ਚੁਰਾਸੀ ਦਾ ਗੇੜ 
ਰਵੇਲ ਸਿੰਘ           
 (06/02/2022)

rewail


098ਵਿਦੇਸ਼ ਰਹਿੰਦਿਆ ਕੇਸਰ ਸਿੰਘ ਨੂੰ ਹੁਣ ਵਾਰ ਵਾਰ ਬਚਪਣ ਵਿੱਚ ਖਿਡਾਉਣਿਆਂ ਨਾਲ ਖੇਡਣ ਦੇ ਦਿਨ ਬੜੇ ਯਾਦ ਆਉਂਦੇ ਹਨ। ਜਦੋਂ ਉਹ  ਬਰਸਾਤ ਦੇ ਦਿਨਾਂ ਵਿੱਚ ਉਸ ਨੂੰ ਆਪਣੇ ਹਾਣੀਆਂ ਨਾਲ ਨਿੱਕੀਆਂ ਨਿੱਕੀਆਂ ਕਿਆਰੀਆਂ ਬਣਾ ਕੇ ਗਲੀ ਵਿੱਚ ਖੇਡਿਆ ਕਰਦਾ ਸੀ ਤਾਂ ਉਹ  ਦਿਨ ਜਦੋਂ ਉਸ ਨੂੰ ਯਾਦ ਆਉਂਦੇ ਹਨ ਤਾਂ ਉਸ ਨੂੰ ਇਵੇਂ ਲਗਦਾ ਕਿ ਜਿਵੇਂ ਇਕ ਵਾਰ ਫਿਰ ਉਸਦਾ ਬੁਢੇਪਾ ਬਚਪਨ  ਵਿੱਚ ਬਦਲ ਗਿਆ ਹੋਵੇ। ਉਹ ਸੋਚਦਾ ਕਿ ਕਾਸ਼ ਇਹ ਇਵੇਂ ਹੋ ਸਕਦਾ।

ਫਿਰ ਵੀ ਹਰ ਉਮਰ ਵਿੱਚ  ਸਿਹਤ ਨਰੋਈ ਰੱਖਣ ਲਈ ਰੁਝੇਵੇਂ, ਢੁਕਵੀਂ ਖੁਰਾਕ, ਅਤੇ ਸੈਰ ਦੇ ਨਾਲ  ਕੋਈ ਨਾ ਮਨ ਪਰਚਾਵੇ ਦਾ ਕੋਈ ਸਾਧਣ ਵੀ  ਉਹ ਢੂੰਡਣ ਦਾ ਯਤਨ ਕਰਦਾ ਰਹਿੰਦਾ ਸੀ।

 ਉਹ ਕਾਫੀ ਸਮੇਂ ਤੋਂ ਆਪਣੇ ਛੋਟੇ ਬੇਟੇ ਨਾਲ ਵਿਦੇਸ਼ ਵਿਚ ਰਹਿ ਰਿਹਾ ਹੈ।ਉਸ ਦੇ  ਪਿਆਰੇ ਪਿਆਰੇ ਗੋਲ਼ ਮਟੋਲ਼ ਗੋਭਲੇ ਜਿਹੇ ਦੋ ਪੋਤੇ ਜੋ ਇਥੋਂ ਦੇ ਹੀ ਜੰਮ ਪਲ ਹਨ, ਕਦੇ ਕਦੇ ਉਸ ਦੇ ਮਨ ਪਰਚਾਵੇ ਦਾ ਸਾਧਣ ਬਣ ਜਾਂਦੇ ਹਨ।

ਹੁਣ ਉਸ ਨੂੰ ਸਠਆਇਆ ਕਹੋ, ਸੱਤਰਿਆ ਕਹੋ, ਬਹੱਤਰਿਆ ਕਹੋ, ਪਰ ਤਰਿਅਸੀਵੇਂ ਵਰ੍ਹੇ  ਤੋਂ ਹੁਣ ਉਹ ਉਮਰ ਦੇ ਚੌਰਾਸੀ ਦੇ ਗੇੜ ਵਿੱਚ ਪੈ ਚੁਕਾ ਹੈ।

ਇਹ ਸਾਲ ਦੇ ਪੰਜਾਬ ਦੇ ਕਾਲੇ ਦਿਨਾਂ ਦਾ ਮਨਹੂਸ ਸਾਲ 1984 ਜਿਸ ਵਿੱਚ ਇਸ  ਸਿਆਸੀ  ਖੂਨੀ ਖੇਡ ਦੇ ਵੇਲੇ ਜੋ ਉਸ ਨੇ  ਆਪਣੇ ਤਨ ਤੇ ਹੰਢਾਏ ਇਸ ਸਮੇਂ  ਦੀਆਂ ਕਈ ਦੁਖਦਾਇਕ ਘਟਨਾਵਾਂ ਵਾਲਾ 1984 ਦਾ ਸਾਲ  ਉਸ ਨੂੰ ਵਿਦੇਸ਼ ਵਿੱਚ ਰਹਿੰਦਿਆਂ ਕਦੇ ਕਦੇ ਬੜਾ ਯਾਦ ਆਉਂਦਾ। ਤੇ ਉਹ ਇਹ ਸਭ ਕੁਝ ਯਾਦ ਕਰਕੇ ਆਪ ਮੁਹਾਰਾ ਕਹਿ ਉੱਠਦਾ, ਰੱਬ ਕਰੇ ਮੁੜ  ਸੰਸਾਰ ਭਰ ਤੇ ਐਸੀ ਸੰਨ ਚੌਰਸੀ ਦੀ ਅਣਮਨੁੱਖੀ ਤੇ ਖੂਨੀ ਸਿਆਸੀ ਖੇਡ ਨਾ ਕਿਤੇ ਵੀ ਨਾ ਖੇਡੀ ਜਾਏ।

ਉਸ ਨੇ ਗੁਰੂ ਬਾਬੇ ਦੀ ਬਾਣੀ ਵਿੱਚ ਚੌਰਾਸੀ ਲੱਖ ਜੂਨਾਂ ਬਾਰੇ ਬੜੀ ਵਾਰ ਪੜ੍ਹਿਆ ਸੁਣਿਆ ਸੀ,ਪਰ ਹੁਣ ਉਹ ਆਪਣੇ ਬਾਰੇ ਇਹ ਵੀ ਸੋਚਣ ਲੱਗ ਪਿਆ ਸੀ ਕਿ ਹੁਣ ਅਗਲੀ ਜੂਨ ਉਸ ਨੂੰ ਇਨ੍ਹਾਂ ਚੁਰਾਸੀ ਲੱਖ ਜੂਨਾਂ ਵਿੱਚ ਕਿਹੜੀ ਮਿਲੇ ਗੀ। ਵਿੱਦੇਸ਼ ਰਹਿੰਦਿਆਂ ਉਹ ਗਊਆਂ ਵੱਛਿਆਂ, ਸੂਰਾਂ , ਮੱਝਾਂ,ਘੋੜਿਆਂ ਮੱਛੀਆਂ,ਮੁਰਗੇ ਮੁਰਗੀਆਂ ਦੇ ਤਰ੍ਹਾਂ ਤਰ੍ਹਾਂ ਨਾਲ ਕੱਟ ਕੇ ਬਣੇ ਮਾਸ ਨੂੰ ਲੋਕਾਂ ਨੂੰ ਖਾਂਦੇ ਜਦੋਂ ਕਿਤੇ ਵੇਖਦਾ ਤਾਂ ਉਸ ਨੂੰ ਇਵੇਂ ਲਗਦਾ ਜਿਵੇਂ ਇਹ ਸੱਭ ਕੁੱਝ ਉਸ ਦੇ ਆਪਣੇ ਹੀ ਸਰੀਰ ਨਾਲ ਵਾਪਰ ਰਿਹਾ ਹੋਵੇ।

ਇਹ ਸੋਚ ਕੇ ਉਸ ਦਾ ਆਪਣਾ ਆਪ ਤਾਂ ਇੱਕ ਵਾਰ ਧੁਰ ਅੰਦਰ ਤੀਕ ਕੰਬਣ ਲੱਗ ਜਾਂਦਾ। ਬੇਸ਼ੱਕ ਅਜੇ ਉੱਸ ਦੀ  ਜੀਵਣ ਜੋਤ  ਦਿਨੋ ਦਿਨ ਕਮਜ਼ੋਰ ਹੋ ਰਹੀ ਹੈ। ਪਰ ਜਦ ਤੀਕ ਇਹ ਬਲ ਰਹੀ ਹੈ, ਥੋੜ੍ਹੀ ਬਹੁਤ ਵੇਹਲ ਮਿਲਣ ਤੇ ਮਨ ਪਰਚਾਉਣ ਲਈ  ਕਿਸੇ ਨਾ ਕਿਸੇ ਖਡਾਉਣੇ ਦੀ ਲੋੜ ਉਸ ਨੂੰ ਮਹਿਸੂਸ ਹੁੰਦੀ ਹੈ।ਕਿਉਂ ਜੋ ਪਾਠ ਪੂਜਾ ਵੀ ਤਾਂ ਸਾਰਾ ਦਿਨ ਨਹੀਂ ਹੋ ਸਕਦਾ, ਬਹੁਤ ਤੁਰਨ ਫਿਰਨ ਦੀ ਇਜਾਜ਼ਤ,ਵੀ ਸਰੀਰ ਨਹੀਂ ਦਿੰਦਾ ਖਾਸ ਕਰਕੇ ਗੋਡੇ ਗਿੱਟੇ ਪਹਿਲਾਂ ਵਾਂਗ ਨਹੀਂ ਰਹੇ।

ਇਸ ਠੰਡੇ ਦੇਸ਼ ਵਿੱਚ ਕਰੋਨਾ ਦੇ ਕਰੋਪ ਕਰਕੇ ਹੋਇਆ ਲਾਕ- ਡਾਉਣ  ਅੰਦਰੀਂ ਹੀ ਰਹਿਣ ਲਈ ਉਸ ਨੂੰ ਮਜਬੂਰ ਕਰਦਾ।ਬਿਸਤਰੇ ਵਿੱਚ ਕੰਬਲ ਦੀ ਬੁੱਕਲ ਮਾਰੀ, ਢਾਸਣਾ ਲਾਈ ਟੀ.ਵੀ, ਵੇਖਦਿਆਂ ਜਾਂ ਕੁਝ ਨਾ ਕੁਝ ਵੇਖਦੇ ਰਹਿ ਕੇ ਮਨ ਪਰਚਾਉਂਦੇ ਰਹਿਣ ਨਾਲ ਉਸ ਦਾ ਕੁਝ ਸਮਾਂ  ਬਤੀਤ ਹੋ ਜਾਂਦਾ ,ਪਰ ਫਿਰ ਵੀ ਮਨ ਪਰਚਾਉਣ ਲਈ ਕੁਝ ਨਾ ਕੁਝ ਤਾਂ ਹੋਰ ਵੀ ਕਰਨ ਦੀ ਲੋੜ ਬਾਕੀ ਰਹਿੰਦੀ ।

ਇਸ ਮੰਤਵ ਲਈ ਇਸ ਬੁਢੇਪੇ ਵਿੱਚ ਹੁਣ ਉਸ ਦੇ ਦੋ ਪੋਤੇ ਛੋਟੇ ਗੋਲ ਮਟੋਲ ਖਿੜਦੇ , ਮਹਿਕਦੇ ਫੁੱਲਾਂ ਵਾਂਗ ਅਤੇ ਸੁੰਦਰ ਖਿਡਾਉਣਆਂ ਵਾਂਗ  ਉਸ ਦਾ ਮਨ ਪਰਚਾਉਣ ਵਿੱਚ ਕਦੇ ਕਦੇ ਸਹਾਈ ਹੁੰਦੇ ਹਨ। ਪਹਿਲਾਂ ਜਦ ਥੋੜ੍ਹੇ ਨਿੱਕੜੇ ਸਨ ਤਾਂ ਰਾਤ ਨੂੰ ਉਸ ਕੋਲ ਜਾਂ ਦਾਦੀ ਮਾਂ ਦੀ ਬੁੱਕਲ ਵਿੱਚ ਬੈਠਕੇ  ਕਾਂ ਚਿੜੀ, ਗਿੱਦੜ ਗਿੱਦੜੀ ਜਾਂ ਸ਼ੇਖ ਚਿਲੀ, ਜੱਗੂ ਰਾਮ, ਫੱਗੂ ਰਾਮ, ਹਾਥੀ ਅਤੇ ਦਰਜ਼ੀ ਦੀ ਦੋਸਤੀ ਦੀਆਂ ਕਹਾਣੀਆਂ ਸੁਣ ਕੇ ਪਤੀਜ ਜਾਂਦੇ ਸਨ।ਪਰ ਹੁਣ ਜਦ  ਵੱਡੇ ਹੋ ਗਏ ਹਨ ਤਾਂ ਉਹ ਚਿੜੀ ਕਾਂ, ਜੱਗੂ, ਫੱਗੂ, ਸ਼ੇਖ ਚਿਲੀ ਵਰਗੀਆਂ ਕਹਾਣੀਆਂ ਤੇ ਨਿਰਾ ਵਿਸ਼ਵਾਸ਼ ਹੀ ਨਹੀਂ ਕਰਦੇ ਸਗੋਂ ਉਹ ਹੁਣ ਕਿੰਤੂ ਪ੍ਰੰਤੂ ਵੀ ਅਜੀਬ ਢੰਗ ਨਾਲ ਹੀ ਕਰਦੇ ਹਨ।ਜਿਨ੍ਹਾਂ ਦਾ ਜੁਵਾਬ ਦੇਣਾ ਅਤੇ ਉਨ੍ਹਾਂ ਨੂੰ ਟਾਲਣਾ ਵੀ ਕਿਸੇ ਵੇਲੇ ਹੁਣ ਉਸ ਲਈ ਔਖਾ ਹੋ ਜਾਂਦਾ ਹੈ। ਪਰ ਉਹ  ਕੋਈ ਨਾ ਕੋਈ ਜੁਵਾਬ  ਦੇ ਕੇ ਉਨ੍ਹਾਂ ਦੇ ਹਾਸੇ ਮਜ਼ਾਕ ਦਾ ਕਾਰਣ  ਬਣਨਾ ਵੀ ਉਸ ਦੀ ਖੇਡ ਤੇ ਮਨ ਪਰਚਾਵਾ ਹੀ ਬਣ ਜਾਂਦਾ।

ਕਦੇ ਕਦੇ ਸਰਦੀਆਂ ਦੀ ਕੋਸੀ ਧੁੱਪੇ ਮੂੰਹਾਂ ਤੇ ਮਾਸਕ ਲਾਈ ਜਦੋ ਦੋਵੇਂ ਉੰਗਲੀ ਫੜ ਕੇ ਪਾਰਕ ਵਿੱਚ  ਚਲੇ ਜਾਂਦੇ ਸਨ।ਤਾਂ ਉਹ ਆਪਣੇ ਆਪ ਨੂੰ ਉਨ੍ਹਾਂ ਨਾਲ ਸਮਾਂ ਟਪਾਉਂਦਾ  ਕੁੱਝ ਹਲਕਾ ਫੁਲਕਾ ਮਹਿਸੂਸ ਕਰਦਾ।

ਵਿਦੇਸ਼ੀ ਪਾਰਕਾਂ ਦੀ ਗੱਲ ਵੀ ਨਿਆਰੀ ਹੀ ਹੈ। ਇਨ੍ਹਾਂ ਦੀ ਬਣਤਰ ਹੀ ਕੁਝ ਇਸ ਤਰ੍ਹਾਂ ਦੀ ਹੁੰਦੀ ਕਿ ਜੇ ਨਿਆਣਾ ਖੇਡਦਾ ਨੱਚਦਾ ਭੁੜਕਦਾ ਜੇ ਕਿਤੇ ਡਿੱਗ ਵੀ ਪਏ ਤਾਂ ਸੱਟ ਫੇਟ ਲੱਗਣ ਦਾ ਚਾਣਸ ਬਹੁਤ ਘੱਟ ਹੁੰਦਾ ਹੈ। ਹੁਣ ਇਨ੍ਹਾਂ ਦੇ ਇਥੇ ਯੌਰਪ ਵਿਚ ਪੜ੍ਹਾਈ ਕਰਕੇ ਉਨ੍ਹਾਂ ਦੇ ਨਾਲ ਪੜ੍ਹਦੇ ਕਈ ਵਿਦੇਸ਼ੀ ਬੱਚੇ ਵੀ ਇਨ੍ਹਾਂ ਦੇ ਦੋਸਤ ਬਣ ਚੁਕੇ ਹਨ।
ਇਸ ਕਰਕੇ ਪਹਿਲਾਂ ਵਾਂਗ ਉਸ ਦੀ ਲੋੜ  ਉਹ ਘੱਟ ਸਮਝਦੇ ਸਨ, ਹੁਣ ਇਸੇ ਬਹਾਨੇ ਉਨ੍ਹਾਂ ਬੱਚਿਆਂ ਦੇ ਮਾਪਿਆ ਨੂੰ ਵੇਖਣ ਦਾ ਅਤੇ ਉਨ੍ਹਾਂ  ਦੀਆਂ ਆਦਤਾਂ,ਵੇਖਣ ਦਾ ਮੌਕਾ ਵੀ ਮਿਲ ਜਾਂਦਾ ਹੈ। ਪਰ ਅਜੇ ਵੀ ਝੂਲਿਆਂ ਤੇ ਦੋਵੇਂ ਵਾਰੋ ਵਾਰੀ ਬੈਠ ਕੇ ਉੱਸ ਨੂੰ ਆਖਦੇ ਹਨ, ਦਾਦਾ ਜੀ ਝੂਟਾ ਦਿਉ ਹੋਰ ਜ਼ੋਰ ਦਾ, ਹੋਰ ਜ਼ੋਰ ਦਾ , ਬਾਹਵਾਂ ਥੱਕ ਤਾਂ ਜਾਂਦੀਆਂ ਹਨ ਪਰ ਇਨ੍ਹਾਂ ਖਿਡਾਉਣਿਆਂ ਨਾਲ ਖੇਡ ਕੇ ਕੁੱਝ ਪਲ ਮਨ ਪਰਚਾਉਣ ਦਾ ਮਜ਼ਾ ਉਸ ਲਈ ਕੁਝ ਵੱਖਰਾ ਹੀ ਹੁੰਦਾ ਹੈ।ਉਸ ਨੂੰ ਬੁਢੇਪਾ ਬਚਪਣ ਵਿਚ ਬਦਲ ਗਿਆ ਜਾਪਦਾ,ਉਸ ਨੂੰ  ਹੱਸਦਿਆਂ ਵੇਖ ਬਚਪਨ ਦੇ ਹਾਸੇ ਕਿਲਕਾਰੀਆਂ ਯਾਦ ਆਉਂਦੇ।

ਜਦੋਂ ਕਿਤੇ ਪਾਰਕ ਵਿੱਚ ਬੈਠਿਆਂ ਜਦ ਕਦੇ ਕੋਈ ਪੰਜਾਬੀ  ਹਮ- ਉਮਰ ਪੰਜਾਬੀ ਆ ਜਾਂਦਾ  ਤਾਂ ਇਧਰ ਓਧਰ ਦੀਆਂ ਗੱਲਾਂ ਬਾਤਾਂ ਕਰਦਿਆ ਕੁੱਝ ਵਾਹਵਾ ਸਮਾਂ ਲੰਘ ਜਾਂਦਾ। ਉਸ ਨੂੰ ਇਵੇਂ ਲੱਗਦਾ ਜਿਵੇਂ ਉਹ ਆਪਣੇ ਪਿੰਡ ਦੀ ਸੱਥ ਵਿੱਚ ਬੈਠਾ ਆਪਣੇ ਯਾਰਾਂ ਦੋਸਤਾਂ ਨਾਲ ਹਾਸੇ ਠੱਠੇ ਕਰਕੇ ਜੀਵਣ ਦਾ  ਆਨੰਦ ਮਾਣ ਰਿਹਾ ਹੋਵੇ।

ਪਰ ਹੁਣ ਬੱਚੇ ਜਿਉਂ ਜਿਉਂ ਵੱਡੇ ਹੋ ਰਹੇ ਹਨ , ਉਨ੍ਹਾਂ ਦੀਆਂ ਖੇਡਾਂ ਤੇ ਕੁਝ ਆਦਤਾਂ ਵੀ ਬਦਲ ਗਈਆਂ ਹਨ।  ਇੱਕ ਦਿਨ  ਉਹ ਮਾਰਕੀਟ ਵਿੱਚੋਂ ਤਾਸ਼  ਲੈ ਆਏ। ਤੇ ਰਾਤ ਨੂੰ ਉਸ ਦੇ ਦੁਆਲੇ ਹੋ ਕੇ ਜਿੱਦ ਪੈ ਗਏ ਤੇ ਕਹਿਣ ਲੱਗੇ, ਆਓ ਦਾਦਾ ਜੀ ਸਾਡੇ ਨਾਲ ਤਾਸ਼ ਖੇਡੋ। ਉਸ ਨੇ ਤਾਸ਼ ਤਾਂ ਕਦੇ ਨਹੀਂ ਖੇਡੀ ਪਰ ਉਸ ਨੇ ਕਦੇ ਕਦੇ ਕਈਆਂ ਨੂੰ ਤਾਸ਼ ਖੇਡਦੇ ਜ਼ਰੂਰ ਵੇਖਦਾ ਰਿਹਾ ਹੈ।

 ਉਨ੍ਹਾਂ ਨੇ  ਤਾਸ਼ ਦੇ ਰੰਗ ਬਰੰਗੇ ਸਾਰੇ ਪੱਤੇ ਉਸ ਅੱਗੇ ਢੇਰੀ ਕਰ ਦਿੱਤੇ। ਇਕ ਪੱਤਾ ਵੱਖਰੀ ਕਿਸਮ ਦਾ ਵੇਖ ਕੇ,  ਉਹ ਬੱਚਿਆਂ ਨੂੰ ਪੁੱਛਣ ਲੱਗਾ ਬੇਟਾ ਦੱਸੋ ਭਲਾ ਇਹ ਕੀ ਬਲਾ ਹੈ, ਤਾਂ ਉਹ ਕਹਿਣ ਲੱਗੇ ਦਾਦਾ ਜੀ ਇਹ ਜੋਕਰ ਹੈ। ਉਹ ਕਹਿਣ   ਲੱਗਾ ਕਿ ਇਹ ਤਾਸ਼ ਖੇਡਦੇ ਸਮੇਂ ਇਹ ਕਿੱਥੇ  ਕੰਮ ਆਉਂਦਾ ਹੈ। ਇਸ ਨਾਲ ਕਿਹੜੀ ਖੇਡ ਖੇਡੀ ਜਾ ਸਕਦੀ ਹੈ ਉਹ ਕਹਿਣ ਲੱਗੇ ਭਾਵੇਂ ਇਹ ਜੋਕਰ  ਦਾ ਪੱਤਾ ਕਿਸੇ ਗੇਮ ਵਿੱਚ ਤਾਂ ਕੰਮ ਤਾਂ ਨਹੀਂ ਆਂਉਂਦਾ ਪਰ ਇਸ ਬਿਨਾਂ ਤਾਸ਼ ਦੇ ਪੱਤੇ ਅਧੂਰੇ ਸਮਝੇ ਜਾਂਦੇ ਹਨ।ਜੇ ਕਿਤੇ ਤਾਸ਼ ਦਾ ਕਿਤੇ  ਕੋਈ ਪੱਤਾ ਗੁੰਮ ਹੋ ਜਾਏ ਤਾਂ ਇਸ ਦੀ ਥਾਂ ਇਹ ਜੋਕਰ ਹੀ ਕੰਮ ਆਉਂਦਾ ਹੈ।

ਉਨ੍ਹਾਂ ਦੀ ਇਹ ਗੱਲ ਸੁਣਕੇ ਉਹ ਆਪਣੇ ਆਪ ਨੂੰ ਇਸ ਜੋਕਰ ਵਾਂਗ ਹੀ ਸਮਝਦਾ ਸੀ।

ਇਸੇ ਤਰ੍ਹਾਂ ਹੀ ਹੁਣ ਉਹ ਜਦੋਂ ਕਿਤੇ ਉਨ੍ਹਾਂ ਦਾ ਪਾਪਾ, ਮੰਮਾ ਕਿਤੇ ਕੰਮ ਤੇ ਹੋਣ ਤਾਂ ਉਹ ਉਸ ਨੂੰ ਆਪਣੇ ਨਾਲ  ਤਾਸ਼ ਦੀ ਬਾਜ਼ੀ ਲਾਉਣ ਲਈ ਵੀ ਬਦੋ ਬਦੀ ਨਾਲ ਜੋੜ ਲੈਂਦੇ ਹਨ ਤੇ ਕੰਮ ਚਲਾਉਣ ਲਈ ਉਹ ਉਸ ਨੂੰ ਥੋੜਾ ਬਹੁਤ ਸਿਖਾ ਕੇ  ‘ਭਾਬੀ’ ਨਾਂ ਦੀ ਖੇਡ ਖੇਡ ਵਿੱਚ ਸ਼ਾਮਿਲ ਕਰ ਲੈਂਦੇ ਹਨ।
 
 ਤਾਸ਼ ਖੇਡਦੇ ਜਦੋਂ ਉਹ ਹਾਰ ਜਾਂਦਾ ਤਾਂ ਉਸ ਨੂੰ ‘ਸਾਡੀ ਬੁੱਢੜੀ ਭਾਬੀ’, ਸਾਡੀ ਬੁੱਢੜੀ ਭਾਬੀ’ ਕਹਿ ਕੇ ਬੜੇ ਖੁਸ਼ ਹੋ ਕੇ ਉਸ ਦੇ ਦੁਆਲੇ ਨੱਚਦੇ ਭੁੜਕਦੇ ਉਸ ਨੂੰ ਬੜੇ ਚੰਗੇ ਲਗਦੇ ਹਨ।ਹੁਣ ਉਨ੍ਹਾਂ ਨਾਲ ਤਾਸ਼ ਦੀ ਥੋੜ੍ਹੀ ਬਹੁਤ ਜਾਣਕਾਰੀ ਹੋਣ ਤੇ ਵੀ  ਕਈ ਵਾਰੀ ਉਹ ਜਾਣ ਬੁਝ ਕੇ ਵੀ ਉਨ੍ਹਾਂ ਦੀ ਇਹ ਖੁਸ਼ੀ ਦੇਖਣ ਲਈ ਬਾਜ਼ੀ ਹਾਰ ਜਾਂਦਾ।
 
 ਕੰਮ ਧੰਦੇ ਦੀ ਮੰਦਹਾਲੀ ਕਾਰਣ ਉਸ ਦੇ ਪ੍ਰਿਵਾਰ ਨੂੰ ਇਹ ਦੇਸ਼ ਛੱਡ ਕੇ ਕਿਸੇ ਦੂਸਰੇ ਦੇਸ਼ ਜਾਣਾ ਪਿਆ ਤੇ ਕੇਸਰ ਸਿੰਘ ਨੂੰ ਵੀ ਮਜਬੂਰਨ ਉਸ ਦੀ ਜੀਵਣ ਸਾਥਣ ਸਮੇਤ ਵਾਪਸ ਪੰਜਾਬ ਪਰਤਣਾ ਪਿਆ।
 
ਪਿੰਡ ਆਕੇ ਕੁਝ ਦਿਨ ਉਸਦਾ ਮਨ ਨਾ ਲੱਗਾ, ਬੇਸ਼ੱਕ ਉਸ ਦਾ ਉਹ ਨਿੱਕਾ ਪਿੰਡ  ਹੁਣ ਕਿਸੇ ਵੱਡੇ ਕਸਬੇ ਹੋਣ ਦਾ ਭੁਲੇਖਾ ਪਾਉਂਦਾ ਹੈ। ਥਾਂ ਥਾਂ ਇਕ ਦੋ ਨਹੀਂ ਚਾਰ ਚਾਰ ਮੰਜ਼ਲੀਆਂ ਕੋਠੀਆਂ ਉਸਰ ਗਈਆਂ ਹਨ ਅਤੇ ਹਾਲੇ ਹੋਰ ਧੜਾ ਧੜ ਵਿਦੇਸ਼ ਗਏ ਪੁੱਤਰਾਂ ਦੇ ਡਾਲਰਾਂ ਦੀ ਕਮਾਈ ਨਾਲ ਉਸਰ ਰਹੀਆਂ ਹਨ,ਏਨਾ ਹੀ ਨਹੀਂ ਸਗੋਂ ਕਈਆਂ ਵਿੱਚ ਤਾਂ ਹੁਣ ਲਿਫਟਾਂ ਵੀ ਲੱਗ ਰਹੀਆਂ ਹਨ। ਇਹ ਸੱਭ ਕੁਝ ਹੁੰਦਾ ਵੇਖ ਕੇ ਉਹ ਉਨ੍ਹਾਂ ਵਿੱਚ ਰਹਿਣ ਵਾਲਿਆਂ ਬੁੱਢੇ ਮਾਪਿਆਂ ਬਾਰੇ ਉਨ੍ਹਾਂ ਦੀਆਂ ਉਮਰਾਂ ਦਾ ਲੇਖਾ ਜੋਖਾ ਕਰਦਾ ਤਾਂ ਉਸ ਨੂੰ ਲੱਗਦਾ ਕਿ  ਉਹ ਵੀ ਉਸ ਵਾਂਗ ਜੀਉਂਦੇ ਜੀਅ ਹੀ ਚੁਰਾਸੀ ਦੇ ਗੇੜ ਵਿਚ ਪੈਣ ਵਾਲੇ  ਜਾਪਦੇ । ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਬਾਰੇ ਸੋਚ ਕੇ ਉਹ ਕਿਸੇ ਸਿਲ ਵਾਂਗ ਅਹਿੱਲ ਤੇ ਸੁੰਨ ਜਿਹਾ ਹੋ ਜਾਂਦਾ ਹੈ,ਤੇ ਉਸ ਦੀ ਉਮਰ ਦੇ ਇਸ ਚੁਰਾਸੀ ਦੇ ਗੇੜ ਵਾਲੇ  ਸਾਲ ਦੇ  ਅਗਲੇ ਭਵਿੱਖ ਬਾਰੇ ਸੋਚਣ ਲਈ  ਮਜਬੂਰ ਹੋ ਜਾਂਦਾ  ਹੈ।
ਰਵੇਲ ਸਿੰਘ

 

ਨੱਨ੍ਹੀ ਕਹਾਣੀ       ਹੋਰ ਕਹਾਣੀਆਂ    


 
098ਚੁਰਾਸੀ ਦਾ ਗੇੜ 
ਰਵੇਲ ਸਿੰਘ
kamalਚਿੱਕੜ ਦਾ ਕਮਲ 
ਅਜੀਤ ਸਤਨਾਮ ਕੌਰ, ਲੰਡਨ
096ਲੋਹ ਪੁਰਸ਼
ਸੁਰਜੀਤ, ਟੋਰਾਂਟੋ  
095ਮਿੱਟੀ ਵਾਲਾ ਰਿਸ਼ਤਾ a>
ਅਜੀਤ ਸਤਨਾਮ ਕੌਰ, ਲੰਡਨ 
094ਕੁਦਰਤ ਦਾ ਚਿੱਤੇਰਾ
ਰਵੇਲ ਸਿੰਘ, ਇਟਲੀ 
093ਲਹਿੰਬਰ ਲੰਬੜ
ਰਵੇਲ ਸਿੰਘ, ਇਟਲੀ   
ਸੀਬੋ
ਅਜੀਤ ਸਤਨਾਮ ਕੌਰ, ਲੰਡਨ
91"ਮੈਂ ਵੀ ਰੱਖਣਾ ਕਰਵਾ ਚੌਥ ਦਾ ਵਰਤ!"
ਅਜੀਤ ਸਤਨਾਮ ਕੌਰ, ਲੰਡਨ  
090ਮਰੇ ਸੁਪਨਿਆਂ ਦੀ ਮਿੱਟੀ
ਅਜੀਤ ਸਤਨਾਮ ਕੌਰ, ਲੰਡਨ
chunniਚੁੰਨੀ ਲੜ ਬੱਧੇ ਸੁਪਨੇ
ਅਜੀਤ ਸਤਨਾਮ ਕੌਰ, ਲੰਡਨ  
88ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ  
ਤਾਲਾਬੰਦੀਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ  
086ਲੇਡੀ ਪੋਸਟ
ਅਜੀਤ ਸਤਨਾਮ ਕੌਰ, ਲੰਡਨ  
085ਕਸ਼ਮੀਰ ਘਾਟੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
084ਕਿਧਰੇ ਦੇਰ ਨਾ ਹੋ ਜਾਏ
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
corona2ਕਰੋਨਾ.......ਕਰੋਨਾ......ਗੋ ਅਵੇ​"
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
parjati"ਪੁੱਤ, ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ 
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ 
ਸ਼ਹੀਦ
ਡਾ. ਨਿਸ਼ਾਨ ਸਿੰਘ ਰਾਠੌਰ 
ਰਾਈ ਦਾ ਪਹਾੜ
ਗੁਰਪ੍ਰੀਤ ਕੌਰ ਗੈਦੂ, ਯੂਨਾਨ   
078ਬਿਖ਼ਰੇ ਤਾਰਿਆਂ ਦੀ ਦਾਸਤਾਨ
ਅਜੀਤ ਸਤਨਾਮ ਕੌਰ, ਲੰਡਨ 
ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ 
ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com