ਕੈਲਗਰੀ: ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਸਤੰਬਰ 2014
ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਦੀ
ਪ੍ਰਧਾਨਗੀ ਵਿੱਚ ਹੋਈ।
ਜਨਰਲ ਸਕੱਤਰ ਜੱਸ ਚਾਹਲ ਨੇ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ
ਜਸਵੀਰ ਸਿਹੋਤਾ ਹੋਰਾਂ ਨੂੰ ਸੱਦਾ ਦਿੱਤਾ ਜਿਹਨਾਂ ਅਪਣੀ ਕਵਿਤਾ ਸਾਂਝੀ
ਕੀਤੀ। ਉਪਰੰਤ ਰੋਮੇਸ਼ ਆਨੰਦ ਨੇ ਰੋਜ਼ਾਨਾ ਜ਼ਿੰਦਗੀ ਨੂੰ ਬੇਹਤਰ ਬਨਾਉਣ ਦੇ ਕੁਝ
ਨੁਸਖੇ ਦਸੇ।
ਚੰਦ ਸਿੰਘ ਸਦਿਉਰਾ ਹੋਰਾਂ ਤੀਜੀ ਪੀੜੀ ਨੂੰ ਵੀ ਪੰਜਾਬੀ ਕਲਚਰ ਨਾਲ ਜੋੜਨ
ਦੀ ਕੋਸ਼ਿਸ਼ ਕਰਨ ਦੀ ਗਲ ਕੀਤੀ ਅਤੇ ਪ੍ਰੋ. ਗੁਰਭਜਨ ਗਿਲ ਦੀ ਰਚਨਾ ‘ਵੱਸਦਾ
ਰਹੁ ਅਜ਼ਾਦ ਕਨੇਡਾ’ ਸਾਂਝੀ ਕੀਤੀ –
‘ਤੇਰੇ ਘਰ ਵਿਚ ਵੇਖੀਂ ਕਿਧਰੇ ਲੁੱਟੇ ਨਾ ਕੋਈ ਕਿਰਤ ਕਮਾਈ
ਕੰਮੀਂ ਕਾਰੀਂ ਰੁੱਝੇ ਗੱਭਰੂ, ਮੁਟਿਆਰਾਂ ਤੇ ਮਾਈ ਭਾਈ
ਕੁਲ ਦੁਨੀਆ ਦੇ ਪੁੱਤਰ ਤੇਰੀ ਸ਼ਕਤੀ ਬਣੇ ਫੌਲਾਦ ਕਨੇਡਾ
ਤੇਰੀਆਂ ਖੁਸ਼ੀਆਂ ਵਿੱਚ ਮੈਂ ਸ਼ਾਮਲ ਵਸਦੇ ਰਹੁ ਅਜ਼ਾਦ ਕਨੇਡਾ’।
ਰਣਜੀਤ ਸਿੰਘ ਮਿਨਹਾਸ ਨੇ ਅਪਣੀ ਕਵਿਤਾ ਰਾਹੀਂ ਨਕਲੀ ਬਾਬਿਆਂ ਤੋਂ ਬਚਣ
ਦੀ ਸਲਾਹ ਦਿੱਤੀ –
‘ਰੱਬ ਕੋਲੋਂ ਡਰਨਾ ਜਰੂਰ ਚਾਹੀਦਾ, ਬਾਬਿਆਂ ਦਾ ਭੇਖ ਬਣਾਉਣ ਲੱਗਿਆਂ’
ਇ. ਆਰ.ਐਸ.ਸੈਨੀ ਹੋਰਾਂ ਕੀ-ਬੋਰਡ ਤੇ ਸ਼ਕੀਲ ਦੀ ਲਿਖੀ ਗ਼ਜ਼ਲ ਗਾ ਕੇ ਰੌਣਕ
ਲਾ ਦਿੱਤੀ।
ਸੁਰਜੀਤ ਸਿੰਘ ‘ਪੰਨੂੰ’ ਹੋਰਾਂ 27 ਸਤੰਬਰ ਨੂੰ ਵਾਈਟਹਾਰਨ ਕਮਿਉਨਿਟੀ
ਹਾਲ ਵਿੱਚ ਪੰਜਾਬੀ ਸਾਹਿਤ ਸਭਾ ਵਲੋਂ ਕਰਵਾਏ ਜਾ ਰਹੇ ਸਲਾਨਾ ਸਮਾਗਮ ਵਿੱਚ
ਸ਼ਾਮਿਲ ਹੋਣ ਦਾ ਸਭਨੂੰ ਸੱਦਾ ਦਿੱਤਾ ਅਤੇ ਅਪਣੀਆਂ ਕੁਝ ਰੁਬਾਇਆਂ ਅਤੇ ਇਹ
ਗ਼ਜ਼ਲ ਸਾਂਝੀ ਕਰ ਤਾੜੀਆਂ ਲਈਆਂ –
‘ਇਨਸਾਨ ਹੈ ਇਨਸਾਨੀਅਤ ਤੋਂ ਦੂਰ ਹੋ ਗਿਆ
ਸ਼ੈਤਾਨੀਅਤ ਦੇ ਹੱਥੋਂ ਹੈ ਮਜਬੂਰ ਹੋ ਗਿਆ
ਸਮਝਦਾ ਇਨਸਾਨ ਨੂੰ ਇਨਸਾਨ ਨਹੀਂ ‘ਪੰਨੂੰ’
ਚੌਧਰ ਦੇ ਨਸ਼ੇ ਵਿੱਚ ਹੈ ਮਗ਼ਰੂਰ ਹੋ ਗਿਆ’।
ਮਾਸਟਰ ਜੀਤ ਸਿੰਘ ਸਿੱਧੂ ਨੇ ਗ਼ਦਰੀ ਬਾਬਿਆਂ ਬਾਰੇ ਇਹ ਕਵਿਤਾ ਸਾਂਝੀ
ਕੀਤੀ –
‘ਗੁਲਾਮ ਹੋਇਆ ਪੰਜਾਬ ਫਰੰਗੀਆਂ ਦਾ
ਗੁਰਬਤ ਅਤੇ ਗੁਲਾਮੀ ਸਤਾਉਣ ਲਗੀ।
ਸਿਂਘਾਪੁਰ ਮਲਾਇਆ ਨੂੰ ਨਿਕਲ ਚੱਲੇ
ਕਿਸਮਤ ਸਾਥ ਕੁਝ ਇੱਥੇ ਨਿਭਾਉਣ ਲਗੀ’
ਪ੍ਰਭਦੇਵ ਸਿੰਘ ਗਿਲ ਹੋਰਾਂ ਪਰਦੇਸਾਂ ਦੀ ਜ਼ਿੰਦਗੀ ਦੀ ਸੱਚਾਈ ਇਸ ਤਰਾਂ
ਬਿਆਨ ਕੀਤੀ –
‘ਕੀ ਪੁਛਦੈਂ ਮੇਰਾ ਹਾਲ, ਮੈਂ ਰਹਿੰਦਾ ਸੱਤ ਸਮੁੰਦਰੋਂ ਪਾਰ
ਨਾਂ ਕੋਈ ਸੱਜਣ ਨਾਂ ਕੋਈ ਯਾਰ, ਸਭ ਨੂੰ ਪੈਸੇ ਨਾਲ ਪਿਆਰ’
ਬੀਬੀ ਰਾਜਿੰਦਰ ਕੌਰ ਚੋਹਕਾ ਨੇ ਭਾਰਤ ਵਿੱਚ ਬਲਾੱਤਕਾਰ ਦੀਆਂ ਖ਼ਬਰਾਂ
ਸਾਂਝੀਆਂ ਕਰਦਿਆਂ ਕਿਹਾ ਕਿ ਸਭ ਪਾਰਟੀਆਂ ਦੇ ਸਿਆਸਤਦਾਨਾਂ ਦਾ ਰੇਪ ਉਤੇ
ਨਜ਼ਰੀਆ ਨਿੰਦਣਯੋਗ ਹੈ ਅਤੇ ਅਪਣੀ ਇਸ ਕਵਿਤਾ ਰਾਹੀਂ ਭਾਰਤ ਦੀ ਸਿਆਸਤ ਦੇ
ਨਿਘਾਰ ਦੀ ਤਸਵੀਰ ਖਿੱਚੀ –
‘ਖਬਰਾਂ ਸੁਣਕੇ ਰੇਪ ਦੀਆਂ, ਲੋਕਾਂ ਦੇ ਓਡਣ ਹਵਾਸ
ਕੁਰਸੀ ਬੈਠੇ ਗਿਰਗਟ ਕਹਿੰਦੇ ਗੱਲ ਨਹੀਂ ਕੋਈ ਖਾਸ।
ਸੰਸਦ ਪੈਂਦਾ ਰੌਲਾ ਸੁਣਕੇ, ਸਭ ਨੂੰ ਏਦਾਂ ਲਗੇ
ਜਿਵੇਂ ਸਥ ਵਿਚ ਫੁਕਰੇ ਬੰਦੇ ਬੈਠੇ ਖੇਡਦੇ ਹੋਵਣ ਤਾਸ਼।
ਤਾਸ਼ ਦੇ ਬਾਵਨ ਪਤਿਆਂ ਦੇ ਵਿਚ ਲੁਕਦੀ ਫਿਰਦੀ ਬੇਗਮ
ਦਹਿਲਾ, ਗੋਲਾ, ਬਾਦਾ, ਯੱਕਾ, ਸਾਰੇ ਹਨ ਬਦਮਾਸ਼’
ਡਾ. ਮਜ਼ਹਰ ਸਦੀਕੀ ਨੇ ਅਪਣੀ ਇਸ ਉਰਦੂ ਗ਼ਜ਼ਲ ਨਾਲ ਵਾਹ-ਵਾਹ ਲਈ –
‘ਵੋ ਨਖ਼ਰੇ ਜ਼ਿਯਾਦਾ ਦਿਖਾਨੇ ਲਗੇ ਹੈਂ
ਮੁਹੱਬਤ ਕੀ ਕੀਮਤ ਬੜਾਨੇ ਲਗੇ ਹੈਂ।
ਬਤਾਯਾ ਜੋ ਕਾਸਿਦ ਨੇ ਹਮ ਆ ਰਹੇ ਹੈਂ
ਰਕੀਬੋਂ ਕੋ ਘਰ ਸੇ ਭਗਾਨੇ ਲਗੇ ਹੈਂ’।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਇਹ ਗ਼ਜ਼ਲ ਗਾਕੇ ਸਾਂਝੀ ਕਰ
ਤਾੜੀਆਂ ਲਈਆਂ –
‘ਬਣ ਸ਼ੁਆ ਤੂੰ ਨ੍ਹੇਰਿਆਂ ਦੀ, ਹਿੱਕ ਨੂੰ ਵੀ ਚੀਰ ਦੇ
ਜੋ ਜ਼ਮਾਨਾ ਬਦਲ ਦੇਵੇ, ਕਲਮ ਨੂੰ ਤਾਸੀਰ ਦੇ।
ਤਰਬ ਐਸੀ ਪਿਆਰ ਦੀ ਤੂੰ, ਛੇੜ ਦੇਵੇਂ ਮਿੱਤਰਾ
ਹੈ ਸਦਾ ਕੁਰਬਾਨ ਸੰਧੂ, ੳਸ ਨਜ਼ਰ ਦੇ ਤੀਰ ਦੇ’।
ਪੈਰੀ ਮਾਹਲ ਨੇ ਮਨੀ ਫਰਾਡਸ ਅਤੇ ਟਰੈਵਲ ਏਜੇਂਟਾਂ ਦੇ ਧੋਖਿਆਂ ਤੋਂ ਬਚਣ
ਬਾਰੇ ਕੁਝ ਜਾਨਕਾਰੀ ਦਿੱਤੀ।
ਜਗਜੀਤ ਸਿੰਘ ਰਾਹਸੀ ਨੇ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਗ਼ਜ਼ਲ ਗਾਕੇ
ਸਾਂਝੀ ਕੀਤੀ:
ਗਮ ਨਾ ਹੁੰਦਾ ਖਾਰ ਨੂੰ ਚਾਹੇ ਕਦੀ ਮੁਰਝਾਣ ਦਾ
ਵਾਂਗ ਫੁਲਾਂ ਮੈਂ ਖਿੜਾਂ ਫਿਰ ਗ਼ਮ ਨਹੀਂ ਮੁਰਝਾਣ ਦਾ।
ਕਲਮ ਅਪਣੀ ਸੋਚ ਦੀ ਤੇ ਲੈ ਸਿਆਹੀ ਰੱਤ ਦੀ
ਸੌਕ ਪੂਰਾ ਕਰ ਤੂੰ ਸੰਧੂ ਗ਼ਜ਼ਲ ਦੀ ਇਸ ਬਾਣ ਦਾ।
ਇਸ ਉਪਰੰਤ ਉਰਦੂ ਸ਼ਾਇਰਾਂ ਦੇ ਕੁਝ ਸ਼ੇਅਰ ਸੁਣਾਕੇ ਤਾੜੀਆਂ ਲਈਆਂ।
ਜਾਵੇਦ ਨਿਜ਼ਾਮੀ ਨੇ ਅਪਣੀ ਉਰਦੂ ਗ਼ਜ਼ਲ ਪੜ੍ਹਕੇ ਵਾਹ-ਵਾਹ ਲੁੱਟੀ –
‘ਕਲ ਤਲਕ ਜੋ ਉਂਗਲੀ ਪਕੜ ਕਰ ਚਲੇ
ਵੋ ਹੀ ਲੋਗ ਰਾਸਤਾ ਦਿਖਾਨੇ ਲਗੇ ਹੈ।
ਫ਼ਾਸਲਾ ਮੇਰੇ ਘਰ ਕਾ ਜ਼ਯਾਦਾ ਨ ਥਾ
ਓਨਹੇ ਪਹੁੰਚਨੇ ਮੇਂ ਜ਼ਮਾਨੇ ਲਗੇ ਹੈਂ’
ਸੁਖਵਿੰਦਰ ਸਿੰਘ ਤੂਰ ਹੋਰਾਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਗ਼ਜ਼ਲ
ਤਰੱਨਮ ਵਿੱਚ ਗਾਕੇ ਸਮਾਂ ਬਨ੍ਹ ਦਿੱਤਾ।
ਗਾ ਜ਼ਿੰਦਗੀ ਦੇ ਗੀਤ ਤੂੰ, ਬਾਂਕੀ ਰਬਾਬ ਵਾਂਗ
ਆਪਾ ਖਿੜੇਗਾ ਦੋਸਤਾ, ਸੂਹੇ ਗੁਲਾਬ ਵਾਂਗ।
ਹਨ ਤੌਰ ਸਿੱਧੇ ਰੱਖਣੇ, ਤੇ ਤੋਰ ਤੀਰ ਵਾਂਗ
ਸੰਧੂ ਨਹੀਂ ਗੇ ਆਂਵਦੇ, ਨਖਰੇ ਜਨਾਬ ਵਾਂਗ।
ਇਸ ੳਪਰੰਤ ੳਹਨਾਂ ਮੰਗਲ ਹਠੂਰ ਦੀ ਰਚਨਾ ਸੁਣਾਈ।
ਜੱਸ ਚਾਹਲ ਨੇ ਅਪਣੀ ਇਸ ਹਿੰਦੀ ਰਚਨਾ ਨਾਲ ਵਾਹ-ਵਾਹ ਲਈ –
‘ਉਸਨੇ ਜੋ ਭੀ ਕਹਾ ਕਿਯਾ ਹਮ ਨੇ
ਬਸ ਯਹੀ ਇਕ ਗੁਨਾਹ ਕਿਯਾ ਹਮ ਨੇ।
ਦੁਨਿਯਾਦਾਰੀ ਜੋ ਦੇਖੀ ਦੁਨਿਯਾ ਕੀ
ਖ਼ੁਦ ਕੋ ‘ਤਨਹਾ’ ਬਨਾ ਲਿਯਾ ਹਮ ਨੇ’
ਸੁਰਿੰਦਰ ਸਿੰਘ ਢਿੱਲੋਂ ਨੇ ਕਰੋਕੇ ਤੇ ਇਕ ਹਿੰਦੀ ਗੀਤ ਗਾਕੇ ਤਾੜੀਆਂ
ਖੱਟ ਲਈਆਂ।
ਮਨ ਤੜਪਤ ਹਰੀ ਦਰਸਨ ਕੋ ਅਜ
ਮੋਰੇ ਤੁਝ ਬਿਨ ਬਿਗੜੇ ਸਗਲੇ ਕਾਜ।
ਡਾ. ਮਨਮੋਹਨ ਸਿੰਘ ਬਾਠ ਹੋਰਾਂ ਦੇ ਤਰੱਨਮ ਵਿੱਚ ਗਾਏ ਹਿੰਦੀ ਗੀਤ ਨਾਲ
ਅੱਜ ਦੀ ਸਭਾ ਦੀ ਸਮਾਪਤੀ ਹੋਈ।
ਇਹਨਾਂ ਤੋਂ ਇਲਾਵਾ ਖ਼ਾਸ ਕਰਕੇ ਬਲਬੀਰ ਬੱਬਰ, ਹਰਬਖਸ਼ ਸਿੰਘ ਸਰੋਆ, ਮੋਹਨ
ਸਿੰਘ ਮਿਨਹਾਸ ਅਤੇ ਜਗਦੀਸ਼ ਸਿੰਗ ਚੋਹਕਾ ਹੋਰਾਂ ਵੀ ਸਭਾ ਦੀ ਰੌਣਕ ਵਧਾਈ।
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ
ਗਿਆ ਸੀ।
ਸ਼ਮਸ਼ੇਰ ਸਿੰਘ ਸੰਧੂ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ
ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ / ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ
ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਹਿਯੋਗ ਹੀ ਸਾਹਿਤ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ 4 ਅਕਤੂਬਰ ਨੂੰ 2014 ਨੂੰ 2.00 ਤੋਂ 5.00 ਤਕ ਕੋਸੋ ਦੇ
ਹਾਲ 102-3208, 8 ਐਵੇਨਿਊ ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ
ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ
ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609 ਤੇ
ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ 403-667-0128 ਤੇ ਜਾਂ ਰਫ਼ੀ ਅਹਮਦ ਨਾਲ
403-605-0213 ਤੇ ਸੰਪਰਕ ਕਰ ਸਕਦੇ ਹੋ।