ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ੩ ਮਈ ੨੦੧੪ ਦਿਨ
ਸ਼ਨਿੱਚਰਵਾਰ ੨-੦੦ ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ।
ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਦੇ ਹੋਏ ਪ੍ਰੋ.
ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਢਿੱਲੋਂ ਹੋਰਾਂ ਨੂੰ ਸਭਾ ਦੀ
ਪ੍ਰਧਾਨਗੀ ਕਰਨ ਦੀ ਬੇਨਤੀ ਕੀਤੀ। ਉਪਰੰਤ ਪਿਛਲੀ ਇਕੱਤਰਤਾ ਦੀ ਰਿਪੋਰਟ
ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜੱਸ ਚਾਹਲ ਨੇ ਸੱਤਪਾਲ ਕੌਸ਼ਲ
ਹੋਰਾਂ ਨੂੰ ਸੱਦਾ ਦਿੱਤਾ, ਜਿਹਨਾਂ ‘ਗਲੋਬਲ ਪ੍ਰਵਾਸੀ ਸੀਨੀਅਰ ਸੁਸਾਇਟੀ”’
ਦੇ ਬਾਰੇ ਜਾਨਕਾਰੀ ਸਾਂਝੀ ਕੀਤੀ। ਉਹਨਾਂ ਸੁਸਾਇਟੀ ਵਲੋਂ ੨੪ ਮਈ ਨੂੰ
ਵਾਈਟਹੌਰਨ ਕਮਯੂਨਿਟੀ ਸੈਂਟਰ ਵਿਖੇ ੨ ਵਜੇ ਤੋਂ ਕਰਵਾਏ ਜਾ ਰਹੇ ਮਲਟੀਕਲਚਰਲ
ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਕੇ ਇਸ ਸਮਾਗਮ ਨੂੰ ਕਾਮਯਾਬ ਬਨਾਉਣ ਦੀ
ਸਭ ਨੂੰ ਗੁਜ਼ਾਰਿਸ਼ ਕੀਤੀ।
ਰਣਜੀਤ ਸਿੰਘ ਮਿਨਹਾਸ ਨੇ ਅਪਣੀ ਕਵਿਤਾ ‘ਖੋਤਿਆਂ ਦੀ ਮੰਗ’ ਨਾਲ ਸਰੋਤਿਆਂ
ਨੂੰ ਹਸਾਉਣ ਦੇ ਨਾਲ-ਨਾਲ ਪਸੁਆਂ ਨਾਲ ਸਹੀ ਵਿਹਾਰ ਕਰਨ ਦਾ ਵੀ ਸੁਨੇਹਾ
ਭੇਜਿਆ –
‘ਬੰਦ ਕਰੋ ਇਹ ਅਤਿਆਚਾਰ, ਗਧਾ ਯੂਨੀਯਨ ਕਰੇ ਪੁਕਾਰ
ਬੰਦੇ ਦਾ ਪੁੱਤ ਕਰੇ ਗਲਤਿਆਂ, ਸਾਨੂੰ ਭੁਗਤਨਾ ਪੈਂਦਾ
ਕਾਲਾ ਮੂੰਹ ਕਰਵਾ ਕੇ ਜਦ, ਕੋਈ ਸਾਡੇ ਉੱਤੇ ਬੈਂਦ੍ਹਾ
ਗਲ ਵਿੱਚ ਪਾਇਆ ਹੂੰਦਾ ਟੁੱਟੇ ਛਿੱਤਰਾਂ ਦਾ ਹਾਰ, ਗਧਾ ਯੂਨੀਯਨ.......’
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਪਹਲੋਂ ਅਪਣੀ ਇਕ ਗ਼ਜ਼ਲ ਸੁਰਿੰਦਰ ਸਾਗਰ
ਦੀ ਆਵਾਜ਼ ਵਿੱਚ ਫੋਨ ਤੇ ਰਿਕਾਰਡ ਕੀਤੀ ਸੁਣਾਈ। ਉਪਰੰਤ ਇਹ ਗ਼ਜ਼ਲ ਅਪਣੀ ਕਿਤਾਬ
‘ਚੋਂ ਸਾਂਝੀ ਕਰਕੇ ਵਾਹ-ਵਾਹ ਲੈ ਲਈ –
‘ਹਰ ਦਰ ਅਤੇ ਦੀਵਾਰ ਤੇ, ਤਸਵੀਰ ਤੇਰੀ ਲਾ ਲਈ
ਪਰ ਫੇਰ ਵੀ ਤਕ ਸੁਹਣਿਆਂ ਨਾ, ਘਰ ਦੀ ਤਨਹਾਈ ਗਈ’।
ਚਾਹੇ ਭਰੇ ਕਮਰੇ ਸਭੋ ਘਰ ਦੇ ਵਲੇਵੇ ਨਾਲ ਨੇ
ਪਰ ਰਾਤਰਾਣੀ ਦੀ ਮਹਿਕ ਹੈ ਹੋ ਗਈ ਆਈ ਗਈ।
ਰਫ਼ੀ ਅਹਮਦ ਨੇ ਬਲਵੰਤ ਸਿੰਘ ਦੀ ਲਿਖੀ ਕਹਾਣੀ ‘ਜੱਗਾ’ ਨੂੰ ਅਪਣੇ ਖ਼ਾਸ
ਅੰਦਾਜ਼ ਵਿੱਚ “ਉਰਦੂ “ ਵਿੱਚ ਸੁਣਾਕੇ ਸਮਾਂ
ਬਨ੍ਹ ਦਿੱਤਾ।
ਰਾਜੇਸ਼ ਅੰਗਰਾਲ ਹੋਰਾਂ ੨੦ ਅਪ੍ਰੈਲ ਨੂੰ ਜੈਨੇਸਜ਼ ਸੈਂਟਰ ਵਿੱਚ ਮਨਾਏ ਗਏ
ਤੀਸਰੇ ਸਬਰੰਗ ਵਿਸਾਖੀ ਮੇਲੇ ਦਾ ਸਨਮਾਨ ਪਤਰ ਰਾਈਟਰਜ਼ ਫੋਰਮ ਕੈਲਗਰੀ ਨੂੰ
ਭੇਂਟ ਕਰਦਿਆਂ ਫੋਰਮ ਵਲੋਂ ਸਾਊਥ ਏਸ਼ਿਅਨ ਕਮਯੂਨਿਟੀਜ਼ ਦੀ ਇੱਕਮੁਠਤਾ ਅਤੇ
ਜਾਗਰੂਕਤਾ ਲਈ ਕੀਤੇ ਉੱਦਮ ਦੀ ਸ਼ਲਾਘਾ ਕੀਤੀ। ਰਾਜੇਸ਼ ਹੋਰਾਂ ਪੰਜਾਬੀ ਸਾਹਿਤ
ਸਭਾ ਨੂੰ ਵੀ ਏਸੇ ਪਲੇਟਫਾਰਮ ਤੇ ਸਨਮਾਨ ਪਤਰ ਭੇਂਟ ਕਰਕੇ ਸਭਾਵਾਂ ਦੀ
ਇੱਕਮੁਠਤਾ ਨੂੰ ਭਰਵਾਂ ਹੁੰਗਾਰਾ ਦਿੱਤਾ।
ਕਰਾਰ ਬੁਖਾਰੀ ਨੇ ਅਪਣੀ ਉਰਦੂ ਗ਼ਜ਼ਲ ਪੜ੍ਹਕੇ ਤਾੜੀਆਂ ਖੱਟ ਲਈਆਂ –
‘ਗ਼ਮ ਜੋ ਸੀਨੇ ਮੇਂ ਪਾਲ ਰੱਖਾ ਹੈ
ਉਨਸੇ ਰਿਸ਼ਤਾ ਬਹਾਲ ਰੱਖਾ ਹੈ।
ਉਸਨੇ ਆਂਖੇਂ ਮਿਲਾਕੇ ਮਹਫ਼ਿਲ ਮੇਂ
ਮੁਝਕੋ ਮੁਸ਼ਕਿਲ ਮੇਂ ਡਾਲ ਰੱਖਾ ਹੈ’
ਸੁਖਵਿੰਦਰ ਤੂਰ ਹੋਰਾਂ ‘ਕਤੀਲ ਸ਼ਿਫ਼ਾਈ’ ਦੀ ਲਿਖੀ ਗ਼ਜ਼ਲ ਪੂਰੀ ਤਰੱਨਮ ਵਿੱਚ
ਗਾਕੇ ਸਭਾ ਦੀ ਵਾਹ-ਵਾਹ ਲੁੱਟ ਲਈ –
‘ਰਾਹੋਂ ਪੇ ਨਜ਼ਰ ਰਖਨਾ, ਹੋੰਠੋਂ ਪੇ ਦੂਆ ਰਖਨਾ
ਆ ਜਾਏ ਕੋਈ ਸ਼ਾਯਦ, ਦਰਵਾਜ਼ਾ ਖੁਲਾ ਰਖਨਾ’
ਜਸਵੀਰ ਸਿੰਘ ਸਿਹੋਤਾ ਹੋਰਾਂ ਆਉਣ ਵਾਲੇ ‘ਮਦਰਸ ਡੇ’ ਬਾਰੇ ਗੱਲ ਕਰਦਿਆਂ
ਅਪਣੀ ਇਹ ਕਵਿਤਾ ਸਾਂਝੀ ਕੀਤੀ –
‘ਮਾੰ ਮੇਰੇ ਦਿਲ ਵਿੱਚ ਤੇਰੀ ਰੱਬ ਜੇਹੀ ਥਾੰ
ਮੈਨੂੰ ਦੱਸ ਤੈਨੂੰ ਰੱਬ ਕਾਹਤੋਂ ਨਾ ਕਹਾਂ’
ਜਰਨੈਲ ਸਿੰਘ ਤੱਗੜ ਨੇ ਕੁਝ ਸ਼ੇ’ਰ ਸਾਂਝੇ ਕਰਕੇ ਬੁਲਾਰਿਆਂ ਵਿੱਚ ਹਾਜ਼ਰੀ
ਲਵਾਈ –
‘ਧੁੱਪ ਕਦੇ, ਕਦੇ ਛਾਂ ਹੈ ਜ਼ਿੰਦਗੀ
ਤੜਪ ਤੇਰੀ ਦਾ ਨਾਂ ਹੈ ਜ਼ਿੰਦਗੀ’
ਜੱਸ ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਪੜ੍ਹਕੇ ਤਾੜੀਆਂ ਲੈ ਲਈਆਂ –
‘ਮੇਰੇ ਹਮਸਫ਼ਰ ਆ ਸੁਰ ਮੇਂ ਸੁਰ ਅਪਨਾ ਮਿਲਾ ਲੇਂ
ਇਕ ਗੀਤ ਹੈ ਯੇ ਜ਼ਿੰਦਗੀ ਇਸੇ ਪਯਾਰ ਸੇ ਗਾ ਲੇਂ’
ਹਰਨੇਕ ਸਿੰਘ ਬੱਧਨੀ ਹੋਰਾਂ ਕੁਝ ਕਰ ਦਿਖਾਣ ਦੇ ਜਜ਼ਬੇ ਨਾਲ ਭਰੀ ਇਹ ਗ਼ਜ਼ਲ
ਸਾਂਝੀ ਕਰਕੇ ਖ਼ੁਸ਼ ਕਰ ਦਿੱਤਾ –
‘ਜਾਨ ਜਿਨ੍ਹਾਂ ਨੇ ਤਲੀ ਤੇ ਰਖੀ ਛੱਡਣ ਨਾ ਉਹ ਸੱਚ ਦਾ ਪੱਲਾ
ਪੁੱਠੀ ਖੱਲ ਲੁਹਾ ਕੇ ਬੋਲਣ ਮੁੰਹ ‘ਚੋਂ ਅੱਲਾਹ ਈ ਅੱਲਾਹ’
ਡਾ. ਮਜ਼ਹਰ ਸਿੱਦੀਕੀ ਨੇ ਬੇਚਾਰਗੀ ਤੇ ਹੀ ਇਕ ਪੂਰੀ ਗ਼ਜ਼ਲ ਸੁਣਾਕੇ ਖ਼ੂਬ
ਤਾੜੀਆਂ ਲਈਆਂ –
‘ਕਿਨ ਗੁਨਾਹੋਂ ਕੀ ਖ਼ੁਦਾਯਾ ਹੈ ਸਜ਼ਾ ਬੇਚਾਰਗੀ
ਕਯੂੰ ਬੇਚਾਰੋਂ ਕੋ ਹੀ ਹੈ ਅਤਾ ਬੇਚਾਰਗੀ।
ਹਮ ਤੋ ਕਰਤੇ ਹੈਂ ਗਿਲਾ ਲੇਕਿਨ ਵੋ ਸੁਨਤਾ ਨਹੀਂ
ਹੈ ਮੁਕੱਦਰ ਮੇਂ ਹੀ ਚੂੰਕੇ ਲਿਖ ਦਿਯਾ ਬੇਚਾਰਗੀ’
ਮੋਹਨ ਸਿੰਘ ਮਿਨਹਾਸ ਨੇ ਐਬਰਾਹਮ ਲਿੰਕਨ ਦੀ ਚਰਚਾ ਕਰਦਾ ਅੰਗ੍ਰੇਜ਼ੀ ਲੇਖ
‘ਮਹਾਨਤਾ’ ਸਾਂਝਾ ਕੀਤਾ।
ਰੋਮੇਸ਼ ਆਨੰਦ ਹੋਰਾਂ ਜੀਵਣ ਦੀਆਂ ਛੋਟੀਆਂ ਛੋਟੀਆਂ ਸਾਂਝੀਆਂ ਕੀਤੀਆਂ।
ਜਗਜੀਤ ਸਿੰਘ ਰਾਹਸੀ ਹੋਰਾਂ ਉਰਦੂ ਦੇ ਕੁਝ ਸ਼ੇਅਰ ਸੁਣਾਏ ਅਤੇ ਇਕ ਪੁਰਾਣਾ
ਪਾਕਸਤਾਨੀ ਗੀਤ ਗਾਕੇ ਤਾੜੀਆਂ ਲੈ ਲਈਆਂ –
‘ਕਰਾਰ ਲੂਟਨੇ ਵਾਲੇ ਤੂੰ ਕਰਾਰ ਕੋ ਤਰਸੇ .......’
ਸੁਰਿੰਦਰ ਸਿੰਘ ਢਿੱਲੋਂ ਦੇ ਕਰੋਕੇ ਜੰਤਰ ਦੀ ਮਦਦ ਨਾਲ ਪੂਰੀ ਤਰੱਨਮ
ਵਿੱਚ ਪੇਸ਼ ਕੀਤੇ ਇਸ ਹਿੰਦੀ ਫਿਲਮੀ ਗੀਤ ਨਾਲ ਅੱਜ ਦੀ ਸਭਾ ਦਾ ਗੀਤਮਈ ਸਮਾਪਨ
ਹੋਇਆ –
‘ਨਾ ਯੇ ਚਾੰਦ ਹੋਗਾ ਨਾ ਤਾਰੇ ਰਹੇਂਗੇ, ਮਗਰ ਹਮ ਹਮੇਸ਼ਾ ਤੁਮਹਾਰੇ
ਰਹੇਂਗੇ’
ਇਹਨਾਂ ਤੋਂ ਇਲਾਵਾ ਹਰਬਖਸ਼ ਸਿੰਘ ਸਰੋਆ, ਜਸਵੰਤ ਸਿੰਘ ਹਿੱਸੋਵਾਲ ਅਤੇ
ਮਹਿੰਦਰ ਕੌਸ਼ਲ ਹੋਰਾਂ ਵੀ ਸਭਾ ਦੀ ਰੌਣਕ ਵਧਾਈ।
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ
ਕੀਤਾ ਗਿਆ ਸੀ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕੀਤਾ ਤੇ ਅਗਲੀ
ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ / ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ
ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਰਾਈਟਰਜ਼ ਫੋਰਮ ਕੋਲ ਆਓ ਤੇ ਸਭ ਕੋਲ ਜਾਓ। ਤੁਹਾਡਾ ਸਹਿਯੋਗ ਹੀ
ਸਾਹਿਤ ਦੀ ਤਰੱਕੀ ਦਾ ਰਾਜ਼ ਹੈ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ 7 ਜੂਨ ਨੂੰ 2014 ਨੂੰ 2-੦੦ ਤੋਂ 5-੦੦ ਤਕ ਕੋਸੋ ਦੇ
ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ 403-285-5609 ਤੇ ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ 403-667-0128
ਤੇ ਸੰਪਰਕ ਕਰ ਸਕਦੇ ਹੋ।