ਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ  (12/06/2018)

mehak


 nashaਚੰਨਣ ਸਿੰਘ ਵਡੇਰੀ ਉਮਰ ਦਾ ਹੋ ਗਿਆ ਸੀ।  ਪਰ ਉਸਦੇ ਚਿਹਰੇ ਦੀ ਰੌਣਕ ਅਤੇ ਖ਼ੁਸ਼ੀ ਤੋਂ ਉਸ ਦੀ ਉਮਰ ਦਾ ਅੰਦਾਜਾ ਨਹੀਂ ਸੀ ਲਾਇਆ ਜਾ ਸਕਦਾ।   ਸਭ ਨਾਲ ਮਿਲਣਸਾਰ ਤੇ ਨਰਮ ਸੁਭਾਅ ਦਾ ਹੋਣ ਕਾਰਨ ਸਾਰੇ ਪਿੰਡ ਵਾਲੇ ਉਸਦੀ ਇੱਜਤ ਕਰਦੇ ਸਨ।  ਉਸਦਾ ਆਪਣੀ ਪਤਨੀ ਨਿੰਦਰ ਨਾਲ ਵੀ ਬਹੁਤ ਪਿਆਰ ਸੀ।   ਪਰ ਪੁਰਾਣੇ ਵਿਚਾਰਾਂ ਦਾ ਹੋਣ ਕਾਰਨ ਪੁੱਤਰ ਦੀ ਉਮੀਦ ਕਰਦੇ-ਕਰਦੇ ਉਸ ਦੀ ਪਤਨੀ ਨੇ ਪੰਜ ਧੀਆਂ ਨੂੰ ਜਨਮ ਦੇ ਦਿੱਤਾ ਸੀ।  ਆਖਿਰਕਾਰ ਪ੍ਰਮਾਤਮਾ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈ।  ਉਸਦੇ ਘਰ ਬੜੀ ਦੇਰ ਪਿਛੋਂ ਪੁੱਤਰ ਦਾ ਜਨਮ ਹੋਇਆ।   ਘਰ ਵਿੱਚ ਖ਼ੁਸ਼ੀਆਂ ਭਰਿਆਂ ਮਹੌਲ ਬਣ ਗਿਆ।   ਸਾਰੇ ਖ਼ੁਸ਼ੀ-ਖ਼ੁਸ਼ੀ ਚੰਨਣ ਸਿੰਘ ਨੂੰ ਵਧਾਈਆਂ ਦੇਣ ਲੱਗੇ।  ਚੰਨਣ ਸਿੰਘ ਦੇ ਵੀ ਪੈਰ ਹੁਣ ਧਰਤੀ ਉਤੇ ਨਹੀਂ ਸਨ ਲਗਦੇ।
 
ਲਾਡ- ਚਾਅ ਅਤੇ ਪਿਆਰ ਵਿੱਚ ਇਸ ਬੱਚੇ ਦਾ ਨਾਂਓ ਵੀ ਚੁਣਕੇ ਕਰਮਾ ਰੱਖਿਆਂ ਗਿਆ।   ਕਰਮੇ ਨੂੰ ਬੜੀਆਂ ਰੀਝਾਂ ਤੇ ਚਾਵਾਂ ਨਾਲ ਪਾਲਿਆ ਗਿਆ।  ਪਲੱਸ-ਟੂ ਤੱਕ ਉਹ ਪਿੰਡ ਦੇ ਸਕੂਲ ਵਿੱਚ ਪੜ੍ਹਿਆ ਅਤੇ ਅੱਗੇ ਪੜਾਉਣ ਲਈ ਉਸਨੂੰ ਸ਼ਹਿਰ ਦੇ ਕਾਲਜ ਵਿੱਚ ਪਾ ਦਿੱਤਾ ਗਿਆ।  ਭਾਵੇਂ ਕਰਮਾ ਪੜ੍ਹਨ ਵਿੱਚ ਹੁਸ਼ਿਆਰ ਸੀ, ਪਰ ਘਰਦਿਆਂ ਦੇ ਲਾਡ-ਪਿਆਰ ਨੇ ਉਸਨੂੰ ਸਿਆਣਾ ਅਤੇ ਅਕਲਮੰਦ ਬਣਨ ਦਾ ਮੌਕਾ ਨਾ ਦਿੱਤਾ।   ਸ਼ਹਿਰ ਜਾ ਕੇ ਉਸਦੀ ਦੋਸਤੀ ਕੁਝ ਸ਼ਰਾਰਤੀ ਬੱਚਿਆਂ ਨਾਲ ਪੈ ਗਈ।  ਉਹ ਪਿਆਰ-ਪਿਆਰ ਵਿੱਚ ਉਸਨੂੰ ਆਪਣੇ ਅਨੁਸਾਰ ਢਾਲਣ ਵਿੱਚ ਕਾਮਯਾਬ ਹੋ ਗਏ।  ਬੱਸ, ਫਿਰ ਕੀ ਸੀ ਕਰਮਾ ਉਨਾਂ ਦੀਆਂ ਗੱਲਾਂ ਵਿਚ ਆ ਕੇ ਚੰਨਣ ਸਿੰਘ ਨੂੰ ਪ੍ਰੇਸ਼ਾਨ ਕਰਨ ਲੱਗਿਆ।  ਉਹ ਨਿੱਤ ਦਿਨ ਬਾਰ-ਬਾਰ ਪੈਸੇ ਮੰਗਦਾ ਤੇ ਕਾਲਜ ਦੇ ਹੋਸਟਲ ਵਿੱਚ ਆਪਣੇ ਦੋਸਤਾਂ ਨਾਲ ਰਹਿਣ ਦੀ ਜਿੱਦ ਵੀ ਕਰਦਾ।   ਭਾਵੇਂ ਚੰਨਣ ਸਿੰਘ ਨੂੰ ਕਰਮੇ ਦੇ ਹੋਸਟਲ ਵਿੱਚ ਰਹਿਣ ਵਾਲੀ ਗੱਲ ਉੱਕਾ ਹੀ ਚੰਗੀ ਨਹੀਂ ਸੀ ਲੱਗ ਰਹੀ, ਪਰ ਉਸਦੀ  ਪਤਨੀ ਦੇ ਜਿੱਦ ਕਰਨ ਕਾਰਨ ਉਸਨੂੰ ਆਖਰ ਕੌੜਾ ਘੁੱਟ ਭਰਨਾ ਹੀ ਪਿਆ।  ਉਸਦੀ ਪਤਨੀ ਨਿੰਦਰ ਨੇ ਚੰਨਣ ਸਿੰਘ ਨੂੰ ਇਹ ਗੱਲ ਕਹਿਕੇ ਸਮਝਾ-ਮਨਾ ਲਿਆ ਕਿ ਕਰਮੇ ਨੂੰ ਸ਼ਹਿਰੋਂ ਘਰ ਆਉਂਦੇ ਨੂੰ ਕਈ ਵਾਰ ਹਨੇਰ-ਸਨੇਰ ਹੋ ਜਾਂਦੀ ਹੈ, ਮਹੌਲ ਵੀ ਠੀਕ ਨਹੀਂ ਹੈ, ਕੋਈ ਵੀ ਵਾਰਦਾਤ ਹੋ ਸਕਦੀ ਹੈ ਇਸ ਲਈ ਬਿਹਤਰ ਇਹੀ ਹੈ ਕਿ ਕਰਮੇ ਨੂੰ ਹੋਸਟਲ ਰਹਿਣ ਦੇ ਦਿੱਤਾ ਜਾਵੇ।'   ਇਹ ਸਾਰਾ ਕੁੱਝ ਸੁਣਕੇ ਚੰਨਣ ਸਿੰਘ ਨੇ ਕਰਮੇ ਨੂੰ ਹੋਸਟਲ ਵਿੱਚ ਰਹਿਣ ਦੀ ਇਜਾਜਤ ਦੇ ਦਿੱਤੀ।   ਪਰ ਹੋਸਟਲ ਵਿੱਚ ਰਹਿਕੇ ਉਸਦੀ ਸੰਗਤ ਹੋਰ ਵੀ ਮਾੜੇ ਦੋਸਤਾਂ-ਮਿੱਤਰਾਂ ਵਾਲੀ ਹੋ ਗਈ।   ਉਹ ਸਾਰੇ ਪੜ੍ਹਨ ਵਿੱਚ ਭਾਵੇਂ ਕਮਜੋਰ ਸਨ ਪਰ ਸਾਰੇ ਹੀ ਚੰਗੇ ਘਰਾਂ ਦੇ ਹੋਣ ਕਾਰਨ ਕਾਲਜ ਵਿੱਚ ਉਨਾਂ ਦੀ ਅਲੱਗ ਪਹਿਚਾਣ ਸੀ।  ਉਨਾਂ ਦੀਆਂ ਗੱਲਾਂ ਵਿੱਚ ਆ ਕੇ ਕਰਮੇ ਨੇ ਵੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ।   ਸ਼ਰਾਬ, ਸਮੈਕ, ਚਿੱਟਾ, ਅਫੀਮ, ਭੰਗ ਜੋ ਨਾ ਸੋ ਇਸਤੇਮਾਲ ਕਰਨ ਦਾ ਉਹ ਆਦੀ ਹੋ ਗਿਆ। ਜਦੋਂ ਇਹ ਜਰੂਰਤਾਂ ਪੁਰੀਆਂ ਕਰਨ ਲਈ ਕਿਤਾਬਾਂ-ਕਾਪੀਆਂ ਅਤੇ ਫੀਸਾਂ ਆਦਿ ਦੇ ਆਨੇ-ਬਹਾਨੇ ਪਿਤਾ ਕੋਲੋਂ ਜਬਰਦਸਤੀ ਪੈਸੇ ਦੀ ਮੰਗ ਕਰਦਾ ਤਾਂ ਉਸਦਾ ਪਿਤਾ ਰੋਜ-ਰੋਜ ਪੈਸਿਆਂ ਦਾ ਪ੍ਰਬੰਧ ਕਰਦਾ ਤੰਗ ਆ ਜਾਂਦਾ।  ਪਿਤਾ ਨੂੰ ਉਸਦੀਆਂ ਗੱਲਾਂ 'ਤੇ ਗੁੱਸਾ ਆਉਣ ਲੱਗਿਆ।  ਜਦੋਂ ਉਹ ਕੰਮ-ਕਾਰ ਤੋਂ ਵਿਹਲਾ ਹੁੰਦਾ ਤਾਂ ਆਪਣੀ ਪਤਨੀ  ਨਿੰਦਰ ਨੂੰ ਕਰਮੇ ਦੀਆਂ ਵਧੀਕੀਆਂ ਬਾਰੇ ਦੱਸਦਿਆਂ ਕੋਸਦਾ ਹੋਇਆ ਕਹਿੰਦਾ, ਭਾਗਵਾਨੇ ਅਸੀਂ ਤਾਂ ਮੁੰਡਾ ਸ਼ਹਿਰ ਪੜ੍ਹਨੇ ਪਾ ਕੇ ਮੁਸੀਬਤ ਹੀ ਮੁੱਲ ਲੈ ਲਈ ਹੈ।  ਇੱਕ ਤਾਂ ਮੁੰਡਾ ਸਾਡੇ ਤੋਂ ਦੂਰ ਹੋ ਗਿਆ ਅਤੇ ਦੂਜੇ ਪਾਸੇ ਖਰਚੇ ਉਸਨੇ ਇੰਨੇ ਵਧਾ ਲਏ ਹਨ ਕਿ ਉਸਦੀ ਵਜਾਹ ਕਾਰਨ ਮੈਨੂੰ ਦੋ ਬਾਰ ਕਰਜਾ ਚੁੱਕਣ ਲਈ ਮਜਬੂਰ ਹੋਣਾ ਪੈ ਗਿਆ ਹੈ।  ਫਿਰ ਸੁੱਖ ਨਾਲ ਘਰ ਵਿਚ ਆਪਣੇ ਪੰਜ ਧੀਆਂ ਵੀ ਹਨ।  ਇਨਾਂ ਨੂੰ ਵੀ ਕਿੱਧਰੇ ਵਿਆਹੁਣਾ-ਵਰਣਾ ਹੈ।  ਇੰਨੇ ਖਰਚੇ ਮੈਂ ਇਕੱਲਾ ਕਿਵੇਂ ਸਾਂਭ ਸਕਦਾਂ। ਅੱਗੋਂ ਪਤਨੀ ਹੱਸਕੇ ਟਾਲਦਿਆਂ ਆਖ ਛੱਡਦੀ, 'ਕੋਈ ਗੱਲ ਨਹੀਂ ਜੀ, ਪੜ੍ਹ-ਲਿਖਕੇ ਜਦੋਂ ਮੇਰਾ ਪੁੱਤਰ ਕਮਾਉਣ ਲੱਗ ਜਾਉੂ ਤਾਂ ਆਪੇ ਹੀ ਸਾਰੇ ਕਰਜੇ ਲਹਿ ਜਾਣਗੇ।

ਨਸ਼ੇ ਦਾ ਆਦੀ ਹੋਣ ਕਾਰਨ ਕਰਮਾ ਦਿਨ-ਬ-ਦਿਨ ਕਮਜੋਰ ਹੋਣ ਲੱਗਿਆ।  ਉਸਦਾ ਖਾਣ-ਪੀਣ ਵੱਲ ਧਿਆਨ ਘਟਣ ਲੱਗਿਆ।  ਬੱਸ ਨਸ਼ਾ ਹੀ ਉਸਦੀ ਖੁਰਾਕ ਅਤੇ ਜਰੂਰਤ ਬਣ ਕੇ ਰਹਿ ਗਿਆ ਸੀ।  ਹੁਣ ਉਹ ਪਿੰਡ ਵੀ ਕਾਫੀ ਦੇਰ ਪਿਛੋਂ ਚੱਕਰ ਮਾਰਦਾ।  ਇਹ ਸਾਰਾ ਕੁੱਝ ਦੇਖਕੇ ਉਸਦੀ ਮਾਂ ਤੋਂ ਬਰਦਾਸ਼ਤ ਨਾ ਹੋਇਆ।  ਉਸਨੇ ਇੱਕ ਦਿਨ ਚੰਨਣ ਸਿੰਘ ਨੂੰ ਸ਼ਹਿਰ ਜਾ ਕੇ ਪੁੱਤਰ ਨੂੰ ਮਿਲਕੇ ਆਉਣ ਲਈ ਆਖਿਆ।  ਚੰਨਣ ਸਿੰਘ ਨੇ ਵੈਸੇ ਵੀ ਸ਼ਹਿਰੋਂ ਕੁੱਝ ਸਮਾਨ ਲੈਣ ਜਾਣਾ ਹੀ ਸੀ।  ਇਸੇ ਬਹਾਨੇ ਉਹ ਕਰਮੇ ਦੇ ਹੋਸਟਲ ਵੱਲ ਵੀ ਉਸਨੂੰ ਮਿਲਣ ਚਲੇ ਗਿਆ।  ਬਾਪੂ ਨੂੰ ਆਪਣੇ ਵੱਲ ਆਉਂਦਾ ਦੇਖਕੇ ਕਰਮਾ ਹੱਕਾ-ਬੱਕਾ ਰਹਿ ਗਿਆ।   ਉਸਨੇ ਉਸ ਵਕਤ ਪੂਰਾ ਨਸ਼ਾ ਕੀਤਾ ਹੋਇਆ ਸੀ।  ਜਮੀਨ ਉੱਤੇ ਉਸਦੇ ਪੈਰ ਥਿੜਕ ਰਹੇ ਸਨ ਅਤੇ ਜੁਬਾਨ ਵੀ ਥਥਲਾ ਰਹੀ ਸੀ।   ਪੁੱਤਰ ਦੀ ਡਾਵਾਂ-ਡੋਲ ਹਾਲਤ ਦੇਖਕੇ ਚੰਨਣ ਸਿੰਘ ਤਾਂ ਜਿਵੇਂ ਮਿੱਟੀ ਦੀ ਢੇਰੀ ਹੀ ਹੋ ਗਿਆ ਸੀ।   ਉਸਦੇ ਪੈਰਾਂ ਥੱਲਿਓਂ ਜਮੀਨ ਨਿਕਲ ਗਈ ਜਾਪੀ। ਜਦੋਂ ਉਸਨੇ ਪ੍ਰਿੰਸੀਪਲ ਕੋਲੋਂ ਕਰਮੇ ਦੀ ਹਾਲਤ ਬਾਰੇ ਪੁੱਛਿਆ ਤਾਂ ਪ੍ਰਿੰਸੀਪਲ ਨੇ ਆਖਿਆ, 'ਸਾਨੂੰ ਥੋੜੇ ਸਮੇਂ ਤੋਂ ਹੀ ਪਤਾ ਲੱਗਿਆ ਹੈ, ਇਸਦੇ ਨਸ਼ੇ-ਪੱਤੇ ਕਰਨ ਦਾ।  ਜਦੋਂ ਸਾਨੂੰ ਪੱਤਾ ਲੱਗਿਆ ਤਾਂ ਅਸੀਂ ਕਰਮੇਂ ਤੋਂ ਘਰ ਦੇ ਫੋਨ ਨੰਬਰ ਬਾਰੇ ਪੁੱਛਿਆ ਤਾਂ ਜੋ ਤੁਹਾਡੇ ਨੋਟਿਸ ਵਿੱਚ ਲਿਆਂਦਾ ਜਾ ਸਕੇ।  ਪਰ ਕਰਮੇ ਨੇ ਕਿਹਾ ਕਿ ਸਾਡੇ ਘਰ ਕੋਈ ਟੈਲੀਫੋਨ ਨਹੀਂ ਹੈ।  ਮੈਂ ਆਪ ਖੁਦ ਹੀ ਬਾਪੂ ਜੀ ਨੂੰ ਬੁਲਾਕੇ ਮਿਲਵਾ ਦਿਆਂਗਾ ਤੁਹਾਨੂੰ।'  ਪ੍ਰਿੰਸੀਪਲ ਦੀਆਂ ਖਰੀਆਂ-ਖਰੀਆਂ ਸੁਣਕੇ ਬੜੇ ਹੀ ਦੁੱਖੀ ਹਿਰਦੇ ਅਤੇ ਗੁੱਸੇ ਨਾਲ ਚੰਨਣ ਸਿੰਘ ਆਪਣੇ ਪੁੱਤਰ ਕਰਮੇ ਨੂੰ ਜਬਰਦਸਤੀ ਘਰ ਲੈ ਆਇਆ।   ਉਸਨੇ ਆਪਣੀ ਪਤਨੀ ਨੂੰ ਅੱਖੀ ਡਿੱਠਾ ਤੇ ਕੰਨੀ  ਸੁਣਿਆ ਸਾਰਾ ਕੁੱਝ ਹਾਲ ਆ ਸੁਣਾਇਆ।   ਇਹ ਸਾਰਾ ਕੁੱਝ ਸੁਣਕੇ ਇਕ ਬਾਰ ਤਾਂ ਨਿੰਦਰ ਨੂੰ ਇੰਝ ਜਾਪਿਆ ਜਿਓਂ ਉਸਦੀਆਂ ਅੱਖਾਂ ਅਗੇ ਹਨੇਰਾ ਆ ਗਿਆ ਹੋਵੇ।  ਫਿਰ ਹੌਲੀ-ਹੌਲੀ ਸਬਰ ਕਰਕੇ ਉਸਨੇ ਆਪਣਾ ਮਨ ਸਮਝਾ ਲਿਆ।

ਕਰਮੇ ਨੂੰ ਵੀ ਸ਼ਹਿਰ ਤੋਂ ਆਇਆਂ ਹੁਣ ਹਫਤਾ ਹੋ ਗਿਆ ਸੀ।   ਉਹ ਸਾਰਾ ਦਿਨ ਮੰਜੇ ਤੇ ਪਿਆ ਰਹਿੰਦਾ।   ਨਸ਼ੇ ਦੀ ਲੱਗੀ ਲੱਤ ਕਾਰਨ ਉਸਦਾ ਸਰੀਰ ਹੁਣ ਉਠਣ ਯੋਗਾ ਨਹੀ ਸੀ ਰਿਹਾ।  ਜੋ ਨਸ਼ੇ ਉਸਨੇ ਲੱਗਾ ਰੱਖੇ ਸਨ ਉਹ ਪਿੰਡ ਵਿੱਚੋਂ ਮਿਲ ਨਹੀਂ ਸਨ ਰਹੇ।  ਉਹ ਆਪਣਾ ਨਸ਼ਾ ਢੁੰਡਦਾ ਰਹਿੰਦਾ, ਪਰ ਕਿੱਧਰੇ ਵੀ ਉਸਨੂੰ ਨਸ਼ਾ ਨਾ ਮਿਲਦਾ।  ਉਹ ਹੁਣ ਬੇਚੈਨ ਰਹਿਣ ਲੱਗਿਆ ਅਤੇ ਉਸਦੇ ਅੱਖਾਂ ਵਿਚੋਂ ਹਰ ਵਕਤ ਹੰਝੂ ਡਿਗਦੇ ਰਹਿੰਦੇ।  ਇੱਕ ਦਿਨ ਉਹ ਕਾਫੀ ਤੋਂ ਵੱਧ ਪ੍ਰੇਸ਼ਾਨ ਸੀ। ਜਦੋਂ ਮਾਂ ਨੇ ਉਸਦੀ ਹਾਲਤ ਦੇਖੀ ਤਾਂ ਉਸਨੇ ਦੌੜਕੇ ਆਪਣੇ ਪੁੱਤਰ ਨੂੰ ਬੁੱਕਲ ਵਿਚ ਲੈ ਲਿਆ ਤੇ ਰੌਂਦੀ ਹੋਈ ਕਹਿਣ ਲੱਗੀ, 'ਪੁੱਤਰ ਤੂੰ ਉਦਾਸ ਨਾ ਹੋ, ਮੈਂ ਤੇਰੇ ਦੁੱਖ ਨੂੰ ਸਮਝਦੀ ਹਾਂ ਚੰਗੀ ਤਰਾਂ।   ਤੇਰੀਆਂ ਤਾਂ ਮੈਂ ਅਜੇ ਸੁੱਖਾਂ ਵੀ ਪੂਰੀਆਂ ਨਹੀਂ ਕੀਤੀਆਂ ਤੇ ਨਾ ਤੈਨੂੰ ਜਵਾਨ ਹੁੰਦਿਆਂ ਰੀਂਝਾ ਨਾਲ ਤੱਕਿਆ ਹੈ ਮੈਂ।  ਬੋਲ ਪੁੱਤ !  ਤੂੰ ਬੋਲਦਾ ਕਿਉਂ ਨਹੀਂ?'  ਜਦੋਂ ਮਾਂ ਨੇ ਕਰਮੇ ਨੂੰ ਬੈਠਣ ਲਈ ਕਿਹਾ ਤਾਂ ਉਹ ਉਸਦੀਆਂ ਬਾਹਾਂ ਵਿੱਚ ਹੀ ਲੁਟਕ ਕੇ ਦਮ ਤੋੜ ਗਿਆ।  ਨਿੰਦਰ ਉੱਚੀ-ਉੱਚੀ  ਰੋਂਦੀ ਚੰਨਣ ਸਿੰਘ ਨੂੰ ਅਵਾਜਾਂ ਮਾਰਨ ਲੱਗੀ।   ਇੰਨੇ ਨੂੰ ਚੰਨਣ ਸਿੰਘ ਵੀ ਖੇਤਾਂ ਵਿਚੋਂ ਆ ਗਿਆ ਸੀ।  ਉਹ ਆਪਣੇ ਘਰ ਲੋਕਾਂ ਦਾ ਇੰਨਾ ਵੱਡਾ ਇਕੱਠ ਦੇਖਕੇ ਘਬਰਾ ਜਿਹਾ ਗਿਆ।  ਵਿਹੜੇ ਵਿੱਚ ਅਗਾਹ ਨੂੰ ਆਇਆ ਤਾਂ ਅੰਦਰ ਉਸਦੀ ਪਤਨੀ ਵਿਰਲਾਪ ਕਰ ਰਹੀ ਸੀ।  ਦੇਖਕੇ ਉਹ ਵੀ ਭੁੱਬਾਂ ਮਾਰ-ਮਾਰ ਰੋਣ ਲੱਗਿਆ ਅਤੇ ਪੁੱਤਰ ਨੂੰ ਅਵਾਜਾਂ ਮਾਰਦਿਆਂ ਕਹਿਣ ਲੱਗਿਆ, 'ਪੁੱਤਰ ਕਰਮੇ, ਜੇ ਤੈਨੂੰ ਸਾਡੇ ਤੋਂ ਜਿਆਦਾ ਪਿਆਰਾ ਨਸ਼ਾ ਹੋ ਗਿਆ ਸੀ ਤਾਂ ਸਾਨੂੰ ਪਹਿਲਾਂ ਕਿਉਂ ਨਈ ਮਾਰ ਦਿੱਤਾ!  ਕਿਥੋਂ ਲਾ ਲਿਆ ਤੂੰ ਨਸ਼ੇ ਦਾ ਚੰਦਰਾ ਰੋਗ!  ਕਿਥੋਂ ਲਾ ਲਈ ਤੂੰ ਨਸ਼ੇ ਦੀ ਐਸੀ ਲੱਤ, ਜੋ ਤੈਨੂੰ ਆਪਣੇ ਨਾਲ ਹੀ ਲੈ ਗਈ, ਇਸ ਦੁਨੀਆ 'ਚੋਂ।  

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2018,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018,  5abi.com