|
|
ਕਹਾਣੀ ਵਿਚਾਰ ਮੰਚ ਟੋਰਾਂਟੋ ਵਲੋਂ ਇੱਕ ਪਰਿਵਾਰਕ ਤੇ ਸਾਹਿਤਕ ਸ਼ਾਮ ਲੇਖਕਾਂ
ਦੇ ਨਾਮ
ਮੇਜਰ ਮਾਂਗਟ, ਟਰਾਂਟੋ |
|
|
ਟੋਰਾਂਟੋ :- ਏਥੋਂ ਦੀ ਨਾਮਵਰ ਸੰਸਥਾ, ਕਹਾਣੀ ਵਿਚਾਰ ਮੰਚ ਟੋਰਾਂਟੋ
ਵਲੋਂ ਇੱਕ ਨਿਵੇਕਲੀ ਕਿਸਮ ਦੀ ਪਰਿਵਾਰਕ ਮਹੌਲ ਵਾਲੀ ਸਹਿਤਕ ਮਿਲਣੀ ਦਾ
ਆਯੋਜਨ ਕੀਤਾ ਗਿਆ। ਪਰਿਵਾਰਕ ਇਕੱਠ ਦਾ ਸਥਾਨ ਬਹੁਤ ਹੀ ਰਮਣੀਕ ਥਾਂ,
ਕਹਾਣੀਕਾਰਾ ਮਿਨੀ ਗਰੇਵਾਲ ਦਾ ਘਰ ਸੀ। ਜਿੱਥੇ ਤੱਕ ਪਹੁੰਚਣ ਲਈ ਸੱਪ ਵਾਂਗ
ਵਲੇਵੇਂ ਖਾਦੀਂਆਂ ਸੜਕਾਂ, ਸੰਘਣੇ ਦਰਖਤਾਂ ਅਤੇ ਫੁਲਾਂ ਲੱਦੇ ਰਾਹ ਸਨ। ਸਫਰ
ਕਰਦਿਆਂ ਕੋਈ ਵੀ ਬੰਦਾ ਮੰਤਰ ਮੁਗਧ ਹੋਏ ਬਿਨਾਂ ਨਹੀਂ ਸੀ ਰਹਿ ਸਕਦਾ। ਜੇ ਕਰ
ਉਹ ਘਰ ਵੀ ਜੱਨਤ ਵਰਗਾ ਅਹਿਸਾਸ ਦੇ ਰਿਹਾ ਹੋਵੇ ਫੇਰ ਤਾਂ ਕਹਿਣੇ ਹੀ ਕੀ ਨੇ।
ਇਸ ਵਾਰ ਸਜੀ ਮਹਿਫਲ ਵਿੱਚ ਸਿਰਫ ਕਹਾਣੀਕਾਰ ਹੀ ਨਹੀਂ, ਸਗੋਂ ਸਾਹਿਤ ਨਾਲ
ਜੁੜੇ ਹਰ ਖੇਤਰ ਦੇ ਲੇਖਕ ਹਾਜਰ ਹੋਏ। ਪ੍ਰੋਗਰਾਮ ਦੀ ਕੋਈ ਬੱਝਵੀਂ ਰੂਪ ਰੇਖਾ
ਨਹੀਂ ਸੀ, ਇਸ ਨੂੰ ਸਗੋਂ ਖੁੱਲਾ ਰੱਖਿਆ ਗਿਆ ਸੀ। ਅੱਜ ਸਾਹਿਤ ਦੇ ਨਾਲ ਨਾਲ,
ਕਈ ਹੋਰ ਵਿਸ਼ਿਆਂ ਤੇ ਵੀ ਗੱਲਾਂ ਹੋਣੀਆਂ ਸਨ। ਕਾਫੀ ਸਾਰੇ ਮਹਿਮਾਨ ਭਾਰਤ ਤੋਂ
ਵੀ ਪੁੱਜੇ ਹੋਏ ਸਨ। ਇੱਕ ਤਰ੍ਹਾ ਇਹ ਇੱਕ ਪਿਕਨਿਕ ਵਰਗਾ ਮਹੌਲ ਸੀ, ਜਿਸ ਨੂੰ
ਘਰ ਤੋਂ ਬਾਹਰ ਵੀ ਮਾਣਿਆ ਜਾ ਰਿਹਾ ਸੀ। ਸਭ ਤੋਂ ਪਹਿਲਾਂ ਲੇਖਕਾਂ ਨੇ ਮਿਨੀ
ਗਰੇਵਾਲ ਜੀ ਵਲੋਂ ਪਰੋਸਿਆ ਸੁਆਦਲਾ ਖਾਣਾ ਖਾਧਾ ਅਤੇ ਨਾਲ ਨਾਲ ਗੱਲਾਂ ਵੀ
ਕਰਦੇ ਰਹੇ।
ਖਾਣੇ ਤੋਂ ਬਾਅਦ ਬਾਕਾਇਦਗੀ ਨਾਲ, ਮਹਿਫਲ ਦੀ ਸ਼ੁਰੂਆਤ ਹੋ ਗਈ। ਮੀਡੀਆ
ਸੰਚਾਲਕ ਮੇਜਰ ਮਾਂਗਟ ਨੇ ਸੁਰਜਣ ਜੀਰਵੀ ਅਤੇ ਬਲਰਾਜ ਚੀਮਾਂ ਜੀ ਦੀ ਸਾਂਝੀ
ਰਹਿਨੁਮਾਈ ਹੇਠ ਗੱਲ ਕਰਦਿਆਂ , ਮੇਜਬਾਨ ਮਿਨੀ ਗਰੇਵਾਲ ਜੀ ਦਾ ਤੇ ਆਏ ਸਾਰੇ
ਮਹਿਮਾਨ ਲੇਖਕਾਂ ਦਾ ਸੰਸਥਾ ਵਲੋਂ ਧ ੰਨਵਾਦ
ਕੀਤਾ। ਕੁੱਝ ਨਵੀਆਂ ਆਈਆਂ ਪੁਸਤਕਾਂ ਅਤੇ ਪਰਚਿਆਂ ਦੀ ਗੱਲ ਵੀ ਹੋਈ। ਫੇਰ ਆਏ
ਲੇਖਕਾਂ ਨਾਲ ਮੇਜਰ ਮਾਂਗਟ ਨੇ ਉਨ੍ਹਾਂ ਦੀਆਂ ਪ੍ਰਕਾਸ਼ਤ ਪੁਸਤਕਾਂ
ਸਮੇਤ, ਸਰਵ ਪੱਖੀ ਜਾਣ ਪਛਾਣ ਕਰਵਾਈ। ਤੇ ਕਈ ਮਹਿਮਾਨ ਲੇਖਕਾਂ ਨੂੰ ਆਪਣੇ
ਵਿਚਾਰ ਪੇਸ਼ ਕਰਨ ਲਈ ਵੀ ਕਿਹਾ ਗਿਆ, ਜਿਨਾਂ ਵਿੱਚ ਡਾ: ਕੰਵਲਜੀਤ ਕੌਰ
ਢਿੱਲੋਂ, ਨਿਰਮਲ ਜਸਵਾਲ, ਡਾ: ਬਲਦੇਵ ਖਹਿਰਾ, ਡਾ: ਗੁਰਮਿੰਦਰ ਕੌਰ ਸਿੱਧੂ
ਅਤੇ ਡਾ: ਬਲਜੀਤ ਕੌਰ ਨੇ ਆਪਣੀ ਰਚਣ ਪ੍ਰਕਿਰਿਆ ਅਤੇ ਕਾਰਜ ਖੇਤਰ ਵਾਰੇ ਖੁੱਲ
ਕੇ ਗੱਲਬਾਤ ਕੀਤੀ। ਮਹਿਮਾਨ ਲੇਖਕਾਂ ਵਿੱਚੋਂ ਡਾ: ਬਲਦੇਵ ਖਹਿਰਾ ਨੇ ਆਪਣੀ
ਮਿੰਨੀ ਕਹਾਣੀ ਥੋਹਰਾਂ ਦੇ ਸਿਰਨਾਮੇ ਪੜ੍ਹੀ। ਜਦ ਕਿ ਡਾ: ਗੁਰਮਿੰਦਰ ਸਿੱਧੂ
ਅਤੇ ਲਵੀਨ ਕੌਰ ਗਿੱਲ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ, ਜਿਨਾਂ ਦੀ ਭਰਪੂਰ
ਪ੍ਰਸ਼ੰਸ਼ਾ ਹੋਈ। ਲਵੀਨ ਦੀ ਕਵਿਤਾ ਚਿੜੀਆਂ ਦਾ ਚੰਬਾ ਨੇ
ਸਭ ਨੂੰ ਭਾਵੁਕ ਕਰ ਦਿੱਤਾ।
ਦੂਸਰੇ ਸੈਸ਼ਨ ਦੀ ਕਾਰਵਾਈ ਮੁੱਖ ਸੰਚਾਲਕ ਬਲਬੀਰ ਸੰਘੇੜਾ ਜੀ ਵਲੋਂ ਨਿਭਾਈ
ਗਈ। ਇਸ ਦੌਰਾਨ ਮੇਜਰ ਮਾਂਗਟ ਵਲੋਂ ਪ੍ਰਸ਼ਨ ਰੱਖਿਆ ਗਿਆ ‘ਜਿਸ ਸਾਹਿਤ ਨੂੰ
ਅੱਜ ਅਸੀਂ ਉੱਤਰ ਆਧੁਨਿਕਤਾ ਦੀ ਸੂਚੀ ਵਿੱਚ ਰੱਖ ਕੇ ਵੇਖ ਰਹੇ ਹਾਂ, ਸੌ ਦੋ
ਸੌ ਸਾਲ ਬੀਤਣ ਤੋਂ ਬਾਅਦ ਇਸ ਨੂੰ ਕੀ ਕਿਹਾ ਜਾਵੇਗਾ?’ ਇਸ ਉਪਰੰਤ ਉੱਤਰ
ਆਧੁਨਿਕਤਾ ਤੇ ਖੁੱਲ ਕੇ ਬਹਿਸ ਹੋਈ। ਜਿਸ ਵਿੱਚ ਕੁਲਜੀਤ ਮਾਨ, ਬਲਬੀਰ ਕੌਰ
ਸੰਘੇੜਾ, ਨਿਰਮਲ ਜਸਵਾਲ, ਤਲਤ ਜਾਹਰਾ, ਗੁਰਮੀਤ ਪਨਾਗ, ਬਰਜਿੰਦਰ ਗੁਲਾਟੀ,
ਪ੍ਰਵੀਨ ਕੌਰ, ਸੁਰਜੀਤ ਕੌਰ, ਬਲਰਾਜ ਚੀਮਾਂ ਅਤੇ ਸੁਰਜਣ ਜੀਰਵੀ ਜੀ ਨੇ
ਵਿਚਾਰ ਚਰਚਾ ਕੀਤੀ। ਇਹ ਵੀ ਵਿਚਾਰ ਆਇਆ ਕਿ ਕਿਸੇ ਗੱਲ ਨੂੰ ਟਰੈਂਡ ਬਣਾ
ਧਰਨਾ ਯੁਨੀਵਰਸਿਟੀਆਂ ‘ਚ ਬੈਠੇ ਕੁੱਝ ਵਿਦਵਾਨਾ ਵਲੋਂ ਛੱਡੇ ਸ਼ੋਸ਼ੇ ਹੀ ਹਨ
ਹੋਰ ਕੁੱਝ ਵੀ ਨਹੀਂ । ਲੇਖਕ ਕੋਈ ਵੀ ਰਚਨਾ ਇਸ ਤਰਾਂ ਸੋਚ ਕੇ ਨਹੀਂ ਕਰਦਾ।
ਉੱਤਰ ਆਧੁਨਿਕਤਾ ਤੇ ਹੋਈ ਸਮੁੱਚੀ ਬਹਿਸ ਨੂੰ ਸੁਰਜਣ ਜੀਰਵੀ ਜੀ ਨੇ ਆਪਣੇ
ਪ੍ਰਭਾਵਸ਼ਾਲੀ ਵਿਚਾਰਾਂ ਨਾਲ ਬਾਖੂਬੀ ਸਮੇਟਿਆ।
ਬਾਹਰ ਝੂਮਦੇ ਦਰਖਤ ਅਤੇ ਬਾਰਿਸ਼ ਦੀ ਰਿੱਮ ਝਿੱਮ ਉਦੋਂ ਅੰਦਰਲੇ ਸੰਗੀਤ ਨਾਲ
ਇੱਕ ਮਿੱਕ ਹੋ ਗਏ, ਜਦੋਂ ਨਾਮਵਰ ਗਾਇਕ ਸ਼ਿਵਰਾਜ ਸੰਨੀ ਨੇ ਹਰਮੋਨੀਅਮ ਦੀਆਂ
ਸੁਰਾਂ ਛੋਹੀਆਂ। ਗੀਤਾਂ ਦੀ ਛਹਿਬਰ ਲੱਗ ਚੁੱਕੀ ਸੀ। ਸ਼ਿਵਰਾਜ ਸਨੀ ਨੇ ਕਈ
ਗੀਤ ਗਾ ਕੇ ਭਰਪੂਰ ਪ੍ਰਸੰਸ਼ਾਂ ਖੱਟੀ। ਪ੍ਰਸਿੱਧ ਗਾਇਕ ਇਕਬਾਲ ਬਰਾੜ ਜੀ ਦੀ
ਗਾਇਕੀ ਨੇ ਵੀ ਸਭ ਨੂੰ ਕੀ਼ਲ ਲਿਆ। ਉਨ੍ਹਾਂ ਮੁਹੰਮਦ ਰਫੀ ਦੇ ਗਾਏ ਗੀਤ ਅਤੇ
ਗਜਲਾਂ ਪੇਸ਼ ਕੀਤੇ। ਤੇ ਇਹ ਮਹਿਫਲ ਸ਼ਾਮ ਤੱਕ ਖਿੜੀ ਰਹੀ। ਜਿਸ ਵਿੱਚ ਨਿਰਮਲ
ਜਸਵਾਲ ਦੀ ਸੁਰੀਲੀ ਆਵਾਜ ਨੇ ਵੀ ਕਮਾਲ ਕਰ ਦਿੱਤਾ। ਤਾੜੀਆਂ ਵੱਜਦੀਆਂ ਰਹੀਆਂ
ਪੈਰ ਥਿਰਕਦੇ ਰਹੇ ਤੇ ਸਿਰ ਝੂਮਦੇ ਰਹੇ। ਚਾਹ ਦੀਆਂ ਚੁਸਕੀਆਂ ਤੇ ਕੁਲਜੀਤ
ਮਾਨ ਦੀ ਫੋਟੋਗ੍ਰਾਫੀ ਵੀ ਨਾਲੋ ਨਾਲ ਚੱਲਦੇ ਰਹੇ।
ਪੰਜ ਘੰਟੇ ਲਗਾਤਾਰ ਚੱਲੀ ਇਹ ਪਰਿਵਾਰਕ ਅਤੇ ਸਾਹਿਤਕ ਸ਼ਾਮ ਇੱਕ ਨਿਵੇਕਲੀ
ਕਿਸਮ ਦੀ ਸ਼ਾਮ ਹੋ ਨਿੱਬੜੀ। ਅੰਤ ਤੇ ਸੁਰਜਣ ਜੀਰਵੀ ਜੀ ਨੇ ਪ੍ਰਧਾਨਗੀ ਭਾਸ਼ਨ
ਦਿੰਦਿਆਂ, ਇਸ ਨੂੰ ਬੇਹੱਦ ਸਫਲ ਅਤੇ ਸਾਰਥਿਕ ਮਿਲਣੀ ਦੱਸਿਆ। ਉਨ੍ਹਾਂ ਮਿੰਨੀ
ਗਰੇਵਾਲ ਜੀ ਦੇ ਸਮੂਹ ਪਰਿਵਾਰ ਦਾ ਸੇਵਾ ਸੰਭਾਲ ਲਈ ਧਨਵਾਦ ਕੀਤਾ ਤੇ ਕਿਹਾ
ਕਿ ਲੇਖਕਾਂ ਵਲੋਂ ਇਹ ਯਤਨ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ। ਇਸ ਯਾਦਗਾਰੀ
ਮਿਲਣੀ ਵਿੱਚ ਜਿਨਾਂ ਲੇਖਕਾਂ ਨੇ ਭਾਗ ਲਿਆ ਉਨ੍ਹਾਂ ਵਿੱਚ ਪਰਮਜੀਤ ਦਿਓਲ,
ਕੰਵਲਜੀਤ ਢਿੱਲੋਂ, ਸੁਰਜੀਤ ਕੌਰ, ਬਰਜਿੰਦਰ ਗੁਲਾਟੀ, ਸਨੀ ਸ਼ਿਵਰਾਜ, ਗੁਰਮੀਤ
ਪਨਾਗ, ਨਿਰਮਲ ਜਸਵਾਲ, ਡਾ: ਬਲਦੇਵ ਖਹਿਰਾ, ਕੁਲਜੀਤ ਮਾਨ, ਡਾ: ਗੁਰਮਿੰਦਰ
ਸਿੱਧੂ, ਜਤਿੰਦਰ ਰੰਧਾਵਾ, ਇਕਬਾਲ ਬਰਾੜ, ਪ੍ਰਵੀਨ ਕੌਰ, ਲਖਵੀਰ ਸਿੰਘ ਤੁਲੀ,
ਜੰਗ ਪਨਾਗ, ਲਵੀਨ ਕੌਰ ਗਿੱਲ, ਅਜੀਤ ਸਿੰਘ, ਸੁਰਜਣ ਜੀਰਵੀ, ਲਾਲ ਸਿੰਘ
ਸੰਘੇੜਾ, ਬਲਰਾਜ ਚੀਮਾ, ਤਲਤ ਜਾਹਰਾ, ਬਲਜੀਤ ਕੌਰ, ਮਨਮੋਹਣ ਗੁਲਾਟੀ ਤੇ
ਬਲਬੀਰ ਸੰਘੇੜਾ ਜੀ ਨੇ ਨਾਂ ਵਰਨਣਯੋਗ ਹਨ।
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ 19 ਜੂਨ ਨੂੰ ਚਿਤਰਕਾਰਾ
ਪ੍ਰਵੀਨ ਕੌਰ ਜੀ ਦੇ ਨਿਵਾਸ ਤੇ ਹੋਵੇਗੀ ਇਸੇ ਐਲਾਨ ਨਾਲ ਹੀ ਇਸ ਸਫ਼ਲ ਪਰਿਵਾਰਕ
ਤੇ ਸਾਹਿਤਕ ਸ਼ਾਮ ਦੀ ਸਮਾਪਤੀ ਹੋ ਗਈ, ਜੋ ਚਿਰਾਂ ਤੱਕ ਯਾਦਾਂ ਚ ਵਸੀ ਰਹੇਗੀ
ਮੇਜਰ ਮਾਂਗਟ (ਮੀਡੀਆ ਸੰਚਾਲਕ ਕਹਾਣੀ ਵਿਚਾਰ ਮੰਚ ਟੋਰਾਂਟੋ)
ਫੋਨ- 416-727-2071 |
20/06/2014 |
|
|
|
|
ਕਹਾਣੀ
ਵਿਚਾਰ ਮੰਚ ਟੋਰਾਂਟੋ ਵਲੋਂ ਇੱਕ ਪਰਿਵਾਰਕ ਤੇ ਸਾਹਿਤਕ ਸ਼ਾਮ ਲੇਖਕਾਂ ਦੇ ਨਾਮ
ਮੇਜਰ ਮਾਂਗਟ, ਟਰਾਂਟੋ |
ਦਰਾਮਨ
ਟੈਕਸੀ ਨਾਰਵੇ ਵੱਲੋ ਸੋ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ।ਸਿੱਖ ਭਾਈਚਾਰੇ
ਨਾਲ ਸੰਬਧਿੱਤ ਚਾਲਾਕਾ ਵੱਲੋ ਵੱਧ ਚੜ ਕੇ ਹਿੱਸਾ ਲਿਆ ਗਿਆ
- ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਵੱਲੋ ਖੇਡ ਮੇਲਾ 26 ਜੁਲਾਈ ਨੂੰ ਕਰਵਾਇਆ ਜਾ
ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪੰਜਵਾਂ
ਸ੍ਰ. ਪ੍ਰੀਤਮ ਸਿੰਘ ਕਾਸਦ ਯਾਦਗਾਰੀ ਐਵਾਰਡ ਡਾ. ਜਾਚਕ ਨੂੰ ਭੇਂਟ ਕੀਤਾ ਗਿਆ
ਡਾ.ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਦਸਮੇਸ਼
ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਡਾ:
ਸਤੀਸ਼ ਵਰਮਾ ਵੈਨਕੂਵਰ ਦੇ ਪੰਜਾਬੀ ਬੁਧੀਜੀਵੀਆਂ ਦੇ ਰੂਬਰੂ ਹੋਏ
ਜਰਨੈਲ ਸਿੰਘ, ਕਨੇਡਾ |
ਇਕਬਾਲ
ਰਾਮੂਵਾਲੀਆ ਅਤੇ ਐਸ ਬਲਬੰਤ ਦੇ ਰੂਬਰੂ ਇਕ ਸ਼ਾਮ
ਸਾਥੀ ਲੁਧਿਆਣਵੀ, ਪ੍ਰਧਾਨ ਪੰਜਾਬੀ ਸਾਹਿਤ ਕਲਾ ਕੇਂਦਰ,
ਲੰਡਨ |
ਆਜ਼ਾਦ
ਸਪੋਰਟਸ ਕੱਲਬ ਨਾਰਵੇ ਵੱਲੋ ਸਮਰ ਪਾਰਟੀ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਵਿਤਾ
ਸ਼ਾਮ ਵਿਚ 2 ਕਵੀਆਂ ਨੇ ਲਵਾਈ ਹਾਜ਼ਰੀ
ਜਰਨੈਲ ਸਿੰਘ, ਕਨੇਡਾ |
ਇਹ
ਚੜਦੀ ਜਵਾਨੀ ਕਿਧਰ ਜਾ ਰਹੀ ਹੈ! ਪੰਜਾਬ ਦੇ ਗੱਭਰੂਆਂ ਨੂੰ ਘੁਣ ਵਾਂਗ ਖਾ
ਰਿਹਾ ਹੈ ‘ਚਿੱਟਾ’
ਅੰਮ੍ਰਿਤ ਅਮੀ, ਪਟਿਆਲਾ |
ਨਾਰਵੇ
ਚ ਧੂਮਧਾਮ ਨਾਲ ਮਨਾਇਆ ਗਿਆ ਨੈਸ਼ਨਲ ਡੇ 17 ਮਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਸਾਹਿਤਕ ਮਿਲਣੀ ਤੇ ਕਵੀ ਦਰਬਾਰ
ਮਲਕੀਅਤ “ਸੁਹਲ”, ਗੁਰਦਾਸਪੁਰ
|
ਪੰਜਾਬੀ
ਸਾਹਿਤ ਕਲਾ ਕੇਂਦਰ ਦਾ ਵਾਰਸ਼ਕ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ - ਡਾਕਟਰ ਸਾਥੀ
ਲੁਧਿਆਣਵੀ ਦੀ ਪਸੁਤਕ 'ਗਰੌਸਰੀ' ਰੀਲੀਜ਼
ਅਜ਼ੀਮ ਸ਼ੇਖ਼ਰ, ਲੰਡਨ |
ਵਿਦਿਆਰਥੀਆਂ
ਨੇ ਸ਼ਿਮਲਾ ਅਤੇ ਵਿਰਾਸਤ-ਇ-ਖ਼ਾਲਸਾ ਵਿਖੇ ਵਿਦਿਅਕ ਟੂਰ ਲਾਏ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ |
ਪ੍ਰੋ:
ਭਾਈ ਸਰਬਜੀਤ ਸਿੰਘ ਧੁੰਦਾ ਦਾ ਲੀਅਰ (ਨਾਰਵੇ) ਗੁਰੂ ਘਰ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪਲੀ
ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਪੰਜਾਬੀ
ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ‘ਨਵੀਂ ਪੰਜਾਬੀ ਕਹਾਣੀ : ਜਗਤ ਅਤੇ
ਜੁਗਤ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਕਹਾਣੀਆਂ ਤੇ ਹੋਈ
ਭਰਪੂਰ ਚਰਚਾ
ਮੇਜਰ ਮਾਂਗਟ, ਟਰਾਂਟੋ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ
|
ਯਾਦਗਾਰੀ
ਹੋ ਨਿਬੜਿਆ ਪੰਜਾਬੀ ਲਿਖਾਰੀ ਸਭਾ ਦਾ ਤੀਸਰਾ ਬੱਚਿਆ ਵਿੱਚ ਪੰਜਾਬੀ ਬੋਲਣ ਦਾ
ਮੁਕਾਬਲਾ
ਸੁੱਖਪਾਲ ਪਰਮਾਰ, ਕੈਲਗਰੀ |
ਲੈਂਡਮਾਰਕ
ਗਲੋਬਲ ਗਰੁੱਪ ਵਲੋਂ ਚੰਡੀਗੜ੍ਹ ਵਿਖੇ ਨਵਾਂ ਇਮੇਜ ਮੋਬਾਇਲ ਨਾਮ ਦਾ ਬਰਾਂਡ
ਰੀਲੀਜ਼
ਗੁਰਪ੍ਰੀਤ ਸੇਖੋਂ, ਚੰਡੀਗੜ੍ਹ |
ਕਰਿੰਗਸ਼ੋ
ਹਾਕੀ ਕਲੱਬ ਨਾਰਵੇ ਵੱਲੋਂ ਹਾਕੀ ਟੂਰਨਾਮੈਟ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਓਸਲੋ
ਨਾਰਵੇ ਵਿੱਚ ਦਸਤਾਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਵਿਸਾਖੀ
ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਨਾਰਵੇ ਦਾ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ਖ਼ੂਨਦਾਨ ਕੈਂਪ ਅਤੇ ਸਖ਼ਸੀਅਤ ਉਸਾਰੀ ਬਾਰੇ ਸੈਮੀਨਾਰ
ਕਰਾਇਆ
ਅੰਮ੍ਰਿਤ ਅਮੀ, ਪਟਿਆਲਾ |
ਸ਼ਾਮ
ਦੇ ਦੀਵਾਨ ਦੋਰਾਨ ਪ੍ਰੋ ਸਰਬਜੀਤ ਸਿੰਘ ਧੁੰਦਾ ਵੱਲੋ ਸੰਗਤ ਨਾਲ ਗੁਰਮਤਿ
ਗਿਆਨ ਸਾਂਝਾ ਕੀਤਾ ਗਿਆ-ਗੁਰੂ ਘਰ ਲੀਅਰ ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੇਵਲ
ਵਿਦੇਸ਼ੀ ਚਕਾਚੌਂਧ ਦੇਖ ਕੇ ਲੜਕੀਆਂ ਆਪਣਾ ਭਵਿੱਖ ਦਾਅ ’ਤੇ ਨਾ ਲਾਉਣ :
ਗੁਰਮੀਤ ਪਨਾਗ
ਅੰਮ੍ਰਿਤ ਅਮੀ, ਪਟਿਆਲਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਸ਼ਹੀਦੇਆਜ਼ਮ
ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ
ਫਿਲਮਕਾਰ ਇਕਬਾਲ ਗੱਜਣ ,ਡਾ ਜਗਮੇਲ ਭਾਠੂਆਂ, ਡਾ
ਰਵਿੰਦਰ ਕੌਰ ਰਵੀ, ਰਾਗਿਨੀ ਸ਼ਰਮਾ ਤੇ ਗੁਰਧਿਆਨ ਸਿੰਘ ਸਨਮਾਨਿਤ
ਜਾਰੀ ਕਰਤਾ ਇਕਬਾਲ ਗੱਜਣ, ਪਟਿਆਲਾ |
ਸਿੱਖੀ
ਸੇਵਾ ਸੋਸਾਇਟੀ ਇਟਲੀ ਵੱਲੋਂ ਆਪਣੀ ਤੀਸਰੀ ਵਰੇਗੰਢ ਮੌਕੇ ਕਰਵਾਏ ਗਏ ਦੁਮਾਲਾ
ਅਤੇ ਦਸਤਾਰ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਸਤਾਵਾਗਘਰ
(ਨਾਰਵੇ) ਚ ਭਾਰਤੀ ਭਾਈਚਾਰੇ ਵੱਲੋ ਹੋਲੀ ਦਾ ਤਿਉਹਾਰ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਵਿਨੀਪੈਗ
ਯੂਨੀਵਰਸਿਟੀ ਕੈਨੇਡਾ ਚ ਮਾਂ ਬੋਲੀ ਦੇ ਪ੍ਰਚਾਰ ਲਈ ਪੰਜਾਬੀ ਵਿਭਾਗ ਦੀ
ਹੋਵੇਗੀ ਸਥਾਪਨਾ
ਐਨ. ਆਰ . ਆਈ ਵਿਦਵਾਨ ਵਲੋਂ ਡਾ ਭਾਠੂਆਂ ਨਾਲ ਵਿਸ਼ੇਸ ਮੁਲਾਕਾਤ |
ਵਿਦਿਆਰਥੀ
ਅਮੀਰ ਪੰਜਾਬੀ ਵਿਰਸੇ ਤੋਂ ਪਰੇਰਨਾ ਲੈ ਕੇ ਸ਼ਖ਼ਸੀਅਤ ਉਸਾਰਨ : ਡਾ. ਦਿਓਲ
ਡਾ. ਪਰਮਿੰਦਰ ਸਿੰਘ ਤੱਗੜ |
ਯਾਦਗਾਰੀ
ਰਿਹਾ ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਇਨਾਮ ਵੰਡ ਸਮਾਰੋਹ
- ਡਾ. ਸ਼ਵਿੰਦਰ ਸਿੰਘ ਗਿੱਲ ਵਾਈਸ ਚਾਂਸਲਰ ਮੁੱਖ ਮਹਿਮਾਨ ਵਜੋਂ
ਸ਼ਾਮਲ
ਅੰਮ੍ਰਿਤ ਅਮੀ, ਜੈਤੋ |
ਐਨ.ਆਰ.ਆਈ
ਵਿਦਵਾਨ ਐਮ ਐਸ ਢਿੱਲੋਂ ਅਤੇ ਫਿਲਮਕਾਰ ਇਕਬਾਲ ਗੱਜਣ ਸਨਮਾਨਿਤ
ਇਕਬਾਲ ਗੱਜਣ, ਪਟਿਆਲਾ |
ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ‘ਲੇਖਕ ਮਿਲਣੀ’
ਡਾ. ਪਰਮਿੰਦਰ ਸਿੰਘ ਤੱਗੜ, ਕੁਰੂਕੁਸ਼ੇਤਰ
|
ਅੰਤਰਰਰਾਸ਼ਟਰੀ
ਪੰਜਾਬੀ ਵਿਕਾਸ ਮੰਚ (ਪੰ: ਵਿ: ਮ:) ਵਲੋਂ ਅਯੋਜਤ "ਪੰਜਾਬੀ ਭਾਸ਼ਾ ਅਤੇ
ਸਭਿਆਚਾਰ" ਬਾਰੇ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ
ਸਤਿਪਾਲ ਸਿੰਘ ਡੁਲਕੂ, ਵੁਲਵਰਹੈਂਪਟਨ |
ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪ੍ਰੋਫ਼ੈਸਰ ਅਮਰਜੀਤ ਸਿੰਘ ਕਾਂਗ
ਯਾਦਗਾਰੀ ਭਾਸ਼ਣ ਕਰਵਾਇਆ ਗਿਆ
ਡਾ. ਪ. ਸ. ਤੱਗੜ, ਕੁਰੂਕੁਸ਼ੇਤਰ |
ਪੰਜਬੀ
ਲਿਖਾਰੀ ਸਭਾ ਕੈਲਗਰੀ ਨੇ ਸਹਿਤਕ ਰੰਗ ਬਖੇਰਿਆ
ਸੁੱਖਪਾਲ ਪਰਮਾਰ, ਕਨੇਡਾ |
'ਪੰਜਾਬੀ
ਸਰਕਲ ਇੰਟਰਨੈਸ਼ਨਲ‘ ਵਲੋਂ ਗਾਇਕ ਬਲਵਿੰਦਰ ਸਫਰੀ ਦਾ ਸਨਮਾਨ ਕਰਨ ‘ਤੇ ਖੁਸ਼ੀ
ਦਾ ਪ੍ਰਗਟਾਵਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪਾਵਰਕੌਮ
ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਸਪਲਾਈ ਦੇਵੇ ਅਤੇ ਖਪਤਕਾਰਾਂ ਨੂੰ
ਮੁਆਵਜਾ ਤੁਰੰਤ ਅਦਾ ਕਰੇ - ਸੁੱਖਮਿੰਦਰਪਾਲ ਸਿੰਘ ਗਰੇਵਾਲ |
ਲ਼ੋਕ
ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਵੱਲੋਂ ‘ਪੰਜ ਤਖਤ ਸਪੈਸ਼ਲ ਰੇਲ’ ਯਾਤਰਾ
ਰਵਾਨਾ ਕਰਨ ਲਈ ਦਿੱਤੀ ਹਰੀ ਝੰਡੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਪੰਜਾਬੀ
ਭਵਨ ਲੁਧਿਆਣਾ ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ ਪ੍ਰਭਜੋਤ ਸੋਹੀ ਦੀ
ਦੂਸਰੀ ਕਿਤਾਬ ਰੂਹ ਰਾਗ ਦਾ ਲੋਕ ਅਰਪਨ
ਜਨਮੇਜਾ ਜੋਹਲ, ਲੁਧਿਆਣਾ |
ਕੋਟ
ਈਸੇ ਖਾਂ ਵਿਖੇ ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ
ਵਿਵੇਕ ਕੁਮਾਰ, ਪੰਜਾਬ |
ਵੀਲਾਕਿਆਰਾ
ਬਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੜੀ ਸ਼ਾਨ ਨਾਲ ਕਰਵਾਇਆ
ਗਿਆ ਸਭਿਆਚਾਰਕ ਪਰਿਵਾਰਕ ਮੇਲਾ
ਰਣਜੀਤ ਗਰੇਵਾਲ, ਇਟਲੀ |
ਸ਼ਹੀਦ
ਊਧਮ ਸਿੰਘ ਸਪੋਰਟਸ ਕ਼ਲੱਬ ਨਾਰਵੇ ਵੱਲੋ ਸਹੀਦ ਊਧਮ ਸਿੰਘ ਦੇ ਪਰਿਵਾਰ ਨੂੰ
ਇੱਕ ਲੱਖ ਰੁਪਏ ਦੀ ਮਦਦ ਭੇਜੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵਲੋਂ 55 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ
ਸੁਨੇਹੇ” ਕੀਤਾ ਗਿਆ ਲੋਕ ਅਰਪਿਤ
ਬਲਵਿੰਦਰ ਸਿੰਘ ਚਾਹਲ, ਇਟਲੀ |
ਡਾਕਟਰ
ਸਾਥੀ ਲੁਧਿਆਣਵੀ ਪੰਜਾਬੀ ਸਰਕਲ ਇੰਟਰਨੈਸ਼ਨਲ ਵਲੋਂ ਸਨਮਾਨਤ
5ਆਬੀ.com ਲੰਡਨ |
ਡਾ.
ਰਘਬੀਰ ਸਿੰਘ ਬੈਂਸ 'ਗਵਰਨਰ ਜਨਰਲ ਕੇਅਰਿੰਗ ਕੈਨੇਡੀਅਨ ਐਵਾਰਡ' ਨਾਲ ਸਨਮਾਨਤ
ਬੀ ਸੀ ਕਨੇਡਾ |
ਚਾਪਲੂਸ
ਲੋਕ ਆਪਣੀਆਂ ਕੌਮਾਂ ਦਾ ਵਧੇਰੇ ਨੁਕਸਾਨ ਕਰਦੇ ਹਨ-ਸਤਨਾਮ ਸਿੰਘ ਚਾਹਲ
ਰੁਪਿੰਦਰ ਕੌਰ, ਅਮਰੀਕਾ |
ਪੰਜਾਬੀ
ਲਿਖਾਰੀ ਸਭਾ ਦੀ ਜਨਵਰੀ ਮਹੀਨੇ ਦੀ ਮੀਟਿੰਗ
ਸੁੱਖਪਾਲ ਪਰਮਾਰ, ਕਨੇਡਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤੱਰਤਾ
ਮਲਕੀਅਤ “ਸੁਹਲ’, ਗੁਰਦਾਸਪੁਰ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੜ੍ਹੀਆਂ ਕਹਾਣੀਆਂ
ਤੇ ਹੋਈ ਭਰਪੂਰ ਚਰਚਾ ਅਤੇ ਕਈ ਹੋਰ ਮੁੱਦੇ ਵਿਚਾਰੇ ਗਏ
ਮੇਜਰ ਮਾਂਗਟ, ਕੈਨੇਡਾ |
ਕਿੰਗਜ਼ਬਰੀ
ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ -
ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੈਰਿਸ
ਵਾਲੇ ਸੰਧੂ ਭਰਾਵਾਂ ਨੇ ਕੁਲਦੀਪ ਮਾਣਕ ਜੀ ਦੇ ਪ੍ਰਵਾਰ ਦੀ ਇੱਕ ਲੱਖ 25
ਹਜ਼ਾਰ ਰੁਪਏ ਦੀ ਆਰਥਿੱਕ ਮੱਦਦ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪਿੰਡ
ਮਸੀਤਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਹਿਤਕ ਸਵੇਰ ਦਾ ਅਯੋਜਿਨ ਕੀਤਾ
ਗਿਆ
ਜੀਤਾ ਸਿੰਘ ਨਾਰੰਗ, ਪੰਜਾਬ |
ਪ੍ਰਵਾਸੀ
ਭਾਰਤੀਆਂ ਨੂੰ ਚੇਤਾਵਨੀ!
ਪੰਜਾਬ ਚ
ਲੁੱਟਾ ਖੋਹਾ ਦਾ ਵੱਧ ਰਿਹਾ ਰੁਝਾਨ ਤੇ ਐਨ ਆਰ ਆਈ ਨਿਸ਼ਾਨੇ ਤੇ ਚਿੰਤਾ ਦਾ
ਵਿਸ਼ਾ, ਡੈਨਮਾਰਕ ਤੋ ਵਤਨ ਫੇਰੀ ਦੋਰਾਨ ਸ੍ਰ ਜੁਗਰਾਜ ਸਿੰਘ ਤੂਰ(ਰਾਜੂ
ਸੱਵਦੀ) ਇਸ ਦੇ ਹੋਏ ਸ਼ਿਕਾਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਦਾ ਭਾਰੀ ਇੱਕਠ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|