ਇੱਕ ਪਲ ਵਿੱਚ ਸਭ ਕੁਝ ਬਦਲ ਜਾਦਾ ਹੈ।
ਕਮਰੇ ਦਾ ਬੂਹਾ ਖੁੱਲ੍ਹਾ, ਤੇ ਬੰਦੇ ਨੇ ਸਾਨੂੰ ਅੰਦਰ ਵੜਣ ਦਾ ਖਾਮੋਸ਼ ਜਿਹਾ ਇਸ਼ਾਰਾ
ਦਿੱਤਾ। ਜਦ ਸੰਸਕਾਰ ਘਰ ਵਿਚ ਅੰਦਰ ਆਇਆ ਸਾਂ ਤਾਂ ਮੇਰਾ ਮਨ ਡਾਵਾਂਡੋਲ ਸੀ। ਬਾਹਰੋਂ
ਦੁਕਾਨ ਵਰਗੇ ਦਿਸਦੇ ਉਸ ਕਮਰੇ ਅੰਦਰ ਵੜ੍ਹ ਕੇ ਵੇਖਿਆ ਕਿ ਅੰਦਰ ਗੰਭੀਰ ਜਿਹੀ ਚੁੱਪ ਛਾਈ
ਪਈ ਸੀ। ਪਰ ਜਦ ਸੰਸਕਾਰ ਘਰ ਦੇ ਵਾਹਕ ਨੇ ਪਿਛਲੇ ਕਮਰੇ ਦਾ ਬੂਹਾ ਖੋਲਿਆ ਤਾਂ ਮੈਂ ਇਹ
ਦੇਖ ਕੇ ਹੈਰਾਨ ਹੋ ਗਿਆ ਕਿ ਸਾਹਮਣੇ ਵਾਲੇ ਕਮਰੇ ਤੋਂ ਕਿੰਨਾ ਫਰਕ ਹੈ। ਮੇਰਾ ਸਰੀਰ
ਬੇਜਾਨ ਜਿਹਾ ਹੁੰਦਾ ਪ੍ਰਤੀਤ ਹੋਇਆ। ਕਮਰੇ ਦੇ ਵਿਚਕਾਰ ਇਕ ਫੌਲਾਦੀ ਟਰਾਲੀ ਖੜ੍ਹੀ ਸੀ,
ਜਿਸ ਦੇ ਉਪਰ ਉਹ ਆਦਮੀ ਬੇਜਾਨ, ਅਹਿੱਲ ਪਿਆ ਸੀ ਜਿਹੜਾ ਮੈਨੂੰ ਆਵਦੀ ਗੋਦ ਵਿਚ ਲੈ ਕੇ
ਹੱਸਦਾ ਹੁੰਦਾ ਸੀ, ਹਸਾਉਂਦਾ ਹੁੰਦਾ ਸੀ। ਆਪਣੇ ਚੌੜੇ ਮੋਢਿਆਂ ਉੱਪਰ ਬਿਠਾ ਕੇ ਸੁਰਗਾਂ
ਦੇ ਝੁਟੇ ਦਿੰਦਾ ਹੁੰਦਾ ਸੀ। ਹੁਣ ਉਸਦੀ ਜਗ੍ਹਾ 'ਉਹ' ਬੰਦਾ ਨਹੀਂ ਸੀ, ਪਰ ਇੱਕ ਲੋਥ ਪਈ
ਸੀ।
ਲੋਥ।
ਉਮਰ ਤਾਂ ਉਨ੍ਹਾਂ ਦੀ ਕੁਝ ਵੀ ਨਹੀਂ ਸੀ, ਕੇਵਲ ਪੈਂਹਠ ਵਰ੍ਹੇ ਦੇ ਸਨ। ਹੁਣ ਇਹ ਧਾਤ
ਦੀ ਟ੍ਰੈ ਤੇ ਪਏ ਮੈਨੂੰ ਉਸ ਤਰ੍ਹਾਂ ਨਹੀਂ ਜਾਪਦੇ ਸਨ। ਸੋਗ ਦੇ ਸਮੁੰਦਰ ਨਾਲ਼ ਮੇਰਾ ਮਨ
ਭਰ ਗਿਆ, ਉਸ ਨੂੰ ਇੰਝ ਵੇਖਕੇ। ਉਸ ਦੇ ਆਲੇ ਦੁਆਲੇ ਸਰੀਰ ਨੂੰ ਸਾਫ ਕਰਨ ਲਈ ਬੰਦੇ ਰੁੱਝੇ
ਸਨ। ਇਹ ਵੀ ਇਕ ਰਸਮ ਸੀ ਜਿਸ ਦਾ ਇਸ ਮੁਲਕ ਵਿਚ ਮਤਲਬ ਤਾਂ ਹੁਣ ਹੈ ਨਹੀਂ ਸੀ, ਪਰ ਫਿਰ
ਵੀ ਸਾਡੇ ਲੋਕ ਕਰਦੇ ਹਨ। ਜੇ ਮੇਰੀ ਮਰਜ਼ੀ ਹੁੰਦੀ, ਮੈਂ ਤਾਂ ਇਸ ਥਾਂ ਤੇ ਉਸ ਨੂੰ ਇਵੇਂ
ਕਦੀ ਨਹੀਂ ਵੇਖਣ ਆਉਣਾ ਸੀ। ਪਰ ਰੀਤ ਕਰ ਕੇ ਆਣਾ ਪਿਆ।
ਮੈਂ ਉਸ ਦੇ ਮੱਥੇ ਤੇ ਹੱਥ ਫੇਰ ਕੇ ਮਹਿਸੂਸ ਕੀਤਾ ਕਿ ਕਿੰਨਾ ਠੰਢਾ ਹੈ। ਬਰਫ ਵਾਂਗ।
ਕਿਸੇ ਨੇ ਉਨ੍ਹਾਂ ਤੋਂ ਚਾਦਰ ਲਾਹ ਦਿੱਤੀ। ਹਿਕ ਤੋਂ ਲੈ ਕੇ ਨਾਭੀ ਤਕ ਵੱਡੇ ਟੰਕੇ ਸੁੰਡੀ
ਵਾਂਗ ਪਿੰਡੇ ਉਪਰ ਜੁਲਕਦੇ ਹਨ। ਮੇਰੇ ਨੱਕ 'ਚ ਦੁਰਗੰਧ ਭਰ ਗਿਆ। ਸਾਰੇ ਹੁਣ ਉਸ ਦੇ ਜਿਸਮ
ਨੂੰ ਧੋ ਰਹੇ ਨੇ। ਕਿਸੇ ਦੇ ਹੱਥ ਦੇ ਛੋਹ ਨਾਲ਼ ਉਸ ਦਾ ਛੱਪਰ ਖੁਲ਼੍ਹ ਜਾਂਦਾ ਹੈ। ਅੱਖ
ਮੇਰੇ ਵਲ ਵਾਪਸ ਵੇਖਦੀ…ਪਰ ਉਹ ਗੱਲ ਨਹੀਂ। ਜਦ ਜਿਉਂਦੇ ਸਨ, ਜਰੂਰ ਵੇਖਦੀ ਸੀ। ਉਸ ਅੱਖ
'ਚ ਜਾਣ ਸੀ। ਭਾਵਨਾੜੇ ਸਨ। ਉਸ ਅੱਖ ਨਾਲ਼ ਖੂੜ ਦੇ ਸਨ, ਉਸ ਹੀ ਅੱਖ ਨਾਲ਼ ਪਿਆਰ ਵੀ ਦੇਖ
ਲੈਂਦੇ ਸੀ, ਉਸ ਅੱਖ ਨਾਲ਼ ਚਾਲ ਵੀ। ਪਰ ਹੁਣ ਉਹ ਗੱਲ ਨਹੀਂ ਰਹੀ। ਹੁਣ ਤਾਂ ਸ਼ਿਸ਼
ਸੱਖਣੇ ਹਨ, ਜਿਵੇਂ ਕੋਈ ਮਰੀ ਮੱਛੀ ਦੇ ਆਨੇ ਹੋਣ। ਅੱਖਾਂ ਰੰਗ ਵਿਚ ਭੁਸਲੇ ਹਨ। ਹੁਣ
ਨਹੀਂ ਪਤਾ ਲਗਦਾ ਜੇ ਹਾਸੇ ਨਾਲ਼ ਅੱਖਾਂ ਭਰ ਸਕਦੀਆਂ, ਜਾਂ ਗੁਸੇ ਨਾਲ਼ ਜਾਂ ਮੋਹ ਨਾਲ਼।
ਅਜੀਬ ਲਗਦੇ ਨੇ। ਮੈਂ ਕੋਸ਼ਿਸ਼ ਕਰਦਾ ਪਲਕ ਨੂੰ ਬੰਦ ਕਰਨ। ਹੱਥ ਪੋਲਾ ਰਖਦਾ ਹਾਂ। ਅੱਖ
ਨੂੰ ਨਾ ਕੁਝ ਹੋਜੇ। ਹੌਂਸਲੇ ਨਾਲ਼ ਮੈਂ ਵੀ ਹੁਣ ਸਭ ਦੀ ਮਦਦ ਕਰਨ ਲਗ ਪਿਆ, ਉਸਨੂੰ ਸਾਫ
ਕਰਨ।
ਸਰੀਰ ਕਠੋਰ ਹੈ। ਅੰਗ ਸਖ਼ਤ ਹੋ ਗਏ। ਬੜਾ ਔਖਾ ਹੈ ਉਸ ਨੂੰ ਚੱਕ ਕੇ ਕੱਪੜੇ ਪਾਉਣਾ।
ਟਾਇਮ ਜ਼ਿਆਦਾ ਲਗਦਾ। ਡਰ ਹੈ ਕੁਝ ਟੁੱਟੇ ਨਾ। ਹੁਣ ਸ਼ਾਂਤ ਲਗ ਰਹੇ ਸੀ। ਲਗ ਰਹੇ? ਰਹੇ?
ਰਹੇ ਤਾਂ ਹੈ ਨਹੀਂ। ਸੋਗ ਨਾਲ਼ ਸਰੀਰ ਦਲਦਲ ਹੋ ਜਾਂਦਾ ਹੈ।
ਲੋਕਾਂ ਨੇ ਤਾਂ ਸਜਿਆ ਹੀ ਵੇਖਣਾ ਹੈ। ਉਨ੍ਹਾਂ ਨੂੰ ਗ਼ਮ ਜ਼ਰੂਰ ਹੋਣਾ ਹੈ, ਪਰ ਇਸ
ਹਾਲ 'ਚ ਨਹੀਂ ਵੇਖਣਾ। ਇਹ ਤਸਵੀਰ ਮੇਰੇ ਨਾਲ਼ ਹਮੇਸ਼ਾ ਰਵੇਗੀ। ਸੱਚ ਮੁਚ ਸਾਡੇ ਠੰਢੇ
ਮੁਲਕਾਂ ਵਿਚ ਇਸ ਰਿਵਾਜ ਦੀ ਲੋੜ ਹੈ। ਜਿਹੜਾ ਘਾਟਾ ਹੋਇਆ ਇਹ ਇਹ ਨਹੀਂ ਬਥੇਰਾ ਹੈ?
ਅੱਖਾਂ ਕਦੀ ਨਹੀਂ ਭੁਲਣੀਆਂ॥ |