ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ  (30/05/2018)

mehak


 ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿਕੇ ਹੀ ਬੁਲਾਉਦੇ ਸਨ।  ਦੇਖੋ ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿਚ ਵੀ ਜੈਲਦਾਰ ਦੇ ਨਾਂਓਂ ਨਾਲ ਹੀ ਮਸਹੂਰ ਹੋ ਗਿਆ ਸੀ।  ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣਾ, ਜਵਾਨੀ ਉਮਰੇ।  ਬਾਬੇ ਦੇ ਘਰ ਵਿਚ ਉਸ ਦੀ ਪਤਨੀ ਕਰਤਾਰੀ ਤੋ ਇਲਾਵਾ ਸੁਰਿੰਦਰ ਤੇ ਮਹਿੰਦਰ ਦੋ ਪੁੱਤਰ ਅਤੇ ਸ਼ਿੰਦੋ, ਮਿੰਧੋ ਦੋ ਧੀਆਂ ਵੀ ਸਨ।  ਸਾਰੇ ਹੀ ਬਾਬੇ ਜੈਲੇ ਤੋਂ ਬਹੁਤ ਡਰਦੇ ਸਨ।  ਹਰ ਕੰਮ ਕਰਨ ਤੋਂ ਪਹਿਲੇ ਉਸ ਦੀ ਸਲਾਹ ਲਈ ਜਾਂਦੀ ਸੀ।  ਉਸ ਦੇ ਹੁਕਮ ਬਗੈਰ ਪੱਤਾ ਵੀ ਨਹੀ ਸੀ ਹਿਲਦਾ ਘਰ ਵਿਚ।

ਸਮਾਂ ਪਾ ਕੇ ਸਾਰੇ ਧੀਆਂ ਪੁੱਤਰ ਵਿਆਹੇ ਗਏ।  ਧੀਆਂ ਆਪਣੇ ਘਰੋ ਘਰੀ ਬਹੁਤ ਸੁਖੀ ਸਨ।  ਦੂਜੇ ਪਾਸੇ, ਉਨਾਂ ਦੀਆਂ ਭਰਜਾਈਆਂ ਨੇ ਆਣਕੇ ਉਨਾਂ ਦੀ ਜਗਾ ਮੱਲ ਲਈ ਸੀ।  ਵੈਸੇ ਵੀ ਉਹ ਆਪੋ ਆਪਣੀ ਕਬੀਲਦਾਰੀ ਦੀਆਂ ਜਿੰਮੇਵਾਰੀਆਂ ਵਿਚ ਮਸਤ ਹੋ ਗਈਆਂ ਸਨ, ਜਿਸ ਕਰਕੇ ਪੇਕੇ ਘਰ ਆਉਣਾ ਜਾਣਾ ਹੌਲੀ ਹੌਲੀ ਕਾਫੀ ਘਟ ਗਿਆ ਸੀ ਉਨਾਂ ਦਾ।  

ਜਿਉਂ ਜਿਉਂ ਬਾਬੇ ਦੀ ਉਮਰ ਵਡੇਰੀ ਹੁੰਦੀ ਗਈ, ਤਿਉਂ ਤਿਉਂ ਬਾਬੇ ਦੁਆਰਾ ਬਣਾਈ ਹਵੇਲੀ ਦੀਆਂ ਕੰਧਾਂ ਵੀ  ਮੈਲੀਆਂ ਹੁੰਦੀਆਂ ਗਈਆਂ। ਜਦ ਪੁੱਤਰਾਂ ਨੂੰ ਵੀ ਬਜੁਰਗ ਦੀ ਸੇਵਾ ਕਰਨਾ ਬੋਝ ਜਾਪਣ ਲੱਗਾ ਅਤੇ ਉਹ ਆਪਣੀ ਮਰਜੀ ਨਾਲ ਗੱਲ ਕਰਨ ਲੱਗੇ ਤਾਂ ਉਸ ਨੂੰ ਕਈ ਬਾਰ ਇੰਝ ਜਾਪਣ ਲੱਗ ਜਾਂਦਾ ਜਿਵੇ ਉਸ ਦੀ ਆਪਣੀ ਜ਼ਿੰਦਗੀ ਨੂੰ ਵੀ ਜੰਗ ਲੱਗਣ ਲੱਗ ਪਈ ਹੋਵੇ।  ਘਰ ਵਿਚ ਨਿੱਕੀ ਨਿੱਕੀ ਗੱਲ ਪਿੱਛੇ ਪੁੱਤਰਾਂ ਵਿਚ ਆਪਸੀ ਲੜਾਈ ਝਗੜੇ ਹੋਣ ਲੱਗ ਪਏ।  ਇਸ ਤਰਾਂ ਦੇ ਦੁੱਖਾਂ ਨੂੰ ਨਾ ਸਹਾਰਦੀ ਹੋਈ ਇਕ ਦਿਨ ਬਾਬੇ ਜੈਲੇ ਦੀ ਪਤਨੀ ਕਰਤਾਰੀ ਉਸ ਨੂੰ ਸਦੀਵੀ ਵਿਛੋੜਾ ਦੇ ਗਈ। ਕਰਤਾਰੀ ਦੇ ਜਾਣ ਪਿੱਛੋਂ ਤਾਂ ਬਾਬਾ ਜੈਲਦਾਰ ਜਾਣੋ ਇਕੱਲਾਪਣ ਮਹਿਸੂਸ ਕਰਦਾ ਟੁੱਟ ਕੇ ਹੀ ਰਹਿ ਗਿਆ ਸੀ। ਉਹ ਦੀਵਾਰਾਂ ਉਤੇ ਟੰਗੀਆਂ ਜਵਾਨੀ ਪਹਿਰੇ ਦੀਆਂ ਕਦੀ ਆਪਣੀਆਂ ਤਸਵੀਰਾਂ ਦੇਖਦਾ ਅਤੇ ਕਦੀ ਕਰਤਾਰੀ ਦੀਆਂ। ਦੇਖਦੇ ਹੀ ਦੇਖਦੇ ਉਸ ਦੀਆਂ ਅੱਖਾਂ ਡੁੱਲਣ ਲੱਗ ਪੈਦੀਆਂ। ਜਦ ਕੋਈ ਵੀ ਦਿਲਾਸਾ ਦੇਕੇ ਚੁੱਪ ਨਾ ਕਰਵਾਉਦਾ ਤਾਂ ਫਿਰ ਖੁਦ ਹੀ ਉਹ ਮਨ ਨੂੰ ਸਮਝਾ ਲੈਦਾ, ਬਥੇਰੀ ਜੈਲਦਾਰੀ ਕਰ ਲਈ ਐ ਭਲਿਆ ਲੋਕਾ ।  ਹੁਣ ਕਿਸੇ ਹੋਰ ਨੇ ਵੀ ਤਾਂ ਜੈਲਦਾਰ ਬਣਨਾ ਹੈ ਘਰ ਵਿਚ। ਚੁੱਪ ਕਰ ਜਾ ਕਮਲਿਆ ਕਿਸੇ ਨੇ ਚੁੱਪ ਕਰਵਾਉਣ ਨਹੀ ਆਉਣਾ ਤੈਨੂੰ ।

ਉਪਰੋ ਸਾਉਣ ਮਹੀਨੇ ਦੀ ਝੜੀ ਲੱਗੀ ਹੋਈ ਸੀ ਅਤੇ ਇੱਧਰ ਬਾਬਾ ਜੀ ਹੋਰੀ ਪਿਛਲੀਆਂ ਯਾਦਾਂ  ਚ ਗੁਆਚੇ ਹੋਏ ਸਾਉਣ ਦੀ ਝੜੀ ਤੋਂ ਵੀ ਵੱਧ ਕੇ ਹੰਝੂਆਂ ਦੀ ਝੜੀ ਲਾਈ ਬੈਠੇ ਸਨ। ਅਚਾਨਕ ਹੀ ਹਵੇਲੀ ਦੇ ਅੰਦਰ ਕਿਸੇ ਭਾਰੀ ਖੜਾਕੇ ਦੀ ਆਈ ਅਵਾਜ ਨੇ ਉਨਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਹ ਧੀਮੀ ਜਿਹੀ ਅਵਾਜ ਵਿਚ ਬੋਲਦੇ ਹੋਏ ਪੁੱਛਣ ਲੱਗੇ, ਕੀ ਗੱਲ ਹੋ ਗਈ ਪੁੱਤਰ ਸੁਰਿੰਦਰ । ਅੱਗੋ ਪੁੱਤਰ ਦਾ ਗੁੱਸੇ ਭਰਿਆ ਜੁਵਾਬ ਸੀ ਇਸ ਹਵੇਲੀ ਦੇ ਦੋ ਹਿੱਸੇ ਕਰ ਦਿਉ ਬਾਪੂ ।  ਸਾਡੇ ਤੋ ਨਹੀ ਨਿੱਤ ਨਿੱਤ ਕਲੇਸ਼ ਰੱਖਿਆ ਜਾਣਾ ।   ਸੁਣ ਕੇ ਬਾਬੇ ਜੈਲਦਾਰ ਦੀਆਂ ਅੱਖਾਂ ਹੋਰ ਵੀ ਮੋਹਲੇਧਾਰ ਵਗ ਤੁਰੀਆਂ।  ਉਹ ਕੰਬਦੀ ਅਵਾਜ ਵਿਚ ਬੋਲਿਆ, ਪੁੱਤਰ  ਬੜੀ ਮਿਹਨਤ ਨਾਲ ਤੀਲਾ ਤੀਲਾ ਜੋੜਕੇ ਬਣਾਈ ਸੀ ਇਹ ਹਵੇਲੀ, ਤੁਹਾਡੀਆਂ ਖੁਸ਼ੀਆਂ ਨੂੰ ਪੂਰਾ ਕਰਨ ਖਾਤਰ।  ਰੱਬ ਦੇ ਵਾਸਤੇ ਹਿੱਸੇ ਨਾ ਪਾਵੋ, ਇਸ ਹਵੇਲੀ ਦੇ ।  ਕੱਠਿਆਂ ਹੀ ਰਵੋ । ਕੱਠਿਆਂ ਨਾਲ ਦੀ ਰੀਸ ਨਹੀ ਪੁੱਤਰੋ ।

ਪਰ, ਬੱਚਿਆਂ ਦੀ ਜਿਦ ਮੂਹਰੇ ਬਾਬੇ ਜੈਲਦਾਰ ਜੀ ਦੀ ਜਰਾ ਵੀ ਪੇਸ਼ ਨਾ ਗਈ ਅਤੇ ਸੁਰਿੰਦਰ ਤੇ ਮਹਿੰਦਰ ਦੋਨਾਂ  ਭਰਾਵਾਂ ਨੇ ਅੱਡ ਅੱਡ ਹੋਣ ਦਾ ਆਪਣਾ ਅਟੱਲ ਫੈਸਲਾ ਆਖਰ ਸੁਣਾ ਹੀ ਦਿੱਤਾ ।  ਹੁਣ ਪੰਚਾਇਤ ਬੁਲਾ ਲਈ ਗਈ। ਹਿੱਸੇ ਪੈਣੇ ਸ਼ੁਰੂ ਹੋ ਗਏ। ਸਮਝ ਨਹੀਂ ਸੀ ਆ ਰਹੀ ਕਿ ਬਾਬੇ ਜੈਲਦਾਰ ਨੂੰ ਕਿਸ ਦੇ ਹਿੱਸੇ ਵਿਚ ਪਾਇਆ ਜਾਵੇ। ਆਖਿਰ ਇਹ ਫੈਸਲਾ ਹੋਇਆ ਕਿ ਬਾਬੇ ਜੈਲਦਾਰ ਨੂੰ ਮਹੀਨਾ ਮਹੀਨਾ ਦੋਨੋ ਪੁੱਤਰ ਆਪੋ ਆਪਣੇ ਘਰ ਰੋਟੀ ਖਵਾਉਣਗੇ।  ਇਸ ਤੋ ਅਗਲਾ ਪੇਚੀਦਾ ਫੈਸਲਾ ਸੀ ਕਿ ਹਵੇਲੀ ਦਾ ਕਿਹੜਾ ਕਮਰਾ ਬਾਬੇ ਦੇ ਹਿੱਸੇ ਵਿਚ ਪਾਇਆ ਜਾਵੇ, ਕਿਉਂਕਿ ਦੋਨਾਂ  ਭਰਾਵਾਂ ਨੇ ਕਮਰੇ ਬਰਾਬਰ ਵਿਚ ਵੰਡ ਲਏ ਸਨ ਅਤੇ ਕੋਈ ਵੀ ਆਪਣਾ ਕਮਰਾ ਬਾਬੇ ਜੈਲਦਾਰ ਨੂੰ ਦੇਣ ਨੂੰ ਤਿਆਰ ਨਹੀ ਸੀ ਹੋ ਰਿਹਾ । ਦੋਨੋ ਭਰਾ ਆਪੋ ਆਪਣੇ ਬੱਚਿਆਂ ਲਈ ਅਲੱਗ ਅਲੱਗ ਕਮਰਿਆਂ ਵਿਚ ਬਹਿ ਕੇ ਪੜਨ ਅਤੇ ਸੌਣ ਦੇ ਵੰਡੇ ਪਾਈ ਬੈਠੇ ਸਨ। ਆਪਣੇ ਬੱਚਿਆਂ ਨਾਲ ਉਨਾਂ ਦੇ ਕਮਰਿਆਂ ਵਿਚ ਬਾਬੇ ਦਾ ਮੰਜਾ ਡਾਹਕੇ ਦੇਣ ਨੂੰ ਕੋਈ ਵੀ ਸਹਿਮਤ ਨਹੀ ਸੀ ਹੋ ਰਿਹਾ।  ਦੋਨੋ ਹੀ ਆਪੋ ਆਪਣੇ ਬੱਚਿਆਂ ਦੀ ਪੜਾਈ ਵਿਚ ਵਿਘਨ ਪਾਉਣ ਨੂੰ ਬੁਰਾ ਮਹਿਸੂਸ ਕਰ ਰਹੇ ਸਨ। ਅਸਲ ਵਿਚ ਉਨਾਂ ਨੂੰ ਆਪੋ ਆਪਣੇ ਬੱਚਿਆਂ ਦੀ ਪੜਾਈ ਦੀ ਚਿੰਤਾ ਨਹੀਂ ਸੀ। ਪੜਾਈ ਵਿਚ ਤਾਂ ਉਹ ਮਹਾਂ ਨਲਾਇਕਾਂ ਦੇ ਵੀ ਬਾਪ ਸਨ। ਉਨਾਂ ਨੂੰ ਚਿੰਤਾ ਸੀ ਤਾਂ ਸਿਰਫ ਇਸ ਗੱਲ ਦੀ ਕਿ ਉਨਾਂ ਦੇ ਬੱਚਿਆਂ ਨੇ ਟੀ ਵੀ ਦੀਆਂ ਫਿਲਮਾਂ ਅਤੇ ਸੀਰੀਅਲ ਕੋਈ ਨਹੀਂ ਸੀ ਛੱਡਣਾ ਹੁੰਦਾ, ਜਦ ਕਿ ਬਾਬੇ ਹੋਰੀ ਉਨਾਂ ਨੂੰ ਪੜ ਲਓ, ਪੜ ਲਓ ਦਾ ਰੱਟਾ ਲਾਈ ਰੱਖਦੇ ਸਨ। ਜਦ ਬਾਬਾ ਜੀ ਦੇ ਹਿੱਸੇ ਕੋਈ ਵੀ ਕਮਰਾ ਨਾ ਆਇਆ ਤਾਂ ਉਹ ਰੌਲੇ ਰੱਪੇ ਵਿਚੋਂ ਉਠ ਕੇ ਨੰਗੇ ਪੈਰੀਂ ਬਾਹਰ ਨੂੰ ਚੱਲ ਪਏ ਤੇ ਕਹਿਣ ਲੱਗੇ ਪੁੱਤਰੋ ਤੁਸੀਂ ਹਵੇਲੀ ਦੇ ਟੁੱਕੜੇ ਨਹੀ ਕਰਨ ਲੱਗੇ ਬਲਕਿ ਮੇਰੇ ਦਿਲ ਦੇ ਟੁੱਕੜੇ ਕਰਨ ਲੱਗੇ ਹੋ।

ਉਹ ਬਾਹਰ ਪਿੱਪਲ ਹੇਠਾਂ ਤਾਸ਼ ਖੇਡਦਿਆਂ ਕੋਲ ਜਾ ਬੈਠੇ ਅਤੇ ਤੀਹ ਸਾਲ ਪਹਿਲੇ ਬੀਤੀਆਂ ਯਾਦਾਂ ਵਿਚ ਗੁਆਚ ਗਏ।  ਕਿਵੇਂ ਕਰਜਾ ਚੁੱਕ ਚੁੱਕ ਕੇ ਉਨਾਂ ਨੇ ਹਵੇਲੀ ਬਣਾਈ ਸੀ। ਉਸ ਦੀ ਕਰਤਾਰੀ ਅਤੇ ਖੁਦ ਉਸ ਨੇ ਕਿਵੇਂ ਸਿਰ ਉਤੇ ਮਿੱਟੀ ਗਾਰਾ ਤੇ ਸੀਮਿੰਟ ਢੋਦਿਆਂ ਨੇ ਦੋ ਮੰਜਲਾ ਬਣਾਈ ਸੀ ਹਵੇਲੀ।  ਪਿੰਡ ਤਾਂ ਕੀ ਪੂਰਾ ਇਲਾਕਾ ਦੇਖਣ ਆਇਆ ਕਰਦਾ ਸੀ, ਇਸ ਹਵੇਲੀ ਨੂੰ। 

ਬਾਬਾ ਜੈਲਦਾਰ ਜੀ ਆਪਣੀਆਂ ਇਨਾਂ ਹੱਡ ਬੀਤੀਆਂ ਵਿਚ ਗੁਆਚੇ ਹੋਏ ਸਨ ਕਿ ਇਨੇ ਨੂੰ ਪਿੱਪਲ ਹੇਠਾਂ ਖੇਡਦਾ ਉਨਾਂ ਦਾ ਪੋਤਰਾ ਟਿੱਕੂ ਉਨਾਂ ਦੀ ਗੋਦੀ ਆ ਬੈਠਾ।  ਬਸ ਬਾਬਾ ਜੀ ਹੋਰੀਂ ਪੋਤਰੇ ਦੇ ਮੋਹ ਪਿਆਰ ਵਿਚ ਪੋਤਰੇ ਨਾਲ ਹੀ ਤੋਤਲੀਆਂ ਤੋਤਲੀਆਂ ਮਾਰਨ ਲੱਗ ਪਏ। ਘੰਟੇ ਕ ਬਾਦ ਪੋਤਰੇ  ਨੇ ਉਂਗਲੀ ਫੜੀ ਤੇ ਬਾਬਾ ਜੀ ਹੋਰਾਂ ਨੂੰ ਘਰ ਨੂੰ ਲੈ ਤੁਰਿਆ।  ਜਦ ਬਾਬਾ ਜੀ ਘਰ ਵਾਪਿਸ ਆਏ ਤਾਂ ਉਨਾਂ ਦੇਖਿਆ ਕਿ ਉਨਾਂ ਦਾ ਮੰਜਾ ਹਵੇਲੀ ਦੇ ਬਾਹਰ ਟਾਹਲੀ ਦੇ ਦ੍ਰਖਤ ਹੇਠਾਂ ਡਾਹਿਆ ਪਿਆ ਸੀ। ਬਾਬਾ ਜੀ ਮੰਜੇ ਉਤੇ ਬੈਠਦੇ ਹੋਏ ਹੌਕਾ ਜਿਹਾ ਭਰ ਕੇ ਕਹਿਣ ਲੱਗੇ, ਪੁੱਤਰੋ ਮੇਰੇ ਹਿੱਸੇ ਟਾਹਲੀ ਦੀ ਛਾਂ ਆਈ ਹੈ।  ਸ਼ਰਮਿੰਦੇ ਹੋਏ ਵੱਡੇ ਪੁੱਤਰ ਸੁਰਿੰਦਰ ਨੇ ਅੰਦਰੋ ਧੀਮੀ ਜਿਹੀ ਅਵਾਜ ਵਿਚ ਕਿਹਾ,  ਨਹੀਂ ਬਾਪੂ ਜੀ ਦਿਨੇ ਤੁਸੀਂ ਟਾਹਲੀ ਦੀ ਛਾਂ ਥੱਲੇ ਬੈਠ ਜਾਇਆ ਕਰੋ ਤੇ ਸ਼ਾਮਾਂ ਨੂੰ ਜਾਂ ਮੀਂਹ ਕਿਣੀ ਸਮੇਂ ਮੰਜਾ ਗੈਲਰੀ ਵਿਚ ਡਾਹ ਦਿਆ ਕਰਾਂਗੇ।  ਨਾਲੇ ਗੈਲਰੀ ਤਾਂ ਸਭ ਦੀ ਸਾਂਝੀ ਹੈ, ਤੁਹਾਨੂੰ ਕੋਈ ਨਹੀ ਰੋਕ ਸਕਦਾ ਉਥੋਂ, ਮਾਈ ਦਾ ਲਾਲ ।  ਸਿਆਣਾ ਤਾਂ ਘਰ ਦਾ ਰਖਵਾਲਾ ਹੁੰਦਾ।  ਆਉਣ ਜਾਣ ਵਾਲਿਆਂ ਨੂੰ ਵੀ ਮੂਹਰੇ ਬੈਠਾ ਦੇਖ ਕੇ ਭੈਅ ਜਿਹਾ ਬਣਿਆ ਰਹਿੰਦਾ। ਵੈਸੇ ਵੀ ਹਰਜ ਵੀ ਕਿਸ ਗੱਲ ਦਾ ਹੈ, ਬਾਪੂ ਜੀ।

ਪੁੱਤਰਾਂ ਦੀਆਂ ਸੁਣ ਕੇ ਬਾਬੇ ਜੈਲਦਾਰ ਨੂੰ ਇੰਝ ਮਹਿਸੂਸ ਹੋਇਆ ਜਿਉਂ ਕਿ ਅੱਜ ਉਹ ਜੈਲਦਾਰ ਜਾਂ ਬਾਪ ਨਹੀ ਰਿਹਾ ਸਗੋਂ ਜੈਲਾ, ਘਰ ਦਾ ਰਖਵਾਲਾ ਬਣ ਕੇ ਰਹਿ ਗਿਆ ਹੈ, ਉਹ।

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2018,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018,  5abi.com