ਕੈਲਗਰੀ: ਪੰਜਾਬ ਲਿਖਾਰੀ ਸਭਾ ਦੀ 2014 ਦੀ ਪਲੇਠੀ ਮੀਟਿੰਗ 19 ਜਨਵਰੀ
ਨੂੰ 2ਵਜੇ ਕੋਸੋ ਦੇ ਦਫਤਰ ਵਿੱਚ ਹੋਈ। ਪ੍ਰਧਾਨਗੀ ਮੰਡਲ ਵਿੱਚ ਸਭਾ ਦ ਮੀਤ
ਪ੍ਰਧਾਨ ਤ੍ਰਲੋਚਨ ਸੈਂਭੀ,
ਜੋਗਿੰਦਰ ਸੰਘਾ ਅਤੇ ਕੈਲਗਰੀ ਦੇ ਜਾਣੇ ਪਚਿਣਾਣੇ ਰੇਡਿਉ ਹੋਸਟ ਜੱਗਪ੍ਰੀਤ
ਸ਼ੇਰਗਿੱਲ ਬੈਠੇ!
ਸਭਾ ਵਿੱਚ ਜਨਰਲ ਸਕੱਤਰ ਸੁਖਪਾਲ ਪਰਮਾਰ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ
‘ਵਕਤ ਉਹਨਾਂ ਲਈ ਨਹੀਂ ਖੱੜਦਾ,
ਜੋ ਇੱਨਸਾਨ ਨੇ ਖੜ ਜਾਂਦੇ’ ਸ਼ੇਅਰ ਸੁਣਾ ਕੇ ਨਵੇਂ ਸਾਲ ਦੀ ਵਧਾਈ ਦਿੱਤੀ।
ਸਰੂਪ ਮੰਡੇਰ ਨੇ
ਅਪਣੀ ਕਵੀਸ਼ਰੀ ‘ਨਵਾਂ ਸਾਲ ਮੁਬਾਰਕ ਸਭ ਨੂੰ’ ਸੁਣਾ ਕੇ ਅਪਣੀ ਹਾਜਰੀ ਲੁਆਈ।
ਸਭਾ ਵਿੱਚ ਪਹਿਲੀ ਵਾਰ ਆਏ ਅਮਿਤ ਭੋਪਾਲ ਨੇ ਵੀ ਸਭ ਨੂੰ ਨਵੇਂ ਸਾਲ ਦੀ ਵਧਾਈ
ਦਿੱਤੀ।
ਵੀਜਾ ਰਾਮ ਨੇ
ਆਪਣੀ ਲਿੱਖੀ ਗਜਲ ‘ਯਾਦਾਂ ਦਾ ਇੱਕ ਸਾਗਰ ਆਇਆ’ ਸੁਣਾਕੇ ਵਾਹ-ਵਾਹ ਖੱਟੀ।
ਰਵੀ ਪਰਕਾਸ ਜਨਾਗਲ ਨੇ ਸੰਤ ਰਾਮ ਉਦਾਸੀ ਦਾ ਗੀਤ ‘ਅਜੇ ਹੋਇਆ ਨਾ ਨਜਾਰਾ
ਤੇਰੀ ਦੀਦ ਦਾ,
ਅਸਾਂ ਮਸਾਂ ਹੀ ਲੰਗਾਇਆ ਚੰਨ ਈਦ ਦਾ’ ਅਪਣੀ ਪਿਆਰੀ ਅਵਾਜ ਵਿੱਚ ਸੁਣਾਇਆ।
ਉੱਸ ਤੋ ਅੱਗੇ ਕੈਲਗਰੀ ਦੇ ਖਾਲਸਾ ਢਾਡੀ ਜਥੇ ਵਲੋਂ
ਲੇਖਕ ਗੁਰਚਰਨ ਹੇਅਰ ਦੀ ਲਿਖੀ ਢਾਡੀ ਵਾਰ ‘ਸਿਰ ਦੇ ਅੰਮ੍ਰਿਤ ਦੀ ਦਾਤ ਲਈ,
ਅਸੀਂ ਐਵੇਂ ਨਹੀਂ ਸਰਾਦਰ ਬਣੇਂ’
ਸੁਣਾਈ। ਗੁਰਮੀਤ ਕੋਰ ਸਰਪਾਲ ਨੇ ਜਿੰਦਗੀ ਨੂੰ ਵਧੀਆ ਬਣਾਉਣ ਬਾਰੇ ਜਾਣਕਾਰੀ
ਦਿੱਤੀ ਅਤੇ ਨਵੇਂ ਸਾਲ ਦੀ ਵਧਾਈ ਪੇਸ਼ ਕੀਤੀ।
ਇੱਸ ਤੋਂ ਅੱਗੇ ਬਲਜਿੰਦਰ ਸੰਘਾ ਨੇ ਅਪਣੀ ਲਿਖੀ ਮਿੰਨੀ ਕਹਾਣੀ ਸੁਣਾਈ।
ਝੋਰਾਵਰ ਬਾਂਸਲ ਜੋ ਉਚੇਚੇ ਤੋਰ ਅਲਬਰਟਾ ਸਹਿਰ ਸਟੈਂਟਲਰ ਤੋ ਮੀਟਿਗ ਤੇ
ਪੁੰਹਚੇ ਉਹਨਾ ਨੇ ਅਪਣੀ ਖੁੱਲੀ ਕਵਿਤਾ ‘ਨਵਾਂ ਸਾਲ’ਸੁਣਾਈ।
ਜਗਵੰਤ ਗਿੱਲ ਨੇ ਕਵਿਤਾ ‘ਇੱਕ ਦਾਮਨੀ ਅੱਜ ਦੀ’ ‘ਚੂੱਪ ਚਪੀਤੇ ਚੂੱਪ ਬੜਾ
ਕੁਛ ਕਹਿ ਜਾਦੀ ਏ ਤਾਹੀ ਤਾ ਉਹ ਨੇੜੇ ਆਕੇ ਬਹਿ ਜਾਦੀ ਏ’ਅਤੇ ਤੇਰਾ ਹੀ
ਸ਼ਹਿਰ ਹੀ ਹੋਣਾ’ਤਿੰਨ ਕਵਿਤਾਵਾਂ ਸੁਣਾ ਕੇ ਸਰੋਤੇ ਕੀਲ ਲਏ। ਜੋਗਿੰਦਰ ਸੰਘਾ
ਅਪਣੀ ਕਹਾਣੀ ਸੁਣਾਈ।
ਸਭਾ ਦੇ ਦੁਸਰੇ ਭਾਗ ਵਿੱਚ ਵਿੱਚ ਗੀਤਕਾਰ ਬਲਵੀਰ ਗੋਰਾ ਵਲੋ ਬਹੁਤ ਹੀ
ਸ਼ਾਨਦਾਰ ਗੀਤ ‘ਅਸੀ ਪਿੰਡ ਨੂੰ ਨੀ ਭੁੱਲੇ ਸਾਨੁੰ ਪਿੰਡ ਨੇ ਭੁਲਾਇਆ ਗਾ ਕੇ
ਪਿੰਡ ਦੀ ਯਾਦ ਤਾਜਾ ਕਰਾ ਦਿੱਤੀ।
ਕਮਲਜੀਤ ਸ਼ੇਰਗਿੱਲ ਨੇ ਵੀ ਅਪਣੀ ਰਚਨਾ ਸੁਣਾਈ। ਤ੍ਰਲੋਚਨ ਸੈਂਭੀ ਨੇ ਸਾਹਿਬੇ
ਕਮਾਲ ਸ੍ਰੀ ਗੂਰੁ ਗੋਬਿੰਦ ਸਿੱਘ ਦੇ ਸਹਿਬਜਾਦਿਆਂ ਵਾਰੇ ਗੀਤ ‘ਅਸੀ ਲੋਕਾ
ਵਾਂਗੰ ਪੁੱਤ ਨੀ ਵਿਆਉਣੇ ਜੀਤੋ ਪੀ ਲਈ ਪਾਣੀ ਵਾਰ ਕੇ’ ਸੁਣਾਇਆ।
ਹਰਮਿੰਦਰ ਕੋਰ ਢਿੱਲੋ ਨੇ ਪੰਜਾਬੀ ਲਿਖਾਰੀ ਸਭਾ ਦੀ ਕਮੇਟੀ ਨੂੰ ਸਮਰਪਤ
ਕਵਿਤਾ ਸੁਣਾਈ। ਅਮੀਸ਼ਾ ਸਾਹਿਲ ਨੇ ਅਪਣੇ ਪਿਤਾ ਹਰਕਮਲ ਸਹਿਲ ਦੀਆਂ ਲਿੱਖੀਆਂ
ਰਚਨਾਵਾਂ ਸੁਣਾਈਆਂ। ਗੁਰਚਰਨ ਹੇਅਰ ਨੇ ਲੋਹੜੀ ਉਪਰ ਗੀਤ ‘ਮਾਂ ਦੀਆ ਲੋਰੀਂਆ
ਗੱਨੇ ਦੀਆ ਪੋਰੀਂਆ’ਸੁਣਾ ਕੇ ਸਰੋਤੇ ਕੀਲ ਲਏ। ਰਣਜੀਤ ਮਿਨਹਾਸ (ਸੋਮੇ) ਨੇ
ਛੋਟੇ ਸਹਿਬਜਾਦਿਆਂ ਵਾਰੇ ਢਾਡੀ ਵਾਰ ਸੁਣਾਈ। ਅਵੀ ਕੋਰ ਨੇ ਅਪਣੀ ਖੁੱਲੀ
ਕਵਿਤਾ ‘ਨੀਦਰ ‘ ਸੁਣਾਈ ਹਰਕਮਲ ਸਹਿਲ ਨੇ ਗੂਰੁ ਗੋਬਿੰਦ ਸਿੱਘ ਜੀਵਨ ਨਾਲ
ਜੁੜੀ ਕਵਿਤਾ ‘ਵੇਦਾਵਾ’
ਪੇਸ਼ ਕੀਤੀ ਸੁਖਮਿੰਦਰ ਤੂਰ ਨੇ ਵਧੀਆ ਅੰਦਾਜ ਵਿੱਚ ਗੀਤ ਗਾਇਆ।
ਆਖਰ ਵਿੱਚ ਤ੍ਰਲੋਚਨ ਸੈਂਭੀ ਅਤੇ ਬਲਵੀਰ ਗੋਰੇ ਨੇ ਰਲ ਕੇ ਮਾਲਵੇ ਦਾ ਰੰਗ
ਕਰਨੈਲ ਪਾਰਸ਼ ਦੀ ਕਵੀਸ਼ਰੀ ਕਿਉ ਫੜੀ ਸਿਪਾਂਹੀਆ ਨੇ ਭੈਣੋ ਇੱਹ ਹੰਸਾਂ ਦੀ
ਜੋੜੀ ਸੁਣਾਈ ਇਨਾ ਤੋ ਇਲਵਾ ਸਭਾ ਵਿੱਚ ਪਵਨਦੀਪ ਕੋਰ,
ਹਰਭਜਨ ਸਿੱਘ,
ਬਲਬੀਰ ਸਿੱਘ, ਸੁਰਿਦਰ ਚੀਮਾ,
ਸਿਮਰ ਚੀਮਾ,
ਬਲਵੀਰ ਕੁੰਦਨ,
ਰਣਜੀਤ ਲਾਡੀ (ਗੋਬਿੰਦਪੁਰੀ) ਹਰਬਿੰਦ ਸਿੱਘ,
ਇਕਬਾਲ ਸਿੱਘ,
ਪ੍ਰਿਤਪਾਲ ਸਿੱਘ, ਵੀ ਹਾਜਰ ਸਨ।
ਫਰਵਰੀ ਮਹੀਨੇ ਦੀ ਮੀਟਿਗ 16 ਤਰੀਕ ਦਿੱਨ ਐਤਵਾਰ ਕੋਸੋ ਦੇ ਦਫਤਰ ਹੋਵੇਗੀ
ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ
ਪ੍ਰਧਾਨ ਹਰੀਪਾਲ
(403) 714-4816 ਜਾ
ਸਕੱਤਰ ਸੁੱਖਪਾਲ ਪਰਮਾਰ ਨਾਲ (403) 830-2374