ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ 55 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ ਸੁਨੇਹੇ” ਕੀਤਾ ਗਿਆ ਲੋਕ ਅਰਪਿਤ
ਬਲਵਿੰਦਰ ਸਿੰਘ ਚਾਹਲ, ਇਟਲੀ

ਕਾਵਿ ਸੰਗ੍ਰਹਿ “ਸਾਂਝ ਸੁਨੇਹੇ” ਨੂੰ ਜੀ ਆਇਆਂ ਕਹਿਣ ਸਮੇਂ ਬਲਦੇਵ ਸਿੰਘ ਬਾਜਵਾ, ਗੁਰਦਿਆਲ ਸਿੰਘ ਫਰਾਂਸ, ਅਸ਼ੋਕ ਪੁਰੀ, ਭਾਈ ਸਤਨਾਮ ਸਿੰਘ ਮੋਧਨਾ, ਜਸਬੀਰ ਖਾਨ ਚੈੜੀਆਂ ਅਤੇ ਅਨਿਲ ਕੁਮਾਰ ਸ਼ਰਮਾ, ਸੰਤੋਖ ਸਿੰਘ ਲਾਲੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ

ਇਟਲੀ - ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਸਭਿਆਚਾਰਕ ਪਰਿਵਾਰਕ ਮੇਲਾ ਕਰਵਾਇਆ ਗਿਆ, ਜਿਸ ਵਿੱਚ ਇਟਲੀ ਤੋਂ ਵੱਖ ਵੱਖ ਕਵੀਆਂ, ਲੇਖਕਾਂ, ਗਾਇਕਾਂ ਅਤੇ ਬੁੱਧੀਜੀਵੀਆਂ ਨੇ ਸਿ਼ਰਕਤ ਕੀਤੀ। ਸਭਾ ਦੇ ਮੰਚ ਸੰਚਾਲਕ ਸਾਬਰ ਅਲੀ ਨੇ ਸਭ ਤੋਂ ਪਹਿਲਾਂ ਸਭਾ ਦੇ ਸਰਪ੍ਰਸਤ ਰਵੇਲ ਸਿੰਘ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ ਜਿਨਾਂ ਨੇ ਸਾਹਿਤ ਸੁਰ ਸੰਗਮ ਸਭਾ ਵਲੋਂ ਛਾਪਿਆ ਗਿਆ ਕਾਵਿ ਸੰਗ੍ਰਹਿ “ਸਾਂਝ ਸੁਨੇਹੇ” ਬਾਰੇ ਜਾਣਕਾਰੀ ਦਿੱਤੀ। ਇਸ ਕਿਤਾਬ ਦੇ ਆਉਣ ਦੀ ਖੁਸ਼ੀ ਵਿੱਚ ਸਭਾ ਦੇ ਸਰਪ੍ਰਸਤ ਸ੍ਰ ਰਵੇਲ ਸਿੰਘ ਨੇ ਇੱਕ ਪਰਚਾ ਪੜਿਆ ਅਤੇ ਇੱਕ ਕਵਿਤਾ 'ਕਿਤਾਬ ਆਈ ਹੈ, ਲੈ ਕੇ ਪੰਜਾਬ ਆਈ ਹੈ' ਪੜੀ।

ਸੁਖਰਾਜ ਬਰਾੜ ਨੇ ਦੋ ਕਵਿਤਾਵਾਂ ਪੜੀਆਂ ਜਿਸ ਵਿੱਚ ਪੰਜਾਬੀ ਬੋਲੀ ਨਾਲ ਹੋ ਰਹੇ ਮਤਰੇਏ ਸਲੂਕ ਤੇ ਗੱਲ ਕੀਤੀ ਗਈ। ਇਸ ਤੋਂ ਬਾਅਦ ਸਭਾ ਦੇ ਸਲਾਹਕਾਰ ਐੱਸ ਸੁਰਿੰਦਰ ਨੇ ਪਹਿਲਾਂ ਕਵਿਤਾ ਤੇ ਗਜ਼ਲ ਲਿਖਣ ਤੇ ਚਰਚਾ ਕੀਤੀ ਅਤੇ ਇੱਕ ਗਜ਼ਲ ਵੀ ਦਰਸ਼ਕਾਂ ਨਾਲ ਸਾਂਝੀ ਕੀਤੀ। ਰੁਪਿੰਦਰ ਹੁੰਦਲ ਦੁਆਰਾ ਵੀ ਦੋ ਕਵਿਤਾਵਾਂ ਪੜੀਆਂ ਗਈਆਂ, ਜਿੰਨ੍ਹਾਂ ਵਿੱਚ ਅੱਜ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ 'ਤੇ ਚੋਟ ਸੀ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਭਾ ਵਲੋਂ ਕੀਤੇ ਜਾ ਰਹੇ ਕੰਮਾਂ ਤੇ ਰੌਸ਼ਨੀ ਪਾਈ ਅਤੇ ਇੱਕ ਕਵਿਤਾ ਪੜੀ। ਇਸ ਸਮੇਂ ਮੀਡੀਆ ਪੰਜਾਬ ਦੇ ਮੁੱਖ ਸੰਪਾਦਕ ਸ੍ਰ ਬਲਦੇਵ ਸਿੰਘ ਬਾਜਵਾ ਵੀ ਹਾਜ਼ਰ ਸਨ ਜਿੰਨ੍ਹਾਂ ਨੇ ਸਾਹਿਤ ਸੁਰ ਸੰਗਮ ਸਭਾ ਦੇ ਪੰਜਾਬੀ ਬੋਲੀ ਲਈ ਕੀਤੇ ਗਏ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਸਾਹਿਤ ਸੁਰ ਸੰਗਮ ਸਭਾ ਨੂੰ ਸਾਂਝੇ ਕਾਵਿ ਸੰਗ੍ਰਹਿ “ਸਾਂਝ ਸੁਨੇਹੇ” ਦੀ ਵਧਾਈ ਦਿੱਤੀ। ਭਾਈ ਗੁਰਦਿਆਲ ਸਿੰਘ ਫਰਾਂਸ ਵੀ ਇਸ ਸਮੇਂ ਹਾਜ਼ਰ ਜਿੰਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਇੱਕ ਮਾਂ ਜਨਮ ਦੇਣ ਵਾਲੀ, ਦੂਸਰੀ ਮਾਂ ਧਰਤੀ ਅਤੇ ਤੀਸਰੀ ਸਾਡੀ ਮਾਂ ਬੋਲੀ ਹੈ। ਜਿਸ ਕਰਕੇ ਸਾਨੂੰ ਆਪਣੀ ਮਾਂ ਬੋਲੀ ਨੂੰ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ। ਸਾਹਿਤ ਸਦਨ ਨਾਲ ਜੁੜੇ ਹੋਏ ਅਸ਼ੋਕ ਪੁਰੀ ਜੀ ਜਿੰਨ੍ਹਾਂ ਨੇ ਇੰਡੀਆ ਤੋਂ ਸਿ਼ਰਕਤ ਕੀਤੀ। ਉਹਨਾਂ ਬੋਲਦੇ ਹੋਏ ਕਿਹਾ ਕਿ ਅੱਜ ਮਾਂ ਬੋਲੀ ਪ੍ਰਤੀ ਸੁਹਿਰਦ ਹੋਣ ਦੀ ਅਤੇ ਮਾਂ ਬੋਲੀ ਨੂੰ ਪਛਾਨਣ ਦੀ ਸਖਤ ਲੋੜ ਹੈ । ਅਸ਼ੋਕ ਪੁਰੀ ਨੇ ਕਿਹਾ ਕਿ ਜੇਕਰ ਸਾਹਿਤ ਅਤੇ ਸੁਰ ਬਚੇ ਰਹਿਣਗੇ ਤਾਂ ਹੀ ਬੋਲੀ ਬਚੀ ਰਹਿ ਸਕਦੀ ਹੈ। ਪੁਰੀ ਨੇ ਇਹ ਵੀ ਕਿਹਾ ਕਿ ਸਾਹਿਤ ਸੁਰ ਸੰਗਮ ਸਭਾ ਦਾ ਪੰਜਾਬੀ ਬੋਲੀ ਪ੍ਰਤੀ ਬਹੁਤ ਸਲਾਹੁਣ ਯੋਗ ਉਪਰਾਲਾ ਹੈ ਇਸ ਲਈ ਅਸੀਂ ਸਭਾ ਨੂੰ ਵਧਾਈ ਦਿੰਦੇ ਹਾਂ ਅਤੇ ਸਾਝ ਸੁਨੇਹੇ ਕਾਵਿ ਸੰਗ੍ਰਹਿ ਨੂੰ ਜੀ ਆਇਆਂ ਆਖਦੇ ਹਾਂ।

ਸਾਹਿਤ ਸੁਰ ਸੰਗਮ ਸਭਾ ਵਲੋਂ ਇਸ ਸਮੇਂ ਸਰਪ੍ਰਸਤ ਰਵੇਲ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਰਾਜੂ ਹਠੂਰੀਆ, ਉਪ ਪ੍ਰਧਾਨ ਰਾਣਾ ਅਠੌਲਾ, ਮੁੱਖ ਸਲਾਹਕਾਰ ਸਤਵਿੰਦਰ ਸਿੰਘ ਮਿਆਣੀ, ਖਜ਼ਾਨਚੀ ਮਨਜੀਤ ਨੱਥੂਚਾਹਲੀਆ, ਉਪ ਖਜ਼ਾਨਚੀ ਸੁਖਰਾਜ ਬਰਾੜ, ਉਪ ਸਲਾਹਕਾਰ ਐੱਸ ਸੁਰਿੰਦਰ, ਮੰਚ ਸੰਚਾਲਕ ਸਾਬਰ ਅਲੀ, ਸਕੱਤਰ ਰੁਪਿੰਦਰ ਹੁੰਦਲ, ਪ੍ਰੈਸ ਸਕੱਤਰ ਰਣਜੀਤ ਗਰੇਵਾਲ, ਸਵਰਨਜੀਤ ਘੋਤੜਾ, ਵਾਸਦੇਵ, ਬਿੰਦੂ ਹਠੂਰ, ਕਸ਼ਮੀਰ ਸਿੰਘ ਨਰ, ਅਮਨ ਸੋਹੀ, ਸੋਢੀ ਲਿੱਤਰਾਂ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਸਮੇਂ ਅਨਿਲ ਕੁਮਾਰ ਸ਼ਰਮਾ, ਸੰਤੋਖ ਸਿੰਘ ਲਾਲੀ, ਗਾਇਕ ਕੁਲਵਿੰਦਰ ਸੁੰਨੜ, ਜਸਬੀਰ ਖਾਨ ਚੈੜੀਆਂ, ਭਾਈ ਸਤਨਾਮ ਸਿੰਘ ਮੋਧਨਾ, ਬਲਦੇਵ ਸਿੰਘ ਬੂਰੇਜੱਟਾਂ, ਪੰਕਜ ਕੁਮਾਰ, ਸੁਰਜੀਤ ਸਿੰਘ, ਗਾਇਕ ਕਾਲਾ ਪਨੇਸਰ, ਗਾਇਕ ਪੰਮਾ ਲਧਾਣਾ ਆਦਿ ਪਤਵੰਤੇ ਸੱਜਣ ਵੀ ਹਾਜ਼ਰ ਸਨ।

28/01/2014


   

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

  ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ 55 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ ਸੁਨੇਹੇ” ਕੀਤਾ ਗਿਆ ਲੋਕ ਅਰਪਿਤ
ਬਲਵਿੰਦਰ ਸਿੰਘ ਚਾਹਲ, ਇਟਲੀ
ਡਾਕਟਰ ਸਾਥੀ ਲੁਧਿਆਣਵੀ ਪੰਜਾਬੀ ਸਰਕਲ ਇੰਟਰਨੈਸ਼ਨਲ ਵਲੋਂ ਸਨਮਾਨਤ
5ਆਬੀ.com ਲੰਡਨ
ਡਾ. ਰਘਬੀਰ ਸਿੰਘ ਬੈਂਸ 'ਗਵਰਨਰ ਜਨਰਲ ਕੇਅਰਿੰਗ ਕੈਨੇਡੀਅਨ ਐਵਾਰਡ' ਨਾਲ ਸਨਮਾਨਤ
ਬੀ ਸੀ ਕਨੇਡਾ
ਚਾਪਲੂਸ ਲੋਕ ਆਪਣੀਆਂ ਕੌਮਾਂ ਦਾ ਵਧੇਰੇ ਨੁਕਸਾਨ ਕਰਦੇ ਹਨ-ਸਤਨਾਮ ਸਿੰਘ ਚਾਹਲ
ਰੁਪਿੰਦਰ ਕੌਰ, ਅਮਰੀਕਾ
ਪੰਜਾਬੀ ਲਿਖਾਰੀ ਸਭਾ ਦੀ ਜਨਵਰੀ ਮਹੀਨੇ ਦੀ ਮੀਟਿੰਗ
ਸੁੱਖਪਾਲ ਪਰਮਾਰ, ਕਨੇਡਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤੱਰਤਾ
ਮਲਕੀਅਤ “ਸੁਹਲ’, ਗੁਰਦਾਸਪੁਰ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੜ੍ਹੀਆਂ ਕਹਾਣੀਆਂ ਤੇ ਹੋਈ ਭਰਪੂਰ ਚਰਚਾ ਅਤੇ ਕਈ ਹੋਰ ਮੁੱਦੇ ਵਿਚਾਰੇ ਗਏ
ਮੇਜਰ ਮਾਂਗਟ, ਕੈਨੇਡਾ
ਕਿੰਗਜ਼ਬਰੀ ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ - ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੈਰਿਸ ਵਾਲੇ ਸੰਧੂ ਭਰਾਵਾਂ ਨੇ ਕੁਲਦੀਪ ਮਾਣਕ ਜੀ ਦੇ ਪ੍ਰਵਾਰ ਦੀ ਇੱਕ ਲੱਖ 25 ਹਜ਼ਾਰ ਰੁਪਏ ਦੀ ਆਰਥਿੱਕ ਮੱਦਦ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪਿੰਡ ਮਸੀਤਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਹਿਤਕ ਸਵੇਰ ਦਾ ਅਯੋਜਿਨ ਕੀਤਾ ਗਿਆ
ਜੀਤਾ ਸਿੰਘ ਨਾਰੰਗ, ਪੰਜਾਬ
ਪ੍ਰਵਾਸੀ ਭਾਰਤੀਆਂ ਨੂੰ ਚੇਤਾਵਨੀ!
ਪੰਜਾਬ ਚ ਲੁੱਟਾ ਖੋਹਾ ਦਾ ਵੱਧ ਰਿਹਾ ਰੁਝਾਨ ਤੇ ਐਨ ਆਰ ਆਈ ਨਿਸ਼ਾਨੇ ਤੇ ਚਿੰਤਾ ਦਾ ਵਿਸ਼ਾ, ਡੈਨਮਾਰਕ ਤੋ ਵਤਨ ਫੇਰੀ ਦੋਰਾਨ ਸ੍ਰ ਜੁਗਰਾਜ ਸਿੰਘ ਤੂਰ(ਰਾਜੂ ਸੱਵਦੀ) ਇਸ ਦੇ ਹੋਏ ਸ਼ਿਕਾਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਦਾ ਭਾਰੀ ਇੱਕਠ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)