ਅੱਜ 21 ਅਪ੍ਰੈਲ 2014 ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਸ. ਗਗਨਦੀਪ
ਸਿੰਘ ਲਹਿਰੀ ਵੱਲੋਂ ਇਕ ਨਵੀ ਪਲਾਂਗ ਪੁੱਟਦੇ ਹੋਏ ਇਮੇਜ਼ ਮੋਬਾਇਲ ਨਾਮ ਦਾ
ਬਰਾਂਡ ਰੀਲੀਜ਼ ਕੀਤਾ ਗਿਆ। ਇਸ ਦੇ ਉਦਘਾਟਨ ਲਈ ਕਈ ਮਹਾਨ ਕਲਾਕਾਰ ਵੀ ਉਚੇਚੇ
ਤੌਰ ਤੇ ਪਹੁੰਚੇ, ਜਿਨ੍ਹਾਂ ਵਿਚ ਗੁਰਪ੍ਰੀਤ ਘੁੱਗੀ, ਸ਼ੰਕਰ ਸਾਹਨੀ, ਅਸ਼ੌਕ
ਮਸਤੀ, ਸਤਿੰਦਰ ਸੱਤੀ, ਪੰਮੀ ਬਾਈ, ਫਿਰੋਜ਼ ਖਾਨ, ਅਮਰਜੀਤ ਬਾਈ ਅਤੇ ਬੀ. ਐਨ.
ਸ਼ਰਮਾ ਨੇ ਹਾਜ਼ਰੀ ਦਿੱਤੀ। ਇਸ ਉਦਘਾਟਨ ਵਿਚ ਗੁਰਪ੍ਰੀਤ ਸੇਖੋਂ, (ਐਡੀਟਰ-
ਜੀ-ਏਸ਼ੀਆ ਮੈਗਜ਼ੀਨ) ਅਤੇ ਮੋਹਨ ਪਾਠਕ, (ਜਰਨਲ ਮੈਨੇਜਰ ਜੀ-ਏਸ਼ੀਆ ਮੈਗਜ਼ੀਨ) ਨੇ
ਵੀ ਆਪਣਾ ਪੂਰਾ ਯੋਗਦਾਨ ਦਿੱਤਾ।
ਗਗਨਦੀਪ ਸਿੰਘ ਲਹਿਰੀ, ਜੋ ਕਿ ਪੰਜਾਬ ਵਿਚ ਲੈਂਡਮਾਰਕ ਗਲੋਬਲ ਗਰੁੱਪ ਦੇ
ਮੈਨੇਜਿੰਗ ਡਾਇਰੈਕਟਰ ਵੱਜੋਂ ਭੂਮਿਕਾ ਨਿਭਾ ਰਹੇ ਹਨ ਨੇ ਇਸ ਗੱਲ ਦੀ ਪੁਸ਼ਟੀ
ਕੀਤੀ ਕਿ ਕੰਪਨੀ ਆਉਣ ਵਾਲੇ ਸਮੇਂ ਵਿਚ ਉੱਚ ਤਕਨਾਲੋਜੀ ਦੇ ਪ੍ਰੋਡਕਟ
ਲਿਆਉਂਦੀ ਰਹੇਗੀ ਅਤੇ ਸਾਰੇ ਪ੍ਰੋਡਕਟਜ਼ ਉੱਪਰ 1 ਸਾਲ ਦੀ ਵਾਰੰਟੀ ਵੀ
ਦੇਵੇਗੀ। ਇਸ ਸੰਬਧਿਤ ਪੂਰੇ ਭਾਰਤ ਵਿੱਚ ਸਰਵਿਸ ਸੈਂਟਰ ਵੀ ਖੋਲੇ ਜਾ ਰਹੇ
ਹਨ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਆਪਣੇ ਪ੍ਰੋਡਕਟਜ਼ ਨੂੰ ਗ੍ਰਾਹਕਾਂ ਤੱਕ
ਪਹੁੰਚਾਉਣ ਲਈ ਪੂਰੇ ਭਾਰਤ ਵਿਚ ਆਪਣੇ ਆਧੁਨਿਕ ਰਿਟੇਲ ਸੈਂਟਰ ਖੋਲ ਰਹੀ ਹੈ।
ਇਸ ਮੋਕੇ ਕੰਪਨੀ ਦੇ ਦੂਸਰੇ ਨੁੰਮਾਇਦੇ ਜਿਨ੍ਹਾਂ ਵਿਚ ਜੰਗ ਸਿੰਘ, ਸ
ਅਵਤਾਰ ਸਿੰਘ ਅਤੇ ਬਲਜਿੰਦਰ ਬਰਨਾਲਾ, ਜਸਵਿੰਦਰ ਜੋਸ਼ੀ, ਪਰਮਪ੍ਰੀਤ ਵਿੱਟੀ
ਅਤੇ ਬਲਜਿੰਦਰ ਸਿੰਘ ਤੇ ਰਾਜਨ ਅਰੋੜਾ ਵੀ ਸ਼ਾਮਿਲ ਸਨ।