ਅੰਮ੍ਰਿਤਸਰ ਦੇ 437ਵੇਂ ਸਥਾਪਨਾ ਦਿਵਸ ਦੇ ਮੌਕੇ ਸ਼ਹਿਰ ਦੇ ਨਾਗਰਿਕਾਂ
ਵੱਲੋਂ ਇੱਕ ਭਾਰੀ ਇਕੱਠ ਦੇ ਰੂਪ ਵਿੱਚ ਚੇਤਨਾ ਰੈਲੀ ਕੱਢੀ ਗਈ।
ਇਹ ਰੈਲੀ ਸ੍ਰੀ ਦਰਬਾਰ ਸਾਹਿਬ ਤੋਂ ਚੱਲ ਕੇ ਇਤਿਹਾਸਿਕ ਰਾਮ ਬਾਗ ਤੱਕ
ਚੱਲੀ। ਰੈਲੀ ਦੀ ਅਰੰਭਤਾ ਦੀ ਅਰਦਾਸ ਅਤੇ ਝੰਡੀ ਜੱਥੇਦਾਰ, ਸ੍ਰੀ ਅਕਾਲ
ਤੱਖਤ, ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਕੀਤੀ ਗਈ। ਸਿੰਘ ਸਾਹਿਬ ਵੱਲੋਂ
ਈਕੋ- ਅੰਮ੍ਰਿਤਸਰ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਖਾਸ ਕਰਕੇ
ਸਾਰੇ ਧਰਮਿਕ ਅਸਥਾਨਾਂ ਦੀ ਸਫਾਈ ਅਭਿਆਨ ਦੀ ਤਾਰੀਫ ਕੀਤੀ ਜਿਸ ਵਿੱਚ ਕਿ;
ਦੁਰਗਿਆਨਾ ਮੰਦਿਰ, ਖੈਰੁਦੀਨ ਮਸਜਿਦ, ਰਵੀਦਾਸ ਮੰਦਰ, ਗਿਰਜਾਘਰ, ਅਤੇ
ਸੰਤੋਖਸਰ ਗੁਰਦੁਆਰਾ ਸਾਹਿਬ ਵੀ ਸ਼ਾਮਿਲ ਸਨ, ਜਿਸਨੂ ਕਿ ਵਿਸ਼ਵ ਭਰ ਵਿੱਚ
ਸਲਾਹਿਆ ਗਿਆ ਹੈ।
ਇਸ ਚੇਤਨਾਂ ਰੈਲੀ, ਜੋਕਿ ਕੰਪਨੀ ਬਾਗ ਤੇ ਸਮਾਪਤ ਹੋਈ, ਦੀ ਅਗਵਾਈ ਨਿਹੰਗ
ਘੋੜ ਸਵਾਰਾਂ ਵੱਲੋਂ ਕੀਤੀ ਗਈ, ਅਤੇ ਇਸ ਵਿੱਚ ਸ਼ਹਿਰ ਦੀਆਂ ਸੰਸਥਾਵਾਂ,
ਸਕੂਲ, ਐਨ.ਸੀ.ਸੀ, ਅਤੇ ਆਮ ਨਾਗਰਿਕ ਵੀ ਸ਼ਾਮਿਲ ਸਨ। ਕੰਪਨੀ ਬਾਗ ਵਿੱਚ ਇੱਕ
ਨਾਗਰਿਕਾਂ ਦੀ ਇਕੱਤਰਤਾ ਕੀਤੀ ਗਈ ਜਿਸ ਵਿੱਚ ਅੰਮ੍ਰਿਤਸਰ ਦੇ ਡਿਪਟੀ
ਕਮਿਸ਼ਨਰ, ਰਵੀ ਭਗਤ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ। ਕੌਰਪੋਰੇਸ਼ਨ ਕਮਿਸ਼ਨਰ,
ਸ਼੍ਰੀ ਸਭਰਵਾਲ, ਅਤੇ ਗਰੁਪ ਕਮਾਡਰ ਕਰਨਲ ਬਾਠ ਨੇ ਵੀ ਇਸ ਇਕਤਰਤਾ ਦੀ ਸ਼ੋਭਾ
ਵਧਾਈ ਅਤੇ ਸ਼ਹਿਰ ਲਈ ਚੰਗੇ ਉਰਾਲੇ ਕਰਨ ਵਾਲਿਆਂ ਦਾ ਵੀ ਸਨਮਾਨ ਕੀਤਾ।
ਡੀ.ਸੀ ਰਵੀ ਭਗਤ ਨੇ ਅੰਮ੍ਰਿਤਸਰ ਸ਼ਹਿਰ ਲਈ ਕੀਤੇ ਜਾਨ ਵਾਲੇ ਉਪਰਾਲਿਆਂ
ਦੀ ਤਰੀਫ ਕਰਦਿਆਂ ਕਿਹਾ, “ਅੰਮ੍ਰਿਤਸਰ ਦੀ ਸੁੰਦਰਤਾ ਨੂੰ ਉਭਾਰਨ ਲਈ ਸਭ
ਵਸਨੀਕਾਂ ਨੂੰ ਇੱਕ ਜੁਟ ਹੋਣ ਦੀ ਲੋੜ ਹੈ।” ਅਤੇ ਮੌਜੂਦ ਸੰਗਤਾਂ ਨਾਲ ਇਸ
ਸਾਲ ਇੱਕ ਬੂਟਾ ਲਾ ਕੇ ਉਸ ਦੀ ਪਾਲਨਾ ਕਰਣ ਦਾ ਪ੍ਰਣ ਵੀ ਕੀਤਾ।
ਕੌਰਪੋਰੇਸ਼ਨ ਕਮਿਸ਼ਨਰ, ਸ਼੍ਰੀ ਸਭਰਵਾਲ ਨੇ ਖੁਸ਼ੀ ਵਿੱਚ ਕਿਹਾ, “ਸ਼ਹਿਰ ਵਿੱਚ
ਚੱਲ ਰਹੇ ਕੂੜੇ ਤੋਂ ਖਾਦ, ਅਤੇ ਖਾਦ ਤੋਂ ਸਬਜੀਆਂ ਉਗਾਉਣ ਵਾਲੇ ਪ੍ਰੋਗਰਾਮ
ਤੋਂ ਮੈਂ ਬਹੁਤ ਪਰਭਾਵਿਤ ਹਾਂ, ਇਸ ਲਹਿਰ ਨਾਲ ਸ਼ਹਿਰ ਦੀ ਬਹੁਤ ਗੰਦਗੀ ਅਤੇ
ਸਮਸਿਆਵਾਂ ਦਾ ਹੱਲ ਨਿਕਲ ਸਕਦਾ ਹੈ। ਮੈਂ ਬਹੁਤ ਹੀ ਖੁਸ਼ੀ ਨਾਲ ਇਸ ਪ੍ਰੋਜੈਕ
ਨੂੰ ਅਪਨਾਉਣਾ ਚਾਹੁੰਦਾ ਹਾਂ ਅਤੇ ਇਸ ਦਾ ਪੂਰਾ ਸਹਿਯੋਗ ਕਰਾਂਗਾ।”
ਈਕੋ ਅੰਮ੍ਰਿਤਸਰ ਦੇ ਪਰਧਾਨ, ਗੁਨਬੀਰ ਸਿੰਘ ਨੇ ਸ਼ਹਿਰ ਦੇ ਵਾਸੀ,
ਪ੍ਰਸ਼ਾਸਨ, ਧਾਰਮਿਕ ਸੰਸਥਾਵਾਂ ਅਤੇ ਮੀਡੀਆ ਦੇ ਅਤਿ ਸਹਿਯੋਗ ਦਾ ਧੰਨਵਾਦ
ਕੀਤਾ ਅਤੇ ਸੰਮੂਹ ਸੰਗਤਾਂ ਨੂੰ ਸ਼ਹਿਰ ਦੀ 437ਵੀਂ ਸਥਾਪਨਾ ਵਰ੍ਹੇਗੰਢ ਤੇ
ਵਧਾਈ ਦਿੰਦਿਆਂ ਕਿਹਾ, “ਅਸੀਂ ਸ਼ਹਿਰ ਦੀ ਸੁੰਦਰਤਾ ਅਤੇ ਹਰਿਆਵਲ ਲਈ ਲਗਾਤਾਰ
ਮਹਿਨਤ ਕਰਣ ਲਈ ਵਚਨਬਧ ਹਾਂ ਅਤੇ ਆਪਣੇ 2017 ਦੇ ਟੀਚੇ ਤੱਕ ਕੋਈ ਦਿੱਸਣ ਯੋਗ
ਬਦਲਾਵ ਕਰਨ ਲਿਆਉਣ ਲਈ ਜੀਅ ਤੋੜ ਮਹਿਨਤ ਕਰਾਂਗੇ।”