ਪਟਿਆਲਾ 11 ਮਾਰਚ, ਕੇਂਦਰੀ ਪੰਜਾਬੀ ਸਾਹਿਤ ਸੰਮੇਲਨ ਦਿੱਲੀ ਦੇ ਪ੍ਰਧਾਨ
ਅਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.ਮਨਜੀਤ ਸਿੰਘ ਨੇ
ਕੇਨੇਡਾ ਦੇ ਉੱਘੇ ਪੰਜਾਬੀ ਵਿਦਵਾਨ ਡਾ. ਮਹਿੰਦਰ ਸਿੰਘ ਢਿੱਲੋ ਅਤੇ ਉਘੇ
ਪੰਜਾਬੀ ਫਿਲਮਕਾਰ ਇਕਬਾਲ ਗੱਜਣ (ਪਟਿਆਲਾ) ਨੂੰ, ਉਨ੍ਹਾਂ ਦੀਆਂ ਸੱਭਿਆਚਾਰਕ
ਸੇਵਾਵਾਂ ਬਦਲੇ ਰੋਲ ਆਫ ਆਨਰ,ਸ਼ਾਲ ਅਤੇ ਸਿਰੋਂਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਉਪਰੋਕਤ ਦੋਵਾਂ ਹਸਤੀਆਂ ਬਾਰੇ ਜਾਣ-ਪਛਾਣ ਕਰਾਉਦਿਆਂ ਉਘੇ
ਵਿਦਵਾਨ ਡਾ ਜਗਮੇਲ ਸਿੰਘ ਭਾਂਠੂਆਂ ਨੇ ਦੱਸਿਆ ਕਿ ਭਾਈ ਕਾਨ੍ਹ ਸਿੰਘ ਨਾਭਾ
ਫਾਊਂਡੇਸ਼ਨ ਕੇਨੇਡਾ ਦੇ ਪ੍ਰਧਾਨ ਡਾ. ਮਹਿੰਦਰ ਸਿੰਘ ਢਿੱਲੋ ਨੇ, ਕੈਨੇਡਾ ਦੀ
ਯੂਨਵਿਰਸਿਟੀ ਵਿਨੀਪੈਗ ’ਚ ਭਾਈ ਕਾਨ੍ਹ ਸਿੰਘ ਨਾਭਾ ਐਵਾਰਡ ਸਥਾਪਿਤ ਕਰਕੇ
ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਇਤਿਹਾਸਕ ਅਤੇ ਸ਼ਲਾਂਘਾਂਯੋਗ ਉਦਮ ਕੀਤਾ ਹੈ।
ਡਾ. ਢਿਲੋਂ ਵਿਨੀਪੈਗ ਯੂਨਵਿਰਸਿਟੀ ‘ਚ ਪੰਜਾਬੀ ਵਿਭਾਗ ਦੀ ਸਥਾਪਤੀ ਲਈ ਵੀ
ਯਤਨਸ਼ੀਲ ਹਨ।
ਡਾ. ਭਾਠੂਆਂ ਨੇ ਦੱਸਿਆ ਕਿ ਉਘੇ
ਫਿਲਮਕਾਰ ਇਕਬਾਲ ਗੱਜਣ ਫਿਲਮਾਂ,ਰੰਗਮੰਚ ਤੇ ਸਾਹਿਤ ਰਾਹੀਂ ਮਾਂ ਬੋਲੀ ਅਤੇ
ਪੰਜਾਬੀ ਸ਼ੱਭਿਆਚਾਰ ਦੀ ਸੁਚੱਜੀ ਸੇਵਾ ਲਈ ਉਮਰਭਰ ਯਤਨਸ਼ੀਲ ਰਹੇ ਹਨ,ਇਸਦੇ ਨਾਲ
ਹੀ ਗੱਜਣ ਸਮਾਜ ਸੇਵੀ ਕੰਮਾਂ ਰਾਹੀ ਲੋੜਵੰਦਾਂ ਨੂੰ ਸਮਰਪਿਤ ਹਨ।
ਇਸ ਮੌਕੇ ਡਾ.ਢਿਲੋਂ ਅਤੇ ਇਕਬਾਲ ਗੱਜਣ ਨੇ ਕੇਂਦਰੀ ਪੰਜਾਬੀ ਸਾਹਿਤ
ਸੰਮੇਲਨ ਦੇ ਜਨਰਲ ਸਕੱਤਰ ਮੋਹਨ ਸਿੰਘ ਬੈਰੀ ਦੀ ਸਮੀਖਿਆ –ਪੁਸਤਕ “ਵੰਨ
ਸੁਵੰਨੇ ਰੰਗ ਸਾਹਿਤ ਦੇ”ਅਤੇ ਮਾਸਿਕ ਪੱਤ੍ਰਿਕਾ “ਵਰਤਮਾਨ ਹਿੰਦੁਸਤਾਨ”
ਪ੍ਰਕਾਸ਼ਮਾਨ ਕੀਤੇ।ਇਸ ਮੌਕੇ ਹੋਰਨਾ ਤੋਂ ਇਲਾਵਾ ਸਾਹਿਤ ਸੰਮੇਲਨ ਦੇ
ਮੀਤ-ਪ੍ਰਧਾਨ ਹਰਭਜਨ ਸਿੰਘ ਸਹਿਗਲ, ਵਰਤਮਾਨ ਹਿੰਦੂਸਤਾਨ ਦੇ ਸੰਪਾਦਕ
ਸਰਬਸ਼ਕਤੀਮਾਨ, ਡਾ. ਰਾਜਵੰਤ ਕੌਰ ਰਾਜ,ਸੋਹਨਲਾਲ ਪਰਵਾਨਾ,ਰਘੁਵੀਰ
ਸਿੰਘ,ਗੁਰਮੀਤ ਕੌਰ ਮੀਤ,ਬਿਕ੍ਰਮਜੀਤ ਸਿੰਘ,ਅਤੇ ਪਰਮਜੀਤ ਸਿੰਘ ਹਾਜ਼ਰ ਸਨ।