ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 2 ਅਗਸਤ 2014 ਦਿਨ
ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ, ਸੁਰਜੀਤ ਸਿੰਘ ਸੀਤਲ ‘ਪਨੂੰ’ ਅਤੇ ਡਾ. ਮਜ਼ਹਰ
ਸਿੱਦੀਕੀ ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਡਾ. ਮਜ਼ਹਰ ਸਿੱਦੀਕੀ ਦਾ ਨਾਂ ਰਾਈਟਰਜ਼
ਫੋਰਮ ਦੇ ਮੀਤ ਪ੍ਰਧਾਨ ਵਲੋਂ ਤਜਵੀਜ਼ ਕੀਤਾ ਜਿਸਦਾ ਸਭਾ ਨੇ ਤਾੜੀਆਂ ਵਜਾ ਕੇ
ਸਵਾਗਤ ਕੀਤਾ।
ਜਨਰਲ ਸਕੱਤਰ ਜੱਸ ਚਾਹਲ ਨੇ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ
ਹਰਨੇਕ ਸਿੰਘ ‘ਬੱਧਣੀ’ ਹੋਰਾਂ ਨੂੰ ਸੱਦਾ ਦਿੱਤਾ ਜਿਹਨਾਂ ਅਪਣਾ ਪਲੇਠਾ
ਕਹਾਣੀ-ਸੰਗ੍ਰਹਿ “ਅਜੀਬ ਰਿਸ਼ਤਾ” ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੂੰ
ਤਾੜੀਆਂ ਦੀ ਗੂੰਜ ਵਿੱਚ ਭੇਂਟ ਕੀਤਾ। ਉਪਰੰਤ ਉਹਨਾਂ ਦੀ ਇਸ ਗ਼ਜ਼ਲ ਨਾਲ ਅੱਜ
ਦੇ ਸਾਹਿਤਕ ਦੌਰ ਦੀ ਸ਼ੁਰੂਆਤ ਹੋਈ –
‘ਜੁਗਨੂੰ ਬਣਕੇ ਚਾਨਣ ਭੇਜ ਦਿੳ, ਹਰ ਝੁੱਗੀ ਵਿਚ ਮੇਰੇ ਯਾਰੋ
ਕਿਉਂ ਡਰਕੇ ਜਾਲਮ ਨੇਰਿਆਂ ਤੋਂ, ਹਰ ਜੁਲਮ ਸਹਾਰੀ ਜਾਂਦੇ ੳ’
ਬੀਬੀ ਸੁਰਿੰਦਰ ਗੀਤ ਹੋਰਾਂ ਗ਼ਮ ਤੇ ਲਿਖੀ ਇਹ ਖ਼ੂਬਸੂਰਤ ਕਵਿਤਾ ਸਾਂਝੀ
ਕੀਤੀ -
‘ਗ਼ਮ ਜੇ ਚੀਜ਼ ਪੀਣ ਦੀ ਹੁੰਦਾ
ਸਹੁੰ ਰੱਬ ਦੀ ਮੈਂ ਰੂਹ ਚੋਂ ਚੋਅਕੇ, ਗ਼ਮ ਨੂੰ ਗਟ ਗਟ ਪੀ ਜਾਣਾ ਸੀ
ਤੇ ਫਿਰ ਗ਼ਮ ਦੀ ਘੂਕੀ ਅੰਦਰ, ਗੂੜੀ ਨੀਂਦਰ ਸੌਂ ਜਾਣਾ ਸੀ’
ਕਰਾਰ ਬੁਖਾਰੀ ਨੇ ਅਪਣੀ ਉਰਦੂ ਗ਼ਜ਼ਲ ਗਾਕੇ ਵਾਹ-ਵਾਹ ਲਈ -
‘ਮਜ਼ੇ ਵਿਸਾਲ ਕੇ ਜਬ ਹਮ ਉਠਾਨੇ ਲਗਤੇ ਹੈਂ
ਗ਼ਮੇ-ਫ਼ਿਰਾਕ ਕੇ ਸਦਮੇ ਰੁਲਾਨੇ ਲਗਤੇ ਹੈਂ’
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਵੀ ਅੱਜ ਅਪਣੀ ਗ਼ਜ਼ਲ ਪਹਿਲੀ ਵਾਰ ਗਾਕੇ
ਸਾਂਝੀ ਕੀਤੀ ਅਤੇ ਤਾੜੀਆਂ ਲਈਆਂ –
‘ਸੋਚੋ ਜ਼ਰੂਰ ਬਹਿਕੇ ਨਾ ਵਕਤ ਬੀਤ ਜਾਵੇ
ਕੋਈ ਉਪਾ ਤੇ ਕਰੀਏ ਧਰਤੀ ਨੂੰ ਜੋ ਬਚਾਵੇ।
ਜੰਗਾਂਦਾ ਇਹ ਕੁਲਹਿਣਾ ਵਧਦਾ ਹੀ ਦੌਰ ਜਾਵੇ
ਕੋਈ ਤੇ ਵਕਤ ਆਵੇ ਇਸ ਨੂੰ ਜੋ ਠੱਲ੍ਹ ਪਾਵੇ’
ਜਸਵੰਤ ਸਿੰਘ ਸੇਖੋਂ ਨੇ ਅਪਣੀ ਖਣਕਦੀ ਅਵਾਜ਼ ਵਿੱਚ ਸ਼ਹੀਦ ਉਧਮ ਸਿੰਘ ਤੇ
ਲਿਖੀ ਕਵਿਤਾ ਗਾਕੇ ਸ਼ਹੀਦਾਂ ਨੂੰ ਯਾਦ ਕੀਤਾ –
‘ਤੜ ਤੜ ਕਰ ਚੱਲੀ ਗੋਲੀ, ਉਥੇ ਬੰਦੂਕਾਂ ‘ਚੋਂ, ਆਸ਼ਕ ਹਮੇਸ਼ ਭਾਲਦੇ,
ਖੁਸ਼ੀਆਂ ਮਸ਼ੂਕਾਂ ‘ਚੋਂ
ਸਾਡੀ ਮਸ਼ੂਕ ਅਜ਼ਾਦੀ, ਮਿਲਣੀ ਇਹਨਾਂ ਹੂਕਾਂ ‘ਚੋਂ, ਘਟਨਾਂ ਤੋਂ ਲੰਡਨ ਤੱਕ
ਤਾਂ, ਗੋਰੇ ਘਬਰਾਏ ਜੀ
ਗੋਲੀਆਂ ਨਾਲ ਉਡਾਤੇ, ਮਾਵਾਂ ਦੇ ਜਾਏ ਜੀ, ਗੋਲੀਆਂ ਨਾਲ.......’
ਡਾ. ਮਨਮੋਹਨ ਸਿੰਘ ਬਾਠ ਹੋਰਾਂ ਇਕ ਹਿੰਦੀ ਗੀਤ ਤਰੱਨਮ ਵਿੱਚ ਗਾਕੇ ਸਮਾਂ
ਬਨ੍ਹ ਦਿੱਤਾ।
ਰਫ਼ੀ ਅਹਮਦ ਨੇ ਸਆਦਤ ਹਸਨ ਮਂਟੋ ਦੀ ਮਸ਼ਹੂਰ ਕਹਾਣੀ “ਟੋਬ੍ਹਾ ਟੇਕ ਸਿੰਘ”
ਉਰਦੂ ਵਿੱਚ ਸੁਣਾਕੇ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ।
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਅਪਣੀਆਂ ਕੁਝ ਰੁਬਾਇਆਂ ਅਤੇ ਇਹ ਗ਼ਜ਼ਲ
ਸਾਂਝੀ ਕਰਕੇ ਤਾੜੀਆਂ ਲਈਆਂ –
‘ਸ਼ਾਂਤ ਦਿਸਦਾ ਪੁਰਸ਼ ਵੀ, ਅਸ਼ਾਂਤ ਹੀ ਹੈ ਅੰਦਰੋਂ
ਫਿਰਦਾ ਏ ਸ਼ਾਂਤੀ ਭਾਲਦਾ, ਗੁਰਦੁਆਰਿਉਂ ਤੇ ਮੰਦਰੋਂ’
ਰਣਜੀਤ ਸਿੰਘ ਮਿਨਹਾਸ ਨੇ ਅਪਣੀ ਕਵਿਤਾ ‘ਕੁਰਸੀ’ ਨਾਲ ਤਾੜੀਆਂ ਲੈ ਲਈਆਂ
–
‘ਹਾਏ ਕੁਰਸੀ, ਹਾਏ ਕੁਰਸੀ, ਨੇਤਾ ਨੂੰ ਤਰਸਾਏ ਕੁਰਸੀ
ਹਰਦੱਮ ਚਿੰਤਾ ਵੀ ਹੈ ਰਹਿਂਦੀ, ਕਿਧਰੇ ਖਿਸਕ ਨਾ ਜਾਏ ਕੁਰਸੀ’
ਸਰਬਨ ਸਿੰਘ ਸੰਧੂ ਨੇ ਅਪਣੀਆਂ ਦੋ ਕਵਿਤਾਵਾਂ ਰਾਹੀਂ ਕਨੇਡਾ ਜਾਣ ਦੇ
ਜਨੂੰਨ ਨੂੰ ਦਰਸਾਇਆ –
‘ਰੱਜਿਆ ਪੁੱਜਿਆ ਪ੍ਰਵਾਰ ਵੀ ਭਟਕਦਾ ਹੈ
ਸਿਰ ਤੇ ਚੜਿਆ ਕਨੇਡਾ ਦਾ ਜਨੂੰਨ ਐਸਾ
ਵਿਆਹ ਕਰਵਾ ਕੇ ਵੀ ਇੱਕਠੇ ਨਹੀਂ ਆ ਸਕਦੇ
ਕਿਵੇਂ ਬਣਾਇਆ ਹੈ ਕਨੇਡਾ ਨੇ ਕਨੂਨ ਐਸਾ’
ਜੱਸ ਚਾਹਲ ਨੇ ਅਪਣੀ ਇਸ ਹਿੰਦੀ ਗ਼ਜ਼ਲ ਨਾਲ ਵਾਹ-ਵਾਹ ਲੈ ਲਈ –
‘ਅਰਮਾੰ ਜਾਗ ਜਾਤੇ ਹੈਂ
ਜਬ ਵੋ ਮੁਸਕਰਾਤੇ ਹੈਂ।
ਮੌਸਮ ਵੋ ਕਯਾ ਮੌਸਮ
ਜੋ ਆਤੇ ਨ ਜਾਤੇ ਹੈਂ’
ਜਗਦੀਸ਼ ਸਿੰਘ ਚੋਹਕਾ ਨੇ ਕਿਹਾ ਕਿ ਸਾਹਿਤਕਾਰ, ਦੇਸ਼ਭਗਤ ਅਤੇ ਦਾਨਸ਼ਮੰਦ ਹੀ
ਲੋਕਾਂ ਨੂੰ ਜੋੜਦੇ ਹਨ, ਇਨਸਾਫ ਲਈ ਪ੍ਰੇਰਦੇ ਹਨ। ਉਨ੍ਹਾਂ ਨੂੰ ਵੀ ਸਭਾਵਾਂ
ਵਿੱਚ ਯਾਦ ਕਰਦੇ ਰਹਿਣਾ ਚਾਹੀਦਾ ਹੈ।
ਡਾ. ਮਜ਼ਹਰ ਸਿੱਦੀਕੀ ਨੇ ਦੁਨੀਯਾ ਭਰ ਵਿੱਚ ਜਗਾਹ-ਜਗਾਹ ਤੇ ਅਤੇ ਖ਼ਾਸ ਕਰ
ਗਾਜ਼ਾ ਸਟਰਿਪ ਤੇ ਹੂੰਦੇ ਹਮਲਿਆਂ ਨੂੰ ਰੋਕਣ ਦੀ ਅਪੀਲ ਕਰਦੀ ਅਪਣੀ ਉਰਦੂ ਗ਼ਜ਼ਲ
ਪੜਕੇ ਇਸ ਦੌਰ ਦੀ ਤ੍ਰਾਸਦੀ ਦਰਸਾਈ -
‘ਨਿਹੱਥੇ ਸ਼ਹਰਿਯੋਂ ਪਰ ਹਰ ਸਿਤਮ ਜੋ ਗਜ਼ਾ ਮੇਂ ਹੋ ਰਹਾ ਹੈ
ਜੋ ਜ਼ਿਂਦਾ ਹੈਂ ਤਮਾਸ਼ਾਈ ਵੋ ਚੁਪ ਹੈਂ, ਯੇ ਗੋਯਾ ਇਕ ਤਮਾਸ਼ਾ ਹੋ ਰਹਾ ਹੈ’
ਇ. ਆਰ.ਐਸ.ਸੈਨੀ ਹੋਰਾਂ ਕੀ-ਬੋਰਡ ਤੇ ਇਕ ਗੀਤ ਗਾ ਕੇ ਰੌਣਕ ਲਾ ਦਿੱਤੀ।
ਜਾਵਿਦ ਨਿਜ਼ਾਮੀ ਨੇ ਅਪਣੀਯਾਂ ਨਜ਼ਮਾਂ ਦੀ ਝੜੀ ਲਾ ਦਿੱਤੀ –
‘ਕਿਸ ਸਿਮਤ ਕੋ ਚਲਤੀ ਹੈ ਹਵਾ ਦੇਖ ਰਹਾ ਹੂੰ
ਕਰਤੀ ਹੈ ਅਸਰ ਕਯਾ ਯੇ ਦੁਆ ਦੇਖ ਰਹਾ ਹੂੰ’
ਜਗਜੀਤ ਸਿੰਘ ਰਾਹਸੀ ਨੇ ਉਰਦੂ ਸ਼ਾਇਰਾਂ ਦੇ ਕੁਝ ਸ਼ੇਅਰ ਅਤੇ ਇਕ ਹਿੰਦੀ
ਗੀਤ ਗਾਕੇ ਤਾੜੀਆਂ ਲੁੱਟਿਆਂ –
‘ਪਰਿਂਦੋਂ ਮੇਂ ਯੇ ਫ਼ਿਰਕਾ - ਪਰਸਤੀ ਨਹੀਂ ਦੇਖੀ
ਕਭੀ ਮੰਦਿਰ ਪੇ ਜਾ ਬੈਠੇ ਕਭੀ ਮਸਜਿਦ ਪੇ ਜਾ ਬੈਠੇ’
ਡਾ. ਮੋਹਮੱਦ ਅਹਮਦ ਨੇ ‘Zero Tolerance’ ਲੇਖ ਰਾਹੀਂ ਕਨੇਡਾ ਵਿੱਚ
ਜੀਵਨ ਤੇ ਚਰਚਾ ਕੀਤੀ। ਉਪਰੰਤ ਅਪਣੀ ਉਰਦੂ ਗ਼ਜ਼ਲ ਸਾਂਝੀ ਕੀਤੀ –
‘ਜ਼ਿੱਲਤ ਕਾ ਆਜ ਅਪਨੀ ਸਬਬ ਯੇ ਭੀ ਏਕ ਹੈ
ਚੁਪ ਹੈਂ ਸਬ ਅਹਲੇ - ਨਜ਼ਰ, ਬੋਲਤੇ ਨਹੀਂ’
ਸੁਰਿੰਦਰ ਸਿੰਘ ਢਿੱਲੋਂ ਦੇ ਕਰੋਕੇ ਤੇ ਪੂਰੀ ਤਰੱਨਮ ਵਿੱਚ ਗਾਏ ਇਕ
ਹਿੰਦੀ ਗੀਤ ਨਾਲ ਅੱਜ ਦੀ ਸਭਾ ਦੀ ਸਮਾਪਤੀ ਹੋਈ।
ਇਹਨਾਂ ਤੋਂ ਇਲਾਵਾ ਹਰਬਖਸ਼ ਸਿੰਘ ਸਰੋਆ, ਮੋਹਨ ਸਿੰਘ ਮਿਨਹਾਸ, ਜਗੀਰ
ਸਿੰਘ ਘੁੱਮਣ, ਨਛੱਤਰ ਪੁਰਬਾ ਅਤੇ ਬਿਕਰ ਸਿੰਘ ਸੰਧੂ ਹੋਰਾਂ ਵੀ ਸਭਾ ਦੀ
ਰੌਣਕ ਵਧਾਈ।
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ
ਗਿਆ ਸੀ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ ਅਗਲੀ
ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ
ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ / ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ
ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਹਿਯੋਗ ਹੀ ਸਾਹਿਤ ਦੀ ਤਰੱਕੀ ਦਾ ਰਾਜ਼ ਹੈ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ 6 ਸਤੰਬਰ ਨੂੰ 2014 ਨੂੰ 2.00 ਤੋਂ 5.00 ਤਕ ਕੋਸੋ ਦੇ
ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ 403-285-5609 ਤੇ ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ 403-667-0128
ਤੇ ਜਾਂ ਰਫ਼ੀ ਅਹਮਦ ਨਾਲ 403-605-0213 ਤੇ ਸੰਪਰਕ ਕਰ ਸਕਦੇ ਹੋ।