ਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ  (27/07/2018)

mehak


 teeyan''ਹਾਏ! ਜਾਵੋ ਵੇ, ਕੋਈ ਮੋੜ ਲਿਆਵੋ ਉਹੀ ਰੰਗਲਾ ਸਾਵਣ ਮਹੀਨਾ ! ਹਾੜਾ  ਵੇ, ਕੋਈ ਮੋੜ ਲਿਆਵੋ ਮੇਰੇ ਰੰਗਲੇ ਪੰਜਾਬ ਦੀ ਰੌਣਕ !''  ਗੁਰਮੀਤੋ ਕੱਲੀ ਬੈਠੀ ਬੁੜ-ਬੁੜਾਈ ਜਾ ਰਹੀ ਸੀ ਕਿ ਇੰਨੇ ਨੂੰ  ਉਪਰ ਹੀ ਉਸ ਦੀ ਦਸਵੀ ਕਲਾਸ ਵਿਚ ਪੜਦੀ ਪੋਤੀ ਪ੍ਰੀਆ ਵੀ ਸਕੂਲੋਂ ਆ ਗਈ ।  ਉਹ ਕਈ ਦਿਨਾਂ ਤੋ ਦਾਦੀ-ਮਾਂ ਮੂੰਹੋਂ ਇਹੀ ਗੱਲ ਸੁਣਦੀ ਆ ਰਹੀ ਸੀ।  ਪਰ ਅੱਜ ਉਸਤੋ ਰਿਹਾ ਨਾ ਗਿਆ।  ਬਸਤਾ ਰੱਖਦੇ ਸਾਰ ਹੀ ਉਹ ਦਾਦੀ-ਮਾਂ  ਦੇ ਦੁਆਲੇ ਹੋ ਗਈ, ''ਦਾਦੀ-ਮਾਂ  ਕੀ  ਹੋ ਗਿਆ ਤੇਰੇ ਰੰਗਲੇ ਸਾਵਣ ਨੂੰ ਤੇ ਕੀ ਹੋ ਗਿਆ ਰੰਗਲੇ ਪੰਜਾਬ ਨੂੰ?  ਚੰਗਾ ਭਲਾ ਤਾਂ ਹੈ ਪੰਜਾਬ।''

        'ਕੁੜੇ ਧੀਏ , ਕਿੱਥੇ ਚੰਗਾ-ਭਲਾ  ਵਸਦਾ ਮੇਰਾ ਪੰਜਾਬ।
        ਕਿਉ , ਕੀ ਹੋ ਗਿਆ ਦਾਦੀ-ਮਾਂ ?'  ਸਿੱਧ-ਸੁਭਾਅ ਭੋਲੇਪਣ ਵਿਚ ਪ੍ਰੀਆ ਨੇ ਪੁੱਛਿਆ।

ਲੰਬਾ ਜਿਹਾ ਹੌਕਾ ਲੈਦਿਆਂ,  ਐਨਕ ਮੇਜ ਉਤੇ ਰੱਖਦਿਆਂ ਦਾਦੀ-ਮਾਂ ਬੋਲੀ, 'ਧੀਏ ਖਾ ਲਿਆ, ਮੇਰੇ ਰੰਗਲੇ ਪੰਜਾਬ ਨੂੰ  ਪੱਛਮੀ ਸੱਭਿਅਤਾ ਨੇ !  ਨਿਗਲ ਲਿਆ, ਮੇਰੇ ਪੰਜਾਬ ਨੂੰ ਨਸ਼ਿਆਂ ਨੇ!  ਖਾ ਲਿਆ, ਮੇਰੇ ਸੁਹਣੇ ਸਾਵਣ ਨੂੰ ਤੇ ਇਸ ਦੇ ਤੀਆਂ ਤੀਜ ਦੀਆਂ ਵਰਗੇ  ਅਟੁੱਟ ਰਿਸ਼ਤਿਆਂ ਦੀਆਂ ਮਹਿਕਾਂ ਵਿਖੇਰਦੇ ਤਿਓਹਾਰਾਂ ਨੂੰ !  ਬੇੜਾ ਗਰਕ ਕਰ ਦਿੱਤਾ, ਆਹ ਮੜੇ-ਮੁਬਾਈਲਾਂ ਨੇ ਅਤੇ ਟੀ. ਵੀ. ਨੇ ! ' ਇਕੋ ਸਾਹੇ ਕਾਫੀ ਕੁਝ ਕਹਿ ਗਈ ਗੁਰਮੀਤੋ। 

'ਉਹ ਕਿਵੇਂ ਦਾਦੀ-ਮਾਂ?  ਮੈਨੂੰ ਤੁਹਾਡੀਆਂ ਬੁਝਾਰਤਾਂ ਜਿਹੀਆਂ ਸਮਝ ਨਹੀ ਆਉਦੀਆਂ ।  ਤੀਆਂ ਤੀਜ ਦੀਆਂ ਦਾ ਤਿਓਹਾਰ ਤਾਂ ਸਾਡੇ ਸਕੂਲ ਵੀ ਮਨਾਉਣਾਂ ਅਸੀਂ ।' 
'ਆਹ ਟੀ.ਵੀ. ਬੰਦ ਕਰ ਪਹਿਲਾਂ, ਜੇਕਰ ਸੁਣਨੀ ਐ ਮੇਰੀ ਕਹਾਣੀ ਬੇਟਾ ।'   65 ਸਾਲਾ ਦਾਦੀ-ਮਾਂ ਦੇ ਅੱਖਾਂ ਮੂਹਰੇ ਅਤੇ ਜਿਹਨ ਵਿਚ ਜਾਣੋ ਰੰਗਲੇ ਪੰਜਾਬ ਦੀਆਂ ਪੁਰਾਣੀਆਂ ਯਾਦਾਂ ਦੀ ਰੀਲ ਘੁੰਮਣ ਲੱਗ ਗਈ ਸੀ।

'ਮੇਰੇ ਲਾਗੇ ਨੂੰ ਹੋ ਜਾ ਬੇਟਾ' ਆਖਦਿਆਂ ਦਾਦੀ-ਮਾਂ  ਨੇ ਜਾਣੋ ਸਾਵਣ ਮਹੀਨੇ  ਦੇ ਪੁਰਾਣੇ ਤਵੇ ਉਤੇ ਸੂਈ ਰੱਖ ਦਿੱਤੀ, 'ਬੇਟਾ ਪ੍ਰੀਆ !  ਕੋਈ ਸਮਾਂ ਹੁੰਦਾ ਸੀ ਜਦੋਂ ਸਾਵਣ ਦਾ ਮਹੀਨਾ ਚੜਦਿਆਂ ਹੀ ਕੁੜੀਆਂ ਦੇ ਚਿਹਰਿਆਂ  ਉਤੇ ਰੌਣਕ ਆ ਜਾਇਆ ਕਰਦੀ ਸੀ।  ਸਾਵਣ ਚੜਦਿਆਂ ਹੀ ਬਾਰਸ਼ਾਂ ਸ਼ੁਰੂ ਹੋ ਜਾਂਦੀਆਂ ਸਨ।  ਮੌਸਮ ਦਾ ਨਜਾਰਾ ਹੀ ਕੁਝ ਹੋਰ ਹੋ ਜਾਂਦਾ ਸੀ।  ਠੰਡੀ ਤੇ ਸੀਤ ਹਵਾ ਸਭ ਦੇ ਮਨ ਨੂੰ ਬਹਾਰਾਂ ਦਾ ਸੁਨੇਹਾ ਦਿੰਦੀ ਅੰਦਰ ਇਕ ਤਰੰਗ  ਜਿਹੀ ਪੈਦਾ ਕਰ ਦਿੰਦੀ ਸੀ।  ਇਸ ਸਾਵਣ ਦੇ ਮਹੀਨੇ ਤੋ ਹੀ ਤਿਓਹਾਰਾਂ ਦੀ ਸ਼ੁਰੂਆਤ ਹੋ ਜਾਂਦੀ।  ਸਭ ਤੋਂ ਪਹਿਲਾ ਤਿਓਹਾਰ ਤੀਆਂ ਦਾ ਹੀ ਹੁੰਦਾ।'

      'ਉਹ ਕਿਵੇਂ ਦਾ ਦਾਦੀ-ਮਾਂ?'
     'ਧੀਏ !  ਜਿਹੜੀਆਂ ਕੁੜੀਆਂ ਦੇ ਨਵੇ-ਨਵੇ ਵਿਆਹ ਹੋਏ ਹੁੰਦੇ ਉਹ ਸਹੁਰੇ ਘਰ ਤੋਂ ਪੇਕੇ ਘਰ ਆ ਜਾਂਦੀਆਂ।   ਉਧਰ ਪੇਕੇ ਘਰ ਵਿਚ ਵੀ ਉਨਾਂ ਦੇ ਆਉਣ ਦੀ ਪੰਦਰਾਂ ਦਿਨ ਪਹਿਲੇ ਹੀ ਉਡੀਕ ਸ਼ੁਰੂ ਹੋ ਜਾਂਦੀ।  ਕੁਆਰੀਆਂ ਕੁੜੀਆਂ ਨੂੰ ਵੀ ਚਾਅ ਜਿਹਾ ਚੜਿਆ ਹੁੰਦਾ।  ਨਵੀਆਂ ਵਿਆਹੀਆਂ ਕੁੜੀਆਂ ਨੂੰ ਉਸ ਦੇ ਸਹੁਰਿਆਂ ਤੋਂ ਉਸ ਦਾ ਭਰਾ ਤੇ ਭਰਜਾਈ ਸ਼ਗਨਾਂ ਨਾਲ ਲੈਣ ਜਾਂਦੇ।  ਜਦੋਂ ਸਹੁਰੇ ਬੈਠੀ ਕੁੜੀ ਨੂੰ ਆਪਣੇ ਵੀਰ ਤੇ ਭਰਜਾਈ ਦੇ ਆਉਣ ਦਾ ਪਤਾ ਲੱਗਦਾ  ਤਾਂ  ਉਸ ਦੇ ਪੈਰ ਜਮੀਨ ਉਤੇ ਨਾ ਲੱਗਦੇ।   ਉਹ ਖੁਸ਼ੀ-ਖੁਸ਼ੀ ਮਨ-ਮੁਸਕਾਉਦੀ ਹੋਈ ਆਖਦੀ-

      'ਆਜਾ ਵੀਰਾ ਛੇਤੀਂ ਆਜਾ,
      ਮੈਂ ਤਾਂ ਤੱਕ-ਤੱਕ ਥੱਕ ਗਈ ਆਂ ਰਾਹਵਾਂ।
      ਦੇਸੀ ਘਿਓ ਦੀ ਚੂਰੀ ਕੁੱਟ ਕੇ
      ਛੰਨਾ ਕਾਹੜਨੀ ਚੋਂ ਦੁੱਧ ਦਾ ਮੈ ਪਿਲਾਵਾਂ।'

ਮੰਜਲਾਂ ਤਹਿ ਕਰਦੇ ਵੀਰ ਤੇ ਭਰਜਾਈ ਜਦੋਂ ਭੈਣ ਦੇ ਦਰ ਤੇ ਆ ਖੜੇ ਹੁੰਦੇ ਤਾਂ ਭੈਣ ਵੀ ਬਾਕੀ ਸਾਰੇ ਕੰਮ ਭੁੱਲਕੇ, ਜਲਦੀ-ਜਲਦੀ ਸੱਸ ਤੋਂ ਵਿਦਾਇਗੀ ਲੈਕੇ ਪੇਕੇ ਪਿੰਡ ਵੱਲ ਜਾਣ ਦੀ ਕਾਹਲੀ ਕਰਦੀ।  ਉਧਰ ਉਸ ਦੇ ਪੇਕਿਆਂ ਵਿਚ ਵੀ ਸਖੀਆਂ-ਸਹੇਲੀਆਂ ਵਲੋ ਉਸ ਦਾ ਉਚੇਚਾ ਇੰਤਜਾਰ ਹੋ ਰਿਹਾ ਹੁੰਦਾ।  ਪੇਕੇ ਪਿੰਡ ਜਾ ਕੇ ਸਾਰੀਆਂ ਵਿਆਹੀਆਂ ਅਤੇ ਕੁਆਰੀਆਂ ਕੁੜੀਆਂ ਨਾਲ ਕੱਠੀਆਂ  ਹੋ ਕੇ ਤੀਜ ਮਨਾਉਣ ਦੀ ਤਿਆਰੀ ਕਰਦੀਆਂ ਸੱਥ ਵਿਚ ਪਹੁੰਚ ਜਾਂਦੀਆਂ ।  ਕੱਠੀਆਂ ਹੋ ਕੇ ਇਕ ਦੂਜੀ ਨਾਲ ਦਿਲ ਦੀਆਂ ਗੱਲਾਂ ਕਰਦੀਆਂ।  ਠੱਠੇ-ਮਜਾਕ, ਮਸਤੀ ਕਰਦੀਆਂ ਖੁਸ਼ੀ ਵਿਚ ਕੁਝ ਦਿਨਾਂ ਲਈ ਆਪਣੇ ਸਹੁਰੇ ਪਿੰਡ ਨੂੰ ਵੀ ਜਾਣੋ ਭੁੱਲ ਜਾਂਦੀਆਂ।   ਕੱਠੀਆਂ ਹੋਕੇ ਇਕ ਥਾਂਵੇ ਬੈਠ ਹੱਥਾਂ ਤੇ ਮਹਿੰਦੀ ਲਾਉਦੀਆਂ ਤੇ ਸ਼ਗਨ ਮਨਾਉਦੀਆਂ।   ਫਿਰ ਬੱਦਲ ਗਰਜਦੇ ਹੀ ਪਿੰਡ ਦੀ ਸੱਥ ਵਿਚ ਲੱਗੇ ਬਰੋਟੇ ਅਤੇ ਪਿੱਪਲਾਂ ਤੇ ਪੀਘਾਂ ਪਾ ਲੈਦੀਆਂ।  ਪੀਘ ਚੜਾਉਦੀਆਂ ਅਸਮਾਨਾਂ ਨਾਲ ਗੱਲਾਂ ਕਰਦੀਆਂ,  ਮਾਹੀਏ ਤੇ ਸੱਜਣਾਂ ਦੇ ਗੀਤ ਗਾਉਦੀਆਂ।  ਉਨਾਂ ਦੇ ਸਿਰ ਤੇ ਸੱਗੀ ਫੁੱਲ, ਸਿਰ ਤੇ ਲਈ ਫੁਲਕਾਰੀ, ਪੈਰਾਂ ਵਿਚ ਪਾਈਆਂ ਝਾਂਜਰਾਂ , ਗੁੱਤ ਦਾ ਪਰਾਂਦਾ ਅਤੇ ਪਹਿਨਿਆਂ ਘੱਗਰਾ  ਇੰਝ ਸੋਹਣੇ ਲੱਗਦੇ ਜਿਓਂ ਕੋਈ ਅਰਸ਼ਾਂ ਤੋਂ  ਹੂਰਾਂ-ਪਰੀਆਂ ਧਰਤੀ ਉਤੇ ਤੀਆਂ ਦੇ ਤਿਓਹਾਰ ਦੀਆਂ ਰੌਣਕਾਂ ਮਾਣਨ ਲਈ ਉਤਰ ਆਈਆਂ ਹੋਣ।  ਇੰਝ ਜਾਪਣ ਲੱਗ ਜਾਂਦਾ ਜਿਵੇਂ ਬੱਦਲ ਵੀ ਮੁਟਿਆਰਾਂ ਦੇ ਹੁਸਨ ਤੇ ਰੂਪ ਨੂੰ ਦੇਖਕੇ ਮਸਤੀ ਮਾਰਦਾ ਗਰਜ ਰਿਹਾ ਹੋਵੇ ਅਤੇ ਅਸਮਾਨ ਵਿਚ ਚਮਕਦੀ ਬਿਜਲੀ ਵੀ ਉਨਾਂ ਹੁਸਨ-ਪਰੀਆਂ ਦੀਆਂ ਤਸਵੀਰਾਂ ਨੂੰ ਜਾਣੋ ਆਪਣੇ ਕੈਮਰੇ ਵਿਚ ਕੈਦ ਕਰ ਰਹੀ ਹੋਵੇ।   ਜਦੋਂ ਕਈ-ਕਈ ਦਿਨ ਚੰਨ ਨਜ਼ਰੀ ਨਾ ਆਉੁਂਦਾ ਤਾਂ ਇੰਝ ਲੱਗਦੈ ਜਿਓਂ ਬੱਦਲਾਂ ਓਹਲੇ ਲੁਕਿਆ ਚੰਨ ਕਹਿ ਰਿਹਾ ਹੋਵੇ-

      'ਚਿੱਤ ਕਰੇ ਮੈਂ ਵੀ ਅਸਤੀਫਾ ਦੇ ਦੇਵਾਂ,
      ਨੀ ਰੂਪ ਦੇਖਕੇ ਹਾਏ ਪੰਜਾਬਣੇ ਤੇਰਾ।
      ਸੱਚੀ-ਮੁੱਚੀ ਤੇਰੇ ਤੇ ਜੋ ਨੂਰ ਚੜਿਆ,
     ਦੇਖ ਸ਼ਰਮ ਨਾ' ਝੁਕ ਗਿਆ ਮੂੰਹ ਮੇਰਾ।'

'ਅੱਛਾ, ਦਾਦੀ-ਮਾਂ  ਐਨਾ ਰੂਪ ਚੜਦਾ ਸੀ ਪੰਜਾਬਣਾਂ ਨੂੰ ਉਦੋਂ?'

'ਹਾਂ ਬੇਟਾ, ਹਾਂ  ਉਹ ਪਹਿਰਾਵਾ ਹੀ ਐਸਾ ਹੁੰਦਾ ਸੀ ਕਿ ਜਚਦਾ ਸੀ।  ਅੱਜ ਵਾਂਗ ਜੀਨ ਦੀਆਂ ਪੈਂਟਾਂ ਪਾ ਕੇ ਅੱਧ-ਨੰਗੀਆਂ ਨਹੀਂ ਸੀ ਫਿਰਦੀਆਂ ਪੰਜਾਬਣਾ।....  ਫਿਰ ਹੋਰ ਸੁਣ ਲੈ ਸਾਵਣ ਮਹੀਨੇ ਦੀ ਧੀਏ!  ਘਰਾਂ ਵਿਚ ਵੀ ਇਸ ਬਰਸਦੇ ਸਾਵਣ ਦੇ ਰੰਗਲੇ ਮੌਸਮ ਦੀ ਖੁਸ਼ੀ ਵਿਚ ਖੀਰ, ਪੂੜੇ, ਨਾਨ ਅਤੇ ਤਰਾਂ-ਤਰਾਂ ਦੇ ਪਕਵਾਨ ਪਕਵਾਏ ਜਾਂਦੇ ਸਨ।  ਇਕ ਬੱਚੇ ਤੋਂ ਲੈਕੇ ਬਜੁਰਗਾਂ ਤੱਕ ਨੂੰ ਸਾਵਣ ਮਹੀਨੇ ਦੀ ਖੁਸ਼ੀ ਹੁੰਦੀ ਸੀ।  ਪਰ, ਧੀਏ ਅੱਜ, ਅੱਜ ਦੁੱਖ ਦੀ ਗੱਲ ਹੈ ਕਿ ਸਾਡੇ ਰੰਗਲੇ ਪੰਜਾਬ ਦੇ ਤਿਓਹਾਰਾਂ ਦਾ ਮਹੱਤਵ ਘਟਦਾ-ਘਟਦਾ  ਘਟ ਕੇ ਨਾ-ਬਰਾਬਰ ਹੀ ਰਹਿ ਗਿਆ ਹੈ।  ਅੱਜ ਦਿਨ  ਕਿੱਧਰੇ ਪਿੱਪਲ ਤੇ ਬਰੋਟੇ ਹੀ ਨਜ਼ਰੀ ਨਹੀਂ ਆਂਉਂਦੇ ਤਾਂ ਪੀਘਾਂ ਕਿੱਥੋਂ ਨਜਰੀ ਆਉਣਗੀਆਂ।  ਧੀਆਂ-ਭੈਣਾਂ ਦੀ ਸੋਚ ਵਿਚ ਹਜਾਰਾਂ ਗੁਣਾ ਅੰਤਰ ਆ ਗਿਆ ਹੈ।  ਅੱਜ ਧੀਆਂ-ਭੈਣਾਂ ਨੂੰ ਮੁਬਾਈਲਾਂ ਅਤੇ ਚੈਨਲਾਂ ਦੇ ਊਟ-ਪਟਾਂਗ ਪ੍ਰੋਗਰਾਮ ਹੀ ਵਿਹਲ ਨਹੀ ਲੈਣ ਦਿੰਦੇ।  ਇਹੀ ਕਾਰਨ ਹੈ ਕਿ ਅੱਜ ਦੇ ਬੱਚਿਆਂ ਅਤੇ ਮੁਟਿਆਰਾਂ ਨੂੰ ਇਨਾਂ ਤਿਓਹਾਰਾਂ ਬਾਰੇ ਪਤਾ ਹੀ ਕੁਝ ਵੀ ਨਹੀ।   ਜੇਕਰ ਆਪਣੇ ਰੰਗਲੇ ਪੰਜਾਬ ਦੀ ਘਰ ਵਿਚ ਬਜੁਰਗ ਕੋਈ ਗੱਲ ਦੱਸਦੇ ਜਾਂ ਕਰਦੇ ਹਨ, ਤਾਂ ਸੁਣਨਾ ਹੀ ਪਸੰਦ ਨਹੀ ਕਰਦਾ ਕੋਈ ਵੀ।   ਕਹਿ ਦਿੰਦੇ ਐਵੇ ਪਾਗਲ ਬੋਲੀ ਜਾਂਦੀ ਸਾਡੀ ਬੇਬੇ।'

'ਨਹੀ, ਦਾਦੀ-ਮਾਂ ਜੀ, ਤੁਸੀਂ ਐਨੀਆਂ ਜੋ ਕੀਮਤੀ ਗੱਲਾਂ ਦੱਸੀਆਂ ਹਨ ਮੈਨੂੰ, ਪਹਿਲੇ ਤਾਂ ਕਦੀ ਦੱਸੀਆਂ ਹੀ ਨਹੀ ਮੈਨੂੰ ਇਹ ਕਿਸੇ ਨੇ।   ਥੋਨੂੰ ਕੌਣ ਕਹੂਗਾ ਪਾਗਲ! '

'ਧੀਏ , ਜਿਵੇਂ ਪੰਜਾਬਣਾਂ ਦੀ ਉਹ ਪੁਸ਼ਾਕ-ਪਹਿਰਾਵਾ ਅਲੋਪ ਹੋ ਗਿਆ ਹੈ, ਸਮੇਂ ਦੇ ਬਦਲਾਅ ਨਾਲ ਭੈਣ-ਭਰਾਵਾਂ ਅਤੇ ਨਣਦ-ਭਰਜਾਈਆਂ ਦਾ  ਵੀ ਉਹ ਪਹਿਲੇ ਵਾਲਾ ਮੋਹ-ਪਿਆਰ ਅਤੇ ਅਪਣੱਤ ਭਾਵਨਾਂ ਵੀ ਜਮਾਨੇ ਦੀ  ਮਸ਼ੀਨੀ ਰਫਤਾਰ ਨੇ ਅਲੋਪ ਕਰਕੇ  ਰੱਖ ਦਿੱਤੀ ਹੈ ਪੰਜਾਬ ਚੋਂ।   ਗੱਭਰੂਆਂ ਦੇ ਉਹ ਭੰਗੜੇ ਨਹੀ ਰਹੇ।   ਹੁਣ ਤਾਂ ਬਸ ਨਸ਼ਿਆਂ ਦੇ ਟੀਕੇ ਹੀ ਰਹਿ ਕਏ ਹਨ ਗੱਭਰੂਆਂ ਦੇ ਪੱਲੇ ਵੀ।  ਇਹੀ ਕਾਰਨ ਹੈ ਕਿ ਪੁਰਾਣੀ ਪੰਜਾਹ-ਪਚਵੰਜਾਂ ਸਾਲ ਦੀ ਔਰਤ ਅਤੇ ਮਰਦ ਦੇ ਮੂਹਰੇ ਅੱਜ ਦੀ ਤੀਹ-ਬੱਤੀ ਸਾਲ ਦੀ ਮੁਟਿਆਰ ਤੇ ਮਰਦ ਬੁੱਢੇ ਲੱਗਦੇ ਹਨ।   ਪੁਰਾਣੀਆਂ ਔਰਤਾਂ ਦਾ ਚਿਹਰਾ, ਬਗੈਰ ਹਾਰ-ਸ਼ਿੰਗਾਰ ਕੀਤੇ ਵੀ ਨੂਰ ਨਾਲ ਭਰਿਆ ਜਚਦਾ ਸੀ।   ਉਨਾਂ ਦੇ ਸੁਭਾਅ ਵਿਚ ਮਿਠਾਸ, ਭੋਲਾ-ਪਨ, ਸਬਰ-ਸਲੀਕਾ, ਉਸ ਦੀ ਸੁੰਦਰਤਾ ਨੂੰ ਚਾਰ  ਚੰਨ ਲਾਕੇ ਰੱਖ ਦਿੰਦਾ ਸੀ।   ਉਸ ਦੇ ਚਿਹਰੇ ਤੋ ਹਮੇਸ਼ਾਂ ਪਿਆਰ-ਸਤਿਕਾਰ  ਸਾਫ-ਸਾਫ ਪੜਨ ਨੂੰ ਮਿਲਦਾ ਸੀ।    ਪਰ, ਅੱਜ ਦੇ ਸਮਾਜ ਦਾ ਤਾਂ ਰੱਬ ਹੀ ਰਾਖਾ  ਹੈ   ਧੀਏ। 

'ਧੀਏ  ਪ੍ਰੀਆ, ਅੱਜ ਦਿਨ ਪਰਿਵਾਰਾਂ ਵਿਚ ਸਾਂਝ, ਪਿਆਰ, ਮੋਹ , ਅਪਣੱਤ ਅਤੇ ਮਿਲਵਰਤਨ ਵਧਾਉਣ ਦੀ ਲੋੜ ਹੈ।   ਸਾਨੂੰ  ਪਰਿਵਾਰ ਵਿਚੋ ਕਾਫੀ ਕੁਝ ਐਸਾ ਸਿੱਖਣ ਨੂੰ ਮਿਲ ਸਕਦਾ ਹੈ, ਜਿਹੜਾ ਕਿ ਸਾਨੂੰ ਸਮਾਜ ਵਿਚ ਚੰਗੇ ਇਨਸਾਨ ਬਣ ਕੇ ਸਾਹਮਣੇ ਆਉਣ ਲਈ ਪ੍ਰੇਰਿਤ ਕਰ ਸਕਦਾ ਹੈ।   ਪਰਿਵਾਰ ਵਿਚ ਬਜੁਰਗਾਂ ਤੋਂ ਆਪਣੇ ਰੰਗਲੇ ਪੰਜਾਬ ਦੇ ਪਿਛੋਕੜ ਬਾਰੇ ਸੁਣ ਕੇ ਆਪਣੇ ਗਿਆਨ 'ਚ ਵਾਧਾ ਕਰਨਾ ਚਾਹੀਦਾ ਹੈ, ਮੇਰੀਏ ਧੀ ਰਾਣੀਏ!  ਜੇਕਰ ਅੱਜ ਵੀ ਪੰਜਾਬ ਦੀ ਮੁਟਿਆਰ ਆਪਣੇ ਭੁੱਲੇ-ਭਟਕੇ ਮਾਰਗ ਨੂੰ ਛੱਡਕੇ ਪਿੱਛੇ ਮੁੜ ਆਵੇ ਤਾਂ ਅੱਜ ਵੀ ਆ ਸਕਦੀ ਹੈ, ਅਸਲ ਲੀਹ ਤੇ।    ਅੱਜ ਵੀ ਚੰਗੀ ਸੇਧ ਲੈਕੇ ਅੱਗੇ ਤੋਂ ਚੰਗੇ ਸਮਾਜ ਦੀ ਸਿਰਜਣਾ ਵਿਚ ਹੱਥ ਵਟਾ ਸਕਦੀ ਹੈ।   ਮੁੜ ਤੋ ਫਿਰ ਉਹੀ ਤੀਆਂ ਦੇ ਦਿਨ ਵਾਪਿਸ ਆ ਸਕਦੇ ਹਨ।  ਫਿਰ ਤੋਂ ਰੌਣਕਾਂ ਵਾਪਿਸ ਆ ਸਕਦੀਆਂ ਹਨ, ਮੇਰੇ ਰੰਗਲੇ ਪੰਜਾਬ ਦੀਆਂ ।'  

'ਅੱਜ ਮੇਰੀਆਂ ਅੱਖਾਂ ਖੋਹਲ ਦਿੱਤੀਆਂ ਹਨ, ਤੁਸੀਂ ਦਾਦੀ-ਮਾਂ!   ਅੱਜ ਮੈਨੂੰ ਪਤਾ ਲੱਗਾ ਕਿ ਤੁਸੀ ਸੱਚ ਹੀ ਕਹਿੰਦੇ ਰਹਿੰਦੇ ਸੀ, ਜਾਵੋ ਵੇ ਕੋਈ ਮੋੜ ਲਿਆਵੋ ਮੇਰੇ ਰੰਗਲੇ ਪੰਜਾਬ ਦੀ ਰੌਣਕ ।''

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2018,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018,  5abi.com