ਕੈ਼ਲਗਰੀ ਪੰਜਾਬੀ ਲਿਖਾਰੀ ਸਭਾ ਦੀ ਮੀਟਿਗ 16 ਫਰਵਰੀ ਨੂੰ ਕੋਸੋ ਦੇ
ਦਫਤਰ 2 ਵਜੇ ਦਿੱਨ ਐਤਵਾਰ ਨੂੰ ਹਰੀਪਾਲ ਦੀ ਪ੍ਰਧਾਨਗੀ ਹੇਠ ਹੋਈ। ਖਰਾਬ
ਮੋਸਮ ਹੋਣ ਦੇ ਬਾਵਜੁਦ ਵੀ ਲੋਕੀ ਵਹੀਰਾ ਘੱਤ ਕੇ ਮਾਂ ਬੋਲੀ ਪ੍ਰਤੀ ਪਿਆਰ
ਦਿਖਾਣ ਲੋਕੀ ਕੋਸੋ ਦੇ ਦਫਤਰ ਪੁੰਹਚੇ ਬੈਠਕ ਦਾ ਅਨੰਦ ਲੈਣ ਅਏ ਸਾਰਿਆਂ ਨੂੰ
ਜਨਰਲ ਸਕੱਤਰ ਸੁੱਖਪਾਲ ਪਰਮਾਰ ਨੇ ਜੀ ਆਇਆਂ ਕਿੱਹਾ ਪੰਜਾਬੀ ਲਿਖਾਰੀ ਦੀ,
ਪੰਜਾਬੀ ‘ਮਾਂ ਬੋਲੀ’ ਪ੍ਰਤੀ ਜੁਮੇਵਾਰੀ ਨਿਭਾਉਦੇ ਹੋਏ 19 ਅਪ੍ਰੈਲ ਨੂੰ ਹੋਣ
ਜਾ ਰਹੇ ਬੱਚਿਆਂ ਵਿੱਚ ਪੰਜਬੀ ਬੋਲਣ ਦੇ ਮੁਕਾਬਲੇ ਵਾਰੇ ਵਿਸਥਾਰ ਨਾਲ
ਦੱਸਿਆ!
ਬੱਚਿਆਂ ਨੂੰ ਪੰਜਾਬੀ ਕਲਚਰ ਨਾਲ ਜੋੜਨ ਦਾ ਪੰਜਾਬੀ ਲਿਖਾਰੀ ਦਾ ਮੁੱਖ
ਉਦੇਸ ਹੈ, ਤਾ ਕੀ ਉਹ ਪੰਜਬੀ ਬੋਲਣ ਵਿੱਚ ਮਾਣ ਮਹਿਸੂਸ ਕਰ ਸਕਣ, ਜਿਸ ਨੂੰ
ਕੈਲਗਰੀ ਵਾਸੀਆਂ ਵਲੋ ਨੂੰ ਭਰਮਾਂ ਹੁੰਗਾਰਾ ਦਿੱਤਾ ਜਾਦਾ ਹੈ। ਲਿਖਾਰੀ ਸਭਾ
ਸਕੱਤਰ ਬਲਵੀਰ ਗੋਰਾ ਦੇ ਪਿਤਾ ਕਰਤਾਰ ਸਿੰਘ ਕੁਲਾਂਰ ਇੱਸ ਦੁਨੀਆਂ ਤੋ ਅਚਾਨਕ
ਵਿਛੋੜਾ ਦੇ ਜਾਣ ਤੇ ਸ਼ੋਕ ਮਤਾ ਪਾਇਆ। ਕੈਲਗਰੀ ਦੀ ਫੇਰੀ ਤੇ ਆਏ ਡਾ ਸਪੁੰਰਨ
ਸਿੰਘ ਚਾਨੀਆ ਜੋ ਪੰਜਾਬ ਵਿੱਚ ਖੇਤਬਾੜੀ ਵਾਰੇ ਲੇਖ ਵੀ ਲਿਖਦੇ ਨੇ ਅਤੇ
ਦੋਆਬਾ ਸਹਿਤ ਸਭਾ ਦੇ ਸਰਪ੍ਰਤ ਵੀ ਨੇ ਪ੍ਰਧਾਨਗੀ ਮੰਡਲ ਵਿੱਚ ਛਾਮਲ ਹੋਏ।
ਲੋਕ ਸੱਥ ਰੇਡੀਉ ਦੇ ਸੰਚਾਲਕ ਡੈਨ ਸਿੱਧੂ ਪ੍ਰਧਾਨਗੀ ਮੰਡਲ ਵਿੱਚ ਹਾਜਰ ਸਨ!
ਡੈਨ ਸਿੱਧੂ ਨੇ 23 ਮਾਰਚ 2014 ਸਰਦਾਰ ਭਗਤ ਸਿੰਘ ਸਹੀਦੀ ਦਿਨ ਤੇ ਖੇਡੇ ਜਾਣ
ਵਾਲੇ ਨਾਟਕ ਵਾਰੇ ਸਰੋਤੇਆ ਨੂੰ ਜਾਣਕਾਰੀ ਦਿੱਤੀ ਅਤੇ ਰਚਨਾਵਾ ਦੇ ਦੌਰ ਵਿੱਚ
ਡਾ ਸਪੁੰਰਨ ਸਿੰਘ, ਰਣਜੀਤ (ਸੋਮਾ) ਮਿਨਹਾਸ, ਜੋਗਿੰਦਰ ਸੰਘਾ, ਬਲਜਿੰਦਰ
ਸੰਘਾ, ਜਸਵੀਰ ਸਹੋਤਾ, ਮਹਿੰਦਰਪਾਲ ਸਿੰਘ ਪਾਲ, ਰਣਜੀਤ ਲਾਡੀ, ਹਰਨੇਕ
ਬੰਧਨੀ,ਅਵਿਨਾਸ਼ ਅਵੀ, ਅਵਿਨੰਦਰ ਨੂਰ, ਗੁਰਚਰਨ ਹੇਅਰ, ਬੀਜਾ ਰਾਮ ਡੈਨ ਸਿੱਧੂ
ਸਰੁਪ ਮਡੇਰ, ਜਗਵੰਤ ਗਿੱਲ, ਜੋਰਾਵਰ ਬਾਂਸਲ, ਤਰਲੋਚਨ ਸੈਭੀਂ ਅਤੇ ਰੈਡ ਐਫ
ਐਮ ਦੇ ਹੋਸਟ ਰਿਸ਼ੀ ਨਾਗਰ ਨੇ ਹਾਜਰੀ ਲੁਆਈ!
ਇਨਾ ਤੋ ਇਲਵਾ ਸਭਾ ਵਿੱਚ ਹਰਭਜਨ ਸਿੰਘ ਬੱਲ, ਪਵਨਦੀਪ ਕੋਰ ਬਾਂਸਲ।
ਮਨਜੀਤ ਸਿੰਘ ਵੀ ਹਾਜਰ ਸਨ! ਅੰਤ ਵਿੱਚ ਸਭਾ ਦੇ ਪ੍ਰਧਾਨ ਨੇ ਗੁਰਬਚਨ ਬਰਾੜ
ਅਤੇ ਜੋਗਿੰਦਰ ਸੰਘਾਂ ਨੂੰ ਵਧਾਈ ਪੇਸ਼ ਕੀਤੀ ਤੇ ‘ਬਦਲ ਰਿਹਾ ਪੰਜਾਬ’ ਨਾ ਦਾ
ਲੇਖ ਸਰੋਤੇਅਆ ਨਾਲ ਸਾਂਝਾ ਕੀਤਾ ਅਤੇ ਸਭਾ ਵਿੱਚ ਅਏ ਸਾਰੇਆਂ ਦਾ ਧੰਨਵਾਦ
ਕੀਤਾ! ਮਾਰਚ ਮਹੀਨੇ ਦੀ ਬੈਠਕ 16 ਤਰੀਕ ਨੂੰ ਹੋਣ ਜਾ ਰਹੀ ਹੈ।
ਪੰਜਾਬੀ ਲਿਖਾਰੀ ਸਭਾ ਹਮੇਸ਼ਾਂ ਮਾਂ ਬੋਲੀ ਲਈ ਬੱਚਨਬੱਧ ਹੈ! ਹੋਰ
ਜਾਣਕਾਰੀ ਲਈ ਫੋਨ ਕਰ ਸਕਦੇ ਹੋ ਹਰੀਪਾਲ 403-714-4816 ਜਾ 403-830-2374!