|
|
ਸ਼ਹੀਦ
ਡਾ. ਨਿਸ਼ਾਨ ਸਿੰਘ ਰਾਠੌਰ
(12/02/2020) |
|
|
|
ਅਰਪਿਤਾ ਬਹੁਤ ਖੁਸ਼ ਸੀ ਕਿਉਂਕਿ ਅੱਜ ਉਸਦੇ ਬੇਟੇ ਅਰਮਾਨ ਦਾ ਚੌਥਾ ਜਨਮਦਿਨ
ਸੀ। ਇਸ ਲਈ ਉਸਨੇ ਆਫ਼ਿਸ ਤੋਂ ਵੀ ਛੁੱਟੀ ਲੈ ਰੱਖੀ ਸੀ। ਉਹ ਸਵੇਰ ਤੋਂ
ਹੀ ਘਰ ਵਿਚ ਹੋਣ ਵਾਲੀ ਪਾਰਟੀ ਦੀਆਂ ਤਿਆਰੀਆਂ ਕਰ ਰਹੀ ਸੀ। ਘਰ ਵਿਚ ਨਵੇਂ ਗਮਲੇ
ਰੱਖਵਾ ਦਿੱਤੇ ਸਨ ਅਤੇ ਨਵੇਂ ਪਰਦੇ ਪਹਿਲਾਂ ਹੀ ਤਿਆਰ ਕਰਵਾ ਲਏ ਸਨ। ਬੰਗਲੇ ਨੂੰ
ਰੰਗ- ਰੋਗਨ ਹਫ਼ਤਾ ਪਹਿਲਾਂ ਹੀ ਪੂਰਾ ਹੋ ਚੁਕਾ ਸੀ।
ਅਰਪਿਤਾ ਨੂੰ ਕੰਮ
ਨਿਪਟਾਉਂਦਿਆਂ ਦੁਪਹਿਰ ਹੋ ਗਈ ਸੀ। ਹੁਣ ਕੰਮ ਬਾਕੀ ਸੀ, ਸਿਰਫ ਸਾਫ਼- ਸਫ਼ਾਈ ਕਰਨ
ਵਾਲਾ। ਅਰਪਿਤਾ ਨੇ ਆਪਣੀ ਤਿਆਰੀ ਵੀ ਕਰਨੀ ਸੀ ਅਤੇ ਬਾਜ਼ਾਰੋਂ ਖਰੀਦਦਾਰੀ ਵੀ ਕਰਨੀ
ਸੀ।
“ਮੰਮਾ, ਅਰਮਾਨ ਦਾ ਧਿਆਨ ਰੱਖਣਾ... ਮੈਂ ਬਿਊਟੀ ਪਾਰਲਰ ਜਾ ਆਵਾਂ,
ਨਾਲੇ ਬਾਜ਼ਾਰੋਂ ਖਰੀਦਦਾਰੀ ਵੀ ਕਰਨੀ ਹੈ।” ਉਸਨੇ ਆਪਣੀ ਮੰਮੀ ਨੂੰ ਕਿਹਾ, ਜੋ
ਆਪਣੇ ਦੋਹਤੇ ਦੇ ਜਨਮਦਿਨ ਲਈ ਉਹਨਾਂ ਦੇ ਘਰ ਆਈ ਹੋਈ ਸੀ।
“ਠੀਕ ਏ
ਪੁੱਤਰ... ਛੇਤੀ ਆ ਜਾਵੀਂ... ਤੇਰੇ ਬਾਅਦ ਅਰਮਾਨ ਬਹੁਤ ਤੰਗ ਕਰਦਾ ਹੈ
ਮੈਨੂੰ...।” ਅਰਪਿਤਾ ਦੀ ਮੰਮੀ ਨੇ ਆਪਣੇ ਦੋਹਤੇ ਦੀ ਸ਼ਿਕਾਇਤ ਲਗਾਉਂਦਿਆਂ ਆਪਣੀ
ਧੀ ਨੂੰ ਕਿਹਾ।
“ਕੋਈ ਨਹੀਂ ਮੰਮਾ, ਉਹ ਅਜੇ ਬੱਚਾ ਏ... ਹਾਂ ਸੱਚ, ਸ਼ਾਮ
ਨੂੰ ਘਰ ਪਾਰਟੀ ਏ... ਮੈਂ ਕਾਫੀ ਮਹਿਮਾਨ ਸੱਦੇ ਨੇ... ਤੁਸੀਂ ਨੌਕਰਾਂ ਨੂੰ ਕਹਿ
ਕੇ ਸਫ਼ਾਈ ਕਰਵਾ ਦਿਓ।” ਇੰਨਾ ਕਹਿ ਕੇ ਉਹ ਬਾਜ਼ਾਰ ਚਲੀ ਗਈ।
ਅਰਪਿਤਾ ਦੀ
ਮੰਮੀ ਨੇ ਪੂਰੇ ਘਰ ਦੀ ਸਾਫ਼- ਸਫ਼ਾਈ ਸ਼ੁਰੂ ਕਰਵਾ ਦਿੱਤੀ। ਪਾਰਕ ਦੀਆਂ ਕਿਆਰੀਆਂ
ਸਾਫ਼ ਕਰਵਾ ਦਿੱਤੀਆਂ, ਕਮਰਿਆਂ ਦੀ ਸਾਫ਼- ਸਫ਼ਾਈ ਕਰਵਾ ਦਿੱਤੀ, ਕਿਚਨ ਦੀ ਅਤੇ ਬਾਹਰ
ਪਾਰਕ ਵਿਚ ਵੀ ਝਾੜੂ ਲਗਵਾ ਦਿੱਤਾ।
ਬੰਗਲੇ ਦੇ ਪਾਰਕ ਵਿਚ ਟੈਂਟ ਲਗਵਾ
ਦਿੱਤੇ ਗਏ ਅਤੇ ਬੈਠਣ ਲਈ ਕੁਰਸੀਆਂ- ਮੇਜ਼ ਵੀ ਸਜਾ ਦਿੱਤੇ ਗਏ। ਲਾਈਟ ਵਾਲੇ
ਮਿਸਤਰੀਆਂ ਨੇ ਹਰ ਪਾਸੇ ਰੰਗ- ਬਿਰੰਗੇ ਬਲਬ ਲਗਾ ਦਿੱਤੇ ਅਤੇ ਬੰਗਲੇ ਦੇ ਮੇਨ ਗੇਟ
ਤੇ ਵੱਡੀ ਲਾਈਟ ਫਿੱਟ ਕਰ ਦਿੱਤੀ ਤਾਂ ਕਿ ਸੜਕ ਤੱਕ ਰੋਸ਼ਨੀ ਪਹੁੰਚ ਸਕੇ।
ਅਸਲ ਵਿਚ ਅਰਪਿਤਾ ਐੱਸ. ਡੀ. ਐੱਮ. ਦੇ ਵੱਡੇ ਸਰਕਾਰੀ ਔਹਦੇ ਤੇ ਤੈਨਾਤ ਸੀ ਪਰ
ਮਾਂ ਤਾਂ ਮਾਂ ਹੁੰਦੀ ਹੈ ਉਹ ਚਾਹੇ ਐੱਸ. ਡੀ. ਐੱਮ. ਹੋਵੇ ਜਾਂ ਆਮ ਘਰੇਲੂ ਔਰਤ।
ਇਸ ਲਈ ਉਹ ਆਪਣੇ ਬੇਟੇ ਦੇ ਜਨਮਦਿਨ ਤੇ ਵੱਡੀ ਪਾਰਟੀ ਕਰਨਾ ਚਾਹੁੰਦੀ ਸੀ। ਆਫਿਸ
ਦੇ ਸਾਰੇ ਸਾਥੀਆਂ ਨੂੰ ਸੱਦਣਾ ਚਾਹੁੰਦੀ ਸੀ ਅਤੇ ਵੱਡਾ ਜਸ਼ਨ ਮਨਾਉਣਾ ਚਾਹੁੰਦੀ
ਸੀ। ਇਸ ਪਾਰਟੀ ਲਈ ਉਸਨੇ ਜ਼ਿਲੇ ਦੇ ਡੀ. ਸੀ. ਸਾਹਬ, ਐੱਸ.ਪੀ. ਸਾਹਬ ਅਤੇ ਹੋਰ
ਵੱਡੇ ਅਫਸਰਾਂ ਨੂੰ ਸੱਦਾ- ਪੱਤਰ ਭੇਜਿਆ ਹੋਇਆ ਸੀ।
ਅਰਪਿਤਾ ਛੇਤੀ ਹੀ
ਬਾਜ਼ਾਰ ਤੋਂ ਘਰ ਵਾਪਸ ਮੁੜ ਆਈ ਅਤੇ ਬਾਕੀ ਰਹਿੰਦੇ ਮਹਿਮਾਨਾਂ ਨੂੰ ਫੋਨ ਕਰਨ
ਲੱਗੀ। ਇੰਨੇ ਚਿਰ ਨੂੰ ਅਕਾਸ਼ਦੀਪ (ਅਰਪਿਤਾ ਦਾ ਪਤੀ) ਵੀ ਘਰ ਆ ਗਿਆ।
“ਲੱਗਦੈ ਇਸ ਵਾਰ ਵੱਡੀ ਪਾਰਟੀ ਦਾ ਪ੍ਰੋਗਰਾਮ ਹੈ...?” ਅਕਾਸ਼ਦੀਪ ਨੇ ਘਰ ਦੀਆਂ
ਤਿਆਰੀਆਂ ਦੇਖ ਕੇ ਅਰਪਿਤਾ ਤੋਂ ਪੁੱਛਿਆ। “ਜੀ ਜਨਾਬ, ਪੁੱਤਰ ਕਿਸਦਾ ਹੈ?”
ਅਰਪਿਤਾ ਨੇ ਹੱਸ ਕੇ ਜੁਆਬ ਦਿੱਤਾ। “ਠੀਕ ਹੈ, ਐੱਸ. ਡੀ. ਐੱਮ. ਦਾ ਪੁੱਤਰ
ਹੋਵੇ ਤੇ ਪਾਰਟੀ ਵੱਡੀ ਨਾ ਹੋਵੇ...?” ਅਕਾਸ਼ਦੀਪ ਨੇ ਵੀ ਮਖੌਲ ਨਾਲ ਆਪਣੀ ਪਤਨੀ
ਅਰਪਿਤਾ ਨੂੰ ਕਿਹਾ। “ਐੱਸ. ਡੀ. ਐੱਮ. ਦੇ ਨਾਲ- ਨਾਲ ਡੀ. ਐੱਸ. ਪੀ.
ਅਕਾਸ਼ਦੀਪ ਸਿੰਘ ਦਾ ਵੀ ਇਕੱਲਾ ਪੁੱਤ ਹੈ ਅਰਮਾਨ...।” ਅਰਪਿਤਾ ਨੇ ਵੀ ਉਸੇ
ਲਿਹਾਜ਼ੇ ਵਿਚ ਕਿਹਾ। “ਬਈ, ਘਰ ਵਿਚ ਤਾਂ ਜਿਆਦਾ ਪਾਵਰਫੁਲ ਐੱਸ. ਡੀ. ਐੱਮ.
ਸਾਹਿਬਾ ਹੀ ਨੇ... ਸਾਡੀ ਤਾਂ ਸੁਣਵਾਈ ਵੀ ਨਹੀਂ ਹੁੰਦੀ... ਕਈ ਵਾਰ।” ਅਕਾਸ਼ਦੀਪ
ਨੇ ਹਲਕੇ- ਫੁਲਕੇ ਮੂਡ 'ਚ ਅਰਪਿਤਾ ਨੂੰ ਕਿਹਾ।
“ਝੂਠੇ ਕਿਸੇ ਥਾਂ ਦੇ...
ਕਦੋਂ ਨਹੀਂ ਹੋਈ ਤੁਹਾਡੀ ਸੁਣਵਾਈ...!!!” “ਸਰਕਾਰ ਸਾਹਮਣੇ... ਮੁਲਜ਼ਮ ਦੀ ਕੀ
ਔਕਾਤ...!” ਅਕਾਸ਼ਦੀਪ ਨੇ ਹੱਥ ਜੋੜਦਿਆਂ ਕਿਹਾ। “ਬੜੇ ਡਰਾਮੇਬਾਜ਼ ਹੋ
ਤੁਸੀਂ... ਤੁਹਾਨੂੰ ਪੁਲਿਸ ਮਹਿਕਮੇ 'ਚ ਨਹੀਂ ਬਲਕਿ ਕਿਸੇ ਡਰਾਮਾ ਕੰਪਨੀ 'ਚ
ਹੋਣਾ ਚਾਹੀਦਾ ਸੀ।” ਅਰਪਿਤਾ ਨੇ ਹਾਰ ਮੰਨਦਿਆਂ ਕਿਹਾ। “ਚਲੋ ਛੱਡੋ ਸਰਕਾਰ
ਇਹਨਾਂ ਗੱਲਾਂ ਨੂੰ... ਇੱਕ ਕੱਪ ਚਾਹ ਪਿਆਓ... ਇਸ ਨਾਚੀਜ਼ ਨੂੰ।” ਅਕਾਸ਼ਦੀਪ ਨੇ
ਕਿਹਾ। “ਠੀਕ ਏ... ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਈ।” ਅਰਪਿਤਾ ਚਾਹ
ਬਣਾਉਣ ਲਈ ਕਿਚਨ ਵੱਲ ਚਲੀ ਗਈ ਅਤੇ ਅਕਾਸ਼ਦੀਪ ਆਪਣੇ ਕੋਲ ਪਈ ਅਖ਼ਬਾਰ ਪੜਣ ਲੱਗਾ।
ਕੁੱਝ ਦੇਰ ਬਾਅਦ ਅਰਪਿਤਾ ਚਾਹ ਲੈ ਕੇ ਆਉਂਦੀ ਹੈ ਅਤੇ ਦੋਵੇਂ ਚਾਹ ਪੀਣ
ਲੱਗਦੇ ਹਨ।
“ਸ਼ਾਮ ਨੂੰ ਪਾਰਟੀ 'ਚ ਕੌਣ- ਕੌਣ ਆ ਰਹੇ ਨੇ...?” ਅਕਾਸ਼ਦੀਪ
ਨੇ ਅਰਪਿਤਾ ਤੋਂ ਪੁੱਛਿਆ। “ਡੀ. ਸੀ. ਸਾਹਬ, ਐੱਸ. ਪੀ. ਸਾਹਬ ਨੂੰ ਸੱਦਾ-
ਪੱਤਰ ਭੇਜ ਦਿੱਤਾ ਹੈ... ਆਪਣੇ ਆਫ਼ਿਸ ਦੇ ਸਾਰੇ ਮੈਂਬਰਾਂ ਨੂੰ ਵੀ ਫੋਨ ਕਰ ਦਿੱਤੇ
ਹਨ।” ਅਰਪਿਤਾ ਨੇ ਕਿਹਾ। “ਚਲੋ ਠੀਕ ਹੈ... ਡਾਕਟਰ ਸੇਠੀ ਨੂੰ ਕਰ ਦੇਣਾ ਸੀ
ਫੋਨ।” ਅਕਾਸ਼ਦੀਪ ਨੇ ਆਪਣੇ ਦੋਸਤ ਡਾਕਟਰ ਰਮੇਸ਼ ਸੇਠੀ ਨੂੰ ਸੱਦੇ ਜਾਣ ਬਾਰੇ
ਅਰਪਿਤਾ ਤੋਂ ਪੁੱਛਿਆ। “ਤੁਸੀਂ ਆਪ ਹੀ ਕਰ ਦਿਓ ਫੋਨ... ਦੋਸਤ ਵੀ ਤਾਂ
ਤੁਹਾਡਾ ਹੀ ਹੈ ਡਾਕਟਰ ਸੇਠੀ।” “ਠੀਕ ਹੈ, ਮੈਂ ਕਰ ਦਿੰਦਾ ਹਾਂ ਫੋਨ ਉਸ
ਨੂੰ... ਤੂੰ ਆਪਣੀਆਂ ਸਹੇਲੀਆਂ ਨੂੰ ਕਹਿ ਦੇਣਾ ਸੀ, ਪਾਰਟੀ ਲਈ।” “ਮੈਂ
ਆਪਣੀਆਂ ਸਾਰੀਆਂ ਸਹੇਲੀਆਂ ਨੂੰ ਪਹਿਲਾਂ ਹੀ ਫੋਨ ਕਰ ਚੁਕੀ ਹਾਂ...।” ਅਰਪਿਤਾ ਨੇ
ਕਿਹਾ। “ਠੀਕ ਹੈ... ਮੈਂ ਵੀ ਆਪਣੇ ਦੋ- ਚਾਰ ਦੋਸਤਾਂ ਨੂੰ ਕਰ ਦਿੰਦਾ ਹਾਂ
ਫੋਨ।” “ਜੀ ਜ਼ਰੂਰ ਕਰੋ।”
ਉਹ ਅਜੇ ਇਹ ਗੱਲਬਾਤ ਕਰ ਹੀ ਰਹੇ ਸਨ ਕਿ
ਅਰਪਿਤਾ ਦੇ ਬੰਗਲੇ ਵਿਚ ਲੱਗੇ ਸਰਕਾਰੀ ਟੈਲੀਫ਼ੋਨ ਦੀ ਘੰਟੀ ਵੱਜੀ। ਅਰਪਿਤਾ ਨੇ
ਫੋਨ ਚੁੱਕਿਆ ਅਤੇ ਕਿਸੇ ਨਾਲ ਗੱਲਬਾਤ ਕਰਕੇ ਮੱਥੇ ਤੇ ਹੱਥ ਰੱਖ ਕੇ ਬੈਠ ਗਈ।
“ਕੀ ਹੋਇਆ ਅਰਪਿਤਾ...?” ਅਕਾਸ਼ਦੀਪ ਨੇ ਆਪਣੀ ਪਤਨੀ ਅਰਪਿਤਾ ਨੂੰ ਪ੍ਰੇਸ਼ਾਨ
ਦੇਖ ਕੇ ਪੁੱਛਿਆ। “ਕੁਝ ਨਹੀਂ...!” “ਕੋਈ ਗੱਲ ਤਾਂ ਹੈ...?”
“ਸਿਆਪਾ...! ਇਸ ' ਫ਼ੌਜੀ' ਨੇ ਵੀ ਅੱਜ ਹੀ ਮਰਨਾ ਸੀ।” ਅਰਪਿਤਾ ਨੇ ਬੜੇ ਗੁੱਸੇ
ਨਾਲ ਕਿਹਾ। “ਕਿਹੜੇ ਫ਼ੌਜੀ ਨੇ...?” ਅਕਾਸ਼ਦੀਪ ਨੇ ਕਾਹਲੀ ਨਾਲ ਅਰਪਿਤਾ ਤੋਂ
ਪੁੱਛਿਆ। “ਕੋਈ ' ਫ਼ੌਜੀ ਮਰ' ਗਿਆ ਹੈ ਅਤੇ ਅੱਜ ਸ਼ਾਮ ਨੂੰ ਉਸਦੀ ਡੈਡ ਬਾਡੀ
ਉਸਦੇ ਪਿੰਡ ਆ ਰਹੀ ਹੈ... ਡੀ. ਸੀ. ਸਾਹਬ ਨੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਅੰਤਿਮ
ਸੰਸਕਾਰ ਤੇ ਜਾਣ ਲਈ ਮੇਰੇ ਡਿਉਟੀ ਲਗਾ ਦਿੱਤੀ ਹੈ...।” ਅਰਪਿਤਾ ਨੇ ਸਾਰੀ ਗੱਲ
ਆਪਣੇ ਪਤੀ ਅਕਾਸ਼ਦੀਪ ਨੂੰ ਦੱਸ ਦਿੱਤੀ। “ਇਹ ਤਾਂ ਬੁਰਾ ਹੋਇਆ... ਘਰ ਬੱਚੇ ਦੇ
ਜਨਮਦਿਨ ਦੀ ਪਾਰਟੀ ਹੈ ਅਤੇ ਤੇਰੀ ਡਿਉਟੀ...!” ਅਕਾਸ਼ਦੀਪ ਨੇ ਆਪਣੀ ਗੱਲ ਪੂਰੀ ਨਾ
ਕੀਤੀ। “ਹਾਂ...!” ਅਰਪਿਤਾ ਸੱਚਮੁਚ ਬਹੁਤ ਪ੍ਰੇਸ਼ਾਨ ਸੀ। “ਡੀ. ਸੀ. ਸਾਹਬ
ਨੂੰ ਕੁਝ ਤਾਂ ਸੋਚਣਾ ਚਾਹੀਦਾ ਹੈ... ਹੋਰ ਕਿਸੇ ਨੂੰ ਭੇਜ ਦਿੰਦੇ...।” ਅਕਾਸ਼ਦੀਪ
ਨੇ ਗੁੱਸੇ ਨਾਲ ਕਿਹਾ। “ਇਹ ਤਾਂ ਉਹਨਾਂ ਸੋਚਣਾ ਹੈ... ਪਰ ਮੇਰੇ ਲਈ ਤਾਂ
ਮੁਸੀਬਤ ਆਣ ਪਈ।” ਅਰਪਿਤਾ ਡੀ. ਸੀ. ਸਾਹਬ ਦੇ ਹੁਕਮ ਤੋਂ ਉਸ ਫ਼ੌਜੀ ਦੇ 'ਅੱਜ'
ਮਰਨ ਤੇ ਜਿਆਦਾ ਦੁਖੀ ਸੀ।
ਅਰਪਿਤਾ ਦੁਖੀ ਤਾਂ ਭਾਵੇਂ ਬਹੁਤ ਸੀ ਪਰ ਡੀ.
ਸੀ. ਸਾਹਬ ਦੇ ਹੁਕਮ ਨੂੰ ਟਾਲਿਆ ਵੀ ਨਹੀਂ ਸੀ ਜਾ ਸਕਦਾ। ਇਸ ਲਈ ਉਹ ਸ਼ਹੀਦ ਫ਼ੌਜੀ
ਦੇ ਅੰਤਿਮ ਸੰਸਕਾਰ ਤੇ ਜਾਣ ਲਈ ਤਿਆਰ ਹੋਣ ਲੱਗੀ। ਉਸਨੇ ਚਿੱਟੇ ਰੰਗ ਦੀ ਸਾੜੀ
ਲਗਾ ਲਈ ਅਤੇ ਭਰੇ ਮਨ ਨਾਲ ਆਪਣੀ ਸਰਕਾਰੀ ਗੱਡੀ ਤੇ ਉਸ ਸ਼ਹੀਦ ਫ਼ੌਜੀ ਜਵਾਨ ਦੇ
ਪਿੰਡ ਨੂੰ ਤੁਰ ਪਈ ਜਿਹੜਾ ਅੱਜ ਹੀ ਬਾਰਡਰ ਤੇ ਦੁਸ਼ਮਣਾਂ ਨਾਲ ਲੜਦਾ ਹੋਇਆ ਸ਼ਹੀਦ
ਹੋ ਗਿਆ ਸੀ।
ਸ਼ਹੀਦ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਅਜੇ ਤੱਕ ਪਿੰਡ ਨਹੀਂ
ਸੀ ਪਹੁੰਚੀ। ਸ਼ਾਮ ਦੇ 6 ਵੱਜ ਚੁਕੇ ਸਨ। ਅਰਪਿਤਾ ਵਾਰ- ਵਾਰ ਆਪਣੀ ਘੜੀ ਤੇ ਟਾਈਮ
ਦੇਖਦੀ ਤੇ ਮਨ ਹੀ ਮਨ ਸ਼ਹੀਦ ਫ਼ੌਜੀ ਜਵਾਨ ਨੂੰ ਕੋਸਣ ਲੱਗਦੀ।
“ਇਸ ਨੇ ਵੀ
ਅੱਜ ਹੀ ਮਰਨਾ ਸੀ... ਬੱਚੇ ਦੇ ਜਨਮਦਿਨ ਦੀ ਪਾਰਟੀ ਦਾ ਸਾਰਾ ਮਜ਼ਾ ਹੀ ਖਰਾਬ ਕਰਕੇ
ਰੱਖ ਦਿੱਤਾ।”
ਸ਼ਹੀਦ ਫ਼ੌਜੀ ਜਵਾਨ ਦੇ ਪਿੰਡ ਲੋਕਾਂ ਦਾ ਹਜ਼ੂਮ ਲੱਗਾ ਹੋਇਆ
ਸੀ। ਲੋਕਾਂ ਦਾ ਭਾਰੀ ਇਕੱਠ 'ਸ਼ਹੀਦ ਫ਼ੌਜੀ ਅਮਰ ਰਹੇ' ਅਤੇ 'ਭਾਰਤ ਮਾਤਾ ਕੀ ਜੈ'
ਦੇ ਨਾਅਰੇ ਲਗਾ ਰਿਹਾ ਸੀ। ਪੁਲਿਸ ਅਧਿਕਾਰੀ, ਲੋਕਲ ਨੇਤਾ ਅਤੇ ਦੂਰ- ਦੁਰਾਡੇ ਤੋਂ
ਲੋਕ ਅਜੇ ਵੀ ਆ ਰਹੇ ਸਨ।
ਇੰਨੇ ਚਿਰ ਨੂੰ ਮ੍ਰਿਤਕ ਫ਼ੌਜੀ ਜਵਾਨ ਦੀ ਲਾਸ਼
ਪਿੰਡ ਪਹੁੰਚ ਗਈ। ਸ਼ਹੀਦ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਸ਼ਹੀਦ ਦੀ
ਪਤਨੀ ਵਾਰ- ਵਾਰ ਬੇਹੋਸ਼ ਹੋ ਰਹੀ ਸੀ। ਪਿੰਡ ਦੀਆਂ ਔਰਤਾਂ ਉਸਨੂੰ ਸੰਭਾਲਦੀਆਂ ਪਰ
ਉਸਦੇ ਹੰਝੂ ਰੁਕਣ ਦਾ ਨਾਮ ਨਹੀਂ ਸਨ ਲੈ ਰਹੇ। ਉਹਨਾਂ ਦਾ ਚੀਕ-ਚਿਹਾੜਾ ਸੁਣ ਕੇ
ਅਰਪਿਤਾ ਦੇ ਸਿਰ ਵਿਚ ਦਰਦ ਹੋਣ ਲੱਗਾ। ਉਹ ਸੋਚ ਰਹੀ ਸੀ ਕਿ ਛੇਤੀ ਹੀ ਅੰਤਿਮ
ਸੰਸਕਾਰ ਹੋ ਜਾਵੇ ਅਤੇ ਉਹ ਸ਼ਰਧਾਜ਼ਲੀ ਦੇ ਕੇ ਆਪਣੇ ਘਰ ਬੇਟੇ ਅਰਮਾਨ ਦੇ ਜਨਮਦਿਨ
ਦੀ ਪਾਰਟੀ ਵਿਚ ਪਹੁੰਚ ਜਾਵੇ।
ਸ਼ਹੀਦ ਫ਼ੌਜੀ ਜਵਾਨ ਦਾ ਛੇ ਸਾਲ ਦਾ ਪੁੱਤਰ
ਉਸਦੀ ਲਾਸ਼ ਨੂੰ ਚਿੰਬੜ ਕੇ ਉੱਚੀ- ਉੱਚੀ ਰੋ ਰਿਹਾ ਸੀ ਅਤੇ ਆਪਣੇ ਪਾਪਾ ਨੂੰ ਉੱਠਣ
ਲਈ ਕਹਿ ਰਿਹਾ ਸੀ।
“ਪਾਪਾ... ਉੱਠੋ, ਪਾਪਾ... ਉੱਠੋ... ਤੁਸੀਂ ਬੋਲਦੇ
ਕਿਉਂ ਨਹੀ?” “ਪਾਪਾ... ਤੁਸੀਂ ਹਮੇਸ਼ਾ ਚੋਕਲੇਟ ਲੈ ਕੇ ਆਉਣ ਲਈ ਕਹਿੰਦੇ
ਸੀ... ਮੇਰੀ ਚੋਕਲੇਟ ਕਿੱਥੇ ਹੈ...? ਮੇਰੇ ਖਿਡੌਣੇ ਕਿੱਥੇ ਨੇ?”
ਇਹ
ਦੇਖ ਕੇ ਪੂਰਾ ਪਿੰਡ ਰੋਣ ਲੱਗਾ, ਹਰ ਅੱਖ ਵਿਚ ਹੰਝੂ ਸਨ, ਕੀ ਮਰਦ ਤੇ ਕੀ ਔਰਤ?
ਪਰ ਅਰਪਿਤਾ ਕਿਸੇ ਹੋਰ ਦੁਨੀਆਂ ਵਿਚ ਗੁਆਚੀ ਹੋਈ ਕੋਲ ਖੜੀ ਸੀ। ਉਸਨੂੰ ਕੋਈ
ਅਹਿਸਾਸ ਨਹੀਂ ਸੀ ਕਿ ਕਿਸੇ ਬੱਚੇ ਦਾ ਪਿਤਾ ਮੁੜ ਕੇ ਕਦੇ ਘਰ ਨਹੀਂ ਆਉਣਾ। ਉਹ
ਤਾਂ ਆਪਣੇ ਘਰ ਜਾਣ ਲਈ ਕਾਹਲੀ ਜਾਪਦੀ ਸੀ।
ਸ਼ਹੀਦ ਫ਼ੌਜੀ ਜਵਾਨ ਦਾ ਪੂਰਾ
ਪਰਿਵਾਰ ਭੁੱਬਾਂ ਮਾਰ ਕੇ ਰੋ ਰਿਹਾ ਸੀ ਕਿਉਂਕਿ ਉਹਨਾਂ ਦਾ ਜਵਾਨ ਪੁੱਤ ਬਾਰਡਰ ਤੇ
ਲੜਦਾ ਹੋਇਆ ਦੇਸ਼ ਲਈ ਸ਼ਹੀਦ ਹੋਇਆ ਸੀ ਪਰ ਅਰਪਿਤਾ ਤਾਂ ਡੀ. ਸੀ. ਸਾਹਬ ਦੇ ਹੁਕਮ
ਨਾਲ ਬੱਝੀ ਮ੍ਰਿਤਕ ਫ਼ੌਜੀ ਜਵਾਨ ਦੇ ਘਰ ਆਈ ਸੀ।
“ਹਾਏ ਰੱਬਾ... ਕਦੋਂ
ਖਤਮ ਹੋਊ ਇਹ ਡਰਾਮਾ?” ਅਰਪਿਤਾ ਲੇਟ ਹੋ ਰਹੀ ਸੀ ਪਰ ਸ਼ਹੀਦ ਫ਼ੌਜੀ ਜਵਾਨ ਦਾ
ਪਰਿਵਾਰ ਲਗਾਤਾਰ ਹੰਝੂ ਵਹਾ ਰਿਹਾ ਸੀ, ਜਿਸ ਕਰਕੇ ਅਰਪਿਤਾ ਆਪਣੇ ਆਪ ਨੂੰ ਅਸਹਿਜ
ਮਹਿਸੂਸ ਕਰ ਰਹੀ ਸੀ। “ਅਰਮਾਨ ਪਤਾ ਨਹੀਂ ਕੀ ਸੋਚ ਰਿਹਾ ਹੋਵੇਗਾ... ਕਿ ਮੰਮਾ
ਕਿਉਂ ਨਹੀਂ ਆ ਰਹੇ ਪਾਰਟੀ 'ਚ?... ਪਰ ਉਸ ਵਿਚਾਰੇ ਨੂੰ ਕੀ ਪਤਾ ਕਿ ਇੱਥੇ ਕੀ
'ਨਾਟਕ' ਹੋ ਰਿਹਾ ਹੈ।” ਉਹ ਅਜੇ ਇਹਨਾਂ ਖਿਆਲਾਂ ਵਿਚ ਹੀ ਗੁਆਚੀ ਸੀ ਕਿ ਉਸਦੇ
ਡਰਾਈਵਰ ਨੇ ਆ ਕੇ ਕਿਹਾ।
“ਮੈਡਮ, ਡੈਡ ਬਾਡੀ ਸ਼ਮਸ਼ਾਨ ਲੈ ਚੱਲੇ ਹਨ।”
“ਅੱਛਾ...!”
ਇਹ ਸੁਣ ਕੇ ਅਰਪਿਤਾ ਨੂੰ ਲੱਗਿਆ ਕਿ ਚਲੋ ਇਸ ਡਰਾਮੇ ਤੋਂ
ਹੁਣ ਛੇਤੀ ਹੀ ਖਹਿੜਾ ਛੁੱਟੂ। ਉਹ ਵੀ ਲੋਕਾਂ ਦੀ ਭੀੜ ਨਾਲ ਸ਼ਮਸ਼ਾਨ ਵੱਲ ਨੂੰ ਤੁਰ
ਪਈ। ਉਹ ਕਾਹਲੀ- ਕਾਹਲੀ ਕਦਮਾਂ ਨਾਲ ਅੱਗੇ- ਅੱਗੇ ਚੱਲ ਪਈ, ਜਿਵੇਂ ਛੇਤੀ ਹੀ
ਆਪਣਾ ਫਰਜ਼ ਨਿਭਾ ਕੇ ਇੱਥੋਂ ਦੌੜ ਜਾਣਾ ਚਾਹੁੰਦੀ ਹੋਵੇ। ਲੋਕਾਂ ਦੀ ਭੀੜ 'ਸ਼ਹੀਦ
ਫ਼ੌਜੀ ਅਮਰ ਰਹੇ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਉਂਦੀ ਤੁਰੀ ਜਾ ਰਹੀ
ਸੀ।
ਸ਼ਹੀਦ ਫ਼ੌਜੀ ਜਵਾਨ ਦੀ ਅੰਤਿਮ ਯਾਤਰਾ ਸ਼ਮਸ਼ਾਨ ਪਹੁੰਚ ਗਈ। ਸ਼ਮਸ਼ਾਨ
ਪਹੁੰਚ ਕੇ ਸ਼ਹੀਦ ਫ਼ੌਜੀ ਦੀ ਚਿਤਾ ਤਿਆਰ ਕੀਤੀ ਗਈ ਅਤੇ ਮ੍ਰਿਤਕ ਦੇਹ ਨੂੰ ਚਿਤਾ
ਉੱਪਰ ਪਾਇਆ ਗਿਆ। ਫੌਜੀ ਜਵਾਨਾਂ ਦੇ ਫ਼ੌਜੀ ਧੁਨ ਵਜਾਈ ਅਤੇ ਹੱਥਿਆਰ ਪੁੱਠੇ ਕਰਕੇ
ਸ਼ਹੀਦ ਜਵਾਨ ਨੂੰ ਆਖ਼ਰੀ ਸਲਾਮੀ ਦਿੱਤੀ। ਫ਼ੌਜੀ ਬੈਂਡ ਤੇ ਇੱਕ ਵਾਰ ਫਿਰ ਸੋਗਮਈ ਧੁਨ
ਵੱਜੀ। ਉੱਥੇ ਮੌਜੂਦ ਹਰ ਅੱਖ ਨਮ ਸੀ ਅਤੇ ਸ਼ਹੀਦ ਫ਼ੌਜੀ ਜਵਾਨ ਦਾ ਪਰਿਵਾਰ ਅਜੇ ਵੀ
ਰੋ ਰਿਹਾ ਸੀ।
ਜ਼ਿਲਾ ਪ੍ਰਸ਼ਾਸ਼ਨ ਵੱਲੋਂ ਐੱਸ.ਡੀ.ਐੱਮ. ਅਰਪਿਤਾ ਨੇ ਸ਼ਹੀਦ
ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ।
“ਮੈਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ ਅਤੇ
ਪਰਿਵਾਰ ਨੂੰ ਰਾਜ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੰਦੀ ਹਾਂ... ਇਹ
ਸ਼ਹੀਦ ਕੇਵਲ ਇੱਕ ਪਰਿਵਾਰ ਦਾ ਹੀ ਸ਼ਹੀਦ ਨਹੀਂ ਹੈ ਬਲਕਿ ਇਹ ਸਮੁੱਚੇ ਦੇਸ਼ ਦਾ ਸ਼ਹੀਦ
ਹੈ... ਇਹ ਸਾਡੇ ਦੇਸ਼ ਦਾ ਮਾਣ ਹੈ... ਸਾਨੂੰ ਫ਼ਖ਼ਰ ਹੈ ਕਿ ਫ਼ੌਜੀ ਜਵਾਨ ਨੇ ਆਪਣੀ
ਜਾਨ ਦੀ ਬਾਜ਼ੀ ਲਗਾ ਕਿ ਮਾਤ- ਭੂਮੀ ਦੀ ਰੱਖਿਆ ਕੀਤੀ ਹੈ... ਇਸ ਕੁਰਬਾਨੀ ਨੂੰ
ਪੁਸ਼ਤਾਂ ਤੱਕ ਯਾਦ ਰੱਖਿਆ ਜਾਵੇਗਾ... ਜੈ ਹਿੰਦ।”
ਅਰਪਿਤਾ ਨੇ ਇੰਨਾ ਕਹਿ
ਕੇ ਸਲੂਟ ਮਾਰਿਆ ਅਤੇ ਪਿੱਛੇ ਹੋ ਗਈ। ਸ਼ਹੀਦ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ
ਅਗਨ ਭੇਟ ਕਰਨ ਲਈ ਉਸਦੇ ਛੋਟੇ ਭਰਾ ਨੇ ਉਸਦੇ ਛੇ ਸਾਲ ਦੇ ਪੁੱਤਰ ਨੂੰ ਗੋਦੀ
ਚੁੱਕਿਆ ਤਾਂ ਨਿੱਕਾ ਬੱਚਾ ਉੱਚੀ- ਉੱਚੀ ਰੋਣ ਲੱਗਾ।
“ਮੈਂ ਪਾਪਾ ਨੂੰ
ਅੱਗ ਨਹੀਂ ਲਾਵਾਂਗਾ... ਚਾਚੂ ਮੇਰੇ ਪਾਪਾ ਨੂੰ ਨਾ ਸਾੜੋ... ਮੇਰੇ ਪਾਪਾ ਨੂੰ ਨਾ
ਸਾੜੋ... ਇਹ ਹੁਣੇ ਉੱਠ ਪੈਣਗੇ... ਚਾਚੂ ਇਹਨਾਂ ਨੂੰ ਨਾ ਸਾੜੋ... ਪਾਪਾ ਨੂੰ
ਬਹੁਤ ਦਰਦ ਹੋਵੇਗਾ... ਮੇਰੇ ਪਾਪਾ... ਪਿਆਰੇ ਪਾਪਾ... ਉੱਠੋ ਨਹੀਂ ਤਾਂ ਇਹ ਲੋਕ
ਤੁਹਾਨੂੰ ਸਾੜ ਦੇਣਗੇ... ਪਾਪਾ ਉੱਠੋ... ਮੇਰੇ ਪਾਪਾ।” ਇਹ ਬੋਲਦਿਆਂ ਬੱਚਾ
ਭੁੱਬਾਂ ਮਾਰ ਕੇ ਰੋ ਰਿਹਾ ਸੀ। ਬੱਚੇ ਦੇ ਇਹਨਾਂ ਬੋਲਾਂ ਨੇ ਸ਼ਮਸ਼ਾਨ ਵਿਚ ਮੌਜੂਦ
ਹਰ ਸਖਸ਼ ਨੂੰ ਰੋਣ ਲਾ ਦਿੱਤਾ।
ਪਰ ਬੱਚੇ ਦੀ ਕਿਸੇ ਨੇ ਨਾ ਸੁਣੀ ਅਤੇ
ਸ਼ਹੀਦ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਅਗਨ ਭੇਟ ਕਰ ਦਿੱਤਾ ਗਿਆ। ਸ਼ਹੀਦ ਫ਼ੌਜੀ
ਦਾ ਛੇ ਸਾਲ ਦਾ ਪੁੱਤਰ ਆਪਣੇ ਪਿਤਾ ਦੀ ਸੜ ਰਹੀ ਦੇਹ ਨੂੰ ਦੇਖ ਰਿਹਾ ਸੀ ਅਤੇ
ਅੱਖੀਆਂ ਤੋਂ ਹੰਝੂਆਂ ਦੀ ਝੜੀ ਵਹਾ ਰਿਹਾ ਸੀ। ਉਸਨੂੰ ਲੱਗ ਰਿਹਾ ਸੀ ਕਿ ਉਸਦੇ
ਪਿਆਰੇ ਪਾਪਾ ਨੂੰ ਅੰਤਾਂ ਦਾ ਦਰਦ ਹੋ ਰਿਹਾ ਹੈ। ਉਸਨੂੰ ਇਹ ਵੀ ਪਤਾ ਸੀ ਕਿ ਉਸਦੇ
ਪਾਪਾ ਨੇ ਮੁੜ ਕੇ ਕਦੇ ਘਰ ਨਹੀਂ ਆਉਣਾ।
ਦੂਜੇ ਪਾਸੇ ਐੱਸ. ਡੀ. ਐੱਮ.
ਅਰਪਿਤਾ ਆਪਣੇ ਘਰ ਜਾਣ ਨੂੰ ਕਾਹਲੀ ਸੀ ਜਿੱਥੇ ਉਸਦੇ ਪੁੱਤਰ ਦੇ ਜਨਮਦਿਨ ਦਾ ਜਸ਼ਨ
ਚੱਲ ਰਿਹਾ ਸੀ। ਸ਼ਹੀਦ ਫ਼ੌਜੀ ਜਵਾਨ ਦਾ ਪੂਰਾ ਪਰਿਵਾਰ ਜ਼ਿਲਾ ਪ੍ਰਸ਼ਾਸ਼ਨ ਅਤੇ ਰਾਜ
ਸਰਕਾਰ ਵੱਲੋਂ ਮਿਲੇ ਮਾਣ- ਸਨਮਾਨ ਲਈ ਰਾਜ ਸਰਕਾਰ ਦਾ ਧੰਨਵਾਦ ਕਰ ਰਿਹਾ ਸੀ ਅਤੇ
ਸ਼ਹੀਦ ਫ਼ੌਜੀ ਜਵਾਨ ਦਾ ਸਰੀਰ ਬਲਦੀ ਅੱਗ ਵਿਚ ਧੂ- ਧੂ ਕੇ ਸੜ ਰਿਹਾ ਸੀ। ਐੱਸ. ਡੀ.
ਐੱਮ. ਅਰਪਿਤਾ ਜਨਮਦਿਨ ਦੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਜਾ ਚੁਕੀ ਸੀ।
# 1054/1, ਵਾ. ਨੰ. 15- ਏ, ਭਗਵਾਨ ਨਗਰ
ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਮੋਬਾ. 075892- 33437.
|
|
ਨੱਨ੍ਹੀ ਕਹਾਣੀ >> ਹੋਰ
ਕਹਾਣੀਆਂ >>
|
|
|
|
ਸ਼ਹੀਦ ਡਾ. ਨਿਸ਼ਾਨ ਸਿੰਘ ਰਾਠੌਰ |
ਰਾਈ
ਦਾ ਪਹਾੜ ਗੁਰਪ੍ਰੀਤ ਕੌਰ
ਗੈਦੂ, ਯੂਨਾਨ |
ਬਿਖ਼ਰੇ
ਤਾਰਿਆਂ ਦੀ ਦਾਸਤਾਨ ਅਜੀਤ ਸਤਨਾਮ ਕੌਰ,
ਲੰਡਨ |
ਈਰਖਾ ਤੇ ਗੁੱਸਾ ਗੁਰਪ੍ਰੀਤ
ਕੌਰ ਗੈਦੂ, ਯੂਨਾਨ |
ਤੀਸਰਾ
ਨੇਤਰ ਅਜੀਤ ਸਤਨਾਮ ਕੌਰ, ਲੰਡਨ |
ਉਧਾਰੀ
ਮਮਤਾ ਦਾ ਨਿੱਘ ਅਜੀਤ ਸਤਨਾਮ ਕੌਰ,
ਲੰਡਨ |
ਮਸ਼ੀਨੀ
ਅੱਥਰੂ ਮਖ਼ਦੂਮ ਟੀਪੂ ਸਲਮਾਨ |
ਅਣਗੌਲ਼ੀ
ਮਾਂ ਅਜੀਤ ਸਤਨਾਮ ਕੌਰ, ਲੰਡਨ |
ਸਟੇਸ਼ਨ
ਦੀ ਸੈਰ ਅਜੀਤ ਸਿੰਘ ਭੰਮਰਾ, ਫਗਵਾੜਾ |
ਪਿੱਪਲ
ਪੱਤੀ ਝੁਮਕੇ ਅਜੀਤ ਸਤਨਾਮ ਕੌਰ, ਲੰਡਨ |
ਬਚਪਨ
ਦੇ ਬੇਰ ਅਜੀਤ ਸਿੰਘ ਭੰਮਰਾ |
ਅੱਲਾਹ
ਦੀਆਂ ਕੰਜਕਾਂ ਅਜੀਤ ਸਤਨਾਮ ਕੌਰ, ਲੰਡਨ |
"ਮਿਆਊਂ
-ਮਿਆਊਂ" ਗੁਰਪ੍ਰੀਤ ਕੌਰ ਗੈਦੂ, ਯੂਨਾਨ
|
ਖੋਜ
ਅਨਮੋਲ ਕੌਰ, ਕਨੇਡਾ |
ਬੋਲਦੇ
ਅੱਥਰੂ ਅਜੀਤ ਸਤਨਾਮ ਕੌਰ |
ਚਸ਼ਮ
ਦੀਦ ਗੁਵਾਹ ਰਵੇਲ ਸਿੰਘ ਇਟਲੀ |
ਕੂੰਜਾਂ
ਦਾ ਕਾਫ਼ਲਾ ਅਜੀਤ ਸਤਨਾਮ ਕੌਰ |
ਇਹ
ਲਹੂ ਮੇਰਾ ਹੈ ਅਜੀਤ ਸਤਨਾਮ ਕੌਰ |
ਚਾਚਾ
ਸਾਧੂ ਤੇ ਮਾਣਕ ਬਲਰਾਜ ਬਰਾੜ, ਕਨੇਡਾ |
ਸੱਸ
ਬਨਾਮ ਮਾਂ ਰੁਪਿੰਦਰ ਸੰਧੂ, ਮੋਗਾ |
ਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਤੀਆਂ
ਤੀਜ ਦੀਆਂ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਨਸ਼ੇ
ਦੀ ਲੱਤ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਘਰ
ਦਾ ਰਖਵਾਲਾ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਤੀਰ
ਜਾਂ ਤੁੱਕਾ ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਰੌਣਕੀ
ਪਿੱਪਲ ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਉਡੀਕ
ਅਜੇ ਬਾਕੀ ਹੈ... ਪਰਮਿੰਦਰ ਕੌਰ,
ਅੰਬਾਲਾ |
ਕੰਨਿਆ-
ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਆਈਸੋਲੇਟਿਡ
ਵਾਰਡ
ਰਿੰਪੀ ਖਿਲਨ, ਦਿੱਲੀ |
ਬਹੁਤੀ
ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ |
"ਮੈਂ
ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਗੱਲਾਂ
ਦੀ ਮੌਤ
ਅਨਮੋਲ ਕੌਰ, ਕਨੇਡਾ |
ਰਾਜੇ
ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਖੌਫ਼ਨਾਕ
ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਬੁਝਦੇ
ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਆਥਣ
ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਦੋ
ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਮਜਬੂਰ
ਸੱਤੀ ਅਟਾਲਾਂ ਵਾਲਾ |
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਲਾਚਾਰ
ਸੰਦੀਪ ਕੁਮਾਰ |
ਸੂਰਜ
ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ |
ਝੁਰੜੀਆਂ
ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ |
ਮੀਨਾ
ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ |
ਸੁੱਕੇ
ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ |
ਸਮੇਂ
ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ |
ਬੁੱਢੀ
ਦਾਦੀ
ਸਰੁੱਚੀ ਕੰਬੋਜ, ਫਾਜਿਲਕਾ |
ਨੱਥ
ਪਾਉਣੀ
ਅਨਮੋਲ ਕੌਰ, ਕਨੇਡਾ |
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਲੱਛੂ
ਭੂਤ
ਰਵੇਲ ਸਿੰਘ ਇਟਲੀ |
ਦਾਦਾ
ਜੀ ਚਲੇ ਗਏ
ਰਵੇਲ ਸਿੰਘ ਇਟਲੀ |
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
ਵਲੈਤੀ
ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਜੀਵਨ
ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ |
ਬਿੱਲੀਆਂ
ਲਾਲ ਸਿੰਘ ਦਸੂਹਾ |
ਸਭ
ਅੱਛਾ ਹੈ
ਅਨਮੋਲ ਕੌਰ, ਕਨੇਡਾ |
ਬੋਹੜ
ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ |
ਚਿੱਟੀ
ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ |
ਤੈਨੂੰ
ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ |
ਓਦੋਂ
ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ |
ਜ਼ਿੰਦਗੀ
ਦੀ ਜੂਹ
ਭਿੰਦਰ ਜਲਾਲਾਬਾਦੀ, ਯੂ
ਕੇ |
ਫੇਸਬੁੱਕ
ਅਨਮੋਲ ਕੌਰ, ਕਨੇਡਾ |
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
|
|
|