|
|
ਕੁਦਰਤ ਦਾ ਚਿੱਤੇਰਾ
ਰਵੇਲ ਸਿੰਘ, ਇਟਲੀ
(19/06/2021) |
|
|
|
ਸਰਦਾਰ ਫੇਰਾ ਸਿੰਘ ਫੌਜ ਵਿੱਚੋਂ ਹੌਲਦਾਰ ਦੇ ਅਹੁਦੇ ਤੋਂ ਪੈਨਸ਼ਨ ਆ ਕੇ ਹੁਣ
ਆਪਣੇ ਪਿੰਡ ਵਿੱਚ ਹੀ ਰਹਿ ਰਹਾ ਸੀ ਜੋ ਆਪਣੇ ਚੰਗੇ ਗੁਣਾਂ ਤੇ ਸਾਫ
ਸੁੱਥਰੀ ਰਹਿਣੀ ਬਹਿਣੀ ਅਤੇ ਮਿਲਣ ਸਾਰ ਸੁਭਾ ਕਰਕੇ ਉਹ ਪਿੰਡ ਦੇ ਗਿਣੇ ਮਿਥੇ
ਬੰਦਿਆਂ ਵਿੱਚ ਜਾਣਿਆ ਜਾਂਦਾ ਸੀ। ਸਾਬਕਾ ਫੌਜੀ ਹੋਣ ਕਰਕੇ ਉਸ ਦੀਆਂ ਆਦਤਾਂ ਪਿੰਡ
ਦੇ ਆਮ ਲੋਕਾਂ ਨਾਲੋਂ ਬਹੁਤ ਨਵੇਕਲੀਆਂ ਸਨ। ਉੱਚਾ ਲੰਮਾ ਛਾਂਟਵਾਂ ਸਰੀਰ, ਕਨਕ
ਵੰਨਾ ਰੰਗ ਗੁੱਛੀ ਕੀਤੀ ਭਰਵੀ ਦਾੜ੍ਹੀ, ਸਿਰ ਦੇ ਚਿਣ ਕੇ ਬੱਧੀ ਚਿੱਟੀ ਪੱਗ,
ਚਿੱਟਾ ਖੱਦਰ ਦਾ ਕੁਰਤਾ, ਮੌਸਮ ਅਨੁਸਾਰ ਗਰਮ ਜਾਂ ਠੰਡੀ ਫਤੂਈ, ਸਰਦੀਆਂ ਦੇ
ਮੌਸਮ ਵਿੱਚ ਗਲ਼ ਡਾਂਗਰੀ (ਫੌਜੀਆਂ ਵਾਲਾ ਗਰਮ ਓਵਰ ਕੋਟ) ਤੇੜ ਚਾਦਰਾ, ਪੈਰੀਂ ਸਾਫ
ਚਮਕਦੀ ਦੇਸੀ ਜੁੱਤੀ, ਹੱਥ ਵਿਚ ਚੰਗੀ ਨਿੱਗਰ ਜਿਹੀ ਮੋਢਿਆਂ ਤੀਕਰ ਲੰਮੀ
ਸੰਮਾਂ ਵਾਲੀ ਡਾਂਗ, ਅਤੇ ਹਮੇਸ਼ਾਂ ਸਾਫ ਸੁਥਰਾ ਪਹਿਰਾਵਾ,ਇਹ ਉਸ ਦੀ ਪੱਕੀ ਪਛਾਣ
ਸੀ। ਉੱਸ ਵਿੱਚ ਇੱਕ ਹੋਰ ਵੱਖਰੀ ਗੱਲ ਇਹ ਵੀ ਕੇ ਉਸ ਦੇ ਬੋਲਾਂ ਵਿੱਚ
ਫੌਜੀਆਂ ਵਾਲੇ ਖਰ੍ਹਵੇ ਹੁਕਮਰਾਨਾ ਸੁਭਾ ਦੀ ਥਾਂ ਠਰੰਮਾ ਸੀ, ਹਰ ਗੱਲ ਬੋਲ
ਤੋਲ ਕੇ ਬੜੇ ਸਲੀਕੇ ਨਾਲ ਜ਼ੁਬਾਨ ਚੋਂ ਕੱਢਦਾ ਜੋ ਸੁਣਨ ਵਾਲੇ ਤੇ ਆਪਣਾ ਅਸਰ ਝਟ
ਹੀ ਆਪਣਾ ਛੱਡ ਜਾਂਦੀ।
ਦੇਸ਼ ਦੀ ਵੰਡ ਤੋਂ ਬਾਅਦ ਜਿਸ ਘਰ ਵਿੱਚ ਉਹ ਆ ਕੇ
ਟਿੱਕਿਆ ਉਸ ਦੇ ਖੁਲ੍ਹੇ ਡੁਲ੍ਹੇ ਵੇਹੜੇ ਦੇ ਐਨ ਵਿਚਕਾਰ ਇਕ ਸੰਘਣਾ ਫਲਾਹੀ ਦਾ
ਰੁੱਖ ਵੀ ਸੀ। ਇਸੇ ਰੁੱਖ ਕਰਕੇ ਇਹ ਘਰ ਫਲਾਹੀ ਵਾਲਾ ਘਰ ਕਰਕੇ ਜਾਣਿਆ ਜਾਂਦਾ ਸੀ।
ਦੇਸ਼ ਦੀ ਵੰਡ ਤੋਂ ਪਹਿਲਾਂ ਉਸ ਦੇ ਘਰ ਵਿੱਚ ਇੱਕ ਦੇਸੀ ਅੰਬ ਦਾ ਵੱਡਾ ਸੰਘਣਾ
ਬੂਟਾ ਹੋਣ ਕਰਕੇ ਇਹ ਘਰ ‘ਅੰਬ ਵਾਲਿਆਂ ਦਾ ਘਰ’ ਕਰਕੇ ਜਾਣਿਆ ਜਾਂਦਾ ਸੀ। ਘਰ ਦੀ
ਛੱਤ ਅਤੇ ਗਲੀ ਵਿੱਚ ਇਸ ਰੁਖ ਦੀ ਨਿਰੀ ਛਾਂ ਹੀ ਨਹੀ ਸਗੋਂ ਕੱਚੇ ਪੱਕੇ ਫਲ਼ ਵੀ
ਡਿਗਦੇ ਰਿਹਾ ਕਰਦੇ ਸਨ। ਉਦੋਂ ਪਿੰਡਾਂ ਵਿੱਚ ਅਜੇ ਕਿਧਰੇ ਬਿਜਲੀ ਦਾ ਨਾਮ ਨਿਸ਼ਾਨ
ਵੀ ਨਹੀਂ ਸੀ। ਗਰਮੀਆਂ ਦੀ ਰੁੱਤੇ ਅੰਬ ਦੇ ਬੂਟੇ ਦੀ ਛਾਂਵੇਂ
ਦਪਹਿਰ ਕੱਟੀ ਜਾਂਦੀ ਸੀ। ਸਿਆਲ ਦੀ ਰੁੱਤੇ ਧੁੱਪੇ ਬੈਠਣ ਲਈ ਨਾਲ ਹੀ ਹਵੇਲੀ ਵਿੱਚ
ਕੋਸੀ ਕੋਸੀ ਧੁੱਪ ਦਾ ਨਿੱਘ ਸੌਖਾ ਹੀ ਮਾਣਿਆ ਜਾਂਦਾ ਸੀ।
ਕਈ ਲੋਕ ਜਦੋਂ ਉਸ
ਨੂੰ ਕਹਿੰਦੇ , ਹੌਲਦਾਰਾ ਵੇਹੜੇ ਚੋਂ ਪਰ੍ਹਾਂ ਵੱਢ ਇਸ ਫਲਾਹੀ ਦੇ ਰੁੱਖ ਨੂੰ
ਐਵੇਂ ਸਾਰਾ ਦਿਨ ਕੰਡੇ ਖਿਲਰਦੇ ਰਹਿੰਦੇ ਹਨ ਤੇ ਬਗਲੇ ਆਲ੍ਹਣੇ ਬਣਾ ਕੇ ਬਿੱਠਾਂ
ਕਰਦੇ ਕੜਾਂ ਕੜਾਂ ਕਰਦੇ ਰਹਿੰਦੇ ਹਨ। ਪਰ ਉਹ ਕਹਿੰਦਾ ਰਹਿਣ ਦਿਓ ਰੁੱਖ ਵੱਢਣੇ
ਤਾਂ ਸੌਖੇ ਹਨ ਪਰ ਲਾਉਣੇ ਅਤੇ ਪਾਲ ਕੇ ਵੱਡੇ ਕਰਨੇ ਬੜੇ ਔਖੇ ਹੁੰਦੇ ਹਨ। ਤਾਂ ਕੀ
ਹੋਇਆ ਕੰਡੇ ਦਿੰਦੇ ਹਨ ਪਰ ਛਾਂ ਵੀ ਤਾਂ ਮੁਫਤੋ ਮੁਫਤ ਸਭਨਾਂ ਨੂੰ ਦਿੰਦੇ ਹਨ,
ਨਾਲੇ ਅਸੀਂ ਕਿਹੜਾ ਇਸ ਨੂੰ ਕਦੀ ਪਾਣੀ ਪਾਇਆ ਹੈ।ਉਹ ਕਹਿੰਦਾ ਸਾਡੇ ਪਿਛਲੇ ਪਿੰਡ
ਦੇ ਘਰ ਵਾਲੇ ਅੰਬ ਦਾ ਰੁੱਖ ਜੋ ਅਸਾਂ ਪਾਣੀ ਪਾ ਪਾ ਕੇ ਪੁੱਤਰਾਂ ਵਾਂਗ ਪਾਲ ਪੋਸ
ਕੇ ਵੱਡਾ ਕੀਤਾ ਸੀ ਉਸ ਤੇ ਵੰਨ ਸੁਵੰਨੇ ਪੰਛੀ ਜਦੋਂ ਕਲੋਲਾਂ ਕਰਦੇ ਅੰਬੀਆਂ ਟੁੱਕ
ਕੇ ਹੇਠਾ ਸੁਟਦੇ ਸਨ ਮੈਂ ਤਾਂ ਕਦੀ ਉਨ੍ਹਾਂ ਨੂੰ ਵੀ ਉਡਾਇਆ ਨਹੀਂ ਸੀ।
ਇਸ ਫਲਾਹੀ
ਦੇ ਰੁਖ ਦੀ ਛਾਂਵੇਂ ਘਰ ਬਣਾ ਕੇ ਰਹਿੰਦੇ ਕੁਦਰਤ ਦੇ ਇਨ੍ਹਾਂ ਸੁੰਦਰ ਤੇ ਆਜ਼ਾਦ
ਪੰਛੀਆਂ ਨੂੰ ਰੋਕਣ ਵਾਲੇ ਅਸੀਂ ਕੌਣ ਹੁੰਦੇ ਹਾਂ। ਲੋਕ ਉਸ ਦੀ ਇਹ ਸਿਆਣੀ ਕਹੀ
ਗੱਲ ਸੁਣ ਕੇ ਸੁਣਕੇ ਨਿਰਉੱਤਰ ਜਿਹੇ ਜਾਂਦੇ ਸਨ। ਉਹ ਆਮ ਕਿਹਾ ਕਰਦਾ ਸੀ
ਰੁੱਖ ਤੇ ਕੁੱਖ ਵੱਢਣ ਲਈ ਬੰਦੇ ਨੂੰ ਇਕ ਵਾਰ ਨਹੀਂ ਸੌ ਵਾਰ ਸੋਚਨਾ ਚਾਹੀਦਾ
ਹੈ। ਉਸ ਦੇ ਖੇਤਾਂ ਦੇ ਬੰਨੇ ਚੰਨੇ ਜਾਂ ਕਮਾਦ ਦੀ ਫਸਲ ਵਿੱਚ ਵੀ ਜੇ
ਕੋਈ ਰੁੱਖ ਉੱਗ ਪੈਂਦਾ ਤਾਂ ਉਹ ਵਢਣ ਦੀ ਬਜਾਏ ਉਸ ਦਾ ਸਗੋਂ ਮੌਸਮ ਅਨੁਸਾਰ
ਉਸ ਨੂੰ ਕਿਸੇ ਹੋਰ ਥਾਂ ਲਾਉਣ ਦਾ ਯਤਨ ਵੀ ਕਰਦਾ ਰਹਿੰਦਾ ਸੀ। ਉਹ ਕਿਹਾ ਕਰਦਾ ਸੀ
ਜੋ ਜਿਮੀਂਦਾਰ ਹੋ ਕੇ ਸਿਵਾਏ ਲੂਣ ਮਸਾਲਾ ਜਾਂ ਸਾਬਣ ਸੋਢੇ ਦੇ ਘਰ ਦੀਆਂ ਚੀਜ਼ਾਂ
ਵਸਤਾਂ ਹੱਟੀ ਲੈਣ ਜਾਏ, ਤਾਂ ਉਹ ਵੀ ਭਲਾ ਕਾਹਦਾ ਜ਼ਿਮੀਦਾਰ ਹੋਇਆ। ਉਸ ਦੇ ਖੇਤਾਂ
ਵਿਚ ਕਨਕ ਜੌਂ, ਛੋਲੇ ਜੌਂ ਮਸਰ, ਸਰ੍ਹੋਂ ਅਲਸੀ ਬਾਜਰਾ ਚਰ੍ਹੀ, ਮੱਕੀ ਕਮਾਦ
ਆਮ ਹੁੰਦੇ। ਝੋਨੇ ਦੀ ਫਸਲ ਕਿਤੇ ਬਹੁਤ ਸਮੇਂ ਪਿੱਛੌਂ ਬੀਜੀ ਜਾਣ ਲੱਗੀ। ਉਹ ਕਿਹਾ
ਕਰਦਾ ਸੀ ਦੇਸੀ ਖਾਦ ਤਾਂ ਕੀ ਫਸਲਾਂ ਲਈ ਤਾਂ ਪਸੂਆਂ ਦਾ ਪੇਸ਼ਾਬ ਹੀ ਮਾਣ ਨਹੀਂ। ਉਸ ਦੀ ਸ਼ਾਦੀ ਤੋਂ ਥੋੜ੍ਹਾ ਸਮੇਂ ਪਿੱਛੋਂ ਉਸ ਦੀ ਜੀਵਣ ਸਾਥਣ ਇੱਕ ਧੀ ਨੂੰ
ਹੀ ਜਨਮ ਦੇ ਕੇ ਉਸ ਦਾ ਸਾਥ ਛੱਡ ਗਈ ਸੀ। ਪਰ ਉਸ ਨੇ ਦੂਜਾ ਵਿਆਹ ਨਹੀਂ ਕੀਤਾ ਉਹ
ਕਿਹਾ ਕਰਦਾ ਸੀ ਜੋ ਕੁੱਝ ਮਾਲਕ ਨੇ ਦੇਣਾ ਸੀ, ਦੇ ਦਿੱਤਾ ਹੁਣ ਉਸ ਦੇ ਸਬਰ ਸ਼ੁਕਰ
ਵਿੱਚ ਰਹਿਣਾ ਹੀ ਚੰਗਾ ਹੈ। ਧੀ ਜੁਆਨ ਹੋਣ ਤੇ ਉਸ ਲਈ ਇਕ ਯੋਗ ਵਰ ਘਰ ਲੱਭ ਕੇ
ਜਿਸ ਦਾ ਸਬੰਧ ਫੌਜ ਦੇ ਕਿਸੇ ਵੱਡੇ ਘਰਾਨੇ ਨਾਲ ਸੀ ਵਿਆਹ ਕੇ ਆਪਣੇ ਸਹੁਰੇ ਘਰ
ਭੇਜ ਦਿੱਤਾ।
ਉਸ ਦਾ ਇਕ ਛੋਟਾ ਭਰਾ ਸੀ ਜੋ ਬੜਾ ਸਿਧਾ ਸਾਦਾ ਪਰ ਬੜਾ ਮਿਹਣਤੀ
ਸੁਭਾਅ ਦਾ ਬੰਦਾ ਸੀ। ਉਸ ਨੇ ਆਪਣਾ ਦੂਜਾ ਵਿਆਹ ਕਰਾਉਣ ਦੀ ਬਜਾਏ ਉਸ ਦਾ
ਵਿਆਹ ਕਰ ਦਿੱਤਾ। ਜੋ ਬਾਅਦ ਵਿੱਚ ਚੰਗੀ ਨੇਕ ਅਤੇ ਮਿਹਣਤੀ ਔਲਾਦ ਵਾਲਾ ਹੋਇਆ ।
ਇਹ ਸਬਰ ਸੰਤੋਖ ਵਾਲਾ ਬੰਦਾ ਉਸ ਦੀ ਔਲਾਦ ਨੂੰ ਹੀ ਆਪਣੀ ਔਲਾਦ ਸਮਝਦਾ ਸੀ।ਬਹੁਤ
ਉੱਚੇ ਆਚਰਣ ਦਾ ਮਾਲਕ ਸੀ ਹੌਲਦਾਰ ਫੇਰਾ ਸਿੰਘ ਆਪਣੇ ਛੋਟੇ ਭਰਾ ਦੀ ਘਰ ਵਾਲੀ
ਭਾਂਵੇਂ ਉਹ ਬੜੀ ਉਜੱਡ ਤੇ ਅਨਪੜ੍ਹ ਜਨਾਨੀ ਸੀ,ਪਰ ਉਸ ਨੇ ਉਸ ਵੱਲ ਕਦੇ ਮੈਲੀ ਅੱਖ
ਕਰਕੇ ਕਦੇ ਨਹੀਂ ਵੇਖਿਆ ਸੀ। ਉਦੋਂ ਰੇਡੈਓ ਟੈਲੀਵੀਜ਼ਨਾਂ ਦਾ ਜ਼ਮਾਨਾ ਅਜੇ
ਨਹੀਂ ਆਇਆ ਸੀ ਉਸ ਦੇ ਖੁਲ੍ਹੇ ਘਰ ਦੇ ਗਲੀ ਵਾਲੇ ਪਾਸੇ ਇਕ ਕੁਟੀਆ ਨੁਮਾ ਕਮਰਾ ਸੀ
ਜਿਸ ਵਿੱਚ ਪਿੰਡ ਦੇ ਚਾਰ ਪੰਜ ਬੰਦੇ ਜਿਨ੍ਹਾਂ ਵਿੱਚ ਉਸੇ ਪਿੰਡ ਦਾ ਲਾਲਾ ਹੰਸ
ਰਾਜ ਸੇਵਾ ਮੁਕਤ ਨਹਿਰੀ ਪਟਵਾਰੀ, ਭਗਤ ਸਿੰਘ ਹੌਲਦਾਰ , ਨਰੈਣ ਸਿੰਘ ਬਸਾਂ
ਦਾ ਡਰਾਈਵਰ ਅਤੇ ਕਈ ਹੋਰ ਬੰਦੇ ਦੇਰ ਗਈ ਰਾਤ ਤੱਕ ਉਸ ਪਾਸ ਬੈਠੇ ਇਧਰ ਉਧਰ ਦੀਆਂ
ਗੱਲਾਂ ਬਾਤਾਂ ਕਰਦੇ ਰਹਿੰਦੇ।ਸਿਆਲ ਦੀ ਰੁੱਤੇ ਸਾਰਿਆਂ ਲਈ ਚਾਹ ਦਾ ਗੜਵਾ ਤੇ
ਅਲਸੀ ਦੀਆਂ ਬਣੀਆਂ ਪਿੰਨੀਆਂ ਉਸ ਦੇ ਘਰੋਂ ਆ ਜਾਂਦੀਆਂ।ਸਾਰੇ ਇਕੱਠੇ ਇਸੇ ਥਾਂ
ਬੈਠ ਕੇ ਗੱਲਾਂ ਬਾਤਾਂ ਕਰਦੇ ਵਾਹਵਾ ਸਮਾ ਟਪਾਂਦੇ ਰਹਿੰਦੇ ।
ਇੱਕ ਵਾਰ ਕਿਸੇ
ਨੇ ਉਸ ਨੂੰ ਸਲਾਹ ਦਿੱਤੀ ਕਿ ਜਿਸ ਬੈਠਕ ਵਿੱਚ ਤੁਸੀਂ ਸਾਰੇ ਐਵੈਂ ਵੇਹਲੇ ਬਠੇ
ਗੱਲਾਂ ਮਾਰਦੇ ਰਹਿੰਦੇ ਹੋ ਇਸ ਨੂੰ ਇਸ ਪਿੰਡ ਦੇ ਪਟਵਾਰੀ ਨੂੰ ਦਫਤਰ ਲਈ ਦੇ ਦਿਓ
ਪਰ ਉਹ ਕਹਿਣ ਲੱਗਾ ਨਾ ਭਈ ਇਹ ਕੰਮ ਮੈਨੂੰ ਨਹੀਂ ਵਾਰਾ ਖਾਂਦਾ, ਉਸ ਨੂੰ
ਕੋਈ ਹੋਰ ਥਾਂ ਲੱਭ ਦਿਓ।ਮੈਥੋਂ ਇਹ ਦਲਾਲੀਆਂ ਤੇ ਕੁੱਕੜ ਬੋਤਲਾਂ ਵਾਲਾ ਕੰਮ
ਨਹੀਂ ਹੁੰਦਾ ,ਤੁਸੀਂ ਐਵੈਂ ਸਾਡੇ ਰੰਗ ਵਿੱਚ ਭੰਗ ਨਾ ਪਾਓ। ਹੌਲਦਾਰ
ਬੜਾ ਹੀ ਪ੍ਰਹੇਜ਼ੀ ਬੰਦਾ ਸੀ ਉਹ ਕਿਹਾ ਕਰਦਾ ਸੀ ਦੋ ਰੋਟੀਆਂ ਤੇ ਦਾਲ ਸਬਜ਼ੀ ਤੋਂ
ਬਿਨਾਂ ਤੀਜੀ ਰੋਟੀ ਭਾਂਵੇਂ ਸੋਨੇ ਦੀ ਵੀ ਕਿਉਂ ਹੋਵੇ ਮੈਂ ਨਹੀਂ ਖਾਂਦਾ।ਸ਼ਾਮ ਅਤੇ
ਸਵੇਰ ਦੀ ਸੈਰ ਉਹ ਆਪਣੇ ਖੇਤਾਂ ਵੱਲ ਫੇਰਾ ਮਾਰਣ ਦੀ ਉਹ ਕਦੇ ਨਹੀਂ ਸੀ
ਖੁੰਝਾਉਂਦਾ।
ਹਲ ਦੀ ਜੰਘੀ ਭਾਂਵੇ ਉਸ ਨੂੰ ਉਸ ਦੇ ਭਰਾ ਤੇ ਭਤੀਜਿਆਂ ਨੇ ਫੜਨ
ਨਹੀਂ ਸੀ ਦਿੱਤੀ, ਪੱਠੇ ਦੱਥੇ ਦਾ ਕੰਮ ਵੀ ਉਸ ਦੇ ਭਤੀਜੇ ਹੀ ਕਰ ਲਿਆ ਕਰਦੇ ਸਨ।
ਪਰ ਉਹ ਕਿਸਾਨੀ ਦੇ ਕੰਮ ਦੀ ਹਰ ਪੱਖੋਂ ਵਧੀਆ ਜਾਣਕਾਰੀ ਰੱਖਦਾ ਸੀ, ਫਸਲਾਂ ਦੀ
ਖਾਸ ਕਰ ਕਮਾਦ ਦੀ ਰਾਖੀ ਉਸ ਨੇ ਆਪਣੇ ਜ਼ਿੰਮੇ ਲਈ ਹੋਈ ਸੀ। ਬਹੁਤੇ ਲੋਕ ਉਸ ਦੀ
ਖੜਕਵੀਂ ਅਵਾਜ਼ ਤੋਂ ਹੀ ਚੋਰੀ ਕਰਨ ਤੋਂ ਡਰਦੇ ਅੱਗੇ ਲੰਘ ਜਾਂਦੇ ਸਨ।ਕਈ ਵਾਰ ਉਹ
ਕੋਲੋ ਲੰਘਦਿਆਂ ਬਾਲਾਂ ਨੂੰ ਆਪ ਹੀ ਕਹਿੰਦਾ ਬੱਚਿਓ ਜੇ ਕਿਸੇ ਦਾ ਗੰਨਾ ਮੱਟੀ
ਚੂਪਣ ਨੂੰ ਮਨ ਕਰਦਾ ਹੈ ਤਾਂ ਪੁੱਛ ਕੇ ਲੈ ਲਿਆ ਕਰੋ ਚੋਰੀ ਕਰਨ ਦੀ ਲੋੜ
ਨਹੀਂ।ਇਸੇ ਕਰਕੇ ਉਸ ਦੇ ਕਮਾਦ ਦੀ ਚੋਰੀ ਲੋਕ ਬਹੁਤ ਘੱਟ ਕਰਦੇ ਸਨ।
ਸਾਡੇ ਨਾਲ ਉਸ ਦੀ ਨੇੜਲੀ ਰਿਸ਼ਤੇ ਦਾਰੀ ਹੋਣ ਕਰਕੇ ਜਦੋਂ ਕਿਤੇ ਸਾਡੇ ਘਰ ਫੇਰਾ
ਮਾਰਦਾ ਤਾਂ ਖਾਲੀ ਹੱਥ ਕਦੇ ਨਾ ਆਉਂਦਾ ਕਦੇ ਗੰਨੇ ਕਦੇ, ਛੱਲੀਆਂ, ਹਦਵਾਣੇ,
ਖਰਬੂਜ਼ੇ, ਕਦੇ ਗੁੜ ਦੀਆਂ ਰੋੜੀਆਂ ਜ਼ਰੂਰ ਉਹ ਆਪਣੀ ਭੈਣ ਦਾ ਘਰ ਜਾਣ ਕੇ ਜ਼ਰੂਰ ਲੈ
ਕੇ ਆਉਂਦਾ।
ਥੋੜ੍ਹੀ ਜਿਹੀ ਬੀਮਾਰੀ ਨਾਲ ਲੰਮੀ ਉਮਰ ਭੋਗ ਕੇ ਜਦੋਂ ਉਹ ਇਸ
ਦੁਨੀਆਂ ਤੋਂ ਗਿਆ ਤਾਂ ਆਪਣੀ ਸਾਰੀ ਹਿੱਸੇ ਆਉਂਦੀ ਜ਼ਮੀਨ ਆਪਣੇ ਭਤੀਜਿਆਂ ਨੂੰ ਦੇ
ਗਿਆ। ਉਨ੍ਹਾਂ ਨੇ ਉਸ ਦੇ ਹਿੱਸੇ ਵਾਲੀ ਜ਼ਮੀਨ ਵਿੱਚ ਉਸ ਦੀ ਯਾਦ ਵਜੋਂ ਉਸ ਦੇ
ਹੱਥੀਂ ਲਾਏ ਸ਼ਰੀਂਹ ਦੇ ਰੁੱਖ ਹੇਠਾਂ ਇਕ ਸਮਾਧ ਜਿਸ ਹੌਲਦਾਰ ਫੇਰਾ ਸਿੰਘ ਲਿਖਵਾ
ਕੇ ਬਣਾ ਦਿੱਤੀ।
ਸਮੇਂ ਦੇ ਗੇੜ ਅਨੁਸਾਰ ਸਾਰਾ ਪ੍ਰਿਵਾਰ ਹੌਲੀ ਹੌਲੀ
ਸਭ ਕੁਝ ਵੇਚ ਵੱਟ ਕੇ ਹੌਲੀ ਹੌਲੀ ਦੇਸ਼ ਵਿਦੇਸ਼ ਵਿੱਚ ਚਲਿਆ ਗਿਆ।
ਹੁਣ ਸਮਾਧ ਵਾਲੀ ਥਾਂ ਸਮੇਤ ਕਿਸੇ ਨੇ ਖ੍ਰੀਦ ਕੇ ਹੌਲਦਾਰ ਦੀ ਇਸ ਪੁਰਾਣੀ ਯਾਦ ਦਾ
ਖੁਰਾ ਖੋਜ ਤੱਕ ਮਿਟਾ ਛੱਡਿਆ ਹੈ । ਘਰ ਦਾ ਫਲਾਹੀ ਦਾ ਰੁੱਖ ਸਮਾਧ ਵਾਲੇ ਸ਼ਰੀਂਹ
ਰੁੱਖ ਹੁਣ ਚਿਰੋਕਣੇ ਕੁਹਾੜੇ ਦੀ ਮਾਰ ਹੇਠ ਆ ਕੇ ਖਤਮ ਹੋ ਚੁੱਕੇ ਹਨ। ਹੁਣ ਉਸ
ਪੁਰਾਣੇ ਫਲਾਹੀ ਵਾਲੇ ਘਰ ਦੀ ਥਾਂ ਦੋ ਦੋ ਮੰਜ਼ਲੀ ਕੋਠੀਆਂ ਨੇ ਲੈ ਲਈ ਹੈ।ਪਰ
ਰੁੱਖਾਂ ਦੀ ਘਾਟ ਹੁਣ ਸਾਰੇ ਪ੍ਰਤੱਖ ਨਜ਼ਰ ਆਉਂਦੀ ਹੈ।
ਇਸੇ ਤਰ੍ਹਾਂ ਹੀ
ਉਨ੍ਹਾਂ ਖੇਤਾਂ ਵਿੱਚ ਹੁਣ ਕਨਕ, ਝੋਨਾ ਤੇ ਕਿਤੇ ਕਿਤੇ ਕਮਾਦ ਦੀ ਫਸਲ ਹੀ
ਨਜ਼ਰ ਆਉਂਦੀ ਹੈ। ਖੇਤਾਂ ਦੇ ਬੰਨੇ ਚੰਨੇ ਟਾਹਲੀ, ਕਿੱਕਰਾਂ, ਤੂਤਾਂ, ਸ਼ਰੀਹਾਂ, ਦੀ
ਥਾਂ ਹੁਣ ਹੋਰ ਕਈ ਪਹਿਲੀ ਕਿਸਮ ਦੇ ਰੁੱਖਾਂ ਦੀ ਥਾਂ ਹੁਣ ਵਿਦੇਸ਼ੀ ਕਿਸਮ
ਦੇ ਸਫੇਦੇ ਤੇ ਪਾਪੂਲਰ ਦੇ ਪੰਜੀਂ ਸਾਲੀਂ ਵੱਢੇ ਜਾਕੇ ਆਮਦਨ ਦੇਣ ਵਾਲੇ ਰੁੱਖਾਂ
ਨੇ ਲੈ ਲਈ ਹੈ। ਪਰ ਹੌਲਦਾਰ ਫੇਰਾ ਸਿੰਘ ਵਰਗਾ ਨੇਕ ਦਿਲ ਅਤੇ ਕੁਦਰਤ ਦਾ
ਚਿੱਤੇਰਾ, ਆਪਣੀ ਨਿਵੇਕਲੀ ਦਿੱਖ ਵਾਲਾ ਬੰਦਾ ਜੋ ਆਪਣੀ ਲੰਮੀ ਉਮਰ ਹੰਡਾ ਕੇ
ਸੰਸਾਰ ਦਾ ਫੇਰਾ ਮਾਰ ਕੇ, ਸੁਹਣੀ ਉਮਰ ਹੰਢਾ ਕੇ ਅਲਵਿਦਾ ਤਾਂ ਭਾਂਵੇਂ ਕਦੋਂ ਦਾ
ਕਹਿ ਚੁਕਾ ਹੈ ਪਰ ਉਸ ਵਰਗਾ ਸੰਸਾਰਿਕ ਫੇਰਾ ਸ਼ਾਇਦ ਕਿਸੇ ਕਰਮਾਂ ਵਾਲੇ
ਨੂੰ ਹੀ ਨਸੀਬ ਹੋਇਆ ਹੋਵੇ । ਰਵੇਲ ਸਿੰਘ ਇਟਲੀ
|
|
ਨੱਨ੍ਹੀ ਕਹਾਣੀ >> ਹੋਰ
ਕਹਾਣੀਆਂ >>
|
|
|
|
ਕੁਦਰਤ
ਦਾ ਚਿੱਤੇਰਾ ਰਵੇਲ ਸਿੰਘ, ਇਟਲੀ |
ਲਹਿੰਬਰ
ਲੰਬੜ ਰਵੇਲ ਸਿੰਘ, ਇਟਲੀ |
ਸੀਬੋ
ਅਜੀਤ ਸਤਨਾਮ ਕੌਰ, ਲੰਡਨ |
"ਮੈਂ
ਵੀ ਰੱਖਣਾ ਕਰਵਾ ਚੌਥ ਦਾ ਵਰਤ!" ਅਜੀਤ
ਸਤਨਾਮ ਕੌਰ, ਲੰਡਨ |
ਮਰੇ
ਸੁਪਨਿਆਂ ਦੀ ਮਿੱਟੀ ਅਜੀਤ ਸਤਨਾਮ ਕੌਰ,
ਲੰਡਨ |
ਚੁੰਨੀ
ਲੜ ਬੱਧੇ ਸੁਪਨੇ ਅਜੀਤ ਸਤਨਾਮ ਕੌਰ,
ਲੰਡਨ |
ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
|
ਲੇਡੀ
ਪੋਸਟ ਅਜੀਤ ਸਤਨਾਮ ਕੌਰ, ਲੰਡਨ
|
ਕਸ਼ਮੀਰ
ਘਾਟੀ ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਿਧਰੇ
ਦੇਰ ਨਾ ਹੋ ਜਾਏ ਡਾ: ਦੇਵਿੰਦਰ ਪਾਲ
ਸਿੰਘ, ਕੈਨੇਡਾ |
ਕਰੋਨਾ.......ਕਰੋਨਾ......ਗੋ
ਅਵੇ" ਡਾ: ਦੇਵਿੰਦਰ ਪਾਲ ਸਿੰਘ,
ਕੈਨੇਡਾ |
"ਪੁੱਤ,
ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ |
ਸ਼ਹੀਦ ਡਾ. ਨਿਸ਼ਾਨ ਸਿੰਘ ਰਾਠੌਰ |
ਰਾਈ
ਦਾ ਪਹਾੜ ਗੁਰਪ੍ਰੀਤ ਕੌਰ
ਗੈਦੂ, ਯੂਨਾਨ |
ਬਿਖ਼ਰੇ
ਤਾਰਿਆਂ ਦੀ ਦਾਸਤਾਨ ਅਜੀਤ ਸਤਨਾਮ ਕੌਰ,
ਲੰਡਨ |
ਈਰਖਾ ਤੇ ਗੁੱਸਾ ਗੁਰਪ੍ਰੀਤ
ਕੌਰ ਗੈਦੂ, ਯੂਨਾਨ |
ਤੀਸਰਾ
ਨੇਤਰ ਅਜੀਤ ਸਤਨਾਮ ਕੌਰ, ਲੰਡਨ |
ਉਧਾਰੀ
ਮਮਤਾ ਦਾ ਨਿੱਘ ਅਜੀਤ ਸਤਨਾਮ ਕੌਰ,
ਲੰਡਨ |
ਮਸ਼ੀਨੀ
ਅੱਥਰੂ ਮਖ਼ਦੂਮ ਟੀਪੂ ਸਲਮਾਨ |
ਅਣਗੌਲ਼ੀ
ਮਾਂ ਅਜੀਤ ਸਤਨਾਮ ਕੌਰ, ਲੰਡਨ |
ਸਟੇਸ਼ਨ
ਦੀ ਸੈਰ ਅਜੀਤ ਸਿੰਘ ਭੰਮਰਾ, ਫਗਵਾੜਾ |
ਪਿੱਪਲ
ਪੱਤੀ ਝੁਮਕੇ ਅਜੀਤ ਸਤਨਾਮ ਕੌਰ, ਲੰਡਨ |
ਬਚਪਨ
ਦੇ ਬੇਰ ਅਜੀਤ ਸਿੰਘ ਭੰਮਰਾ |
ਅੱਲਾਹ
ਦੀਆਂ ਕੰਜਕਾਂ ਅਜੀਤ ਸਤਨਾਮ ਕੌਰ, ਲੰਡਨ |
"ਮਿਆਊਂ
-ਮਿਆਊਂ" ਗੁਰਪ੍ਰੀਤ ਕੌਰ ਗੈਦੂ, ਯੂਨਾਨ
|
ਖੋਜ
ਅਨਮੋਲ ਕੌਰ, ਕਨੇਡਾ |
ਬੋਲਦੇ
ਅੱਥਰੂ ਅਜੀਤ ਸਤਨਾਮ ਕੌਰ |
ਚਸ਼ਮ
ਦੀਦ ਗੁਵਾਹ ਰਵੇਲ ਸਿੰਘ ਇਟਲੀ |
ਕੂੰਜਾਂ
ਦਾ ਕਾਫ਼ਲਾ ਅਜੀਤ ਸਤਨਾਮ ਕੌਰ |
ਇਹ
ਲਹੂ ਮੇਰਾ ਹੈ ਅਜੀਤ ਸਤਨਾਮ ਕੌਰ |
ਚਾਚਾ
ਸਾਧੂ ਤੇ ਮਾਣਕ ਬਲਰਾਜ ਬਰਾੜ, ਕਨੇਡਾ |
ਸੱਸ
ਬਨਾਮ ਮਾਂ ਰੁਪਿੰਦਰ ਸੰਧੂ, ਮੋਗਾ |
ਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਤੀਆਂ
ਤੀਜ ਦੀਆਂ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਨਸ਼ੇ
ਦੀ ਲੱਤ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਘਰ
ਦਾ ਰਖਵਾਲਾ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਤੀਰ
ਜਾਂ ਤੁੱਕਾ ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਰੌਣਕੀ
ਪਿੱਪਲ ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਉਡੀਕ
ਅਜੇ ਬਾਕੀ ਹੈ... ਪਰਮਿੰਦਰ ਕੌਰ,
ਅੰਬਾਲਾ |
ਕੰਨਿਆ-
ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਆਈਸੋਲੇਟਿਡ
ਵਾਰਡ
ਰਿੰਪੀ ਖਿਲਨ, ਦਿੱਲੀ |
ਬਹੁਤੀ
ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ |
"ਮੈਂ
ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਗੱਲਾਂ
ਦੀ ਮੌਤ
ਅਨਮੋਲ ਕੌਰ, ਕਨੇਡਾ |
ਰਾਜੇ
ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਖੌਫ਼ਨਾਕ
ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਬੁਝਦੇ
ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਆਥਣ
ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਦੋ
ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਮਜਬੂਰ
ਸੱਤੀ ਅਟਾਲਾਂ ਵਾਲਾ |
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਲਾਚਾਰ
ਸੰਦੀਪ ਕੁਮਾਰ |
ਸੂਰਜ
ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ |
ਝੁਰੜੀਆਂ
ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ |
ਮੀਨਾ
ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ |
ਸੁੱਕੇ
ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ |
ਸਮੇਂ
ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ |
ਬੁੱਢੀ
ਦਾਦੀ
ਸਰੁੱਚੀ ਕੰਬੋਜ, ਫਾਜਿਲਕਾ |
ਨੱਥ
ਪਾਉਣੀ
ਅਨਮੋਲ ਕੌਰ, ਕਨੇਡਾ |
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਲੱਛੂ
ਭੂਤ
ਰਵੇਲ ਸਿੰਘ ਇਟਲੀ |
ਦਾਦਾ
ਜੀ ਚਲੇ ਗਏ
ਰਵੇਲ ਸਿੰਘ ਇਟਲੀ |
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
ਵਲੈਤੀ
ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਜੀਵਨ
ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ |
ਬਿੱਲੀਆਂ
ਲਾਲ ਸਿੰਘ ਦਸੂਹਾ |
ਸਭ
ਅੱਛਾ ਹੈ
ਅਨਮੋਲ ਕੌਰ, ਕਨੇਡਾ |
ਬੋਹੜ
ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ |
ਚਿੱਟੀ
ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ |
ਤੈਨੂੰ
ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ |
ਓਦੋਂ
ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ |
ਜ਼ਿੰਦਗੀ
ਦੀ ਜੂਹ
ਭਿੰਦਰ ਜਲਾਲਾਬਾਦੀ, ਯੂ
ਕੇ |
ਫੇਸਬੁੱਕ
ਅਨਮੋਲ ਕੌਰ, ਕਨੇਡਾ |
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
|
|
|