ਪੰਜਾਬੀ ਲੇਖਕ ਸਭਾ ਕਵੈਂਟਰੀ ਵਲੋਂ ਐਤਵਾਰ 7 ਸਤੰਬਰ 2014 ਨੂੰ
ਬੈਰਿਸਗ੍ਰੀਨ ਸੋਸ਼ਲ ਕਲੱਬ ਕਵੈਂਟਰੀ ਵਿਖੇ ਇਕ ਸਾਹਿਤਕ ਸਮਾਗਮ ਅਤੇ ਕਵੀ
ਦਰਬਾਰ ਕਰਵਾਇਆ ਗਿਆ। ਜਿਸ ਦੇ ਪਹਿਲੇ ਭਾਗ ਵਿਚ ਦੇਵਿੰਦਰ ਨੌਰਾ ਯੂ ਕੇ
ਦੁਆਰਾ ਸੰਪਾਦਤ ਕੀਤੀ ਗਈ ਪੁਸਤਕ, ‘ਸੁਰੇਸ਼ ਕੁਰਲ-ਵਲੈਤ ਨੂੰ 82 ਚਿੱਠੀਆਂ
ਅਤੇ ਕਾਵਿ-ਸੰਗ੍ਰਹਿ ਦੂਜਾ ਜਨਮ’ ਉੱਤੇ ਡਾ: ਰਤਨ ਰੀਹਲ ਹੋਰੀਂ ਆਪਣਾ
ਆਲੋਚਨਾ-ਪੱਤਰ ਪੜ੍ਹਿਆ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤ ਤੋਂ ਆਏ ਮੁੱਖ
ਮਹਿਮਾਨ, ਲੇਖਕ, ਪੱਤਰਕਾਰ ਅਤੇ ਰਾਜਨੀਤੀਵੇਤਾ ਕਾ: ਦਰਸ਼ਨ ਸਿੰਘ ਖਟਕੜ ਹੋਰਾਂ
ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਸੰਤੋਸ਼ ਕੁਮਾਰੀ ਕੁਰਲ (ਪਤਨੀ ਸੁਰੇਸ਼ ਕੁਰਲ)
ਕਾ: ਦਿਲਬਾਗ ਸਿੰਘ ਗਿੱਲ, ਡਾ: ਸਾਥੀ ਲੁਧਿਆਣਵੀ, ਨਾਵਲਕਾਰ ਮਹਿੰਦਰਪਾਲ
ਧਾਲੀਵਾਲ ਅਤੇ ਡਾ: ਰਤਨ ਰੀਹਲ ਸੁਸ਼ੋਬਤ ਹੋਏ। ਸਟੇਜ ਸਕੱਤਰ ਦੀ ਭੂਮਿਕਾ
ਦੇਵਿੰਦਰ ਨੌਰਾ ਨੇ ਨਿਭਾਈ।
ਆਲੋਚਨਾ-ਪੱਤਰ ਦੀ ਸ਼ਲਾਘਾ ਦੇ ਨਾਲ ਨਾਲ ਹੇਠ ਲਿਖੇ ਜਿਨ੍ਹਾਂ ਵਿਦਵਾਨ
ਸਾਹਿਤਕਾਰਾਂ ਨੇ ਆਪਣੀਆਂ ਭਰਪੂਰ ਟਿੱਪਣੀਆਂ ਸੁਣਾਉਂਦਿਆਂ ਅਤੇ
ਵਿਚਾਰ-ਵਿਟਾਂਦਰਾ ਕਰਦਿਆਂ ਹੋਇਆਂ ਚਿੱਠੀਆਂ ਦੀ ਇਸ ਨਵੇਕਲੀ ਪੁਸਤਕ ਨੂੰ
ਆਲੋਚਨਾ-ਪੱਤਰ ਦੇ ਕਥਨ ਅਨੁਸਾਰ ਇਕ ਇਤਿਹਾਸਕ ਦਸਤਾਵੇਜ ਹੋਣ ਦੀ ਮਹਤੱਤਾ
ਦਰਸਾਈ, ਉਹ ਸਨ ਜਿਵੇਂ; ਡਾ: ਸਾਥੀ ਲੁਧਿਆਣਵੀ, ਦਰਸ਼ਨ ਬੁਲੰਦਵੀ, ਡਾ: ਮੰਗਤ
ਰਾਮ ਭਾਰਦਵਾਜ, ਡਾ: ਦੇਵਿੰਦਰ ਕੌਰ, ਭੂਪਿੰਦਰ ਸੱਗੂ, ਵਰਿੰਦਰ ਪਰਿਹਾਰ,
ਸੰਤੋਸ਼ ਕੁਮਾਰੀ ਕੁਰਲ, ਮਹਿੰਦਰਪਾਲ ਧਾਲੀਵਾਲ ਅਤੇ ਕਾ: ਅਵਤਾਰ ਸਿੰਘ ਜੌਹਲ
ਆਦਿ।
ਡਾ: ਰਤਨ ਰੀਹਲ ਹੋਰਾਂ ਨੇ ਬਹਿਸ ਵਿਚ ਉਭਰੇ ਸਵਾਲਾਂ ਦੇ ਬਾ-ਦਲੀਲ ਜਵਾਬ
ਦਿਤੇ। ਇਸ ਤੋਂ ਉਪ੍ਰੰਤ ਕਾ: ਦਰਸ਼ਨ ਸਿੰਘ ਖਟਕੜ ਹੋਰੀਂ ਇਸ ਪੁਸਤਕ ਦੇ
ਵਿਸ਼ੇ-ਵਸਤੂ ਅਤੇ ਨਕਸਲੀ ਲਹਿਰ ਨਾਲ ਸੰਬੰਧਤ ਪੱਖਾਂ ਨੂੰ ਉਜਾਗਰ ਕਰਦਿਆਂ,
ਲਹਿਰ ਵਿਚ ਆਈਆਂ ਔਕੜਾਂ, ਗਤੀਵਿਧੀਆਂ ਅਤੇ ਇਸ ਲਹਿਰ ਦੇ ਭਵਿੱਖ ਬਾਰੇ ਆਪਣੇ
ਵਿਚਾਰ ਸਾਂਝੇ ਕੀਤੇ। ਪਹਿਲੇ ਸੈਸ਼ਨ ਦੇ ਅਖੀਰ ਵਿਚ ਕੈਨੇਡੀਅਨ ਕਹਾਣੀਕਾਰ
‘ਹਰਨੇਕ ਸਿੰਘ ਬੱਧਨੀ’ ਦਾ ਕਹਾਣੀ ਸੰਗ੍ਰਹਿ ‘ ਅਜੀਬ ਰਿਸ਼ਤਾ’ ਕੁਲਵੰਤ ਕੌਰ
ਢਿੱਲੋਂ ਦੁਆਰਾ ਲੋਕ-ਅਰਪਣ ਕੀਤਾ ਗਿਆ।
ਇਸ
ਸਮਾਗਮ ਦੇ ਦੂਜੇ ਭਾਗ ਵਿਚ ਇਕ ਯਾਦਗਾਰੀ ਕਵੀ-ਦਰਬਾਰ ਕਰਵਾਇਆ ਗਿਆ। ਸਟੇਜ ਦੀ
ਪ੍ਰਧਾਨਗੀ ਡਾ: ਦੇਵਿੰਦਰ ਕੌਰ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਸੁਸ਼ੋਬਤ ਹੋਣ
ਵਾਲਿਆਂ ਵਿਚ ਪ੍ਰੋ: ਸਾਧੂ ਸਿੰਘ ਪਨਾਗ, ਕੁਲਵੰਤ ਕੌਰ ਢਿੱਲੋਂ, ਵਰਿੰਦਰ
ਪਰਿਹਾਰ, ਸੰਤੋਖ ਧਾਲੀਵਾਲ, ਸਰਵਣ ਸਿੰਘ ਜ਼ਫਰ ਸਨ। ਜਿਨ੍ਹਾਂ ਕਵੀਆਂ ਨੇ
ਆਪਣੀਆਂ ਕਵਿਤਾਵਾਂ ਅਤੇ ਗੀਤ ਸੁਣਾ ਕੇ ਸਰੋਤਿਆਂ ਦਾ ਮਨ ਕੀਲਿਆ ਉਹ ਅਗੇ
ਲਿਖੇ ਦੀ ਤਰ੍ਹਾਂ ਸਨ। ਦੇਵਿੰਦਰ ਨੌਰਾ, ਜਸਪਾਲ ਸਿੰਘ, ਕਾ: ਇਕਬਾਲ ਸੰਧੂ,
ਦਰਸ਼ਨ ਬੁਲੰਦਵੀ, ਤੇਜਾ ਸਿੰਘ ਤੇਜਕੋਟਲੇਵਾਲਾ, ਰਜਿੰਦਰਜੀਤ, ਡਾ: ਦੇਵਿੰਦਰ
ਕੌਰ, ਭੂਪਿੰਦਰ ਸੱਗੂ, ਦਰਸ਼ਨ ਖਟਕੜ, ਸੁਰਿੰਦਰਪਾਲ ਸਿੰਘ, ਮਹਿੰਦਰਪਾਲ
ਧਾਲੀਵਾਲ, ਤਾਰਾ ਸਿੰਘ ਤਾਰਾ, ਸਤਿਨਾਮ ਸਿੰਘ ਗਿੱਲ, ਗੁਰਨਾਮ ਢਿੱਲੋਂ,
ਵਰਿੰਦਰ ਪਰਿਹਾਰ, ਸੰਤੋਖ ਧਾਲੀਵਾਲ, ਡਾ: ਸਾਥੀ ਲੁਧਿਆਣਵੀ, ਪ੍ਰੋ: ਸਾਧੂ
ਸਿੰਘ ਪਨਾਗ, ਸਤਿਪਾਲ ਡੁਲਕੂ, ਕੁਲਵੰਤ ਕੌਰ ਢਿੱਲੋਂ, ਮੌਤਾ ਸਿੰਘ ਕੌਂਸਲਰ,
ਚੰਨ-ਜੰਡਿਆਲਵੀ ਅਤੇ ਡਾ: ਰਤਨ ਰੀਹਲ ਆਦਿ।
ਪ੍ਰੋਗਰਾਮ ਦੀ ਸਫਲਤਾ ਵਿਚ ਰਵਦੀਪ ਸਿੰਘ ਪਾਬਲਾ, ਸੁਨੇਹਦੀਪ ਪਾਬਲਾ,
ਬਲਵੀਰ ਕੌਰ ਅਤੇ ਸਰਬਜੀਤ ਸਿੰਘ ਬਣਵੈਤ ਜੀ ਨੇ ਤਨਦੇਹੀ ਨਾਲ ਸੇਵਾ ਨਿਭਾਈ।