ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 7 ਜੂਨ 2014 ਦਿਨ
ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ।
ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਦੇ ਹੋਏ ਪ੍ਰੋ.
ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਢਿੱਲੋਂ ਹੋਰਾਂ ਨੂੰ ਸਭਾ ਦੀ
ਪ੍ਰਧਾਨਗੀ ਕਰਨ ਦੀ ਬੇਨਤੀ ਕੀਤੀ। ਉਪਰੰਤ ਪਿਛਲੀ ਇਕੱਤਰਤਾ ਦੀ ਰਿਪੋਰਟ
ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜੱਸ ਚਾਹਲ ਨੇ ਇ. ਆਰ. ਐਸ.
ਸੈਨੀ ਹੋਰਾਂ ਨੂੰ ਸੱਦਾ ਦਿੱਤਾ, ਜਿਹਨਾਂ ਦੇ ਕੀ-ਬੋਰਡ ਤੇ ਗਾਏ ਇਕ ਹਿੰਦੀ
ਫਿਲਮੀ ਗੀਤ ਨਾਲ ਸਭਾ ਦੀ ਸ਼ੁਰੂਆਤ ਕੀਤੀ ਗਈ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ
ਲਿਖਿਆਂ ਦੋ ਗ਼ਜ਼ਲਾਂ ਸਾਂਝਿਆਂ ਕਰਕੇ ਤਾੜੀਆਂ ਲੈ ਲਈਆਂ
1-‘ਮੁਅਜਜ਼ਾ ਉਸ ਕਰ ਵਖਾਇਆ ਕਲਮ ਤੇ ਤਲਵਾਰ ਦਾ
ਜਗਤ ਦਾ ਸੀ ਜੋ ਰਿਦਾ ਨਿਤ ਨਾਲ ਬਾਣੀ ਠਾਰਦਾ’
2-‘ਖਿੱਚ ਪਾਂਦੇ ਨੇ ਅਜੇ ਵੀ ਕਾਰਨਾਮੇ ਬੀਰ ਦੇ
ਤੱਤਿਆਂ ਲੋਹਾਂ ਦੇ ਚੇਤੇ ਹਿੱਕ ਸਾਡੀ ਚੀਰਦੇ’
ਜਸਵੀਰ ਸਿੰਘ ਸਿਹੋਤਾ ਹੋਰਾਂ ਇਹ ਜਾਨਕਾਰੀ ਸਾਂਝੀ ਕੀਤੀ ਕਿ ਕੈਲਗਰੀ
ਸਿਟੀ ਕਾਉਂਸਲ ਨੇ ਹਰ ਸਾਲ ਜੂਨ ਮਹੀਨੇ ਦੇ ਦੂਸਰੇ ਹਫ਼ਤੇ ਨੂੰ “Drug
Awareness Week” ਵੱਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਉਪਰੰਤ ਅਪਣੀ ਇਸ
ਕਵਿਤਾ ਰਾਹੀਂ ਅਪਣੇ ਵਿਰਸੇ ਨੂੰ ਸਂਭਾਲਣ ਦੀ ਤਾਕੀਦ ਕੀਤੀ –
‘ਪੰਜਾਬ ਤੋਂ ਜਦ ਤੁਰੇ ਸੀ ਆਸਾਂ ਸੀ ਤੁਹਾਡੀਆਂ
ਹੋਰ ਮਜ਼ਬੂਤ ਹੋਣ ਪਿੱਛੇ ਜੜਾਂ ਸਾਡੀਆਂ’
ਬੀਬੀ ਹਰਚਰਨ ਕੌਰ ਬੱਸੀ ਨੇ 1984 ਦੇ ਘੱਲੁਘਾਰੇ ਦਾ ਦਰਦ ਇਸ ਕਵਿਤਾ
ਰਾਹੀਂ ਦਰਸਾਇਆ –
‘ਸਾਲ ਚੁਰਾਸੀ ਆਇਆ, ਫੱਟ ਸਾਡੇ ਸੀਨੇ ਲਾਇਆ
ਭੇਟਾ ਜੁਲਮ ਦੀ ਕਿਨੇ ਬੇਕਸੂਰ ਹੋ ਗਏ
ਫੱਟ ਰਿਸ-ਰਿਸ ਤਨਾ ਤੇ ਨਸੂਰ ਹੋ ਗਏ
ਆਇਆ ਝੱਖੜ ਜਨੂੰਨੀ ਥਾਂ-ਥਾਂ ਕਹਿਰ ਪੈ ਗਿਆ.....’
ਜਗਜੀਤ ਸਿੰਘ ਰਾਹਸੀ ਨੇ ਹਮੇਸ਼ਾ ਦੀ ਤਰਾਂ ਉਰਦੂ ਦੇ ਕੁਝ ਸ਼ੇਅਰ ਸੁਣਾਏ
ਅਤੇ ਇਕ ਹਿੰਦੀ ਗ਼ਜ਼ਲ ਤੇ ਇਕ ਪੰਜਾਬੀ ਗੀਤ ਤਰੱਨਮ ਵਿੱਚ ਗਾਕੇ ਤਾੜੀਆਂ ਲਈਆਂ
।
ਹਰਨੇਕ ਸਿੰਘ ‘ਬੱਧਨੀ’ ਹੋਰਾਂ ਨਸ਼ਿਆਂ ਤੋਂ ਬਚਨ ਦੀ ਪ੍ਰੇਰਨਾ ਦੇਂਦੀ ਗ਼ਜ਼ਲ
ਸਾਂਝੀ ਕਰਕੇ ਵਾਹ-ਵਾਹ ਲੈ ਲਈ –
‘ਵਿਕ ਰਿਹਾ ਹਰ ਮੋੜ ਤੇ ਨਸ਼ਾ ਕਤਲ ਲੋਕੀ ਹੋ ਰਹੇ
ਲੋੜ ਨਾ ਪੈਂਦੀ ਕਿਸੇ ਹਥਿਆਰ ਦੀ ਤੇਰੇ ਸ਼ਹਿਰ ਵਿੱਚ’
ਜਾਵੇਦ ਨਿਜ਼ਾਮੀ ਨੇ ਅਪਣੀਆਂ ਦੋ ਉਰਦੂ ਨਜ਼ਮਾਂ ਸੁਣਾਕੇ ਵਾਹ-ਵਾਹ ਲੈ ਲਈ –
1-‘ਮਰ ਜਾਊਂ ਕਹੀਂ ਭੀ ਮੈਂ ਦੁਨਿਯਾ ਕੇ ਕਿਸੀ ਕੋਨੇ ਮੇਂ
ਲੇਕਿਨ ਤੁਰਬਤ ਬਨੇ ਮੇਰੀ ਆਕਾ ਕੇ ਮਦੀਨੇ ਮੇਂ
2-‘ਚੈਨ ਮੁਝਕੋ ਜ਼ਰਾ ਨਹੀਂ, ਸੁਕੂਨ ਮੁਝਕੋ ਮਿਲਾ ਨਹੀਂ
ਜੀ ਭਰਕੇ ਮੈਂ ਜੀਯਾ ਨਹੀਂ ਫਿਰ ਭੀ ਮੁਝਕੋ ਗਿਲਾ ਨਹੀਂ’
ਰਣਜੀਤ ਸਿੰਘ ਮਿਨਹਾਸ ਨੇ ਕਰਪਸ਼ਨ ਤੇ ਲਿਖੀ ਅਪਣੀ ਇਸ ਹਾਸ-ਰਸ ਕਵਿਤਾ ਨਾਲ
ਰਾਜਨੇਤਾਵਾਂ ਤੇ ਕਰਾਰਾ ਵਾਰ ਕੀਤਾ –
‘ਇਕ ਦਿਨ ਸੁਪਨੇ ਦੇ ਵਿੱਚ ਮਿਲਿਆ, ਨੇਤਾ ਨੂੰ ਮੈਂ ਜਾ ਕੇ’
ਹਰਭਜਨ ਸਿੰਘ ਚੇਰਾ ਹੋਰਾਂ ਉਹਨਾਂ ਵਲੋਂ 15 ਜੂਨ ਨੂੰ ਬੀਕਾਨੇਰ ਸਵੀਟਸ
ਵਿਖੇ 12 ਵਜੇ ਤੋਂ ਕਰਵਾਏ ਜਾ ਰਹੇ ਸੀਡੀਜ਼ ਰਿਲੀਜ਼ ਸਮਾਗਮ ਵਿੱਚ ਸ਼ਾਮਿਲ ਹੋਣ
ਦਾ ਸਭਾ ਨੂੰ ਸੱਦਾ ਦਿੱਤਾ। ਇਸ ਮੌਕੇ ਤੇ ਉਹਨਾਂ ਦੇ ਲਿਖੇ ਸ਼ਬਦਾਂ ਅਤੇ
ਗ਼ਜ਼ਲਾਂ ਦਿਆਂ ਦੋ ਸੀਡੀਜ਼ ਰਿਲੀਜ਼ ਕੀਤੀਆਂ ਜਾਣਗੀਆਂ। ਉਹਨਾਂ ਅਪਣੀ ਕਿਤਾਬ
‘ਮੈਂ ਦੇਵ ਨਹੀਂ ਇੰਨਸਾਨ ਹਾਂ’ ਵਿੱਚੋਂ ਇਹ ਗ਼ਜ਼ਲ ਪੜ੍ਹਕੇ ਤਾੜੀਆਂ ਲੈ ਲਈਆਂ
–
‘ਲੁਹਿਆ ਜ਼ਬਰ ਨੇ ਹੱਕ ਨੂੰ ਇੰਨਸਾਨ ਨੇ ਮੂੰਹ ਫੇਰਿਆ
ਕਿਰਤੀ ਦੀ ਡੁਲ੍ਹੀ ਰੱਤ ਤੇ ਰੱਬ ਨੇ ਵੀ ਬੂਹਾ ਭੇੜਿਆ’
ਜੱਸ ਚਾਹਲ ਨੇ ਅਪਣੀ ਇਹ ਹਿੰਦੀ ਗ਼ਜ਼ਲ ਪੜ੍ਹਕੇ ਵਾਹ-ਵਾਹ ਲੈ ਲਈ –
‘ਮਾਯੂਸ ਹੂੰ ਉਸਕੇ ਇਸ ਰੁਖ ਸੇ, ਅਪਨਾ ਹੈ ਪਰ ਬੇਗਾਨਾ ਲਗੇ
ਤਾ-ਉਮ੍ਰ ਜੀਏ ਜਿਨਕੇ ਲਿਏ, ਹਰ ਸ਼ਖਸ ਵੋ ਅਬ ਅਨਜਾਨਾ ਲਗੇ’
ਡਾ. ਮਜ਼ਹਰ ਸਿੱਦੀਕੀ ਨੇ ਅਪਣੀ ਖ਼ੂਬਸੂਰਤ ਉਰਦੂ ਗ਼ਜ਼ਲ ਨਾਲ ਸਭਾ ਨੂੰ ਲੁੱਟ
ਲਿਆ –
‘ਹਮਾਰੀ ਸਿਸਕਿਯੋਂ, ਆਹੋਂ ਸੇ ਭਰ ਲੋ ਤੁਮ ਖ਼ਜ਼ਾਨੋਂ ਕੋ
ਹਮੇਂ ਬਦਹਾਲ ਹੀ ਰਹਨੇ ਦੋ, ਤੁਮ ਖ਼ੁਸ਼ਹਾਲ ਹੋ ਜਾਵੋ’
ਸੁਖਵਿੰਦਰ ਤੂਰ ਨੇ ਇਕ ਹਿੰਦੀ ਫਿਲਮੀ ਗੀਤ ਅਤੇ ਇਕ ਪੰਜਾਬੀ ਗ਼ਜ਼ਲ ਤਰੱਨਮ
ਨਾਲ ਗਾਕੇ ਸਮਾਂ ਬਨ੍ਹ ਦਿੱਤਾ।
ਡਾ. ਮਨਮੋਹਨ ਬਾਠ ਹੋਰਾਂ ਸ਼ਿਵ ਬਟਾਲਵੀ ਦਾ ਗੀਤ ਪੂਰੀ ਤਰੱਨਮ ਵਿੱਚ ਗਾਕੇ ਸਭ
ਨੂੰ ਖ਼ੁਸ਼ ਕਰ ਦਿੱਤਾ –
‘ਸ਼ਿਖਰ ਦੁਪਹਿਰ ਸਿਰ ਤੇ, ਮੇਰਾ ਢਲ ਚਲਿਆ ਪਰਛਾਵਾਂ.....’
ਇਕਰਮ ਪਾਸ਼ਾ ਹੋਰਾਂ ਅਪਣੇ ਕੁਝ ਸ਼ੇਅਰ ਸਾਂਝੇ ਕਰਕੇ ਵਾਹ-ਵਾਹ ਲਈ –
‘ਬੀਮਾਰੀ – ਏ – ਗ਼ੁਰਬਤ ਸੇ ਬਚੇਗਾ ਤੋ ਰਹੇਗਾ
ਦੁਨਿਯਾ ਮੇਂ ਹਰ ਇਕ ਸਿਮਤ ਯਹੀ ਕਾਲੀ ਬਲਾ ਹੈ’
ਅਮਰੀਕ ਚੀਮਾ ਨੇ ਬਹਾਦੁਰ ਸ਼ਾਹ ‘ਜ਼ਫ਼ਰ’ ਦੀ ਗ਼ਜ਼ਲ ਗਾਕੇ ਤਾੜੀਆਂ ਖੱਟਿਆਂ –
‘ਲਗਤਾ ਨਹੀਂ ਹੈ ਜੀ ਮੇਰਾ ਉਜੜੇ ਦਯਾਰ ਮੇਂ
ਕਿਸ ਕੀ ਬਨੀ ਹੈ ਆਲਮ-ਏ-ਨਾਪਾਏਦਾਰ ਮੇਂ’
ਕਰਾਰ ਬੁਖਾਰੀ ਨੇ ਅਪਣੀ ਉਰਦੂ ਗ਼ਜ਼ਲ ਪੜ੍ਹਕੇ ਖ਼ੂਬ ਵਾਹ-ਵਾਹ ਲੁੱਟੀ –
‘ਅਹਦੇ-ਮਾਜ਼ੀ ਕੋ ਵਕ਼ਤੇ-ਪੀਰੀ ਮੇਂ
ਭੂਲ ਜਾਨੇ ਮੇਂ ਹੀ ਭਲਾਈ ਹੈ।
ਉਸਕੀ ਕਿਸਮਤ ਮੇਂ ਫਿਰ ‘ਕ਼ਰਾਰ’ ਕਹਾਂ
ਆੰਖ ਜਿਸ ਨੇ ਕਹੀਂ ਲੜਾਈ ਹੈ’
ਕੇ. ਐਨ. ਮਹਰੋਤਰਾ ਨੇ ਕੁਝ ਚੁਟਕਲੇ ਸਾਂਝੇ ਕਰਕੇ ਬੁਲਾਰਿਆਂ ਵਿੱਚ
ਹਾਜ਼ਰੀ ਲਵਾਈ।
ਅੱਜ ਦੀ ਸਭਾ ਦੀ ਸਮਾਪਤੀ ਵੀ ਸੁਰਿੰਦਰ ਸਿੰਘ ਢਿੱਲੋਂ ਦੇ ਕਰੋਕੇ ਜੰਤਰ
ਦੀ ਮਦਦ ਨਾਲ ਗਾਏ ਇਕ ਹਿੰਦੀ ਫਿਲਮੀ ਗੀਤ ਨਾਲ ਕੀਤੀ ਗਈ।
ਇਹਨਾਂ ਤੋਂ ਇਲਾਵਾ ਹਰਬਖਸ਼ ਸਿੰਘ ਸਰੋਆ, ਹਰਪਾਲ ਸਿੰਘ ਬੱਸੀ, ਮੋਹਨ ਸਿੰਘ
ਮਿਨਹਾਸ ਅਤੇ ਮਿਸਿਜ਼ ਚੇਰਾ ਹੋਰਾਂ ਵੀ ਸਭਾ ਦੀ ਰੌਣਕ ਵਧਾਈ।
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ
ਗਿਆ ਸੀ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ ਅਗਲੀ
ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ / ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ
ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਹਿਯੋਗ ਹੀ ਸਾਹਿਤ ਦੀ ਤਰੱਕੀ ਦਾ ਰਾਜ਼ ਹੈ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ 5 ਜੁਲਾਈ ਨੂੰ 2014 ਨੂੰ 2.00 ਤੋਂ 5.00 ਤਕ ਕੋਸੋ ਦੇ
ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ 403-285-5609 ਤੇ ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ 403-667-0128
ਤੇ ਸੰਪਰਕ ਕਰ ਸਕਦੇ ਹੋ।