ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ


ਚਾਰ ਭਰਾ ਤੇ ਦੋ ਭੈਣਾਂ ਦਾ ਭਰਾ ਮਨਸੁੱਖ ਪੂਰੇ ਭਰੇ ਪਰਿਵਾਰ ਵਿਚੋਂ ਵੱਖਰੇ ਜਿਹੇ ਸੁਭਾਅ ਦਾ ਮੁੰਡਾ ਸੀ। ਬਚਪਨ ਵਿਚ ਹੀ ਮਾਂ ਦਾ ਪਿਆਰ ਰੱਬ ਨੇ ਖੋਹ ਲਿਆ ਸੀ, ਉਸਤੋਂ। ਬਾਪੂ, ਘਰ ਅਤੇ ਬਾਹਰ ਦੀਆਂ ਜਿੰਮੇਵਾਰੀਆਂ ਵਿਚ ਹੀ ਉਲਝਿਆ ਰਹਿੰਦਾ ਸੀ। ਵੱਡੇ ਤਿੰਨ ਭਰਾ ਅਤੇ ਇਕ ਭੈਣ ਵਿਆਹੇ ਹੋਏ ਸਨ। ਦੋ ਭੈਣ ਭਰਾ ਮਨਸੁੱਖ ਤੋ ਨਿੱਕੇ ਸਨ। ਮਨਸੁੱਖ ਬਾਹਲਾ ਪਿਆਰ ਕਰਦਾ, ਆਪਣੀ ਭੈਣ ਤੇ ਭਰਾ ਨੂੰ ਬੱਚਿਆਂ ਵਾਂਗ ਰੱਖਦਾ ਸੀ।

ਦਿਨ ਬੀਤਦੇ ਗਏ। ਭਾਬੀਆਂ ਰੋਟੀ-ਟੁੱਕ ਦੇ ਦਿੰਦੀਆਂ। ਕਦੀ ਆਪਣੇ ਜੁਆਕਾਂ ਦਾ ਬਚਿਆ ਜੂਠਾ ਦੁੱਧ, ਪਾਣੀ ਮਿਲਾ ਕੇ ਤਿੰਨ ਗਿਲਾਸ ਹੱਥੀਂ ਫੜਾ ਦਿੰਦੀਆਂ ਤੇ ਨਾਲ ਹੀ ਆਖ ਛੱਡਦੀਆਂ, 'ਲਓ ਤੁਸੀਂ ਵੀ ਘੁੱਟ ਦੁੱਧ ਪੀ ਲਓ, ਫਿਰ ਕਹੋਂਗੇ ਭਾਬੀਆਂ ਚੰਗੀਆਂ ਨਹੀ ਸਾਡੀਆ।' ਮਨਸੁੱਖ ਦੀ ਨਿੱਕੀ ਭੈਣ ਪੰਮੀ ਜਾਣਦੀ ਸੀ ਕਿ ਭਾਬੀਆਂ ਦੁੱਧ ਵਿਚ ਪਾਣੀ ਪਾ ਕੇ ਦਿੰਦੀਆਂ ਹਨ। ਉਹ ਹੌਲੀ ਜਿਹੇ ਆਖਦੀ, 'ਸੁੱਖ ਵੀਰੇ, ਭਾਬੀ ਪਾਣੀ ਪਾਉਦੀ ਹੈ, ਦੁੱਧ ਵਿਚ : ਮੈਨੂੰ ਸਵਾਦ ਨਹੀ ਲੱਗਦਾ ਦੁੱਧ।'

ਪਰ, ਮਨਸੁੱਖ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਆਖਦਾ, 'ਉਹ ਨਾ ਪੰਮੀ, ਇੰਨਾ ਸੰਘਣਾ ਦੁੱਧ ਨਈਂ ਪੀਈਦਾ ਹੁੰਦੈ ਸੁਦੈਣੇ : ਮੋਟੀ ਹੋ ਜਾਵੇਂਗੀ। ਆਪਾਂ ਤੇਰਾ ਵਿਆਹ ਵੀ ਕਰਨਾ ਆਂ।' ਪੰਮੀ ਮੂਹਰਿਓਂ ਹੱਸਦੀ ਹੋਈ ਬੋਲਦੀ, 'ਵੀਰੇ ਜਦੋਂ ਮੇਰਾ ਵਿਆਹ ਕਰੇਂਗਾ ਤਾਂ ਕੀ-ਕੀ ਲੈਕੇ ਦੇਵੇਗਾ, ਮੈਨੂੰ।' ਮਨਮੁੱਖ ਬੋਲਦਾ, 'ਮੇਰੀ ਲਾਡੋ ਰਾਣੀ ਭੈਣ ਜੋ-ਜੋ ਵੀ ਆਖੇਗੀ, ਲੈ ਦੇਵਾਂਗਾ।'

ਤਿੰਨੋ ਨਿੱਕੇ ਭੈਣ-ਭਰਾ ਸਰਕਾਰੀ ਸਕੂਲ 'ਚ ਪੜਨੇ ਜਾਂਦੇ ਸਨ। ਇਕੱਠੇ ਸਕੂਲ ਜਾਂਦੇ ਅਤੇ ਇਕੱਠੇ ਹੀ ਘਰੇ ਵਾਪਿਸ ਆਂਉਦੇ। ਦਸਵੀਂ ਤੱਕ ਦੀ ਪੜਾਈ ਤਿੰਨਾਂ ਦੀ ਪਿੰਡ ਵਾਲੇ ਸਕੂਲ 'ਚ ਹੀ ਪੂਰੀ ਹੋ ਗਈ ਸੀ। ਅੱਗੋਂ, ਅਗਲੀ ਕਲਾਸ ਵਿਚ ਸ਼ਹਿਰ ਜਾਣ ਲਈ ਖਰਚਾ ਹੈ ਨਹੀ ਸੀ, ਉਨਾਂ ਵਿਚਾਰਿਆਂ ਕੋਲ।

ਬਾਪੂ ਮਹਿੰਦਰ ਖੇਤਾਂ ਦੇ ਮਸਲੇ 'ਚ ਕਦੇ ਕੋਰਟ-ਕਚਹਿਰੀ ਤਰੀਕਾਂ ਭੁਗਤਦਾ ਰਹਿੰਦਾ ਅਤੇ ਕਈ ਬਾਰ ਖੇਤਾਂ 'ਚ ਖਪਦਾ ਰਹਿੰਦਾ। ਕਈ ਬਾਰ ਆਖਦਾ, 'ਮੱਨਸੁੱਖ, ਹੁਣ ਪੰਮੀ ਨੂੰ ਵਿਆਹ ਦਿੰਦੇ ਆਂ, ਜਵਾਨ ਧੀ ਘਰ ਰੱਖਣੀ ਚੰਗੀ ਗੱਲ ਨਹੀ।' ਸੁਣ ਕੇ ਮਨਸੁੱਖ ਆਖਦਾ, 'ਬਾਪੂ ਜੀ, ਅਜੇ ਕੋਈ ਸਿਲਾਈ-ਕਢਾਈ ਸਿਖਾ ਦਿੰਦੇ ਹਾਂ ਪੰਮੀ ਨੂੰ। ਫਿਰ ਵਿਆਹ ਯੋਗ ਉਮਰ ਵੀ ਹੋ ਜਾਵੇਗੀ, ਨਿਆਣੀ ਦੀ।' ਮੱਨਸੁੱਖ ਦੇ ਜ਼ੋਰ ਪਾਉਣ ਤੇ ਆਖਰਕਾਰ ਬਾਪੂ ਮੰਨ ਗਿਆ ਤੇ ਬੋਲਿਆ, 'ਲੈ ਪਾ ਦੇ ਫਿਰ, ਸਿਲਾਈ ਲਈ ਕਿਸੇ ਜਾਣ-ਪਛਾਣ ਵਾਲੀ ਥਾਂ ਤੇ।' ਉਧਰੋਂ ਭਾਬੀਆਂ ਹੌਲੀ-ਹੌਲੀ ਕੁਝ-ਨਾ-ਕੁਝ ਬੁੜ-ਬੁੜ ਕਰਦੀਆਂ ਹੀ ਰਹਿੰਦੀਆਂ।

ਕੁਝ ਕੁ ਵਰੇ ਬਾਅਦ ਮਨਸੁੱਖ ਨੇ ਆਪਣੀ ਹਿੰਮਤ ਦੇ ਬੱਲਬੂਤੇ ਦੋਨੋ ਭੈਣ-ਭਰਾ ਚੰਗੇ-ਚੰਗੇ ਘਰੀਂ ਵਿਆਹ ਦਿੱਤੇ। ਸਭੇ ਆਪੋ-ਆਪਣੇ ਘਰੀ ਰਾਜੀ-ਖੁਸ਼ੀ ਨਾਲ ਵਸਣ ਲੱਗੇ। ਦੋਨੋ ਭੈਣ-ਭਰਾ ਨੂੰ ਵਿਆਹੁਣ ਤੋਂ ਬਾਅਦ ਮਨਸੁੱਖ ਹੁਣ ਬਾਹਲਾ ਇਕੱਲਾ ਜਿਹਾ ਮਹਿਸੂਸ ਕਰਦਾ ਸੀ, ਆਪਣੇ-ਆਪ ਨੂੰ। ਕੋਈ ਨੌਕਰੀ ਵੀ ਨਹੀ ਸੀ ਮਿਲ ਰਹੀ। ਕਈ ਥਾਂਈ ਠੋਕਰਾਂ ਖਾ ਲਈਆਂ ਸਨ, ਇੰਟਰਵਿਊ ਦੇ ਦੇ ਕੇ। ਹੁਣ ਮਨਸੁੱਖ ਦੀ ਵੱਡੀ ਭੈਣ ਸੁਰਿੰਦਰ ਨੇ ਆਪਣੀ ਸਹੁਰਿਆਂ ਦੀ ਰਿਸ਼ਤੇਦਾਰੀ ਵਿਚ ਕੁੜੀ ਵੇਖਕੇ ਮੱਨਸੁੱਖ ਦਾ ਵਿਆਹ ਵੀ ਕਰ ਦਿੱਤਾ ਸੀ।

ਹੁਣ ਮਨਸੁੱਖ, ਉਸ ਦੀ ਪਤਨੀ, ਉਸ ਦਾ ਬਾਪੂ ਅਤੇ ਨਿੱਕਾ ਭਰਾ-ਭਰਜਾਈ ਇਕੱਠੇ ਹੀ ਆਪਣੇ ਪੁਰਾਣੇ ਘਰ 'ਚ ਰਹਿੰਦੇ ਸਨ। ਘਰ ਦਾ ਗੁਜਾਰਾ ਖੇਤੀ-ਬਾੜੀ ਅਤੇ ਦੁੱਧ ਵੇਚਕੇ ਹੀ ਚੱਲਦਾ ਸੀ। ਮਨਸੁੱਖ ਦੇ ਘਰ ਧੀ ਨੇ ਜਨਮ ਲਿਆ ਤਾਂ ਕਿਸੇ ਨੇ ਰਤਾ ਜਿੰਨੀ ਵੀ ਖੁਸ਼ੀ ਜ਼ਾਹਰ ਨਾ ਕੀਤੀ। ਧੀ ਦੀ ਜਿੰਮੇਵਾਰੀ ਵੇਖ ਮਨਸੁੱਖ ਸੋਚਣ ਲੱਗਾ ਹੁਣ ਤਾਂ ਜੁਆਕੜੀ ਵੀ ਆ ਗਈ, ਦੁੱਧ ਦੇ ਸਿਰ ਤੋਂ ਕਿੰਨਾ ਕੁ ਗੁਜਾਰਾ ਕਰ ਸਕਾਂਗੇ ਘਰ ਦਾ।

ਸਮਾਂ ਬੀਤਦਾ ਗਿਆ। ਕੁਝ ਕੁ ਵਰਿ•ਆਂ ਵਿਚ ਹੀ ਮਨਸੁੱਖ ਤਿੰਨ ਧੀਆਂ ਦਾ ਬਾਪ ਬਣ ਗਿਆ। ਭਾਂਵੇ ਉਹ ਹੁਣ ਬੇਹੱਦ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ, ਪਰ ਉਹ ਕਦੀ ਵੀ ਆਪਣੀ ਪਤਨੀ ਦਲਜੀਤ ਨੂੰ ਮੱਥੇ ਵੱਟ ਨਹੀ ਸੀ ਪਾਉਂਦਾ। ਗ੍ਰਹਿਸਥੀ ਜਿੰਮੇਵਾਰੀ ਕਾਫੀ ਵਧ ਗਈ ਵੇਖ ਕੇ ਹੁਣ ਮਨਸੁੱਖ ਨੇ ਸੋਚ ਲਿਆ ਸੀ ਕਿ ਇੰਝ ਹੱਥ 'ਤੇ ਹੱਥ ਧਰਕੇ ਬਹਿਣ ਨਾਲ ਕੁਝ ਨਹੀ ਬਣਨਾ। ਖੇਤੀ ਅਤੇ ਦੁੱਧ ਦੇ ਸਿਰ ਤੋਂ ਨਹੀ ਸਰਨਾ। ਕੋਈ ਕੰਮ-ਕਾਰ ਕਰਨਾ ਪਊ । ਉਸ ਨੇ ਆਪਣੀ ਪਤਨੀ ਅਤੇ ਬਾਪੂ ਨਾਲ ਗੱਲ ਕੀਤੀ ਕਿ ਅਸੀਂ ਨਾਲ-ਦੀ-ਨਾਲ ਹੀ ਪਿੰਡ ਵਿਚ ਵਧੀਆ ਜਿਹੀ ਦੁਕਾਨ ਵੀ ਖੋਹਲ ਲੈਦੇ ਹਾਂ, ਤਾਂ ਘਰ ਦਾ ਗੁਜਾਰਾ ਚੰਗਾ-ਚੋਖਾ ਚੱਲ ਪਵੇਗਾ। ਦਲਜੀਤ ਤਾਂ ਮਨਸੁੱਖ ਦੀ ਸੋਚ ਨਾਲ ਸਹਿਮਤ ਹੋ ਗਈ ਸੀ ਪਰ, ਬਾਪੂ ਆਖਦਾ, 'ਲੈ ਜਿੰਮੀਦਾਰਾਂ ਦਾ ਪੁੱਤ ਹੋਕੇ ਤੂੰ ਹੁਣ ਹੱਟੀ ਪਾਵੇਂਗਾ ?' ਮਨਸੁੱਖ ਬੋਲਿਆ, 'ਵੇਖੋ ਬਾਪੂ ਜੀ, ਕੋਈ ਵੀ ਕਿਰਤ ਨਿੱਕੀ ਜਾਂ ਵੱਡੀ ਨਹੀ ਹੁੰਦੀ। ਕਿਸੇ ਮੂਹਰੇ ਹੱਥ ਫੈਲਾਉਣਾ ਜਾਂ ਚੋਰੀ-ਠਗੀ ਮਾਰਨਾ ਘੋਰ ਪਾਪ ਅਤੇ ਘੋਰ ਗੁਨਾਹ ਹੁੰਦੈ, ਮਿਹਨਤ ਨਾਲ ਕੀਤਾ ਕੰਮ ਤਾਂ ਮਾਣ ਅਤੇ ਗੌਰਵ ਹੁੰਦੈ ਬੰਦੇ ਦਾ ।'

ਮਨਸੁੱਖ ਤੇ ਦਿਲਜੀਤ ਦੇ ਬਾਰ-ਬਾਰ ਕਹਿਣ ਤੇ ਆਖਰ ਬਾਪੂ ਮੰਨ ਹੀ ਗਿਆ। ਗੋਡਿਆਂ 'ਤੇ ਹੱਥ ਰੱਖ ਕੇ ਮੰਜੀ ਤੋਂ ਉਠਦਾ ਬਾਪੂ ਬੋਲਿਆ, 'ਕਰ ਲੈ ਪੁੱਤ ਆਵਦੀ ਮਰਜੀ !' ਫਿਰ ਹੌਕਾ ਜਿਹਾ ਭਰਦਿਆਂ ਹੌਲੀ ਜਿਹੇ ਆਪਣੇ ਅੰਦਰ ਛੁਪਿਆ ਲਾਵਾ ਕੱਢਿਆ, 'ਤਿੰਨ ਧੀਆਂ ਦਾ ਬੋਝ ਪੈ ਗਿਆ, ਮੇਰੇ ਪੁੱਤ ਦੇ ਸਿਰ 'ਤੇ ! ਪੋਤਰੇ ਦਾ ਮੂੰਹ ਖੌਰੇ ਕਦੋਂ ਵੇਖਣ ਨੂੰ ਮਿਲਣਾ ਸਾਨੂੰ !'

ਮਨਸੁੱਖ ਨੇ ਬਾਪੂ ਦੀ ਸਲਾਹ ਨਾਲ ਆਪਣੇ ਹਿੱਸੇ ਆਉੁਂਦੀ ਜਮੀਨ ਵਿਚੋਂ ਕੁਝ ਕੁ ਹਿੱਸਾ ਵੇਚਕੇ ਕਰਿਆਨੇ ਦੀ ਦੁਕਾਨ ਪਾ ਲਈ। ਰੱਬ ਦੀ ਐਸੀ ਕਿਰਪਾ ਹੋਈ ਕਿ ਦਿਨ ਰਾਤ ਇਕ ਕਰਕੇ ਕੀਤੀ ਮਿਹਨਤ ਦਾ ਫਲ ਵੀ ਬਾਹਲਾ ਮਿੱਠਾ ਮਿਲਣ ਲੱਗਿਆ। ਦਿਨੋ-ਦਿਨ ਕੰਮ-ਕਾਰ ਸੁਹਣਾ ਵਧ ਰਿਹਾ ਸੀ। ਦੋ ਵਰੇ• ਬਾਅਦ ਉਸ ਦੇ ਘਰ ਪੁੱਤਰ ਨੇ ਜਨਮ ਲਿਆ। ਹੁਣ ਪੁੱਤਰ ਦੇ ਆਉਣ ਨਾਲ ਉਸ ਦੀ ਰੂਹ ਹੀ ਖੁਸ਼ ਹੋ ਗਈ ਸੀ। ਲਾਲ ਆਏ ਦਾ ਉਸ ਨੂੰ ਇੰਨਾ ਹੌਸਲਾ ਹੋ ਗਿਆ ਸੀ ਕਿ ਕਿੰਨਾ ਵੀ ਕੰਮ-ਕਾਰ ਹੁੰਦਾ, ਹੁਣ ਉਸ ਨੂੰ ਜਰਾ ਜਿੰਨੀ ਵੀ ਥਕਾਵਟ ਮਹਿਸੂਸ ਨਹੀ ਸੀ ਹੁੰਦੀ।

ਦਿਨੋ-ਦਿਨ ਵਧ ਰਿਹਾ ਦੁਕਾਨ ਦਾ ਕੰਮ ਅਤੇ ਇਕ ਕੱਚੇ ਕੋਠੜੇ ਤੋਂ ਪਾ ਲਈ ਸ਼ਾਨਦਾਰ ਕੋਠੀ ਲੋਕਾਂ ਦੀਆਂ ਨਜ਼ਰਾਂ 'ਚ ਚੁਭ ਰਹੀ ਸੀ। ਹੋਰ-ਤਾਂ-ਹੋਰ ਭਾਬੀਆਂ ਅਤੇ ਭਰਾ ਵੀ ਆਖਦੇ, 'ਪਤਾ ਨਹੀ ਕਿਹੜਾ ਕਾਲਾ ਜਾਦੂ ਮਨਸੁੱਖ ਦੇ ਹੱਥ ਲੱਗ ਗਿਆ ਹੈ, ਜਿਸ ਨੇ ਕੱਚੀ ਕੋਠੜੀ ਤੋਂ ਆਲੀਸ਼ਾਨ ਕੋਠੀ ਤੱਕ ਪਹੁੰਚਾ ਦਿੱਤਾ ਹੈ, ਮਨਸੁੱਖ ਨੂੰ। ਹੁਣ ਤਾਂ ਪੁੱਤ ਵੀ ਜੰਮ ਲਿਆ, ਤਿੰਨ ਧੀਆਂ ਜੰਮਣ ਵਾਲੀ ਤੀਂਵੀਂ ਨੇ।'

ਪਰ, ਮਨਸੁੱਖ ਉਨਾਂ ਦੀ ਹਰ ਗੱਲ ਸੁਣੀ-ਅਣਸੁਣੀ ਕਰਕੇ ਆਪਣੇ ਟੱਬਰ ਵਿਚ ਖੁਸ਼ ਰਹਿੰਦਾ। ਉਸ ਸਾਫ ਦਿਲ ਇਨਸਾਨ ਨੂੰ ਇਹ ਨਹੀ ਸੀ ਪਤਾ ਕਿ ਲੋਕਾਂ ਦੀ ਹਾਅ ਅਤੇ ਮਾੜੀ ਸੋਚ ਬੰਦੇ ਨੂੰ ਲੈ ਬਹਿੰਦੀ ਹੈ। ਕੌਣ ਜਾਣਦਾ ਸੀ ਕਿ ਇੰਨੀ ਚੜਾਈ, ਬੁਝਦੇ ਦੀਵੇ ਦੀ ਲੋਅ ਵਾਂਗਰਾਂ ਹੋਵੇਗੀ।

ਦੀਵਾਲੀ ਦੇ ਦਿਨ ਮੱਨਸੁੱਖ ਦੁਕਾਨ ਜਲਦੀ ਬੰਦ ਕਰਕੇ ਘਰੇ ਆ ਗਿਆ। ਜਵਾਕਾਂ ਲਈ ਮਠਿਆਈ ਅਤੇ ਪਟਾਕੇ ਲਿਆ ਕੇ ਹੱਸ ਰਿਹਾ ਸੀ, ਆਪਣੀ ਪਤਨੀ ਨਾਲ। ਅੱਧੀ ਕੁ ਰਾਤ ਨੂੰ ਪਿੰਡ ਦੇ ਵਿਚਾਲਿਓਂ ਤੇਜ਼ ਰੋਸ਼ਨੀ ਆਈ। ਇਓਂ ਲੱਗਿਆ ਜਿਓਂ ਬਸ ਅੱਗ ਦਾ ਦਰਿਆ ਹੀ ਹੋਵੇ। ਮਨਸੁੱਖ ਅਤੇ ਟੱਬਰ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਇੰਨੇ ਨੂੰ ਦੋ ਕੁ ਬੰਦੇ ਮੱਨਸੁੱਖ ਦੇ ਘਰ ਵੱਲ ਨੂੰ ਭੱਜਦੇ ਭੱਜਦੇ ਆਏ ਅਤੇ ਘਰ ਦੇ ਗੇਟ ਮੂਹਰੇ ਆਣ ਉਚੀ-ਉਚੀ ਰੋਦਿਆਂ ਕਹਿਣ ਲੱਗੇ, 'ਵੀਰੇ ! ਬਾਹਰ ਆ ਭੱਜ ਕੇ ਛੇਤੀ।' ਉਹ ਮਨਸੁੱਖ ਨੂੰ ਮਿੱਤਰ ਨਹੀ, ਬਲਕਿ ਭਰਾ ਮੰਨਦੇ ਸਨ। ਸੁਣਦੇ ਸਾਰ ਹੀ ਮੱਨਸੁੱਖ ਝੱਟ ਬਾਹਰ ਨਿਕਲਿਆ ਤਾਂ ਕਹਿਣ ਲੱਗੇ, 'ਵੀਰੇ, ਦੁਕਾਨ ਵੱਲ ਭੱਜ ਕੇ ਚੱਲ, ਅੱਗ ਲੱਗ ਗਈ, ਦੁਕਾਨ ਨੂੰ।' 'ਅੱਗ ਲੱਗ ਗਈ' ਸ਼ਬਦ ਸੁਣ ਕੇ ਮੱਨਸੁੱਖ ਅਤੇ ਦਲਜੀਤ ਨੂੰ ਤਾਂ ਬਸ ਹੱਥਾਂ-ਪੈਰਾਂ ਦੀ ਹੀ ਪੈ ਗਈ। ਉਹ ਜਿਵੇਂ-ਦੇ-ਤਿਵੇਂ ਨੰਗੇ ਪੈਰੀਂ ਹੀ ਦੋਨੋਂ ਜਣੇ ਦੁਕਾਨ ਵੱਲ ਨੂੰ ਭੱਜ ਤੁਰੇ। ਜਾ ਕੇ ਦੇਖਿਆ ਤਾਂ ਦੁਕਾਨ ਲਟ-ਲਟ ਬਲ ਰਹੀ ਸੀ। ਅੱਗ ਦੀਆਂ ਲਪਟਾਂ ਜਾਣੋ ਅਸਮਾਨ ਨੂੰ ਛੂਹ ਰਹੀਆਂ ਸਨ। ਸਾਰਾ ਪਿੰਡ ਇਕੱਠਾ ਹੋਇਆ ਆਪੋ-ਆਪਣੇ ਢੰਗ ਨਾਲ ਅੱਗ ਬੁਝਾਉਣ ਲਈ ਅਹੁੜ-ਫਹੁੜ ਕਰ ਰਿਹਾ ਸੀ। ਮੱਨਸੁੱਖ ਤਾਂ ਨਿਕਲਦੀਆਂ ਲਾਟਾਂ ਵਿਚ ਕੁੱਦਕੇ ਛਾਲ ਮਾਰਨ ਨੂੰ ਵੀ ਤਿਆਰ ਸੀ। ਚਾਰੋ ਪਾਸੇ ਹਾਹਾਕਾਰ ਜਿਹੀ ਮਚ ਗਈ ਸੀ। ਮੱਨਸੁੱਖ ਤੇ ਦਲਜੀਤ ਦਾ ਬੁਰਾ ਹੋ ਰਿਹਾ ਹਾਲ ਵੇਖ ਕੇ ਕੋਈ ਉਨਾਂ ਦੋਨਾਂ ਨੂੰ ਸੰਭਾਲਣ 'ਚ ਲੱਗਾ ਹੋਇਆ ਸੀ ਅਤੇ ਕੋਈ ਪਾਣੀ ਦੀਆਂ ਬਾਲਟੀਆਂ ਲਿਆ-ਲਿਆ ਕੇ ਅੱਗ ਬੁਝਾ ਰਹੇ ਸਨ। ਪਰ, ਦੁਕਾਨ ਅੰਦਰ ਪਏ ਤੇਲ ਅਤੇ ਘਿਉ ਦੇ ਪੀਪਿਆਂ ਨੇ ਅੱਗ ਨੂੰ ਹੋਰ ਵੀ ਭੜਕਾੱਅ ਦਿੱਤਾ ਸੀ। ਅੱਗ ਲੱਗਣ ਦਾ ਕਾਰਨ ਲੱਭਦੇ ਸਭੇ ਇਕ ਦੂਜੇ ਨੂੰ ਪੁੱਛ-ਪੜਤਾਲ ਕਰ ਰਹੇ ਸਨ, ਪਰ ਕਿਸੇ ਤੋਂ ਵੀ ਪਤਾ ਨਹੀ ਸੀ ਲੱਗ ਰਿਹਾ ਕਿ ਅੱਗ ਲੱਗੀ ਤਾਂ ਕਿਵੇਂ ਲੱਗੀ ਹੈ। ਅਜਿਹੀ ਹਾਲਤ ਵਿਚ ਇਹ ਕੁਝ ਨਹੀ ਸੀ ਕਿਹਾ ਜਾ ਸਕਦਾ ਕਿ ਇਹ ਕਿਸੇ ਦੀ ਕੀਤੀ ਘਟੀਆ ਸ਼ਰਾਰਤ ਸੀ ਜਾਂ ਕਿ ਰੱਬ ਦੀ ਹੀ ਕਰਨੀ।

ਆਪਣੀਆਂ ਅੱਖਾਂ ਮੂਹਰੇ ਖੇਰੂੰ-ਖੇਰੂੰ ਹੁੰਦੇ ਆਪਣੇ ਸੁਪਨੇ ਅਤੇ ਹੱਥੋਂ ਜਾਂਦੀ ਆਪਣੀ ਰੋਜੀ-ਰੋਟੀ ਦੇਖ ਦਲਜੀਤ ਅਤੇ ਮੱਨਸੁੱਖ ਹਾਲ-ਦੁਹਾਈ ਮਚਾ ਰਹੇ ਸਨ, 'ਕੋਈ ਤਾਂ ਬਚਾ ਲਓ ਸਾਡੀ ਰੋਜੀ-ਰੋਟੀ : ਕੋਈ ਤਾਂ ਬਚਾ ਲਓ ।' ਪਰ, ਬਚਣਾ ਕੀ ਸੀ, ਸਾਰਾ ਕੁਝ ਸਾੜਕੇ ਸਵਾਹ ਕਰ ਦਿੱਤਾ ਸੀ, ਭਿਆਨਕ ਅੱਗ ਨੇ। ਉਹ ਦੁਕਾਨ, ਜਿਹੜੀ ਕਿ ਸਮਾਨ ਨਾਲ ਪੂਰੀ ਤਰਾਂ ਨੱਕੋ-ਨੱਕ ਭਰੀ ਪਈ ਸੀ, ਉਸ ਕਾਲੀ-ਸ਼ਾਹ ਹੋ ਗਈ ਦੁਕਾਨ 'ਚ ਹੁਣ ਧੂੰਆਂ ਤੇ ਰਾਖ ਹੀ ਬਸ ਰਹਿ ਗਿਆ ਸੀ।

ਕੰਬਦੀਆਂ ਤੇ ਥਿੜਕਦੀਆਂ ਲੱਤਾਂ ਨਾਲ ਮਨਸੁੱਖ ਦੁਕਾਨ ਅੰਦਰ ਗਿਆ ਤਾਂ ਦੇਖਿਆ ਕਿ ਉਧਾਰ ਦਾ ਪੈਸਾ ਲੈਣ-ਦੇਣ ਦੀਆਂ ਕਾਪੀਆਂ ਤੋਂ ਲੈਕੇ ਦੁਕਾਨ ਦੀ ਨਿੱਕੀ ਤੋਂ ਵੱਡੀ ਤੱਕ ਦੀ ਹਰ ਆਈਟਮ ਸਵਾਹ ਬਣ ਗਈ ਸੀ। ਦੇਖ ਕੇ ਮੱਨਸੁੱਖ ਨੂੰ ਐਸੀ ਦਿਲ-ਚੀਰਵੀਂ ਚੀਸ ਉਠੀ ਜਿਹੜੀ ਕਿ ਉਸ ਤੋਂ ਸਹਾਰੀ ਨਾ ਜਾ ਸਕੀ। ਉਹ ਦੁਕਾਨ 'ਚੋਂ ਨਿਕਲਦੇ ਸਾਰ ਹੀ ਧੜੰਮ ਕਰਦਾ ਧਰਤੀ ਉਤੇ ਡਿੱਗ ਪਿਆ। ਦਲਜੀਤ ਉਸ ਦੀ ਛਾਤੀ ਉਤੇ ਹੱਥ ਫੇਰਦੀ ਰੋਂਦੀ ਆਖ ਰਹੀ ਸੀ, 'ਹੋਸ਼ ਕਰੋ ਕੁਝ, ਗੋਬਿੰਦ ਦੇ ਪਾਪਾ ! ਹੋਸ਼ ਕਰੋ! ਸਭ ਕੁਝ ਬਣ ਜਾਵੇਗਾ! ਹੌਸਲਾ ਰੱਖੋ !'

ਪਰ, ਮਨਸੁੱਖ ਦਾ ਚਿਹਰਾ ਤਾਂ ਇਕਦਮ ਲਾਲ ਸੁਰਖ ਹੋ ਗਿਆ ਸੀ। ਰਾਖ 'ਚ ਲਿੱਬੜਿਆ ਵੀ ਉਸ ਦਾ ਮੁੱਖ ਪਸੀਨੇ ਦੀਆਂ ਬੂੰਦਾਂ ਨਾਲ ਚਮਕ ਰਿਹਾ ਸੀ। ਅੱਖਾਂ 'ਚ ਬਲਦੀ ਪੀੜ ਉਸ ਦੀਆਂ ਪਲਕਾਂ ਬੰਦ ਕਰ ਰਹੀ ਸੀ।

ਦਲਜੀਤ ਨੂੰ ਮੱਨਸੁੱਖ ਦਾ ਮੁੱਖ ਇੰਝ ਜਾਪ ਰਿਹਾ ਸੀ ਜਿਵੇਂ ਬੁਝਦੇ ਦੀਵੇ ਦੀ ਤਿੱਖੀ ਜਿਹੀ ਲੋਅ ਹੋਵੇ। ਦੇਖਦੇ-ਹੀ-ਦੇਖਦੇ ਮੱਨਸੁੱਖ ਹੌਕਾ ਜਿਹਾ ਲੈਂਦਿਆਂ ਦਲਜੀਤ ਦੇ ਹੱਥਾਂ 'ਚ ਹੀ ਦਮ ਤੋੜ ਗਿਆ। ਦਲਜੀਤ ਹੋਰ ਵੀ ਉਚੀ-ਉੱਚੀ ਕੁਰਲਾ ਉਠੀ, 'ਹਾਏ ਰੱਬਾ ! ਬੁਝਦੇ ਦੀਵੇ ਦੀ ਲੋਅ ਇੰਨੀ ਭਿਆਨਕ ਕਿਉ ਹੁੰਦੀ ਐ, ਜੋ ਬਾਹਲਾ ਚਾਨਣਾ ਕਰ ਕੇ ਸਦਾ ਲਈ ਹਨੇਰਾ ਕਰ ਜਾਂਦੀ ਹੈ!'

ਦਲਜੀਤ ਤਰਲੇ ਮਾਰਦੀ ਮੱਨਸੁੱਖ ਨੂੰ ਹਲਾਉਂਦੀ ਆਖ ਰਹੀ ਸੀ, 'ਉਠੋ ! ਉਠੋ ਮੇਰੇ ਸਿਰ ਦਿਆ ਸਾਈਆਂ ! ਮੈਂ ਗਰੀਬੀ ਸਹਿ ਲਵਾਂਗੀ, ਪਰ ਤੇਰਾ ਵਿਛੋੜਾ ਨਹੀ ਜ਼ਰ ਸਕਦੀ ! ਜਵਾਕਾਂ ਨੂੰ ਕੀ ਆਖ ਕੇ ਦਿਲਾਸਾ ਦੇਵਾਂਗੀ ਮੈ ! ਹੁਣ ਬੋਲ, ਕੁਝ ਤਾਂ ਬੋਲ : ਕਰਾਂ ਤਾਂ ਕੀ ਕਰਾਂ ਮੈਂ!'

ਹੋਣਾ ਕੀ ਸੀ : ਮੱਨਸੁੱਖ ਤਾਂ ਚਾਰ ਦਿਨ ਖੁਸ਼ੀਆਂ ਵੰਡਕੇ ਅਤੇ ਹੱਸ-ਖੇਡ ਕੇ ਬੁੱਝਦੇ ਦੀਵੇ ਦੀ ਲੋਅ ਵਾਂਗ ਸਦੀਵੀ ਅਲੋਪ ਹੋ ਗਿਆ ਸੀ, ਇਸ ਦੁਨੀਆ 'ਚੋਂ।
 

ਵਰਿੰਦਰ ਕੌਰ ਰੰਧਾਵਾ,
ਜੈਤੋ ਸਰਜਾ,
ਬਟਾਲਾ (ਗੁਰਦਾਸਪੁਰ)
(9646852416)

09/10/2017

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com