ਕੋਟ ਈਸੇ ਖਾਂ - ਏਥੋਂ ਥੋੜ੍ਹੀ ਦੂਰ ਪਿੰਡ ਮਸੀਤਾਂ ਵਿਖੈ ਸਰਕਾਰੀ
ਪ੍ਰਇਮਰੀ ਸਕੂਲ ਵਿੱਚ ਮੁੱਖ ਅਧਿਆਪਕਾ ਮੈਡਮ ਰੀਨਾ ਰਾਏ ਦੀ ਅਗਵਾਈ ਹੇਠ
ਬੱਚਿਆ ਵਿੱਚ ਸਾਹਿਤਕ ਤੇ ਵਾਤਾਵਰਨ ਸੰਬਧੀ ਰੁਚੀਆ ਪੈਦਾ ਕਰਨ ਹਿੱਤ ਇੱਕ
ਸਾਹਿਤਕ ਸਵੇਰ ਅਯੋਜਿਤ ਕੀਤੀ ਗਈ ਜਿਸ ਵਿੱਚ ਸਕੂਲ ਮਾਪੇ ਪ੍ਰਬੰਧਕ ਕਮੇਟੀ ਦੇ
ਮੈਂਬਰ ਤੇ ਸਾਹਿਤਕ ਵਾਤਾਵਰਨ ਪ੍ਰੇਮੀ ਹਜ਼ਾਰ ਸਨ।
ਇਸ ਸਾਹਿਤਕ ਸਮਾਗਮ ਦੇ ਮੁੱਖ ਮਹਿਮਾਨ ਬਾਲ ਸਾਹਿਤ ਲੇਖਕ ਵਿਵੇਕ ਕੋਟ ਈਸੇ
ਖਾਂ ਸਨ।
ਇਸ ਪਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਸੰਚਾਲਕ ਮਾਸਟਰ ਸ਼੍ਰੀ ਸਵਰਨਜੀਤ
ਸਿੰਘ ਸੱਗੂ ਨੇ ਇਸ ਪ੍ਰੋਗਰਾਮ ਦੀ ਮੱਹਤਤਾ ਤੇ ਚਾਨਣਾ ਪਾਇਆ ਤੇ ਕਿਹਾ ਕਿ
ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ।
ਸਾਹਿਤ ਪ੍ਰੇਮੀ ਜੀਤਾ ਸਿੰਘ ਨਾਰੰਗ ਨੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ
ਤੇ ਉਸਦੀ ਲੇਖਣੀ ਬਾਰੇ ਦੱਸਿਆ ਤੇ ਕਿਹਾ ਕਿ ਇਹਨਾਂ ਨੇ ਵਾਤਾਵਰਨ
ਸੰਬੰਧੀ ਬਾਲ ਕਵਿਤਾਵਾਂ ਰਚ ਕੇ ਪਾਣੀ ,ਰੁੱਖ,
ਪਸ਼ੂ ਪੰਛੀਆ ਦੀ ਸੰਭਾਲ ਬੇਹੱਦ ਜਰੂਰੀ ਹੈ।
ਬੱਚਿਆ ਨੂੰ ਸਬੋਧੰਨ ਕਰਦਿਆ ਵਿਵੇਕ ਨੇ ਕਿਹਾ ਕਿ ਮਨੁੱਖ,
ਰੁੱਖ ਅਤੇ ਹਵਾ ਪਾਣੀ ਬੂਟੇ ਸਭ ਇੱਕ ਦੂਜੇ
ਦੇ ਪੂਰਕ ਹਨ।
ਇਹਨਾਂ ਬਿਨਾਂ ਧਰਤੀ ਤੇ ਜੀਵਨ ਦੀ ਕਲਪਣਾ ਵੀ ਨਹੀ ਕੀਤੀ ਜਾ ਸਕਦੀ।
ਆਪਣੀ ਗੱਲ ਜਾਰੀ ਰੱਖਦਿਆ ਉਹਨਾਂ ਕਿਹਾ ਕਿ ਸਕੂਲ ਦਾ ਇਹ ਉਪਰਾਲਾ ਬਹੁਤ ਹੀ
ਸ਼ਲਾਘਾਯੋਗ ਹੈ ਇੰਜ਼ ਬੱਚਿਆ ਵਿੱਚ ਸਾਹਿਤ ਬਾਰੇ ਸਮਝ ਦਾ ਵਿਕਾਸ ਹੂੰਦਾ ਹੈ।
ਬੱਚੇ ਚੰਗੀਆ ਗੱਲਾਂ ਸਿੱਖਦੇ ਹਨ।
ਪ੍ਰਬੰਧਕ ਕਮੇਟੀ ਵਲੋ ਸ੍ਰ: ਹਰਨੇਕ ਸਿੰਘ,
ਚੇਅਰਮੈਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ ਸਿਰ ਅਯੋਜਿਤ ਕੀਤੇ ਹੀ ਜਾਣੇ
ਚਾਹੀਦੇ ਹਨ।
ਇੱਕਬਾਲ ਸਿੰਘ,
ਰਣਜੀਤ ਸਿੰਘ,
ਪਰਮਜੀਤ ਕੌਰ,
ਰਾਣੀ, ਮਲਕੀਤ ਕੌਰ ਤੇ ਨਿਰਮਲ ਕਲਾਰਾ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ
ਕੀਤੀ ਮੈਡਮ ਸਤਰੀਤ ਕੌਰ ਨੇ ਸਮੁੱਚੇ ਪ੍ਰੋਗਰਾਮ ਦੀ ਦੇਖ ਰੇਖ ਕੀਤੀ।
ਅੰਤ ਵਿੱਚ ਮੁੱਖ ਮਹਿਮਾਨ ਦਾ ਸਕੂਲ ਸਟਾਫ ਤੇ ਪ੍ਰਬੰਧਕ ਕਮੇਟੀ ਨੇ ਸਨਮਾਨ
ਚਿੰਨ ਦੇਕੇ ਸਨਮਾਨ ਕੀਤਾ।
ਮੁੱਖ ਮਹਿਮਾਨ ਨੇ ਸਕੂਲ ਲਾਇਬਰੇਰੀ ਲਈ ਆਪਣੀਆਂ ਬਾਲ ਪੁਸਤਕਾਂ ਵੀ ਭੇਂਟ
ਕੀਤੀਆ। |