ੳਸਲੋ- ਨਾਰਵੇ ਦੇ ਪੱਛਮੀ ਖੇਤਰ ਚ ਵੱਸੇ ਨਾਰਵੇ ਦੇ ਪ੍ਰਮੁੱਖ ਸ਼ਹਿਰ
ਸਤਾਵਾਗਘਰ ਤੇਲ ਦੇ ਖੂਹਾ ਅਤੇ ਇੰਡਸਟਰੀ ਏਰੀਆ ਕਰਕੇ ਮਸ਼ਹੂਰ ਹੈ। ਪਿੱਛਲੇ
ਕੁੱਝ ਸਮੇ ਤੋ ਭਾਰਤ ਤੋ ਉੱਚ ਵਿਦਿੱਆ ਪ੍ਰਾਪਤ ਇੰਜੀਨੀਅਰ ਅਤੇ ਦੂਸਰੀਆ
ਮਕੈਨੀਕਲ ਦੇ ਖੇਤਰ ਪ੍ਰਾਪਤ ਡਿਗਰੀਆ ਵਾਲੇ ਕਾਫੀ ਭਾਰਤੀ ਆ ਕੇ ਵੱਸ ਚੁੱਕੇ
ਹਨ। ਆਪਣੇ ਵਤਨ ਤੋ ਦੂਰ ਆਪਣੇ ਧਰਮ ਫਿਰਕੇ ਦੇ ਦਿਨ ਤਿਉਹਾਰਾ ਨੂੰ ਇਹ ਲੋਕ
ਮਨਾਉਣੋ ਨਹੀ ਭੁੱਲਦੇ ਅਤੇ ਸ਼ਹਿਰ ਚ ਭਾਰਤੀ ਭਾਈਚਾਰੇ ਨੂੰ ਇੱਕ ਪਲੇਟ ਫਾਰਮ
ਤੇ ਇੱਕਠੇ ਕਰਨ ਦੇ ਮਕਸਦ ਨਾਲ ਇਹਨਾ ਨੇ ਇੱਕ ਇੰਡੀਅਨ ਸੋਸਾਇਟੀ ਆਫ
ਸਤਾਵਾਗਘਰ ਵੀ ਬਣਾਈ ਹੈ।
ਹੋਲੀ ਦਾ ਤਿਉਹਾਰ ਇਹਨਾ ਭਾਰਤੀਆ ਵੱਲੋ ਬੜੇ ਹਰਸ਼ ਉਲਾਸ ਖੁਸ਼ੀਆ ਨਾਲ
ਮਨਾਇਆ ਗਿਆ ਅਤੇ ਇੱਕ ਦੂਸਰੇ ਨੂੰ ਹੋਲੀ ਦੀਆ ਮੁਬਾਰਕਾ ਦਿੱਤੀਆ।
ਇਸ ਮੋਕੇ ਕੁੱਝ ਨਾਰਵੀਜੀਅਨ ਦੋਸਤ ਮਿੱਤਰਾ ਨੇ ਵੀ ਸਦਭਾਵਨਾ
ਵਿਖਾਉਦੇ ਹੋਏ ਆਪਣੇ ਭਾਰਤੀ ਮਿੱਤਰ ਨਰਿੰਦਰ ਸਿੰਘ ਲੋਟੇ, ਅਜੈ ਭੋਲਾ,ਲਲਿਤ
ਖੰਡੇਵਾਲ, ਰਿਸ਼ੀ ,ਕੁੰਦਨ,
ਸੋਰਵ, ਹਮਿੰਦਰਾ,
ਮਨੋਜ ਦੇਸ਼ਪਾਂਡੇ, ਕਿਰਨ,
ਪ੍ਰੇਮ ਪ੍ਰਕਾਸ਼, ਨਰਿੰਦਰ ਰਾਏ,
ਸੋਨੂੰ ਸਿੰਘ ਆਦਿ ਨਾਲ ਹੋਲੀ ਖੇਡੀ।