ਵਿਗਿਆਨ ਗਲਪ ਕਹਾਣੀ
ਬਹੁਰੂਪੀਆ 
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ            
 (04/08/2022)

devinderpal


102ਪੰਜ ਕੁ ਸਾਲ ਪਹਿਲਾਂ, ਦਾਰਜੀਲਿੰਗ ਵਿਖੇ ਉਡਣ ਤਸ਼ਤਰੀਆਂ ਦੇ ਦਿਖਾਈ ਦੇਣ ਦੀ ਘਟਨਾ ਦੇ ਜਲਦੀ ਹੀ ਪਿੱਛੋਂ ਬਾਗਡੋਗਰਾ ਦੇ ਜੰਗਲੀ ਖੇਤਰ ਵਿਚ ਅਜੀਬ ਸ਼ਕਲ ਵਾਲੇ ਏਲੀਅਨ ਅਕਸਰ ਨਜ਼ਰ ਆਉਣ ਲੱਗ ਪਏ। ਤਦ ਤੋਂ ਹੀ ਭਾਰਤ ਦੇ ਉੱਤਰ-ਪੂਰਬੀ ਸੀਮਾ ਖੇਤਰ ਵਿਚ ਚਾਓਵਾਦੀਆਂ ਦੀਆਂ ਦੇਸ਼ ਵਿਰੋਧੀ ਕਾਰਵਾਈਆਂ ਨੇ ਜ਼ੋਰ ਫੜ ਲਿਆ। ਭਾਰਤੀ ਸੈਨਾ ਨੇ ਇਨ੍ਹਾਂ ਕਾਰਵਾਈਆਂ ਦਾ ਡੱਟ ਕੇ ਵਿਰੋਧ ਕੀਤਾ ਤਾਂ ਚੀਨ ਦੀ ਸਰਕਾਰ ਚਾਓਵਾਦੀਆਂ ਦੇ ਹੱਕ ਵਿਚ ਆ ਡੱਟੀ। ਹੋਰ ਤਾਂ ਹੋਰ, ਇਸ ਇਲਾਕੇ ਵਿਚ ਸਮੇਂ ਸਮੇਂ ਨਜ਼ਰ ਆਉਣ ਵਾਲੇ ਅਜੀਬ ਏਲੀਅਨ ਵੀ ਦਾਓਵਾਦੀਆਂ ਦੇ ਹੀ ਸਾਥੀ ਜਾਪੇ। ਇੰਝ ਚਾਓਵਾਦੀ ਬਾਗੀਆਂ ਤੇ ਉਨ੍ਹਾਂ ਦੇ ਸਮਰਥਕ ਚੀਨੀਆਂ ਤੇ ਏਲੀਅਨਾਂ ਦੀਆਂ ਕਾਰਵਾਈਆਂ ਕਾਰਣ ਇਸ ਖੇਤਰ ਵਿਚ ਜੰਗੀ ਹਾਲਾਤ ਲੰਮੇ ਸਮੇਂ ਤੋਂ ਬਣੇ ਹੋਏ ਹਨ।

ਭਾਰਤੀ ਸੈਨਾ ਦੀ ਪੂਰਬੀ ਕਮਾਂਡ ਦੇ ਮੁੱਖ ਦਫ਼ਤਰ, ਕੋਲਕਾਤਾ ਵਿਖੇ ਕਰਨਲ ਅਲਪਾ ਧੀਮਾਨ ਨੂੰ ਕੈਪਟਨ ਰਿਤੇਸ਼ ਆਹੂਜਾ ਦੀ ਉਤਸੁਕਤਾ ਭਰੀ ਉਡੀਕ ਸੀ।
 
ਜਿਵੇਂ ਹੀ ਗੂੜ੍ਹੇ ਹਰੇ ਰੰਗ ਵਾਲੀ ਜੀਪ ਕਮਾਂਡ ਦਫ਼ਤਰ ਦੇ ਮੇਨ ਗੇਟ ਸਾਹਮਣੇ ਰੁਕੀ ਤਾਂ ਗੇਟ ਵਿਖੇ ਤੈਨਾਤ ਫੌਜੀ ਜੁਆਨ ਕੁਝ ਵਧੇਰੇ ਸਤਰਕ ਹੋ ਗਿਆ। ਤਦ ਹੀ ਜੀਪ ਦੇ ਸਵਾਰ ਖੂਬਸੂਰਤ ਫੌਜੀ ਅਫ਼ਸਰ ਨੇ, ਫੌਜੀ ਜੁਆਨ ਦੇ ਸਲੂਟ ਦਾ ਜਵਾਬ ਦੇ ਆਪਣਾ ਸ਼ਨਾਖਤੀ ਕਾਰਡ ਅੱਗੇ ਕਰ ਦਿੱਤਾ। ਅਗਲੇ ਹੀ ਪਲ ਉਹ ਗੇਟ ਪਾਰ ਕਰ, ਵਿਸ਼ਾਲ ਇਮਾਰਤ ਦੀ ਵਿਜ਼ਿਟਰ ਪਾਰਕਿੰਗ ਵਿਚ ਜਾ ਪੁੱਜਾ। ਜੀਪ ਖੜੀ ਕਰ ਹੁਣ ਉਹ ਚੁਸਤ ਕਦਮੀਂ ਮੁੱਖ ਇਮਾਰਤ ਵੱਲ ਵੱਧ ਰਿਹਾ ਸੀ।
  
'ਹੈਲੋ! ਕੈਪਟਨ ਆਹੂਜਾ! ਯੂ ਆਰ ਵੈੱਲਕਮ!' ਮੁੱਖ ਇਮਾਰਤ ਦੇ ਦਰਵਾਜ਼ੇ ਅੱਗੇ ਖੜ੍ਹੀ ਅਲਪਾ ਧੀਮਾਨ ਨੇ ਕੈਪਟਨ ਆਹੂਜਾ ਦੇ ਸਲੂਟ ਦਾ ਜਵਾਬ ਦਿੰਦੇ ਕਿਹਾ। 'ਆਸ ਹੈ ਗੁਹਾਟੀ ਤੋਂ ਕੋਲਕਾਤਾ ਤਕ ਦਾ ਤੁਹਾਡਾ ਸਫ਼ਰ ਠੀਕ ਰਿਹਾ ਹੋਵੇਗਾ।'
 
'ਤੁਸੀਂ ਮੈਨੂੰ ਰਿਤੇਸ਼ ਬੁਲਾ ਸਕਦੇ ਹੋ।' ਸਾਵਧਾਨ ਹਾਲਤ ਵਿਚ ਖੜੇ ਕੈਪਟਨ ਆਹੂਜਾ ਦੇ ਬੋਲ ਸਨ। 'ਸੌਰੀ! ਆਈ ਐਮ ਏ ਲਿਟਲ ਲੇਟ, ਕਰਨਲ! ਦਰਅਸਲ ਅੱਜ ਕਲ ਦੇ ਜੰਗੀ ਹਾਲਾਤਾਂ ਵਿਚ ਹਵਾਈ ਜਾਂ ਰੇਲ ਸਫ਼ਰ ਤਾਂ ਸੰਭਵ ਹੀ ਨਹੀਂ ਤੇ ਜੀਪ ਰਾਹੀਂ ਇੰਨ੍ਹਾਂ ਲੰਬਾ ਸਫ਼ਰ ਸੱਚ ਹੀ ਮੁਸ਼ਕਲ ਗੱਲ ਸੀ। ਏਲੀਅਨਾਂ ਨੇ ਜਲਪਾਇਗੁਰੀ ਉੱਤੇ ਹਮਲਾ ਕੀਤਾ ਹੋਇਆ ਸੀ, ਇਸੇ ਕਾਰਣ ਇਥੇ ਪੁੱਜਣ ਲਈ ਮੈਨੂੰ ਰਸਤਾ ਕਾਫ਼ੀ ਬਦਲ ਕੇ ਆਉਣਾ ਪਿਆ।'

'ਖ਼ੈਰ! ਤੁਸੀਂ ਪੁੱਜ ਹੀ ਗਏ.........ਰਿਤੇਸ਼!' ਅਲਪਾ ਨੇ ਮੁਸਕਰਾਂਦੇ ਹੋਏ ਕਿਹਾ।
 
ਵਿਸ਼ਾਲ ਇਮਾਰਤ ਦੇ ਅਨੇਕ ਗਲਿਆਰਿਆਂ ਤੇ ਅਣਗਿਣਤ ਕਮਰਿਆਂ ਦੀ ਭੂਲ-ਭੂਲਈਆਂ ਵਿਚ ਦੋ ਫੌਜੀ ਜੁਆਨਾਂ ਨੇ ਉਨ੍ਹਾਂ ਦੋਨਾਂ ਦੀ ਅਗੁਵਾਈ ਕੀਤੀ।
 
'ਤੁਹਾਨੂੰ ਮੈਨੂੰ ਵਾਪਸੀ ਦਾ ਰਾਹ ਵੀ ਦਿਖਾਉਣਾ ਹੋਵੇਗਾ, ਨਹੀਂ ਤਾਂ ਮੈਂ ਕਦੇ ਵੀ ਬਾਹਰ ਨਹੀਂ ਨਿਕਲ ਸਕਾਂਗਾ ਇਸ ਚੱਕਰਵਿਊ 'ਚੋਂ।' ਜਿਵੇਂ ਹੀ ਉਨ੍ਹਾਂ ਇਕ ਹੋਰ ਮੋੜ ਮੁੜਿਆ, ਰਿਤੇਸ਼ ਦੇ ਬੋਲ ਸਨ।
 
ਅਲਪਾ ਸਿਰਫ਼ ਮੁਸਕਰਾਈ ਪਰ ਮੂੰਹੋਂ ਕੁਝ ਨਾ ਬੋਲੀ।
ਪੰਜ ਕੁ ਮਿੰਟ ਪਿਛੋਂ, ਵਾਪਸ ਮੁੜ ਰਹੇ ਫੌਜੀ ਜੁਆਨਾਂ ਦੀ ਸਲਾਮੀ ਦਾ ਜਵਾਬ ਦੇਣ ਪਿਛੋਂ ਉਹ ਬੋਲੀ, 'ਅਸੀਂ ਸਹੀ ਥਾਂ ਪਹੁੰਚ ਗਏ ਹਾਂ।'
 
ਕਮਰੇ ਵਿਚ ਦਾਖ਼ਿਲ ਹੋ ਉਸ ਨੇ ਰਿਤੇਸ਼ ਨੂੰ ਸ਼ੀਸ਼ੇ ਜੜ੍ਹੀ ਖਿੜਕੀ ਵੱਲ ਦੇਖਣ ਦਾ ਇਸ਼ਾਰਾ ਕਰਦੇ ਕਿਹਾ, 'ਜ਼ਰਾ ਉਸ ਦੇ ਪਾਰ ਦੇਖੋ।'
 
ਰਿਤੇਸ਼ ਖਿੜਕੀ ਦੇ ਪਾਰ ਦੇਖਦਿਆਂ ਹੀ ਘਬਰਾ ਉੱਠਿਆ।
 
'ਘਬਰਾਉਣ ਦੀ ਲੋੜ ਨਹੀਂ, ਅਸੀਂ ਖਿੜਕੀ ਦੇ ਸ਼ੀਸ਼ੇ ਰਾਹੀਂ ਦੂਸਰੇ ਪਾਸੇ ਤਾਂ ਦੇਖ ਸਕਦੇ ਹਾਂ ਪਰ ਉਧਰੋਂ ਇਧਰ ਨਹੀਂ ਦੇਖਿਆ ਜਾ ਸਕਦਾ।.........ਉਹ ਤੈਨੂੰ ਨਹੀਂ ਦੇਖ ਸਕਦੀ।'
 
ਰਿਤੇਸ਼ ਨੇ ਸ਼ੀਸ਼ੇ ਰਾਹੀਂ ਮਿੰਟ ਕੁ ਲਈ ਝਾਂਕਿਆ।
ਅਲਪਾ ਨੂੰ ਲੱਗਿਆ ਕਿ ਇਹ ਉਸ ਦੇ ਜੀਵਨ ਦਾ ਸੱਭ ਤੋਂ ਲੰਮਾ ਮਿੰਟ ਸੀ।
 
'ਮੈਨੂੰ ਸਮਝ ਨਹੀਂ ਆ ਰਹੀ।' ਰਿਤੇਸ਼ ਦੇ ਬੋਲ ਸਨ। 'ਉਹ ਤਾਂ ਬਿਲਕੁਲ ਮੇਰੀ ਪਤਨੀ ਹੀ ਲੱਗ ਰਹੀ ਹੈ। ਪਰ..........'
'ਤੁਸੀਂ ਅਜਿਹਾ ਯਕੀਨ ਨਾਲ ਨਹੀਂ ਕਹਿ ਸਕਦੇ। ਦਰਅਸਲ ਏਲੀਅਨ ਸਾਡੇ ਹਮਸ਼ਕਲ ਬਨਾਉਣ ਵਿਚ ਲਗਾਤਾਰ ਮਾਹਿਰ ਹੁੰਦੇ ਜਾ ਰਹੇ ਹਨ।'
'ਇਹ ਤਾਂ ਬਿਲਕੁਲ ਮਨੀਸ਼ਾ ਹੀ ਹੈ।.........ਜੇ ਉਹ ਸਾਡੇ ਇੰਨੇ ਵਧੀਆ ਹਮਸ਼ਕਲ ਬਣਾ ਸਕਦੇ ਹਨ ਤਾਂ..........' ਰਿਤੇਸ਼ ਕੰਬਣੀ ਜਿਹੀ ਮਹਿਸੂਸ ਕਰਦੇ ਹੋਏ ਬੋਲ ਰਿਹਾ ਸੀ।
'ਪਰ ਉਹ ਇੰਨੇ ਵੀ ਮਾਹਿਰ ਨਹੀਂ।' ਅਲਪਾ ਨੇ ਗੱਲ ਟੋਕਦਿਆਂ ਕਿਹਾ। 'ਉਹ ਸਿਰਫ਼ ਉਹ ਕੁਝ ਹੀ ਜਾਣਦੇ ਹਨ ਜੋ ਉਨ੍ਹਾਂ ਦਾ ਕੈਦੀ (ਅਸਲ ਵਿਅਕਤੀ) ਉਨ੍ਹਾਂ ਨੂੰ ਦੱਸਦਾ ਹੈ ਤੇ ਜੇ ਉਸ ਨੇ ਤਸੀਹਿਆਂ ਦੌਰਾਨ ਵੀ ਝੂਠ ਹੀ ਬੋਲਿਆ ਹੋਵੇ ਤਾਂ ਉਸ ਅਸਲ ਵਿਅਕਤੀ ਦਾ ਹਮਸ਼ਕਲ ਵੀ ਇਹੋ ਝੂਠ ਹੀ ਦੁਹਰਾਏਗਾ।'
'ਇਸੇ ਲਈ ਤੁਹਾਨੂੰ ਮੇਰੀ ਲੋੜ ਹੈ!'
 
ਖਿੜਕੀ ਦੇ ਦੂਸਰੇ ਪਾਸੇ ਨਜ਼ਰ ਆ ਰਹੀ ਔਰਤ, ਕੁਰਸੀ ਉੱਤੇ ਬੈਠੀ ਸੀ ਤੇ ਉਸ ਨੇ ਆਪਣੇ ਹੱਥ ਕੋਲ ਰੱਖੇ ਮੇਜ਼ ਉੱਤੇ ਧਰੇ ਹੋਏ ਸਨ। ਉਹ ਰਿਤੇਸ਼ ਨਾਲੋਂ 10 ਕੁ ਸਾਲ ਛੋਟੀ ਲੱਗ ਰਹੀ ਸੀ ਪਰ ਅਲਪਾ ਦੀ ਰਿਕਾਰਡ ਫਾਇਲ ਅਨੁਸਾਰ ਇਹ ਫ਼ਰਕ 5 ਸਾਲ ਦਾ ਹੋਣਾ ਚਾਹੀਦਾ ਸੀ।
 
ਭਾਰਤੀ ਫੌਜ ਦੀ ਮੈਡੀਕਲ ਕੋਰ ਦੀ ਵਿਸੇਸ਼ਗ ਡਾ. ਮਨੀਸ਼ਾ ਆਹੂਜਾ 35 ਸਾਲ ਦੀ ਸੀ ਜਦੋਂ ਏਲੀਅਨਜ਼ ਨੇ ਉਸ ਨੂੰ ਦਾਰਜੀਲਿੰਗ ਖੇਤਰ ਵਿਚ ਸਰਕਾਰੀ ਡਿਊਟੀ ਦੌਰਾਨ ਅਗਵਾ ਕਰ ਲਿਆ ਸੀ। ਇਸ ਗੱਲ ਨੂੰ ਢਾਈ ਸਾਲ ਹੋ ਚੁੱਕੇ ਸਨ। ਅੱਜ ਵੀ ਉਸ ਦੇ ਨੈਣ ਨਕਸ਼ ਤੇ ਕਾਲੇ ਵਾਲ ਪਹਿਲਾਂ ਵਰਗੇ ਹੀ ਸਨ। ਚਿਹਰੇ ਉੱਤੇ ਹਲਕੀ ਜਿਹੀ ਉਦਾਸੀ ਦਾ ਆਲਮ ਸੀ। ਪਰ ਉਸ ਦੇ ਸੁਚੇਤ ਬੈਠਣ ਢੰਗ ਤੋਂ ਇੰਝ ਜਾਪ ਰਿਹਾ ਸੀ ਜਿਵੇਂ ਉਸ ਨੇ ਸ਼ੀਸ਼ੇ ਦੇ ਪਾਰ ਰਿਤੇਸ਼ ਦੀ ਹੌਂਦ ਨੂੰ ਮਹਿਸੂਸ ਕਰ ਲਿਆ ਸੀ।
 
'ਤੁਹਾਨੂੰ ਇਹ ਕਿਥੇ ਮਿਲੀ?' ਰਿਤੇਸ਼ ਨੇ ਪੁੱਛਿਆ।
'ਬਾਗ ਡੋਗਰਾ!' ਅਲਪਾ ਦੇ ਬੋਲ ਸਨ। ਪਿਛਲੇ ਦਿਨ੍ਹੀ, ਬਾਗਡੋਗਰਾ ਖੇਤਰ ਵਿਚ, ਚਾਓਵਾਦੀ ਬਾਗੀਆਂ ਤੇ ਸੀਮਾ ਸੁੱਰਖਿਆ ਬਲਾਂ ਵਿਚਕਾਰ ਹੋਈ ਝੜਪ ਦੇ ਰੋਲੇ ਗੋਲੇ ਦੌਰਾਨ ਇਹ ਸਾਡੇ ਪਾਸੇ ਨੱਠ ਆਈ।........ਜੇ ਇਹੋ ਹੀ ਤੇਰੀ ਪਤਨੀ ਹੈ ਤਾਂ।.........ਤੇ ਜਾਂ ਸ਼ਾਇਦ ਜਦੋਂ ਉਹ ਪਿੱਛੇ ਹਟ ਰਹੇ ਸਨ ਤਾਂ ਉਨ੍ਹਾਂ ਨੇ ਹੀ ਇਸ ਨੂੰ ਜਾਣ ਬੁਝ ਕੇ ਸਾਡੇ ਪਾਸੇ ਭੇਜ ਦਿੱਤਾ।'
'ਜੇ ਉਹ ਮੇਰੀ ਪਤਨੀ ਨਾ ਹੋਈ ਤਾਂ?'
'ਅਸੀਂ ਚਾਹੁੰਦੇ ਹਾਂ ਕਿ ਤੂੰ ਉਸ ਨਾਲ ਗਲਬਾਤ ਕਰ ਕੇ ਇਹ ਪਤਾ ਲਗਾਏ ਕਿ ਕੀ ਉਹ ਤੇਰੀ ਪਤਨੀ ਮਨੀਸ਼ਾ ਹੀ ਹੈ ਜਾਂ ਕੋਈ ਹੋਰ?' ਅਲਪਾ ਦੇ ਬੋਲ ਸਨ। 'ਇਕ ਪਤੀ ਪਤਨੀ ਦੀਆਂ ਅਨੇਕ ਨਿੱਜੀ ਗੱਲਾਂ ਹੋ ਸਕਦੀਆਂ ਹਨ ਜਿਨ੍ਹਾਂ ਬਾਰੇ ਸਿਰਫ਼ ਤੂੰ ਜਾਣਦਾ ਹੈ ਜਾਂ ਉਹ। ਅਜਿਹੀਆਂ ਗੱਲਾਂ ਰਿਕਾਰਡ ਦੀਆਂ ਫਾਇਲਾਂ ਵਿਚ ਨਹੀਂ ਹੁੰਦੀਆਂ ਤੇ ਸ਼ਾਇਦ ਉਸ ਨੇ ਵੀ ਕਿਸੇ ਨੂੰ ਨਾ ਦੱਸੀਆਂ ਹੋਣ।'
'ਕੋਈ ਹੋਰ ਢੰਗ ਨਹੀਂ ਹੈ ਸੱਚ ਜਾਨਣ ਦਾ?' ਰਿਤੇਸ਼ ਨੇ ਪੁੱਛਿਆ।
 
ਅਲਪਾ ਨੇ ਕੁਝ ਦੇਰ ਉਸ ਵੱਲ ਗੰਭੀਰਤਾ ਨਾਲ ਦੇਖਿਆ ਤੇ ਫਿਰ ਡੂੰਘਾ ਸਾਹ ਲੈਂਦੇ ਹੋਏ ਬੋਲੀ, 'ਤੂੰ ਇਕ ਫੌਜੀ ਅਫ਼ਸਰ ਹੈ ਇਸ ਲਈ ਤੈਨੂੰ ਸੱਚ ਦੱਸਣਾ ਹੀ ਠੀਕ ਰਹੇਗਾ। ਇਕ ਹੋਰ ਢੰਗ ਵੀ ਹੈ ਪਰ ਇਹ ਏਲੀਅਨਾਂ ਨਾਲੋਂ ਮਨੁੱਖਾਂ ਲਈ ਵਧੇਰੇ ਖ਼ਤਰਨਾਕ ਹੈ। ਸ਼ਕਤੀਸ਼ਾਲੀ ਗਾਮਾ-ਕਿਰਨਾਂ ਜ਼ੀਨੋਮ ਦੀਆਂ ਲੜੀਆਂ ਨੂੰ ਤੋੜ ਦਿੰਦੀਆਂ ਹਨ ਤੇ ਏਲੀਅਨ ਦਾ ਡੀ.ਐਨ.ਏ. ਆਪਣੀ ਮੂਲ ਹਾਲਤ ਵਿਚ ਬਦਲ ਜਾਂਦਾ ਹੈ। ਪਰ ਇਹ ਕਿਰਨਾਂ ਮਨੁੱਖੀ ਡੀ.ਐਨ.ਏ. ਦਾ ਤਾਂ ਕਬਾੜਾ ਹੀ ਕਰ ਦਿੰਦੀਆਂ ਹਨ। ਇਸ ਲਈ ਇਨ੍ਹਾ ਦੀ ਵਰਤੋਂ ਸਿਰਫ਼ ਤਦ ਹੀ ਕਰਦੇ ਹਾਂ ਜਦ ਇਹ ਪੱਕ ਹੋ ਜਾਏ ਕਿ ਹੋਰ ਕੋਈ ਚਾਰਾ ਨਹੀਂ।'
'ਚਲੋ! ........ਜਿਵੇਂ ਤੁਸੀਂ ਕਹਿੰਦੇ ਹੋ।' ਰਿਤੇਸ਼ ਨੇ ਡੂੰਘਾ ਸਾਹ ਲੈਂਦੇ ਹੋਏ ਕਿਹਾ।
'ਇੰਨੇ ਵੀ ਮਜ਼ਬੂਰ ਨਾ ਸਮਝੋ.......ਖੁੱਦ ਨੂੰ।' ਅਲਪਾ ਨੇ ਕਿਹਾ। 'ਮੇਰਾ ਤਾਂ ਖਿਆਲ ਸੀ ਕਿ ਤੈਨੂੰ ਉਸ ਨਾਲ ਗੱਲਾਂ ਕਰਨ ਦੀ ਕਾਹਲ ਹੋਵੇਗੀ।'
'ਭਲਾ ਕਿੰਨੀ ਕੁ ਕਾਹਲ ਹੋ ਸਕਦੀ ਹੈ ਅਜਿਹੇ ਹਾਲਾਤ ਵਿਚ। ਜੇ ਮੇਰੀ ਇਕ ਗਲਤੀ ਮੇਰੀ ਪਿਆਰੀ ਪਤਨੀ ਦੀ ਮੌਤ ਦਾ ਕਾਰਣ ਬਣ ਸਕਦੀ ਹੈ ਤਾਂ!'
'ਬਹੁਤ ਗੰਭੀਰ ਸਥਿਤੀ ਹੈ ਇਹ।' ਅਲਪਾ ਨੇ ਹਾਮੀ ਭਰਦੇ ਹੋਏ ਕਿਹਾ। 'ਅਸੀਂ ਨਵਾਂ ਢੰਗ ਵੀ ਵਰਤ ਸਕਦੇ ਹਾਂ ਜੇ ਤੂੰ........'
'ਨਹੀਂ! ਮੈਂ ਗੱਲਬਾਤ ਲਈ ਤਿਆਰ ਹਾਂ।'
 
ਰਿਤੇਸ਼ ਦੀ ਸਖਸ਼ੀ ਜਾਂਚ ਲਈ ਸੁੱਰਖਿਆ ਕਰਮਚਾਰੀ ਨੇ ਬਾਇਓਮੀਟਰਿਕ ਟੈਸਟ ਆਰੰਭ ਕਰ ਲਏ।........ਪਹਿਲਾਂ ਰੈਟੀਨਾ ਜਾਂਚ, ਫਿਰ ਫ਼ਿੰਗਰ ਪ੍ਰਿੰਟ ਟੈਸਟ ਤੇ ਅੰਤ ਵਿਚ  ਡੀ.ਐਨ.ਏ. ਚੈਕਿੰਗ
 
'ਐਂਵੇ ਸਮਾਂ ਨਸ਼ਟ ਕਰ ਰਹੇ ਹੋ।' ਉਹ ਬੁੜਬੁੜਾਇਆ। 'ਪਿਛਲੀ ਵਾਰ ਬਾਇਓਮੀਟਰਿਕ ਟੈੱਸਟਾਂ ਰਾਹੀਂ ਵੀ ਏਲੀਅਨ ਦਾ ਪਤਾ ਨਹੀਂ ਸੀ ਲੱਗਿਆ। ਸਿਰਫ਼ ਇਕ ਲਾਪਰਵਾਹੀ ਵਾਲੀ ਗਲਤੀ ਕਾਰਣ ਉਹ ਫੜਿਆ ਗਿਆ ਸੀ। ਚੰਗੀ ਗੱਲ ਹੈ ਕਿ ਅਜਿਹੇ ਏਲੀਅਨ ਬਹੁਤ ਹੀ ਘੱਟ ਗਿਣਤੀ ਵਿਚ ਹਨ।'
 
 
'ਆਖਰ ਉਹ ਫੜੇ ਹੀ ਜਾਂਦੇ ਨੇ।' ਅਲਪਾ ਦੇ ਬੋਲ ਸਨ। 'ਸਿਰਫ ਬਹੁਰੂਪੀਏ ਏਲੀਅਨਾਂ ਤੋਂ ਬੱਚਣਾ ਹੀ ਕਾਫ਼ੀ ਨਹੀਂ ਹੈ, ਵਿਦੇਸ਼ੀ ਜਾਸੂਸਾਂ ਤੋਂ ਬੱਚਣਾ ਵੀ ਲਾਜ਼ਮੀ ਹੈ।'

ਜਾਂਚ ਕਾਰਜ ਖਤਮ ਹੋ ਗਏ। ਜਾਂਚ ਕਰਤਾ ਅਫ਼ਸਰ ਨੇ ਸੱਭ ਠੀਕ ਹੋਣ ਦਾ ਇਸ਼ਾਰਾ ਕੀਤਾ। ਤਦ ਹੀ ਰਿਤੇਸ਼ ਨੂੰ ਮਨੀਸ਼ਾ ਵਾਲੇ ਕਮਰੇ ਵਿਚ ਜਾਣ ਦੀ ਇਜ਼ਾਜਤ ਮਿਲੀ।

'ਰਿਤੇਸ਼ ਮਾਈ ਡੀਅਰ!' ਪੈਰਾਂ ਵਿਚ ਪਈਆਂ ਬੇੜੀਆਂ ਦੇ ਬਾਵਜੂਦ ਮਨੀਸ਼ਾ ਨੇ ਖੜੇ ਹੁੰਦਿਆਂ ਕਿਹਾ।
'ਮਨੀਸ਼ਾ........ਓ ਮਾਈ ਡਾਰਲਿੰਗ!' ਰਿਤੇਸ਼ ਨੇ ਬੇੜੀਆਂ ਵਿਚ ਜਕੜੀ ਮਨੀਸ਼ਾ ਨੂੰ ਗਲਵਕੜੀ ਵਿਚ ਘੁੱਟਦਿਆਂ ਕਿਹਾ।
'ਮੈਂ ਜਾਣਦੀ ਸਾਂ ਕਿ ਜੇ ਇਨ੍ਹਾਂ ਮੈਨੂੰ ਫੜ ਲਿਆ ਤਾਂ ਮੈਂ ਘਰ ਪਹੁੰਚ ਜਾਵਾਂਗੀ।'
'ਹਾਂ! ਜਾਨੂੰ! ਤੂੰ ਠੀਕ ਹੀ ਸੋਚਿਆ ਸੀ।' ਰਿਤੇਸ਼ ਨੇ ਹੱਸਦੇ ਹੋਏ ਹਾਮੀ ਭਰੀ। ਤੇ ਉਹ ਕੋਲ ਪਈ ਕੁਰਸੀ ਉੱਤੇ ਬੈਠ ਗਿਆ।
ਉਸ ਬੁੱਲ ਟੁੱਕਦਿਆਂ ਪੁੱਛਿਆ, 'ਕੀ........ਕੀ ਹਾਲ ਚਾਲ ਹੈ?'
'ਜਿੰਨਾ ਕੁ ਚੰਗਾ ਅਜਿਹੇ ਹਾਲਾਤਾਂ ਵਿਚ ਹੋ ਸਕਦਾ ਹੈ।' ਮਨੀਸ਼ਾ ਨੇ ਰਿਤੇਸ਼ ਵੱਲ ਇੰਝ ਦੇਖਦੇ ਹੋਏ ਕਿਹਾ, ਜਿਵੇਂ ਉਹ ਉਸ ਦੀ ਸੂਰਤ ਮਨ ਵਿਚ ਬਿਠਾ ਲੈਣਾ ਚਾਹੰਦੀ ਹੋਵੇ। 'ਤੇਰਾ ਕੀ ਹਾਲ ਏ?'
'ਮੈਂ ਠੀਕ ਹਾਂ!' ਬੋਲਦਿਆਂ ਰਿਤੇਸ਼ ਦੇ ਬੁੱਲ ਕੰਬ ਰਹੇ ਸਨ।
'ਆਭਾ ਤੇ ਖੁਸ਼ਬੂ ਕਿਵੇਂ ਹਨ?' ਬੇਟੀਆਂ ਬਾਰੇ ਪੁੱਛਦਿਆਂ ਮਨੀਸ਼ਾਂ ਦੀਆਂ ਅੱਖਾਂ ਭਰ ਆਈਆਂ ਸਨ।
'ਉਹ ਡੈਡ ਕੋਲ ਰਹਿ ਰਹੀਆਂ ਹਨ। ਕੀ ਤੈਨੂੰ ਉਨ੍ਹਾਂ ਦੀ ਯਾਦ ਸਤਾਉਂਦੀ ਰਹੀ?'
'ਬਹੁਤ!' ਮਨੀਸ਼ਾਂ ਨੇ ਅੱਗੇ ਹੋ ਕੇ ਰਿਤੇਸ਼ ਦਾ ਹੱਥ ਘੁੱਟਦਿਆਂ ਕਿਹਾ। 'ਪਰ ਸ਼ਾਇਦ ਤੇਰੀ ਯਾਦ ਇਸ ਨਾਲੋਂ ਵੀ ਵਧੇਰੇ ਸਤਾਉਂਦੀ ਰਹੀ।'

'ਸਿਰਫ਼ ਸ਼ਾਇਦ?'
'ਹੂੰ!........ਸ਼ਾਇਦ ਦੋਨੋਂ ਯਾਦਾਂ ਦੀ ਤੜਪ ਬਰਾਬਰ ਹੀ ਸੀ।'
'ਮੈਂ ਪਿਛਲੇ ਹਫਤੇ ਬਘੀਰੇ ਨੂੰ ......'
'ਬਘੀਰੇ ਨੂੰ ਮਰੇ ਹੋਏ ਨੂੰ ਤਾਂ ਤਿੰਨ ਸਾਲ ਹੋ ਗਏ ਨੇ।' ਮਨੀਸ਼ਾਂ ਨੇ ਟੋਕਦਿਆਂ ਕਿਹਾ। 'ਲੇਬਰੇਡੋਰਾਂ ਦੀ ਉਮਰ ਇੰਨੀ ਲੰਮੀ ਨਹੀਂ ਹੁੰਦੀ।'
'ਮੈਂ ਜਾਣਦਾ ਸਾਂ ਤੂੰ ਇਸ ਗੱਲ ਤੇ ਟਪਲਾ ਨਹੀਂ ਖਾਏਗੀ। ਜ਼ਰਾ ਦੱਸ ਖਾਂ ਸਾਡੀ ਪਹਿਲੀ ਮੁਲਾਕਾਤ ਕਿਥੇ ਹੋਈ ਸੀ?'
'ਓਹ!........ਮੇਰੀ ਸਹੇਲੀ ਕ੍ਰਿਸ਼ਮਾ ਦੀ ਸ਼ਾਦੀ ਵਿਚ ਤੂੰ ਬਾਰਾਤ ਵਿਚ ਆਇਆ ਸੈਂ!' ਉਹ ਹੱਸਦਿਆਂ ਬੋਲੀ। 'ਤੂੰ ਪੂਰਾ ਟੱਲੀ ਸੈਂ ਮੇਰੇ ਉੱਤੇ ਤਦ!'
'ਤਦ ਮੈਂ ਅਜੇ ਬੀਹ ਸਾਲਾਂ ਦਾ ਸਾਂ।' ਤੇ ਉਹ ਕੁਝ ਦੇਰ ਚੁੱਪ ਰਹਿਣ ਪਿਛੋਂ ਬੋਲਿਆ, 'ਤੇ ਭਲਾ ਦਸ ਖਾਂ ਲਾੜੇ ਨੇ ਕੀ ਪਹਿਨਿਆ ਹੋਇਆ ਸੀ ਉਸ ਦਿਨ?'
ਮਨੀਸ਼ਾ ਹੱਸ ਪਈ। 'ਉਸ ਨੇ ਗਵਾਲੀਅਰ ਸੂਟਿੰਗ ਦਾ ਕਰੀਮ ਰੰਗ ਦਾ ਸਫ਼ਾਰੀ ਸੂਟ ਪਹਿਨਿਆ ਸੀ ਤੇ ਉਸ ਦੀ ਗੁਲਾਬੀ ਪੱਗ ਉੱਤੇ ਸੁਨਿਹਰੀ ਸਿਹਰਾ ਜੜ੍ਹਿਆ ਹੋਇਆ ਸੀ।'

'ਕੀ ਤੂੰ ਸੋਚਦੀ ਏ ਕਿ ਏਲੀਅਨ ਕਿਸੇ ਹੋਰ ਗ੍ਰਹਿ ਦੇ ਵਾਸੀ ਹਨ ਜਾਂ ਫ਼ਿਰ ਚੀਨੀ ਜਾਂ ਚਾਓਵਾਦੀ ਉਨ੍ਹਾਂ ਨੂੰ ਬਣਾਉਂਦੇ ਨੇ?'
'ਇਸ ਵਿਸ਼ੇ ਬਾਰੇ ਅਸੀਂ ਕਿੰਨੀ ਵਾਰ ਗਲਬਾਤ ਕਰ ਚੁੱਕੇ ਹਾਂ ਰਿਤੇਸ਼! ਏਲੀਅਨਜ਼!.......ਕਿਸੇ ਨੂੰ ਅੱਜ ਤੱਕ ਪਤਾ ਨਹੀਂ ਲੱਗਾ ਕਿ ਦਾਰਜੀਲਿੰਗ ਵਿਖੇ ਨਜ਼ਰ ਆਈਆ ਉੱਡਣ ਤਸ਼ਤਰੀਆਂ ਦਾ ਕੀ ਰਾਜ਼ ਸੀ।'
ਰਿਤੇਸ਼ ਨੇ ਡੂੰਘਾ ਸਾਹ ਲਿਆ।
'ਕੀ ਹੋਇਆ?'
'ਸੱਚ ਤਾਂ ਇਹ ਹੈ ਕਿ........'
'ਅਜਿਹੇ ਹਾਲਾਤਾਂ ਵਿਚ ਸੱਚ ਦੀ ਲੋੜ ਹੀ ਨਹੀਂ ਭਾਸਦੀ।'

ਰਿਤੇਸ਼ ਉਲਝਣ ਵਿਚ ਲੱਗ ਰਿਹਾ ਸੀ।
'ਤੈਨੂੰ ਰੰਭਾ ਆਂਟੀ ਦੀ ਕਹਾਵਤ ਤਾਂ ਯਾਦ ਹੈ ਨਾ?' ਮਨੀਸ਼ਾ ਨੇ ਕਿਹਾ।
ਰਿਤੇਸ਼ ਦੇ ਚਿਹਰੇ ਉੱਤੇ ਗਹਿਰੀ ਸੋਚ ਤੇ ਚਿੰਤਾ ਦੇ ਆਸਾਰ ਸਪਸ਼ਟ ਸਨ।
ਤੇ ਉਹ ਕੁਝ ਕੁ ਅਟਕ ਕੇ ਬੋਲਿਆ, 'ਓਹ!........ਹਾਂ! ਹਾਂ! ਕੀ ਸੀ ਭਲਾ ਉਹ?'
'ਵਕਤ ਹੱਥੋਂ, ਆਖਰ ਅਸਾਂ ਸੱਭ ਨੇ ਮਿੱਟੀ ਹੀ ਹੋ ਜਾਣਾ ਹੈ!'
'ਹਾਂ! ਇਹੋ ਹੀ ਸੀ ਰੰਭਾ ਆਂਟੀ ਦੀ ਕਹਾਵਤ।'

ਮਨੀਸ਼ਾ ਨੇ ਕੁਰਸੀ ਉੱਤੇ ਸਹਿਜ ਹੁੰਦੇ ਹੋਏ ਆਪਣਾ ਸਿਰ ਹਿਲਾਇਆ ਤੇ ਬੋਲੀ, 'ਇਹ ਬਹੁਰੂਪੀਆ ਹੈ।'
ਅਲਪਾ ਆਪਣੀ ਕੁਰਸੀ ਨੂੰ ਪਿੱਛੇ ਵੱਲ ਧੱਕ ਖੜਾ ਹੁੰਦਿਆ ਬੋਲੀ, 'ਖੇਲ ਖ਼ਤਮ ਹੋ ਗਿਆ। ਕੈਪਟਨ ਰਿਤੇਸ਼!'
'ਕੀ?' ਰਿਤੇਸ਼ ਨੇ ਉਸ ਵੱਲ ਝਾਂਕਦੇ ਹੋਏ ਪੁੱਛਿਆ।
'ਅਣਜਾਣ ਬਨਣ ਦਾ ਕੋਈ ਫਾਇਦਾ ਨਹੀਂ।' ਅਲਪਾ ਨੇ ਉਸ ਵੱਲ ਪਿਸਤੌਲ ਤਾਣਦੇ ਹੋਏ ਕਿਹਾ।
'ਕੀ ਮਤਲਬ? ਮਨੀਸ਼ਾ? ਇਹ ਹੋ ਕੀ ਰਿਹਾ ਹੈ?'

ਮਨੀਸ਼ਾ ਨੇ ਭਰੀਆਂ ਅੱਖਾਂ ਨਾਲ ਰਿਤੇਸ਼ ਵੱਲ ਦੇਖਦੇ ਹੋਏ ਕਿਹਾ, 'ਮੈਂ ਚਾਹੁੰਦੀ ਸਾਂ ਕਿ ਤੂੰ ਅਸਲੀ ਰਿਤੇਸ਼ ਹੁੰਦਾ.........ਪਰ ਸੱਚ ਤਾਂ ਇਹ ਹੈ ਕਿ ਰੰਭਾ ਆਂਟੀ ਹੈ ਹੀ ਨਹੀਂ ਸੀ ਕੋਈ?'
ਕਰਨਲ ਅਲਪਾ ਦੇ ਇਸ਼ਾਰੇ ਉੱਤੇ ਦੋ ਸੁਰੱਖਿਆ ਕਰਮਚਾਰੀ ਮਨੀਸ਼ਾਂ ਨੂੰ ਉਥੋਂ ਲੈ ਗਏ। ਦੋ ਹੋਰ ਫੌਜੀਆਂ ਨੇ ਰਿਤੇਸ਼ ਉੱਤੇ ਬੰਦੂਕਾਂ ਤਾਣ ਲਈਆਂ।

'ਉਹ ਝੂਠ ਬੋਲ ਰਹੀ ਹੈ।' ਰਿਤੇਸ਼ ਚੀਖਿਆ। ਪਰ ਉਸ ਦੀ ਆਵਾਜ਼ ਕਮਰੇ ਦੀਆਂ ਦੀਵਾਰਾਂ ਨਾਲ ਟਕਰਾ ਕੇ ਰਹਿ ਗਈ।

ਮਾਰੇ ਡਰ ਤੇ ਘਬਰਾਹਟ ਦੇ ਉਹ ਦਰਵਾਜ਼ੇ ਵੱਲ ਦੌੜਿਆ ਪਰ ਇਹ ਬੰਦ ਹੋ ਚੁੱਕਾ ਸੀ।
ਉਸ ਦਾ ਗੱਚ ਭਰ ਆਇਆ।
ਕਮਰੇ ਦੀ ਛੱਤ ਵਿਚ ਲੱਗੀ ਕੱਚ ਦੀ ਵੱਡੀ ਸਕਰੀਨ ਅਚਾਨਕ ਜਗਮਗਾਣ ਲੱਗੀ ਤੇ ਉਸ ਚੋਂ ਨਿਕਲ ਰਹੀਆ ਘਾਤਕ ਕਿਰਨਾਂ ਨੇ ਉਸ ਨੂੰ ਚੁਫੇਰਿਓਂ ਘੇਰ ਲਿਆ।

----------
ਡਾ. ਦੇਵਿੰਦਰ ਪਾਲ ਸਿੰਘ, ਅਧਿਆਪਕ ਅਤੇ ਵਿਗਿਆਨ ਗਲਪ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1000 ਲੇਖ ਤੇ ਕਹਾਣੀਆਂ ਆਦਿ, ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਟੋਰਾਂਟੋ ਦਾ ਵਾਸੀ ਹੈ ।
 

 

ਨੱਨ੍ਹੀ ਕਹਾਣੀ       ਹੋਰ ਕਹਾਣੀਆਂ    


 
102ਵਿਗਿਆਨ ਗਲਪ ਕਹਾਣੀ
ਬਹੁਰੂਪੀਆ 
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
101ਟੌਫੀਆਂ ਵਾਲਾ ਭਾਪਾ 
ਰਵੇਲ ਸਿੰਘ ਇਟਲੀ
100ਕਸ਼ਮੀਰ ਘਾਟੀ 
ਸਿ਼ਵਚਰਨ ਜੱਗੀ ਕੁੱਸਾ
099ਬੋਹੜ ਦੀ ਛਾਂ  /a>
ਸੁਰਜੀਤ ਕੌਰ ਕਲਪਨਾ
098ਚੁਰਾਸੀ ਦਾ ਗੇੜ 
ਰਵੇਲ ਸਿੰਘ
kamalਚਿੱਕੜ ਦਾ ਕਮਲ 
ਅਜੀਤ ਸਤਨਾਮ ਕੌਰ, ਲੰਡਨ
096ਲੋਹ ਪੁਰਸ਼
ਸੁਰਜੀਤ, ਟੋਰਾਂਟੋ  
095ਮਿੱਟੀ ਵਾਲਾ ਰਿਸ਼ਤਾ a>
ਅਜੀਤ ਸਤਨਾਮ ਕੌਰ, ਲੰਡਨ 
094ਕੁਦਰਤ ਦਾ ਚਿੱਤੇਰਾ
ਰਵੇਲ ਸਿੰਘ, ਇਟਲੀ 
093ਲਹਿੰਬਰ ਲੰਬੜ
ਰਵੇਲ ਸਿੰਘ, ਇਟਲੀ   
ਸੀਬੋ
ਅਜੀਤ ਸਤਨਾਮ ਕੌਰ, ਲੰਡਨ
91"ਮੈਂ ਵੀ ਰੱਖਣਾ ਕਰਵਾ ਚੌਥ ਦਾ ਵਰਤ!"
ਅਜੀਤ ਸਤਨਾਮ ਕੌਰ, ਲੰਡਨ  
090ਮਰੇ ਸੁਪਨਿਆਂ ਦੀ ਮਿੱਟੀ
ਅਜੀਤ ਸਤਨਾਮ ਕੌਰ, ਲੰਡਨ
chunniਚੁੰਨੀ ਲੜ ਬੱਧੇ ਸੁਪਨੇ
ਅਜੀਤ ਸਤਨਾਮ ਕੌਰ, ਲੰਡਨ  
88ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ  
ਤਾਲਾਬੰਦੀਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ  
086ਲੇਡੀ ਪੋਸਟ
ਅਜੀਤ ਸਤਨਾਮ ਕੌਰ, ਲੰਡਨ  
085ਕਸ਼ਮੀਰ ਘਾਟੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
084ਕਿਧਰੇ ਦੇਰ ਨਾ ਹੋ ਜਾਏ
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
corona2ਕਰੋਨਾ.......ਕਰੋਨਾ......ਗੋ ਅਵੇ​"
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
parjati"ਪੁੱਤ, ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ 
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ 
ਸ਼ਹੀਦ
ਡਾ. ਨਿਸ਼ਾਨ ਸਿੰਘ ਰਾਠੌਰ 
ਰਾਈ ਦਾ ਪਹਾੜ
ਗੁਰਪ੍ਰੀਤ ਕੌਰ ਗੈਦੂ, ਯੂਨਾਨ   
078ਬਿਖ਼ਰੇ ਤਾਰਿਆਂ ਦੀ ਦਾਸਤਾਨ
ਅਜੀਤ ਸਤਨਾਮ ਕੌਰ, ਲੰਡਨ 
ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ 
ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com