|
|
ਰਾਈ ਦਾ ਪਹਾੜ
ਗੁਰਪ੍ਰੀਤ ਕੌਰ ਗੈਦੂ, ਯੂਨਾਨ
(27/12/2019) |
|
|
|
ਸਿਆਲਾਂ ਦੇ ਦਿਨ ਸਨ । ਧੁੱਪ ਚੰਗੀ ਲੱਗੀ ਹੋਈ ਸੀ ਤੇ ਅਸੀਂ ਬਾਹਰ ਘੁੰਮਣ ਜਾਣ
ਲਈ ਸੋਚਿਆ। ਜਦੋਂ ਅਸੀਂ ਘਰ ਤੋਂ ਬਾਹਰ ਜਾ ਕੇ ਦੇਖਿਆ ਤਾਂ ਲੋਕ ਬਹੁਤ ਸਾਰੇ ਕੰਮ
ਕਰ ਰਹੇ ਸਨ । ਧੁੱਪ ਦਾ ਖੂਬ ਲਾਹਾ ਉਠਾਉਂਦੇ ਨਜ਼ਰ ਆਏ। ਕੁੱਝ ਲੋਕ ਲੱਕੜੀਆਂ
ਜਮ੍ਹਾਂ ਕਰਨ ਵਿੱਚ ਰੁੱਝੇ ਹੋਏ ਸਨ, ਤੇ ਕਈ ਆਪਣੇ ਕਾਲੀਨਾਂ ਨੂੰ ਧੁੱਪ ਲਗਵਾ ਰਹੇ
ਸਨ । ਕਈ ਆਪਣੇ ਬੱਚਿਆਂ ਨੂੰ ਘੁੰਮਾਉਣ ਲਈ ਲੈ ਕੇ ਜਾ ਰਹੇ ਸਨ । ਕੋਈ
ਕੱਪੜੇ ਸੁਕਾਉਂਦਾ ਨਜ਼ਰ ਆਇਆ ਤੇ ਕੋਈ ਬਾਗ- ਬਗੀਚੇ ਦੀ ਸਫਾਈ ਕਰਦਾ ।
ਗੱਲ ਮੁੱਕੀ, ਸਭ ਆਪਣੇ- ਆਪਣੇ ਕੰਮਾਂ ਵਿੱਚ ਵਿਅਸਤ ਸਨ । ਅਸੀਂ ਵੀ
ਆਪਣੇ ਕੰਮ ਜਲਦੀ-ਜਲਦੀ ਨਿਬੇੜ ਦਿੱਤੇ ਸਨ ਤੇ ਹੁਣ ਬਾਹਰ ਧੁੱਪ ਦਾ ਨਜ਼ਾਰਾ ਲੈਣ
ਲਈ ਆ ਗਏ ਸਾਂ। ਅਸੀਂ ਕਾਫੀ ਲੰਬਾ ਸਮਾਂ ਸੈਰ ਕਰ ਚੁੱਕੇ ਸੀ ਤੇ ਹੁਣ ਕਿਤੇ ਬੈਠ
ਥੋੜ੍ਹਾ ਸਾਹ ਲੈਣ ਦੇ ਇਛੁੱਕ ਸਾਂ , ਇਸ ਕਰਕੇ ਸਾਡੇ ਘਰ ਤੋਂ ਪਹਿਲਾਂ ਇੱਕ ਚਰਚ
ਆਉਂਦੀ ਸੀ ਅਤੇ ਓਥੇ ਧੁੱਪ ਵੀ ਬਹੁਤ ਸੀ , ਬੈਠਣ ਲਈ ਬੜੇ ਸੋਹਣੇ ਲੱਕੜੀ ਦੇ ਬੈਂਚ
ਵੀ ਬਣੇ ਹੋਏ ਸਨ ਅਤੇ ਦੁਪਹਿਰ ਦਾ ਸਮਾਂ ਹੋਣ ਕਰਕੇ ਕੋਈ ਭਗਤ ਵੀ ਓਥੇ ਨਹੀਂ ਸੀ
,ਏਸ ਕਰਕੇ ਬਹੁਤ ਅੱਛਾ ਮੌਕਾ ਦੇਖ ਕੇ ਅਸੀਂ ਚਰਚ ਵਿੱਚ ਬੈਠ ਕੇ ਧੁੱਪ ਸੇਕਣ ਦਾ
ਫੈਸਲਾ ਕੀਤਾ ।
ਅਜੇ ਅਸੀਂ ਬੈਠੇ ਹੀ ਸੀ ਕਿ ਸਾਡੀ ਨਿਗਾਹ ਇੱਕ ਆਦਮੀ ਤੇ
ਪਈ ਜੋ ਧੁੱਪ ਵਿੱਚ ਜ਼ਮੀਨ ਤੇ ਹੀ ਲੇਟਿਆ ਹੋਇਆ ਸੀ , ਉਸ ਦਾ ਇੱਕ ਬੂਟ
ਉਸਦੇ ਸਿਰ ਵੱਲ ਪਿਆ ਨਜ਼ਰ ਆਇਆ ਤੇ ਸਰਾਲ ਵਾਂਗੂ ਸੁੱਤਾ ਪਿਆ ਸੀ ।
ਪਹਿਲਾਂ ਤਾਂ ਅਸੀਂ ਉਸਨੂੰ ਦੇਖ ਕੇ ਡਰ ਜੇ ਗਏ, ਸਾਨੂੰ ਇਉਂ ਲੱਗਿਆ ,
ਜਿਵੇਂ ਉਹ ਸਾਹ ਵੀ ਨਹੀਂ ਲੈ ਰਿਹਾ, ਪਰ ਧਿਆਨ ਨਾਲ ਦੇਖਣ ਤੇ ਪਤਾ ਲੱਗਿਆ
ਕਿ ਉਹ ਸਾਹ ਤਾਂ ਲੈ ਰਿਹਾ ਸੀ, ਪਰ ਇਹ ਐਥੇ ਕਿਉਂ ਪਿਆ ਹੈ ? ਸਾਨੂੰ ਭੋਰਾ ਵੀ
ਸਮਝ ਨਹੀਂ ਸੀ ਆ ਰਹੀ, ਵਿਚਾਰਾਂ ਦਾ ਆਉਣ- ਜਾਣ ਦਿਮਾਗ ਵਿੱਚ ਲਗਾਤਾਰ ਚੱਲ
ਰਿਹਾ ਸੀ , ਅਸੀਂ ਸੋਚ ਰਹੇ ਸਾਂ ਕਿ ਕਿਤੇ ਇਸ ਨੇ ਕੋਈ ਨਸ਼ਾ ਵਗੈਰਾ ਤਾਂ
ਨਹੀਂ ਕੀਤਾ ਤੇ ਜਾਂ ਫਿਰ ਇਹ ਕਿਤੇ ਬਿਮਾਰ ਤਾਂ ਨਹੀਂ ਕਿ ਕੋਈ
ਚੱਕਰ ਖਾ ਕੇ ਡਿੱਗ ਪਿਆ ਹੋਵੇ ! ਬਸ ਕੁਝ ਵੀ ਸਮਝ ਨਹੀਂ ਸੀ ਆ ਰਿਹਾ ,
ਅਜੇ ਅਸੀਂ ਇਹਨਾਂ ਸੋਚਾਂ ਵਿੱਚ ਹੀ ਘੁੰਮ ਰਹੇ ਸੀ ਕਿ ਸਾਨੂੰ ਕੁਝ ਕਰਨਾ ਚਾਹੀਦਾ
ਹੈ, ਪੁਲਿਸ ਜਾਂ ਐਂਬੂਲੈਂਸ ਨੂੰ ਫੋਨ ਕਰਕੇ ਇਸ ਅਣਜਾਣ ਵਿਅਕਤੀ ਬਾਰੇ ਜ਼ਰੂਰ
ਸੂਚਿਤ ਕਰਨਾ ਚਾਹੀਦਾ ਹੈ ਕਿ ਐਨ ਓਸੇ ਵਕਤ, ਖੈਰ ਕੁਦਰਤ ਦੀ , ਉਸ ਨੇ ਹਿਲਣਾ
-ਜੁਲਣਾ ਸ਼ੁਰੂ ਕਰ ਦਿੱਤਾ , ਅਸੀਂ ਸੋਚਿਆ ਕਿ ਹੁਣ ਇਹ ਉੱਠੇਗਾ,
ਪਰ ਸਾਡੀ ਉਮੀਦ ਦੇ ਉਲਟ ਉਹ ਪਾਸਾ ਬਦਲ ਕੇ ਇਉਂ ਦੁਬਾਰਾ ਸੌਂ ਗਿਆ, ਜਿਵੇਂ
ਉਹ ਆਪਣੇ ਘਰ ਮਖਮਲੀ ਬਿਸਤਰ ਤੇ ਸੁੱਤਾ ਹੋਵੇ । ਇਸ ਤੋਂ ਬਾਅਦ ਸਾਨੂੰ ਕੁਝ
ਰਾਹਤ ਮਿਲੀ ਅਤੇ ਨਾਲ ਹੀ ਯਕੀਨ ਵੀ ਹੋ ਗਿਆ ਕਿ ਉਹ ਬੇਹੋਸ਼ ਤਾਂ ਨਹੀਂ ਹੈ ਤੇ ਜੇ
ਨਸ਼ਾ ਵਗੈਰਾ ਖਾਧਾ ਵੀ ਹੋਣੈ ਤਾਂ ਉਸਦਾ ਲਹਿ ਗਿਆ ਹੋਵੇਗਾ । ਅਸੀਂ ਬੇਫਿਕਰ ਹੋ
ਕੇ ਧੁੱਪ ਦਾ ਆਨੰਦ ਮਾਨਣ ਲੱਗ ਪਏ । ਪਰ ਇਸ ਦੌਰਾਨ ਦੇਖਿਆ ਕਿ ਇੱਕ ਔਰਤ
ਆਪਣੇ ਨਿੱਕੇ- ਨਿੱਕੇ ਬੱਚਿਆਂ ਨੂੰ ਚਰਚ ਵਿੱਚ ਲੈ ਕੇ ਆਉਣ ਲੱਗੀ ਤਾਂ ਦਰਵਾਜ਼ੇ
ਤੋਂ ਹੀ ਵਾਪਸ ਚਲੀ ਗਈ, ਕਿਉਂਕਿ ਉਸ ਆਦਮੀ ਨੂੰ ਇਸ ਤਰ੍ਹਾਂ ਲੇਟੇ ਹੋਏ
ਦੇਖ ਕੇ ਬੱਚੇ ਬਹੁਤ ਸਹਿਮ ਜੇ ਗਏ ਸਨ ਤੇ ਪੁੱਛਣ ਵੀ ਲੱਗੇ ਹੋਏ ਸਨ ਕਿ ਉਹ ਇਸ
ਤਰ੍ਹਾਂ ਏਥੇ ਕਿਉਂ ਸੁੱਤਾ ਪਿਆ ਹੈ? ਜਿਹੜੀ ਗੱਲ ਤੋਂ ਮਾਂ ਵਿਚਾਰੀ ਆਪ
ਅਣਜਾਣ ਸੀ ,ਉਸਦੀ ਆਪਣੇ ਬੱਚਿਆਂ ਨੂੰ ਕਿਵੇਂ ਜਾਣਕਾਰੀ ਦੇ ਸਕਦੀ ਸੀ ? ਸੋ ਉਸ ਨੇ
ਸ਼ਾਇਦ ਮੁੜ ਕੇ ਵਾਪਸ ਜਾਣਾ ਹੀ ਵਾਜਬ ਸਮਝਿਆ ਹੋਵੇਗਾ । ਸਿਰਫ ਉਹ ਹੀ
ਨਹੀਂ,ਅਸੀਂ ਹੋਰ ਵੀ ਕਈ ਜਣਿਆਂ ਨੂੰ ਪਿਛਾਂਹ ਮੁੜਦਿਆਂ ਦੇਖਿਆ । ਪਤਾ
ਨਹੀਂ ਸ਼ਾਇਦ, ਉਹ ਆਪਣੇ ਮਨੋ ਈ ਕੁਝ ਨਾ ਕੁਝ ਸੋਚ ਕੇ ਵਾਪਿਸ ਚਲੇ ਗਏ
ਹੋਣਗੇ ਜਾਂ ਫਿਰ ਜ਼ਿੰਮੇਵਾਰੀ ਤੋਂ ਡਰਦੇ , ਖੈਰ ਕੁਝ ਵੀ ਸੋਚਦੇ ਹੋਣਗੇ, ਪਰ
ਉਹਨਾਂ ਨੂੰ ਵਾਪਿਸ ਜਾਂਦੇ ਦੇਖ ਕੇ ਕੋਈ ਬਹੁਤੀ ਹੈਰਾਨੀ ਨਹੀਂ ਹੋਈ, ਕਿਉਂਕਿ
ਚਾਹੇ ਇਸ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ , ਸਾਰੇ ਤਰ੍ਹਾਂ ਦੇ ਬੰਦੇ
ਤੁਹਾਨੂੰ ਮਿਲਣਗੇ, ਕੁਝ ਤੁਹਾਡੀ ਮੱਦਦ ਕਰਨ ਵਾਲੇ ਤੇ ਕਈ ਦੇਖ ਕੇ ਭੱਜਣ
ਵਾਲੇ । ਚਲੋ ,ਖੈਰ ! ਇਸ ਤਰ੍ਹਾਂ ਕੋਈ ਵੀ ਜ਼ਮੀਨ ਤੇ ਪਿਆ
ਇਨਸਾਨ ਅਜੀਬ ਤਾਂ ਲਗਦਾ ਹੀ ਹੈ , ਭਾਵੇਂ ਕਿਤੇ ਵੀ ਹੋਵੇ, ਪਰ ਇਹ ਤਾਂ ਫੇਰ ਇੱਕ
ਯੂਰਪ ਦਾ ਸ਼ਹਿਰ ਸੀ ,ਜਿੱਥੇ ਉਹ ਅੱਠਵੇਂ ਅਜੂਬੇ ਤੋਂ ਘੱਟ ਨਹੀਂ ਸੀ ਲੱਗ
ਰਿਹਾ। ਥੋੜ੍ਹੇ ਸਮੇਂ ਬਾਅਦ ਸਾਡੇ ਦੇਖਦੇ ਹੀ ਦੇਖਦੇ ਉਹ ਚੰਗਾ
ਭਲਾ ਉੱਠਿਆ ਤੇ ਸਾਨੂੰ ਦੇਖ ਕੇ ਉਹ ਬਹੁਤ ਖੁਸ਼ ਹੋਇਆ ਤੇ ਇਸ ਤਰ੍ਹਾਂ ਦੁਆ
ਸਲਾਮ ਕਰਨ ਲੱਗਿਆ, ਜਿਵੇਂ ਉਹ ਸਾਨੂੰ ਜਾਣਦਾ ਹੋਵੇ, ਸਾਨੂੰ ਸਮਾਂ ਪੁੱਛਣ ਲੱਗਿਆ
ਕਿ ਕਿੰਨਾ ਹੈ ? " ਦੁਪਹਿਰ ਦੇ ਤਿੰਨ ਵੱਜੇ ਹਨ !"ਅਸੀਂ ਉਸ ਨੂੰ ਜਵਾਬ ਦਿੱਤਾ।
ਅਸੀਂ ਵੀ ਉਸ ਨੂੰ ਇਸ ਤਰ੍ਹਾਂ ਠੀਕ- ਠਾਕ ਉੱਠਿਆ ਦੇਖ ਕੇ ਬਹੁਤ ਖੁਸ਼ ਹੋਏ, ਜਿਵੇਂ
ਕੋਈ ਸਾਡੀ ਬਹੁਤ ਵੱਡੀ ਦੁਆ ਕਬੂਲ ਹੋ ਗਈ ਹੋਵੇ । ਇਸ ਤੋਂ ਪਹਿਲਾਂ ਕਿ
ਅਸੀਂ ਉਸਨੂੰ ਕੁਝ ਪੁੱਛਦੇ,ਉਹ ਆਪਣਾ ਲੱਥਿਆ ਹੋਇਆ ਬੂਟ ਪਾ ਕੇ
ਟੂਟੀ ਤੇ ਜਾ ਕੇ ਮੂੰਹ ਹੱਥ ਧੋਣ ਲੱਗ ਪਿਆ ਤੇ ਆਪਣੇ ਵਾਲ ਠੀਕ ਕਰਕੇ, ਇਸ
ਤਰ੍ਹਾਂ ਕਾਹਲੀ- ਕਾਹਲੀ ਚਲਾ ਗਿਆ, ਜਿਵੇਂ ਉਹ ਬਹੁਤ ਲੇਟ ਹੋ ਗਿਆ ਹੋਵੇ ।
ਅਸੀਂ ਉਸ ਬਾਰੇ ਕੋਈ ਖੋਜ ਤਾਂ ਨਹੀਂ ਕੀਤੀ ਕਿ ਉਹ ਓਥੇ ਇਸ ਤਰ੍ਹਾਂ
ਲੇਟਿਆ ਕਿਉਂ ਹੋਇਆ ਸੀ ? ਪਰ ਇਸ ਤਰ੍ਹਾਂ ਦੇਖਕੇ ਕੁਝ ਅੰਦਾਜ਼ਾ ਲਗਾਇਆ ਕਿ
ਸ਼ਾਇਦ ਕਿਤੋਂ ਦੂਰੋਂ ਕੰਮ ਤੋਂ ਆਇਆ ਹੋਣੈ,ਉਸਦੇ ਕੱਪੜੇ -ਲੱਤੇ ਤੋਂ ਇਸ ਤਰ੍ਹਾਂ
ਹੀ ਲੱਗ ਰਿਹਾ ਸੀ ਤੇ ਰਸਤੇ ਵਿੱਚ ਚੰਗੀ ਧੁੱਪ ਦੇਖ ਕੇ ਲੇਟ ਗਿਆ ਹੋਣੈ ਤੇ
ਵਿਚਾਰੇ ਦੀ ਅੱਖ ਲੱਗ ਗਈ ਹੋਣੀ ਐ, ਇਹ ਤਾਂ ਸਾਨੂੰ ਪਤਾ ਈ ਐ ਕਿ ਨੀਂਦ ਕਦੋਂ
ਬਿਸਤਰਾ ਦੇਖਦੀ ਹੈ ,ਪਰ ਉਸ ਦੇ ਇਸ ਤਰ੍ਹਾਂ ਲੇਟੇ ਹੋਏ ਨੂੰ ਦੇਖ ਕੇ ਸਾਰੇ ਆਪਣੀ
-ਆਪਣੀ ਸੋਚ ਦੇ ਘੋੜੇ ਦੌੜਾ ਕੇ ਪਤਾ ਨਹੀਂ ਕਿਹੜੇ- ਕਿਹੜੇ ਨਤੀਜਿਆਂ ਤੇ
ਵੀ ਪਹੁੰਚ ਗਏ ਸਨ । ਅਸੀਂ ਵੀ ਉਸ ਬਾਰੇ ਪਤਿ ਨਹੀਂ ਕੀ- ਕੀ ਸੋਚਣ ਲਈ
ਮਜਬੂਰ ਜ਼ਰੂਰ ਹੋ ਗਏ ਸਾਂ , ਪਰ ਸ਼ਾਇਦ ਉਹ ਤਾਂ ਸਿਰਫ ਇਸ ਧੁੱਪ ਦਾ
ਨਜ਼ਾਰਾ ਲੈ ਕੇ , ਵਿਟਾਮਿਨ ਡੀ ਦੀ ਭਰਪੂਰ ਮਾਤਰਾ ਲੈ ਰਿਹਾ ਸੀ । ਪਰ ਉਸਦੇ ਇਸ
ਨਜ਼ਾਰੇ ਨੇ ਕਈਆਂ ਦੇ ਬਣੇ ਬਣਾਏ ਪ੍ਰੋਗਰਾਮ ਉਲਟੇ-ਪੁਲਟੇ ਕਰ ਦਿੱਤੇ
, ਓਸੇ ਔਰਤ ਨੂੰ ਆਪਣੇ ਬੱਚਿਆਂ ਸਮੇਤ ਆਉਂਦਿਆਂ ਅਸੀਂ ਦੁਬਾਰਾ ਦੇਖਿਆ । ਪਰ ਇਸ
ਵਿੱਚ ਉਸ ਵਿਚਾਰੇ ਦਾ ਕੀ ਕਸੂਰ? ਸ਼ਾਇਦ ਉਹ ਤਾਂ ਸਿਰਫ ਥੋੜ੍ਹੀ ਦੇਰ ਲਈ
ਹੀ ਰੁਕਿਆ ਹੋਣੈ, ਓਹਨੂੰ ਵੀ ਸ਼ਾਇਦ ਅੰਦਾਜ਼ਾ ਨਹੀਂ ਹੋਣਾ ਕਿ ਮੈਂ ਇਸ
ਤਰ੍ਹਾਂ ਸੌਂ ਜਾਵਾਂਗਾ ਤੇ ਇਸ ਤਰ੍ਹਾਂ ਲੋਕ ਪ੍ਰਭਾਵਿਤ ਹੋਣਗੇ। ਜਾਣੇ- ਅਣਜਾਣੇ
ਵਿੱਚ ਉਹ ਕਈਆਂ ਦੇ ਸਮੇਂ ਦਾ ਨੁਕਸਾਨ ਕਰ ਬੈਠਾ । ਪਰ ਜੇ ਵੇਖਿਆਂ ਜਾਵੇ
ਤਾਂ ਅਸੀਂ ਵੀ ਕਈ ਵਾਰੀ ਕਈ ਗਲਤ ਅੰਦਾਜ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਾਂ ਤੇ "ਰਾਈ
ਦਾ ਪਹਾੜ" ਬਣਾ ਦਿੰਦੇ ਹਾਂ । ਦੁਨੀਆਂ ਦੇ ਜ਼ਿਆਦਾਤਰ ਝਗੜਿਆਂ ਦਾ ਕਾਰਨ ਵੀ ਇਹੋ
ਹੀ ਬਣਦਾ ਹੈ। ਸੋ ਕਿਸੇ ਨੂੰ ਦੇਖ ਕੇ ਐਵੇਂ ਹੀ ਸਿੱਟੇ ਤੇ ਪਹੁੰਚਣ ਤੋਂ
ਪਹਿਲਾਂ ਸਾਨੂੰ ਸੱਚਾਈ ਸਾਹਮਣੇ ਆਉਣ ਦਾ ਇੰਤਜ਼ਾਰ ਜ਼ਰੂਰ ਕਰ
ਲੈਣਾ ਚਾਹੀਦਾ ਹੈ ।
|
|
ਨੱਨ੍ਹੀ ਕਹਾਣੀ >> ਹੋਰ
ਕਹਾਣੀਆਂ >>
|
|
|
|
|
ਰਾਈ
ਦਾ ਪਹਾੜ ਗੁਰਪ੍ਰੀਤ ਕੌਰ
ਗੈਦੂ, ਯੂਨਾਨ |
ਬਿਖ਼ਰੇ
ਤਾਰਿਆਂ ਦੀ ਦਾਸਤਾਨ ਅਜੀਤ ਸਤਨਾਮ ਕੌਰ,
ਲੰਡਨ |
ਈਰਖਾ ਤੇ ਗੁੱਸਾ ਗੁਰਪ੍ਰੀਤ
ਕੌਰ ਗੈਦੂ, ਯੂਨਾਨ |
ਤੀਸਰਾ
ਨੇਤਰ ਅਜੀਤ ਸਤਨਾਮ ਕੌਰ, ਲੰਡਨ |
ਉਧਾਰੀ
ਮਮਤਾ ਦਾ ਨਿੱਘ ਅਜੀਤ ਸਤਨਾਮ ਕੌਰ,
ਲੰਡਨ |
ਮਸ਼ੀਨੀ
ਅੱਥਰੂ ਮਖ਼ਦੂਮ ਟੀਪੂ ਸਲਮਾਨ |
ਅਣਗੌਲ਼ੀ
ਮਾਂ ਅਜੀਤ ਸਤਨਾਮ ਕੌਰ, ਲੰਡਨ |
ਸਟੇਸ਼ਨ
ਦੀ ਸੈਰ ਅਜੀਤ ਸਿੰਘ ਭੰਮਰਾ, ਫਗਵਾੜਾ |
ਪਿੱਪਲ
ਪੱਤੀ ਝੁਮਕੇ ਅਜੀਤ ਸਤਨਾਮ ਕੌਰ, ਲੰਡਨ |
ਬਚਪਨ
ਦੇ ਬੇਰ ਅਜੀਤ ਸਿੰਘ ਭੰਮਰਾ |
ਅੱਲਾਹ
ਦੀਆਂ ਕੰਜਕਾਂ ਅਜੀਤ ਸਤਨਾਮ ਕੌਰ, ਲੰਡਨ |
"ਮਿਆਊਂ
-ਮਿਆਊਂ" ਗੁਰਪ੍ਰੀਤ ਕੌਰ ਗੈਦੂ, ਯੂਨਾਨ
|
ਖੋਜ
ਅਨਮੋਲ ਕੌਰ, ਕਨੇਡਾ |
ਬੋਲਦੇ
ਅੱਥਰੂ ਅਜੀਤ ਸਤਨਾਮ ਕੌਰ |
ਚਸ਼ਮ
ਦੀਦ ਗੁਵਾਹ ਰਵੇਲ ਸਿੰਘ ਇਟਲੀ |
ਕੂੰਜਾਂ
ਦਾ ਕਾਫ਼ਲਾ ਅਜੀਤ ਸਤਨਾਮ ਕੌਰ |
ਇਹ
ਲਹੂ ਮੇਰਾ ਹੈ ਅਜੀਤ ਸਤਨਾਮ ਕੌਰ |
ਚਾਚਾ
ਸਾਧੂ ਤੇ ਮਾਣਕ ਬਲਰਾਜ ਬਰਾੜ, ਕਨੇਡਾ |
ਸੱਸ
ਬਨਾਮ ਮਾਂ ਰੁਪਿੰਦਰ ਸੰਧੂ, ਮੋਗਾ |
ਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਤੀਆਂ
ਤੀਜ ਦੀਆਂ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਨਸ਼ੇ
ਦੀ ਲੱਤ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਘਰ
ਦਾ ਰਖਵਾਲਾ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਤੀਰ
ਜਾਂ ਤੁੱਕਾ ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਰੌਣਕੀ
ਪਿੱਪਲ ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਉਡੀਕ
ਅਜੇ ਬਾਕੀ ਹੈ... ਪਰਮਿੰਦਰ ਕੌਰ,
ਅੰਬਾਲਾ |
ਕੰਨਿਆ-
ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਆਈਸੋਲੇਟਿਡ
ਵਾਰਡ
ਰਿੰਪੀ ਖਿਲਨ, ਦਿੱਲੀ |
ਬਹੁਤੀ
ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ |
"ਮੈਂ
ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਗੱਲਾਂ
ਦੀ ਮੌਤ
ਅਨਮੋਲ ਕੌਰ, ਕਨੇਡਾ |
ਰਾਜੇ
ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਖੌਫ਼ਨਾਕ
ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਬੁਝਦੇ
ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਆਥਣ
ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਦੋ
ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਮਜਬੂਰ
ਸੱਤੀ ਅਟਾਲਾਂ ਵਾਲਾ |
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਲਾਚਾਰ
ਸੰਦੀਪ ਕੁਮਾਰ |
ਸੂਰਜ
ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ |
ਝੁਰੜੀਆਂ
ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ |
ਮੀਨਾ
ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ |
ਸੁੱਕੇ
ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ |
ਸਮੇਂ
ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ |
ਬੁੱਢੀ
ਦਾਦੀ
ਸਰੁੱਚੀ ਕੰਬੋਜ, ਫਾਜਿਲਕਾ |
ਨੱਥ
ਪਾਉਣੀ
ਅਨਮੋਲ ਕੌਰ, ਕਨੇਡਾ |
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਲੱਛੂ
ਭੂਤ
ਰਵੇਲ ਸਿੰਘ ਇਟਲੀ |
ਦਾਦਾ
ਜੀ ਚਲੇ ਗਏ
ਰਵੇਲ ਸਿੰਘ ਇਟਲੀ |
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
ਵਲੈਤੀ
ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਜੀਵਨ
ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ |
ਬਿੱਲੀਆਂ
ਲਾਲ ਸਿੰਘ ਦਸੂਹਾ |
ਸਭ
ਅੱਛਾ ਹੈ
ਅਨਮੋਲ ਕੌਰ, ਕਨੇਡਾ |
ਬੋਹੜ
ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ |
ਚਿੱਟੀ
ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ |
ਤੈਨੂੰ
ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ |
ਓਦੋਂ
ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ |
ਜ਼ਿੰਦਗੀ
ਦੀ ਜੂਹ
ਭਿੰਦਰ ਜਲਾਲਾਬਾਦੀ, ਯੂ
ਕੇ |
ਫੇਸਬੁੱਕ
ਅਨਮੋਲ ਕੌਰ, ਕਨੇਡਾ |
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
|
|
|