ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਅੰਤਰਰਾਸ਼ਟਰੀ ਪੰਜਾਬੀ ਵਿਕਾਸ ਮੰਚ (ਪੰ: ਵਿ: :) ਵਲੋਂ ਅਯੋਜਤ "ਪੰਜਾਬੀ ਭਾਸ਼ਾ ਅਤੇ ਸਭਿਆਚਾਰ" ਬਾਰੇ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ
ਸਤਿਪਾਲ ਸਿੰਘ ਡੁਲਕੂ, ਵੁਲਵਰਹੈਂਪਟਨ

1 ਮਾਰਚ 2014, ਸ਼ਨਿਚਰਵਾਰ ਵਾਲੇ ਦਿਨ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਮੰਚ ਵਲੋਂ ਇਹ  ਸਮਾਗਮ, 2R ਕਮਿਊਨਿਟੀ ਰੀਸੋਰਸਜ਼ ਸੈਂਟਰ, ਵੁਲਵਰਹੈਂਪਟਨ ਵਿਖੇ ਅਯੋਜਤ ਕੀਤਾ ਗਿਆ । ਪਹਿਲੇ ਭਾਗ ਵਿੱਚ ਮੰਚ ਦੇ ਸੰਚਾਲਕਾਂ ਦੀ ਮੀਟਿੰਗ ਹੋਈ ਜਿਸ ਵਿੱਚ ਕੁੱਝ ਬਹੁਤ ਮਹੱਤਵਪੂਰਨ ਫੈਸਲੇ ਕੀਤੇ ਗਏ । ਸਰਬਸੰਮਤੀ ਨਾਲ ਪਾਸ ਹੋਇਆ ਕਿ ਪੰਜਾਬੀ ਭਾਸ਼ਾ ਤੇ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਯਤਨ ਕੀਤੇ ਜਾਣਗੇ ਅਤੇ ਇਸ ਮਨੋਰਥ ਨੂੰ ਪੂਰਨ ਲਈ ਯੂ:ਕੇ, ਪੰਜਾਬ ਅਤੇ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਅਦਾਰਿਆਂ ਨਾਲ ਤਾਲਮੇਲ ਕੀਤਾ ਜਾਵੇਗ । ਪੰਜਾਬ ਵਿੱਚ ਸਾਰੇ ਸਰਕਾਰੀ ਕੰਮ ਕਾਜ ਪੰਜਾਬੀ ਭਾਸ਼ਾ ਵਿੱਚ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਲਈ ਪੰਜਾਬ ਦੀ ਸਰਕਾਰ ਨਾਲ ਸਿੱਧਾ ਸੰਪਰਕ ਕੀਤਾ ਜਾਵੇਗਾ ।

ਦੂਜੇ ਭਾਗ ਵਿੱਚ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਮੰਚ ਦੇ ਮੋਢੀ ਸੰਸਥਾਪਕ ਡਾਕਟਰ ਬਲਦੇਵ ਸਿੰਘ ਕੰਦੋਲਾ ਨੇ ਮੰਚ ਦੇ ਉਦੇਸ਼ ਅਤੇ ਗਤੀ ਵਿਧੀਆਂ ਵਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਸਬੰਧੀ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਭਾਵੇਂ ਅਨੇਕਾਂ ਹੀ ਪੰਜਾਬੀ ਫੌਂਟਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅਜਿਹਾ ਕੋਈ ਵੀ ਫੌਂਟ ਨਹੀਂ ਹੈ ਜਿਸ ਨੂੰ ਇੱਕ ਸਹੀ ਫੌਂਟ ਮੰਨ ਕੇ ਸਾਰਾ ਪੰਜਾਬੀ ਜਗਤ ਵਰਤ ਸਕੇ ਅਤੇ ਸਰਕਾਰੀ ਮਾਣਤਾ ਪ੍ਰਾਪਤ ਕਰ ਸਕੇ । ਡਾਕਟਰ ਕੰਦੋਲਾ ਹੋਰਾਂ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਬੀ ਬੀ ਸੀ ਅਤੇ ਸਾਰੇ ਲੋਕਲ ਰੇਡੀਉ ਸਟੇਸ਼ਨਾਂ ਉੱਤੇ ਜੋ ਪੰਜਾਬੀ ਬੋਲੀ ਜਾਂਦੀ ਹੈ ਉਸ ਦਾ ਮਿਆਰ ਬਹੁਤ ਹੀ ਘਟੀਆ ਹੈ ਜਿਸ ਸਬੰਧੀ ਯੂ: ਕੇ ਦੇ ਸਾਰੇ ਪੰਜਾਬੀ ਅਦਾਰਿਆਂ ਨੂੰ ਅਵਾਜ਼ ਉਠਾਣੀ ਚਾਹੀਦੀ ਹੈ । ਇਸ ਤੋਂ ਵਾਅਦ ਮਨਮੋਹਣ ਸਿੰਘ ਮਹੇੜੂ ਹੋਰਾਂ ਨੇ ਆਪਣੀ ਅੰਗ੍ਰੇਜ਼ੀ ਵਿੱਚ ਲਿਖੀ ਪੁਸਤਕ ਉੱਤੇ ਅਧਾਰਤ ਪੰਜਾਬੀ ਸੱਭਿਆਚਾਰ ਦੇ ਸਿਰਲੇਖ ਨਾਲ ਪਰਚਾ ਪਰਚਾ ਪੜ੍ਹਿਆ । ਇਸ ਪਰਚੇ ਸਬੰਧੀ ਐਸ ਬਲਵੰਤ, ਮੋਤਾ ਸਿੰਘ, ਦਵਿੰਦਰ ਨੌਰਾ, ਵਰਿੰਦਰ ਪਰਹਾਰ, ਭੂਪਿੰਦਰ ਸੱਗੂ, ਕਿਰਪਾਲ ਪੂਨੀ, ਅਤੇ ਡਿਪਟੀ ਲੌਰਡ ਲੈਫਟੀਨੈਂਟ ਸਤਿੰਦਰ ਕੌਰ ਟੌਂਕ ਓ ਬੀ ਈ ਹੋਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ।

ਮਨਮੋਹਣ ਸਿੰਘ ਮਹੇੜੂ ਆਪਣਾ ਪਰਚਾ ਪੜ੍ਹਦੇ ਹੋਏ

ਤੀਜੇ ਭਾਗ ਵਿੱਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਲਈ ਸਤਿਪਾਲ ਸਿੰਘ ਡੁਲ੍ਹਕੂ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਪਰਧਾਨਗੀ ਮੰਡਲ ਵਿੱਚ ਡਿਪਟੀ ਲੌਰਡ ਲੈਫਟੀਨੈਂਟ ਸਤਿੰਦਰ ਕੌਰ ਟੌਂਕ ਓ ਬੀ ਈ, ਸ੍ਰੀਮਤੀ ਕੋਹਲੀ ਅਤੇ ਡਾਕਟਰ ਰਤਨ ਸਿੰਘ ਰੀਹਲ ਹੋਰੀਂ ਸਸ਼ੋਭਤ ਹੋਏ । ਕਵੀ ਦਰਬਾਰ ਦਾ ਅਰੰਭ ਅਤੇ ਸਮਾਪਤੀ ਦਵਿੰਦਰ ਨੌਰਾ ਦੀ ਮਧੁਰ ਅਵਾਜ਼ ਵਿੱਚ ਪੇਸ਼ ਕੀਤੀਆਂ ਗਜ਼ਲਾਂ ਨਾਲ ਹੋਈ । ਵਰਿੰਦਰ ਪਰਹਾਰ, ਮੋਤਾ ਸਿੰਘ, ਕਵੰਲਜੀਤ ਬੈਂਸ, ਤਾਰਾ ਸਿੰਘ ਤਾਰਾ, ਸੁਰਿੰਦਰ ਸਲੀਮ, ਮਹਿੰਦਰ ਸਿੰਘ ਦਿਲਬਰ, ਰਤਨ ਸਿੰਘ ਰੀਹਲ, ਸੁਰਿੰਦਰਪਾਲ, ਕੁਲਦੀਪ ਬਾਂਸਲ, ਰਜਿੰਦਰ ਸਿੰਘ ਰਾਣਾ, ਸੁਰਿੰਦਰ ਗਾਖਲ, ਸੰਤੋਖ ਸਿੰਘ ਹੇਅਰ, ਕਿਰਪਾਲ ਸਿੰਘ ਪੂਨੀ, ਮਿਹਰ ਚੰਦ ਜੱਸਲ, ਅਤੇ ਨਿਰਮਲ ਸਿੰਘ ਸੰਘਾ, ਸਤਿਪਾਲ ਸਿੰਘ ਡੁਲ੍ਹਕੂ ਹੋਰਾਂ ਨੇ ਆਪਣੀਆਂ ਕਵਿਤਾਵਾਂ ਨਾਲ ਮਹਿਫ਼ਲ ਅਨੰਦਮਈ ਬਣਾ ਦਿੱਤੀ ।

ਅੰਤ ਵਿੱਚ, ਆਏ ਹੋਏ ਸਾਰੇ ਸੱਜਣਾ ਨੇ ਮਨਮੋਹਣ ਸਿੰਘ ਮਹੇੜੂ ਵਲੋਂ ਪ੍ਰਦਾਨ ਕੀਤੇ ਹੋਏ ਪ੍ਰੀਤੀ ਭੋਜਨ ਦਾ ਅਨੰਦ ਮਾਣਿਆ ।

09/03/2014


   

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

ਅੰਤਰਰਰਾਸ਼ਟਰੀ ਪੰਜਾਬੀ ਵਿਕਾਸ ਮੰਚ (ਪੰ: ਵਿ: ਮ:) ਵਲੋਂ ਅਯੋਜਤ "ਪੰਜਾਬੀ ਭਾਸ਼ਾ ਅਤੇ ਸਭਿਆਚਾਰ" ਬਾਰੇ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ
ਸਤਿਪਾਲ ਸਿੰਘ ਡੁਲਕੂ, ਵੁਲਵਰਹੈਂਪਟਨ
ਕੁਰੂਕੁਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪ੍ਰੋਫ਼ੈਸਰ ਅਮਰਜੀਤ ਸਿੰਘ ਕਾਂਗ ਯਾਦਗਾਰੀ ਭਾਸ਼ਣ ਕਰਵਾਇਆ ਗਿਆ
ਡਾ. ਪ. ਸ. ਤੱਗੜ, ਕੁਰੂਕੁਸ਼ੇਤਰ
ਪੰਜਬੀ ਲਿਖਾਰੀ ਸਭਾ ਕੈਲਗਰੀ ਨੇ ਸਹਿਤਕ ਰੰਗ ਬਖੇਰਿਆ
ਸੁੱਖਪਾਲ ਪਰਮਾਰ, ਕਨੇਡਾ
'ਪੰਜਾਬੀ ਸਰਕਲ ਇੰਟਰਨੈਸ਼ਨਲ‘ ਵਲੋਂ ਗਾਇਕ ਬਲਵਿੰਦਰ ਸਫਰੀ ਦਾ ਸਨਮਾਨ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪਾਵਰਕੌਮ ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਸਪਲਾਈ ਦੇਵੇ ਅਤੇ ਖਪਤਕਾਰਾਂ ਨੂੰ ਮੁਆਵਜਾ ਤੁਰੰਤ ਅਦਾ ਕਰੇ - ਸੁੱਖਮਿੰਦਰਪਾਲ ਸਿੰਘ ਗਰੇਵਾਲ ਲ਼ੋਕ ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਵੱਲੋਂ ‘ਪੰਜ ਤਖਤ ਸਪੈਸ਼ਲ ਰੇਲ’ ਯਾਤਰਾ ਰਵਾਨਾ ਕਰਨ ਲਈ ਦਿੱਤੀ ਹਰੀ ਝੰਡੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ
ਪੰਜਾਬੀ ਭਵਨ ਲੁਧਿਆਣਾ ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ ਪ੍ਰਭਜੋਤ ਸੋਹੀ ਦੀ ਦੂਸਰੀ ਕਿਤਾਬ ਰੂਹ ਰਾਗ ਦਾ ਲੋਕ ਅਰਪਨ
ਜਨਮੇਜਾ ਜੋਹਲ, ਲੁਧਿਆਣਾ
ਕੋਟ ਈਸੇ ਖਾਂ ਵਿਖੇ ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ
ਵਿਵੇਕ ਕੁਮਾਰ, ਪੰਜਾਬ
ਵੀਲਾਕਿਆਰਾ ਬਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੜੀ ਸ਼ਾਨ ਨਾਲ ਕਰਵਾਇਆ ਗਿਆ ਸਭਿਆਚਾਰਕ ਪਰਿਵਾਰਕ ਮੇਲਾ
ਰਣਜੀਤ ਗਰੇਵਾਲ, ਇਟਲੀ
ਸ਼ਹੀਦ ਊਧਮ ਸਿੰਘ ਸਪੋਰਟਸ ਕ਼ਲੱਬ ਨਾਰਵੇ ਵੱਲੋ ਸਹੀਦ ਊਧਮ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਮਦਦ ਭੇਜੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ 55 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ ਸੁਨੇਹੇ” ਕੀਤਾ ਗਿਆ ਲੋਕ ਅਰਪਿਤ
ਬਲਵਿੰਦਰ ਸਿੰਘ ਚਾਹਲ, ਇਟਲੀ
ਡਾਕਟਰ ਸਾਥੀ ਲੁਧਿਆਣਵੀ ਪੰਜਾਬੀ ਸਰਕਲ ਇੰਟਰਨੈਸ਼ਨਲ ਵਲੋਂ ਸਨਮਾਨਤ
5ਆਬੀ.com ਲੰਡਨ
ਡਾ. ਰਘਬੀਰ ਸਿੰਘ ਬੈਂਸ 'ਗਵਰਨਰ ਜਨਰਲ ਕੇਅਰਿੰਗ ਕੈਨੇਡੀਅਨ ਐਵਾਰਡ' ਨਾਲ ਸਨਮਾਨਤ
ਬੀ ਸੀ ਕਨੇਡਾ
ਚਾਪਲੂਸ ਲੋਕ ਆਪਣੀਆਂ ਕੌਮਾਂ ਦਾ ਵਧੇਰੇ ਨੁਕਸਾਨ ਕਰਦੇ ਹਨ-ਸਤਨਾਮ ਸਿੰਘ ਚਾਹਲ
ਰੁਪਿੰਦਰ ਕੌਰ, ਅਮਰੀਕਾ
ਪੰਜਾਬੀ ਲਿਖਾਰੀ ਸਭਾ ਦੀ ਜਨਵਰੀ ਮਹੀਨੇ ਦੀ ਮੀਟਿੰਗ
ਸੁੱਖਪਾਲ ਪਰਮਾਰ, ਕਨੇਡਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤੱਰਤਾ
ਮਲਕੀਅਤ “ਸੁਹਲ’, ਗੁਰਦਾਸਪੁਰ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੜ੍ਹੀਆਂ ਕਹਾਣੀਆਂ ਤੇ ਹੋਈ ਭਰਪੂਰ ਚਰਚਾ ਅਤੇ ਕਈ ਹੋਰ ਮੁੱਦੇ ਵਿਚਾਰੇ ਗਏ
ਮੇਜਰ ਮਾਂਗਟ, ਕੈਨੇਡਾ
ਕਿੰਗਜ਼ਬਰੀ ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ - ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੈਰਿਸ ਵਾਲੇ ਸੰਧੂ ਭਰਾਵਾਂ ਨੇ ਕੁਲਦੀਪ ਮਾਣਕ ਜੀ ਦੇ ਪ੍ਰਵਾਰ ਦੀ ਇੱਕ ਲੱਖ 25 ਹਜ਼ਾਰ ਰੁਪਏ ਦੀ ਆਰਥਿੱਕ ਮੱਦਦ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪਿੰਡ ਮਸੀਤਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਹਿਤਕ ਸਵੇਰ ਦਾ ਅਯੋਜਿਨ ਕੀਤਾ ਗਿਆ
ਜੀਤਾ ਸਿੰਘ ਨਾਰੰਗ, ਪੰਜਾਬ
ਪ੍ਰਵਾਸੀ ਭਾਰਤੀਆਂ ਨੂੰ ਚੇਤਾਵਨੀ!
ਪੰਜਾਬ ਚ ਲੁੱਟਾ ਖੋਹਾ ਦਾ ਵੱਧ ਰਿਹਾ ਰੁਝਾਨ ਤੇ ਐਨ ਆਰ ਆਈ ਨਿਸ਼ਾਨੇ ਤੇ ਚਿੰਤਾ ਦਾ ਵਿਸ਼ਾ, ਡੈਨਮਾਰਕ ਤੋ ਵਤਨ ਫੇਰੀ ਦੋਰਾਨ ਸ੍ਰ ਜੁਗਰਾਜ ਸਿੰਘ ਤੂਰ(ਰਾਜੂ ਸੱਵਦੀ) ਇਸ ਦੇ ਹੋਏ ਸ਼ਿਕਾਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਦਾ ਭਾਰੀ ਇੱਕਠ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)