|
|
ਮਰੇ ਸੁਪਨਿਆਂ ਦੀ ਮਿੱਟੀ
ਅਜੀਤ ਸਤਨਾਮ ਕੌਰ, ਲੰਡਨ
(23/09/2020) |
|
|
|
ਸਵੇਰ ਦੇ ਚੜ੍ਹਦੇ ਸੂਰਜ ਦੀ ਦਸਤਕ ਦੇ ਨਾਲ ਹੀ ਇੱਕ ਨਵੇਂ ਦਿਨ ਨੇ ਲੰਗਰ ਲਾਣ
ਵਾਲਿਆਂ ਨੂੰ ਜਿਵੇਂ "ਹਾਕ" ਮਾਰੀ ਹੋਵੇ। ਸਾਰੇ ਸੇਵਾਦਾਰ ਲੰਗਰ ਦੇ ਸਾਮਾਨ ਦਾ
ਸਹੀ ਬੰਦੋਬਸਤ ਕਰਨ ਵਿੱਚ ਬੜੇ ਉਤਸਾਹ ਨਾਲ ਜੁਟੇ ਹੋਏ ਸਨ। ਮਜਬੂਰ ਅਤੇ ਗਰੀਬ
ਮਜਦੂਰ ਲੋਕ ਵੀ ਪਤਾ ਨਹੀਂ ਕਿਹੜੀਆਂ ਕੁੰਦਰਾਂ ਵਿੱਚੋਂ ਨਿਕਲ ਕੇ ਤੁਰੇ ਆ ਰਹੇ
ਸਨ। ਧੰਨ ਜਿਗਰਾ ਹੁੰਦਾ ਹੈ ਸੇਵਾ ਭਾਵ ਵਾਲਿਆਂ ਦਾ ਜੋ ਲੋਕਾਂ ਨੂੰ ਰੋਕ-ਰੋਕ ਕੇ
ਲੋੜ ਮੁਤਾਬਿਕ ਖਾਣਾ ਦੇ ਰਹੇ ਸਨ।
ਵੀਹ ਕੁ ਦਿਨ ਹੋ ਗਏ ਸਨ ਤਾਲਾਬੰਦੀ
ਸ਼ੁਰੂ ਹੋਇਆਂ। ਸਟੋਰਾਂ ਅਤੇ ਫੈਕਟਰੀਆਂ ਦੇ ਮਾਲਕ 'ਲੌਕਡਾਊਨ' ਵਿੱਚ "ਕਰੋਨਾ" ਦੀ
ਬਿਮਾਰੀ ਤੋਂ ਬਚਣ ਲਈ ਆਪਣੀ ਜਾਨ ਦੀ ਸੁੱਖ ਮੰਗਦੇ ਹੋਏ, ਪ੍ਰੀਵਾਰਾਂ ਨਾਲ ਘਰਾਂ
ਵਿੱਚ ਬੰਦ ਹੋ ਗਏ ਸਨ। ਪਰ ਜਿਹਨਾਂ ਦੀ ਬਦੌਲਤ ਕਰ ਕੇ ਓਹ ਮਾਲਕਪੁਣੇ ਦਾ "ਤਿਲਕ"
ਮੱਥੇ 'ਤੇ ਸਜਾਈ ਬੈਠੇ ਸੀ, ਓਹ ਵਿਚਾਰੇ ਮਜਦੂਰ ਘਰਾਂ ਤੋਂ ਬੇਘਰ ਹੋਏ ਦੂਜੇ
ਰਾਜਾਂ ਵਿੱਚ ਰੋਟੀ ਦੀ ਬੁਰਕੀ ਲਈ ਮੁਹਤਾਜ ਹੋਏ ਪਏ ਸਨ। ਉਪਰੋ ਸਰਕਾਰ ਨੇ
ਆਉਣ-ਜਾਣ ਦੇ ਸਾਰੇ ਸਾਧਨ ਬੰਦ ਕਰ ਦਿੱਤੇ ਸੀ। ਭਲਾ ਹੋਏ ਇਹਨਾਂ ਦਿਆਲੂ ਅਤੇ ਦਾਨੀ
ਲੋਕਾਂ ਦਾ, ਜਿਹਨਾਂ ਕਰ ਕੇ ਬਹੁਤ ਸਾਰੇ ਗਰੀਬ ਭੁੱਖੇ ਪੇਟ ਨਹੀਂ ਸੌਂਦੇ ਸਨ।
"...ਰੁਕ ਜਾਓ ਭਾਈਆ...ਲੰਗਰ ਖਾ-ਲੋ...!" ਭੂਰਾ ਮੱਲ ਨੂੰ ਲੰਗਰ ਵੰਡਣ ਵਾਲੇ
ਸੇਵਾਦਾਰ ਨੇ ਹਾਕ ਮਾਰੀ।
"...ਨਹੀਂ...ਬਾਬੂ ਜੀ, ਹਮ ਕੋ ਜਲਦੀ ਜਾਨਾ ਹੈ...!" ਭੂਰਾ ਮੱਲ ਬਹੁਤ ਉਦਾਸ ਹੋ
ਕੇ ਪੈਰਾਂ ਦੀ ਗਤੀ ਹੋਰ ਤੇਜ਼ ਕਰਦਾ ਹੋਇਆ ਬੋਲਿਆ। ਹਾਲਾਂਕਿ ਉਸ ਦੇ ਬੁੱਲ੍ਹ ਪਿਆਸ
ਨਾਲ ਤਿੜਕੇ ਹੋਏ ਦਿਸ ਰਹੇ ਸੀ। "...ਦੂਰ-ਦੂਰ ਤੱਕ ਕੁਛ ਨਹੀਂ ਹੈ,
ਪਾਣੀ-ਸ਼ਾਣੀ ਪੀ-ਲੋ!!...ਇਸ ਬੱਚੇ ਕੋ ਭੀ ਨੀਚੇ ਉਤਾਰ ਕੇ ਕੁਛ ਖਿਲਾ
ਦੋ...ਭਾਈ...!" ਸੇਵਾਦਾਰ ਨੇ ਪਿੱਠ 'ਤੇ ਬੰਨ੍ਹੀ ਚਾਦਰ ਵਿੱਚੋਂ ਇੱਕ ਬੱਚੇ ਦੀ
ਬਾਂਹ ਲਟਕਦੀ ਦੇਖ ਕੇ ਕਿਹਾ। ਭੂਰਾ ਮੱਲ ਨੇ ਆਪਣੀ ਘਰਵਾਲੀ ਵੱਲ ਦੇਖਿਆ, ਜੋ
ਹੰਝੂਆਂ ਨੂੰ ਲਗਾਤਾਰ ਪੂੰਝ ਰਹੀ ਸੀ। "....ਏ ਕੁੱਛ ਨਹੀਂ ਖਾਏਗਾ....ਬਾਬੂ
ਜੀ....!" ਉਸ ਦੇ ਅੰਦਰੋਂ ਹਾਉਕਾ ਨਿਕਲਿਆ। "ਅਰ੍ਹੇ, ਨੀਚੇ ਤੋਂ ਉਤਾਰ
ਉਸੇ....!" ਭੂਰਾ ਮੱਲ ਨੇ ਆਪਣੀ ਘਰਵਾਲੀ ਜਮੁਨਾ ਦੇਵੀ ਦੀ ਮੱਦਦ ਨਾਲ ਪਿੱਠ 'ਤੇ
ਬੱਧੀ ਚਾਦਰ ਦੀ ਗੰਢੜੀ ਨੂੰ ਖੋਲ੍ਹਣਾ ਸ਼ੁਰੂ ਕੀਤਾ।....
...ਭੂਰਾ ਮੱਲ
ਅਤੇ ਉਸ ਦੀ ਘਰਵਾਲੀ ਜਮੁਨਾ ਦੇਵੀ ਨੇ ਜਦੋਂ ਸੁਣਿਆ ਕਿ ਹੁਣ ਤਾਂ ਕਰਫ਼ਿਊ ਵੀ ਲੱਗ
ਗਿਆ, ਇਸ ਦਾ ਮਤਲਬ ਆਹ ਲੌਕਡਾਊਨ ਲੰਬਾ ਚੱਲੇਗਾ ਤਾਂ ਉਨ੍ਹਾਂ
ਨੇ ਫੈਸਲਾ ਕੀਤਾ ਕਿ ਆਪਣੇ ਪਿੰਡ ਵਾਪਸ ਚੱਲਦੇ ਹਾਂ। ਇੱਥੇ ਹੁਣ ਕੰਮ ਧੰਦੇ ਬੰਦ
ਹੋ ਗਏ ਸਨ। ਕਮਾਈ ਦੇ ਤਮਾਮ ਸਾਧਨ ਠੱਪ ਹੋ ਗਏ ਸੀ। ਪਿੱਛੇ ਪਿੰਡ ਵਿੱਚ ਤਿੰਨ
ਧੀਆਂ ਨੂੰ ਬਜੁਰਗ ਮਾਂ ਕੋਲ ਛੱਡ ਚਾਰ ਪੈਸੇ ਕਮਾਉਣ ਦੀ ਉਮੀਦ ਲੈ ਕੇ ਪ੍ਰਦੇਸ
ਵਿੱਚ ਡੇਰਾ ਲਾਈ ਬੈਠੇ ਸੀ। ਆਪਣੇ ਤਿੰਨ ਕੁ ਸਾਲ ਦੇ ਪੁੱਤ ਨੂੰ ਆਪਣੀ ਪਿੱਠ 'ਤੇ
ਚਾਦਰ ਨਾਲ ਬੰਨ੍ਹ ਲਿਆ ਅਤੇ ਨਾਲ ਕੁਝ ਜਰੂਰੀ ਖਾਣ ਦਾ ਸਮਾਨ ਲੈ, ਗੂੜ੍ਹੀ ਅੱਧੀ
ਰਾਤ ਨੂੰ ਦੋਹਾਂ ਨੇ ਘਰ ਨੂੰ ਤਾਲਾ ਲਾ, ਆਪਣੇ ਪਿੰਡ ਨੂੰ ਚਾਲੇ ਪਾ ਲਏ। ਚਾਹੇ
ਪੈਂਡਾ ਬੜਾ ਲੰਬਾ ਸੀ, ਪਰ ਉਹਨਾਂ ਕੋਲ਼ ਹੋਰ ਕੋਈ ਚਾਰਾ ਵੀ ਨਹੀਂ ਸੀ। ਉਹ ਉੱਡ ਕੇ
ਆਪਣੇ ਪਿੰਡ, ਆਪਣੇ ਪ੍ਰੀਵਾਰ ਵਿੱਚ ਜਾ ਬੈਠਣਾ ਚਾਹੁੰਦੇ ਸਨ।
ਤੁਰਦੇ-ਤੁਰਦੇ ਪੂਰੀ ਰਾਤ ਅਤੇ ਇੱਕ ਦਿਨ ਪੂਰਾ ਲੱਥ ਗਿਆ ਸੀ। ਉਹ ਥੱਕ-ਟੁੱਟ ਕੇ
ਚਕਨਾਚੂਰ ਹੋਏ ਪਏ ਸਨ। ਜੋ ਥੋੜ੍ਹਾ ਬਹੁਤ ਖਾਣਾ-ਪੀਣਾ ਪੱਲੇ ਬੰਨ੍ਹਿਆ ਸੀ, ਭੂਰਾ
ਮੱਲ ਨੇ ਆਪਣੇ ਬੱਚੇ ਅਤੇ ਘਰਵਾਲੀ ਜਮੁਨਾ ਨੂੰ ਖੁਆ ਪਿਆ ਦਿੱਤਾ ਸੀ। ਅੱਧੀ ਰਾਤ
ਇੱਕ ਆਸਰਾ ਜਿਹਾ ਭਾਲ ਕੇ ਦੋਵੇਂ ਭੁੱਖੇ ਅਤੇ ਅਣੀਂਦਰੇ ਢਾਸਣਾ ਲਾ ਕੇ ਆਰਾਮ ਕਰਨ
ਲੱਗ ਪਏ। ਆਪਣੇ ਪੁੱਤ ਨੂੰ ਥੋੜਾ ਖੁਆ ਕੇ ਗੋਡਿਆਂ 'ਤੇ ਪਾ, ਪ੍ਰਭਾਤ ਦੀ ਉਡੀਕ
ਕਰਨ ਲੱਗ ਪਏ। ਨਿੰਮ੍ਹੀ ਜਹੀ ਲੋਅ ਫੁੱਟੀ ਤਾਂ ਫ਼ੇਰ ਆਪਣੇ ਰਸਤੇ ਤੁਰ ਪਏ ਆਪਣੀਆਂ
ਧੀਆਂ ਦੇ ਫ਼ਿਕਰ ਵਿੱਚ ਜਲਦੀ ਘਰ ਪਹੁੰਚਣ ਲਈ।
"....ਓਏ....ਕਿੱਧਰ ਨੂੰ
ਭੱਜੇ ਜਾਂਦੇ ਓਂ....?" ਦੋ ਗਾਲਾਂ ਨਾਲ ਚਾਰ ਡੰਡੇ ਵਰ੍ਹਾ ਕੇ ਪੁਲਸੀਏ ਨੇ
ਰੋਕਿਆ। "....ਘਰ ਜਾ ਰਹੇ ਹੈਂ... ਸਾਹਬ
ਜੀ...!" ਭੂਰਾ ਮੱਲ ਘਬਰਾ ਕੇ ਬੋਲਿਆ। "ਕਿੱਥੇ ਹੈ ਤੇਰਾ ਘਰ...?"
"....ਫ਼ਿਰੋਜ਼ਾਬਾਦ ਮੇਂ ....ਸਾਹਬ...ਜੀ...!" "ਤੇਰੇ ਲਈ ਕੋਈ ਵੱਖਰਾ ਕਨੂੰਨ
ਬਣੇਗਾ, ਮੇਰਿਆ ਸਾ...? ਤੈਨੂੰ ਪਤਾ ਨਹੀਂ ਬਾਹਰ ਜਾਣਾ ਮਨ੍ਹਾਂ ਹੈ...! ਸਮਝ
ਨਹੀਂ ਆਉਂਦੀ....??" "....ਮੇਰੀ ਤੀਨ ਬੇਟੀਆਂ ਫ਼ਿਰੋਜ਼ਾਬਾਦ ਮੇਂ
ਅਕੇਲੀ....ਹੈਂ....!" ਭੂਰਾ ਮੱਲ ਕੁੜਿੱਕੀ ਵਿੱਚ ਫ਼ਸੇ ਚੂਹੇ ਵਾਂਗ ਕੰਬ ਰਿਹਾ
ਸੀ। "ਤੇਰੀ ਬੇਟੀਆਂ... ਸਾਥ ਮੇਂ ਰਖਨਾ ਥਾ ਉਂਨ ਕੋ...ਹਮਾਰੇ ਕੋ ਵਖ਼ਤ ਮੇਂ
ਡਾਲਾ ਹੈ ਤੁਮ ਲੋਗੋ ਨੇ...!" ਪੁਲਸੀਏ ਨੇ ਬੇਵਸੇ ਭੂਰਾ ਮੱਲ ਨੂੰ ਗਾਲਾਂ ਕੱਢਦੇ
ਹੋਏ, ਦੋ ਚਾਰ ਹੋਰ ਡੰਡੇ ਵਰ੍ਹਾ ਦਿੱਤੇ। ਪਿੱਠ 'ਤੇ ਬੱਧੀ ਚਾਦਰ ਦੀ ਗੰਢੜੀ 'ਤੇ
ਵੀ ਦੋ ਡੰਡੇ ਲਾ ਦਿੱਤੇ ਜਿਵੇਂ ਹੱਥ ਵਿੱਚ ਫੜੇ ਡੰਡੇ ਨੂੰ 'ਭੋਗ' ਲਵਾਉਣਾ ਜਰੂਰੀ
ਹੋਵੇ।
"....ਆਏ....ਏ...ਸਾਹਬ ....!!...ਮੇਰਾ ਬੱਚਾ ਹੈ ਚੱਦਰ
ਮੇਂ.... ਮਾਫ਼ ਕਰ ਦੋ....ਸਾਹਬ....ਜੀ...!" ਮੱਛਲੀ ਵਾਂਗ ਤੜਫਦਾ ਭੂਰਾ ਮੱਲ
ਜ਼ਮੀਨ ਉਤੇ ਹੀ ਦੋਹਰਾ ਹੋ ਗਿਆ। ਚਾਰ ਸਿਪਾਹੀਆਂ ਵਿੱਚ ਘਿਰੇ ਭੂਰਾ ਮੱਲ ਦੇ ਵੱਸ
ਵੀ ਕੁਝ ਨਹੀਂ ਸੀ। ਬਿਨਾ ਕੋਈ ਹੱਲ ਕੱਢੇ, ਧਮਕੀਆਂ ਅਤੇ ਚੇਤਾਵਨੀਆਂ ਦੇ ਕੇ ਓਹ
ਸਾਰੇ ਕਾਨੂੰਨ ਦੇ ਰਖਵਾਲੇ ਵਰਦੀ ਦੀ ਤਾਕਤ ਵਿੱਚ ਭੂਸਰੇ ਹੋਏ ਦੂਜੇ ਪਾਸੇ ਨੂੰ
ਚਲੇ ਗਏ। ਭੂਰਾ ਮੱਲ ਨੇ ਆਪਣੀ ਪੀੜ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਘਰਵਾਲੀ ਦੇ
ਮੋਢੇ 'ਤੇ ਬੇਵਸੀ ਭਰਿਆ ਹੱਥ ਧਰਿਆ। ਭੂਰਾ ਮੱਲ ਨੇ ਜਮੁਨਾ ਦੇਵੀ ਨਾਲ ਵਿਚਾਰ ਕਰ
ਕੇ ਰਾਤ ਦੇ ਹਨ੍ਹੇਰੇ ਵਿੱਚ ਤੁਰਨ ਦਾ ਫ਼ੈਸਲ਼ਾ ਕੀਤਾ। ਜੀ ਟੀ ਰੋਡ 'ਤੇ ਦੂਰ-ਦੂਰ
ਕੁਝ ਦਿਸ ਨਹੀਂ ਰਿਹਾ ਸੀ। ਰਾਤ ਗੂੜ੍ਹੀ ਹੋਣ ਦੀ ਉਡੀਕ ਵਿੱਚ ਦੋਵੇ, ਆਪਣੇ ਬੱਚੇ
ਨਾਲ ਇੱਕ ਵੱਡੇ ਦਰੱਖ਼ਤ ਦਾ ਓਹਲਾ ਦੇਖ ਕੇ ਬੈਠ ਗਏ। ਗਰਮੀ ਕਰ ਕੇ ਸਾਹ ਨਾਲ ਸਾਹ
ਨਹੀਂ ਰਲ ਰਿਹਾ ਸੀ। ਗੰਢੜੀ ਵਿੱਚ ਦਿੱਤੀ ਪਾਣੀ ਦੀ ਬੋਤਲ ਅੱਧੀ ਰਹਿ ਗਈ ਸੀ। ਖਾਣ
ਨੂੰ ਕੋਲ ਸਿਰਫ਼ ਇੱਕ ਬਿਸਕੁਟਾਂ ਦਾ ਪੈਕੇਟ ਸੀ, ਜੋ ਆਪਣੇ ਬੱਚੇ ਨੂੰ ਖੁਆਣ ਲਈ
ਕੱਢ ਲਿਆ।
"ਹਾਏ...!! ਮੁੰਨਾ ਹਿੱਲ ਕਿਉਂ ਨਹੀਂ ਰਹਾ....?" "....ਇਸ ਕੀ.... ਸਾਂਸ
ਤੋਂ ਰੁਕੀ ਪੜੀ ਹੈ...ਮੁੰਨਾ...! ਮੁੰ....ਨਾ....!!" "ਮੇਰੋ....ਲਾਲ਼...ਅੋ
ਰੇ....ਮੁੰਨਾ....!"
ਜਨੁਮਾ ਦੇਵੀ ਦਾ ਕਲੇਜਾ ਦੋਫ਼ਾੜ ਹੋ ਗਿਆ ਸੀ। ਉਸ
ਨੂੰ ਆਪਣੇ ਲਾਲ ਨੂੰ ਇੰਜ ਨਿਸ਼ਬਦ ਪਏ ਵੇਖ ਕੇ ਮੁੰਨਾ ਦੀ ਪਹਿਲੀ ਕਿਲਕਾਰੀ ਯਾਦ ਆ
ਗਈ। ਤਿੰਨ ਬੇਟੀਆਂ ਹੋਣ ਦੇ ਅੱਠ ਸਾਲ ਬਾਅਦ ਜਦੋਂ ਕੋਈ ਹੋਰ ਔਲਾਦ ਨਾ ਹੋਈ ਤਾਂ
ਦੋਵੇਂ ਪਤੀ-ਪਤਨੀ, ਪੁੱਤ ਹੋਣ ਦੀ ਆਸ ਤਕਰੀਬਨ ਲਾਹ ਹੀ ਬੈਠੇ ਸੀ। ਜਮੁਨਾ ਦੇਵੀ
ਨੇ ਵਰਤ ਰੱਖੇ, ਅਰਦਾਸਾਂ ਕੀਤੀਆ। ਫ਼ੇਰ ਅੱਠ ਸਾਲ ਦੀ ਤਪੱਸਿਆ ਤੋਂ ਬਾਅਦ ਮੁੰਨਾ
ਦਾ ਜਨਮ ਹੋਇਆ। ਮੁੰਨਾ ਦੇ ਜਨਮ ਤੋਂ ਬਾਅਦ ਭੂਰਾ ਮੱਲ ਨੂੰ ਬੁਢਾਪਾ ਸੁਖਾਲਾ ਦਿਸਣ
ਲੱਗ ਪਿਆ....। ਅੱਜ ਉਸ ਦੀ ਵਿਰਲਾਪ ਭਰੀ ਚੀਕ ਇਸ ਸੁੰਨ-ਮਸਾਣ ਸਥਾਨ 'ਤੇ ਕੋਈ
ਸੁਨਣ ਵਾਲਾ ਨਹੀਂ ਸੀ। ਦੋਹਾਂ ਨੂੰ ਕੁਝ ਸੁੱਝ ਨਹੀਂ ਸੀ ਰਿਹਾ। ਜੱਫ਼ੀ ਵਿੱਚ ਭਰ
ਕੇ ਆਪਣੇ ਲਾਲ ਦੀ ਲ਼ਾਸ਼ ਨੂੰ ਦੋਵੇ ਜਾਰੋ-ਜਾਰ ਰੋ ਰਹੇ ਸਨ। ਦਿਨ ਜਿਵੇਂ ਲੰਘਣ 'ਤੇ
ਨਹੀਂ ਆ ਰਿਹਾ ਸੀ। ਭੈਅ ਵਿੱਚ ਦੋਵੇਂ ਦਿਸ਼ਾਹੀਣ ਅਤੇ ਪਾਗਲ ਜਿਹੇ ਹੋਏ ਪਏ ਸਨ।
ਆਪਣੇਂ ਮੁੰਨਾ ਦੀ ਲ਼ਾਸ਼ ਨੂੰ ਉਹ ਰੋਲਣਾ ਨਹੀਂ ਚਾਹੁੰਦੇ ਸਨ ਅਤੇ ਨਾ ਹੀ ਬੇਆਬਾਦ
ਜਗਾਹ 'ਤੇ ਸਸਕਾਰ ਕਰਨਾ ਚਾਹੁੰਦੇ ਸਨ। ਇਸ ਲਈ ਉਹ ਖੰਭ ਲਾ ਕੇ ਪਿੰਡ ਅੱਪੜਨ ਦੀ
ਕਾਹਲੀ ਵਿੱਚ ਸਨ। ਆਪਣੇ ਭਵਿੱਖ ਦੇ ਸੁਪਨਿਆਂ ਦੀ ਮਿੱਟੀ ਨੂੰ ਚਾਦਰ ਵਿੱਚ ਲਪੇਟ
ਆਪਣੀ ਪਿੱਠ 'ਤੇ ਬੰਨ੍ਹ ਕੇ ਸੁੰਨ ਸਾਨ ਰਾਹਾਂ 'ਤੇ ਲੁੱਟੇ ਹੋਏ ਵਪਾਰੀ ਵਾਂਗ ਕੁਝ
ਪਲ ਖੜ੍ਹੇ ਹੋ ਇੱਕ ਨਜ਼ਰ ਅਕਾਸ਼ ਵੱਲ ਮਾਰੀ, ਫੇਰ ਧੀਆਂ ਅਤੇ ਮਾਂ ਦਾ ਖਿਆਲ ਆਇਆ।
"ਰਾਤ ਕਾ ਹਨ੍ਹੇਰਾ ਹੋ ਰਹਾ ਹੈ...ਜਲਦੀ ਘਰ ਪਹੁੰਚ ਜਾਏਂ... ਵਰਨਾ ਮੁੰਨਾ
ਕੀ ਲ਼ਾਸ਼ ਸੇ ਬਦਬੂ ਆਨੇ ਲਗੇਗੀ...?" ਮੁੰਨਾ ਨੂੰ ਪਿੱਠ 'ਤੇ ਬੰਨ੍ਹ ਭੁੱਖੇ-ਤਿਹਾਏ
ਦੁੱਖ ਨਾਲ ਨੱਕੋ-ਨੱਕ ਭਰੇ ਹੋਏ, ਭਾਰੀ ਕਦਮਾਂ ਨਾਲ ਅੱਗੇ ਤੁਰ ਪਏ।.....
"ਅਰੇ....!! ਯੇਹ ਤੋਂ ਮ...ਰ... ਗਿਆ...ਲਗਤਾ...?" ਸੇਵਾਦਾਰ ਦੇ ਮੁੰਹ ਤੋਂ
ਚੀਕ ਜਿਹੀ ਨਿਕਲੀ, ਜਦੋਂ ਭੂਰਾ ਮੱਲ ਨੇ ਪਿੱਠ ਤੋਂ ਗੰਢੜੀ ਖੋਲ੍ਹ ਕੇ ਜ਼ਮੀਨ 'ਤੇ
ਰੱਖੀ ਤਾਂ ਮੁੰਨਾ ਦੀ ਲ਼ਾਸ਼ ਲੁੜਕ ਕੇ ਮੂਧੀ ਹੋ ਗਈ। "ਹਾਂ....ਬਾਬੂ ਜੀ ....
ਮੇਰਾ ਮੁੰਨਾ ਮਰ ਗਿਆ ਹੈ....!" ਭੂਰਾ ਮੱਲ ਭੁੱਬਾਂ ਮਾਰ ਰੋਣ ਲੱਗ ਪਿਆ।
"ਠੰਢ ਰੱਖ ਭਾਈ....ਕੀ ਹੂਆ ਥਾ ਇਸ ਕੋ....ਕੇਸੈ ਮਰਾ ਯੇਹ ਬੱਚਾ...?" ਪਾਣੀ
ਫ਼ੜਾਉਂਦੇ ਹੋਏ ਸੇਵਾਦਾਰ ਨੇ ਹੌਂਸਲਾ ਦਿੱਤਾ। "ਹੁਆ ਕਿਯਾ ਥਾ...? ....ਯੇਹ
ਤੋਂ ਹਮੇਂ ਭੀ ਨਹੀਂ ਪਤਾ ਚਲਾ, ਪਰ .... ਯੇਹ ਜੋ ਬਿਮਾਰੀ 'ਕਰੋਨਾ' ਚੱਲ ਰਹੀ
ਹੈ, ਉਸ ਸੇ ਤੋਂ ਨਹੀਂ .... ਪਰ ਇਨ ਹਾਲਾਤੋਂ ਕੇ ਕਾਰਣ ਮਰ ਗਿਆ, ਮੇਰਾ
ਮੁੰਨਾ....!" ਭੂਰਾ ਮੱਲ ਅਵਾਜ਼ਾਰ ਹੋ ਸੇਵਾਦਾਰ ਨੂੰ ਹੀ ਆਪਣਾ ਮਸੀਹਾ ਸਮਝ, ਆਪਣਾ
ਦੁੱਖ ਫ਼ਰੋਲਣ ਲੱਗ ਪਿਆ। ਕਿਉਂਕਿ ਅਜੇ ਤੱਕ ਤਾਂ ਝਿੜ੍ਹਕਾਂ ਅਤੇ ਡੰਡੇ ਹੀ ਮਿਲੇ
ਸੀ ਰਾਹ ਵਿੱਚ।
"....ਬਾਬੂ ਜੀ...ਮੇਰੇ ਤੀਨ ਛੋਰ੍ਹੀਓ ਕੇ ਬਾਅਦ ਯੇਹ
ਮੁੰਨਾ ਆਠ ਸਾਲ ਬਾਅਦ ਹੂਆ ਥਾ... ਅਰੇ ਮੇਰੇ ਭਗਵਾਨ.... ਜਬ ਬੇਟਾ ਦਿਆ ਤੋ
ਵਾਪਿਸ ਕਿਯੋਂ ਲੇ ਲਿਅੋ....!" ਹਮਦਰਦੀ ਦੀ ਆਸ ਵਿੱਚ ਭੁਰਾ ਮੱਲ ਦੀ ਘਰਵਾਲੀ
ਅੱਖਾਂ ਵਿੱਚੋਂ ਸੁਨਾਮੀ ਵਗਾਉਂਦੀ ਹੋਈ ਬੋਲ ਪਈ। ਜਮੁਨਾ ਦੇਵੀ ਇਸ ਪਹਾੜ ਵਰਗੇ
ਦੁੱਖ ਥੱਲੇ ਦੱਬੀ ਹੋਈ ਮਹਿਸੂਸ ਕਰਦੀ ਹਟਕੋਰੇ ਲੈ ਰਹੀ ਸੀ। ਸ਼ਾਇਦ ਇਸ ਦੁੱਖ ਨੇ
ਦੋਹਾਂ ਨੂੰ ਅੰਦਰੋਂ ਹੀ ਤੋੜ ਦਿੱਤਾ ਸੀ। ਸੇਵਾਦਾਰ ਵੀ ਇਸ ਵੇਦਨਾ ਭਰੇ ਹੋਏ
ਮਾਹੌਲ ਨੂੰ ਸਹਾਰ ਨਾ ਸਕਿਆ ਅਤੇ ਅੰਦਰੋ-ਅੰਦਰ ਭੁੱਬੀਂ ਰੋ ਪਿਆ। "....ਦੇਖੋ....ਭਾਈ...
ਅਬ ਰੱਬ ਕਾ 'ਭਾਣਾ' ਤੋਂ ਮੰਨਣਾ ਹੀ ਪੜੇਗਾ.... ਕਿਆ ਕਰ ਸਕਤੇ ਹੈ...?" ਭੂਰਾ
ਮੱਲ ਦੇ ਪੁੱਤ ਦੇ ਦੁੱਖ ਦਾ ਭਾਰ 'ਭਾਣੇ' 'ਤੇ ਸੁੱਟ ਕੇ ਸੇਵਾਦਾਰ ਨੇ ਉਨ੍ਹਾਂ
ਨੂੰ ਹੌਂਸਲਾ ਜਿਹਾ ਦਿੱਤਾ।
"ਕਰ ਹੀ ਤੋਂ ਕੁਛ ਨਹੀਂ ਸਕਤੇ....ਬਾਬੂ
ਜੀ....!! ਹਮੇਂ ਤੋਂ ਯੇਹ ਭੀ ਨਹੀਂ ਪਤਾ ਚਲਾ ਕਿ... ਕੁਦਰਤ ਨੇ 'ਲਾਠੀ' ਮਾਰੀ
ਹੈ....? ਜਾਂ ਕਾਨੂੰਨ ਕਾ 'ਡੰਡਾ' ਚਲ ਗਯਾ ਹੈ... ਮੇਰੇ ਲਾਲ਼... ਔਰ... ਹਮ
ਗਰੀਬ, ਮਜਬੂਰੋਂ ਪਰ...?" ਭੂਰਾ ਮੱਲ ਨੂੰ ਅਜੇ ਤੱਕ ਸਮਝ ਨਹੀਂ ਲੱਗੀ ਸੀ ਕਿ
ਕੁਦਰਤ ਦੇ 'ਕਰੋਨਾ' ਦੀ ਮਾਰ ਝੱਲਦਿਆਂ, ਮੁੰਨਾ ਦੀ ਮੌਤ ਭੁੱਖ ਅਤੇ ਗਰਮੀ ਦੇ ਵਾਰ
ਨਾਲ ਹੋਈ ਸੀ, ਜਾਂ ਕਾਨੂੰਨ ਦੀ ਡਾਂਗ, ਕਿੱਤੇ ਕੁਵੱਲੀ ਵੱਜ ਗਈ ਸੀ ਉਸ ਦੇ
ਇੱਕਲੌਤੇ ਪੁੱਤ ਦੇ...? ਭੂਰਾ ਮੱਲ ਅਤੇ ਜਮੁਨਾ ਦੇਵੀ ਆਪਣੇ ਹਨ੍ਹੇਰੇ ਭਵਿੱਖ ਨੂੰ
ਰੋ-ਰੋ ਕੇ ਥੱਕੀਆਂ ਹੋਈਆਂ ਅੱਖਾਂ ਨਾਲ ਵੇਖ ਰਹੇ ਸਨ। ਭੂਰਾ ਮੱਲ ਆਪਣੇ ਪੁੱਤ
ਮੁੰਨਾ ਦੇ ਸਦੀਵੀ ਸ਼ਾਂਤ ਪਏ ਸ਼ਰੀਰ ਨੂੰ ਮੁੜ ਚਾਦਰ ਵਿੱਚ ਲਪੇਟਣ ਲੱਗ ਪਿਆ, ਆਪਣੇ
'ਮੋਏ' ਭਵਿੱਖ ਨੂੰ ਸਮੇਟ ਕੇ ਆਪਣੀ ਮਜਬੂਰ ਗਰੀਬੀ ਦੇ ਮੋਢਿਆਂ 'ਤੇ ਚੁੱਕਣ
ਲਈ।.......
|
|
ਨੱਨ੍ਹੀ ਕਹਾਣੀ >> ਹੋਰ
ਕਹਾਣੀਆਂ >>
|
|
|
|
ਮਰੇ
ਸੁਪਨਿਆਂ ਦੀ ਮਿੱਟੀ ਅਜੀਤ ਸਤਨਾਮ ਕੌਰ,
ਲੰਡਨ |
ਚੁੰਨੀ
ਲੜ ਬੱਧੇ ਸੁਪਨੇ ਅਜੀਤ ਸਤਨਾਮ ਕੌਰ,
ਲੰਡਨ |
ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
|
ਲੇਡੀ
ਪੋਸਟ ਅਜੀਤ ਸਤਨਾਮ ਕੌਰ, ਲੰਡਨ
|
ਕਸ਼ਮੀਰ
ਘਾਟੀ ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਿਧਰੇ
ਦੇਰ ਨਾ ਹੋ ਜਾਏ ਡਾ: ਦੇਵਿੰਦਰ ਪਾਲ
ਸਿੰਘ, ਕੈਨੇਡਾ |
ਕਰੋਨਾ.......ਕਰੋਨਾ......ਗੋ
ਅਵੇ" ਡਾ: ਦੇਵਿੰਦਰ ਪਾਲ ਸਿੰਘ,
ਕੈਨੇਡਾ |
"ਪੁੱਤ,
ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ |
ਸ਼ਹੀਦ ਡਾ. ਨਿਸ਼ਾਨ ਸਿੰਘ ਰਾਠੌਰ |
ਰਾਈ
ਦਾ ਪਹਾੜ ਗੁਰਪ੍ਰੀਤ ਕੌਰ
ਗੈਦੂ, ਯੂਨਾਨ |
ਬਿਖ਼ਰੇ
ਤਾਰਿਆਂ ਦੀ ਦਾਸਤਾਨ ਅਜੀਤ ਸਤਨਾਮ ਕੌਰ,
ਲੰਡਨ |
ਈਰਖਾ ਤੇ ਗੁੱਸਾ ਗੁਰਪ੍ਰੀਤ
ਕੌਰ ਗੈਦੂ, ਯੂਨਾਨ |
ਤੀਸਰਾ
ਨੇਤਰ ਅਜੀਤ ਸਤਨਾਮ ਕੌਰ, ਲੰਡਨ |
ਉਧਾਰੀ
ਮਮਤਾ ਦਾ ਨਿੱਘ ਅਜੀਤ ਸਤਨਾਮ ਕੌਰ,
ਲੰਡਨ |
ਮਸ਼ੀਨੀ
ਅੱਥਰੂ ਮਖ਼ਦੂਮ ਟੀਪੂ ਸਲਮਾਨ |
ਅਣਗੌਲ਼ੀ
ਮਾਂ ਅਜੀਤ ਸਤਨਾਮ ਕੌਰ, ਲੰਡਨ |
ਸਟੇਸ਼ਨ
ਦੀ ਸੈਰ ਅਜੀਤ ਸਿੰਘ ਭੰਮਰਾ, ਫਗਵਾੜਾ |
ਪਿੱਪਲ
ਪੱਤੀ ਝੁਮਕੇ ਅਜੀਤ ਸਤਨਾਮ ਕੌਰ, ਲੰਡਨ |
ਬਚਪਨ
ਦੇ ਬੇਰ ਅਜੀਤ ਸਿੰਘ ਭੰਮਰਾ |
ਅੱਲਾਹ
ਦੀਆਂ ਕੰਜਕਾਂ ਅਜੀਤ ਸਤਨਾਮ ਕੌਰ, ਲੰਡਨ |
"ਮਿਆਊਂ
-ਮਿਆਊਂ" ਗੁਰਪ੍ਰੀਤ ਕੌਰ ਗੈਦੂ, ਯੂਨਾਨ
|
ਖੋਜ
ਅਨਮੋਲ ਕੌਰ, ਕਨੇਡਾ |
ਬੋਲਦੇ
ਅੱਥਰੂ ਅਜੀਤ ਸਤਨਾਮ ਕੌਰ |
ਚਸ਼ਮ
ਦੀਦ ਗੁਵਾਹ ਰਵੇਲ ਸਿੰਘ ਇਟਲੀ |
ਕੂੰਜਾਂ
ਦਾ ਕਾਫ਼ਲਾ ਅਜੀਤ ਸਤਨਾਮ ਕੌਰ |
ਇਹ
ਲਹੂ ਮੇਰਾ ਹੈ ਅਜੀਤ ਸਤਨਾਮ ਕੌਰ |
ਚਾਚਾ
ਸਾਧੂ ਤੇ ਮਾਣਕ ਬਲਰਾਜ ਬਰਾੜ, ਕਨੇਡਾ |
ਸੱਸ
ਬਨਾਮ ਮਾਂ ਰੁਪਿੰਦਰ ਸੰਧੂ, ਮੋਗਾ |
ਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਤੀਆਂ
ਤੀਜ ਦੀਆਂ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਨਸ਼ੇ
ਦੀ ਲੱਤ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਘਰ
ਦਾ ਰਖਵਾਲਾ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਤੀਰ
ਜਾਂ ਤੁੱਕਾ ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਰੌਣਕੀ
ਪਿੱਪਲ ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਉਡੀਕ
ਅਜੇ ਬਾਕੀ ਹੈ... ਪਰਮਿੰਦਰ ਕੌਰ,
ਅੰਬਾਲਾ |
ਕੰਨਿਆ-
ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਆਈਸੋਲੇਟਿਡ
ਵਾਰਡ
ਰਿੰਪੀ ਖਿਲਨ, ਦਿੱਲੀ |
ਬਹੁਤੀ
ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ |
"ਮੈਂ
ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਗੱਲਾਂ
ਦੀ ਮੌਤ
ਅਨਮੋਲ ਕੌਰ, ਕਨੇਡਾ |
ਰਾਜੇ
ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਖੌਫ਼ਨਾਕ
ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਬੁਝਦੇ
ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਆਥਣ
ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਦੋ
ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਮਜਬੂਰ
ਸੱਤੀ ਅਟਾਲਾਂ ਵਾਲਾ |
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਲਾਚਾਰ
ਸੰਦੀਪ ਕੁਮਾਰ |
ਸੂਰਜ
ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ |
ਝੁਰੜੀਆਂ
ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ |
ਮੀਨਾ
ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ |
ਸੁੱਕੇ
ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ |
ਸਮੇਂ
ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ |
ਬੁੱਢੀ
ਦਾਦੀ
ਸਰੁੱਚੀ ਕੰਬੋਜ, ਫਾਜਿਲਕਾ |
ਨੱਥ
ਪਾਉਣੀ
ਅਨਮੋਲ ਕੌਰ, ਕਨੇਡਾ |
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਲੱਛੂ
ਭੂਤ
ਰਵੇਲ ਸਿੰਘ ਇਟਲੀ |
ਦਾਦਾ
ਜੀ ਚਲੇ ਗਏ
ਰਵੇਲ ਸਿੰਘ ਇਟਲੀ |
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
ਵਲੈਤੀ
ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਜੀਵਨ
ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ |
ਬਿੱਲੀਆਂ
ਲਾਲ ਸਿੰਘ ਦਸੂਹਾ |
ਸਭ
ਅੱਛਾ ਹੈ
ਅਨਮੋਲ ਕੌਰ, ਕਨੇਡਾ |
ਬੋਹੜ
ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ |
ਚਿੱਟੀ
ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ |
ਤੈਨੂੰ
ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ |
ਓਦੋਂ
ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ |
ਜ਼ਿੰਦਗੀ
ਦੀ ਜੂਹ
ਭਿੰਦਰ ਜਲਾਲਾਬਾਦੀ, ਯੂ
ਕੇ |
ਫੇਸਬੁੱਕ
ਅਨਮੋਲ ਕੌਰ, ਕਨੇਡਾ |
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
|
|
|