|
|
ਨਵੀਂ ਜ਼ਿੰਦਗੀ ਲਈ
ਡਾ: ਰਾਂਗੇ ਰਾਘਵ (ਅਨੁਵਾਦਕ: ਗੁਰਦਿਆਲ ਸਿੰਘ ਰਾਏ)
(20/08/2023) |
|
|
|
ਦੋ ਗੱਲਾਂ:
1963 ਤੱਕ ਭਾਰਤ ਵਿੱਚ ਰਹਿੰਦਿਆਂ ਅਤੇ ਅਕਾਲੀ ਪੱਤ੍ਰਕਾ ਵਿੱਚ ਉੱਪ ਸੰਪਾਦਕੀ ਦਾ
ਕਾਰਜ ਕਰਦਿਆਂ ਮੌਲਕ ਸਿਰਜਣਾਤਮਕ ਲਿਖਣ ਦਾ ਕਾਰਜ ਤਾਂ ਜਾਰੀ ਹੀ ਰਿਹਾ ਪਰ ਇਸਦੇ
ਨਾਲ ਹੀ ਹਿੰਦੀ, ਉਰਦੂ, ਬੰਗਾਲੀ, ਅੰਗਰੇਜ਼ੀ ਅਤੇ ਉੜੀਆ (ਹਿੰਦੀ ਤੋਂ) ਦੀਆਂ
ਬਹੁਤ ਸਾਰੀਆਂ ਕਹਾਣੀਆਂ ਦਾ ਤਰਜਮਾ ਕਰਨ ਦਾ ਮੌਕਾ ਵੀ ਮਿਲਦਾ ਰਿਹਾ। ਇਸੇ ਹੀ ਲੜੀ
ਵਿੱਚ ਹਿੰਦੀ ਦੇ ਸੁਪ੍ਰਸਿੱਧ ਲੇਖਕ (ਸਵ:) ਡਾ. ਰਾਂਗੇ ਰਾਘਵ ਦੀਆਂ ਦੋ ਹਿੰਦੀ
ਕਹਾਣੀਆਂ ਦਾ ਤਰਜਮਾ ਵੀ ਕੀਤਾ ਸੀ। ਇਹ ਦੋਵੇਂ ਕਹਾਣੀਆਂ ਅੰਮ੍ਰਿਤਸਰ ਤੋਂ
ਪ੍ਰਕਾਸ਼ਤ ਹੁੰਦੇ ਮਾਸਿਕ ਪਰਚੇ ‘ਅਮਰ ਕਹਾਣੀਆਂ’ ਦੇ 1959 ਦੇ ਅੰਕਾਂ ਵਿਚ
ਛਪੀਆਂ। ਹੱਥਲੀ ਕਹਾਣੀ ‘ਨਵੀਂ ਜ਼ਿੰਦਗੀ ਲਈ’ ਜੁਲਾਈ 1959 ਵਿਚ ਛਪੀ ਸੀ। ਆਸ ਹੈ
ਪਾਠਕ ਪਸੰਦ ਕਰਨਗੇ ਅਤੇ ਵੇਖਣਗੇ ਕਿ ਬਹੁਤ ਹੀ ਸਹਿਜ ਲੱਗਦੀ ਇਸ ਕਹਾਣੀ ਦਾ ਵਿਸ਼ਾ
ਅੱਜ ਵੀ ਕਿੰਨਾ ਨਵਾਂ ਅਤੇ ਆਮ ਕਹਾਣੀਆਂ ਨਾਲੋਂ ਕਿੰਨਾ ਹਟਵਾਂ ਹੈ।
ਡਾ: ਰਾਂਗੇ ਰਾਘਵ:
ਡਾ: ਰਾਂਗੇ ਰਾਘਵ ਦਾ ਜਨਮ 17 ਜਨਵਰੀ 1923 ਨੂੰ ਆਗਰਾ ਵਿਖੇ ਹੋਇਆ। ਉਸਦਾ ਪੂਰਾ
ਨਾਮ ‘ਤਿਰੁਮਲੇ ਨੰਬਕੰਮ ਵੀਰ ਰਾਘਵ ਅਚਾਰੀਆ’ ਸੀ। ਉਸਨੇ ਆਗਰੇ ਦੇ ਸੇਂਟ 'ਜੌਹਨਸ
ਕਾਲਜ' ਤੋਂ 'ਮਾਸਟਰਜ਼ ਡਿਗਰੀ' ਕੀਤੀ ਅਤੇ ‘ਗੁਰੂ ਗੋਰਖ ਨਾਥ’ ਦੇ ਵਿਸ਼ੇ ਉੱਤੇ
ਡਾਕਟਰੇਟ(ਪੀ ਐੱਚਡੀ)। ਉਸ ਨੂੰ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ, ਸੰਸਕ੍ਰਿਤ ਅਤੇ
ਮਥੁਰਾ-ਆਗਰਾ ਦੇ ਇਲਾਕੇ ਵਿਚ ਬੋਲੀ ਜਾਂਦੀ ਬ੍ਰਿਜ ਭਾਸ਼ਾ ਉੱਤੇ ਆਬੂਰ ਹਾਸਲ ਸੀ।
ਡਾ. ਰਾਂਗੇ ਰਾਘਵ ਨੇ 13
ਵਰਿੵਆਂ ਦੀ ਉਮਰ ਵਿਚ ਲਿਖਣਾ ਆਰੰਭ ਕੀਤਾ ਅਤੇ 19 ਵਰਿੵਆਂ ਦੀ ਉਮਰ ਵਿੱਚ
ਜਦ ਉਸਦੀ ਬੰਗਾਲ ਦੇ ਅਕਾਲ ਸਬੰਧੀ ਬੜੀ ਹੀ ਸ਼ਿੱਦਤ ਨਾਲ ਲਿਖੀ ‘ਤੂਫ਼ਾਨੋਂ ਕੇ
ਵੀਚ’ ਨਾਮ ਦੀ ਰਚਨਾ ਛਪੀ ਤਾਂ ਉਸਦੀ ਲੇਖਣੀ ਦੇ ਕਮਾਲ ਦੀਆਂ ਧੁੰਮਾਂ ਪੈ ਗਈਆਂ।
ਡਾ: ਰਾਂਗੇ ਰਾਘਵ ਬਹੁਤ
ਹੀ ਪ੍ਰਤਿਭਾਸ਼ਾਲੀ ਅਤੇ ਵਿਦਵਾਨ ਲੇਖਕ ਸੀ। ਉਸਨੂੰ ਚਿੱਤਰਕਾਰੀ, ਸੰਗੀਤ ਅਤੇ
ਪੁਰਾਤਤਵ ਵਿਗਿਆਨ ਵਿਚ ਵੀ ਗੰਭੀਰ ਦਿਲਚਸਪੀ ਸੀ। ਇਹਨਾਂ ਵੱਖ ਵੱਖ ਕਲਾਵਾਂ ਦੇ
ਸੁਮੇਲ ਨੇ ਉਸਦੀ ਕਲਮ ਨੂੰ ਬਹੁਤ ਸ਼ਕਤੀ ਦਿੱਤੀ। ਪਰ ਅਫਸੋਸ ਕਿ 39 ਵਰਿੵਆਂ ਦੀ
ਉਮਰ ਵਿੱਚ, ਇੱਕ ਲੰਬੀ ਬਿਮਾਰੀ ਉਪਰੰਤ 12 ਸਤੰਬਰ 1962 ਨੂੰ ਉਸਦੀ ਮੌਤ ਹੋ ਗਈ।
ਪਰ ਉਸਨੇ ਆਪਣੇ ਜੀਵਨ ਦੇ ਬਹੁਤ ਹੀ ਛੋਟੇ ਜਿਹੇ ਸਮੇਂ ਵਿਚ ਹਿੰਦੀ ਸਾਹਿਤ ਨੂੰ
150 ਤੋਂ ਵੀ ਵੱਧ ਨਾਵਲ, ਕਹਾਣੀ ਸੰਗ੍ਰਿਹ, ਨਾਟਕ, ਆਲੋਚਨਾ, ਕਲਾ ਅਤੇ ਸਭਿਆਚਾਰ
ਸਬੰਧੀ ਪੁਸਤਕਾਂ ਦਿੱਤੀਆਂ। ਡਾ. ਰਾਂਗੇ ਰਾਘਵ ਨੂੰ ਉਸਦੀਆਂ ਸਾਹਿਤਕ ਪ੍ਰਾਪਤੀਆਂ
ਲਈ ਬਹੁਤ ਸਾਰੇ 'ਐਵਾਰਡ' ਮਿਲੇ ਜਿਵੇਂ ਕਿ 1947 ਵਿਚ ‘ਹਿੰਦੁਸਤਾਨੀ ਅਕੈਡਮੀ
ਐਵਾਰਡ’, 1957 ਅਤੇ ਫਿਰ 1959 ਵਿਚ ਉੱਤਰ ਪ੍ਰਦੇਸ਼ ਸਰਕਾਰੀ ਐਵਾਰਡ, 1961 ਵਿਚ
ਰਾਜਸਥਾਨੀ ਲਿਟਰੇਚਰ ਐਵਾਰਡ ਅਤੇ ਉਸਦੀ ਮੌਤ ਉਪਰੰਤ 1966 ਵਿਚ ਮਹਾਤਮਾ ਗਾਂਧੀ
ਐਵਾਰਡ। ਡਾ:
ਰਾਂਗੇ ਰਾਘਵ ‘ਮਾਨਵਵਾਦੀ’ ਕਦਰਾਂ-ਕੀਮਤਾਂ ਉੱਤੇ ਪਹਿਰਾ ਦੇਣ ਵਾਲਾ ਲੇਖਕ ਸੀ। ਉਸ
ਨੇ ਇਤਿਹਾਸ ਅਤੇ ਸੱਭਿਆਚਾਰ ਨੂੰ ਕਦੇ ਵੀ ਪਰੰਪਰਾ ਦਾ ਕੈਦੀ ਨਹੀਂ ਸੀ ਸਮਝਿਆ।
ਉਸਦਾ ਇਹ ਵੀ ਮੰਨਣਾ ਸੀ ਕਿ ‘ਸੱਚਾ ਸੁੱਚਾ ਸਾਹਿਤ’ ਕਦੇ ਵੀ ਬੋਲੀਆਂ ਜਾਂ
ਹੱਦਾਂ-ਬੰਨਿਆਂ ਦੀ ਪਰਵਾਹ ਨਹੀਂ ਕਰਦਾ। - (ਗ.ਸ.ਰਾਏ)
ਨਵੀਂ ਜ਼ਿੰਦਗੀ ਲਈ
ਅਸੀਂ ਨੌਂ ਕੁੜੀਆਂ ਸਾਂ। ਮੇਰੀ ਉਮਰ ਉਦੋਂ ਪੰਦਰਾਂ ਵਰਿੵਆਂ ਦੀ ਸੀ। ਅੱਜ ਜਦ ਮੈਂ
ਖ਼ੁਦ ਤਿੰਨ ਬੱਚਿਆਂ ਦੀ ਮਾਂ ਹਾਂ, ਮੇਰਾ ਦ੍ਰਿਸ਼ਟੀਕੋਣ ਬਦਲ ਚੁੱਕਿਆ ਹੈ, ਪਰ
ਉਦੋਂ ਮੇਰੀ ਪਹਿਲੀ ਉਮਰ ਸੀ। ਉਦੋਂ ਕਿਤੇ ਮੈਂ ਐਡੀ ਅਕਲਮੰਦ ਸਾਂ ਕਿ ਸਮਝ ਸਕਦੀ?
ਪਰ ਤੁਹਾਨੂੰ ਉਦੋਂ ਦੀ ਹੀ ਗੱਲ ਸੁਣਾਉਂਦੀ ਹਾਂ। ਪੰਦਰ੍ਹਾਂ ਸਾਲਾਂ ਦੀ ਉਮਰ ਵਿੱਚ
ਹੀ ਮੈਂਨੂੰ ਬਹੁਤ ਕੰਮ ਕਰਨਾ ਪੈਂਦਾ ਸੀ। ਮਾਂ ਇੱਕ ਹੋਰ ਬੱਚੇ
ਦੀ ਮਾਂ ਬਣਨ ਵਾਲੀ ਸੀ। ਉਹਨਾਂ ਦੇ ਨੌਂ ਬਾਰ ਕੁੜੀਆਂ ਹੋ ਚੁੱਕੀਆਂ ਸਨ। ਇਕ ਤੇ
ਦੂਜੀ ਭੈਣ ਵਿੱਚ ਉਮਰ ਦਾ ਇਤਨਾ ਘੱਟ ਅੰਤਰ ਸੀ ਕਿ ਉਹਨਾਂ ਨੂੰ ਸੰਭਾਲਣਾ ਬੜਾ
ਕਠਿਨ ਸੀ। ਰੱਬ ਹੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਸ਼ਾਇਦ ਅੱਜ ਵੀ ਉਹ ਪਹਿਲੇ ਵਾਲੀ
ਹੀ ਰਵਾਇਤ ਚੱਲ ਰਹੀ ਹੋਵੇ। ਗਲੀ ਵਿੱਚ ਕਿਸੇ ਕਿਸੇ ਦੇ ਘਰ ਹੀ ਨਲਕਾ
ਸੀ। ਅਸੀਂ ਸੜਕ ’ਤੇ ਲੱਗੇ ਨਲਕੇ ਤੋਂ ਹੀ ਪਾਣੀ ਭਰ ਲਿਆਇਆ ਕਰਦੀਆਂ ਸਾਂ। ਇੱਕ
ਦਿਨ ਜਦ ਮੈਂ ਨਲਕੇ ਤੋਂ ਪਾਣੀ ਭਰਨ ਲੱਗੀ ਤਾਂ ਠਕੁਰਾਇਨ ਨੇ ਪੁੱਛਿਆ: ‘ਕਿਉਂ
ਤੇਰੀ ਮਾਂ ਦੇ ਕੁਝ ਹੋਣ ਵਾਲਾ ਹੈ?’ ਮੈਂ ਸਿਰ ਹਿਲਾ ਕੇ ਸਵੀਕਾਰ ਕੀਤਾ।
ਠਕੁਰਾਇਨ ਅਤੇ ਚੁੱਪ ਕੀ? ਪੁੱਛ ਬੈਠੀ: ‘ਕਿੰਨੇ ਦਿਨ ਰਹਿ ਗਏ?’ ਮੈਂ ਦੱਬੀ
ਜ਼ਬਾਨ ਵਿਚ ਕਿਹਾ: ‘ਜਲਦੀ ਹੀ।’ ਠਕੁਰਾਇਨ ਹੱਸ ਪਈ। ਮੈਂ ਉਸ ਤੋਂ ਬਹੁਤ
ਡਰਦੀ ਸਾਂ ਕਿਉਂਕਿ ਉਸ ਨੂੰ ਲੜਨ ਦਾ ਚੰਗਾ ਅਭਿਆਸ ਸੀ ਅਤੇ ਚੀਕ ਚੀਕ ਕੇ ਉਹ ਸਾਰਾ
ਮੁਹੱਲਾ ਸਿਰ ਤੇ ਚੁੱਕ ਲਿਆ ਕਰਦੀ ਸੀ। ਸ਼ਾਇਦ ਸਾਹਮਣੇ ਖਿੜਕੀ ਵਿਚ
ਬੈਠੇ ਮੁੰਡੇ ਨੇ ਸਾਡੀ ਗੱਲ ਸੁਣ ਲਈ ਕਿਉਂ ਜੁ ਉਹ ਹੱਸ ਰਿਹਾ ਸੀ। ਮੈਂ ਬੜੀ ਸ਼ਰਮ
ਮਹਿਸੂਸ ਕੀਤੀ ਹਾਲਾਂਕਿ ਗੱਲ ਕੁਝ ਵੀ ਨਹੀਂ ਸੀ। ਮੈਂ ਅੰਦਰ ਆ ਗਈ ਅਤੇ ਝੱਟ
ਦਰਵਾਜ਼ਾ ਢੋ ਲਿਆ।
ਮਾਂ ਮੰਜੇ ’ਤੇ ਸੁੱਤੀ ਪਈ ਸੀ। ਕੁੜੀਆਂ ਵਿੱਚੋਂ ਕੁਝ
ਸੌਂ ਰਹੀਆਂ ਸਨ। ‘ਸੁਖਦ’ ਮੈਥੋਂ ਦੋ ਸਾਲ ਛੋਟੀ ਸੀ। ਉਹ ਕਿਤੇ ਗਈ ਹੋਈ ਸੀ।
ਵਿਹੜੇ ਵਿੱਚ ਕੱਪੜੇ ਖਿਲਰੇ ਪਏ ਸਨ। ਬਾਬੂ ਜੀ ਦਫ਼ਤਰ ਵਿਚ ਨੌਕਰ
ਸਨ। ਉਹਨਾਂ ਦੀ ਤਨਖਾਹ ਅੱਸੀ ਰੁਪਏ ਤੋਂ ਵੱਧ ਨਹੀਂ ਸੀ। ਮੈਂ ਉਹਨਾਂ ਨੂੰ ਕਦੇ ਵੀ
ਖੁਸ਼ ਨਹੀਂ ਸੀ ਦੇਖਿਆ। ਉਹਨਾਂ ਦੇ ਮੱਥੇ ਦੀਆਂ ਲਕੀਰਾਂ ਸਦਾ ਡੂੰਘੀਆਂ ਹੀ ਹੋਈਆਂ
ਰਹਿੰਦੀਆਂ ਸਨ। ਮੁੱਛਾਂ ਕਾਲੀਆਂ ਤੇ ਲੰਬੀਆਂ ਸਨ। ਲੋਕੀਂ ਕਹਿੰਦੇ ਨੇ ਕਿ ਮੈਂ
ਆਪਣੇ ਪਿਉ ’ਤੇ ਗਈ ਹਾਂ। ਜਦ ਉਹ ਦਫ਼ਤਰ ਤੋਂ ਆਉਂਦੇ ਤਾਂ ਥੱਕੇ ਹੋਏ
ਦਿਸਦੇ ਪਰ ਜਦ ਉਹ ਦਫ਼ਤਰ ਜਾਂਦੇ ਤਾਂ ਵੀ ਥੱਕੇ ਹੋਏ ਹੀ ਦਿਸਦੇ ਸਨ। ਇਸੇ ਹੀ
ਥਕਾਨ ਕਾਰਨ ਉਹਨਾਂ ਦੇ ਬੁਲ੍ਹਾਂ ’ਤੇ ਕਾਲਾਪਨ ਨਜ਼ਰੀਂ ਆਉਂਦਾ ਸੀ ਅਤੇ ਅੱਖਾਂ
ਵਿਚ ਇੱਕ ਟਿਮਟਿਮਉਂਦੀ ਲੌ ਜਿਹੀ ਦਿਸਦੀ। ਦਫ਼ਤਰ ਤੋਂ ਆਉਂਦਿਆਂ ਹੀ ਉਹ ਸਾਨੂੰ
ਝਿੜਕਣ ਲੱਗ ਪੈਂਦੇ। ਮੈਂ ਰੋ ਪੈਂਦੀ।
ਦਿਲ ਅੰਦਰੋਂ ਹੀ ਅੰਦਰ ਪਿਘਲ ਕੇ
ਹੰਝੂ ਬਣ ਵਗ ਤੁਰਦਾ ਪਰ ਉਹਨਾਂ ਉੱਤੇ ਇਸ ਸਭ ਦਾ ਕੁਝ ਅਸਰ ਨਾ ਹੁੰਦਾ। ਨਿੱਕੀਆਂ
ਮੁੰਨੀਆਂ, ਮੈਂਨੂੰ ਆਪਣੀਆਂ ਨਿੱਕੀਆਂ ਨਿੱਕੀਆਂ ਉਂਗਲਾਂ ਨਾਲ ਤਸੱਲੀ ਦੇਂਦੀਆਂ।
ਉਹਨਾਂ ਦੀ ਮੂਕ-ਤਸੱਲੀ ਬੜੀ ਸਹਾਇਕ ਹੁੰਦੀ। ਸੱਚੀਂ, ਪਿਤਾ ਜੀ ਬੜੇ ਕਠੋਰ ਸਨ।
ਮੈਂ ਸੋਚਦੀ, ਜਾ ਰੱਬਾ! ਸਾਰਾ ਦਿਨ ਕੰਮ ਕਰਦੀ ਹਾਂ, ਸਾਰਾ ਘਰ ਸੰਭਾਲਦੀ ਹਾਂ ਪਰ
ਇਹ ਕਦੇ ਪ੍ਰਸੰਨ ਹੀ ਨਹੀਂ ਹੁੰਦੇ। ਮੈਂ ਆਪਣੀਆਂ ਸਹੇਲੀਆਂ ਨੂੰ ਵੇਖਦੀ, ਰਸ਼ਕ
ਹੁੰਦਾ, ਉਹਨਾਂ ਦੇ ਪਿਤਾ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਸਨ। ਤਦ ਮੈਂ ਸੋਚਦੀ
ਸਾਂ ਕਿ ਮੇਰੇ ਪਿਤਾ ਸ਼ਾਇਦ ਮਨੁੱਖ ਹੀ ਨਹੀਂ, ਸ਼ਾਇਦ ਉਹਨਾਂ ਦਾ ਦਿਲ ਹੀ ਨਹੀਂ।
ਕਦੇ ਕਦੇ ਉਹਨਾਂ ਦਾ ਗੁੱਸਾ ਵੱਧ ਜਾਣ ’ਤੇ ਉਹ ਸਾਨੂੰ ਮਾਰ ਮਾਰ ਕੇ ਬੇਹੋਸ਼ ਕਰ
ਦਿੰਦੇ ਅਤੇ ਕਈ ਬਾਰ ਨਿੱਕੀਆਂ ਦੀਆਂ ਦੇਹਾਂ ’ਤੇ ਨੀਲ ਪੈ ਜਾਂਦੇ। ਜਦ ਉਹਨਾਂ ਦਾ
ਗੁੱਸਾ ਵੱਧਦਾ ਹੀ ਜਾਂਦਾ ਅਤੇ ਬੱਚੀਆਂ ਦੀਆਂ ਚੀਕਾਂ ਨਾਲ ਘਰ ਫਟਣ ਲੱਗ ਪੈਂਦਾ,
ਘਰ ਵਿਚ ਕੁਹਰਾਮ ਜਿਹਾ ਮੱਚ ਜਾਂਦਾ ਅਤੇ ਗਵਾਂਢਣ ਬੁੱਢੀ ਦੀ ਅਵਾਜ਼ ਕੰਨੀ ਪੈਂਦੀ:
‘ਕੰਨਿਆਵਾਂ ’ਤੇ ਹੱਥ ਉਠਾ ਰਿਹਾ ਹੈਂ, ਚਿਰੰਜੀ? ਇਹ ਤਾਂ ਕੋਈ ਰੀਤ ਨਹੀਂ, ਜੇ
ਤੇਰੇ ਘਰ ਜਨਮ ਲੈ ਹੀ ਲਿਆ ਹੈ, ਨਿਰਦਈ! ਬੱਸ ਕਰ, ਕਿਉਂ ਇਹਨਾਂ ਦੀ ਹੱਤਿਆ ਕਰ
ਰਿਹਾ ਹੈਂ?’ ਉਸਦੀ ਅਵਾਜ਼ ਸੁਣ ਕੇ ਪਿਤਾ ਜੀ ਚੌਂਕ ਪੈਂਦੇ। ਉਹਨਾਂ ਦਾ
ਸਿਰ ਝੁਕ ਜਾਂਦਾ ਅਤੇ ਉਹ ਸੁੰਨੀਆਂ ਸੁੰਨੀਆਂ ਅੱਖਾਂ ਨਾਲ ਵੇਖਣ ਲੱਗ ਪੈਂਦੇ।
ਇੱਧਰ ਮਾਂ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ। ਮਾਂ, ਪਿਤਾ ਜੀ ਦੀ ਮਾਨਸਿਕ
ਪੀੜ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਅੱਜਕਲ ਕਦੇ ਕਦੇ ਉਹਨਾਂ ਨੂੰ ਉਲਟੀ ਆ ਜਾਂਦੀ
ਅਤੇ ਜੀ ਘਬਰਾਉਣ ਲੱਗ ਪੈਂਦਾ। ਸਿਰ ਦਾ ਦਰਦ ਵੀ ਵੱਧ ਗਿਆ ਸੀ। ਹੱਥ ਪੈਰ ਪੀਲੇ ਪੈ
ਗਏ ਸਨ। ਜਦੋਂ ਵੀ ਮੈਂ ਉਹਨਾਂ ਨੂੰ ਵੇਖਦੀ ਮੈਂਨੂੰ ਲਗਦਾ ਉਹਨਾਂ ਦੀਆਂ ਅੱਖਾਂ
ਵਿੱਚ ਇੱਕ ਡਰ ਪਸਰਿਆ ਹੋਇਆ ਹੈ। ਬਾਬੂ ਜੀ ਸਾਰਾ ਦਿਨ ਪੂਜਾ ਕਰਦੇ।
ਦਫ਼ਤਰ ਵਿਚ ਵੀ ‘ਸੂਤ’ ਅਤੇ ਹਨੂਮਾਨ ਗੁਟਕਾ ਹੀ ਹੁੰਦਾ ਜਿਹੜਾ ‘ਬਾਬਾ ਸਾਂਵਲ
ਦਾਸ’ ਨੇ ਉਹਨਾਂ ਨੂੰ ਪੁੱਤਰ ਹੋਣ ਲਈ ਦਿੱਤਾ ਸੀ। ਬਾਬਾ ਸਾਂਵਲ ਦਾਸ ਨੇ ਕਿਹਾ ਸੀ
ਕਿ ਇਸ ਮੰਤਰ ਨਾਲੋਂ ਵਧ ਕੇ ਕੁਝ ਵੀ ਨਹੀਂ। ਜੇ ਇਹ ਵੀ ਕੰਮ ਨਹੀਂ ਕਰਦਾ ਤਾਂ ਸਮਝ
ਲਈਂ ਕਿ ਤੇਰੀ ਕਿਸਮਤ ਵਿਚ ਆਟੇ ਦਾ ਵੀ ਪੁੱਤਰ ਨਹੀਂ। ਪਿਤਾ ਜੀ ਨੇ ਇਸ ਨੂੰ ਦੇਵ
ਵਾਕ ਸਮਝ ਕੇ ਦਿਲ ਵਿਚ ਰੱਖ ਲਿਆ। ਸ਼ਾਮ ਨੂੰ ਜਦ ਪਿੱਪਲ ਦੇ
ਪੱਤ ਖੜਕਦੇ, ਜਦ ਹਨੇਰੇ ਵਿੱਚ ਅੰਦਰ ਦੀ ਬਦਬੂ ਭਰਿਆ ਧੂੰਆਂ ਫੈਲ ਜਾਂਦਾ, ਮੈਂ
ਇੱਕ ਛੋਟੀ ਜਿਹੀ ਨਵਾਰ ਦੀ ਪੀੜ੍ਹੀ ਉੱਤੇ ਬੈਠ, ਆਪਣੀ ਅੱਠਵੀਂ ਅਤੇ ਨੌਵੀਂ ਭੈਣ
ਨੂੰ ਪੁਚਕਾਰਦੀ ਕੁਝ ਖਿਲਾਇਆ ਕਰਦੀ। ਕਦੇ ਕਦੇ ਹੀ ਤਾਂ ਮੈਂਨੂੰ ਵਿਹਲ ਮਿਲਦੀ ਸੀ।
ਬੱਸ, ਉਹਨਾਂ ਨੂੰ ਬੁਲਾਇਆ ਨਹੀਂ ਕਿ ਇੱਕ ਨਿੱਕੇ ਨਿੱਕੇ ਪੈਰੀਂ ਤੁਰੀ ਆਉਂਦੀ ਅਤੇ
ਦੂਜੀ ਗੋਡਿਆਂ ਭਾਰ ਰਿੜ੍ਹੀ ਆਉਂਦੀ। ਮੈਂਨੂੰ ਦੋਵੇਂ ਹੀ ਬੜੀਆਂ ਚੰਗੀਆਂ ਲਗਦੀਆਂ।
ਵਿਚਾਰੀਆਂ! ਉਹਨਾਂ ਨੂੰ ਕੋਈ ਪਿਆਰ ਦੇਣ ਵਾਲਾ ਵੀ ਨਹੀਂ। ਠਕੁਰਾਇਣ
ਕਹਿੰਦੀ ਸੀ: ਮਾਰਦਾ ਹੈ? ਮਾਰੇਗਾ ਨਹੀਂ? ਨੌਂ ਨੌਂ ਸ਼ੇਰ ਜਿਸਨੂੰ ਪਾਲਣੇ ਪੈਣ
ਉਸਦੀ ਅਕਲ ਉਸਨੂੰ ਜਵਾਬ ਨਹੀਂ ਦੇਵੇਗੀ? ਘਰ ਇਕ ਵੀ ਨਹੀਂ ਰਹੇਗੀ, ਉਮਰ ਆਉਣ ’ਤੇ
ਸਭ ਤੁਰ ਜਾਣਗੀਆਂ। ਬੇਚਾਰੇ ਬੁੱਢੇ ਨੂੰ ਕੰਗਾਲ ਕਰ ਦੇਣਗੀਆਂ ਅਤੇ ਉਸਦੀ ਦੇਖ-ਰੇਖ
ਕਰਨ ਵਾਲਾ ਕੋਈ ਵੀ ਨਹੀਂ ਰਹੇਗਾ। ਕਿਤੇ ਕਿਸੇ ਇਕ ਨੇ ਉਸਦਾ ਮੂੰਹ ਕਾਲਾ ਕਰ
ਦਿੱਤਾ ਤਾਂ ਉਸ ਨੂੰ ਡੁੱਬਣ ਨੂੰ ਵੀ ਥਾਂ ਨਹੀਂ ਮਿਲੇਗੀ। ਰਾਮ! ਰਾਮ!! ਇੱਕ
ਹੋਵੇ, ਦੋ ਹੋਣ, ਇੱਥੇ ਤਾਂ ਪੂਰੀ ਫ਼ੌਜ ਹੈ। ਬਾਪ ਰੇ! ਕੰਨਿਆ-ਦਾਨ ਕਰਦਾ ਕਰਦਾ
ਹੀ ਵਿਚਾਰਾ ਮਰ ਜਾਵੇਗਾ। ਜਦ ਠਕੁਰਾਇਣ ਅਜਿਹੀਆਂ ਗੱਲਾਂ ਕਰਦੀ ਤਾਂ ਮੈਂ
ਘਰ ਆ ਕੇ ਮੰਜੇ ’ਤੇ ਆ ਪੈਂਦੀ। ਸੋਚਦੀ: ਤਦ ਕੀ ਸਾਨੂੰ ਮਰ ਜਾਣਾ ਚਾਹੀਦਾ ਹੈ?
ਹਮੇਸ਼ਾਂ ਦੀ ਤਰ੍ਹਾਂ, ਐਤਕੀਂ ਵੀ ਭੂਆ ਦੇ ਘਰੋਂ ਕੁਰਤਾ ਅਤੇ ਰੋਟੀ ਆਏ
ਜਿਨ੍ਹਾਂ ਨੂੰ ਵੇਖ ਕੇ ਮੈਂ ਸਮਝ ਗਈ ਕਿ ਇਸ ਵਾਰ ਜ਼ਰੂਰ ਹੀ ਮੇਰੇ ‘ਵੀਰ’ ਆਏਗਾ।
ਨੀਂਦ ਮੈਂਨੂੰ ਇੰਨੀ ਗੂੜ੍ਹੀ ਆਉਂਦੀ ਕਿ ਲੇਟਦਿਆਂ ਹੀ ਸੁੱਧ-ਬੁੱਧ ਗੁਆਚ
ਜਾਂਦੀ। ਫਿਰ ਭਾਵੇਂ ਕੋਈ ਕਿੰਨੀਆਂ ਹੀ ਅਵਾਜ਼ਾਂ ਦੇਵੇ ਸਹਿਜੇ ਕਰਕੇ ਉੱਠਿਆ ਹੀ
ਨਹੀਂ ਸੀ ਜਾਂਦਾ। ਠਕੁਰਾਇਣ ਮੈਂਨੂੰ ਕਹਿੰਦੀ: ‘ਕਿਉਂ ਜੰਮ ਪਈਆਂ ਹੋ ਕੰਬਖਤੋ! ਕੀ
ਆਪਣੇ ਪਿਉ ਨੂੰ ਜਿਉਂਦਿਆਂ ਹੀ ਮਾਰ ਦਿਉਂਗੀਆਂ?’ ਜਦੋਂ ਮੈਂ ਇਹ
ਸੁਣਦੀ, ਮੇਰਾ ਰੋਣ ਨੂੰ ਜੀਅ ਕਰਦਾ। ਇਸ ਵਿਚ ਸਾਡਾ ਕੀ ਕਸੂਰ ਸੀ? ਪਰ ਜਦ ਮੈਂ
ਮਾਂ ਵਲ ਵੇਖਦੀ ਤਾਂ ਲਗਦਾ ਕਿ ਇਹ ਸਭ ਝੂਠ ਹੈ। ਮਾਂ ਦੀਆਂ ਅੱਖਾਂ ਵਿਚ ਦੁੱਖ ਹੀ
ਦੁੱਖ ਭਰਿਆ ਹੁੰਦਾ ਪਰ ਜਦ ਉਹ ਅੱਖਾਂ ਮੈਂਨੂੰ ਵੇਖਦੀਆਂ ਤਾਂ ਉਹਨਾਂ ਵਿੱਚੋਂ ਇਕ
ਬੇਨਤੀ ਝਲਕਦੀ। ਮੈਂ, ਮਾਂ ਦੀ ਇਸ ਜਾਚਕਾਂ ਵਾਲੀ ਹਾਲਤ ਨੂੰ ਵੇਖ ਕੇ, ਉਹਨਾਂ ਦੀ
ਗੋਦ ਵਿਚ ਸਿਰ ਰੱਖਕੇ ਉਹਨਾਂ ਨੂੰ ਹਸਾਉਣ ਲੱਗ ਪੈਂਦੀ। ਮੈਂ ਸਮਝਦੀ ਤਾਂ ਸੀ ਪਰ
ਗਲ ਦੀ ਅਸਲੀਅਤ ਨੂੰ ਤੋਲਣ ਦੀ ਜਾਚ ਹਾਲਾਂ ਨਹੀਂ ਸੀ ਆਈ। ਬਾਬੂ ਜੀ
ਦੀਆਂ ਗੱਲਾਂ ਇਕ ਦਿਨ ਮੈਂ ਮਾਂ ਨਾਲ ਹੁੰਦੀਆਂ ਸੁਣੀਆਂ। ਬਾਬੂ ਜੀ ਕਹਿ ਰਹੇ ਸਨ:
‘ਜੇ ਤੇਰੇ ਵਰਗੀ ਅਭਾਗਣ ਮੇਰੇ ਘਰ ਨਾ ਆਉਂਦੀ ਤਾਂ ਮੇਰੀ ਜ਼ਿੰਦਗੀ ਹਰਾਮ ਕਿਉਂ
ਹੁੰਦੀ? ਹੁਣ ਉਹ ਬੁੱਢੀ ਤਾਂ ਹੈ ਨਹੀਂ, ਜਿਸਨੇ ਪਹਿਲੀਆਂ ਦੋ ਦੀਆਂ ਮੌਤਾਂ ਤੇ
ਹਾਏ, ਹਾਏ, ਕਰਕੇ ਕਿਹਾ ਸੀ ਕਿ ਪੁੱਤਰ! ਵਿਆਹ ਕਰ ਲੈ, ਨਹੀਂ ਤਾਂ ਘਰ ਦਾ ਦੀਪ
ਬੁੱਝ ਜਾਵੇਗਾ। ਹੁਣ ਜਲ ਰਹੇ ਨੇ ਨਾ ਨੌਂ ਦੀਪ! ਦਿਨ ਨੂੰ ਵੀ ਨਹੀਂ ਬੁੱਝਦੇ।’
ਉਹਨਾਂ ਦੀ ਅਵਾਜ਼ ਵਿਚ ਗੁੱਸਾ ਸੀ। ਮਾਂ ਨੇ ਹੌਲੀ ਅਵਾਜ਼ ਵਿਚ ਕਿਹਾ: ‘ਇਹ
ਤਾਂ ਕਿਸੇ ਦੇ ਵੱਸ ਦੀ ਗੱਲ ਨਹੀਂ। ਜੋ ਰੱਬ ਦੇਵੇ ਲੈਣਾ ਹੀ ਪੈਂਦਾ ਹੈ। ਪਰ ਜੇ
ਇੰਝ ਹੀ ਹੈ ਤਾਂ ਦੋਂਹ-ਚੌਂਹ ਦੇ ਗਲ਼ ਘੁੱਟ ਕੇ ਅਜ਼ਾਦ ਹੋ ਜਾ। ਉਹਨਾਂ ਦੀ
ਜ਼ਿੰਦਗੀ ਵੀ ਹਰਾਮ ਕਰਨ ਨਾਲ ਕੀ ਮਿਲੇਗਾ?’ ਬਾਬੂ ਜੀ ਦੌੜ ਰਹੇ ਸਨ, ਕਦੇ ਇੱਧਰ
ਕਦੇ ਉੱਧਰ। ਉਹ ਦੁਖੀ ਸਨ। ਮੈਂ ਉਹਨਾਂ ਦਾ ਘਬਰਾਇਆ ਚਿਹਰਾ ਵੇਖ ਕੇ ਡਰ ਗਈ ਸਾਂ।
ਕੀ ਹੋਣ ਵਾਲਾ ਹੈ ਮੇਰੀ ਸਮਝ ਵਿੱਚ ਨਹੀਂ ਸੀ ਆ ਰਿਹਾ। ਤਦ ਹੀ ਪਿਤਾ ਜੀ ਦੀ
ਅਵਾਜ਼ ਸੁਣਾਈ ਪਈ: ‘ਦਾਈ ਆ ਗਈ।’ ਇੱਕ ਬੁੱਢੀ ਅੰਦਰ ਆਈ। ਮੈਂ ਉਹਨੂੰ
ਜਾਣਦੀ ਸਾਂ। ਉਹ ਸਾਡੇ ਘਰ ਅਕਸਰ ਆਉਂਦੀ ਰਹਿੰਦੀ ਸੀ। ਉਹ ਸਾਡੇ ਘਰ ਦੀ
ਚੰਗੀ-ਮੰਦੀ ਤੋਂ ਵਾਕਫ ਸੀ। ਬਿਨਾਂ ਮੇਰੀ ਮਦਦ ਦੇ ਹੀ ਉਸ ਰਾਹ ਲੱਭ ਲਿਆ। ਉਹ ਇਕ
ਕਮਰੇ ਵਿਚ ਚਲੇ ਗਈ ਜਿੱਥੇ ਜਗਦਾ-ਬੁਝਦਾ ਟਿਮਟਮਾਉਂਦਾ ਦੀਪ ਜਗ ਰਿਹਾ ਸੀ।
ਮੈਂ ਕਦੇ ਅੰਦਰ ਆਉਂਦੀ ਸਾਂ ਕਦੇ ਬਾਹਰ। ਮੈਂ ਬਿਲਕੁਲ ਬੇਕਾਰ ਜਿਹੀ ਹੋ ਗਈ ਸਾਂ।
ਦਾਈ ਨੇ ਮੈਂਨੂੰ ਵੇਖਿਆ ਤਾਂ ਕਿਹਾ: ‘ਜਾਹ ਪੁੱਤਰ! ਥੋੜ੍ਹੀ ਦੇਰ ਜਾ ਕੇ
ਸੌਂ ਜਾ। ਤੈਂਨੂੰ ਇੰਨੀ ਖੇਚਲ ਕਰਨ ਦੀ ਲੋੜ ਨਹੀਂ। ਜਦ ਲੋੜ ਪਈ ਤਾਂ ਜਗਾ
ਲਵਾਂਗੀ।’ ਮੈਂਨੂੰ ਲੱਗਾ ਕਿ ਉਹ ਦੇਵੀ ਹੈ। ਡਰਦੀ ਡਰਦੀ ਮੈਂ ਕੋਠੜੀ
ਵਿਚ ਜਾ ਕੇ ਪੈ ਗਈ। ਥਕਾਵਟ ਨਾਲ ਅੱਗੇ ਹੀ ਚੂਰ ਸਾਂ। ਪੈਂਦਿਆਂ ਹੀ ਸੌਂ ਗਈ।
ਅਚਾਨਕ ਘਰ ਵਿੱਚ ਹੰਗਾਮਾ ਜਿਹਾ ਮਚ ਗਿਆ। ਨੀਂਦ ਵਿੱਚ ਪਹਿਲਾਂ ਤਾਂ ਮੈਂ
ਕੁਝ ਸਮਝ ਨਾ ਸਕੀ। ਪਰ ਜਦ ਕੋਈ ਮੇਰੇ ਨਾਲ ਆ ਕੇ ਟਕਰਾਇਆ ਅਤੇ ਡਿੱਗ ਪਿਆ, ਤਾਂ
ਮੇਰੀ ਜਾਗ ਖੁੱਲ੍ਹ ਗਈ। ਪਹਿਲਾਂ ਤਾਂ ਮੈਂਨੂੰ ਕੁਝ ਵਿਖਾਈ ਨਾ ਦਿੱਤਾ। ਫਿਰ ਮੈਂ
ਹੌਲੀ ਹੌਲੀ ਪਹਿਚਾਣਿਆ। ਉਹ ‘ਸੁਖਦਾ’ ਸੀ। ਇੱਕ ਇੱਕ ਕਰਕੇ ਸਭ ਬੱਚੀਆਂ ਮੇਰੇ
ਲਾਗੇ ਇਕੱਠੀਆਂ ਹੋ ਗਈਆਂ।
ਮੈਂ ਪਾਟੀਆਂ
ਹੋਈਆਂ ਅੱਖਾਂ ਨਾਲ ਉਹਨਾਂ ਨੂੰ ਵੇਖਿਆ ਜਿਵੇਂ ਹੁਣੇ ਹੁਣੇ ਹੀ ਉਹਨਾਂ ਉੱਤੇ ਕੋਈ
ਹਮਲਾ ਹੋਇਆ ਹੋਵੇ। ‘ਸੁਖਦਾ’ ਰੋ ਰਹੀ ਸੀ। ਬਾਕੀਆਂ ਵਿੱਚੋਂ ਕੁਝ ਸਿਸਕ ਰਹੀਆਂ ਸਨ
ਅਤੇ ਕੁਝ ਡਰ ਨਾਲ ਚੁੱਪ ਸਨ। ਮੇਰੇ ਸਿਰ ਵਿੱਚ ਦਰਦ ਹੋਣ ਲੱਗ ਪਈ। ਬੜੀ ਹੀ
ਮੁਸ਼ਕਲ ਨਾਲ ਮੈਂ ਉਹਨਾਂ ਨੂੰ ਚੁੱਪ ਕਰਾਇਆ। ਮੈਂ ਉੱਠਕੇ ਕਮਰੇ ਤੋਂ ਬਾਹਰ ਆਈ।
ਜੋ ਵੇਖਿਆ ਉਸਨੇ ਮੇਰੇ ’ਤੇ ਬਿਜਲੀ ਡੇਗ ਦਿੱਤੀ। ਬਾਬੂ ਜੀ
ਦਹਿਲੀਜ਼ ’ਤੇ ਸਿਰ ਮਾਰ ਮਾਰ ਕੇ ਰੋ ਰਹੇ ਸਨ। ਮੈਨੂੰ ਭਾਸਿਆ ਕਿ ਮੇਰੇ ਸਰੀਰ ਦਾ
ਸਾਰਾ ਖ਼ੂਨ ਜੰਮ ਗਿਆ। ਮੈਂ ਡਰਦਿਆਂ ਡਰਦਿਆਂ ਮਾਂ ਦੇ ਕਮਰੇ ਵਿਚ ਗਈ। ਦਾਈ ਨੇ
ਮੈਨੂੰ ਬੜੀ ਦਇਆ ਦੀ ਦ੍ਰਿਸ਼ਟੀ ਨਾਲ ਵੇਖਿਆ। ਮੈਂ ਕੁਝ ਵੀ ਨਾ ਸਮਝੀ। ਪੁੱਛਿਆ:
‘ਕੀ ਹੋਇਆ?’ ਜਵਾਬ ਸੀ ਮੇਰੀ ਇੱਕ ਹੋਰ ਭੈਣ ਹੋਈ ਹੈ।
(ਪਹਿਲੀ ਵਾਰ ‘ਅਮਰ ਕਹਾਣੀਆਂ’, ਅੰਮ੍ਰਿਤਸਰ, ਜੁਲਾਈ
1959)
|
|
ਨੱਨ੍ਹੀ ਕਹਾਣੀ ਹੋਰ
ਕਹਾਣੀਆਂ
|
|
|
|
ਨਵੀਂ
ਜ਼ਿੰਦਗੀ ਲਈ ਡਾ: ਰਾਂਗੇ ਰਾਘਵ
(ਅਨੁਵਾਦਕ: ਗੁਰਦਿਆਲ ਸਿੰਘ ਰਾਏ) |
ਪਹੁ
ਫੁਟਾਲੇ ਵਰਗੇ ਰਿਸ਼ਤੇ ਅਜੀਤ ਸਤਨਾਮ
ਕੌਰ |
ਵਿਗਿਆਨ
ਗਲਪ ਕਹਾਣੀ
ਬਹੁਰੂਪੀਆ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ |
ਟੌਫੀਆਂ
ਵਾਲਾ ਭਾਪਾ ਰਵੇਲ ਸਿੰਘ ਇਟਲੀ |
ਕਸ਼ਮੀਰ
ਘਾਟੀ ਸਿ਼ਵਚਰਨ ਜੱਗੀ ਕੁੱਸਾ |
ਬੋਹੜ
ਦੀ ਛਾਂ /a> ਸੁਰਜੀਤ ਕੌਰ ਕਲਪਨਾ |
ਚੁਰਾਸੀ
ਦਾ ਗੇੜ ਰਵੇਲ ਸਿੰਘ |
ਚਿੱਕੜ
ਦਾ ਕਮਲ ਅਜੀਤ ਸਤਨਾਮ ਕੌਰ, ਲੰਡਨ |
ਲੋਹ
ਪੁਰਸ਼ ਸੁਰਜੀਤ, ਟੋਰਾਂਟੋ |
ਮਿੱਟੀ
ਵਾਲਾ ਰਿਸ਼ਤਾ a> ਅਜੀਤ ਸਤਨਾਮ ਕੌਰ, ਲੰਡਨ |
ਕੁਦਰਤ
ਦਾ ਚਿੱਤੇਰਾ ਰਵੇਲ ਸਿੰਘ, ਇਟਲੀ |
ਲਹਿੰਬਰ
ਲੰਬੜ ਰਵੇਲ ਸਿੰਘ, ਇਟਲੀ |
ਸੀਬੋ
ਅਜੀਤ ਸਤਨਾਮ ਕੌਰ, ਲੰਡਨ |
"ਮੈਂ
ਵੀ ਰੱਖਣਾ ਕਰਵਾ ਚੌਥ ਦਾ ਵਰਤ!" ਅਜੀਤ
ਸਤਨਾਮ ਕੌਰ, ਲੰਡਨ |
ਮਰੇ
ਸੁਪਨਿਆਂ ਦੀ ਮਿੱਟੀ ਅਜੀਤ ਸਤਨਾਮ ਕੌਰ,
ਲੰਡਨ |
ਚੁੰਨੀ
ਲੜ ਬੱਧੇ ਸੁਪਨੇ ਅਜੀਤ ਸਤਨਾਮ ਕੌਰ,
ਲੰਡਨ |
ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
|
ਲੇਡੀ
ਪੋਸਟ ਅਜੀਤ ਸਤਨਾਮ ਕੌਰ, ਲੰਡਨ
|
ਕਸ਼ਮੀਰ
ਘਾਟੀ ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਿਧਰੇ
ਦੇਰ ਨਾ ਹੋ ਜਾਏ ਡਾ: ਦੇਵਿੰਦਰ ਪਾਲ
ਸਿੰਘ, ਕੈਨੇਡਾ |
ਕਰੋਨਾ.......ਕਰੋਨਾ......ਗੋ
ਅਵੇ" ਡਾ: ਦੇਵਿੰਦਰ ਪਾਲ ਸਿੰਘ,
ਕੈਨੇਡਾ |
"ਪੁੱਤ,
ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ |
ਸ਼ਹੀਦ ਡਾ. ਨਿਸ਼ਾਨ ਸਿੰਘ ਰਾਠੌਰ |
ਰਾਈ
ਦਾ ਪਹਾੜ ਗੁਰਪ੍ਰੀਤ ਕੌਰ
ਗੈਦੂ, ਯੂਨਾਨ |
ਬਿਖ਼ਰੇ
ਤਾਰਿਆਂ ਦੀ ਦਾਸਤਾਨ ਅਜੀਤ ਸਤਨਾਮ ਕੌਰ,
ਲੰਡਨ |
ਈਰਖਾ ਤੇ ਗੁੱਸਾ ਗੁਰਪ੍ਰੀਤ
ਕੌਰ ਗੈਦੂ, ਯੂਨਾਨ |
ਤੀਸਰਾ
ਨੇਤਰ ਅਜੀਤ ਸਤਨਾਮ ਕੌਰ, ਲੰਡਨ |
ਉਧਾਰੀ
ਮਮਤਾ ਦਾ ਨਿੱਘ ਅਜੀਤ ਸਤਨਾਮ ਕੌਰ,
ਲੰਡਨ |
ਮਸ਼ੀਨੀ
ਅੱਥਰੂ ਮਖ਼ਦੂਮ ਟੀਪੂ ਸਲਮਾਨ |
ਅਣਗੌਲ਼ੀ
ਮਾਂ ਅਜੀਤ ਸਤਨਾਮ ਕੌਰ, ਲੰਡਨ |
ਸਟੇਸ਼ਨ
ਦੀ ਸੈਰ ਅਜੀਤ ਸਿੰਘ ਭੰਮਰਾ, ਫਗਵਾੜਾ |
ਪਿੱਪਲ
ਪੱਤੀ ਝੁਮਕੇ ਅਜੀਤ ਸਤਨਾਮ ਕੌਰ, ਲੰਡਨ |
ਬਚਪਨ
ਦੇ ਬੇਰ ਅਜੀਤ ਸਿੰਘ ਭੰਮਰਾ |
ਅੱਲਾਹ
ਦੀਆਂ ਕੰਜਕਾਂ ਅਜੀਤ ਸਤਨਾਮ ਕੌਰ, ਲੰਡਨ |
"ਮਿਆਊਂ
-ਮਿਆਊਂ" ਗੁਰਪ੍ਰੀਤ ਕੌਰ ਗੈਦੂ, ਯੂਨਾਨ
|
ਖੋਜ
ਅਨਮੋਲ ਕੌਰ, ਕਨੇਡਾ |
ਬੋਲਦੇ
ਅੱਥਰੂ ਅਜੀਤ ਸਤਨਾਮ ਕੌਰ |
ਚਸ਼ਮ
ਦੀਦ ਗੁਵਾਹ ਰਵੇਲ ਸਿੰਘ ਇਟਲੀ |
ਕੂੰਜਾਂ
ਦਾ ਕਾਫ਼ਲਾ ਅਜੀਤ ਸਤਨਾਮ ਕੌਰ |
ਇਹ
ਲਹੂ ਮੇਰਾ ਹੈ ਅਜੀਤ ਸਤਨਾਮ ਕੌਰ |
ਚਾਚਾ
ਸਾਧੂ ਤੇ ਮਾਣਕ ਬਲਰਾਜ ਬਰਾੜ, ਕਨੇਡਾ |
ਸੱਸ
ਬਨਾਮ ਮਾਂ ਰੁਪਿੰਦਰ ਸੰਧੂ, ਮੋਗਾ |
ਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਤੀਆਂ
ਤੀਜ ਦੀਆਂ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਨਸ਼ੇ
ਦੀ ਲੱਤ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਘਰ
ਦਾ ਰਖਵਾਲਾ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਤੀਰ
ਜਾਂ ਤੁੱਕਾ ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਰੌਣਕੀ
ਪਿੱਪਲ ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਉਡੀਕ
ਅਜੇ ਬਾਕੀ ਹੈ... ਪਰਮਿੰਦਰ ਕੌਰ,
ਅੰਬਾਲਾ |
ਕੰਨਿਆ-
ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਆਈਸੋਲੇਟਿਡ
ਵਾਰਡ
ਰਿੰਪੀ ਖਿਲਨ, ਦਿੱਲੀ |
ਬਹੁਤੀ
ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ |
"ਮੈਂ
ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਗੱਲਾਂ
ਦੀ ਮੌਤ
ਅਨਮੋਲ ਕੌਰ, ਕਨੇਡਾ |
ਰਾਜੇ
ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਖੌਫ਼ਨਾਕ
ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਬੁਝਦੇ
ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਆਥਣ
ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਦੋ
ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਮਜਬੂਰ
ਸੱਤੀ ਅਟਾਲਾਂ ਵਾਲਾ |
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਲਾਚਾਰ
ਸੰਦੀਪ ਕੁਮਾਰ |
ਸੂਰਜ
ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ |
ਝੁਰੜੀਆਂ
ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ |
ਮੀਨਾ
ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ |
ਸੁੱਕੇ
ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ |
ਸਮੇਂ
ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ |
ਬੁੱਢੀ
ਦਾਦੀ
ਸਰੁੱਚੀ ਕੰਬੋਜ, ਫਾਜਿਲਕਾ |
ਨੱਥ
ਪਾਉਣੀ
ਅਨਮੋਲ ਕੌਰ, ਕਨੇਡਾ |
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਲੱਛੂ
ਭੂਤ
ਰਵੇਲ ਸਿੰਘ ਇਟਲੀ |
ਦਾਦਾ
ਜੀ ਚਲੇ ਗਏ
ਰਵੇਲ ਸਿੰਘ ਇਟਲੀ |
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
ਵਲੈਤੀ
ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਜੀਵਨ
ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ |
ਬਿੱਲੀਆਂ
ਲਾਲ ਸਿੰਘ ਦਸੂਹਾ |
ਸਭ
ਅੱਛਾ ਹੈ
ਅਨਮੋਲ ਕੌਰ, ਕਨੇਡਾ |
ਬੋਹੜ
ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ |
ਚਿੱਟੀ
ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ |
ਤੈਨੂੰ
ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ |
ਓਦੋਂ
ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ |
ਜ਼ਿੰਦਗੀ
ਦੀ ਜੂਹ
ਭਿੰਦਰ ਜਲਾਲਾਬਾਦੀ, ਯੂ
ਕੇ |
ਫੇਸਬੁੱਕ
ਅਨਮੋਲ ਕੌਰ, ਕਨੇਡਾ |
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
|
|
|