ਉਹਦੀ
ਰੋਬੋਟਿਕ ਗਰਲ ਫ਼ਰੈਂਡ (ਕਲਦਾਰੀ ਰਫ਼ੀਕ ਯਾਰਣੀ) ਬਾਰਬੀ ਡੋਲ ਨੇ ਸਵੇਰੇ ਓਹਨੂੰ
ਜਗਾਇਆ, ਚਾਹ ਦੀ ਪਿਆਲੀ ਫੜਾਈ ਤੇ ਨਾਲੇ ਤਰੀਖ਼ ਦੱਸੀ, ਪਹਿਲੀ ਜਨਵਰੀ ਸੰਨ 2079।
ਉਹਨੇ ਪਿਆਲੀ ਫੜ ਲਈ ਤੇ ਬਾਰਬੀ ਨੇ ਅੱਗੇ ਹੋ ਕੇ ਉਹਦੇ ਬੁੱਲ੍ਹਾਂ ਦੀ ਚੁੰਮੀ ਲਈ,
ਨਵਾਂ ਵਰ੍ਹਾ ਮੁਬਾਰਕ, ਬਾਰਬੀ ਨੇ ਮੁਸਕਾ ਕੇ ਓਹਨੂੰ ਨਵੇਂ ਵਰ੍ਹੇ ਦੀ ਵਧਾਈ
ਦਿੱਤੀ। ਉਹ ਅਵਾਜ਼ਾਰ ਸੀ ਕਿਉਂਜੇ ਨੀਂਦ ਵਿਚ ਸੀ। ਜੇ ਤੇ ਉਹਦੀ ਕੋਈ ਇਨਸਾਨੀ
ਯਾਰਣੀ ਹੁੰਦੀ ਤੇ ਓਹਨੂੰ ਨਾ ਚਾਹੁੰਦੇ ਹੋਏ ਵੀ ਅੱਗੋਂ ਮੁਸਕਾਨਾ ਪੈਂਦਾ ਤੇ
ਯਾਰਣੀ ਨੂੰ ਜੱਫੀ ਪਾ ਕੇ ਨਵੇਂ ਵਰ੍ਹੇ ਦੀ ਵਧਾਈ ਦੇਣੀ ਪੈਂਦੀ, ਕਿਉਂਜੇ ਜੇ ਉਹ
ਇਹ ਨਾ ਕਰਦਾ ਤੇ ਰਫ਼ੀਕਣੀ ਨੂੰ ਜਾਪਦਾ ਬਈ ਉਹ ਗਰਲ ਫ਼ਰੈਂਡ ਕੋਲੋਂ ਨਰਾਜ਼ ਇਹ।
ਕਲਦਾਰੀ ਯਾਰਣੀ ਦਾ ਇਹੋ ਫ਼ੈਦਾ ਸੀ ਕਿ ਉਹਦੇ ਨਾਲ਼ ਇਸਰਾਂ ਦੇ ਝੂਟ ਮੋਟ ਦੇ ਲਾਡ
ਨਹੀਂ ਸਨ ਕਰਨੇ ਪੈਂਦੇ। ਜੇ ਤੁਹਾਡਾ ਅਸਲੋਂ ਦਿਲ ਪਿਆ ਕਰਦਾ ਏ ਤੇ ਇਹਦੇ ਨਾਲ਼
ਪਿਆਰ ਕਰ ਲਵੋ, ਨਹੀਂ ਤਾਂ ਦਫ਼ਾ ਕਰੋ, ਉਹਨੇ ਭੈੜਾ ਨਹੀਂ ਮਨਣਾ। ਨਾ ਤੁਹਾਡੇ ਨਾਲ਼
ਨਰਾਜ਼ ਹੋਣਾ ਏ ਤੇ ਨਾ ਈ ਲੜਨਾ ਏ। ਇਸੇ ਲਈ ਓਹਨੂੰ ਐਨੀ ਚੰਗੀ ਲਗਦੀ ਸੀ, ਉਹਦੀ
ਬਾਰਬੀ।
ਪੂਰਾ ਵਰ੍ਹਾ ਹੋ ਗਿਆ ਸੀ ਬਾਰਬੀ ਨੂੰ ਉਹਦੇ ਨਾਲ਼। ਉਹਦੇ ਯਾਰ ਬੈਲੀ ਤੇ ਜਦੋਂ
ਵੀ ਕਲਦਾਰੀ ਯਾਰਣੀ ਯਾਂ ਨਿਆਣਾ ਯਾਂ ਕੁੱਤਾ ਸ਼ੁੱਤਾ ਲੈਂਦੇ ਤੇ ਆਡਰ ਤੇ ਬਨਵਾਂਦੇ;
ਜੱਸਾ ਇਸਰਾਂ ਦਾ, ਸ਼ਕਲ ਇਸਰਾਂ ਦੀ, ਮਿਜ਼ਾਜ਼ ਇਸਰਾਂ ਦਾ, ਸ਼ੌਕ ਇਸਰਾਂ ਦੇ। ਪਰ ਜਿਸ
ਵੇਲੇ ਉਹ ਬਾਰਬੀ ਨੂੰ ਲੈਣ ਗਿਆ ਸੀ, ਬਹੁਤ ਉਦਾਸ ਸੀ। ਕੁਝ ਦਿਨ ਪਹਿਲਾਂ ਈ
ਉਨ੍ਹਾਂ ਦੀ ਲੜਾਈ ਹੋਈ ਸੀ ਤੇ ਆਬਿਦਾ ਓਹਨੂੰ ਛੱਡ ਕੇ ਆਪਣੇ ਘਰ ਟੁਰ ਗਈ ਸੀ।
ਘਰ, ਹੋ ਨਹਾ। ਦਾਦਾ ਜੀ ਉਹਨੂੰ ਦੱਸਦੇ ਹੁੰਦੇ ਸਨ ਬਈ ਉਨ੍ਹਾਂ ਦਾ ਘਰ ਪੂਰੇ
ਕਨਾਲ ਤੇ ਫੈਲਿਆ ਹੋਇਆ ਸੀ। ਸੌਣ ਦੇ ਕਮਰੇ ਵੱਖਰੇ, ਪਕਾਣ ਦੇ ਵੱਖਰੇ, ਗੱਪਾਂ
ਮਾਰਨ ਦੇ ਵੱਖਰੇ। ਹੁਣ ਤੇ ਘਰ ਇੱਕ ਡੱਬੇ ਜਿੰਨਾ ਹੁੰਦਾ ਸੀ। ਐਨਾ ਵੱਡਾ ਡੱਬਾ ਕਿ
ਬੰਦਾ ਵਿਚਕਾਰ ਖਲੋ ਜਾਵੇ ਤੇ ਹਰ ਪਾਸੇ ਚਾਰ ਕਦਮ ਟੁਰ ਸਕਦਾ ਸੀ। ਇਸਤੋਂ ਵੱਧ ਥਾਂ
ਦੀ ਲੋੜ ਵੀ ਕੋਈ ਨਹੀਂ ਸੀ। ਘਰ ਵਿਚ ਵੜਦੇ ਈ ਤੇ ਵਰ ਚੱਲ ਰਿਐਲਟੀ ਦੇ ਖੋਪੇ
ਚਾੜ੍ਹ ਲਈ ਦੇ ਸਨ। ਫ਼ਿਰ ਘਰ ਉਸੀ ਤਰ੍ਹਾਂ ਦਾ ਤੇ ਉਨ੍ਹਾਂ ਈ ਵੱਡਾ ਜਾਪਦਾ ਸੀ
ਜਿੰਨਾ ਕੰਪੀਊਟਰ ਤੇ ਸੀਟ ਕੀਤਾ ਹੁੰਦਾ ਸੀ। ਭਾਵੇਂ ਜਿੰਨਾ ਮਰਜ਼ੀ ਟੁਰੇ ਫਿਰੂ,
ਤਰੱਕੀ ਕਰੋ ਭਾਵੇਂ ਘੜ ਦੌੜ ਕਰੋ। ਆਪਣੀ ਥਾਂ ਤੇ ਬੈਠੇ ਬੈਠੇ ਈ ਸਭ ਕੁਝ ਹੋ
ਜਾਂਦਾ ਸੀ।
ਆਬਿਦਾ ਨਾਲ਼ ਲੜਾਈ ਇਸੇ ਲਈ ਹੋਈ ਸੀ ਜਿਸ ਲਈ ਹਰ ਇਨਸਾਨੀ ਸਵਾਣੀ ਨਾਲ਼ ਇਨਸਾਨੀ
ਬੰਦੇ ਦੀ ਹੁੰਦੀ ਏ। ਉਹ ਆਬਿਦਾ ਦਾ ਖ਼ਿਆਲ ਨਹੀਂ ਸੀ ਰੱਖਦਾ। ਓਹਨੂੰ ਟਾਇਮ ਨਹੀਂ
ਸੀ ਦਿੰਦਾ। ਓਹਨੂੰ ਫ਼ੋਰ ਗਰਾਨਟਿਡ ਲੈਂਦਾ ਸੀ। ਉਹ ਆਬਿਦਾ ਨੂੰ ਟਾਇਮ ਵੀ ਦਿੰਦਾ
ਸੀ, ਉਹਦਾ ਰੱਜ ਕੇ ਖ਼ਿਆਲ ਵੀ ਰੱਖਦਾ ਸੀ। ਉਹਨੇ ਆਬਿਦਾ ਨੂੰ ਬਥੇਰਾ ਸਮਝਾਇਆ ਬਈ
ਉਹ ਆਬਿਦਾ ਨੂੰ ਰਿਝਾਉਂਦਾ ਨਹੀਂ ਸੀ, ਪਰ ਉਹ ਕਿੱਥੇ ਮੰਨਦੀ ਸੀ। ਹਰ ਵੇਲੇ ਛਿੰਝ
ਪਾ ਕੇ ਰੱਖਦੀ। -ਤੂੰ ਮੇਰੇ ਲਈ ਕਦੀ ਫੁੱਲ ਨਹੀਂ ਲਿਆਂਦਾ, ਉਹ ਵੇਖ ਅਕਬਰ ਆਪਣੀ
ਸਵਾਣੀ ਲਈ ਕੱਲ੍ਹ ਫੁੱਲ ਲੈ ਕੇ ਆਇਆ ਏ-। ਫ਼ਿਰ ਉਹ ਲੈ ਵੀ ਆਉਂਦਾ ਤੇ ਕਹਿੰਦੀ,
-ਇਹ ਤੇ ਤੂੰ ਮੇਰੇ ਕਹਿਣ ਤੇ ਲਿਆਂਦੇ ਨੇਂ, ਆਪੋ ਤੇ ਨਹੀਂ ਲਿਆਏ ਨਾ?- ਚਲੋ ਜੀ।
ਹੁਣ ਫ਼ਿਰ ਇਨ੍ਹਾਂ ਗੱਲਾਂ ਤੇ ਉਹ ਖਿਝਦਾ ਨਾ ਤੇ ਹੋਰ ਕੀ ਕਰਦਾ? ਫ਼ਿਰ ਆਬਿਦਾ ਨੂੰ
ਸ਼ਕਾਇਤ ਸੀ ਕਿ ਉਹ ਸਾਰਾ ਸਾਰਾ ਦਿਨ ਵਰ ਚੱਲ ਖੋਪੇ ਚਾੜ੍ਹ ਕੇ ਕੋਹ-ਏ-ਕਾਫ਼ ਵੜਿਆ
ਰਹਿੰਦਾ ਸੀ, ਆਬਿਦਾ ਨਾਲ਼ ਗੱਲਾਂ ਨਹੀਂ ਸੀ ਕਰਦਾ। ਉਹ ਆਬਿਦਾ ਨਾਲ਼ ਗੱਲਾਂ ਕਰਨ ਦੀ
ਕੋਸ਼ਿਸ਼ ਕਰਦਾ ਸੀ। ਸਿਰਤੋੜ ਕੋਸ਼ਿਸ਼। ਪਰ ਬੰਦਾ ਹਨ ਸਵਾਣੀ ਨਾਲ਼ ਕਿੰਨੀਆਂ ਗੱਲਾਂ ਕਰ
ਸਕਦਾ ਸੀ? ਪਰਖ ਚੰਗੇ ਸਨ, ਸਵੇਰੇ ਸਵੇਰੇ ਈ ਕੰਮ ਤੇ ਟੁਰ ਜਾਂਦੇ। ਸਾਰਾ ਦਿਨ
ਬਾਹਰ ਰਹਿੰਦੇ ਤੇ ਸਵਾਣੀਆਂ ਤੋਂ ਬੱਚੇ ਰਹਿੰਦੇ। ਸਵਾਣੀਆਂ ਨੂੰ ਵੀ ਸਾਰਾ ਦਿਨ
ਕੰਮ ਕਰਨੇ ਪੈਂਦੇ, ਬੱਚਿਆਂ ਨਾਲ਼ ਖਪਣਾ ਪੈਂਦਾ। ਸ਼ਾਮੀ ਜਦੋਂ ਮਿਲਦੇ ਤੇ ਦੋਵੇਂ
ਜਣੇ ਈ ਥੱਕੇ ਟੁੱਟੇ ਹੁੰਦੇ। ਥੋੜੀਆਂ ਬਹੁਤੀਆਂ ਗੱਲਾਂ ਕਰ ਕੇ ਸੌਂ ਜਾਂਦੇ। ਪਰ
ਹੁਣ ਤੇ ਇਹ ਹਿਸਾਬ ਨਹੀਂ ਸੀ ਰਹਿ ਗਿਆ। ਜਦੋਂ ਦਾ ਏ ਆਈ ਯਾਨੀ ਬਣਾਵਟੀ ਸਿਆਣ ਦਾ
ਇਨਕਲਾਬ ਆਇਆ ਸੀ, ਸਾਰਾ ਨਿਜ਼ਾਮ ਈ ਪੁੱਠਾ ਹੋ ਗਿਆ ਸੀ। ਤਵਾਨਾਈ ਦਾ ਕੋਈ ਮਸਲਾ
ਨਹੀਂ ਸੀ ਰਹਿ ਗਿਆ। ਵੱਡੀਆਂ ਵੱਡੀਆਂ ਫ਼ੈਕਟਰੀਆਂ ਦੀ ਲੋੜ ਕੋਈ ਨਹੀਂ ਸੀ ਰਹੀ
ਕਿਉਂਜੇ ਹਰ ਦੁਕਾਨ ਤੇ ਨਿੱਕੇ ਨਾਕੇ ਥ੍ਰੀ ਡੀ ਪ੍ਰਿੰਟਰ ਪਏ ਸਨ, ਜਿਹੜੀ ਸ਼ੈ
ਚਾਹੀਦੀ ਏ, ਸਕਿੰਟਾਂ ਵਿਚ ਬੰਨ੍ਹ ਕੇ ਬੰਦੇ ਦੇ ਹੱਥ ਫੜ ਆਉਂਦੇ ਸਨ। ਕੰਪੀਊਟਰ
ਇੰਨਾ ਸਿਆਣਾ ਹੋ ਗਿਆ ਸੀ ਕਿ ਖੇਤੀ ਵਾੜੀ ਤੋਂ ਲੈ ਕੇ ਤਿਜਾਰਤ ਤੀਕਰ ਹਰ ਕੰਮ
ਕਲਦਾਰ (ਯਾਨੀ ਰੋਬੋਟ) ਈ ਕਰਦੇ ਸਨ। ਪੜ੍ਹਨ ਲਿਖਣ ਦਾ ਵੀ ਕੋਈ ਮਸਲਾ ਨਹੀਂ ਸੀ
ਰਹਿ ਗਿਆ, ਡਾਕਟਰ, ਇਨਜੀਨਰ, ਵਕੀਲ, ਜੱਜ, ਕਿਸੇ ਪੇਸ਼ੇ ਵਿਚ ਇਨਸਾਨ ਦੀ ਲੋੜ ਕੋਈ
ਨਹੀਂ ਸੀ ਰਹਿ ਗਈ। ਇੰਜ ਜਿੰਨੀ ਤਾਲੀਮ ਦਰਬਾਰ ਮੁਨਾਸਬ ਸਮਝਦਾ, ਬਾਲਾਂ ਨੂੰ
ਦਿਮਾਗ਼ ਵਿਚ ਕੰਪੀਊਟਰ ਚੁੱਪ ਥਾਣੀ ਦੋ ਮਿੰਟਾਂ ਵਿਚ ਦੇ ਦਿੰਦਾ। ਦਰਬਾਰ ਵਿਚ ਉਹ
ਦਸ ਹਜ਼ਾਰ ਬੰਦਾ ਹੁੰਦਾ ਸੀ ਜਿਹੜਾ ਦੁਨੀਆ ਦਾ ਹਰ ਇਨਸਾਨੀ ਫ਼ੈਸਲਾ ਕਰਦਾ ਸੀ।
ਜਸਰਾਂ ਪੁਰਾਣੀਆਂ ਜ਼ਮਾਨਿਆਂ ਦਾ ਬਾਤਸ਼ਾਹ ਤੇ ਉਹਦਾ ਦਰਬਾਰ ਹੁੰਦਾ ਸੀ। ਹੁਣ ਫ਼ਿਰ
ਬੰਦੇ ਨੇ ਸਾਰਾ ਦਿਨ ਕੀ ਕਰਨਾ ਸੀ? ਤਨਖ਼ਾਹ ਹਰ ਬੰਦੇ ਦੇ ਕਾਰਡ ਵਿਚ ਹਰ ਹਫ਼ਤੇ
ਆਪਣੇ ਆਪ ਈ ਆ ਜਾਂਦੀ ਸੀ। ਉਹਦੇ ਵਿਚ ਈ ਖਾਣਾ ਪਾਨਾ ਕਰਨਾ ਹੁੰਦਾ ਸੀ। ਆਡਰ ਕਰੋ
ਖਾਣਾ ਘਰ ਅੱਪੜ ਜਾਂਦਾ ਸੀ। ਜੀ ਕਰੇ ਤੇ ਬਾਹਰ ਜਾ ਕੇ ਖਾ ਆਓ। ਹਫ਼ਤੇ ਲਈ ਵਾਹਵਾ
ਪੀਹੇ ਹੁੰਦੇ ਸਨ। ਘਰ ਦਰਬਾਰ ਵੱਲੋਂ ਲੱਭਦਾ ਸੀ ਤੇ ਬਾਲ ਜੰਮਣ ਦੀ ਇਜ਼ਾਜ਼ਤ ਵੀ।
ਕਦੀ ਕਧਾਰ ਬਾਹਰ ਵੀ ਜਾਈਦਾ ਸੀ, ਪਰ ਜਦੋਂ ਵਰ ਚੱਲ ਖੋਪੇ ਚਾੜ੍ਹ ਕੇ ਬੰਦਾ ਉਹ ਸਭ
ਕੁਝ ਕਰ ਸਕਦਾ ਸੀ ਜੋ ਉਹ ਚਾਹੁੰਦਾ ਸੀ, ਤੇ ਫ਼ਿਰ ਬਾਹਰ ਕੀ ਲੈਣ ਜਾਣਾ ਸੀ?
ਪਰ ਆਬਿਦਾ ਨੂੰ ਇਹ ਸਭ ਕੁਝ ਨਹੀਂ ਸੀ ਪੱਲੇ ਪੈਂਦਾ। ਇੱਕ ਦਿਨ ਉਹ ਓਹਨੂੰ
ਛੱਡ ਕੇ ਆਪਣੇ ਘਰ ਟੁਰ ਗਈ। ਕੁਝ ਦਿਨ ਤੇ ਉਹਨੇ ਸ਼ੁਕਰ ਕੀਤਾ। ਫ਼ਿਰ ਉਹ ਉਦਾਸ ਹੋ
ਗਿਆ ਤੇ ਬਾਰਬੀ ਨੂੰ ਲੈਂਟਰ ਪਿਆ। ਜਿਹੜੀ ਇੱਕ ਮਾਡਲ ਪਈ ਹੋਈ ਸੀ ਉਹਨੇ ਉਹੀ ਲੈ
ਲਈ। ਕੀ ਫ਼ਰਕ ਪੈਂਦਾ ਸੀ। ਸ਼ਕਲ ਜਦੋਂ ਮਰਜ਼ੀ ਬਦਲਵਾ ਲੈਂਦਾ। ਚੰਗੀ ਭਲੀ ਸ਼ਕਲ ਸੀ
ਇੰਜ। ਫ਼ਿਰ ਕਲਦਾਰਾਂ ਦੀ ਜਿਹੜੀ ਵੀ ਸ਼ਕਲ ਹੋਵੇ, ਉਨ੍ਹਾਂ ਨੂੰ ਨੰਬਰ ਪਲੇਟ ਤੇ
ਲੱਗਣੀ ਈ ਹੁੰਦੀ ਸੀ, ਨਹੀਂ ਤਾਂ ਪਤਾ ਕਸਰਾਂ ਲਗਦਾ ਬਈ ਕਿਹੜਾ ਇਨਸਾਨ ਏ ਤੇ
ਕਿਹੜਾ ਰੋਬੋਟ।
ਬਾਰਬੀ ਉਹਦੇ ਨਾਲ਼ ਕਦੀ ਨਹੀਂ ਸੀ ਲੜਦੀ। ਹਰ ਵੇਲੇ ਉਹਦਾ
ਖ਼ਿਆਲ ਰੱਖਦੀ ਸੀ। ਉਹਦੀ ਹਰ ਲੋੜ ਪੂਰੀ ਕਰਦੀ ਸੀ। ਉਹਦੇ ਕੋਲੋਂ ਕਦੀ ਕੁਝ ਨਹੀਂ
ਸੀ ਮੰਗਦੀ। ਇੰਜ ਨੰਬਰ ਪਲੇਟ ਨਾ ਲੱਗੀ ਹੋਵੇ ਤਾਂ ਪਤਾ ਤੇ ਨਹੀਂ ਲੱਗ ਸਕਦਾ ਬਈ
ਇਹ ਇਨਸਾਨੀ ਸਵਾਣੀ ਏ ਯਾਂ ਰੋਬੋਟ। ਬਿਸਤਰ ਵਿਚ ਵੀ ਨਹੀਂ!
ਉਹਨੇ ਆਪਣੇ
ਘਰ ਦੇ ਗ਼ੁਸਲਖ਼ਾਨੇ ਆਲੇ ਕੋਨੇ ਤੇ ਜਾ ਕੇ ਲੀੜੇ ਲਾਹੇ ਤੇ ਨਹਾਣ ਆਲ਼ਾ ਬਟਨ ਦੱਬਿਆ।
ਇੱਕ ਕੰਧ ਵਿੱਚੋਂ ਸ਼ੀਸ਼ਾ ਪਲਾਸਟਿਕ ਦੀ ਕੰਧ ਨਕਲੀ ਤੇ ਉਹਦੇ ਚਾਰ ਚੁਫ਼ੇਰੇ ਗੋਲ
ਕਮਰਾ ਬਣਾ ਦਿੱਤਾ। ਇੰਨਾ ਵੱਡਾ ਕਿ ਉਹ ਬੱਸ ਅਪਣੀਆਂ ਬਾਂਹਵਾਂ ਖੋਲ੍ਹ ਦਿੰਦਾ ਤੇ
ਉਹਦੀਆਂ ਉਂਗਲਾਂ ਤੇ ਸ਼ੀਸ਼ੇ ਦੀ ਕੰਧ ਵਿਚਕਾਰ ਇੱਕ ਇੰਚ ਦਾ ਫ਼ਾਸਲਾ ਰਹਿ ਜਾਂਦਾ।
ਕੰਧ ਵਿੱਚੋਂ ਇੱਕ ਟੂਟੀ ਨਕਲੀ ਤੇ ਗ਼ੁਸਲਖ਼ਾਨੇ ਵਿਚ ਭਾਪ ਭਰ ਗਈ। ਇਹ ਪਾਣੀ ਦੀ ਭਾਪ
ਸੀ ਜਿਹੜੀ ਹੌਲੀ ਤੱਤੀ ਸੀ ਤੇ ਇਹਦੇ ਵਿਚ ਜਰਾਸੀਮ ਮਾਰਨ ਆਲੀ ਦਿਵਾ-ਏ-ਵੀ ਮਿਲੀ
ਹੋਈ ਸੀ। ਦਸ ਸਕਿੰਟ ਇਹ ਭਾਪ ਉਹਦੇ ਉੱਤੇ ਪੈਂਦੀ ਰਹੀ। ਫ਼ਿਰ ਦੂਜੀ ਟੂਟੀ ਨੇ ਨਿਕਲ਼
ਕੇ ਇਹਨੂੰ ਚੂਪ ਲਿਆ। ਇਹਦੇ ਪਿੱਛੋਂ ਹਰ ਪਾਸਿਓਂ ਪਾਣੀ ਦੀ ਇੱਕ ਫਵਾਰ ਉਹਦਾ ਜੱਸਾ
ਗਿਲਾ ਕਰ ਗਈ। ਤੇ ਫ਼ਿਰ ਤੇਜ਼ ਤੱਤੀ ਵਾਅ ਨੇ ਓਹਨੂੰ ਸਿੱਕਾ ਦਿੱਤਾ। ਸਾਰੀਆਂ
ਟੂਟੀਆਂ ਕੰਧਾਂ ਵਿਚ ਘਾਇਬਹੋ ਗਿਆਂ ਤੇ ਸਾਮ੍ਹਣੇ ਦੀ ਕੰਧ ਵਿੱਚੋਂ ਇੱਕ ਸਿੰਕ
ਨਿਕਲ਼ ਆਇਆ। ਉਹਨੇ ਦੰਦ ਸਾਫ਼ ਕਰਨ ਆਲੀ ਟੂਟੀ ਵਿੱਚੋਂ ਪਾਣੀ ਹੱਥ ਦੀ ਬੁੱਕ ਚ ਲੈ
ਕੇ ਕੱਲੀ ਕੀਤੀ। ਇਹਦੇ ਵਿਚ ਵੀ ਦਿਵਾ-ਏ-ਸੀ ਜਿਹਨੇ ਉਹਦੇ ਦੰਦ ਸਾਫ਼ ਕਰ ਕੇ ਮੋਨਹਾ
ਵਿਚ ਤਾਜ਼ਗੀ ਤੇ ਖ਼ੁਸ਼ਬੂ ਭਰ ਦਿੱਤੀ। ਤੇ ਫ਼ਿਰ ਸਭ ਕੁਝ ਪਰਤ ਕੇ ਕੰਧ ਵਿਚ ਗਾਇਬ ਹੋ
ਗਿਆ। ਸ਼ੀਸ਼ੇ ਦੀ ਕੰਧ ਵੀ। ਉਹਨੇ ਲੀੜੇ ਚੁੱਕ ਕੇ ਇੱਕ ਹੋਰ ਬਟਨ ਦੱਬਿਆ। ਕੰਧ
ਵਿੱਚੋਂ ਇੱਕ ਦਰਾਜ਼ ਨਿਕਲਿਆ ਜਿਹਦੇ ਵਿਚ ਸਾਫ਼ ਲੀੜੇ ਪਏ ਹੋਏ ਸਨ। ਉਹਨੇ ਉਹ ਕੱਢ
ਲਏ ਤੇ ਮੇਲੇ ਲੀੜੇ ਉਸੀ ਦਰਾਜ਼ ਵਿਚ ਪਾ ਦਿੱਤੇ। ਦੋ ਮਿੰਟ ਵਿਚ ਇਹ ਲੀੜੇ ਧੁਲ ਕੇ
ਇਸਤਰੀ ਹੋ ਜਾਣੇ ਸਨ। ਉਹਨੇ ਲੀੜੇ ਪਾ ਲਏ ਤੇ ਬਾਰਬੀ ਨੂੰ ਵਾਜ ਮਾਰੀ। ਬਾਰਬੀ ਨੇ
ਕੰਧ ਤੇ ਲੱਗਿਆ ਇੱਕ ਬਟਨ ਦੱਬ ਕੇ ਦਰਾਜ਼ ਵਿੱਚੋਂ ਟੁਰੇ ਕੱਢ ਲਿਆ ਜਿਹਦੇ ਵਿਚ
ਨਾਸ਼ਤਾ ਪਿਆ ਸੀ। ਟੁਰੇ ਲਿਆ ਕੇ ਉਹਨੇ ਰੀਮੋਟ ਦਾ ਬਟਨ ਦੱਬਿਆ ਤੇ ਜ਼ਵੀਂ ਵਿੱਚੋਂ
ਮੇਜ਼ ਤੇ ਦੋ ਕੁਰਸੀਆਂ ਪੁੰਗਰ ਆਈਆਂ। ਦੂਜਾ ਬਟਨ ਦੱਬਿਆ ਤੇ ਚਾਰੇ ਕੰਧਾਂ ਸਕਰੀਨਾਂ
ਤੋਂ ਢੱਕੀਆਂ ਗਈਆਂ। ਤੀਜਾ ਬਟਨ ਦੱਬਿਆ ਤੇ ਸਕਰੀਨਾਂ ਅਤੇ ਸਮੁੰਦਰ ਦੀ ਫ਼ਿਲਮ ਚੱਲ
ਪਈ। ਹੁਣ ਇਸਰਾਂ ਪਿਆ ਲਗਦਾ ਸੀ ਬਈ ਚਾਰ ਚੁਫ਼ੇਰੇ ਸਮੁੰਦਰ ਏ ਤੇ ਉਹ ਵਿਚਕਾਰ ਇੱਕ
ਨਿੱਕੇ ਜਿੰਨੇ ਜ਼ਜ਼ੀਰੇ ਤੇ ਬੈਠੇ ਹੋਏ ਸਨ। ਉਹ ਦੋਵੇਂ ਮੇਜ਼ ਤੇ ਬਹਿ ਕੇ ਨਾਸ਼ਤਾ ਕਰਨ
ਲੱਗ ਪਏ।
-ਅੱਜ ਤੂੰ ਕਿਹੜੇ ਦੇਵ ਦਾ ਸ਼ਿਕਾਰ ਕਰੇਂਗਾ- ਬਾਰਬੀ ਨੇ ਬੁਰਕੀ
ਮੋਨਹਾ ਵਿਚ ਪਾਂਦੀਆਂ ਓਹਨੂੰ ਪੁੱਛਿਆ। ਅੱਜਕਲ੍ਹ ਉਹ ਕੋਹ-ਏ-ਕਾਫ਼ ਦੀ ਵਰ ਚੱਲ ਗੇਮ
ਪਿਆ ਖੇਡਾ ਸੀ, ਬਾਰਬੀ ਉਹਦੇ ਬਾਰੇ ਪੁੱਛਦੀ ਪਈ ਸੀ। ਬਾਰਬੀ ਉਹਦੀ ਹਰ ਗੱਲ ਦਾ
ਖ਼ਿਆਲ ਰੱਖਦੀ ਸੀ। ਉਹਦੇ ਹਰ ਕੰਮ ਵਿਚ ਦਿਲਚਸਪੀ ਲੈਂਦੀ ਸੀ।
-ਅੱਜ ਮੈਂ
ਆਦੀ ਕਰਬ ਨਾਲ਼ ਵੈਰ ਪਾਨਾ ਏ।- ਉਹਨੇ ਇੱਕ ਦਮ ਉਤੇਜਿਤ ਹੋ ਕੇ ਕਿਹਾ। -ਹੱਛਾ!-
ਬਾਰਬੀ ਉਹਦੇ ਵੱਲ ਵੇਖ ਕੇ ਮੁਸਕਾਈ। -ਫ਼ਿਰ ਤੇ ਵਾਹਵਾ ਸਵਾਦੀ ਦਿਨ ਲੰਘੇਗਾ ਤੇਰਾ
ਅੱਜ।- -ਹਾਂ।- ਉਹਨੇ ਕਿਹਾ ਤੇ ਆਦੀ ਕਰਬ ਨਾਲ਼ ਲੜਨ ਦੀਆਂ ਨਵੀਆਂ ਨਵੀਆਂ
ਤਰਕੀਬਾਂ ਸੋਚਣ ਲੱਗ ਪਿਆ।
ਬਾਰਬੀ ਨਾਲ਼ ਉਹਦਾ ਜੀਵਨ ਡਾਹਡਾ ਚੰਗਾ ਪਿਆ
ਲੰਘਦਾ ਸੀ। ਬਾਰਬੀ ਉਹਦੇ ਕਿਸੇ ਵੀ ਕੰਮ ਵਿਚ ਛਿੰਝ ਜੋ ਨਹੀਂ ਪਾਉਂਦੀ ਸੀ। ਹੁਣੇ
ਜੇ ਆਬਿਦਾ ਹੁੰਦੀ ਤੇ ਇੱਕ ਤੂਫ਼ਾਨ ਉੱਡ ਆਉਂਣਾ ਸੀ। -ਤੂੰ ਹਰ ਵੇਲੇ ਇਹ ਖੋਪੇ
ਚਾੜ੍ਹ ਕੇ ਰੱਖਣਾ ਐਂ, ਮੇਰੇ ਵਾਸਤੇ ਤੇ ਤੇਰੇ ਕੋਲ਼ ਟੈਮ ਈ ਨਹੀਂ ਹੁੰਦਾ,- ਵਗ਼ੈਰਾ
ਵਗ਼ੈਰਾ। ਉਹ ਬਾਰਬੀ ਨੂੰ ਦੱਸਣ ਲੱਗ ਪਿਆ ਬਈ ਉਹ ਆਦੀ ਕਰਬ ਨਾਲ਼ ਕਿਹੜਾ ਕਿਹੜਾ ਦਾਅ
ਲਾਵੇਗਾ ਤੇ ਓਹਨੂੰ ਢੇਰ ਕਰਨ ਲਈ ਕਿਹੜੇ ਕਿਹੜੇ ਹਥਿਆਰ ਵਰਤਾਵੇਗਾ। ਬਾਰਬੀ ਚੁੱਪ
ਚਾਪ ਉਹਦੀਆਂ ਗੱਲਾਂ ਸੁਣਦੀ ਰਹੀ। ਕਦੀ ਕਦੀ ਵਿਚ ਹੱਛਾ ਤੇ ਫ਼ਿਰ ਕਿਆ ਕਰੇਂਗਾ
ਵਗ਼ੈਰਾ ਦੇ ਟਾਂਕੇ ਲਾਂਦੀ ਰਹੀ। ਨਾਸ਼ਤਾ ਮੁਕਾ ਕੇ ਬਾਰਬੀ ਨੇ ਬਟਨ ਦੱਬਿਆ ਤੇ ਸਭ
ਕੁਝ ਜ਼ਵੀਂ ਵਿਚ ਜਾ ਵੜਿਆ। ਫ਼ਿਰ ਬਾਰਬੀ ਨੇ ਦੂਜਾ ਬਟਨ ਦੱਬ ਕੇ ਉਹਦੀ ਗੇਮਿੰਗ
ਚੇਅਰ ਯਾਨੀ ਖੇਡਣ ਦੀ ਕੁਰਸੀ ਕੰਧ ਵਿੱਚੋਂ ਕੱਢ ਕੇ ਉਹਦੇ ਹੱਥ ਵਰ ਚੱਲ ਖੋਪੇ
ਫੜਾਏ ਤੇ ਓਹਨੂੰ ਚੰਗੇ ਨਸੀਬਾਂ ਦੀ ਦੁਆ ਦੇ ਕੇ ਮੁਸਕਾਂਦੀ ਆਪਣੀ ਕੁਰਸੀ ਤੇ ਬਹਾ
ਗਈ।
-ਤੂੰ ਆਪਣੀ ਖੇਡ ਜਿੱਤ ਕੇ ਆ- ਬਾਰਬੀ ਨੇ ਮੁਸਕਾਂਦਿਆਂ ਕਿਹਾ -ਮੈਂ
ਤੈਨੂੰ ਉਥੇ ਈ ਉਡੀਕਾਂਗੀ -।
ਆਦੀ ਕਰਬ ਨੇ ਓਹਨੂੰ ਜੂੰ ਫੰਡਣਾ ਸ਼ੁਰ੍ਹੂ
ਕੀਤਾ ਤੇ ਬੱਸ ਫ਼ਿਰ ਹਨੇਰ ਈ ਪਾ ਦਿੱਤਾ। ਤਿੰਨ ਚਾਰ ਘੰਟੇ ਤੇ ਉਹਦੇ ਇਸੇ ਤਰ੍ਹਾਂ
ਲੰਘ ਗਏ, ਨੱਸਦੇ ਭੱਜਦੇ, ਲੁਕਦੇ ਛਪਦੇ, ਪਰ ਅੱਜ ਉਹਦੀ ਇੱਕ ਨਹੀਂ ਸੀ ਪਈ ਚੱਲਦੀ।
ਮਾਰ ਖਾ ਖਾ ਕੇ ਉਹ ਬੋਰ ਹੋ ਗਿਆ। ਖੇਡ ਮੁਕਾ ਕੇ ਖੋਪੇ ਲਾਹ ਦਿੱਤੇ। ਆਦੀ ਕਰਿਬਾ,
ਤੈਨੂੰ ਕੱਲ੍ਹ ਵੇਖਾਂਗਾ, ਉਹਨੇ ਸੋਚਿਆ।
ਬਾਰਬੀ ਓਥੇ ਈ ਬੈਠੀ ਸੀ।
ਓਹਨੂੰ ਵੇਖ ਕੇ ਮੁਸਕਾਈ, -ਅੱਜ ਤੂੰ ਐਨੀ ਛੇਤੀ ਮੁੜ ਆਇਆ ਐਂ?-
-ਹਾਂ।-
ਉਹਨੇ ਅਵਾਜ਼ਾਰ ਹੋ ਕੇ ਕਿਹਾ। ਤੇ ਉਹਦਾ ਮੂਡ ਵੇਖ ਕੇ ਬਾਰਬੀ ਨੇ ਹੋਰ ਕੁਝ ਨਾ
ਪੁੱਛਿਆ। ਉਹ ਸੋਚਣ ਲੱਗ ਪਿਆ ਕਿ ਹੁਣ ਕੀ ਕਰੇ। ਬਾਰਬੀ ਦਾ ਤੇ ਕੋਈ ਮਸਲਾ ਨਹੀਂ
ਸੀ। ਜੋ ਉਹ ਕਹਿੰਦਾ ਬਾਰਬੀ ਨੇ ਹੱਸੀ ਖ਼ੁਸ਼ੀ ਉਹੀ ਕਰਨਾ ਸੀ। ਸ਼ੁਰ੍ਹੂ ਸ਼ੁਰ੍ਹੂ ਵਿਚ
ਤੇ ਉਹ ਬਾਰਬੀ ਨਾਲ਼ ਵਾਹਵਾ ਗੱਲਾਂ ਕਰਦਾ ਸੀ, ਪਰ ਫ਼ਿਰ ਉਹ ਬੋਰ ਹੋਣ ਲੱਗ ਪਿਆ।
ਉੱਤੋਂ ਤੇ ਬਿਲਕੁਲ ਵੀ ਪਤਾ ਨਹੀਂ ਸੀ ਲਗਦਾ, ਪਰ ਅੰਦਰੋਂ ਤੇ ਉਹਨੂੰ ਪਤਾ ਸੀ ਨਾ
ਬਈ ਉਹ ਹੈਗੀ ਤੇ ਕੰਪੀਊਟਰ ਈ ਏ। ਉਹਦੇ ਅਹਿਸਾਸਾਂ ਨਾਲ਼ ਬਾਰਬੀ ਨੂੰ ਕੀ ਲੈਣਾ
ਦੇਣਾ ਹੋ ਸਕਦਾ ਸੀ। ਹੁਣ ਉਹਦਾ ਬਾਰਬੀ ਨਾਲ਼ ਗੱਲਾਂ ਕਰਨ ਨੂੰ ਜੀ ਨਹੀਂ ਸੀ ਕਰਦਾ।
ਇਹਨੂੰ ਬਿਸਤਰੇ ਲੈ ਵੜੇ, ਉਹਨੇ ਸੋਚਿਆ, ਪਰ ਉਹਦਾ ਵੀ ਏਸ ਵੇਲੇ ਮੂਡ ਨਾ ਬਣਿਆ।
ਆਦੀ ਕਰਬ ਨੇ ਫੰਡ ਫੰਡ ਕੇ ਕਿਸੇ ਜੋਗਾ ਨਹੀਂ ਸੀ ਛੱਡਿਆ। ਉਹਦਾ ਮੂਡ ਖ਼ਰਾਬ ਵੇਖ
ਕੇ ਬਾਰਬੀ ਵੀ ਮੋਨਹਾ ਮੀਟ ਕੇ ਬਹਾ ਗਈ ਸੀ। ਓਹਨੂੰ ਪਤਾ ਸੀ ਬਾਰਬੀ ਦੇ ਸਵਿਫ਼ਟ
ਵਈਰ ਵਿਚ ਇਹ ਕੁ ਡੱਡ ਸੀ ਕਿ ਜੇ ਉਹਦਾ ਮੂਡ ਖ਼ਰਾਬ ਹੋਵੇ ਤੇ ਬਾਰਬੀ ਨੇ ਆਪ ਨਾ ਤੇ
ਕੁਝ ਬੋਲਣਾ ਸੀ ਤੇ ਨਾ ਈ ਕੁਝ ਕਰਨਾ ਸੀ। -ਚਲੋ ਫ਼ਿਰ ਬਾਹਰ ਈ ਚੱਲਣੇ ਆਂ-, ਉਹਨੇ
ਸੋਚਿਆ।
-ਚੱਲ ਬਾਰਬੀ, ਬਾਹਰ ਚਲੀਏ।- ਆਦਤ ਤੋਂ ਮਜਬੂਰ ਉਹ ਬਾਰਬੀ ਕੋਲੋਂ
ਪੁੱਛ ਲੈਂਦਾ ਹੁੰਦਾ ਸੀ, ਪਰ ਏਸ ਵੇਲੇ ਉਹ ਇਸਰਾਂ ਦੇ ਕਿਸੇ ਲਾਡ ਦੇ ਮੂਡ ਵਿਚ
ਨਹੀਂ ਸੀ, ਏਸ ਲਈ ਉਹਨੇ ਸਿੱਧਾ ਆਡਰ ਈ ਲਾਇਆ।
-ਹਾਂ ਚਲੋ- ਬਾਰਬੀ ਨੇ
ਆਵੇਗ ਦਾ ਇਜ਼ਹਾਰ ਕੀਤਾ -ਖਾਣਾ ਖਾਣ ਚੱਲਣੇ ਆਂ। ਵਾਹਵਾ ਚਿਰ ਹੋ ਗਿਆ ਏ ਰੁਮੈˆਿਟਕ
ਲੰਚ ਕੀਤੇ ਹੋਏ। ਨਵਾਂ ਵਰ੍ਹਾ ਮਨਾਂਦੇ ਆਂ।- -ਇਹ ਕੰਪੀਊਟਰ ਆਲੇ ਵੀ ਰੱਜ ਕੇ
ਈ ਹਰਾਮੀ ਹੁੰਦੇ ਨੇਂ-, ਉਹਨੇ ਸੋਚਿਆ। ਸਾਰੀ ਰੋਬੋਟਿਕ ਪ੍ਰੋਗਰਾਮਿੰਗ ਇਨਸਾਨੀ
ਨਫ਼ਸੀਆਤ ਨਾਲ਼ ਖੇਡਣ ਲਈ ਕੀਤੀ ਜਾਂਦੀ ਸੀ। ਬਾਰਬੀ ਦੇ ਸੈਂਸਰਾਂ ਨੇ ਉਹਦੇ ਮੂਡ
ਬਾਰੇ ਜਿਹੜੇ ਸਿਗਨਲ ਫੜੇ ਸਨ ਉਨ੍ਹਾਂ ਭਾਰੋਂ ਉਹ ਹੁਣ ਕੁਝ ਰੋਮਾਨ ਚਾਹੁੰਦਾ ਸੀ।
ਜਿੰਨੀ ਕੁ ਨਫ਼ਸੀਆਤੀ ਪੜਚੋਲ ਕਰ ਕੇ ਇਹ ਲੋਕ ਕੰਪੀਊਟਰ ਪ੍ਰੋਗਰਾਮਿੰਗ ਕਰਦੇ ਸਨ
ਇਹਦਾ ਅੰਦਾਜ਼ਾ ਓਹਨੂੰ ਚੰਗੀ ਤਰ੍ਹਾਂ ਸੀ। ਅੰਤ ਦੀਆਂ ਰੀਸਰਚਾਂ ਸਨ ਇਨ੍ਹਾਂ ਦੀਆਂ।
ਏਸ ਵੇਲੇ ਵੀ ਬਾਰਬੀ ਦੇ ਸੈਂਸਰਾਂ ਨੇ ਉਹਦੀ ਨਫ਼ਸੀਆਤੀ ਰਗ ਤੇ ਬਿਲਕੁਲ ਠੀਕ
ਨਿਸ਼ਾਨਾ ਲਾਇਆ ਸੀ।
-ਹਾਂ ਚੱਲ ਫ਼ਿਰ।- ਉਹਨੇ ਕਿਹਾ ਤੇ ਬਾਰਬੀ ਵਾਹਵਾ
ਖ਼ੁਸ਼ੀ ਨਾਲ਼ ਉੱਠ ਕੇ ਉਹਦੇ ਤੇ ਆਪਣੇ ਲੀੜੇ ਕੱਢਣ ਕੰਧ ਵੱਲ ਟੁਰ ਪਈ। ਲੀੜੇ ਬਦਲ ਕੇ
ਉਹ ਬਾਹਰ ਨਿਕਲੇ ਤੇ ਬਾਰਬੀ ਨੇ ਉਹਦੀ ਬਾਂਹ ਵਿਚ ਬਾਂਹ ਪਾ ਲਈ। ਓਹਨੂੰ ਚੰਗਾ
ਲੱਗਿਆ ਤੇ ਉਹ ਆਦੀ ਕਰਬ ਨੂੰ ਭੁੱਲਣ ਲੱਗ ਪਿਆ। ਬਾਹਰ ਆ ਕੇ ਉਹਨੇ ਆਪਣੀ ਗੁਟ ਦੀ
ਕੰਪੀਊਟਰ ਚੁੱਪ ਦਾ ਵਰ ਚੱਲ ਬਟਨ ਦੱਬਿਆ, ਇੱਕ ਉੱਡ ਵੀਂ ਟੈਕਸੀ ਆ ਗਈ। ਤੇ ਉਹ
ਇੱਕ ਰੈਸਤਰੋਰਾਨ ਜਾ ਅੱਪੜੇ।
ਹਰ ਪਾਸੇ ਜੋੜੇ ਈ ਜੋੜੇ ਬੈਠੇ ਸਨ। ਜ਼ਿਆਦਾ
ਤਰ ਤੇ ਇਨਸਾਨੀ ਬੰਦਿਆਂ ਤੇ ਸਵਾਣੀਆਂ ਨਾਲ਼ ਕਲਦਾਰ ਈ ਸਨ, ਕੁਝ ਕੁਝ ਜੋੜੇ ਇਨਸਾਨੀ
ਵੀ ਸਨ। ਰੋਬੋਟ ਬੀਰੇ ਨੇ ਓਹਨੂੰ ਵੀ ਇੱਕ ਟੇਬਲ ਤੇ ਬਿਹਾ ਦਿੱਤਾ। ਉਹਨੇ ਅਪਣਾ
ਆਡਰ ਕੀਤਾ ਤੇ ਬਾਰਬੀ ਨੇ ਅਪਣਾ। ਬੀਰੇ ਨੇ ਲਿਆ ਕੇ ਉਨ੍ਹਾਂ ਦੇ ਵਿਚਕਾਰ ਇੱਕ
ਮੋਮਬੱਤੀ ਵੀ ਬਾਲਾ ਦਿੱਤੀ। ਸੂਪ ਆ ਗਿਆ ਤੇ ਉਹ ਪੀਣ ਲੱਗ ਪਏ। ਬਾਰਬੀ ਦੇ
ਸੈਂਸਰਾਂ ਨੇ ਟੇਵਾ ਲਾ ਲਿਆ ਬਈ ਉਹਦਾ ਮੂਡ ਪਹਿਲਾਂ ਤੂੰ ਬਿਹਤਰ ਹੋ ਗਿਆ ਏ ਏਸ ਲਈ
ਬਾਰਬੀ ਹੁਣ ਉਹਦੇ ਨਾਲ਼ ਗੱਪਾਂ ਮਾਰਨ ਲੱਗ ਪਈ। ਇਨੇ ਵਿਚ ਉਹਦੀ ਨਜ਼ਰ ਪਈ ਤੇ ਆਬਿਦਾ
ਟਰੀ ਆਉਂਦੀ ਸੀ, ਆਪਣੇ ਕਲਦਾਰ ਨਾਲ਼। ਆਬਿਦਾ ਨੂੰ ਵੇਖ ਕੇ ਓਹਨੂੰ ਉਹ ਸਾਰੇ ਚੰਗੇ
ਚੰਗੇ ਵੇਲੇ ਚੇਤੇ ਆ ਗਏ ਜਿਹੜੇ ਉਹਨੇ ਆਬਿਦਾ ਨਾਲ਼ ਬਿਤਾਏ ਸਨ।
-ਤੂੰ
ਉਥੇ ਬਹਿ ਮੈਂ ਆਨਾ ਆਂ- ਉਹਨੇ ਬਾਰਬੀ ਨੂੰ ਕਿਹਾ -ਆਬਿਦਾ ਦੱਸੀ ਏ ਜ਼ਰਾ ਓਹਨੂੰ
ਮਿਲ ਆਵਾਂ।- ਮਸ਼ੀਨੀ ਬਾਰਬੀ ਨੂੰ ਕਿਹੜਾ ਸਾੜ੍ਹਾ ਪੈਣਾ ਸੀ। ਦੂਜੇ ਪਾਸੇ ਆਬਿਦਾ
ਵੀ ਰੋਬੋਟ ਨਾਲ਼ ਈ ਸੀ, ਓਥੇ ਵੀ ਖ਼ਤਰਾ ਕੋਈ ਨਹੀਂ ਸੀ।
ਆਬਿਦਾ ਆਪਣੇ
ਮਸ਼ੀਨੀ ਬੰਦੇ ਨਾਲ਼ ਇੱਕ ਮੇਜ਼ ਉੱਤੇ ਬਹਿ ਚੁੱਕੀ ਸੀ, ਓਹਨੂੰ ਆਪਣੇ ਵੱਲ ਆਉਂਦਾ ਵੇਖ
ਕੇ ਮੁਸਕਾਈ ਤੇ ਨਾ, ਪਰ ਉਹਦੀਆਂ ਅੱਖਾਂ ਦੇ ਵੱਡੇ ਹੋਣ, ਤੇ ਉਹਦੀਆਂ ਅੱਖਾਂ ਤੇ
ਸੁਰੇਸ਼ ਹੋ ਜਾਣ ਨਾਲ਼ ਓਹਨੂੰ ਪਤਾ ਲੱਗ ਗਿਆ ਕਿ ਬਹੁਤ ਖ਼ੁਸ਼ ਹੋ ਗਈ ਸੀ। ਓਹਨੂੰ ਪਤਾ
ਸੀ ਬਈ ਅਸਲੋਂ ਜ਼ਿਆਦਾ ਖ਼ੁਸ਼ ਉਹ ਏਸ ਗੱਲ ਤੇ ਹੋਈ ਸੀ ਕਿ ਉਹ ਮਸ਼ੀਨੀ ਸਵਾਣੀ ਨਾਲ਼
ਸੀ।
-ਕਿਆ ਹਾਲ ਏ?- ਉਹਨੇ ਕੋਲ਼ ਜਾ ਕੇ ਕਿਹਾ ਤੇ ਆਬਿਦਾ ਨੇ ਉੱਠ ਕੇ
ਓਹਨੂੰ ਜੱਫੀ ਪਾ ਲਈ। -ਠੀਕ ਆਂ- ਆਬਿਦਾ ਨੇ ਕਿਹਾ -ਤੂੰ ਠੀਕ ਐਂ?- -ਹਾਂ,
ਠੀਕ ਈ ਆਂ।- ਉਹ ਆਬਿਦਾ ਦੀ ਜੱਫੀ ਨਾਲ਼ ਉਦਾਸ ਹੋ ਗਿਆ ਸੀ। -ਟੇਢੀ, ਤੂੰ ਇਹਦੇ
ਮੇਜ਼ ਤੇ ਜਾ ਕੇ ਬਹਿ ਜਾ।- ਆਬਿਦਾ ਨੇ ਉਹਦੇ ਵੱਲ ਇਸ਼ਾਰਾ ਕਰਦਿਆਂ ਆਪਣੇ ਬੰਦੇ ਨੂੰ
ਕਿਹਾ ਤੇ ਆਬਿਦਾ ਦਾ ਕਲਦਾਰ ਮੁਸਕਾਂਦਾ ਉੱਠ ਕੇ ਚਲਾ ਗਿਆ। -ਟੇਢੀ?- ਓਹਨੂੰ
ਹਾਸਾ ਆ ਗਿਆ। -ਇਹ ਕਿਆ ਨਾਂ ਰੱਖਿਆ ਏ ਤੂੰ?- -ਕਿਉਂ?- ਆਬਿਦਾ ਹੋਲਾ ਜਿਹਾ
ਮੁਸਕਾਈ -ਤੂੰ ਕਿਆ ਆਬਿਦਾ ਰੱਖ ਛੱਡਿਆ ਏ?- -ਨਹੀਂ, ਬਾਰਬੀ।- ਉਹ ਵੀ
ਮੁਸਕਾਇਆ। -ਕਿਆ ਹਾਲਾਤ ਨੇਂ?- - ਤੈਨੂੰ ਕਿਆ ਲਗਦਾ ਏ?- ਆਬਿਦਾ ਉਦਾਸ ਹੋ ਕੇ
ਬੋਲੀ। -ਤੂੰ ਤੇ ਮੁੜ ਖ਼ਬਰ ਈ ਨਹੀਂ ਲਈ।-
ਉਹਨੇ ਕੋਈ ਜਵਾਬ ਨਾ ਦਿੱਤਾ।
ਚੁੱਪ ਕਰ ਕੇ ਆਬਿਦਾ ਨੂੰ ਵੇਖਦਾ ਰਿਹਾ। ਉਹ ਬਾਰਬੀ ਜਿੰਨੀ ਸੋਹਣੀ ਨਹੀਂ ਸੀ। ਹੋ
ਵੀ ਕਸਰਾਂ ਸਕਦੀ ਸੀ, ਬਾਰਬੀ ਦੀ ਹਰ ਸ਼ੈ ਪਰਫ਼ੈਕਟ ਸੀ ਤੇ ਉਹ ਹਮੇਸ਼ਾ ਲਈ ਜਵਾਨ ਸੀ।
ਆਬਿਦਾ ਦੇ ਮੋਨਹਾ ਅਤੇ ਨਿੱਕੇ ਨਿੱਕੇ ਚਿਤਕਬਰੇ ਦਾਗ਼ ਪਏ ਸਨ, ਉਹਦੇ ਬੁੱਲ੍ਹਾਂ ਤੇ
ਅੱਖਾਂ ਦੇ ਕੋਨਿਆਂ ਤੇ ਝਰੀਆਂ ਪੈਣ ਲੱਗ ਪਿਆਂ ਸਨ, ਤੇ ਉਹਦੇ ਨੂੰਹਾਂ ਦਾ ਡਿਜ਼ਾਈਨ
ਵੀ ਉਹਦੀ ਪਸੰਦ ਦਾ ਨਹੀਂ ਸੀ। ਫ਼ਿਰ ਆਬਿਦਾ ਦੀ ਅਗਲੀ ਗੱਲ ਸੁਣ ਕੇ ਓਹਨੂੰ ਚੇਤੇ
ਆਇਆ ਕਿ ਆਬਿਦਾ ਹਰ ਗੱਲ ਉਹਦੀ ਮਰਜ਼ੀ ਦੀ ਵੀ ਨਹੀਂ ਸੀ ਕਰਦੀ।
-ਤੂੰ
ਮੈਨੂੰ ਹੰਢਾ ਕੇ ਸਕੀ ਹੱਡੀ ਵਾਂਗ ਆਪਣੀ ਜਿੰਦੜੀ ਤੁੰ ਬਾਹਰ ਸੁੱਟ ਦਿੱਤਾ ਏ।-
ਆਬਿਦਾ ਨੇ ਕੂੜ ਨਾਲ਼ ਮੁਸਕਾਨਦੇ ਕਿਹਾ। -ਹੁਣ ਤੇ ਤੁੰ ਖ਼ੁਸ਼ ਐਂ ਨਾ?-
ਇਹ
ਸੁਣ ਕੇ ਓਹਨੂੰ ਹਮੇਸ਼ਾ ਦੀ ਤਰ੍ਹਾਂ ਇੰਜ ਜਾਪਣ ਲੱਗ ਪਿਆ ਬਈ ਉਹ ਕੋਈ ਮੁਲਜ਼ਮ ਏ ਤੇ
ਏਸ ਇਲਜ਼ਾਮ ਨੂੰ ਗ਼ਲਤ ਸਾਬਤ ਕਰਨਾ ਉਹਦੀ ਜ਼ਿੰਮਾ ਵਾਰੀ ਏ। ਪਹਿਲਾਂ ਤੇ ਓਹਨੂੰ
ਗ਼ੁੱਸਾ ਚੜ੍ਹਿਆ, ਤੇ ਫ਼ਿਰ ਉਹ ਉਦਾਸ ਹੋ ਗਿਆ।
-ਮੈਂ ਤੇ ਪਹਿਲਾਂ ਈ ਖ਼ੁਸ਼
ਸਾਂ।- ਉਹਨੇ ਦੁਖੀ ਜਿਹਾ ਹੋ ਕੇ ਕਿਹਾ। -ਤੈਨੂੰ ਈ ਮੇਰੀ ਹਰ ਸ਼ੈ ਭੈੜੀ ਲਗਦੀ
ਸੀ।-
ਇਹ ਸੁਣ ਕੇ, ਤੇ ਓਹਨੂੰ ਉਦਾਸ ਵੇਖ ਕੇ ਆਬਿਦਾ ਵੀ ਉਦਾਸ ਹੋ ਗਈ।
-ਭੈੜੀ ਲਗਦੀ ਤੇ ਮੈਂ ਤੇਰੇ ਨਾਲ਼ ਕਿਉਂ ਰਹਿੰਦੀ?- ਆਬਿਦਾ ਨੇ ਓਹਨੂੰ
ਹੋਰ ਉਦਾਸ ਕਰ ਦਿੱਤਾ। -ਭੈੜੀ ਨਹੀਂ ਸੀ ਲਗਦੀ ਤੇ ਮੈਨੂੰ ਛੱਡ ਕੇ ਕਿਉਂ ਗਈ
ਸਾਂ?- ਉਹਨੇ ਇੰਜ ਪੁੱਛਿਆ ਜਿਵੇਂ ਬਾਲ ਮਾਵਾਂ ਨਾਲ਼ ਨਰਾਜ਼ ਹੋ ਕੇ ਲਾਡ ਕਰਦੇ ਨੇਂ।
ਆਬਿਦਾ ਨੇ ਕੋਈ ਜਵਾਬ ਨਾ ਦਿੱਤਾ। ਪਰ ਓਹਨੂੰ ਦਿਸ ਪਿਆ ਸੀ ਕਿ ਆਬਿਦਾ
ਅੰਦਰ ਢੇ ਪਈ ਸੀ। ਸ਼ਾਇਦ ਆਬਿਦਾ ਦੀਆਂ ਅੱਖਾਂ ਅੱਗੇ ਵੀ ਉਹੀ ਫ਼ਿਲਮਾਂ ਪਿਆਂ
ਚਲਦਿਆਂ ਸਨ, ਉਨ੍ਹਾਂ ਦੀ ਖ਼ੁਸ਼ ਬਾਸ਼ ਜਿੰਦੜੀ ਦੀਆਂ, ਜਿਹੜੀਆਂ ਉਹਦੀਆਂ ਅੱਖਾਂ
ਅੱਗੇ ਪਿਆਂ ਚਲਦਿਆਂ ਸਨ। ਉਹ ਓਥੇ ਈ ਖਾਣਾ ਖਾਣ ਲੱਗ ਪਏ। ਰੋਬੋਟਾਂ ਦਾ ਉਨ੍ਹਾਂ
ਨੂੰ ਕੀਹ ਡਰ ਹੋਣਾ ਸੀ, ਉਨ੍ਹਾਂ ਕਿਆ ਲੱਗੇ?
ਖਾਣਾ ਖਾਂਦੇ ਖਾਂਦੇ
ਅਚਾਨਚੱਕ ਆਬਿਦਾ ਨੇ ਉਹਦਾ ਹੱਥ ਫੜ ਲਿਆ।
-ਚੱਲ ਅੱਸੀਂ ਫ਼ਿਰ ਇਕੱਠੇ ਹੋ
ਜਾਈਏ।- ਆਬਿਦਾ ਨੇ ਜੋਸ਼ ਨਾਲ਼ ਕਿਹਾ। ਇਹ ਗੱਲ ਸੁਣ ਕੇ ਰੱਤ ਜਿਵੇਂ ਉਹਦੀ ਰਗਾਂ
ਵਿਚ ਜਮ ਗਿਆ। ਉਹ ਕਦੀ ਖ਼ਾਬ ਵਿਚ ਵੀ ਇਹ ਨਹੀਂ ਸੀ ਸੋਚ ਸਕਦਾ ਕਿ ਆਬਿਦਾ ਇਹ
ਕਹਿਵੇਗੀ। ਓਹਨੂੰ ਚੁੱਪ ਵੇਖ ਕੇ ਆਬਿਦਾ ਨੇ ਜ਼ਰਾ ਕੁ ਜ਼ੋਰ ਦੇ ਕੇ ਕਿਹਾ। -ਛੱਡ
ਪਹਿਲੀਆਂ ਗੱਲਾਂ ਨੂੰ। ਮੈਂ ਅੱਕ ਗਈ ਆਂ ਇਨ੍ਹਾਂ ਮਸ਼ੀਨਾਂ ਨਾਲ਼ ਰਹਿੰਦੀਆਂ
ਰਹਿੰਦੀਆਂ।-
ਉਹ ਫ਼ਿਰ ਚੁੱਪ ਰਿਹਾ। ਵਰ੍ਹੇ ਪਹਿਲਾਂ ਦਾ ਜੀਵਨ ਉਹਦੇ ਅੱਗੇ
ਫ਼ਿਲਮ ਵਾਂਗ ਚੱਲਣ ਲੱਗ ਪਿਆ। ਆਬਿਦਾ ਠੀਕ ਪਈ ਕਹਿੰਦੀ ਸੀ। ਉਨ੍ਹਾਂ ਦੀਆਂ ਸਾਰੀਆਂ
ਲੜਾਈਆਂ ਦੇ ਬਾਵਜੂਦ ਉਹ ਅਸਲੋਂ ਬਹੁਤ ਖ਼ੁਸ਼ ਸਨ। ਆਪਣੀ ਮਸ਼ੀਨੀ ਬਾਰਬੀ ਤੋਂ ਓਹਨੂੰ
ਕੋਈ ਸ਼ਕੀਤ ਤੇ ਨਹੀਂ ਸੀ, ਪਰ ਉਹਦੇ ਨਾਲ਼ ਰਹਿਣ ਦਾ ਕੋਈ ਸੁਆਦ ਥੋੜਾ ਸੀ? ਲੜਦੀ
ਨਹੀਂ ਸੀ ਪਰ ਇਨਸਾਨੀ ਸਾਥ ਆਲੀ ਗੱਲ ਤੇ ਕੋਈ ਨਹੀਂ ਸੀ। ਓਹਨੂੰ ਪਤਾ ਸੀ ਬਈ ਇਹ
ਮਸ਼ੀਨ ਏ ਤੇ ਮਸ਼ੀਨ ਨੇ ਉਹੀ ਕੁਝ ਈ ਕਰਨਾ ਸੀ ਜੋ ਉਹਨੇ ਬਾਰਬੀ ਨੂੰ ਕਹਿਣਾ ਸੀ।
ਬਾਰਬੀ ਨਾਲ਼ ਰਹਿੰਦੀਆਂ ਤੇ ਇੱਕ ਪਰਫ਼ੈਕਟ ਜੀਵਨ ਬਿਤਾਂਦੀਆਂ ਵੀ ਇੱਕ ਅਜੀਬ ਇਕਲਾਪੇ
ਦਾ ਅਹਿਸਾਸ ਸੀ।
ਆਬਿਦਾ ਨੇ ਜਦੋਂ ਓਹਨੂੰ ਚੁੱਪ ਤੇ ਗੁੰਮਸੁੰਮ ਵੇਖਿਆ
ਤੇ ਉਹ ਸਮਝ ਗਈ ਕਿ ਉਹ ਵੀ ਆਪਣੇ ਮਸ਼ੀਨੀ ਜੀਵਨ ਨਾਲ਼ ਖ਼ੁਸ਼ ਨਹੀਂ ਸੀ।
-ਵੇ
ਛੱਡ ਏਸ ਮਸ਼ੀਨ ਨੂੰ। ਅੱਸੀਂ ਫ਼ਿਰ ਇਕੱਠੇ ਰਹਿਵਾਂਗੇ ਤੇ ਕਿੰਨੇ ਖ਼ੁਸ਼ ਰਹਿਵਾਂਗੇ,
ਪਹਿਲਾਂ ਦੀ ਤਰ੍ਹਾਂ। ਦਫ਼ਾ ਮਾਰ ਏਸ ਨਹਿਸਤੀ ਮਸ਼ੀਨ ਨੂੰ, ਖਸਮਾਂ ਨੂੰ ਖਾਏ।-
ਆਬਿਦਾ ਨੇ ਉਹਦਾ ਹੱਥ ਜ਼ੋਰ ਨਾਲ਼ ਹਿਲਾਇਆ। ਓਹਨੂੰ ਜਸਰਾਂ ਅਚਾਨਚੱਕ ਹੋਸ਼ ਆ ਗਿਆ।
-ਆਬਿਦਾ, ਮੈਂ ਕਦੀ ਨਹੀਂ ਸੀ ਸੋਚਿਆ ਕਿ ਤੂੰ ਫ਼ਿਰ ਮੇਰੇ ਨਾਲ਼ ਰਹਿਣਾ ਚਾਹਵੇਂਗੀ
ਉਹਨੇ ਹੌਲੀ ਜਿਹੀ ਕਿਹਾ। -ਪਰ ਮੈਂ ਰਹਿਣਾ ਚਾਹਣੀ ਆਂ।- ਆਬਿਦਾ ਹੁਣ ਤਰਲਿਆਂ
ਤੇ ਲਾ ਆਈ ਸੀ। -ਮੈਂ ਹੁਣ ਕਦੀ ਤੈਨੂੰ ਛੱਡ ਕੇ ਨਹੀਂ ਜਾਵਾਂਗੀ। ਕਦੀ ਤੇਰੇ ਨਾਲ਼
ਨਹੀਂ ਲੜਾਂਗੀ -।ਆਬਿਦਾ ਦੀਆਂ ਇਨ੍ਹਾਂ ਗੱਲਾਂ ਨੇ ਓਹਨੂੰ ਡਾਹਡਾ ਪ੍ਰੇਸ਼ਾਨ ਕਰ
ਦਿੱਤਾ। -ਮੈਂ ਹੁਣ ਚੱਲਣਾ ਵਾਂ ਆਬਿਦਾ।- ਉਹਨੇ ਖਲੋ ਕੇ ਬਾਰਬੀ ਨੂੰ ਆਉਣ ਦਾ
ਇਸ਼ਾਰਾ ਕੀਤਾ। -ਮੈਂ ਸੋਚ ਕੇ ਤੈਨੂੰ ਏਸ ਬਾਰੇ ਦੱਸਾਂਗਾ -। -ਹੱਛਾ ਹੱਛਾ ਠੀਕ
ਏ।- ਆਬਿਦਾ ਨੇ ਬੜੇ ਪਿਆਰ ਨਾਲ਼ ਮੁਸਕਾਂਦਿਆਂ ਕਿਹਾ। -ਸੋਚ ਲੈ। ਮੈਂ ਤੇਰੇ ਫ਼ੋਨ
ਨੂੰ ਉਡੀਕਾਂਗੀ -।
ਉਹ ਬਾਰਬੀ ਨਾਲ਼ ਬਾਹਰ ਆ ਗਿਆ। ਟੈਕਸੀ ਮੰਗਾਈ ਤੇ ਘਰ
ਵੱਲ ਟੁਰ ਪਏ। ਘਰ ਅਪੜਦੇ ਤੀਕਰ ਉਹਦੇ ਦਿਮਾਗ਼ ਵਿਚ ਇੱਕ ਤੂਫ਼ਾਨ ਆਇਆ ਖਲੋਤਾ ਸੀ।
ਓਹਨੂੰ ਸਮਝ ਨਹੀਂ ਸੀ ਆ ਰਹੀ ਉਹ ਕਿਆ ਕਰੇ। ਏਸ ਮਸ਼ੀਨ ਨਾਲ਼ ਤੇ ਉਹ ਖ਼ੁਸ਼ ਨਹੀਂ ਸੀ,
ਪਰ ਜੇ ਆਬਿਦਾ ਨੇ ਉਹੀ ਕੁਝ ਈ ਕੀਤਾ ਜਿਹੜਾ ਉਹ ਪਹਿਲਾਂ ਕਰਦੀ ਰਹੀ ਸੀ ਤੇ ਫ਼ਿਰ
ਕਿਆ ਹੋਵੇਗਾ? ਇਨ੍ਹਾਂ ਸੋਚਾਂ ਵਿਚ ਈ ਡੁੱਬਿਆ ਪਿਆ ਸੀ ਕਿ ਬਾਰਬੀ ਨੇ ਉਹਦੇ ਹੱਥ
ਤੇ ਹੱਥ ਰੱਖ ਦਿੱਤਾ। ਉਹਨੇ ਬਾਰਬੀ ਵੱਲ ਵੇਖਿਆ ਤੇ ਉਹ ਮੁਸਕਾਂਦੀ ਪਈ ਸੀ।
-ਤੁਸੀ ਬੇਸ਼ੱਕ ਆਬਿਦਾ ਨਾਲ਼ ਰਹਿ ਲਵੋ।- ਬਾਰਬੀ ਓਹਨੂੰ ਪਈ ਕਹਿੰਦੀ ਸੀ। -ਜੇ
ਉਹਦੇ ਨਾਲ਼ ਫ਼ਿਰ ਚੰਗੀ ਨਾ ਚਲੀ ਤੇ ਮੈਨੂੰ ਫ਼ਿਰ ਲੈ ਆਉਣਾ। ਮੈਂ ਕਿੱਥੇ ਜਾਣਾਂ ਏ।
ਮੈਂ ਤੇ ਹਮੇਸ਼ਾ ਤੁਹਾਡੇ ਨਾਲ਼ ਈ ਆਂ-।
ਬਾਰਬੀ ਦੀ ਇਹ ਗੱਲ ਸੁਣ ਕੇ ਉਹ
ਹੋਰ ਬੇਚੈਨ ਹੋ ਗਿਆ। ਜਜ਼ਬੇ ਕਿਆ ਹੁੰਦੇ ਨੇਂ? ਉਹ ਸੋਚਣ ਲੱਗ ਪਿਆ। ਇਹ ਬਾਰਬੀ ਹਰ
ਤਰ੍ਹਾਂ ਉਹਦਾ ਖ਼ਿਆਲ ਰੱਖਦੀ ਸੀ, ਹਰ ਵੇਲੇ ਓਹਨੂੰ ਖ਼ੁਸ਼ ਕਰਨ ਦਾ ਆਹਰ ਕਰਦੀ
ਰਹਿੰਦੀ ਸੀ। ਇਹ ਉਹ ਕਸਰਾਂ ਕਹਿ ਸਕਦਾ ਸੀ ਕਿ ਇਹ ਜਜ਼ਬਿਆਂ ਤੋਂ ਆਰੀ ਇੱਕ ਮਸ਼ੀਨੀ
ਵਰਤਾ-ਏ-ਸੀ? ਪਰ ਇਹ ਗੱਲ ਤੇ ਓਹਨੂੰ ਪਤਾ ਸੀ ਕਿ ਇਹ ਇੱਕ ਮਸ਼ੀਨ ਸੀ। ਉਹਦੇ ਵਿਚ
ਇਨਸਾਨੀ ਜਜ਼ਬੇ ਉੱਕਾ ਈ ਕੋਈ ਨਹੀਂ ਸਨ। ਇਹ ਉਹਦੀ ਖ਼ੁਸ਼ੀ ਵਿਚ ਖ਼ੁਸ਼ ਹੁੰਦੀ ਦਿੱਸਦੀ
ਤੇ ਸੀ, ਪਰ ਇਹਦੀ ਇਹ ਖ਼ੁਸ਼ੀ ਅਸਲ ਤੇ ਨਹੀਂ ਹੁੰਦੀ ਨਾ! ਆਬਿਦਾ ਦੀ ਉਹਦੇ ਨਾਲ਼
ਖ਼ੁਸ਼ੀ ਭਾਵੇਂ ਥੋੜੀ ਸੀ, ਪਰ ਹੁੰਦੀ ਤੇ ਅਸਲ ਈ ਸੀ ਨਾ! ਪਰ ਓਹਨੂੰ ਕਸਰਾਂ ਪਤਾ ਸੀ
ਬਈ ਆਬਿਦਾ ਦੀ ਖ਼ੁਸ਼ੀ ਬਣਾਵਟੀ ਨਹੀਂ ਹੁੰਦੀ ਸੀ? ਜੇ ਬਾਰਬੀ ਨੂੰ ਨੰਬਰ ਪਲੇਟ ਨਾ
ਲੱਗੀ ਹੁੰਦੀ, ਤੇ ਓਹਨੂੰ ਇਹ ਨਾ ਪਤਾ ਹੁੰਦਾ ਕਿ ਉਹ ਕਲਦਾਰਣੀ ਏ, ਤੇ ਉਹਦੇ ਲਈ
ਆਬਿਦਾ ਯਾਂ ਬਾਰਬੀ ਦੀ ਖ਼ੁਸ਼ੀ ਵਿਚ ਕੋਈ ਫ਼ਰਕ ਤੇ ਨਹੀਂ ਸੀ। ਇਹ ਤੇ ਉਹਦੀ ਸੋਚ ਈ
ਸੀ ਕਿ ਆਬਿਦਾ ਦੇ ਉਹਦੇ ਲਈ ਜਜ਼ਬੇ ਸੱਚੇ, ਤੇ ਬਾਰਬੀ ਦੇ ਝੂਠੇ ਸਨ। ਇਹ ਬਾਰਬੀ
ਬਾਰੇ ਉਹਦਾ ਇਲਮ ਸੀ ਜਿਹੜਾ ਬਾਰਬੀ ਦੇ ਜਜ਼ਬਿਆਂ ਨੂੰ ਉਹਦੇ ਲਈ ਬੇ ਵੁਕਾਤ ਪਿਆ
ਕਰਦਾ ਸੀ। ਪਰ ਕੀ ਓਹਨੂੰ ਇਹ ਪੱਕ ਸੀ ਕਿ ਆਬਿਦਾ ਉਹਦੇ ਨਾਲ਼ ਸੁੱਚੇ ਜਜ਼ਬਿਆਂ
ਵਜ੍ਹੋ ਰਹਿਣਾ ਚਾਹੁੰਦੀ ਸੀ, ਕਿਸੇ ਲਾਲਚੀਆਂ ਲੋੜ ਮਾਰੇ ਨਹੀਂ?
ਇਨ੍ਹਾਂ
ਈ ਸੋਚਾਂ ਤੋਂ ਪ੍ਰੇਸ਼ਾਨ ਹੋ ਕੇ ਉਹ ਬਾਰਬੀ ਦੀ ਗੋਦ ਵਿਚ ਸਿਰ ਰੱਖ ਕੇ ਲੇਟ ਗਿਆ
ਤੇ ਉਹਦੀਆਂ ਅੱਖਾਂ ਵਿਚ ਅੱਥਰੂ ਆ ਗਏ। ਉਹਦੇ ਅੱਥਰੂ ਵੇਖ ਕੇ ਬਾਰਬੀ ਨੇ ਝੁਕ ਕੇ
ਉਹਦਾ ਮੋਨਹਾ ਚੁੰਮ ਲਿਆ, ਤੇ ਨਾਲ਼ ਈ ਬਾਰਬੀ ਦਾ ਇੱਕ ਅੱਥਰੂ ਉਹਦੇ ਮੋਨਹਾ ਤੇ
ਡਿੱਗਿਆ। ਏਸ ਮੌਕਾ ਤੇ ਅੱਥਰੂ ਡਿਗਣਾ ਭਾਵੇਂ ਬਾਰਬੀ ਦੇ ਸਰਕਿਟ ਵਈਰ ਵਿਚ ਕੁ ਡੱਡ
ਈ ਕਿਉਂ ਨਾ ਹੋਵੇ, ਇਨਸਾਨੀ ਜਜ਼ਬਿਆਂ ਤੋਂ ਕਿੰਨਾ ਈ ਆਰੀ ਕਿਉਂ ਨਾ ਹੋਵੇ, ਉਹਦੇ
ਇਨਸਾਨੀ ਜਜ਼ਬਿਆਂ ਲਈ ਇਹ ਅੱਥਰੂ ਇੱਕ ਅਨਮੋਲ ਭੇਂਟ ਸੀ। ਓਹਨੂੰ ਆਪਣੇ ਉਹ ਸਾਰੇ
ਅੱਥਰੂ ਚੇਤੇ ਆ ਗਏ ਜਿਹੜੇ ਉਹਨੇ ਆਬਿਦਾ ਨੂੰ ਰੋਕਣ ਲਈ ਵਗਾਏ ਸਨ।
ਉਹ
ਬਾਰਬੀ ਨੂੰ ਜੱਫੀ ਪਾ, ਚੀਕਾਂ ਮਾਰ ਮਾਰ ਕੇ ਰੌਣ ਲੱਗ ਪਿਆ। ਤੇ ਬਾਰਬੀ ਵੀ।
ਖ਼ਤਮ
|