ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਲੰਡਨ ਵਿਖੇ “ਗੁਮਨਾਮ ਸਿਪਾਹੀ” ਪੁਸਤਕ ਰੀਲੀਜ਼ ਕੀਤੀ ਗਈ
ਐੱਸ ਬਲਵੰਤ, ਲੰਡਨ

ਪਿਛਲੇ ਦਿਨੀ ਸਾਊਥਾਲ, ਵਿਖੇ ਅਦਾਰਾ ਸ਼ਬਦ ਦੇ ਸਾਲਾਨਾ ਫੰਕਸ਼ਨ ਸਮੇਂ “ਗੁਮਨਾਮ ਸਿਪਾਹੀ” ਪੁਸਤਕ ਰੀਲੀਜ਼ ਕੀਤੀ ਗਈ। ਇਸ ਫੰਕਸ਼ਨ ਵਿਚ ਇੰਗਲੈਂਡ ਦੀਆਂ ਸਾਹਿਤਕ ਸ਼ਖਸੀਅਤਾਂ ਨੇ ਹਿੱਸਾ ਲਿਆ। ਇਹ ਪੁਸਤਕ ਅੰਗਰੇਜ਼ੀ ਗੁਲਾਮੀ ਦੇ ਅਹਿਸਾਸ, ਗੋਰੇ ਤਸ਼ੱਦਦ ਕਾਰਨ ਭਾਰਤੀ ਮਨਾਂ ‘ਚ ਗਹਿਰਾਉਂਦ ਗੁੱਸ ਦੇ ਅਹਿਸਾਸ, ਮੁੱਦਿਆਂ ‘ਤੇ ਸਹਿਮਤਾ, ਲੋਕਾਂ ਦੀ ਆਪਸੀ ਭਾਈਚਾਰਕ ਸਾਂਝ, ਤੇ ਬਲਦੀ ਮਿਸ਼ਾਲ ਨੂੰ ਅੱਗੇ ਲੈ ਕੇ ਤੁਰਨ ਦੀ ਤਾਂਘ ਤੇ ਹੋਰ ਮੁੱਦਿਆਂ ਬਾਰੇ ਜ਼ਿਕਰ ਕਰਦਿਆਂ, ਤੇ ਇਸ ਗੁਲਾਮੀ ਨੂੰ ਗਲੋਂ ਲਾਹੁਣ ਖਾਤਿਰ ਆਪਣੀਆਂ ਜੁਆਨੀਆਂ ਗਾਲ੍ਹਣ ਤੇ ਅੰਗਰੇਜ਼ੀ ਜੇਲ੍ਹ ‘ਚ ਸੜਨ ਵਾਲੇ ਲੋਕਾਂ ‘ਚੋਂ ਸਿਰਫ ਇਕ ਦੀ ਹੀ ਦੇਸ਼ ਪ੍ਰੇਮ ਗਾਥਾ ਨਹੀਂ ਸੀ ਸਗੋਂ ਇਹ ਸਮੁੱਚੇ ਇਨਕਲਾਬ ‘ਚ ਮਨੁੱਖੀ ਜਜ਼ਬਿਆਂ ਤੇ ਉਨ੍ਹਾਂ ਨੂੰ ਹਾਕਮੀ ਜਬਰ ਨਾਲ ਕੁਚਲਣ ਦੀ ਹਰ ਨਾਕਾਮ ਕੋਸਿ਼ਸ਼ ਦਾ ਸਫਰ ਕਰਾਉਂਦੀ ਤੁਰਦੀ ਹੈ । ਸਗੋਂ ਇਹ ਇਕ ਇਨਕਲਾਬੀ ਦੀ ਜੀੱਵਨੀ ਸਾਰੇ ਇਨਕਲਾਬੀਆਂ ਤੇ ਉਨ੍ਹਾਂ ਮਗਰੋਂ ਤੇ ਉਨ੍ਹਾਂ ਦੇ ਜੀਉਂਦੇ ਜੀਅ ਉਨ੍ਹਾਂ ਨਾ਼ ਖੁਦ ਤੇ ਪਰਿਵਾਰਾਂ ਪ੍ਰਤੀ ਸਰਕਾਰੀ ਵਿਹਾਰ ਦੀ ਕਰੂਰਤਾ ‘ਤੇ ਵੀ ਝਾਤ ਪੁਆਉਂਦੀ ਹੈ...!

“ਭਾਵੇਂ ਇਹ ਇਤਿਹਾਸਿਕ ਪੁਸਤਕ ਉਸ ਇਕ ਬੰਦੇ ‘ਤੇ ਆਧਾਰਤ ਹੈ, ਜਿਸ ਨੂੰ ਮਾਸਟਰ ਕਾਬੁਲ ਸਿੰਘ “ਗੋਬਿੰਦਪੁਰੀ” ਦੇ ਨਾਂਅ ਨਾਲ ਜਾਣਿਆ ਜਾਂਦਾ, ਪਰ ਇਸ ਨੂੰ ਪੜ੍ਹਨ ਉਪ੍ਰੰਤ ਐਸਾ ਅਹਿਸਾਸ ਹੋਇਆ ਜਿਵੇਂ ਅਜਿਹਾ ਕੁਝ ਹਰੇਕ ਉਸ ਆਜ਼ਾਦੀ-ਘੁਲਾਟੀਏ ਨਾਲ ਵਾਪਰਿਆ ਹੋਣਾ ਜੋ ਆਜਾ਼ਦੀ ਮਿਲਣ ਉਪ੍ਰੰਤ ਆਜ਼ਾਦ ਭਾਰਤ ‘ਚ ਸਾਹ ਲੈਣ ਲਈ ਤੱਤਪਰ ਸੀ। ਮਾਸਟਰ “ਗੋਬਿੰਦਪੁਰੀ” ਨਾਂਅ ਦੇ ਇਸ ਨੌਜੁਆਨ ਨੇ ਆਪਣੀ ਜ਼ਿੰਦਗੀ ਦੇ ਬੇਹਤਰੀਨ ਵੀਹ ਵਰ੍ਹੇ ਜੇਲ੍ਹ ‘ਚ ਹੰਢਾਏ, ਸਰੀਰ ਢਕਣ ਲਈ ਜੇਲ੍ਹ ‘ਚ ਟਾਟ-ਬੋਰੀ ਦੇ ਬਣੇ ਕੱਪੜੇ ਜ਼ਬਰਦਸਤੀ ਪਾਏ, ਤੇ ਕੈਦੀਆਂ ਨਾਲ ਹੁੰਦੇ ਜਬਰਨ ਵਿਹਾਰ ਦੀ ਵਿਰੋਧਤਾਂ ਵਜੋਂ ਤੀਹ ਬੈਂਤਾਂ ਦੀ ਸਜ਼ਾ ਲੁਅਈ (ਕਿਹਾ ਜਾਂਦਾ ਕਿ ਇਸ ਬੈਂਤ ਦੀ ਇੰਨੀ ਜ਼ਬਰਦਸਤ ਮਾਰ ਹੁੰਦੀ ਸੀ ਕਿ ਆਮ ਆਦਮੀ ਇਕ-ਦੋ ਖਾਣ ਪਿਛੋਂ ਹੀ ਡਿੱਗ ਪੈਂਦਾ ਸੀ), ਜੇਲ੍ਹ ਦੇ ਐਸੇ ਕਮਰੇ ‘ਚ ਵੀ ਦਿਨ ਕੱਟੇ, ਜਿਸ ‘ਚ ਨਾ ਸਿੱਧੀਆਂ ਲੱਤਾਂ ਪਸਾਰ ਹੁੰਦੀਆਂ ਸਨ ਤੇ ਨਾ ਸਿੱਧਾ ਖੜ੍ਹ ਹੁੰਦਾ ਸੀ, ਸ਼ਹੀਦ ਭਗਤ ਸਿੰਘ ਦੇ ਹੱਕ ‘ਚ ਭੁੱਖਹੜਤਾਲਵੀ ਕੀਤੀ, ਤੇ ਨਾਲ ਹੀ ਉਸ ਨੂੰ ਜੇਹਲੋਂ ਫਰਾਰ ਹੋ ਜਾਣ ਲਈ ਵੀ ਪਰੇਰਿਆ, ਤਾਂਕਿ ਉਹ ਜ਼ਿੰਦਾ ਰਹਿ ਆਪਣੀ ਕੁਰਬਾਨੀ ਰਾਹੀਂ ਹੋਰ ਵੱਡਾ ਯੋਗਦਾਨ ਪਾ ਸਕੇ, ਤੇ ਇਸ ਕੰਮ ਲਈ ਡਾਕ ੂਝੰਡੇ ਗੁੱਜਰ ਦੀ ਵੀ ਮਦਦ ਲੈ ਜੇਲ੍ਹ ‘ਚ ਲੋਹਾ ਕੱਟਣ ਵਾਲੀ ਆਰੀ ਤੇ ਪਿਸਤੌਲ ਵੀ ਮੰਗਾਏ (ਭਾਵੇਂ ਸ਼ਹੀਦ ਭਗਤ ਸਿੰਘ ਇਸ ਲਈ ਮਗਰੋਂ ਨਾ ਮੰਨੇ ਕਿਉਂਕਿ ਉਹ ਸਮਝਦੇ ਤੇ ਮਹਿਸੂਸ ਕਰਦੇ ਸਨ ਕਿ ਇਸ ਤਰ੍ਹਾਂ ਕਰਨਾ ਉਨ੍ਹਾਂ ਦੋਸਤਾਂ ਨਾਲ ਧੋਖਾ ਹੋਵੇਗਾ, ਜਿਨ੍ਹਾਂ ਨਾਲ ਵਾਅਦਾ ਕਰਕੇ ਇਹ ਕੰਮ ਸਹੇੜਿਆ, ਕਿਉਂਕਿ ਗੈਰ-ਪੰਜਾਬੀ ਦੋਸਤ ਸਮਝਣਗੇ ਕਿ ਉਹ ਗੈਰ-ਪੰਜਾਬੀ ਹੋਣ ਕਰਕੇ ਜੇਲ੍ਹ ‘ਚ ਹੀ ਰਹਿ ਗਏ ਤੇ ਪੰਜਾਬੀਆਂ ਨੇ ਪੰਜਾਬੀ ਨੂੰ ਛੁੜਵਾ ਲਿਆ ।

“ਸਾਰੀ ਕਿਤਾਬ ਪੜ੍ਹਨ ਤੇ ਇਹ ਮਹਿਸੂਸ ਹੋਇਆ ਕਿ ਆਜ਼ਾਦ ਭਾਰਤ ਦੀ ਹਕੂਮਤ ਹਾਸਿਲ ਕਰਦਿਆਂ ਹੀ ਉਸ ਵੇਲੇ ਦੀ ਹਾਕਮ ਜੁੰਡਲੀ ਨੇ ਕੁਰਸੀਆਂ ਨੂੰ ਕਿਵੇਂ ਜੱਫਾ ਪਾਇਆ ਤੇ ਜੀਊਂਦੇ ਇਨਕਲਾਬੀਆਂ ਨੂੰ ਸਤਿਕਾਰਤ ਕਰਨ ਦੀ ਥਾਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਵੇਂ ਗੁੱਠੇ ਲਇਆ…! “ਇਕ ਪੜ੍ਹਨ ਤੇ ਸਾਂਭਣ ਯੋਗ ਕਿਤਾਬ ਹੈ।”
ਜੋਗਿੰਦਰ ਸਿੰਘ ਕੈਰੋਂ (ਸੰਪਾਦਕ ਸਿ਼ਲਾਲੇਖ)

ਇਸ ਪੁਸਤਕ ਦਾ ਸੰਪਾਦਕ :

ਐੱਸ ਬਲਵੰਤ, ਸਾਹਿਤਿਕ, ਪੱਤਰਕਾਰੀ ਤੇ ਪ੍ਰਕਾਸ਼ਨ ਦੇ ਹਲਕਿਆਂ ਵਿਚ ਇਕ ਜਾਣਿਆਂ ਪਹਿਚਾਣਿਆਂ ਨਾਂਅ ਹੈ । ਸੰਸਾਰ ਭਰ ਅਤੇ ਭਾਰਤ ਦੇਸ ਦੇ ਕਈ ਵਾਰੀ ਭ੍ਰਮਣ ਕਰਦਿਆਂ, ਉਸ ਦੀ ਸ਼ਮੂਲੀਅਤ, ਇਨ੍ਹਾਂ ਹੀ ਸਰੋਕਾਰਾਂ ਨਾਲ ਸੰਬੰਧਤ ਰਹੀ ਹੈ। ਵੱਖ ਵੱਖ ਵਿਸਿ਼ਆਂ ਉਪਰ ਟਿੱਪਣੀ ਕਰਦਿਆਂ ਉਹ ਸਰੋਤਿਆਂ ਜਾਂ ਆਪਣੀ ਕਲਮ ਰਾਹੀਂ ਉਕਰੇ ਸ਼ਬਦਾਂ ‘ਚ ਹਮੇਸ਼ਾਂ ਆਪਣੀ ਸੋਚ ਦੀ ਛ਼ਾਪ ਛਡਦਿਆਂ ਵਿਅੰਗਾਤਮਕ ਚੋਭ ਕਰਦਿਆਂ ਆਪਣਾ ਪੱਖ ਪੇਸ਼ ਕਰਨ ਦੀ ਇਕ ਖਾਸ ਮੁਹਾਰਤ ਰੱਖਦਾ ਹੈ।

ਪ੍ਰਕਾਸ਼ਨ ਜਗਤ ‘ਚ ਉਸ ਦੀ ਵਿਲੱਖਣਤਾ ਇਹ ਵੀ ਰਹੀ ਹੈ ਕਿ ਉਹ ਬਹੁਤ ਸਾਰੇ ਅਣਛੁਹੇ ਵਿਸਿ਼ਆਂ ‘ਚ ਕਈ ਵਿਦਵਾਨਾਂ ਨੂੰ ਮੁਹਰੇ ਲਗਾ ਸੰਸਾਰ ‘ਚ ਇਲਮ ਦੇ ਸਰਮਾਏ ਨੂੰ ਹੋਰ ਪ੍ਰਫੁਲੱਤ ਕਰਨ ‘ਚ ਨਤੀਜਤਨ ਵਾਧਾ ਕਰਨ ਦਾ ਯੋਗਦਾਨ ਪਾਉਂਦਾ ਰਿਹਾ, ਤੇ ਬੇਸ਼ੁਮਾਰ ਵਿਸਿ਼ਆਂ ਤੇ ਵਿਦਵਾਨਾਂ ਦੀ ਕਲਮ ਚਲਵਾਉਣ ‘ਚ ਅੱਖਾਂ ਖੋਲ੍ਹ ਨਤੀਜੇ ਦਿਖਾਉਂਦਿਆਂ ਪ੍ਰਮਾਣ ਦੇ ਚੁਕਾ ਹੈ। ਇਸੇ ਲੜੀ ‘ਚ ਉਹ ਸਮਾਜਕ, ਸਾਹਿਤਿਕ ਤੇ ਪ੍ਰਕਾਸ਼ਨ ਨਾਲ ਸੰਬੰਧਤ ਅਦਾਰਿਆਂ ‘ਚ ਮੋਢੀ ਦੇ ਤੌਰ ਤੇ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ। ਪ੍ਰਕਾਸ਼ਕਾਂ ਦੀ ਸਿਰਮੌਰ ਸੰਸਥਾ “ਦੀ ਫੈਡਰੇਸ਼ਨ ਆਫ ਇੰਡੀਅਨ ਪਬਲਿਸ਼ਰਜ਼” ‘ਚ ਵੱਖੋ-ਵੱਖ ਅਹੁਦਿਆਂ ‘ਤੇ ਆਪਣੀ ਜਿ਼ਮੇਵਾਰੀ ਨਿਭਾਉਂਦਿਆਂ ਇਸ ਸੰਸਥਾ ਦੀ ਪ੍ਰਧਾਨਗੀ ਦਾ ਭਾਰ ਵੀ ਕਈ ਅਰਸਾ ਨਿਭਾ ਚੁਕਾ ਹੈ। ਇਹ ਸੰਸਥਾ ਸੰਸਾਰ ਦਾ ਸਭ ਤੋਂ ਵੱਡਾ ਅਦਾਰਾ “ਇੰਟਰਨੈਸ਼ਨਲ ਪਬਲਿਸ਼ਜ਼ ਐਸੋਸੀਏਸ਼ਨ”, ਜੀਨੇਵਾ ਦਾ ਏਸ਼ੀਅਨ ਭਾਈਵਾਲ ਵੀ ਹੈ, ਤੇ ਖਾਸ ਗੱਲ ਇਹ ਕਿ ਇਸ ਸੰਸਥਾ ਦਾ ਮੈਂਬਰ ਕੋਈ ਵਿਅਕਤੀ ਨਾ ਹੋਕੇ ਇਕ ਦੇਸ਼ ਦੀ ਉੱਚ ਤੇ ਪ੍ਰਤੀਨਿਧ ਸੰਸਥਾ ਤੇ ਜਿਸਨੂੰ ਆਪਣੀ ਸਰਕਾਰੀ ਮਾਨਤਾ ਵੀ ਹਾਸਿਲ ਹੋਵੇ, ਹੀ ਬਣ ਸਕਦੀ ਹੈ ਤੇ “ਫੈਡਰਸ਼ਨ” ਦਾ ਪ੍ਰਧਾਨ ਹੀ ਇਸ ਸੰਸਥਾ ਦੀ ਜਨਰਲ ਬਾਡੀ ਦਾ ਮੈਂਬਰ ਹੋ ਸਕਦਾ ਹੈ। ਇਸ ਨਾਤੇ ਐੱਸ ਬਲਵੰਤ ਨੂੰ ਸੌਪੁਰਣ ਇੰਡੀਆ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਹਾਸਿਲ ਰਿਹਾ। “ਏਸ਼ੀਅਨ ਐਸੋਸਇੇਸ਼ਨ ਆਫ ਸਕਾਲਰਲੀ ਪਬਲਿਸ਼ਰਜ਼” ਦਾ ਵਾਈਸ ਪ੍ਰੈਜ਼ੀਡੈਂਟ ਰਹਿਣ ਦਾ ਮਾਣ ਵੀ ਐੱਸ ਬਲਵੰਤ ਨੂੰ ਪ੍ਰਾਪਤ ਰਿਹਾ । ਹੋਰ ਵੀ ਬਹੁਤ ਸਾਰੀਆਂ ਸਭਿਆਚਾਰਕ, ਸਮਾਜਿਕ ਤੇ ਸਾਹਿਤਿਕ ਸੰਸਥਾਵਾਂ ਦੀਆਂ ੳੁੱਚ ਪਦਵੀਆਂ ਤੇ ਰਹਿ ਜਿ਼ੰਮੇਦਾਰੀਆਂ ਨਿਭਾੳੇਣ ਦਾ ਮਾਣ ਹਾਸਿਲ ਰਿਹਾ।

ਉਹ ਭਾਰਤ ਸਰਕਾਰ ਦੀ ਸੰਸਥਾ “ਦੀ ਕੈਮੀਕਲ ਐਂਡ ਅਲਾਈਡ ਪ੍ਰੋਡਕਟਸ ਐਕਸਪੋਰਟ ਪਰੋਮੋਸ਼ਨ ਕੌਂਸਿਲ (ਬੁਕਸ ਪੈਨਲ) ਗੌਰਮੈਂਟ ਆਫ ਇੰਡੀਆ, ਨਵੀਂ ਦਿੱਲੀ, ਦਾ ਵਾਈਸ ਚੇਅਰਮੈਨ ਵੀ ਰਿਹਾ। ਉਸ ਵਲੋਂ ਸਥਾਪਤ ਪ੍ਰਕਾਸ਼ਨ ਕੰਪਨੀ, ਮੁੱਖ ਤੌਰ ਤੇ ਅੰਗ੍ਰੇਜ਼ੀ, ਪ੍ਰਕਾਸ਼ਨ ਵਜੋਂ ਸੰਸਾਰ ਭਰ ‘ਚ ਪ੍ਰਸਿੱਧ ਰਹੀ ਪਰ ਇਸ ਦੇ ਨਾਲ ਨਾਲ ਉਹ ਸੰਸਕ੍ਰਿਤ, ਹਿੰਦੀ ਤੇ ਪੰਜਾਬੀ ਭਾਸ਼ਾਵਾਂ ‘ਚ ਵੀ ਪੁਸਤਕਾਂ ਪ੍ਰਕਾਸਿ਼ਤ ਕਰਦਾ ਰਿਹਾ। ਉਸ ਦੇ ਪ੍ਰਕਾਸ਼ਨ ਘਰ ਦੀ ਪਹਿਚਾਣ “ਏ ਪਬਲਿਸਿ਼ੰਗ ਹਾਊਸ ਨੋਅਨ ਫਾਰ ਅਕੈਡਮਿਕ ਐਕਸੀਲੈਂਸ ਐਂਡ ਕੰਟੈਂਪੋਰੇਰੀ ਅਵੇਅਰਨੈਸ” ਵਜੋਂ ਕੀਤੀ ਜਾਂਦੀ ਰਹੀ।

ਐੱਸ ਬਲਵੰਤ ਨੂੰ ਬਹੁਤ ਸਾਰੇ ਦੇਸ਼ਾਂ ਦੀਆਂ ਸਭਿਆਚਾਰਕ, ਸਾਹਿਤਿਕ ਤੇ ਪ੍ਰਕਾਸ਼ਨ ਨਾਲ ਸੰਬੰਧਤ ਪ੍ਰਤੀਨਿਧ ਸੰਸਥਾਵਾਂ ਵਲੋਂ ਵੀ ਸਨਮਾਨਿਤ ਕੀਤਾ ਗਿਆ। ਕੈਨੇਡਾ, ਇੰਗਲੈਂਡ ਤੇ ਹੋਰ ਯੂਰਪ ਦੀਆਂ ਸੰਸਥਾਵਾਂ ਤੋਂ ਬਿਨਾਂ, ਦਿੱਲੀ ਸਰਕਾਰ ਵਲੋਂ ਸਾਲ (1996-97) ਦਾ ਬੈਸਟ ਸਟੋਰੀ ਰਾਈਟਰ, ਦੀ ਫੈਡਰੇਸ਼ਨ ਆਫ ਇੰਡੀਅਨ ਪਬਲਿਸ਼ਰਜ਼ ਵਲੋਂ ਐਜ਼ ਬੈਸਟ ਪਬਲਿਸ਼ਰਜ਼ ਐਂਡ ਕੰਟਰੀਬਿਊਸ਼ਨਜ ਟੂਵਾਰਡਸ ਪ੍ਰੋਮੋਸ਼ਨਜ਼ ਆਫ ਰੀਡਿੰਗ ਹੈਬਿਟਜ (2001) ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ । ਐੱਸ ਬਲਵੰਤ ਦੀ “ਪੰਜਾਬੀ ਟ੍ਰਿਬਿਊਨ” ਦੇ ਐਤਵਾਰ ਐਡੀਸ਼ਨ ‘ਚ ਲਗਾਤਾਰ ਕਈ ਸਾਲ ਪ੍ਰਕਾਸਿ਼ਤ ਹੁੰਦੀ “ਦਿੱਲੀ ਡਾਇਰੀ” ਹਮੇਸ਼ਾਂ ਚਰਚਾ ਦਾ ਵਿਸ਼ਾ ਹੋਣ ਦੇ ਨਾਲ ਨਾਲ ਉਸਦਾ “ਦੈਨਿਕ ਭਾਸਕਰ” ‘ਚ ਵਰਲਡ ਟੂਰਿਜ਼ਮ ਬਾਰੇ ਪ੍ਰਕਾਸਿ਼ਤ ਕਾਲਮ ਵੀ ਕਈ ਸਾਲ ਸਰਾਹਿਆ ਤਕ ਪਸੰਦ ਕੀਤਾ ਜਾਂਦਾ ਰਿਹਾ। ਉਹ ਪੰਜਾਬੀ ਅਕਾਦਮੀ ਦਿੱਲੀ ਦੀ ਗਵਰਨਿੰਗ ਕਾਊਂਸਿਲ ਦਾ ਕਾਫੀ ਸਾਲਾਂ ਤੀਕ ਮੈਂਬਰ ਰਿਹਾ।

ਐੱਸ ਬਲਵੰਤ ਦੁਆਰਾ ਲਿਖਤ ਯਾ ਸੰਪਾਦਤ ਪੁਸਤਕਾਂ ਦੀ ਇਕ ਲੰਬੀ ਸੂਚੀ ਹੈ ਪਰ ਉਨ੍ਹਾਂ ਵਿਚੋਂ ਕੁਝ ਕੁ ਅਹਿਮ ਦੇ ਨਾਂਅ ਲੈਣੇ ਹੋਣ ਤਾਂ :

ਅੰਗ੍ਰੇਜ਼ੀ :
“ਐਨ ਇਨਸਾਕਲੋਪੀਡੀਆ ਆਫ ਪੰਜਾਬੀ ਕਲਚਰ ਐਂਡ ਹਿਸਟਰੀ”, ਇਸ ਪੁਸਤਕ ਵਿਚ ਪੰਜਾਬੀ ਕਲਚਰ ਨਾਲ ਸੰਬੰਧਤ ਕਰੀਬ ਤਿੰਨ ਹਜ਼ਾਰ ਸ਼ਬਦਾਂ ਦੇ ਅਰਥਾਂ ਨੂੰ ਅੰਗ੍ਰੇਜ਼ੀ ਭਾਸ਼ਾ ਵਿਚ ਪ੍ਰਸਤੁਤ ਕੀਤਾ ਗਿਆ ਹੈ, ਇਸ ਦੇ ਨਾਲ ਹੀ ਪੰਜਾਬ ਥਰੂ ਦੀ ਏਜਜ਼, ਲੰਬੀ ਬਿਬਲਿਉਗਰਾਫੀ, ਅਹਿਮ ਡੇਟਸ ਆਫ ਈਵੈਂਟਸ, ਤੇ ਇੰਡੈਕਸ ਸ਼ਮਿਲ ਕੀਤਾ ਗਿਆ ਹੈ;

“ਇੰਗਲਿਸ਼-ਪੰਜਾਬੀ (ਰੋਮਨ ਸਕਰਿਪਟ)-ਗੁਰਮੁਖੀ-ਡਿਕਸ਼ਨਰੀ”, ਇਸ ਪੁਸਤਕ ਵਿਚ ਅੰਗ੍ਰੇਜੀ ਦੇ ਅਹਿਮ ਸ਼ਬਦਾਂ ਦੀ ਚੋਣ ਕਰਕੇ ਉਨ੍ਹਾਂ ਦੇ ਪੰਜਾਬੀ ਅਰਥਾਂ ਨੂੰ ਰੋਮਨ ਤੇ ਬਾਅਦ ‘ਚ ਗੁਰਮੁਖੀ ਲਿਪੀ ‘ਚ ਪ੍ਰਸਤੁਤ ਕੀਤਾ ਗਿਆ ਹੈ;
“ਲਵ-ਡਾਇਲਾਗ : ਸੀਲੈਕਸ਼ਨਜ਼ ਫਰੋਮ ਹੀਰ ਵਾਰਿਸ” ਇਸ ਪੁਸਤਕ ਵਿਚ ਐੱਸ ਬਲਵੰਤ ਨੇ ਹੀਰ ਵਾਰਿਸ ‘ਚੋਂ ਚੋਣਵਾਂ ਗੁਰਮੁਖੀ ਟੈਕਸਟ, ਤੇ ਉਸ ਨੂੰ ਦੇਵਨਾਗਰੀ ਤੇ ਰੋਮਨ ਸਕ੍ਰਿਪਟਾਂ ‘ਚ ਸ਼ਾਮਲ ਕੀਤਾ ਹੈ;

ਪੰਜਾਬੀ ਤੇ ਹਿੰਦੀ :
“ਮਹਾਨਗਰ”, ਤੇ“ਇਕ ਮਰੀਅਮ ਹੋਰ…!”, ਐਸ ਬਲਵੰਤ ਦੀਆਂ ਲਿਖੀਆਂ ਇਨ੍ਹਾਂ ਪੁਸਤਕਾਂ‘ਚ ਸ਼ਾਮਲ ਕਹਾਣੀਆਂ ਨੇ ਪੰਜਾਬੀ ਗਲਪ ‘ਚ ਵਿਸ਼ੇ ਦੀ ਚੋਣ ਤੇ ਉਸ ਦੀ ਪ੍ਰਸਤੁਤੀ ਬਾਰੇ ਇਕ ਅਹਿਮ ਬਹਿਸ ਛੇੜ ਕੇ ਪੰਜਾਬੀ ਕਹਾਣੀ ਦੇ ਇਕ ਪਰਦੇ ਪਿੱਛੇ ਛੁਪੇ ਸੱਚ ਨੂੰ ਮੁਹਰੇ ਲਿਆ ਕੇ ਨਵੀਂ ਬਿਰਤਾਂਤਕ ਰਵਾਇਤ ਨੂੰ ਅਗਲੀ ਪੌੜੀ ਚੜ੍ਹਨ ਲਈ ਰਾਹ ਖੋਲ੍ਹੇ । ਐੱਸ ਬਲਵੰਤ ਦੀਆਂ ਕਹਾਣੀਆਂ ਦੇ ਵਿਸਿ਼ਆਂ ਨੂੰ ਲੈ ਕੇ ਇਕ ਨਵੀਂ ਬਹਿਸ ਦਾ ਆਰੰਭ ਹੀ ਨਹੀਂ ਹੋਇਆ ਸਗੋਂ ਕਈ ਲੇਖਕਾਂ ਦੀਆਂ ਬਾਅਦ ਦੀਆਂ ਲਿਖਤਾਂ ‘ਚ ਅਜਿਹੀ ਝਲਕ ਦੇਖੀ ਜਾ ਸਕਦੀ ਹੈ;
“ਮਹਾਨਗਰ”, (ਹਿੰਦੀ) : ਡਾ: ਵਨੀਤਾ ਦਾ ਅਨੁਵਾਦ;
“ਚਲਤੇ ਚਲਤੇ…!” (ਹਿੰਦੀ) ਬੇਸ਼ੁਮਾਰ ਦੇਸ਼ਾ ਦਾ ਸਫਰਨਾਮਾ, ਜਿਸਦਾ ਪੰਜਾਬੀ ਅਨੁਵਾਦ ਵੀ ਪਰੈਸ ਵਿਚ ਹੈ;
ਅੰਗ੍ਰੇਜ਼ੀ ਪੁਸਤਕ “ ਡੇਅਰ ਟੂ ਪਬਲਿਸ਼” ਦਾ ਪੰਜਾਬੀ ਅਨੁਵਾਦ “ਮੇਰੀਆਂ ਅਣਭੁੱਲ ਯਾਦਾਂ : ਭਾਰਤ ‘ਚ ਪੇਪਰਬੈਕ ਰੈਵਿਊਲੂਸ਼ਨ ਦੇ ਮੋਢੀ ਦੀਨਾ ਨਾਥ ਮਲਹੋਤਰਾ ਦੀ ਸਵੈ-ਜੀਵਨੀ”,

“ਭਾਰਤੀ ਭਾਸ਼ਵਾਂ ‘ਚ ਕਹਾਣੀ” ਜਿਸ ਵਿਚ ਕਈ ਭਾਰਤੀ ਭਾਸ਼ਾਵਾਂ ‘ਚੋਂ ਚੋਣਵੀਆਂ ਕਹਾਣੀਆਂ ਦਾ ਐੱਸ ਬਲਵੰਤ ਨੇ ਅਨੁਵਾਦ ਕੀਤਾ ਹੈ। ਇਨ੍ਹਾਂ ਤੋਂ ਬਿਨਾਂ ਹੋਰ ਵੀ ਕਈ ਪੁਸਤਕਾਂ ਹਨ, ਜੋ ਜਾਂ ਤਾਂ ਉਪਲੱਬਧ ਨਹੀਂ ਜਾਂ ਪਰੈੱਸ ਵਿਚ ਛਪਣ ਅਧੀਨ ਹਨ

“ਗੁਮਨਾਮ ਸਿਪਾਹੀ” ਦਾ ਪਹਿਲਾ ਸੰਸਕਰਣ 2014 ਪੰਨੇ 320 (ਮਾਸਟਰ ਜੀ ਦੇ ਚੋਣਵੇਂ ਲੇਖ, ਤਸਵੀਰਾਂ, ਸਨਮਾਨ ਪੱਤਰ, ਖ਼ਤ, ਇਤਿਹਾਸਕਾਰਾ ਵਲੋਂ ਲਿਖੀਆਂ ਪੁਸਤਕਾਂ ‘ਚ ਮਾਸਟਰ ਜੀ ਦੀਆਂ ਐਂਟਰੀਆਂ, ਮਾਸਟਰ ਜੀ ਦੀਆਂ ਬੇਟੀਆਂ, ਬੇਟੇ ਤੇ ਹੋਰ ਵਿਦਵਾਨਾਂ ਵਲੋਂ ਲਿਖੇ ਲੇਖ, 1948 ‘ਚ ਕੈਨੇਡਾ ਵਿਖੇ ਹੋਈ ਦੁਜੀ ਵਿਸ਼ਵ ਪੰਜਾਬੀ ਕਾਨਫਰੰਸ ਦੀ ਕਾਰਵਾਈ ਤੇ ਪਾਸ ਹੋਏ ਮਤਿਆਂ ਦੇ ਟੈਕਸਟ, ਸਾਧੂ ਸਿੰਘ ਹਮਦਰਦ ਦੀ ਲਿਖੀ ਸੰਪਾਦਕੀ, ਐਸ ਬਲਵੰਤ ਤੇ ਸਤਨਾਮ ਚਾਨਾ ਦੇ ਲਿਖੇ ਲੇਖ ਸਮੇਤ) ਕੀਮਤ £10 ਰੁਪੈ 400 ਫਰੀ ਹੋਮ ਡੀਲੀਵਰੀ ਭਾਰਤ ਤੇ ਇੰਗਲੈਡ, ਬਾਕੀ ਥਾਈਂ ਡਾਕ ਖਰਚ ਅਲਗ …!

“ਗੁਮਨਾਮ ਸਿਪਾਹੀ” ਪੁਸਤਕ ਬਾਰੇ ਹੋਰ ਜਾਣਕਾਰੀ ਲਈ ਸੰਪਰਕ ਕਰੋ; ਜਾਂ ਕਾਪੀ ਦੀ ਪ੍ਰਾਪਤੀ ਲਈ £10 ਦਾ ਚੈਕ ਭੇਜ ਕੇ ਪੁਸਤਕ ਪ੍ਰਾਪਤ ਕਰੋ :

ਐੱਸ ਬਲਵੰਤ
8 ਕੋਲਸਿ਼ਲ ਸਟਰੀਟ, ਫੈਜ਼ਲੀ,
ਟੈਮਵਰਥ ਬੀ 78 3 ਆਰ ਏ
ਟੈਲੀਫੋਨ (0044) 7450211512
ਈਮੇਲ: sbalwant@gmail.com

19/08/2014

ਸੰਤੇਖ ਸਿੰਘ “ਸੰਤੇਖ”, ਪਰਧਾਨ, ਪਰਗਤੀਸ਼ੀਲ ਲਿਖਾਰੀ ਸਭਾ, ਰੈਡਿੰਗ ਸ਼ਹਿਰ ਵਿਖੇ “ਗੁਮਨਾਮ ਸਿਪਾਹੀ” ਨਾਮੀ ਪੁਸਤਕ ਨੂੰ
ਸਭਾ ਦੇ ਸਾਲਾਨਾ ਫੰਕਸ਼ਨ ਸਮੇਂ ਉਘੇ ਪਤਵੰਤਿਆਂ ਅਤੇ ਹਿੰਦੀ, ਉੁਰਦੁ ਤੇ ਪੰਜਾਬੀ ਲੇਖਕਾਂ ਦੀ ਹਾਜ਼ਰੀ ‘ਚ ਰੀਲੀਜ਼ ਕਰਦੇ ਹੋਏ।

ਸੰਤੇਖ ਸਿੰਘ “ਸੰਤੇਖ”, ਮਸ਼ਹੂਰ ਲੇਖਕ ਹਰਜੀਤ ਅਟਵਾਲ, ਐੱਸ ਬਲਵੰਤ ਤੇ ਹੋਰ ਮਸ਼ਹੂਰ ਲੇਖਕ
ਹਰਜੀਤ ਅਟਵਾਲ ਹਾਜ਼ਰ ਪੰਜਾਬੀ, ਹਿੰਦੀ ਤੇ ਉਰਦੂ ਲੇਖਕਾਂ ਮੁਹਰੇ ਪੁਸਤਕ ਦਿਖਾਉਂਦਿਆਂ ਬੇਨਤੀ ਕਰਦੇ ਹੋਏ ਕਿ
ਚੰਗੀਆਂ ਕਿਤਾਬਾਂ ਖਰੀਦ ਕੇ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ...ਤੇ ਇਸ ਮੌਕੇ ਉਨ੍ਹਾ ਸਭ ਤੋਂ ਪਹਿਲੀ ਕਾਪੀ ਖੁਦ ਖਰੀਦ ਕੇ ਹੋਰਾਂ ਨੂੰ ਸੱਦਾ ਦਿੱਤਾ ।

ਐੱਸ ਬਲਵੰਤ ਪੁਸਤਕ ਬਾਰੇ ਜਾਣਕਾਰੀ ਦਿੰਦੇ ਹੋਏ ....!

ਸਾਊਥਾਲ ਵਿਖੇ ਅਦਾਰਾ ਸ਼ਬਦ ਦੇ ਸਾਲਾਨਾ ਫੰਕਸ਼ਨ ਸਮੇਂ ਮਹੂਰ ਪਤਵੰਤੇ ਮੋਹਣ ਮਹੇੜੂ ਰੀਲੀਜ਼ ਕਰਦੇ ਹੋਏ।
ਨਾਲ ਹਨ ਪੰਜਾਬੀ ਯੂਨੀਵਰਿਸਟੀ ਦੇ ਪੋ
. ਗੁਰਪਾਲ ਸਿਧੂ ਜਸਵਿੰਦਰ ਸਿੰਘ ਪ੍ਰੋ. ਦੇਵਿੰਦਰ ਕੌਰ , ਅਮਰ ਜੋਤੀ, ਸਾਥੀ ਲੁਧਆਣਵੀ, ਸੁਰਿੰਦਰ ਸੀਹਰਾ ਤੇ ਹੋਰ ਪਤਵੰਤੇ।

   

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

  ਲੰਡਨ ਵਿਖੇ “ਗੁਮਨਾਮ ਸਿਪਾਹੀ” ਪੁਸਤਕ ਰੀਲੀਜ਼ ਕੀਤੀ ਗਈ
ਐੱਸ ਬਲਵੰਤ, ਲੰਡਨ
ਫ਼ਿੰਨਲੈਂਡ `ਚ ਵਸਦੇ ਭਾਰਤੀਆਂ ਨੇ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਨਵ ਪੰਜਾਬੀ ਸਾਹਿਤ ਸਭਾ ਵਲੋਂ ਸਾਹਿਤਕ ਲਹਿਰ ਅਧੀਨ ਇੱਕ ਸਾਵਨ ਕਵੀ ਦਰਬਾਰ
ਵਿਵੇਕ ਕੁਮਾਰ, ਪੰਜਾਬ
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਵਿਚਾਰੀਆਂ ਗਈਆਂ ਪੰਜ ਕਹਾਣੀਆਂ
ਮੇਜਰ ਮਾਂਗਟ, ਕਨੇਡਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤਰਤਾ ‘ਤੇ ਸਾਵਣ ਕਵੀ ਦਰਬਾਰ
ਮਲਕੀਅਤ “ਸੁਹਲ”, ਗੁਰਦਾਸਪੁਰ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵਲੋਂ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਦਾ ਸਨਮਾਨ
ਸੁੱਖਪਾਲ ਪਰਮਾਰ, ਕਨੇਡਾ
ਸੰਕਲਪ ਇੰਟਰਨੈਸ਼ਨਲ ਵਲੋਂ ਅਜੋਕੇ ਸਮਾਜ ਦੀਆਂ ਮੂਲ ਸਮੱਸਿਆ ਸਬੰਧੀ ਸੈਮੀਨਾਰ
ਚਰਨਜੀਤ ਕੌਰ ਚੰਨੀ, ਪਟਿਆਲਾ
ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਦੇ 26 ਜੁਲਾਈ ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਰਾਂਟੋਂ ਦੇ ਕੈਨੇਡਾ ਡੇਅ ਮੇਲੇ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਹੋਈ ਗੱਲਬਾਤ-ਇਕ ਉਸਾਰੂ ਰੁਝਾਨ
ਬਲਜਿੰਦਰ ਸੰਘਾ, ਟਰਾਂਟੋ
ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕੈਨੇਡਾ ਡੇ ਤੇ ਸਰੀ ਵਿਚ ਪੰਜਾਬੀ ਪੁਸਤਕ ਮੇਲਾ ਸ਼ੁਰੂ
ਜਰਨੈਲ ਸਿੰਘ, ਸਰੀ, ਕਨੇਡਾ
ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਆਰਟ ਐਂਡ ਕਰਾਫਟ ਵਰਕਸ਼ਾਪ ਦਾ ਆਯੋਜਨ
ਚਰਨਜੀਤ ਕੌਰ ਚੰਨੀ, ਪਟਿਆਲਾ
ਅੰਮ੍ਰਿਤਸਰ ਦੇ 437ਵੇਂ ਸਥਾਪਨਾ ਦਿਵਸ 'ਤੇ ਭਾਰੀ ਇਕੱਠ ਅਤੇ ਚੇਤਨਾ ਰੈਲੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ 9ਵਾਂ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕਹਾਣੀ ਵਿਚਾਰ ਮੰਚ ਟੋਰਾਂਟੋ ਵਲੋਂ ਇੱਕ ਪਰਿਵਾਰਕ ਤੇ ਸਾਹਿਤਕ ਸ਼ਾਮ ਲੇਖਕਾਂ ਦੇ ਨਾਮ
ਮੇਜਰ ਮਾਂਗਟ, ਟਰਾਂਟੋ
ਦਰਾਮਨ ਟੈਕਸੀ ਨਾਰਵੇ ਵੱਲੋ ਸੋ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ।ਸਿੱਖ ਭਾਈਚਾਰੇ ਨਾਲ ਸੰਬਧਿੱਤ ਚਾਲਾਕਾ ਵੱਲੋ ਵੱਧ ਚੜ ਕੇ ਹਿੱਸਾ ਲਿਆ ਗਿਆ - ਰੁਪਿੰਦਰ ਢਿੱਲੋ ਮੋਗਾ, ਨਾਰਵੇ  ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਵੱਲੋ ਖੇਡ ਮੇਲਾ 26 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਵਾਂ ਸ੍ਰ. ਪ੍ਰੀਤਮ ਸਿੰਘ ਕਾਸਦ ਯਾਦਗਾਰੀ ਐਵਾਰਡ ਡਾ. ਜਾਚਕ ਨੂੰ ਭੇਂਟ ਕੀਤਾ ਗਿਆ
ਡਾ.ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਡਾ: ਸਤੀਸ਼ ਵਰਮਾ ਵੈਨਕੂਵਰ ਦੇ ਪੰਜਾਬੀ ਬੁਧੀਜੀਵੀਆਂ ਦੇ ਰੂਬਰੂ ਹੋਏ
ਜਰਨੈਲ ਸਿੰਘ, ਕਨੇਡਾ
ਇਕਬਾਲ ਰਾਮੂਵਾਲੀਆ ਅਤੇ ਐਸ ਬਲਬੰਤ ਦੇ ਰੂਬਰੂ ਇਕ ਸ਼ਾਮ
ਸਾਥੀ ਲੁਧਿਆਣਵੀ, ਪ੍ਰਧਾਨ ਪੰਜਾਬੀ ਸਾਹਿਤ ਕਲਾ ਕੇਂਦਰ, ਲੰਡਨ
ਆਜ਼ਾਦ ਸਪੋਰਟਸ ਕੱਲਬ ਨਾਰਵੇ ਵੱਲੋ ਸਮਰ ਪਾਰਟੀ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕਵਿਤਾ ਸ਼ਾਮ ਵਿਚ 2 ਕਵੀਆਂ ਨੇ ਲਵਾਈ ਹਾਜ਼ਰੀ
ਜਰਨੈਲ ਸਿੰਘ, ਕਨੇਡਾ
ਇਹ ਚੜਦੀ ਜਵਾਨੀ ਕਿਧਰ ਜਾ ਰਹੀ ਹੈ! ਪੰਜਾਬ ਦੇ ਗੱਭਰੂਆਂ ਨੂੰ ਘੁਣ ਵਾਂਗ ਖਾ ਰਿਹਾ ਹੈ ‘ਚਿੱਟਾ’
ਅੰਮ੍ਰਿਤ ਅਮੀ, ਪਟਿਆਲਾ
ਨਾਰਵੇ ਚ ਧੂਮਧਾਮ ਨਾਲ ਮਨਾਇਆ ਗਿਆ ਨੈਸ਼ਨਲ ਡੇ 17 ਮਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਸਾਹਿਤਕ ਮਿਲਣੀ ਤੇ ਕਵੀ ਦਰਬਾਰ
ਮਲਕੀਅਤ “ਸੁਹਲ”, ਗੁਰਦਾਸਪੁਰ
ਪੰਜਾਬੀ ਸਾਹਿਤ ਕਲਾ ਕੇਂਦਰ ਦਾ ਵਾਰਸ਼ਕ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ - ਡਾਕਟਰ ਸਾਥੀ ਲੁਧਿਆਣਵੀ ਦੀ ਪਸੁਤਕ 'ਗਰੌਸਰੀ' ਰੀਲੀਜ਼
ਅਜ਼ੀਮ ਸ਼ੇਖ਼ਰ, ਲੰਡਨ
ਵਿਦਿਆਰਥੀਆਂ ਨੇ ਸ਼ਿਮਲਾ ਅਤੇ ਵਿਰਾਸਤ-ਇ-ਖ਼ਾਲਸਾ ਵਿਖੇ ਵਿਦਿਅਕ ਟੂਰ ਲਾਏ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ
ਪ੍ਰੋ: ਭਾਈ ਸਰਬਜੀਤ ਸਿੰਘ ਧੁੰਦਾ ਦਾ ਲੀਅਰ (ਨਾਰਵੇ) ਗੁਰੂ ਘਰ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪਲੀ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ, ਸਰੀ, ਕਨੇਡਾ
ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ‘ਨਵੀਂ ਪੰਜਾਬੀ ਕਹਾਣੀ : ਜਗਤ ਅਤੇ ਜੁਗਤ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਕਹਾਣੀਆਂ ਤੇ ਹੋਈ ਭਰਪੂਰ ਚਰਚਾ
ਮੇਜਰ ਮਾਂਗਟ, ਟਰਾਂਟੋ
ਖਾਲਸਾ ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਯੂਨੀਵਰਸਿਟੀ ਕਾਲਜ ਜੈਤੋ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ
ਯਾਦਗਾਰੀ ਹੋ ਨਿਬੜਿਆ ਪੰਜਾਬੀ ਲਿਖਾਰੀ ਸਭਾ ਦਾ ਤੀਸਰਾ ਬੱਚਿਆ ਵਿੱਚ ਪੰਜਾਬੀ ਬੋਲਣ ਦਾ ਮੁਕਾਬਲਾ
ਸੁੱਖਪਾਲ ਪਰਮਾਰ, ਕੈਲਗਰੀ
ਲੈਂਡਮਾਰਕ ਗਲੋਬਲ ਗਰੁੱਪ ਵਲੋਂ ਚੰਡੀਗੜ੍ਹ ਵਿਖੇ ਨਵਾਂ ਇਮੇਜ ਮੋਬਾਇਲ ਨਾਮ ਦਾ ਬਰਾਂਡ ਰੀਲੀਜ਼
ਗੁਰਪ੍ਰੀਤ ਸੇਖੋਂ, ਚੰਡੀਗੜ੍ਹ
ਕਰਿੰਗਸ਼ੋ ਹਾਕੀ ਕਲੱਬ ਨਾਰਵੇ ਵੱਲੋਂ ਹਾਕੀ ਟੂਰਨਾਮੈਟ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਓਸਲੋ
ਓਸਲੋ ਨਾਰਵੇ ਵਿੱਚ ਦਸਤਾਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ
ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਨਾਰਵੇ ਦਾ ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ
ਯੂਨੀਵਰਸਿਟੀ ਕਾਲਜ ਜੈਤੋ ਵਿਖੇ ਖ਼ੂਨਦਾਨ ਕੈਂਪ ਅਤੇ ਸਖ਼ਸੀਅਤ ਉਸਾਰੀ ਬਾਰੇ ਸੈਮੀਨਾਰ ਕਰਾਇਆ
ਅੰਮ੍ਰਿਤ ਅਮੀ, ਪਟਿਆਲਾ
ਸ਼ਾਮ ਦੇ ਦੀਵਾਨ ਦੋਰਾਨ ਪ੍ਰੋ ਸਰਬਜੀਤ ਸਿੰਘ ਧੁੰਦਾ ਵੱਲੋ ਸੰਗਤ ਨਾਲ ਗੁਰਮਤਿ ਗਿਆਨ ਸਾਂਝਾ ਕੀਤਾ ਗਿਆ-ਗੁਰੂ ਘਰ ਲੀਅਰ ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕੇਵਲ ਵਿਦੇਸ਼ੀ ਚਕਾਚੌਂਧ ਦੇਖ ਕੇ ਲੜਕੀਆਂ ਆਪਣਾ ਭਵਿੱਖ ਦਾਅ ’ਤੇ ਨਾ ਲਾਉਣ : ਗੁਰਮੀਤ ਪਨਾਗ
ਅੰਮ੍ਰਿਤ ਅਮੀ, ਪਟਿਆਲਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਸ਼ਹੀਦੇਆਜ਼ਮ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ
ਫਿਲਮਕਾਰ ਇਕਬਾਲ ਗੱਜਣ ,ਡਾ ਜਗਮੇਲ ਭਾਠੂਆਂ, ਡਾ ਰਵਿੰਦਰ ਕੌਰ ਰਵੀ, ਰਾਗਿਨੀ ਸ਼ਰਮਾ ਤੇ ਗੁਰਧਿਆਨ ਸਿੰਘ ਸਨਮਾਨਿਤ
ਜਾਰੀ ਕਰਤਾ ਇਕਬਾਲ ਗੱਜਣ, ਪਟਿਆਲਾ
ਸਿੱਖੀ ਸੇਵਾ ਸੋਸਾਇਟੀ ਇਟਲੀ ਵੱਲੋਂ ਆਪਣੀ ਤੀਸਰੀ ਵਰੇਗੰਢ ਮੌਕੇ ਕਰਵਾਏ ਗਏ ਦੁਮਾਲਾ ਅਤੇ ਦਸਤਾਰ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ
ਸਤਾਵਾਗਘਰ (ਨਾਰਵੇ) ਚ ਭਾਰਤੀ ਭਾਈਚਾਰੇ ਵੱਲੋ ਹੋਲੀ ਦਾ ਤਿਉਹਾਰ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਵਿਨੀਪੈਗ ਯੂਨੀਵਰਸਿਟੀ ਕੈਨੇਡਾ ਚ ਮਾਂ ਬੋਲੀ ਦੇ ਪ੍ਰਚਾਰ ਲਈ ਪੰਜਾਬੀ ਵਿਭਾਗ ਦੀ ਹੋਵੇਗੀ ਸਥਾਪਨਾ
ਐਨ. ਆਰ . ਆਈ ਵਿਦਵਾਨ ਵਲੋਂ ਡਾ ਭਾਠੂਆਂ ਨਾਲ ਵਿਸ਼ੇਸ ਮੁਲਾਕਾਤ
ਵਿਦਿਆਰਥੀ ਅਮੀਰ ਪੰਜਾਬੀ ਵਿਰਸੇ ਤੋਂ ਪਰੇਰਨਾ ਲੈ ਕੇ ਸ਼ਖ਼ਸੀਅਤ ਉਸਾਰਨ : ਡਾ. ਦਿਓਲ
ਡਾ. ਪਰਮਿੰਦਰ ਸਿੰਘ ਤੱਗੜ
ਯਾਦਗਾਰੀ ਰਿਹਾ ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਇਨਾਮ ਵੰਡ ਸਮਾਰੋਹ - ਡਾ. ਸ਼ਵਿੰਦਰ ਸਿੰਘ ਗਿੱਲ ਵਾਈਸ ਚਾਂਸਲਰ ਮੁੱਖ ਮਹਿਮਾਨ ਵਜੋਂ ਸ਼ਾਮਲ
ਅੰਮ੍ਰਿਤ ਅਮੀ, ਜੈਤੋ
ਐਨ.ਆਰ.ਆਈ ਵਿਦਵਾਨ ਐਮ ਐਸ ਢਿੱਲੋਂ ਅਤੇ ਫਿਲਮਕਾਰ ਇਕਬਾਲ ਗੱਜਣ ਸਨਮਾਨਿਤ
ਇਕਬਾਲ ਗੱਜਣ, ਪਟਿਆਲਾ
ਕੁਰੂਕੁਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ‘ਲੇਖਕ ਮਿਲਣੀ’
ਡਾ. ਪਰਮਿੰਦਰ ਸਿੰਘ ਤੱਗੜ, ਕੁਰੂਕੁਸ਼ੇਤਰ
ਅੰਤਰਰਰਾਸ਼ਟਰੀ ਪੰਜਾਬੀ ਵਿਕਾਸ ਮੰਚ (ਪੰ: ਵਿ: ਮ:) ਵਲੋਂ ਅਯੋਜਤ "ਪੰਜਾਬੀ ਭਾਸ਼ਾ ਅਤੇ ਸਭਿਆਚਾਰ" ਬਾਰੇ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ
ਸਤਿਪਾਲ ਸਿੰਘ ਡੁਲਕੂ, ਵੁਲਵਰਹੈਂਪਟਨ
ਕੁਰੂਕੁਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪ੍ਰੋਫ਼ੈਸਰ ਅਮਰਜੀਤ ਸਿੰਘ ਕਾਂਗ ਯਾਦਗਾਰੀ ਭਾਸ਼ਣ ਕਰਵਾਇਆ ਗਿਆ
ਡਾ. ਪ. ਸ. ਤੱਗੜ, ਕੁਰੂਕੁਸ਼ੇਤਰ
ਪੰਜਬੀ ਲਿਖਾਰੀ ਸਭਾ ਕੈਲਗਰੀ ਨੇ ਸਹਿਤਕ ਰੰਗ ਬਖੇਰਿਆ
ਸੁੱਖਪਾਲ ਪਰਮਾਰ, ਕਨੇਡਾ
'ਪੰਜਾਬੀ ਸਰਕਲ ਇੰਟਰਨੈਸ਼ਨਲ‘ ਵਲੋਂ ਗਾਇਕ ਬਲਵਿੰਦਰ ਸਫਰੀ ਦਾ ਸਨਮਾਨ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪਾਵਰਕੌਮ ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਸਪਲਾਈ ਦੇਵੇ ਅਤੇ ਖਪਤਕਾਰਾਂ ਨੂੰ ਮੁਆਵਜਾ ਤੁਰੰਤ ਅਦਾ ਕਰੇ - ਸੁੱਖਮਿੰਦਰਪਾਲ ਸਿੰਘ ਗਰੇਵਾਲ ਲ਼ੋਕ ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਵੱਲੋਂ ‘ਪੰਜ ਤਖਤ ਸਪੈਸ਼ਲ ਰੇਲ’ ਯਾਤਰਾ ਰਵਾਨਾ ਕਰਨ ਲਈ ਦਿੱਤੀ ਹਰੀ ਝੰਡੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ
ਪੰਜਾਬੀ ਭਵਨ ਲੁਧਿਆਣਾ ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ ਪ੍ਰਭਜੋਤ ਸੋਹੀ ਦੀ ਦੂਸਰੀ ਕਿਤਾਬ ਰੂਹ ਰਾਗ ਦਾ ਲੋਕ ਅਰਪਨ
ਜਨਮੇਜਾ ਜੋਹਲ, ਲੁਧਿਆਣਾ
ਕੋਟ ਈਸੇ ਖਾਂ ਵਿਖੇ ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ
ਵਿਵੇਕ ਕੁਮਾਰ, ਪੰਜਾਬ
ਵੀਲਾਕਿਆਰਾ ਬਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੜੀ ਸ਼ਾਨ ਨਾਲ ਕਰਵਾਇਆ ਗਿਆ ਸਭਿਆਚਾਰਕ ਪਰਿਵਾਰਕ ਮੇਲਾ
ਰਣਜੀਤ ਗਰੇਵਾਲ, ਇਟਲੀ
ਸ਼ਹੀਦ ਊਧਮ ਸਿੰਘ ਸਪੋਰਟਸ ਕ਼ਲੱਬ ਨਾਰਵੇ ਵੱਲੋ ਸਹੀਦ ਊਧਮ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਮਦਦ ਭੇਜੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ 55 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ ਸੁਨੇਹੇ” ਕੀਤਾ ਗਿਆ ਲੋਕ ਅਰਪਿਤ
ਬਲਵਿੰਦਰ ਸਿੰਘ ਚਾਹਲ, ਇਟਲੀ
ਡਾਕਟਰ ਸਾਥੀ ਲੁਧਿਆਣਵੀ ਪੰਜਾਬੀ ਸਰਕਲ ਇੰਟਰਨੈਸ਼ਨਲ ਵਲੋਂ ਸਨਮਾਨਤ
5ਆਬੀ.com ਲੰਡਨ
ਡਾ. ਰਘਬੀਰ ਸਿੰਘ ਬੈਂਸ 'ਗਵਰਨਰ ਜਨਰਲ ਕੇਅਰਿੰਗ ਕੈਨੇਡੀਅਨ ਐਵਾਰਡ' ਨਾਲ ਸਨਮਾਨਤ
ਬੀ ਸੀ ਕਨੇਡਾ
ਚਾਪਲੂਸ ਲੋਕ ਆਪਣੀਆਂ ਕੌਮਾਂ ਦਾ ਵਧੇਰੇ ਨੁਕਸਾਨ ਕਰਦੇ ਹਨ-ਸਤਨਾਮ ਸਿੰਘ ਚਾਹਲ
ਰੁਪਿੰਦਰ ਕੌਰ, ਅਮਰੀਕਾ
ਪੰਜਾਬੀ ਲਿਖਾਰੀ ਸਭਾ ਦੀ ਜਨਵਰੀ ਮਹੀਨੇ ਦੀ ਮੀਟਿੰਗ
ਸੁੱਖਪਾਲ ਪਰਮਾਰ, ਕਨੇਡਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤੱਰਤਾ
ਮਲਕੀਅਤ “ਸੁਹਲ’, ਗੁਰਦਾਸਪੁਰ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੜ੍ਹੀਆਂ ਕਹਾਣੀਆਂ ਤੇ ਹੋਈ ਭਰਪੂਰ ਚਰਚਾ ਅਤੇ ਕਈ ਹੋਰ ਮੁੱਦੇ ਵਿਚਾਰੇ ਗਏ
ਮੇਜਰ ਮਾਂਗਟ, ਕੈਨੇਡਾ
ਕਿੰਗਜ਼ਬਰੀ ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ - ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੈਰਿਸ ਵਾਲੇ ਸੰਧੂ ਭਰਾਵਾਂ ਨੇ ਕੁਲਦੀਪ ਮਾਣਕ ਜੀ ਦੇ ਪ੍ਰਵਾਰ ਦੀ ਇੱਕ ਲੱਖ 25 ਹਜ਼ਾਰ ਰੁਪਏ ਦੀ ਆਰਥਿੱਕ ਮੱਦਦ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪਿੰਡ ਮਸੀਤਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਹਿਤਕ ਸਵੇਰ ਦਾ ਅਯੋਜਿਨ ਕੀਤਾ ਗਿਆ
ਜੀਤਾ ਸਿੰਘ ਨਾਰੰਗ, ਪੰਜਾਬ
ਪ੍ਰਵਾਸੀ ਭਾਰਤੀਆਂ ਨੂੰ ਚੇਤਾਵਨੀ!
ਪੰਜਾਬ ਚ ਲੁੱਟਾ ਖੋਹਾ ਦਾ ਵੱਧ ਰਿਹਾ ਰੁਝਾਨ ਤੇ ਐਨ ਆਰ ਆਈ ਨਿਸ਼ਾਨੇ ਤੇ ਚਿੰਤਾ ਦਾ ਵਿਸ਼ਾ, ਡੈਨਮਾਰਕ ਤੋ ਵਤਨ ਫੇਰੀ ਦੋਰਾਨ ਸ੍ਰ ਜੁਗਰਾਜ ਸਿੰਘ ਤੂਰ(ਰਾਜੂ ਸੱਵਦੀ) ਇਸ ਦੇ ਹੋਏ ਸ਼ਿਕਾਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਦਾ ਭਾਰੀ ਇੱਕਠ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)