ਕੈਲਗਰੀ - ਪੰਜਾਬੀ ਲਿਖਾਰੀ ਸਭਾ ਵਲੋ
ਤੀਸਰਾ ਪੰਜਾਬੀ ਬੋਲਣ ਮੁਹਾਰਤ ਦਾ ਮੁਕਾਬਲਾ 19 ਅਪ੍ਰੈਲ 2014 ਨੂੰ
ਵਾਈਟਹੋਰਨ ਦੇ ਖਚਾਖਚ ਭਰੇ ਕਮਿਉਨਟੀ ਹਾਲ ਵਿੱਚ ਕਰਾਈਆ ਗਿਆ ਜਿੱਸ ਵਿੱਚ ਛੇ
ਸਾਲ ਤੋ ਲੈ ਕੇ ਬਾਰਾ ਸਾਲ ਦੇ ਬੱਚਿਆ ਨੇ ਭਾਗ ਲਿਆ ਤਿੱਨਾਂ ਗਰੂੱਪਾ ਵਿੱਚ
ਬੱਚਿਆ ਨੂੰ ਵੰਡਿਆ ਗਿਆ ਸੀ। ਛੇ ਤੋ ਅੱਠ ਸਾਲ ਦਾ ਪਹਿਲਾ ਗਰੂੱਪ, ਦੁਸਰਾ ਨੋ
ਅਤੇ ਦੱਸ ਸਾਲ, ਤੀਸਰਾ ਗਿਅਰਾ ਅਤੇ ਬਾਰਾ ਸਾਲ ਸੀ। ਤਾਲੀਆਂ ਦੀਆਂ ਗੂੰਜਾਂ
ਵਿੱਚ ਬੱਚਿਆ ਨੇ ਅਪਣੀ ਕਲਾਂ ਦੇ ਜੋਹਰ ਦਿਖਾਉਦੇ ਹੋਏ ਪ੍ਰਗਰਾਮ ਦਾ ਅਨੰਦ
ਮਾਣਿਆਂ।
ਪਰਿਵਾਰਾ ਸਮੇਤ ਆਏ ਸਾਰੇ ਸਰੋਤਿਆਂ ਨੇ ਪ੍ਰਗੋਰਾਮ ਨੂੰ ਪਸੰਦ ਕੀਤਾ।
ਪ੍ਰਰੋਗਰਾਮ ਨੂੰ ਚਾਰ ਚੰਨ ਲਾਉਣ ਲਈ ਵੈਨਕੁਵਰ ਤੋ ਅਏ ਇੰਡੋ ਕਨੇਡਿਅਨ ਦੇ
ਬਾਨੀ ‘ਤਾਰਾ ਸਿੰਘ ਹੇਅਰ’ ਦੀ ਬੇਟੀ ‘ਜਸਵੀਰ ਕੋਰ’ ਵੀ ਪੁਹੰਚੇ। ਪ੍ਰਫੈਸਰ
‘ਦਲਜਿੰਦਰ ਸਿੰਘ ਜੋਹਲ’ ਵਲੋ ਗਿੱਧੇ ਦੀ ਟੀਮ, ਜ਼ੰਗ ਭੰਗੜਾ ਕਲੰਬ ਵਲੋ
ਭੰਗੜੇ ਦੀਆ ਟੀਮਾਂ ਨੇ ਵੀ ਜੋਹਰ ਦਿਖਾਏ। ਮਾਸਟਰ ਭਜਨ ਸਿੰਘ ਕਿਤਾਬਾ ਦਾ
ਸਟਾਲ ਵੀ ਲਾਈਆ। ਲਿਖਾਰੀ ਸਭਾ ਦੀ ਅਣਥੱਕ ਮਿਹਨਤ ਦਾ ਸੱਦਕਾ ਅਤੇ ਕੈਲਗਰੀ
ਨਿਵਾਸੀਆਂ ਦੇ ਸਹਿਯੋਗ ਨਾਲ ਇੱਹ ਪ੍ਰਗਰਾਮ ਕਾਮਯਾਬ ਰਿਹਾ। ਤ੍ਰਲੋਚਨ ਸੈਂਬੀ
ਅਤੇ ਮਹਿੰਦਰਪਾਲ ,ਐਸ ਪਾਲ ਨੇ ਰਜਿਸਟ੍ਰੇਸ਼ਨ ਦਾ ਕੰਮ ਕੀਤਾ, ਬਲਵੀਰ ਗੋਰਾ,
ਦੇਵਿੰਦਰ ਮਲਹਾਂਸ ਨੇ ਚਾਂਹ ਸਨੈਕਸ ਦੀ ਜੁਮੇਵਾਰੀ ਨਿਭਾਈ, ਅਵਿਰੰਦਰ ਨੂਰ ਨੇ
ਸਾਊਡ, ਰਣਜੀਤ ਲਾਡੀ ਅਤੇ ਬਲਜਿੰਦਰ ਸੰਘਾ ਫੋਟੋਗ੍ਰਾਫੀ ਕੀਤ ਜੋਗਿੰਦਰ ਸੰਘਾ
ਜੱਜ ਕੋਡੀਨੇਟਰ ਰਹੇ ਬਾਕੀ ਅਗਜੈਕਟਿਵ ਦੇ ਮੈਬਰਾ ਵਲੋ ਹਾਲ ਦੀ ਡੈਕੋਰੇਸ਼ਨ
ਅਤੇ ਹੋਰਨਾ ਕੰਮਾਂ ਵਿੱਚ ਮਦੱਦ ਕੀਤੀ।
ਪ੍ਰੋਗਰਾਮ ਵਿੱਚ ਜੱਜਾਂ ਦੀ ਸੇਵਾ ‘ਰਿਸ਼ੀ ਨਾਗਰ,ਕਿਰਨਜੋਤ ਸਿੰਘ, ਜਸਵੀਰ
ਕੋਰ, ਚੰਦਂ ਸਿੰਘ ਸਦਿਉੜਾ, ਗੁਰਬਚਨ ਬਰਾੜ, ਗੁਰਮੀਤ ਕੋਰ ਸਰਪਾਲ ਨੇ ਨਿਭਾਈ।
ਪਹਿਲੇ ਗਰੂੱਪ ਵਿੱਚ ਜੇਤੂ ਰਹੇ ‘ਸਫਲ’ ਨੇ ਪਹਿਲਾ ਸਥਾਨ, ‘ਸਾਗਰ ਸਿੰਘ’
ਦੁਸਰਾ ਅਤੇ ‘ਸਿਨਰਨ ਸਿੱਧੂ’ ਨੇ ਤੀਸਰਾ ਸਥਾਨ ਲਿਆ। ਦੁਸਰੇ ਗਰੂੱਪ ਵਿੱਚ
‘ਪ੍ਰਭਲੀਨ ਗਰੇਵਾਲ’ ਪਹਿਲਾ ‘ਇਬਾਦਤ ਕੋਰ’ ਦੁਸਰਾ ਅਤੇ ‘ਨਵਰੀਤ ਕੋਰ ਢਿੱਲੋ’
ਨੇ ਤੀਸਰਾ ਸਥਾਨ ਲਿਆ ਅਖੀਰਲਾ ਗਰੂਪ ਜੋ ਕੀ ਗਿਆਰਾ ਅਤੇ ਬਾਰਾ ਸਾਲ ਦਾ ਸੀ
‘ਯੁਵਰਾਜ ਸਿੰਘ’ ਪਹਿਲਾ, ‘ਹਰਲੀਨ ਕੋਰ ਗਰੇਵਾਲ’ ਦੁਸਰਾ ਅਤੇ ‘ਸਿਮਰਨਪ੍ਰੀਤ
ਸਿੰਘ’ ਨੇ ਤੀਸਰਾ ਸਥਾਨ ਲਿਆ ਪ੍ਰਧਾਨ ‘ਹਰੀਪਾਲ’ ਵਲੋ ਸਾਰੇ ਅਏ ਹੋਏ ਮਾਪੇਆਂ
ਦਾ ਧੰਨਵਾਦ ਕੀਤਾ ਸਾਰੇ ਜਿਨੇ ਵੀ ਬੱਚਿਆ ਨੇ ਭਾਗ ਲਿਆ ਸਾਰੇਆ ਨੂੰ ਜੇਤੂ
ਕਿਹਾ ਅਗੇ ਵਾਸਤੇ ਵੀ ਭਰਮਾ ਹੁੰਗਾਰਾ ਦੇਣ ਦੀ ਬੇਨਤੀ ਕੀਤੀ ਸਟੇਜ ਸਕੱਰ
ਸੁੱਖਪਾਲ ਪਰਮਾਰ ਸਾਰੇ ਮੀਡਿਏ ਦਾ ਅਤੇ ਸਪ਼ੋਸਰਾ ਦਾ ਧੰਨਵਾਦ ਕਰਦੇਆ ਹੋਈਆ
ਪ੍ਰਰੋਗਰਾਮ ਨੂੰ ਸਮਾਪਤੀ ਵੱਲ ਲੈ ਗਿਆ ਪੰਜਾਬੀ ਲਿਖਾਰੀ ਸਭਾ ਦਾ ਮੁੱਖ
ਉਦੇਸ਼ ‘ਆਣ ਵਾਲੀ ਪੀੜੀ ਨੂੰ ਪੰਜਾਬੀ ਮਾਂ ਬੋਲੀ,ਸਭਿਆਚਾਰ ਨਾਲ ਜੋੜਨ ਦਾ
ਯਤਨ ਹੈ’ ਅਤੇ 31 ਮਈ ਨੂੰ ਹੋਣ ਵਾਲੇ ਸਲਾਨਾਂ ਪ੍ਰਗੋਰਾਮ ਦੀ ਵੀ ਯਾਣਕਾਰੀ
ਦਿੱਤੀ ਜਿੱਸ ਵਿੱਚ ਵੈਨਕੁਵਰ ‘ਲੇਖਕ ਮੋਹਣ ਸਿੰਘ ਗਿੱਲ’ਨੂੰ ਇਕੱਬਾਲ ਅਰਪਣ
ਅਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਜਿੱਸ ਵਿੱਚ ਇੱਕ ਹਜਾਰ ਡਾਲਰ ਦੀ ਨਗਦ
ਰਾਸ਼ੀ ਅਤੇ ਪਲੈਕ ਦਿੱਤੀ ਜਾਦੀ ਹੈ।
ਲਿਖਾਰੀ ਸਭਾ ਦੀ ਮਈ ਮਹੀਨੇ ਇੱਤਰਤਾ 17 ਮਈ ਨੂੰ ਕੋਸੋ ਦੇ ਦਫਤਰ ਵਿੱਚ
ਹੋਵੇਗੀ ਪ੍ਰਗਰਾਮ ਸਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਸਭਾ ਦੇ ਪ੍ਰਧਾਨ
ਹਰੀਪਾਲ 403-714-4816 ਤੇ ਜਾ ਫਿਰ ਜਨਰਲ ਸਕੱਤਰ ਸੁੱਖਪਾਲ ਪਰਮਾਰ ਨਾਲ
403-830-2374 ਸਪੱਰਕ ਕਰ ਸਕਦੇ ਹੋ।