ਜਨਰਲ ਸਕੱਤਰ ਜੱਸ ਚਾਹਲ ਨੇ ਪ੍ਰੋ. ਸ਼ਮਸ਼ੇਰ ਸਿੰਘ ਸੰਧੂ, ਜਨਾਬ ਸਬ੍ਹਾ
ਸ਼ੇਖ਼ ਅਤੇ ਡਾ. ਮਜ਼ਹਰ ਸਦੀਕੀ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ
ਬੇਨਤੀ ਕੀਤੀ। ਉਪਰੰਤ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ
ਦੀ ਕਾਰਵਾਈ ਸ਼ੁਰੂ ਕੀਤੀ।
ਰਫ਼ੀ ਅਹਮਦ ਨੇ ‘ਇਨਸਾਫ਼’ ਉਨਵਾਨ ਹੇਠ ਲਿਖੇ ਅਪਣੇ ਉਰਦੂ ਲੇਖ ਰਾਹੀਂ ਭਾਰਤ
ਅਤੇ ਪਾਕਿਸਤਾਨ ਵਿੱਚ ਵਧਦੇ ਜੁਰਮਾਂ ਦੀ ਚਰਚਾ ਕੀਤੀ ਅਤੇ ਮੌਜੂਦਾ ਹਾਲਾਤ ਤੇ
ਅਫ਼ਸੋਸ ਜ਼ਾਹਿਰ ਕੀਤਾ।
ਪ੍ਰਭਦੇਵ ਗਿਲ ਹੋਰਾਂ ਕੈਨੇਡਾ ਦੇ ਜੀਵਨ ਬਾਰੇ ਗਲਬਾਤ ਕਰਦੇ ਹੋਏ ਇਹਨਾਂ
ਸਤਰਾਂ ਨਾਲ ਸਮਾਪਤੀ ਕੀਤੀ –
‘ਮੈਂ ਦੀਵਾ ਨਹੀਂ ਹਾਂ, ਜੋ ਤੇਲ ਮੁਕਿਆ ਤੇ ਬੁਝ ਜਾਵਾਂਗਾ
ਮੈਂ ਸੂਰਜ ਹਾਂ ਡੁਬਾਂਗਾ, ਫੇਰ ਚੜ੍ਹ ਆਵਾਂਗਾ
ਮੈਂ ਖ਼ੁਦਾ ਦਾ ਅੰਸ਼ ਹਾਂ, ਮੈਂ ਖ਼ੁਦ ਖ਼ੁਦਾ ਹਾਂ
ਮੈਂ ਮਰਾਂਗਾ ਨਹੀਂ, ਚਲਾ ਜਾਵਾਂਗਾ”’
ਡਾ. ਮਜ਼ਹਰ ਸਦੀਕੀ ਨੇ ਅਪਣੀ ਇਸ ਮਜ਼ਾਹੀਆ ਉਰਦੂ ਨਜ਼ਮ ਨਾਲ ਖ਼ੂਬ ਰੰਗ
ਬਨ੍ਹਿਆਂ –
‘ਪੈਰ ਸੇ ਹਾਥ ਮੇਂ ਆ ਜਾਏਂ ਤੋ ਹਥਿਯਾਰ ਬਨੇਂ
ਮੇਰੇ ਮੌਲਾ ਨੇ ਹੈਂ ਕਯਾ ਚੀਜ਼ ਬਨਾਏ ਜੂਤੇ।
ਉਂਗਲਿਯਾਂ ਗਿਨਤੇ ਰਹੇ ਉਸਕੇ ਹਸੀਂ ਪਾਂਵ ਕੀ ਹਮ
ਯੇ ਨਹੀਂ ਯਾਦ ਰਹਾ ਕਿਤਨੇ ਥੇ ਖਾਏ ਜੂਤੇ।’
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਇਕ ਉਰਦੂ ਅਤੇ ਇਕ ਪੰਜਾਬੀ ਗ਼ਜ਼ਲ”
ਨਾਲ ਤਾੜੀਆਂ ਲਈਆਂ –
1-‘ਕੈਸਾ ਹੈ ਵਕਤ ਆਯਾ ਸਭ ਕੁਛ ਬਦਲ ਗਯਾ
ਰੰਗਤ ਰਹੀ ਨ ਖ਼ੁਸ਼ਬੂ ਅਬ ਤੋ ਗੁਲਾਬ ਮੇਂ’
2-‘ਪਾਈ ਹਰੇਕ ਮੰਜ਼ਲ ਪਾਇਆ ਹੈ ਮੈਂ ਕਿਨਾਰਾ
ਐ ਮੇਰੇ ਦਿਲ ਦੇ ਮਹਿਰਮ ਤੇਰਾ ਮੈਂ ਲੈ ਸਹਾਰਾ।
ਸਿਮਰਾਂ ਮੈਂ ਨਾਮ ਤੇਰਾ ਤੇਰੀ ਉਡੀਕ ਮੈਨੂੰ
ਜਿਸ ਦੀ ਹੈ ਤਾਂਘ ਮੈਨੂੰ ਤੇਰਾ ਹੀ ਉਹ ਦੁਆਰਾ’
ਜਰਨੈਲ ਸਿੰਘ ਤੱਗੜ ਨੇ ਅਪਣੀ ਪੰਜਾਬੀ ਕਵਿਤਾ ‘ਮਾਂ’ ਸਾਂਝੀ ਕਰ ਖ਼ੁਸ਼
ਕੀਤਾ।
ਸਬਾ ਸ਼ੇਖ਼ ਹੋਰਾਂ ਅਪਣੀ ਉਰਦੂ ਨਜ਼ਮ ‘ਭੂਲਤੀ ਨਹੀਂ ਹੈ’ ਅਤੇ ਇਕ ਗ਼ਜ਼ਲ ਨਾਲ
ਤਾੜੀਆਂ ਖੱਟ ਲਈਆਂ –
‘ਮੈਂ ਉਸਕੇ ਸਾਰੇ ਕਾਂਟੇ ਅਪਨੇ ਦਿਲ ਮੇਂ ਸਮੋ ਲੇਤਾ
ਮੇਰੇ ਵੀਰਾਨ ਚਮਨ ਮੇਂ ਕੋਈ ਗੁਲਾਬ ਤੋ ਮੁਸਕੁਰਾਯਾ ਹੋਤਾ’
ਰੋਮੇਸ਼ ਆਨੰਦ ਹੋਰਾਂ ਮਿਮਿਕਰੀ ਕਰਦੇ ਹੋਏ ਕੁਝ ਚੁਟਕਲੇ ਸੁਣਾਕੇ ਸਭਨੂੰ
ਬਹੁਤ ਹਸਾਇਆ।
ਜਾਵਿਦ ਨਿਜ਼ਾਮੀ ਨੇ ਅਪਣਿਆਂ ਦੋ ਉਰਦੂ ਗ਼ਜ਼ਲਾਂ ਨਾਲ ਵਾਹ-ਵਾਹ ਲੁੱਟ ਲਈ –
1-‘ਮੁਹੱਬਤ ਸੇ ਦਿਲ ਮੇਂ ਉਤਰ ਕਰ ਤੋ ਦੇਖੋ
ਇਸ ਰਹਗੁਜ਼ਰ ਸੇ ਗੁਜ਼ਰ ਕਰ ਤੋ ਦੇਖੋ’
2-‘ਤੇਰੀ ਮੁਹੱਬਤ ਮੇਂ ਦੁਨਿਯਾ ਲੁਟਾ ਕਰ
ਮਿਲਾ ਹੈ ਹਮੇਂ ਕਯਾ ਖ਼ੁਦ ਕੋ ਮਿਟਾ ਕਰ’
ਜੱਸ ਚਾਹਲ ਨੇ ਬੁਲਾਰਿਆਂ ਵਿੱਚ ਹਾਜ਼ਰੀ ਲਗਵਾਓਣ ਲਈ ਅਪਣੀ ਇਹ ਹਿੰਦੀ ਗ਼ਜ਼ਲ
ਚੁਣੀ ਸੀ –
‘ਸੰਨਾਟੇ ਹੈਂ ਕਿ ਚੀਖਤੇ ਹੈਂ ਤਬ ਪੀਨੀ ਹੀ ਪੜਤੀ ਹੈ
ਰਿਸ਼ਤੇ ਜਬ ਟੂਟਨੇ ਲਗਤੇ ਹੈਂ ਤਬ ਪੀਨੀ ਹੀ ਪੜਤੀ ਹੈ।
ਸੂਨੀ ਸੀ ਇਨ ਗਲਿਯੋਂ ਮੇਂ ਖ਼ੁਦ ਸੇ ਹੀ ਜਬ ਟਕਰਾਤਾ ਹੂੰ
ਬਸ ਧੂਲ ਉੜੇ ਹੈ ਯਾਦੋਂ ਕੀ ਤਬ ਪੀਨੀ ਹੀ ਪੜਤੀ ਹੈ’
ਇ. ਆਰ.ਐਸ.ਸੈਨੀ, ਬੀਜਾ ਰਾਮ, ਜਗਜੀਤ ਸਿੰਘ ਰਾਹਸੀ, ਡਾ. ਮਨਮੋਹਨ ਸਿੰਘ
ਬਾਠ, ਅਮਰੀਕ ਚੀਮਾ ਅਤੇ ਸੁਰਿੰਦਰ ਢਿਲੋਂ ਹੋਰਾਂ ਅਪਣੇ-ਅਪਣੇ ਖ਼ਾਸ ਅੰਦਾਜ਼
ਵਿੱਚ ਹਿੰਦੀ ਫਿਲਮੀ ਗਾਨੇ ਅਤੇ ਮਿਰਜ਼ਾ ਗਾਕੇ ਅੱਜ ਦੀ ਸਭਾ ‘ਚ ਚਾਰ ਚੰਦ ਲਾ
ਦਿੱਤੇ।
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਮਿਠਾਈ, ਨਮਕੀਨ ਅਤੇ ਚਾਹ ਦਾ ਢੁਕਵਾਂ
ਪ੍ਰਬੰਧ ਕੀਤਾ ਗਿਆ ਸੀ।
ਸ਼ਮਸ਼ੇਰ ਸਿੰਘ ਸੰਧੂ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ
ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ / ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ
ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਹਿਯੋਗ ਹੀ ਸਾਹਿਤ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।
ਸਾਹਿਤਕ / ਅਦਬੀ ਸਾਂਝ ਰਾਹੀਂ ਖੁਸੀਆਂ ਸਾਂਝੀਆਂ ਕਰੋ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ 6 ਦਸੰਬਰ, 2014 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ
102-3208, 8 ਐਵੇਨਿਊ ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ
ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ
ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਜੱਸ ਚਾਹਲ
(ਜਨਰਲ ਸਕੱਤਰ) ਨਾਲ 403-667-0128 ਤੇ ਜਾਂ ਰਫ਼ੀ ਅਹਮਦ ਨਾਲ 403-605-0213
ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ WritersForumCalgary ਨਾਲ
ਫਰੈਂਡ ਵੀ ਬਣ ਸਕਦੇ ਹੋ।