ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ   
 (24/05/2019)

 


ਬੇਰ ਲਓ ਜੀ ਬੇਰ , ਦੋ ਆਨਿਆਂ ਦੇ ਸੇਰ !
ਇਹ ਹੌਕਾ ਬੇਰਾਂ ਦੀ ਰੇਹੜੀ ਵਾਲਾ ਲਉਂਦਾ ਸੀ।

ਫਰਵਰੀ ਦਾ ਠੰਡਾ ਮਿੱਠਾ ਮਹੀਨਾ ਸੀ।  ਸਕੂਲ ਵਿਚ ਮੇਰੀ ਦੱਸਵੀ ਕਲਾਸ ਦਾ ਪਹਿਲਾ ਪੀਰੀਅਡ  ਚਲ ਰਿਹਾ ਸੀ ਅਤੇ ਸਕੂਲ ਦੀ ਘੰਟੀ ਟਨ- ਟਨ- ਟਨ ਵੱਜ ਪਈ ਅਤੇ ਸਕੂਲ ਵਿਚ ਸਾਰੀ ਛੁੱਟੀ ਹੋ ਗਈ ਕਿਉਂਕਿ ਸਾਡੇ ਸਕੂਲ ਦੀ ਫ਼ੁਟਬਾਲ ਦੀ ਟੀਮ ਕਪੂਰਥਲੇ ਤੋ ਫ਼ਾਇਨਲ ਮੈਚ ਜਿੱਤ ਗਈ ਸੀ ਅਤੇ ਜਿੱਤ ਦੀ ਖ਼ੁਸ਼ੀ ਅੰਦਰ ਛੁੱਟੀ ਕਰ ਦਿਤੀ ਗਈ।

ਮੇਰਾ ਇਕ ਦੋਸਤ ਕੂਕਿਆਂ ਦਾ ਮੁੰਡਾ ਕਹਿਣ ਲੱਗਾ ਆਓ ਬੇਰਾਂ ਵਾਲੇ ਬਾਗ ਬੇਰ ਖਾਣ ਚਲੀਏ। ਅਸੀਂ ਚਾਰੇ ਦੋਸਤ ਉਸਦੇ ਨਾਲ ਬੇਰਾਂ ਵਾਲੇ ਬਾਗ ਨੂੰ ਚਲ ਪਏ ਜਿਹੜਾ ਸਾਡੇ ਸਕੂਲ ਤੌਂ ਤਕਰੀਬਨ ਅੱਧਾ ਕੂ ਮੀਲ ਹੀ ਦੂਰ ਸੀ।

ਸਾਡੇ ਪਿਛੇ ਪਿਛੇ ਬੀ- ਸ਼ੈਕਸ਼ਨ ਦੇ ਚਾਰ ਮੁੰਡੇ ਵੀ ਆ ਗਏ। ਅਸੀ ਬਾਗ ਵਿਚ ਪਹੁੰਚ ਗਏ। ਇਕ ਮੁੰਡੇ ਨੇ ਖ਼ਾਣ ਲਈ ਬੇਰ ਮੁੱਲ ਲੇ ਲਏ , ਉਧਰੋ ਦੂਸਰੇ ਮੁੰਡੇ ਬਾਗ ਦੇ ਪਿਛਲੇ ਪਾਸਿਓ ਦਾਖ਼ਲ ਹੋ ਕੇ ਬੇਰ ਚੋਰੀ ਤੋੜਨ ਲਗ ਪਏੇ। ਸਾਡੇ ਵਿਚੋਂ ਇਕ ਮੁੰਡੇ ਨੇ ਬਾਗ ਦੇ ਮਾਲੀਆਂ ਨੂੰ ਦਸ ਦਿਤਾ ਕਿ ਕੁਝ ਮੁੰਡੇ ਬੇਰ ਤੋੜ ਰਿਹੇ ਹਨ , ਮਾਲੀ ਨੇ ਉਹਨਾਂ ਮੁੰਡੀਆਂ ਨੂੰ ਦਬੋਚ ਲਿਆ ਅਤੇ ਫੜ ਕੇ ਬਾਗ ਅੰਦਰ ਲੇ ਆਏ।

ਮਾਲੀ ਨੇ ਬਿਲਕੁਲ ਸਾਡੇ ਸਕੂਲ ਦੇ ਮਾਸਟਰਾਂ ਵਾਂਗ ਉਹਨਾਂ ਨੂੰ ਮੁਰਗਾ ਬਣਾ ਕੇ ਕੰਨ ਫੜਾ ਦਿਤੇ। ਬੱਚਿਆਂ ਵਿਚਾਰਿਆਂ ਦੀਆਂ ਨਿਕਰਾਂ ਪਹਿਲਾ ਹੀ ਕੁਝ ਢਿਲੀਆਂ ਸਨ ਤੇ ਮਾਲੀ ਦੇ ਡਰ ਅਤੇ ਸਹਿਮ ਕਰਕੇ ਹੋਰ ਢਿਲੀਆਂ ਹੋ ਗਈਆਂ।  ਛੇਤੀ ਹੀ ਮਾਲੀ ਨੂੰ ਆਪਣੇ ਕੰਮ ਦਾ ਖ਼ਿਆਲ ਆਇਆ ਅਤੇ ਮਾਲੀ ਨੇ ਉਹਨਾਂ ਨੂੰ ਬੇਰ ਚੁਗਣ ਤੇ ਲਾ ਦਿਤਾ ਅਤੇ ਕਿਹਾ ਇਹ ਸਾਰੇ ਟੋਕਰੇ ਭਰ ਕੇ ਜਾਵੋ। ਮਾਲੀ ਇਕ ਵੱਡੀ ਸਾਰੀ ਡਾਂਗ ਨਾਲ ਬੇਰ ਝਾੜੀ ਜਾਵੇ ਤੇ ਬੱਚੇ ਬੇਰ ਚੁੱਕ ਚੁੱਕ ਕੇ ਟੋਕਰਿਆਂ ਵਿਚ ਪਾਉਣ ਲਗ ਪਏ। ਇਹ ਵੇਖ ਕੇ ਅਸੀਂ ਵੀ ਮਾਲੀ ਨੂੰ ਪੁੱਛ ਕੇ ਬੇਰ ਚੁਗਣ ਲੱਗ ਪਏ। ਮਾਲੀ ਆਾਪਣੀ ਡਾਂਗ ਨਾਲ ਬੇਰੀਆਂ ਤੌਂ ਬੇਰ ਝਾੜੀ ਗਿਆ ਅਤੇ ਇਸ ਤਰਾਂ ਬੇਰ ਡਿਗ ਰਿਹੇ ਸਨ ਜਿਵੇ ਬਰਸਾਤ ਵਿਚ ਬਰਫ਼ ਦੇ ਗੜੇ ਡਿਗਦੇ ਹਨ। ਅਸੀਂ ਵੀ ਬੇਰ ਚੁੱਕ ਚੁੱਕ ਕੇ ਟੋਕਰਿਆਂ ਵਿਚ ਪਾਉਣੇ ਸ਼ੁਰੂ ਕਰ ਦਿਤੇ।

ਬੇਰ ਲੱਡੂਆਂ ਨਾਲੋ ਵੀ ਵੱਡੇ ਸਾਇਜ਼ ਦੇ ਸਨ। ਕੁੱਝ ਬੇਰ ਗੂੜੇ ਹਰੇ ਹਰੇ ਸਨ . ਕੁੱਝ ਪੀਲੇ ਪੀਲੇ ਤੇ ਕੁੱਝ ਜਿਆਦਾ ਪੱਕੇ ਹੋਏ ਭੂਰੇ ਰੰਗ ਦੇ ਸਨ।

ਅਸੀਂ ਬੇਰ ਚੁੱਕਦੇ ਚੁੱਕਦੇ ਨਾਲ ਨਾਲ ਚੋਰੀ ਛਿਪੀ ਬੇਰ ਖਾਈ ਵੀ ਜਾਂਦੇ ਸਾ ਤਕਰੀਬਨ ਇਕ ਘੰਟੇ ਅੰਦਰ ਅਸੀਂ ਚਾਰ ਵੱਡੇ ਟੋਕਰੇ ਬੇਰਾਂ ਨਾਲ ਭਰ ਦਿਤੇ। ਮਾਲੀ ਨੇ ਇਨਾਮ ਵਜੋਂ ਇਕ ਇਕ ਬੁੱਕ ਬੇਰਾਂ ਦੀ ਸਾਡੀ ਝੋਲੀ ਪਾ ਦਿਤੀ ਅਤੇ ਅਸੀਂ ਹੱਸਦੇ-ਟੱਪਦੇ ਵਾਪਿਸ ਘਰਾਂ ਨੂੰ ਆ ਗਏ ! ਸੱਚ-ਮੁਚ ਅਸੀਂ ਬੇਰ ਖਾ ਕੇ ਇਤਨਾ ਰੱਜ ਗਏ ਸਾਂ ਕਿ ਇਕ ਹੋਰ ਬੇਰ ਖਾਣ ਨੂੰ ਦਿਲ ਨਾ ਕਰੇ ! ਇਹ ਸਾਡਾ ਬੇਰ ਖਾਣ ਦਾ ਇਕ ਰੀਕਾਰਡ ਬਣ ਗਿਆ।

ਨੀ ਭਾਬੀ ਤੇਰੀ ਗਲ ਵਰਗਾ , 
ਬੇਰ ਬੇਰੀਆਂ ਤੌਂ ਤੋੜ ਕਿ ਲਿਆਇਆ .
ਨੀ ਭਾਬੀ ਤੇਰੀ ਗਲ ਵਰਗਾ !!

ਅਜੀਤ ਸਿੰਘ ਭੰਮਰਾ

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
 
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com