ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਕਿੰਗਜ਼ਬਰੀ ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ
ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ

 

ਗੁਰਦੁਆਰਾ ਬਰੈਂਟ ਸਟਰੀਟ ਕਿੰਗਜ਼ਬਰੀ ਵਿਖੇ ਬੀਬੀ ਸੁਰਿੰਦਰ ਕੌਰ ਤੇ ਕਮੇਟੀ ਮੈਂਬਰਾਨ ਦੇ ਸਹਿਯੋਗ ਨਾਲ ਕੁੜੀਆਂ ਦੀ ਲੋਹੜੀ ਦਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮੇਂ ਕੀਤੇ ਗਏ ਰੰਗਾਰੰਗ ਸਮਾਰੋਹ ਦੌਰਾਨ ਗਾਇਕ ਰਾਜ ਸੇਖੋਂ ਅਤੇ ਟੀ.ਵੀ. ਪੇਸ਼ਕਾਰਾ ਰੂਪ ਦਵਿੰਦਰ ਨੇ ਸਾਂਝੇ ਤੌਰ 'ਤੇ ਗੀਤਾਂ ਬੋਲੀਆਂ ਰਾਹੀਂ ਹਾਜਰੀਨ ਤੋਂ ਵਾਹ ਵਾਹ ਖੱਟੀ। ਮਨਦੀਪ ਕੌਰ ਸਿੱਧੂ ਅਤੇ ਸੋਨਲ ਕੌਰ ਵੱਲੋਂ ਗਿੱਧੇ ਦੀ ਪੇਸ਼ਕਾਰੀ ਬਾਖੂਬੀ ਕੀਤੀ ਗਈ।

ਇਸ ਸਮੇਂ ਵਿਸ਼ੇਸ਼ ਸੰਬੋਧਨ ਦੌਰਾਨ ਬੀਬੀ ਸੁਰਿੰਦਰ ਕੌਰ ਨੇ ਕਿਹਾ ਕਿ ਬਰਤਾਨੀਆ ਵਰਗੇ ਅਤਿਵਿਕਸਤ ਮੁਲਕ ਦੇ ਬਾਸਿ਼ੰਦੇ ਬਣਕੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਮੁੰਡੇ ਅਤੇ ਕੁੜੀ ਬਾਰੇ ਲੋਕ ਮਨਾਂ ਵਿੱਚ ਪਲ ਰਹੇ ਪਾੜੇ ਨੂੰ ਦੂਰ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਅਤੀ ਜਰੂਰੀ ਹੈ। ਉਹਨਾਂ 'ਪੁੱਤ ਦੀ ਨਾ, ਧੀ ਦੀ...ਲੋਹੜੀ ਮਨਾਈਏ ਜੀਅ ਦੀ" ਦੇ ਹੋਕੇ ਦੀ ਆਵਾਜ਼ ਉੱਚੀ ਕਰਨ ਦਾ ਸੱਦਾ ਦਿੱਤਾ। ਹਾਜਰੀਨ ਵੱਲੋਂ ਗਾਇਕ ਰਾਜ ਸੇਖੋਂ ਦੁਆਰਾ ਪੇਸ਼ ਕੀਤੇ ਪਰਿਵਾਰਕ ਗੀਤਾਂ ਦੀ ਰੱਜਵੀਂ ਸਰਾਹਨਾ ਕੀਤੀ ਗਈ।

20/01/2014


   

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

  ਕਿੰਗਜ਼ਬਰੀ ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ - ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੈਰਿਸ ਵਾਲੇ ਸੰਧੂ ਭਰਾਵਾਂ ਨੇ ਕੁਲਦੀਪ ਮਾਣਕ ਜੀ ਦੇ ਪ੍ਰਵਾਰ ਦੀ ਇੱਕ ਲੱਖ 25 ਹਜ਼ਾਰ ਰੁਪਏ ਦੀ ਆਰਥਿੱਕ ਮੱਦਦ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪਿੰਡ ਮਸੀਤਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਹਿਤਕ ਸਵੇਰ ਦਾ ਅਯੋਜਿਨ ਕੀਤਾ ਗਿਆ
ਜੀਤਾ ਸਿੰਘ ਨਾਰੰਗ, ਪੰਜਾਬ
ਪ੍ਰਵਾਸੀ ਭਾਰਤੀਆਂ ਨੂੰ ਚੇਤਾਵਨੀ!
ਪੰਜਾਬ ਚ ਲੁੱਟਾ ਖੋਹਾ ਦਾ ਵੱਧ ਰਿਹਾ ਰੁਝਾਨ ਤੇ ਐਨ ਆਰ ਆਈ ਨਿਸ਼ਾਨੇ ਤੇ ਚਿੰਤਾ ਦਾ ਵਿਸ਼ਾ, ਡੈਨਮਾਰਕ ਤੋ ਵਤਨ ਫੇਰੀ ਦੋਰਾਨ ਸ੍ਰ ਜੁਗਰਾਜ ਸਿੰਘ ਤੂਰ(ਰਾਜੂ ਸੱਵਦੀ) ਇਸ ਦੇ ਹੋਏ ਸ਼ਿਕਾਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਦਾ ਭਾਰੀ ਇੱਕਠ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)