ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ  ।  30/12/2017। 


 

ਬੰਤੋਂ ਆਪਣੇ ਮਾਂ-ਪਿਓ ਦੇ ਤਕਰਾਰ ਤੋਂ ਆਪਣਾ ਸਹੁਰਾ ਪਿੰਡ ਛੱਡ ਕੇ ਆਪਣੇ ਪੇਕੇ ਪਿੰਡ ਰਹਿੰਦੀ ਸੀ। ਅੱਜ ਆਪਣੇ ਭਰਾ ਨਾਲ ਸ਼ਾਮ ਵੇਲੇ ਝਗੜ ਕੇ ਆਪਣੀ ਮਾਸੀ ਦੇ ਪਿੰਡ ਸ਼ਾਮ ਵੱਲ ਨੂੰ ਜਾ ਰਹੀ ਸੀ ਕਿ ਆਚਨਕ ਉਹ ਲੋਕਾਂ ਦੀ ਆਵਾਜ਼ ਸੁਣ ਕੇ ਸ਼ਹਿਰ ਵੱਲ ਤੁਰ ਪਈ। ਉੱਥੇ ਉਹ ਭੀੜ ਵਿੱਚ ਜਾ ਕੇ ਖੜ੍ਹੀ ਹੋ ਗਈ....

ਗਾਇਕ- "ਬਹੁੱਤ ਬਹੁੱਤ ਧੰਨਵਾਦ, ਮਹਾਰਾਜ ਜੋ ਤੁਸੀਂ ਸਲਾਨਾ ਅਖਾੜੇ ਵਿੱਚ ਗਾਉਣ ਲਈ ਸਨੇਹਾ ਪੱਤਰ ਭੇਜਿਆ, ਅਸੀਂ ਅੱਜ ਹੁੰਮ-ਹੁਮਾ ਕੇ ਤਿਆਰੀਆਂ ਨਾਲ ਆਏ ਹਾਂ, ਮਹਾਰਾਜ ਤੁਹਾਡਾ ਅਤੇ ਸਰੋਤਿਆਂ ਦਾ ਮਨੋਰੰਜਨ ਕਰਾਂਗੇ"।

ਮਹਾਮੰਤਰੀ - "ਮਹਾਰਾਜ ਜੀ, ਜੇ ਇਜਾਜ਼ਤ ਹੋਵੇ ਤਾਂ ਗੀਤ-ਸੰਗੀਤ ਸ਼ੁਰੂ ਕਰਵਾਇਆ ਜਾਵੇ, ਸਟੇਜ ਦੀ ਤਿਆਰੀ ਤਾਂ ਪੂਰੀ ਤਰ੍ਹਾਂ ਮੁਕੰਮਲ ਹੋ ਗਈ ਹੈ"

ਰਾਜਾ - "ਫਨਕਾਰਾਂ ਦੇ ਗਾਉਣ ਤੋਂ ਪਹਿਲਾਂ ਮੇਰੀ ਇਹ ਸ਼ਰਤ ਹੈ: ਮੇਰੇ ਰਾਜ ਦਰਬਾਰ ਦੇ ਪੂਰੇ ਅਖਾੜੇ 'ਚ ਇਹ ਐਲਾਨ ਕਰ ਦਿਓ ਕਿ ਰਾਤ ਵੇਲੇ ਗਾਈਕੀ ਵਿੱਚ ਕੋਈ ਢਿੱਲ ਨਹੀਂ ਆਉਣੀ ਚਾਹੀਦੀ, ਨਾ ਹੀ ਗਾਉਂਦੇ ਸਮੇਂ ਗਾਇਕ ਨੂੰ ਕੋਈ ਪੈਸਾ ਜਾ ਕੋਈ ਕਿਮਤੀ ਚੀਜ ਸੰਗੀਤ ਤੋਂ ਖੁਸ਼ ਹੋ ਕੇ ਦੇ ਸਕਦਾ ਹੈ, ਇਸ ਸ਼ਰਤ ਦਾ ਪੂਰੇ ਅਖਾੜੇ ਵਿੱਚ ਮੈਂ ਐਲਾਨ ਕਰਦਾ ਹਾਂ।

ਸੈਨਾਪਤੀ ! ਜੇਕਰ ਕੋਈ ਇਸ ਸ਼ਰਤ ਦੀ ਉਲੱਗਣਾ ਕਰੇਗਾ, ਉਹ ਸਖਤ ਤੋਂ ਸਖਤ ਸ਼ਜਾ ਦਾ ਭਾਗੀਦਾਰ ਹੋਵੇਗਾ। ਜੋ ਗਾਉਣ ਵਾਲੀਆਂ ਦਾ ਵਾਜਬ ਇਨਾਮ ਹੋਵੇਗਾ ਮੈਂ ਖੁਦ ਦੇਵਾਂਗਾ।"

ਸੈਨਾਪਤੀ- ਜੋ ਅੱਗਿਆ ਮਹਾਰਾਜ, ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਹੋਵੇਗਾ"।

ਗਾਇਕ - "ਪੂਰੇ ਅਖਾੜੇ ਦੇ ਲੋਕਾਂ ਨੂੰ ਸਾਡੇ ਰਾਜੇ ਦੀ ਸ਼ਰਤ ਨੂੰ ਸਿਰ ਮੱਥੇ ਲਾਉਣ ਲਈ ਸਹਿਮਤ ਹੋ ਜਾਣਾ ਚਹੀਦਾ ਹੈ ਕਿਉਂਕਿ ਇਹ ਸਾਡੇ ਰਾਜੇ ਦੇ ਮਾਣ ਦਾ ਸਵਾਲ ਹੈ ਮੈਂ ਅਤੇ ਮੇਰੇ ਸੁਨਣ ਵਾਲੇ ਮੈਨੂੰ ਤੇ ਮੇਰੇ ਸੰਗੀਤਕਾਰਾਂ ਨੂੰ ਕੋਈ ਪੈਸਾ-ਧੇਲਾ ਨਹੀਂ ਦੇਵਾਂਗਾ, ਬੱਸ ਤੁਸੀਂ ਮੇਰਾ ਤੇ ਮੇਰਾ ਸੰਗੀਤਕਾਰਾਂ ਦਾ ਤਾੜੀਆਂ ਨਾਲ ਸਾਥ ਦਿਓ.....

(ਪਹਿਰ ਦੇ ਤੜਕੇ ਤੱਕ ਸਭ ਲੋਕ ਗੀਤਕਾਰਾਂ ਦਾ ਅਨੰਦ ਮਾਣਦੇ ਰਹੇ)

ਤੇਰੀਆਂ ਯਾਦਾਂ ਤੇ ਨੀ, ਮੈਂ ਗੀਤ ਬਣਾਇਆ,
ਲਿੱਖ-ਲਿੱਖ ਅੱਖਰ ਗੀਤ ਮੈਂ ਗਾਈਆ।
ਅੱਧੀ-ਅੱਧੀ ਰਾਤ ਮੈਂ ਉਠ-ਉਠ ਰੋਇਆ,
ਤੇਰੀ ਯਾਦਾਂ ਨੂੰ ਇੱਕ ਲੜੀ 'ਚ' ਪਰੋਇਆ......

"ਬਹੁਤੀ ਬੀਤੀ ਥੋੜੀ ਰਹਿ ਗਈ, ਛਿਣ ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ "।

(ਇਹ ਗੱਲ ਸੁਣਦੇ ਸਾਰ ਹੀ ਰਾਜਕੁਮਾਰੀ ਕੁਰਸੀ ਤੋਂ ਉਠੀ, ਉਸ ਨੇ ਆਪਣੇ ਗਲੇ ਦਾ ਹਾਰ ਗਾਉਣ ਵਾਲੀਆਂ ਨੂੰ ਦੇ ਦਿੱਤਾ, ਰਾਜਕੁਮਾਰ ਦੀ ਜੇਬ ਵਿੱਚ ਵੀ ਜਿੰਨੇ ਪੈਸੇ ਸੀ ਅਤੇ ਉਸ ਕੋਲ ਜਿੰਨਾ ਕਿਮਤੀ ਸਮਾਨ ਸੀ ਉਹ ਸਾਰਾ ਗਾਇਕਾਂ ਨੂੰ ਦੇ ਦਿੱਤਾ, ਰਾਜਾ ਚੁੱਪ ਬੈਠਾ ਰਿਹਾ, ਸਾਰੇ ਸੰਗੀਤ ਸੁਣਦੇ ਰਹੇ, ਸਵੇਰਾ ਹੋਈ ਤਾਂ ਸੰਗੀਤ ਬੰਦ ਹੋ ਗਿਆ)

(ਰਾਜ ਦਰਬਾਰ ਵਿੱਚ ਸੁੰਨਸਾਨ ਛਈ ਹੋਈ ਹੈ--ਰਾਜੇ ਦੇ ਲੜਕੇ ਨੂੰ ਸਿਪਾਹੀ ਰਾਜੇ ਅੱਗੇ ਫੜ ਕੇ ਖੜੇ ਹਨ)

ਰਾਜਾ (ਰਾਜਕੁਮਾਰ ਨੂੰ ) "ਤੂੰ ਨਿਯਮ ਦੀ ਉਲਾਂਗਣਾ ਕਿਉਂ ਕੀਤੀ ਹੈ "।

ਰਾਜਕੁਮਾਰ " ਪਿਤਾ ਜੀ ਇਹਨਾਂ ਦੀ ਗੱਲ ਦੀ ਕੋਈ ਕੀਮਤ ਨਹੀਂ, ਅੱਜ ਰਾਤ ਮੈਂ ਤਹਾਨੂੰ ਮਾਰ ਕੇ ਰਾਜ ਗੱਦੀ ਤੇ ਬੈਠਣ ਵਾਲਾ ਸੀ ਕਿ ਇਹਨਾ ਦੀ ਗੱਲ ਸੁਣ ਕੇ ਮੈਂ ਮਨ ਨੂੰ ਸਮਝਾਇਆ ਕਿ ਤੁਹਾਡੀ ਉਮਰ ਤਾਂ ਥੋੜੀ ਰਹਿ ਗਈ ਬਾਅਦ ਵਿੱਚ ਰਾਜ ਮੈਨੂੰ ਹੀ ਮਿਲਣਾ"।

'ਲੇਕਿਨ ਜੋ ਤੁਸੀਂ ਸਜਾ ਦਿੰਦੇ ਹੋ ਮੈਂ ਉਹ ਖੁਸ਼ੀ ਨਾਲ ਸਵੀਕਾਰ ਕਰ ਲਵਾਂਗਾ ਨਹੀਂ ਤੇ ਮੇਰੇ ਉੱਪਰ ਦਾਗ ਲੱਗ ਜਾਣਾ ਸੀ ਕਿ ਬਾਪ ਨੂੰ ਮਾਰ ਕੇ ਰਾਜ ਗੱਦੀ ਤੇ ਬੈਠਾ ਹਾਂ"।

ਰਾਜਾ -"ਹੁਣ ਮੇਰੀ ਲੜਕੀ ਪਾਲੀ ਨੂੰ ਬੁਲਾਇਆ ਜਾਵੇ"।
(ਦਾਸੀਆਂ ਲੜਕੀ ਪਾਲੀ ਨੂੰ ਰਾਜੇ ਅੱਗੇ ਪੇਸ਼ ਕਰਦਿਆਂ ਹਨ)

ਰਾਜਾ - "ਪਾਲੀ ਤੂੰ ਕੀਮਤੀ ਹਾਰ ਕਿਉ ਦਿੱਤਾ " ਲੜਕੀ ਨੇ ਜਵਾਬ ਦਿੱਤਾ ਪਿਤਾ ਜੀ "ਜਿੱਥੇ ਤੁਸੀਂ ਮੇਰਾ ਮੰਗਣਾ ਕੀਤਾ ਹੈ ਅੱਜ ਰਾਤ ਮੇਰਾ ਇਹ ਇਰਾਦਾ ਸੀ ਮੈਂ ਭੱਜ ਕੇ ਉੱਥੇ ਚਲੀ ਜਾਣਾ ਸੀ ਇਹਨਾਂ ਦੀ ਗੱਲ ਸੁਣ ਮਨ ਵਿੱਚ ਸੋਚਿਆ ਕਿ ਹੁਣ ਤਾਂ ਥੋੜ੍ਹਾ ਸਮਾਂ ਹੈ ਵਿਆਹ ਲਈ ਜੇ ਮੈਂ ਚਲੇ ਜਾਂਦੀ ਮੈਨੂੰ ਦਾਗ ਲੱਗਣਾ ਸੀ, ਮੇਰੇ ਭਰਾ ਨੂੰ ਦਾਗ ਲੱਗਣਾ ਸੀ ਅਤੇ ਤੁਹਾਡੀ ਪੱਗ ਨੂੰ ਦਾਗ ਲੱਗਣਾ ਸੀ"।

ਰਾਜਾ - "ਮਹਾਮੰਤਰੀ, ਗਾਇਕ ਨੂੰ ਵੀ ਮੇਰੇ ਦਰਬਾਰ ਵਿੱਚ ਪੇਸ਼ ਕਰੋ,
(ਮਹਾਮੰਤਰੀ ਫਨਕਾਰਾਂ ਨੂੰ ਫੜ ਕੇ ਰਾਜੇ ਅੱਗੇ ਲਿਆਉਂਦੇ ਹਨ)

ਰਾਜਾ -"ਤੇਰੇ ਤੇ ਇਹਨਾਂ ਨੇ ਇੰਨੀ ਹਮਦਰਦੀ ਕਿਓ ਵਿਖਾਈ, ਤੂੰ ਕੀ ਕਹਿਣਾ ਚਾਹੁੰਦਾ ਹੈ"।

ਗਾਇਕ - "ਬਹੁਤੀ ਬੀਤੀ ਥੋੜੀ ਰਹਿ ਗਈ, ਛਿਣ ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ, ਮਹਾਰਾਜ ਕਿਉਂਕਿ ਸਾਡੇ ਤਪਲੇ ਵਾਲੇ ਨੂੰ ਨੀਂਦ ਆਉਣ ਲੱਗ ਪਈ ਸੀ, ਸੰਗੀਤ ਦਾ ਜੋਸ਼ ਮੱਠਾ ਹੋਣ ਲੱਗ ਪਿਆ ਸੀ, ਮੈਨੂੰ ਇਹ ਡਰ ਹੋ ਗਿਆ ਕਿ ਅਸੀਂ ਰਾਜੇ ਦੀ ਸਜਾ ਦੇ ਭਾਗੀਦਾਰ ਨਾ ਬਣ ਜਾਈਏ , ਮੈ ਆਪਣੇ ਤਪਲੇ ਵਾਲੇ ਨੂੰ ਗਾਉਂਦਾ ਸਮੇਂ ਸਿੱਧਾ ਸਭ ਦੇ ਸਾਹਮਣੇ ਨਹੀਂ ਕਹਿ ਸਕਦਾ ਸੀ ਮੈਂ ਗਾਉਂਦੇ ਹੋਏ ਉਸਨੂੰ ਸਮਝਾਇਆ , ਮੈਂ ਤਾਂ ਇਹ ਸਤਰਾਂ ਤਪਲੇ ਵਾਲੇ ਨੂੰ ਇਸ ਕਰਕੇ, ਇਹ ਕਹੀਆਂ ਸਨ "।

"ਬਹੁਤੀ ਬੀਤੀ ਥੋੜੀ ਰਹਿ ਗਈ, ਛਿਣ ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ......
ਭਾਵ ਹੈ ਕਿ- ਰਾਤ ਬਹੁਤ ਬੀਤ ਗਈ ਹੈ, ਥੋੜੀ-ਥੋੜ੍ਹੀ ਕਰਕੇ ਬੀਤ ਰਹਿ ਹੈ, ਸੰਗੀਤ ਮੱਠਾ ਹੋ ਗਿਆ ਤਾਂ ਸਾਨੂੰ ਦਾਗ ਲੱਗ ਜਾਵੇਗਾ"।

ਰਾਜਾ - "ਮਹਾਮੰਤਰੀ ਮੇਰਾ ਇਹ ਹੁਕਮ ਹੈ ਕਿ ਤੁਸੀਂ ਇਹਨਾਂ ਫਨਕਾਰਾਂ ਨੂੰ ਹੀਰੇ-ਮੋਤੀ ਅਤੇ ਕੁੱਝ ਹੋਰ ਵਾਜਬ ਇਨਾਮ ਦੇ ਦਿਓ, ਮੈਂ ਇਹ ਸਾਰੀ ਆਵਾਮ 'ਚ' ਐਲਾਨ ਕਰਦਾ ਹਾਂ ਕੇ ਅੱਜ ਤੋਂ ਮੇਰਾ ਪੁੱਤਰ ਰਾਜ ਗੱਦੀ ਦਾ ਅਹੁਦਾ ਸੰਭਾਲੇਗਾ"।

ਬੰਤੋ ਇਹ ਸਭ ਸੁਣਨ ਤੋਂ ਬਾਅਦ ਆਪਣੇ ਸਹੁਰੇ ਘਰ ਵਾਪਸ ਪਰਤ ਗਈ ਉਸ ਦੇ ਪਤੀ ਨੇ ਉਸ ਨੂੰ ਕੁੱਝ ਨਾ ਕਿਹਾ, ਜੋ ਸਾਲਾਂ ਤੋਂ ਇੰਤਜਾਰ ਕਰਦਾ ਸੀ ਬੰਤੋ ਨੇ ਆਪਣੇ ਸੱਸ ਸਹੁਰੇ ਨੂੰ ਕਿਹਾ "ਤਕਰਾਰ ਤਾਂ ਦੋਵਾਂ ਪਰਿਵਾਰਾਂ ਵਿੱਚ ਹਨ ਮੇਰਾ ਤੇ ਮੇਰੇ ਘਰਵਾਲੇ ਦਾ ਕੋਈ ਝਗੜਾ ਹੀ ਨਹੀਂ।"

ਸੰਦੀਪ ਕੁਮਾਰ ਨਰ (ਐਮ.ਏ- ਥਿਏਟਰ ਐਂਡ ਟੈਲੀਵਿਜ਼ਨ )
ਸ਼ਹਿਰ- ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ )
ਮੋਬਾਈਲ -9041543692

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2018,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018,  5abi.com