸ਼ੁਰੂ
ਵਿੱਚ ਮੈਂਬਰਸ਼ਿੱਪ ਤੇ ਵਿਧਾਨ ਸਬੰਧੀ, ਗੱਲਾਂਬਾਤਾਂ ਹੋਈਆਂ ਤੇ ਕੁੱਝ ਨਵੇਂ
ਮੈਂਬਰ ਵੀ ਸ਼ਾਮਲ ਕੀਤੇ ਗਏ। ਚਾਹ ਪਾਣੀ ਉਪਰੰਤ ਮੇਜਰ ਮਾਂਗਟ ਨੇ ਮੀਟਿੰਗ ਦੀ
ਕਾਰਵਾਈ ਨੂੰ ਆਰੰਭ ਕਰਦਿਆਂ, ਪਹਿਲੀ ਕਹਾਣੀ ਜਤਿੰਦਰ ਰੰਧਾਵਾ ਨੂੰ ਪੜ੍ਹਨ ਲਈ
ਕਿਹਾ। ਕਹਾਣੀ ਦਾ ਸਿਰਲੇਖ ਸੀ ‘ਗੁਨਾਹਗਾਰ’। ਇਹ ਕਹਾਣੀ ਇੱਕ ਅਜਿਹੇ ਪੰਜਾਬੀ
ਪਰਿਵਾਰ ਦੀ ਕਹਾਣੀ ਸੀ ਜਿਸ ਦੀ ਨੂੰਹ ਘਰ ਦੇ ਦਮ ਘੋਟੂ ਮਹੌਲ ਵਿੱਚ ਉਦਾਸੀ
ਰੋਗ ਦਾ ਸ਼ਿਕਾਰ ਹੋ ਕੇ, ਆਤਮਦਾਹ ਕਰ ਲੈਂਦੀ ਹੈ। ਛੋਟੀ ਨੂੰਹ, ਜੋ ਨਵੀਂ
ਵਿਆਹੀ ਇਸ ਘਰ ਆਈ ਹੈ ਤੇ ਨਵੇਂ ਮਹੌਲ ਵਿੱਚ ਰਚਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ
ਲਈ ਇਹ ਘਟਨਾ ਮਾਨਸਿਕ ਤਨਾਅ ਦਾ ਕਾਰਨ ਬਣ ਜਾਂਦੀ ਹੈ। ਉਹ ਸੋਚਦੀ ਹੈ ਕਿ ਉਹ
ਮਰਨ ਵਾਲੀ ਦੀ ਮਾਨਸਿਕਤਾ ਨੂੰ ਕਿਉਂ ਨਾ ਸਮਝ ਸਕੀ? ਫੇਰ ਜਿਸ ਤਰ੍ਹਾਂ
ਪਰਿਵਾਰ ਪੁਲਿਸ ਤੋਂ ਬਚਣ ਲਈ ਆਤਮ ਹੱਤਿਆ ਨੂੰ ਦੁਰਘਟਨਾ ਵਿੱਚ ਬਦਲਦਾ ਹੈ।
ਸਬੂਤ ਨਸ਼ਟ ਕੀਤੇ ਜਾਂਦੇ ਨੇ। ਬਿਆਨ ਦੁਆਏ ਜਾਂਦੇ ਨੇ ਤੇ ਨਵੀਂ ਆਈ ਨੂੰਹ ਨੂੰ
ਵੀ ਇਸ ਘਟਨਾਕ੍ਰਮ ਵਿੱਚ ਲਪੇਟ ਲਿਆ ਜਾਂਦਾ ਹੈ, ਉਹ ਉਸ ਲਈ ਇੱਕ ਮਨੋਰੋਗ ਬਣ
ਜਾਂਦਾ ਹੈ। ਜੋ ਉਸ ਦੀ ਮਾਨਸਿਕਤਾ ਵਿੱਚ ‘ਗੁਨਾਹਗਾਰ’ ਹੋਣ ਦਾ ਅਹਿਸਾਸ ਭਰ
ਦਿੰਦਾ ਹੈ। ਇਹ ਇੱਕ ਬਹੁਤ ਵਧੀਆ ਕਹਾਣੀ ਮੰਨੀ ਗਈ ਜਿਸ ਵਿੱਚ ਕਮਾਲ ਦਾ
ਸਸਪੈਂਸ, ਛੋਹਾਂ, ਵਾਕ ਬਣਤਰ ਤੇ ਬਿਆਨ ਸੀ। ਇਹ ਕਹਾਣੀ ਤੇ ਇੱਕ ਘੰਟਾ ਲੰਬੀ
ਬਹਿਸ ਹੋਈ। ਸਭ ਨੇ ਇਹ ਗੱਲ ਮੰਨੀ ਕਿ ਭਾਵੇ ਜਤਿੰਦਰ ਰੰਧਾਵਾ ਦੀ ਇਹ ਪਹਿਲੀ
ਕਹਾਣੀ ਹੈ ਪਰ ਹੈ ਕਮਾਲ ਦੀ।
ਦੂਸਰੀ ਕਹਾਣੀ ਦਿੱਲੀ (ਭਾਰਤ) ਤੋਂ ਆਏ ਮਹਿਮਾਨ ਕਹਾਣੀਕਾਰ ਮਹਿੰਦਰ
ਭਟਨਾਗਰ ਦੀ ਸੀ। ਜਿਸ ਦਾ ਸਿਰਲੇਖ ਸੀ ‘ਫਰਿਸ਼ਤੇ’। ਇਸ ਕਹਾਣੀ ਦਾ ਤਾਣਾ ਬਾਣਾ
1947 ਤੇ 1984 ਦੇ ਦੰਗਿਆ ਦੁਆਲੇ ਬੁਣਿਆ ਗਿਆ ਸੀ। ਲੇਖਕ ਨੇ, ਸਮੇਂ ਦੇ ਇਸ
ਸ਼ਰਮਨਾਕ ਦੌਰ ਵਿੱਚ ਇਨਸਾਨੀਅਤ ਦੇ ਜਿੰਦਾ ਹੋਣ ਦੀ ਗੱਲ, ਬਾਕਮਾਲ ਤਰੀਕੇ ਨਾਲ
ਕੀਤੀ ਸੀ। ਮੁੱਖ ਪਾਤਰ ਦੇ ਪਿਤਾ ਨੂੰ 1947 ਦੇ ਦੰਗਿਆ ਵਿੱਚ ਜਦੋਂ
ਦੰਗਾਕਾਰੀ ਕਤਲ ਕਰਨ ਲੱਗਦੇ ਨੇ ਤਾਂ ਇੱਕ ਮੁਸਲਮਾਨ ਇਨਸਾਨ ਅੱਗੇ ਹੋ ਕੇ
ਉਸਦੀ ਜਾਨ ਬਚਾਉਂਦਾ ਹੈ। ਏਸੇ ਪ੍ਰਕਾਰ 1984 ਵਿੱਚ, ਜਦੋਂ ਹਿੰਦੂਆਂ ਨੂੰ
ਬੱਸਾਂ ਚੋਂ ਕੱਢ ਕੇ ਮਾਰਿਆ ਜਾ ਰਿਹਾ ਹੈ ਤਾਂ ਇੱਕ ਹਰੀ ਸਿੰਘ ਨਾਂ ਦਾ
ਖਾੜਕੂ ਆਪਣੇ ਹਿੰਦੂ ਬੈਂਕ ਮਨੇਜਰ ਨੂੰ, ਜਿਸ ਦੇ ਉਸਦੇ ਸਿਰ ਤੇ ਬਹੁਤ ਆਸਾਨ
ਨੇ, ਕਿਸੇ ਵੀ ਕੀਮਤ ਤੇ ਉਸ ਬੱਸ ਵਿੱਚ ਨਹੀਂ ਚੜ੍ਹਨ ਦਿੰਦਾ ਤੇ ਖੁਦ ਆਪਣੇ
ਖਾੜਕੂ ਸਾਥੀਆਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਕਹਾਣੀ ਭਾਵੇਂ
ਬਿਆਨੀਆ ਸ਼ੈਲੀ ਵਿੱਚ ਸੀ ਪਰ ਅੰਤ ਤੱਕ ਇਸ ਨੇ ਸਭ ਨੂੰ ਬੰਨੀ ਰੱਖਿਆ ਕਿ ਹੁਣ
ਅੱਗੇ ਕੀ ਹੋਵੇਗਾ? ਇਸ ਤੇ ਵੀ ਲੰਬੀ ਅਤੇ ਚੰਗੀ ਪੜ੍ਹਚੋਲ ਹੋਈ।
ਤੀਸਰੀ ਕਹਾਣੀ, ਚੰਡੀਗੜ੍ਹ ਤੋਂ ਕੈਨੇਡਾ ਯਾਤਰਾ ਤੇ ਆਈ ਮਹਿਮਾਨ
ਕਹਾਣੀਕਾਰ, ਨਿਰਮਲ ਜਸਵਾਲ ਦੀ ਸੀ, ਜਿਸ ਦਾ ਨਾਂ ਸੀ ‘ਗੂੰਗੀਆਂ’। ਇਹ ਕਹਾਣੀ
ਮੱਧਵਰਗੀ, ਦਫਤਰੀ ਕੰਮਕਾਜੀ, ਔਰਤਾਂ ਦੀ ਮਾਨਸਿਕਤਾ ਨੂੰ ਬਾਖੂਬੀ ਚਿਤਰਦੀ
ਮਹਿਸੂਸ ਹੋਈ। ਇਸ ਵਿੱਚ ਇਹ ਵੀ ਦਿਖਾਇਆ ਗਿਆ ਸੀ ਕਿ ਦਫਤਰਾਂ ਵਿੱਚ ਸਿਰਫ
ਮਰਦ ਹੀ ਔਰਤਾਂ ਨੂੰ ਦਬਾ ਕੇ ਨਹੀਂ ਰੱਖਦੇ ਬਲਕਿ ਔਰਤਾਂ ਵੀ ਔਰਤਾਂ ਦੇ ਹੱਕ
ਮਾਰਦੀਆਂ ਹਨ ਅਤੇ ਥੱਲੇ ਲਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇਹ ਗੂੰਗੀਆਂ ਔਰਤਾਂ
ਜਦੋਂ ਬੋਲਦੀਆਂ ਹਨ ਤਾਂ ਸਭ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਫੇਰ
ਉਹ ਆਪਣੇ ਹੱਕ ਵੀ ਪ੍ਰਾਪਤ ਕਰ ਲੈਂਦੀਆਂ ਨੇ। ਇਹ ਔਰਤਾਂ ਸਿੱਧ ਕਰਦੀਆਂ ਨੇ
ਕਿ ਉਹ ਹਰ ਕੰਮ ਕਰ ਸਕਦੀਆਂ ਨੇ, ਜਿਨਾਂ ਨੂੰ ਕੁੱਝ ਘੁਮੰਡੀ ਕਿਸਮ ਦੇ ਲੋਕ,
ਸਿਰਫ ਆਪਣੇ ਤੱਕ ਹੀ ਸੀਮਿਤ ਕਰਕੇ ਬੈਠ ਜਾਂਦੇ ਨੇ। ਇਸ ਕਹਾਣੀ ਵਿੱਚ ਬੌਸੀ
ਕਰਦੀਆਂ, ਦੋਗਲੇ ਕਿਰਦਾਰਾਂ ਵਾਲੀਆਂ, ਮਰਦਾਊ ਕਿਸਮ ਦੀ ਮਾਨਸਿਕਤਾ ਵਾਲੀਆਂ
ਔਰਤਾਂ ਨੂੰ ਬਾਖੂਬੀ ਚਿਤਰਿਆ ਗਿਆ ਸੀ। ਇਹ ਇੱਕ ਨਿਵੇਕਲੇ ਵਿਸ਼ੇ ਵਸਤੂ ਵਾਲੀ
ਕਹਾਣੀ ਸੀ, ਜਿਸ ਤੇ ਖੁੱਲ ਕੇ ਬਹਿਸ ਹੋਈ ਤੇ ਇਸਦੀ ਭਰਪੂਰ ਪ੍ਰਸੰਸ਼ਾ ਵੀ
ਹੋਈ।
ਚੌਥੀ ਕਹਾਣੀ ਮਿਨੀ ਗਰੇਵਾਲ ਦੀ ‘ਆਗਿਆਕਾਰੀ’ ਸੀ। ਜਿਸ ਦਾ ਵਿਸ਼ਾ ਕੈਨੇਡਾ
ਸਟੂਡੈਂਟ ਵੀਜੇ ਤੇ ਆਏ ਇੱਕ ਨੌਜਵਾਨ ਦੀ ਮਾਨਸਿਕਤਾ ਦਾ ਵਰਨਿਣ ਸੀ। ਇਸ
ਵਿੱਚ ਇਹ ਵੀ ਦ੍ਰਸ਼ਇਆ ਗਿਆ ਸੀ ਕਿ ਕਿਵੇਂ ਪਰਵਾਸ ਆ ਕੇ ਵਫਾਦਾਰੀਆਂ ਬਦਲ
ਜਾਂਦੀਆਂ ਨੇ। ਉਧਰ ਉਡੀਕ ਕਰਨ ਵਾਲੀਆਂ ਪ੍ਰੇਮਕਾਵਾਂ ਵੀ ਐਨੀ ਲੰਬੀ ਉਡੀਕ
ਨਹੀਂ ਕਰ ਸਕਦੀਆਂ। ਪ੍ਰੀਤਮ ਵਰਗੇ ਨੌਜਵਾਨ ਹਾਲਾਤ ਦਾ ਸ਼ਿਕਾਰ ਹੋਏ, ਨਸ਼ਿਆਂ
ਦਾ ਆਸਰਾਂ ਭਾਲਦੇ ਹਨ ਤੇ ਦਲੀਪ ਵਰਗੀਆਂ ਕੁੜੀਆਂ ਡੋਰੋਂ ਟੁੱਟੀ ਪਤੰਗ ਵਾਂਗ
ਭਟਕੀਦੀਆਂ ਰਹਿੰਦੀਆਂ ਹਨ। ਇਹ ਕਹਾਣੀ ਆਪਣੀ ਚਾਲੇ ਚੱਲਦੀ ਬਹੁਤ ਕੁੱਝ ਕਹਿ
ਜਾਂਦੀ ਹੈ। ਇਸਦੀ ਬੁਣਤਰ ਤੇ ਵੀ ਅਲੋਚਕਾਂ ਨੇ ਨਿੱਠ ਕੇ ਬਹਿਸ ਕੀਤੀ ਅਤੇ
ਸੁਝਾਅ ਵੀ ਦਿੱਤੇ। ਵਿਸ਼ੇ ਵਸਤੂ ਨੂੰ ਵੀ ਬਹੁਤ ਸਰਾਹਿਆ ਗਿਆ।
ਇਸ ਮਿਲਣੀ ਦੀ ਪੰਜਵੀ ਅਤੇ ਅੰਤਿਮ ਕਹਾਣੀ ਗੁਰਮੀਤ ਪਨਾਗ ਨੇ ਪੜ੍ਹੀ ਜਿਸ
ਦਾ ਨਾਂ ਸੀ ‘ਉਹ ਕਿੱਧਰ ਨੂੰ ਕੂਚ ਕਰ ਗਿਆ’। ਇਸ ਕਹਾਣੀ ਦੇ ਲੰਬੇ ਨਾਂ ਨੂੰ
ਛੱਡ ਕੇ, ਸਭ ਨੇ ਹੀ ਇਹ ਕਹਾਣੀ ਬਹੁਤ ਪਸੰਦ ਕੀਤੀ। ਇਸ ਕਹਾਣੀ ਦਾ ਵਿਸ਼ਾ ਇੱਕ
ਸ਼ੱਕੀ ਮਰਦ ਦੀ ਮਾਨਸਿਕਤਾ ਬਾਰੇ ਸੀ, ਜੋ ਆਪ ਹੀ ਕਲਪਣਾ ਕਰਕੇ ਉਧੇੜ ਬੁਣ
ਕਰਦਾ ਰਹਿੰਦਾ ਹੈ ਅਤੇ ਅੰਦਾਜੇ ਲਗਾਉਂਦਾ ਰਹਿੰਦਾ, ਆਪਣੀ ਪਤਨੀ ਗੁਆ ਬੈਠਦਾ
ਹੈ। ਇਹ ਆਪਣੀ ਪਤਨੀ ਦੀ ਚੋਰੀ ਜਸੂਸੀ ਕਰਦਾ ਹੈ। ਬੇਟੀ ਨੂੰ ਪਿਆਰ ਕਰਨ
ਕਰਕੇ, ਘਰ ਵੀ ਤੋੜਨਾ ਨਹੀਂ ਚਾਹੁੰਦਾ। ਪਤਨੀ ਉਸਦੇ ਵਰਤਾਅ ਨੂੰ ਤਾਂ ਪਤਾ
ਨਹੀਂ ਕਿਵੇਂ ਲੈਂਦੀ ਹੈ ਪਰ ਲੱਗਦਾ ਹੈ, ਪਰ ਉਹ ਸੋਚਣ ਲੱਗ ਪੈਂਦੀ ਹੈ ਕੇ ਜੇ
ਤੂੰ ਮੈਨੂੰ ਏਸੇ ਤਰ੍ਹਾਂ ਦੀ ਸਮਝਦੈ, ਹੁਣ ਮੈ ਹੁਣ ਉਸੇ ਤਰ੍ਹਾਂ ਦੀ ਬਣਕੇ
ਦਿਖਾਵਾਂਗੀ। ਫੇਰ ਉਹ ਸੱਚੀ ਮੁੱਚੀ ਕਿਸੇ ਹੋਰ ਮਰਦ ਨਾਲ ਦੋਸਤੀ ਪਾ ਲੈਂਦੀ
ਹੈ, ਤੇ ਸਬੰਧ ਵੀ ਬਣਾ ਲੈਂਦੀ ਹੈ, ਤਾਂ ਮਰਦ ਬ੍ਰਦਾਸ਼ਤ ਨਹੀਂ ਕਰ ਸਕਦਾ।
ਚਾਕੂ ਲੈ ਕੇ ਘਰ ਅੰਦਰ ਆਉਂਦਾ ਹੈ, ਪਰ ਨਿੱਕੀ ਬੱਚੀ ਨੂੰ ਵੇਖ ਕੇ ਪਤਨੀ ਨੂੰ
ਮਾਰਨ ਦਾ ਮਨ ਬਦਲ ਲੈਂਦਾ ਹੈ। ਕਿਚਨ ਦੇ ਕਾਊਂਟਰ ਤੇ ਚਾਕੂ ਰੱਖ ਕੇ ਉਹ ਘਰੋਂ
ਕਿਸੇ ਅਣਦੱਸੀ ਥਾਂ ਵਲ ਚਲਾ ਜਾਂਦਾ ਹੈ ਤੇ ਏਥੇ ਹੀ ਇਹ ਕਹਾਣੀ ਸਮਾਪਤ ਹੋ
ਜਾਂਦੀ ਹੈ। ਜਿਸ ਵਿੱਚ ਕਮਾਲ ਦੀ ਦੁਬਿਧਾ ਅੰਤ ਤੱਕ ਬਰਕਰਾਰ ਰਹਿੰਦੀ ਹੈ। ਇਹ
ਕੈਨੇਡੀਅਨ ਜੀਵਨ ਦੀ ਇੱਕ ਯਥਾਰਥਿਕ ਪੇਸ਼ਕਾਰੀ ਸੀ, ਜਿਸ ਨੂੰ ਸਭ ਨੇ ਸਲਾਹਿਆ।
ਜੁਲਾਈ 2014 ਦੀ ਇਸ ਤ੍ਰੈਮਾਸਿਕ ਮਿਲਣੀ ਵਿੱਚ ਜਿਨ੍ਹਾਂ ਅਲੋਚਕਾਂ ਜਾਂ
ਕਹਾਣੀਕਾਰਾਂ ਨੇ ਭਾਗ ਲਿਆ, ਉਹ ਇਸ ਪ੍ਰਕਾਰ ਹਨ। ਸਰਵ ਸ੍ਰੀ ਬਲਦੇਵ ਦੂਹੜੇ,
ਸੁਰਜਣ ਜੀਰਵੀ, ਬਲਰਾਜ ਚੀਮਾ, ਮਨਮੋਹਣ ਗੁਲਾਟੀ, ਲਾਲ ਸਿੰਘ ਸੰਘੇੜਾ, ਮੇਜਰ
ਮਾਂਗਟ, ਬਰਜਿੰਦਰ ਗੁਲਾਟੀ, ਬਲਬੀਰ ਸੰਘੇੜਾ, ਕੁਲਜੀਤ ਮਾਨ, ਮਹਿੰਦਰ
ਭਟਨਾਗਰ, ਗੁਰਮੀਤ ਪਨਾਗ, ਮਿਨੀ ਗਰੇਵਾਲ, ਜਤਿੰਦਰ ਰੰਧਾਵਾ ਅਤੇ ਨਿਰਮਲ
ਜਸਵਾਲ। ਪੜ੍ਹੀਆਂ ਗਈਆਂ ਪੰਜਾਂ ਕਹਾਣੀਆਂ ਤੇ ਅਲੋਚਨਾ ਬਹੁਤ ਹੀ ਸਤੁੰਲਤ ਅਤੇ
ਸੰਚਾਰੂ ਕਿਸਮ ਦੀ ਹੋਈ। ਕਹਾਣੀ ਲੇਖਕਾਂ ਵਲੋਂ ਵੀ ਆਪਣਾ ਪੱਖ ਪੇਸ਼ ਕੀਤਾ
ਗਿਆ। ਕੁਲਜੀਤ ਮਾਨ ਨੇ ਫੋਟੋਗ੍ਰਾਫੀ ਰਾਹੀਂ ਇਹ ਯਾਦਾਂ ਸੰਭਾਲੀਆਂ। ਸਮੂਹ
ਮੈਂਬਰਾਂ ਨੇ ਬਲਬੀਰ ਸੰਘੇੜਾ ਤੇ ਲਾਲ ਸਿੰਘ ਸੰਘੇੜਾ ਦੀ ਜੋੜੀ ਦਾ ਧਨਵਾਦ
ਕੀਤਾ ਜਿਨ੍ਹਾਂ ਇਸ ਮੀਟਿੰਗ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਸਨ ਤੇ ਕਮਾਲ ਦੀ
ਮਹਿਮਾਨ ਨਿਵਾਜੀ ਵੀ ਕੀਤੀ। ਬਾਕੀ ਮੀਟਿੰਗਾਂ ਦੀ ਤਰ੍ਹਾਂ, ਕਹਾਣੀ ਵਿਚਾਰ
ਮੰਚ ਟੋਰਾਂਟੋ ਦੀ ਇਹ ਤ੍ਰੈਮਾਸਿਕ ਮਿਲਣੀ, ਕਹਾਣੀ ਵਿਧਾ ਤੇ ਇੱਕ ਬਹੁਤ ਹੀ
ਵਧੀਆ ਤੇ ਸਫਲ ਸਕੂਲਿੰਗ ਹੋ ਨਿੱਬੜੀ, ਜੋ ਲੰਬੇ ਸਮੇਂ ਤੱਕ ਯਾਦ ਰਹੇਗੀ।
ਮੀਡੀਆ ਸੰਚਾਲਕ ਕਹਾਣੀ ਵਿਚਾਰ ਮੰਚ ਟੋਰਾਂਟੋ
ਮੇਜਰ ਮਾਂਗਟ
ਫੋਨ- 416- 727- 2071
|
04/08/2014 |
|
|
|
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਵਿਚਾਰੀਆਂ ਗਈਆਂ ਪੰਜ
ਕਹਾਣੀਆਂ
ਮੇਜਰ ਮਾਂਗਟ, ਕਨੇਡਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)
ਦੀ ਇਕਤਰਤਾ ‘ਤੇ ਸਾਵਣ ਕਵੀ ਦਰਬਾਰ
ਮਲਕੀਅਤ “ਸੁਹਲ”, ਗੁਰਦਾਸਪੁਰ |
ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ ਵਲੋਂ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਦਾ
ਸਨਮਾਨ
ਸੁੱਖਪਾਲ ਪਰਮਾਰ, ਕਨੇਡਾ |
ਸੰਕਲਪ
ਇੰਟਰਨੈਸ਼ਨਲ ਵਲੋਂ ਅਜੋਕੇ ਸਮਾਜ ਦੀਆਂ ਮੂਲ ਸਮੱਸਿਆ ਸਬੰਧੀ ਸੈਮੀਨਾਰ
ਚਰਨਜੀਤ ਕੌਰ ਚੰਨੀ, ਪਟਿਆਲਾ
|
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਦੇ 26 ਜੁਲਾਈ ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ
ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਟਰਾਂਟੋਂ
ਦੇ ਕੈਨੇਡਾ ਡੇਅ ਮੇਲੇ ਵਿਚ ਨਸ਼ਿਆਂ
ਦੇ ਮਾੜੇ ਪ੍ਰਭਾਵਾਂ ਬਾਰੇ ਹੋਈ ਗੱਲਬਾਤ-ਇਕ ਉਸਾਰੂ ਰੁਝਾਨ
ਬਲਜਿੰਦਰ ਸੰਘਾ,
ਟਰਾਂਟੋ |
ਇੰਡੀਅਨ
ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੈਨੇਡਾ
ਡੇ ਤੇ ਸਰੀ ਵਿਚ ਪੰਜਾਬੀ ਪੁਸਤਕ ਮੇਲਾ ਸ਼ੁਰੂ
ਜਰਨੈਲ ਸਿੰਘ, ਸਰੀ, ਕਨੇਡਾ |
ਗਰੀਬ
ਪਰਿਵਾਰਾਂ ਦੇ ਬੱਚਿਆਂ ਲਈ ਆਰਟ ਐਂਡ ਕਰਾਫਟ ਵਰਕਸ਼ਾਪ ਦਾ ਆਯੋਜਨ
ਚਰਨਜੀਤ ਕੌਰ ਚੰਨੀ, ਪਟਿਆਲਾ |
ਅੰਮ੍ਰਿਤਸਰ
ਦੇ 437ਵੇਂ ਸਥਾਪਨਾ ਦਿਵਸ 'ਤੇ ਭਾਰੀ ਇਕੱਠ ਅਤੇ ਚੇਤਨਾ ਰੈਲੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਸਪੋਰਟਸ
ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ 9ਵਾਂ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਵਲੋਂ ਇੱਕ ਪਰਿਵਾਰਕ ਤੇ ਸਾਹਿਤਕ ਸ਼ਾਮ ਲੇਖਕਾਂ ਦੇ ਨਾਮ
ਮੇਜਰ ਮਾਂਗਟ, ਟਰਾਂਟੋ |
ਦਰਾਮਨ
ਟੈਕਸੀ ਨਾਰਵੇ ਵੱਲੋ ਸੋ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ।ਸਿੱਖ ਭਾਈਚਾਰੇ
ਨਾਲ ਸੰਬਧਿੱਤ ਚਾਲਾਕਾ ਵੱਲੋ ਵੱਧ ਚੜ ਕੇ ਹਿੱਸਾ ਲਿਆ ਗਿਆ
- ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਵੱਲੋ ਖੇਡ ਮੇਲਾ 26 ਜੁਲਾਈ ਨੂੰ ਕਰਵਾਇਆ ਜਾ
ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪੰਜਵਾਂ
ਸ੍ਰ. ਪ੍ਰੀਤਮ ਸਿੰਘ ਕਾਸਦ ਯਾਦਗਾਰੀ ਐਵਾਰਡ ਡਾ. ਜਾਚਕ ਨੂੰ ਭੇਂਟ ਕੀਤਾ ਗਿਆ
ਡਾ.ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਦਸਮੇਸ਼
ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਡਾ:
ਸਤੀਸ਼ ਵਰਮਾ ਵੈਨਕੂਵਰ ਦੇ ਪੰਜਾਬੀ ਬੁਧੀਜੀਵੀਆਂ ਦੇ ਰੂਬਰੂ ਹੋਏ
ਜਰਨੈਲ ਸਿੰਘ, ਕਨੇਡਾ |
ਇਕਬਾਲ
ਰਾਮੂਵਾਲੀਆ ਅਤੇ ਐਸ ਬਲਬੰਤ ਦੇ ਰੂਬਰੂ ਇਕ ਸ਼ਾਮ
ਸਾਥੀ ਲੁਧਿਆਣਵੀ, ਪ੍ਰਧਾਨ ਪੰਜਾਬੀ ਸਾਹਿਤ ਕਲਾ ਕੇਂਦਰ,
ਲੰਡਨ |
ਆਜ਼ਾਦ
ਸਪੋਰਟਸ ਕੱਲਬ ਨਾਰਵੇ ਵੱਲੋ ਸਮਰ ਪਾਰਟੀ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਵਿਤਾ
ਸ਼ਾਮ ਵਿਚ 2 ਕਵੀਆਂ ਨੇ ਲਵਾਈ ਹਾਜ਼ਰੀ
ਜਰਨੈਲ ਸਿੰਘ, ਕਨੇਡਾ |
ਇਹ
ਚੜਦੀ ਜਵਾਨੀ ਕਿਧਰ ਜਾ ਰਹੀ ਹੈ! ਪੰਜਾਬ ਦੇ ਗੱਭਰੂਆਂ ਨੂੰ ਘੁਣ ਵਾਂਗ ਖਾ
ਰਿਹਾ ਹੈ ‘ਚਿੱਟਾ’
ਅੰਮ੍ਰਿਤ ਅਮੀ, ਪਟਿਆਲਾ |
ਨਾਰਵੇ
ਚ ਧੂਮਧਾਮ ਨਾਲ ਮਨਾਇਆ ਗਿਆ ਨੈਸ਼ਨਲ ਡੇ 17 ਮਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਸਾਹਿਤਕ ਮਿਲਣੀ ਤੇ ਕਵੀ ਦਰਬਾਰ
ਮਲਕੀਅਤ “ਸੁਹਲ”, ਗੁਰਦਾਸਪੁਰ
|
ਪੰਜਾਬੀ
ਸਾਹਿਤ ਕਲਾ ਕੇਂਦਰ ਦਾ ਵਾਰਸ਼ਕ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ - ਡਾਕਟਰ ਸਾਥੀ
ਲੁਧਿਆਣਵੀ ਦੀ ਪਸੁਤਕ 'ਗਰੌਸਰੀ' ਰੀਲੀਜ਼
ਅਜ਼ੀਮ ਸ਼ੇਖ਼ਰ, ਲੰਡਨ |
ਵਿਦਿਆਰਥੀਆਂ
ਨੇ ਸ਼ਿਮਲਾ ਅਤੇ ਵਿਰਾਸਤ-ਇ-ਖ਼ਾਲਸਾ ਵਿਖੇ ਵਿਦਿਅਕ ਟੂਰ ਲਾਏ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ |
ਪ੍ਰੋ:
ਭਾਈ ਸਰਬਜੀਤ ਸਿੰਘ ਧੁੰਦਾ ਦਾ ਲੀਅਰ (ਨਾਰਵੇ) ਗੁਰੂ ਘਰ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪਲੀ
ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਪੰਜਾਬੀ
ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ‘ਨਵੀਂ ਪੰਜਾਬੀ ਕਹਾਣੀ : ਜਗਤ ਅਤੇ
ਜੁਗਤ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਕਹਾਣੀਆਂ ਤੇ ਹੋਈ
ਭਰਪੂਰ ਚਰਚਾ
ਮੇਜਰ ਮਾਂਗਟ, ਟਰਾਂਟੋ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ
|
ਯਾਦਗਾਰੀ
ਹੋ ਨਿਬੜਿਆ ਪੰਜਾਬੀ ਲਿਖਾਰੀ ਸਭਾ ਦਾ ਤੀਸਰਾ ਬੱਚਿਆ ਵਿੱਚ ਪੰਜਾਬੀ ਬੋਲਣ ਦਾ
ਮੁਕਾਬਲਾ
ਸੁੱਖਪਾਲ ਪਰਮਾਰ, ਕੈਲਗਰੀ |
ਲੈਂਡਮਾਰਕ
ਗਲੋਬਲ ਗਰੁੱਪ ਵਲੋਂ ਚੰਡੀਗੜ੍ਹ ਵਿਖੇ ਨਵਾਂ ਇਮੇਜ ਮੋਬਾਇਲ ਨਾਮ ਦਾ ਬਰਾਂਡ
ਰੀਲੀਜ਼
ਗੁਰਪ੍ਰੀਤ ਸੇਖੋਂ, ਚੰਡੀਗੜ੍ਹ |
ਕਰਿੰਗਸ਼ੋ
ਹਾਕੀ ਕਲੱਬ ਨਾਰਵੇ ਵੱਲੋਂ ਹਾਕੀ ਟੂਰਨਾਮੈਟ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਓਸਲੋ
ਨਾਰਵੇ ਵਿੱਚ ਦਸਤਾਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਵਿਸਾਖੀ
ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਨਾਰਵੇ ਦਾ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ਖ਼ੂਨਦਾਨ ਕੈਂਪ ਅਤੇ ਸਖ਼ਸੀਅਤ ਉਸਾਰੀ ਬਾਰੇ ਸੈਮੀਨਾਰ
ਕਰਾਇਆ
ਅੰਮ੍ਰਿਤ ਅਮੀ, ਪਟਿਆਲਾ |
ਸ਼ਾਮ
ਦੇ ਦੀਵਾਨ ਦੋਰਾਨ ਪ੍ਰੋ ਸਰਬਜੀਤ ਸਿੰਘ ਧੁੰਦਾ ਵੱਲੋ ਸੰਗਤ ਨਾਲ ਗੁਰਮਤਿ
ਗਿਆਨ ਸਾਂਝਾ ਕੀਤਾ ਗਿਆ-ਗੁਰੂ ਘਰ ਲੀਅਰ ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੇਵਲ
ਵਿਦੇਸ਼ੀ ਚਕਾਚੌਂਧ ਦੇਖ ਕੇ ਲੜਕੀਆਂ ਆਪਣਾ ਭਵਿੱਖ ਦਾਅ ’ਤੇ ਨਾ ਲਾਉਣ :
ਗੁਰਮੀਤ ਪਨਾਗ
ਅੰਮ੍ਰਿਤ ਅਮੀ, ਪਟਿਆਲਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਸ਼ਹੀਦੇਆਜ਼ਮ
ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ
ਫਿਲਮਕਾਰ ਇਕਬਾਲ ਗੱਜਣ ,ਡਾ ਜਗਮੇਲ ਭਾਠੂਆਂ, ਡਾ
ਰਵਿੰਦਰ ਕੌਰ ਰਵੀ, ਰਾਗਿਨੀ ਸ਼ਰਮਾ ਤੇ ਗੁਰਧਿਆਨ ਸਿੰਘ ਸਨਮਾਨਿਤ
ਜਾਰੀ ਕਰਤਾ ਇਕਬਾਲ ਗੱਜਣ, ਪਟਿਆਲਾ |
ਸਿੱਖੀ
ਸੇਵਾ ਸੋਸਾਇਟੀ ਇਟਲੀ ਵੱਲੋਂ ਆਪਣੀ ਤੀਸਰੀ ਵਰੇਗੰਢ ਮੌਕੇ ਕਰਵਾਏ ਗਏ ਦੁਮਾਲਾ
ਅਤੇ ਦਸਤਾਰ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਸਤਾਵਾਗਘਰ
(ਨਾਰਵੇ) ਚ ਭਾਰਤੀ ਭਾਈਚਾਰੇ ਵੱਲੋ ਹੋਲੀ ਦਾ ਤਿਉਹਾਰ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਵਿਨੀਪੈਗ
ਯੂਨੀਵਰਸਿਟੀ ਕੈਨੇਡਾ ਚ ਮਾਂ ਬੋਲੀ ਦੇ ਪ੍ਰਚਾਰ ਲਈ ਪੰਜਾਬੀ ਵਿਭਾਗ ਦੀ
ਹੋਵੇਗੀ ਸਥਾਪਨਾ
ਐਨ. ਆਰ . ਆਈ ਵਿਦਵਾਨ ਵਲੋਂ ਡਾ ਭਾਠੂਆਂ ਨਾਲ ਵਿਸ਼ੇਸ ਮੁਲਾਕਾਤ |
ਵਿਦਿਆਰਥੀ
ਅਮੀਰ ਪੰਜਾਬੀ ਵਿਰਸੇ ਤੋਂ ਪਰੇਰਨਾ ਲੈ ਕੇ ਸ਼ਖ਼ਸੀਅਤ ਉਸਾਰਨ : ਡਾ. ਦਿਓਲ
ਡਾ. ਪਰਮਿੰਦਰ ਸਿੰਘ ਤੱਗੜ |
ਯਾਦਗਾਰੀ
ਰਿਹਾ ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਇਨਾਮ ਵੰਡ ਸਮਾਰੋਹ
- ਡਾ. ਸ਼ਵਿੰਦਰ ਸਿੰਘ ਗਿੱਲ ਵਾਈਸ ਚਾਂਸਲਰ ਮੁੱਖ ਮਹਿਮਾਨ ਵਜੋਂ
ਸ਼ਾਮਲ
ਅੰਮ੍ਰਿਤ ਅਮੀ, ਜੈਤੋ |
ਐਨ.ਆਰ.ਆਈ
ਵਿਦਵਾਨ ਐਮ ਐਸ ਢਿੱਲੋਂ ਅਤੇ ਫਿਲਮਕਾਰ ਇਕਬਾਲ ਗੱਜਣ ਸਨਮਾਨਿਤ
ਇਕਬਾਲ ਗੱਜਣ, ਪਟਿਆਲਾ |
ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ‘ਲੇਖਕ ਮਿਲਣੀ’
ਡਾ. ਪਰਮਿੰਦਰ ਸਿੰਘ ਤੱਗੜ, ਕੁਰੂਕੁਸ਼ੇਤਰ
|
ਅੰਤਰਰਰਾਸ਼ਟਰੀ
ਪੰਜਾਬੀ ਵਿਕਾਸ ਮੰਚ (ਪੰ: ਵਿ: ਮ:) ਵਲੋਂ ਅਯੋਜਤ "ਪੰਜਾਬੀ ਭਾਸ਼ਾ ਅਤੇ
ਸਭਿਆਚਾਰ" ਬਾਰੇ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ
ਸਤਿਪਾਲ ਸਿੰਘ ਡੁਲਕੂ, ਵੁਲਵਰਹੈਂਪਟਨ |
ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪ੍ਰੋਫ਼ੈਸਰ ਅਮਰਜੀਤ ਸਿੰਘ ਕਾਂਗ
ਯਾਦਗਾਰੀ ਭਾਸ਼ਣ ਕਰਵਾਇਆ ਗਿਆ
ਡਾ. ਪ. ਸ. ਤੱਗੜ, ਕੁਰੂਕੁਸ਼ੇਤਰ |
ਪੰਜਬੀ
ਲਿਖਾਰੀ ਸਭਾ ਕੈਲਗਰੀ ਨੇ ਸਹਿਤਕ ਰੰਗ ਬਖੇਰਿਆ
ਸੁੱਖਪਾਲ ਪਰਮਾਰ, ਕਨੇਡਾ |
'ਪੰਜਾਬੀ
ਸਰਕਲ ਇੰਟਰਨੈਸ਼ਨਲ‘ ਵਲੋਂ ਗਾਇਕ ਬਲਵਿੰਦਰ ਸਫਰੀ ਦਾ ਸਨਮਾਨ ਕਰਨ ‘ਤੇ ਖੁਸ਼ੀ
ਦਾ ਪ੍ਰਗਟਾਵਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪਾਵਰਕੌਮ
ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਸਪਲਾਈ ਦੇਵੇ ਅਤੇ ਖਪਤਕਾਰਾਂ ਨੂੰ
ਮੁਆਵਜਾ ਤੁਰੰਤ ਅਦਾ ਕਰੇ - ਸੁੱਖਮਿੰਦਰਪਾਲ ਸਿੰਘ ਗਰੇਵਾਲ |
ਲ਼ੋਕ
ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਵੱਲੋਂ ‘ਪੰਜ ਤਖਤ ਸਪੈਸ਼ਲ ਰੇਲ’ ਯਾਤਰਾ
ਰਵਾਨਾ ਕਰਨ ਲਈ ਦਿੱਤੀ ਹਰੀ ਝੰਡੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਪੰਜਾਬੀ
ਭਵਨ ਲੁਧਿਆਣਾ ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ ਪ੍ਰਭਜੋਤ ਸੋਹੀ ਦੀ
ਦੂਸਰੀ ਕਿਤਾਬ ਰੂਹ ਰਾਗ ਦਾ ਲੋਕ ਅਰਪਨ
ਜਨਮੇਜਾ ਜੋਹਲ, ਲੁਧਿਆਣਾ |
ਕੋਟ
ਈਸੇ ਖਾਂ ਵਿਖੇ ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ
ਵਿਵੇਕ ਕੁਮਾਰ, ਪੰਜਾਬ |
ਵੀਲਾਕਿਆਰਾ
ਬਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੜੀ ਸ਼ਾਨ ਨਾਲ ਕਰਵਾਇਆ
ਗਿਆ ਸਭਿਆਚਾਰਕ ਪਰਿਵਾਰਕ ਮੇਲਾ
ਰਣਜੀਤ ਗਰੇਵਾਲ, ਇਟਲੀ |
ਸ਼ਹੀਦ
ਊਧਮ ਸਿੰਘ ਸਪੋਰਟਸ ਕ਼ਲੱਬ ਨਾਰਵੇ ਵੱਲੋ ਸਹੀਦ ਊਧਮ ਸਿੰਘ ਦੇ ਪਰਿਵਾਰ ਨੂੰ
ਇੱਕ ਲੱਖ ਰੁਪਏ ਦੀ ਮਦਦ ਭੇਜੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵਲੋਂ 55 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ
ਸੁਨੇਹੇ” ਕੀਤਾ ਗਿਆ ਲੋਕ ਅਰਪਿਤ
ਬਲਵਿੰਦਰ ਸਿੰਘ ਚਾਹਲ, ਇਟਲੀ |
ਡਾਕਟਰ
ਸਾਥੀ ਲੁਧਿਆਣਵੀ ਪੰਜਾਬੀ ਸਰਕਲ ਇੰਟਰਨੈਸ਼ਨਲ ਵਲੋਂ ਸਨਮਾਨਤ
5ਆਬੀ.com ਲੰਡਨ |
ਡਾ.
ਰਘਬੀਰ ਸਿੰਘ ਬੈਂਸ 'ਗਵਰਨਰ ਜਨਰਲ ਕੇਅਰਿੰਗ ਕੈਨੇਡੀਅਨ ਐਵਾਰਡ' ਨਾਲ ਸਨਮਾਨਤ
ਬੀ ਸੀ ਕਨੇਡਾ |
ਚਾਪਲੂਸ
ਲੋਕ ਆਪਣੀਆਂ ਕੌਮਾਂ ਦਾ ਵਧੇਰੇ ਨੁਕਸਾਨ ਕਰਦੇ ਹਨ-ਸਤਨਾਮ ਸਿੰਘ ਚਾਹਲ
ਰੁਪਿੰਦਰ ਕੌਰ, ਅਮਰੀਕਾ |
ਪੰਜਾਬੀ
ਲਿਖਾਰੀ ਸਭਾ ਦੀ ਜਨਵਰੀ ਮਹੀਨੇ ਦੀ ਮੀਟਿੰਗ
ਸੁੱਖਪਾਲ ਪਰਮਾਰ, ਕਨੇਡਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤੱਰਤਾ
ਮਲਕੀਅਤ “ਸੁਹਲ’, ਗੁਰਦਾਸਪੁਰ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੜ੍ਹੀਆਂ ਕਹਾਣੀਆਂ
ਤੇ ਹੋਈ ਭਰਪੂਰ ਚਰਚਾ ਅਤੇ ਕਈ ਹੋਰ ਮੁੱਦੇ ਵਿਚਾਰੇ ਗਏ
ਮੇਜਰ ਮਾਂਗਟ, ਕੈਨੇਡਾ |
ਕਿੰਗਜ਼ਬਰੀ
ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ -
ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੈਰਿਸ
ਵਾਲੇ ਸੰਧੂ ਭਰਾਵਾਂ ਨੇ ਕੁਲਦੀਪ ਮਾਣਕ ਜੀ ਦੇ ਪ੍ਰਵਾਰ ਦੀ ਇੱਕ ਲੱਖ 25
ਹਜ਼ਾਰ ਰੁਪਏ ਦੀ ਆਰਥਿੱਕ ਮੱਦਦ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪਿੰਡ
ਮਸੀਤਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਹਿਤਕ ਸਵੇਰ ਦਾ ਅਯੋਜਿਨ ਕੀਤਾ
ਗਿਆ
ਜੀਤਾ ਸਿੰਘ ਨਾਰੰਗ, ਪੰਜਾਬ |
ਪ੍ਰਵਾਸੀ
ਭਾਰਤੀਆਂ ਨੂੰ ਚੇਤਾਵਨੀ!
ਪੰਜਾਬ ਚ
ਲੁੱਟਾ ਖੋਹਾ ਦਾ ਵੱਧ ਰਿਹਾ ਰੁਝਾਨ ਤੇ ਐਨ ਆਰ ਆਈ ਨਿਸ਼ਾਨੇ ਤੇ ਚਿੰਤਾ ਦਾ
ਵਿਸ਼ਾ, ਡੈਨਮਾਰਕ ਤੋ ਵਤਨ ਫੇਰੀ ਦੋਰਾਨ ਸ੍ਰ ਜੁਗਰਾਜ ਸਿੰਘ ਤੂਰ(ਰਾਜੂ
ਸੱਵਦੀ) ਇਸ ਦੇ ਹੋਏ ਸ਼ਿਕਾਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਦਾ ਭਾਰੀ ਇੱਕਠ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|