|
|
ਲੇਡੀ ਪੋਸਟ
ਅਜੀਤ ਸਤਨਾਮ ਕੌਰ, ਲੰਡਨ
(01/05/2020) |
|
|
|
ਕੁਲਵਿੰਦਰ
ਦਾ ਨੰਬਰ ਵੇਖ ਮੈਂ ਕਾਹਲੀ ਨਾਲ ਫ਼ੋਨ ਚੁੱਕਿਆ, ਕਿਉਂਕੀ ਉਸ ਦੀ ਕਰਫ਼ਿਊ 'ਤੇ ਡਿਊਟੀ
ਲੱਗੀ ਸੀ। "ਕੋਰੋਨਾ ਵਾਇਰਸ" ਨੇ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ
ਦਿੱਤੀਆਂ ਸਨ, ਪਰ ਕੁਝ ਇੰਜ ਦੀਆਂ ਵੀ ਮੁਸ਼ਕਿਲਾਂ ਹੋ ਸਕਦੀਆਂ ਹਨ, ਜੋ ਆਮ ਕਿਸੇ
ਦੇ ਨੋਟਿਸ ਵਿੱਚ ਵੀ ਨਹੀਂ ਆਉਂਦੀਆਂ। ਮੈਨੂੰ ਵੀ ਪਹਿਲੀ ਵਾਰ ਓਦੋਂ ਹੀ ਅਹਿਸਾਸ
ਹੋਇਆ, ਜਦੋਂ ਮੇਰੇ ਮਾਮੇ ਦੀ ਬੇਟੀ, ਯਾਨੀ ਮੇਰੀ ਮਮੇਰੀ ਭੈਣ ਨੂੰ ਇਸ ਮੁਸ਼ਕਿਲ
ਵਿੱਚੋਂ ਗੁਜ਼ਰਨਾ ਪਿਆ। ਕੁਲਵਿੰਦਰ ਕਈ ਸਾਲਾਂ ਤੋਂ ਪੁਲੀਸ ਵਿੱਚ ਨੌਕਰੀ ਕਰ ਰਹੀ
ਸੀ।
".....ਹੈਲੋ! .....ਹੈਲੋ.....ਹਾਂ ਬੋਲ, ਸੁਣ ਰਹੀ ਹਾਂ।" ਮੈਂ
ਫੋਨ ਚੁੱਕ ਉਚੀ ਸਾਰੀ ਕਿਹਾ। "ਕਿੱਥੇ ਹੈ?" ਕੁਲਵਿੰਦਰ ਨੇ ਆਮ ਜਿਹਾ ਸਵਾਲ
ਦਾਗਿਆ।
"ਤੁਸੀਂ ਪੁਲਸੀਆਂ ਨੇ ਸਾਨੂੰ ਮੁਰਗਿਆਂ ਵਾਂਗ ਡੱਕ ਰੱਖਿਐ, ਉਤੋਂ
'ਕਰੋਨਾ' ਨੇ ਲਹੂ ਪੀਅ ਰੱਖਿਐ।" ਮੈਂ ਵੀ ਲੋਕਾਂ ਵਾਂਗ ਚੱਲਦੇ ਸਮੇਂ ਦੀ ਤੰਗੀ
ਤੋਂ ਕਾਫ਼ੀ ਪ੍ਰੇਸ਼ਾਨ ਸੀ। "ਆਹੋ, ਤੇਰੇ ਵਾਂਗ ਸਾਰੇ ਸਮਝਦਾਰ ਹੋਣ ਤਾਂ ਸਾਨੂੰ
ਡੰਡੇ ਲੈ ਕੇ ਸੜਕਾਂ 'ਤੇ ਪਹਿਰਾ ਨਾ ਦੇਣਾਂ ਪਵੇ।" ਗੱਲ ਤਾਂ ਸਹੀ ਸੀ ਕੁਲਵਿੰਦਰ
ਦੀ।
"ਮੇਰੇ ਲਈ ਹੁਕਮ ਕਰ, ਖਾਣਾ ਬਣਾ ਕੇ ਭੇਜਾਂ?" ਮੈਂ ਕੁਝ ਲੋੜੀਂਦਾ
ਫ਼ਰਜ਼ ਅਦਾ ਕੀਤਾ। ਜਦ ਵੀ ਮੇਰੇ ਆਸੇ-ਪਾਸੇ ਕੁਲਵਿੰਦਰ ਦੀ ਡਿਊਟੀ ਲੱਗਦੀ ਸੀ, ਮੈਂ
ਕਈ ਵਾਰ ਡਿਊਟੀ ਦੇ ਸਟਾਫ਼ ਦਾ ਖਾਣਾ ਪੈਕ ਕਰ ਕੇ ਭੇਜ ਦਿੰਦੀ ਸੀ।
".......ਨਹੀਂ, ਮੇਰੀ ਡਿਊਟੀ ਤੇਰੇ ਘਰ ਤੋਂ ਦੂਰ ਹੈ, ਪਰ ਦੁਪਹਿਰ ਤੋਂ ਬਾਅਦ
ਮੈਂ ਤੇਰੇ ਘਰ ਦੇ ਲਾਗੇ ਆਉਣਾਂ ਹੈ। ਫੇਰ ਦੇਖਦੀ ਹਾਂ.... ਓਦੋਂ ਤੱਕ ਕੀ ਬਣੂੰ?"
ਕੁਲਵਿੰਦਰ ਨੇ ਕੁਝ ਉਲਝਿਆ ਜਿਹਾ ਜਵਾਬ ਦਿੱਤਾ।
ਹੁਣ ਮੈਨੂੰ ਇੰਤਜ਼ਾਰ ਹੋ
ਰਿਹਾ ਸੀ ਕਿ ਪਤਾ ਨਹੀਂ ਕਦੋਂ ਕੁਲਵਿੰਦਰ ਆ ਧਮਕੇ। ਭਾਵੇਂ ਅੱਜ-ਕੱਲ੍ਹ ਕਰਫ਼ਿਊ
ਲੱਗਿਆ ਹੋਇਆ ਸੀ, ਇਸ ਲਈ ਹੋਣਾ ਤਾਂ ਇਹੀ ਚਾਹੀਦਾ ਸੀ ਕਿ ਸਾਰੇ ਸ਼ਾਂਤੀ ਨਾਲ ਘਰਾਂ
ਵਿੱਚ ਬੈਠਣ, ਪਰੰਤੂ ਹੋ ਪੁੱਠਾ ਰਿਹਾ ਸੀ... ਕਿਸੇ ਨਾ ਕਿਸੇ ਜ਼ਰੀਏ ਲੋਕ ਆਪਣੀ
ਬੇਰੁਜ਼ਗਾਰੀ ਦਾ, ਜਾਂ ਜ਼ਾਤ-ਕੌਮ ਦਾ ਰੋਸ ਵਿਖਾਉਣ ਤੋਂ ਬਾਜ ਨਹੀਂ ਆ ਰਹੇ ਸੀ।
ਖੈਰ... ਆਹ ਸਭ ਨੂੰ ਸੁਣਨ ਲਈ ਤੁਹਾਡੇ ਕੋਲ ਬਥ੍ਹੇਰੇ ਨਿਊਜ਼ ਚੈਨਲ ਹਨ। ਮੇਰੀ ਕਲਮ
ਅੱਜ ਕੁਝ ਅਣਗੌਲਿਆ ਲਿਖ ਰਹੀ ਹੈ। ਤਕਰੀਬਨ ਦੁਪਹਿਰ ਦੋ ਕੁ ਵਜੇ ਕੁਲਵਿੰਦਰ ਨੇ
ਫ਼ੇਰ ਫ਼ੋਨ ਕੀਤਾ।
"ਮੈਂ ਚਾਰ ਕੁ ਮਿੰਟਾਂ ਵਿੱਚ ਤੇਰੇ ਬੂਹੇ 'ਤੇ ਹੋਣਾ,
ਤੂੰ ਬੂਹਾ ਖੋਲ੍ਹ ਬੱਸ!!!" ਕੁਲਵਿੰਦਰ ਨੇ ਇੱਕ ਟੂਕ ਵਿੱਚ ਕਿਹਾ। "ਟਿਣਨ"...
ਮੈਂ ਕੁਲਵਿੰਦਰ ਨੂੰ ਡੋਰ ਬੈੱਲ ਕਰਨ ਦਾ ਵੀ ਮੌਕਾ ਨਹੀਂ ਦਿੱਤਾ। .....ਦਰਵਾਜਾ
ਖੋਲ੍ਹਿਆ।
"ਅਰੇ ਰੇ ਰੇ....ਵਾਹ....!!" ਮੇਰਾ ਵਾਕ ਪੂਰਾ ਸੁਣਨ ਦਾ ਉਸ
ਕੋਲ ਸਮਾਂ ਨਹੀਂ ਸੀ। ਕੁਲਵਿੰਦਰ ਕਾਹਲੀ ਨਾਲ ਬਾਥਰੂਮ ਵੱਲ ਦੌੜੀ। ਕੁਝ ਦੇਰ
ਬਾਅਦ ਬਾਹਰ ਆਈ। ਮੈਨੂੰ ਜੱਫੀ ਪਾਈ ਅਤੇ ਟੇਬਲ 'ਤੇ ਰੱਖਿਆ ਪਾਣੀ ਦਾ ਗਿਲਾਸ
ਪੀਤਾ।
"ਇੱਕ ਕੱਪ ਚਾਹ ਬਣਾ ਲੈ, ਮੈਂ ਆਪਣੇ ਸਹਿਯੋਗੀ ਨੂੰ ਦੋ ਵਜੇ ਤੱਕ
ਕੰਮ ਕਰਨ ਲਈ ਅਰਜੀ ਦੇ ਦਿੱਤੀ ਹੈ। ਮੇਰੀ ਸਿਹਤ ਠੀਕ ਨਹੀਂ ਹੈ।" ਕੁਲਵਿੰਦਰ ਨੇ
ਆਪਣਾ ਕਾਰਜ-ਕ੍ਰਮ ਦੱਸਿਆ। "ਹਾਏ! ... ਕੀ ਹੋਇਆ? ਫ਼ੇਰ ਤੂੰ ਅੱਜ ਡਿਊਟੀ 'ਤੇ
ਕਿਊਂ ਆਈ?" ਮੈਂ ਭੈਣ-ਪੁਣਾ ਜਿਹਾ ਜਤਾਇਆ।
......ਕੁਝ ਦੇਰ ਦੀ ਚੁੱਪੀ
ਤੋਂ ਬਾਅਦ ਕੁਲਵਿੰਦਰ ਬੋਲੀ, "ਹੋਇਆ ਤਾਂ ਕੁਛ ਨਹੀਂ, .....ਓਹੀ "ਹਰ ਮਹੀਨੇ" ਦਾ
ਰੁਟੀਨ,.... ਭਾਵੇਂ ਅੱਜ "ਪੀਰੀਅਡ" ਨੂੰ ਸਭ ਜਾਣਦੇ ਤੇ ਸਮਝਦੇ ਹਨ ਪਰ ਫੇਰ ਵੀ
ਕੁਝ "ਮਿਸਿੰਗ" ਹੈ? ਕੁਝ ਪਲਾਂ ਦੀ ਚੁੱਪੀ ਤੋਂ ਬਾਅਦ ਕੁਲਵਿੰਦਰ ਨੇ ਆਪਬੀਤੀ ਨੂੰ
ਸਾਂਝਾ ਕੀਤਾ, "ਰਾਤ ਮੈਨੂੰ "ਪੀਰੀਅਡ" ਆਏ ਤਾਂ ਸਭ ਤੋਂ ਪਹਿਲਾਂ ਮੈਨੂੰ ਸਵੇਰ ਦੀ
ਡਿਊਟੀ ਦਾ ਖਿਆਲ ਆਇਆ....।"
ਇੱਕ ਕੁਦਰਤੀ ਪ੍ਰਕਿਰਿਆ ਦਾ ਕਿੰਨਾ ਤਣਾਓ
ਹੋ ਸਕਦਾ ਹੈ? ਮੈਨੂੰ ਇੱਕ ਛਿਣ ਵਿੱਚ ਅਹਿਸਾਸ ਹੋ ਗਿਆ, "ਪਰ ਇਹ ਤਾਂ ਹਰ ਮਹੀਨੇ
ਦੀ ਹੀ ਸਮੱਸਿਆ ਹੈ, ਇਤਨੀ ਟੈਨਸ਼ਨ ਰਾਤ ਨੂੰ ਹੀ ਕਿਉਂ ਲੈਣ ਲੱਗ ਪਈ ਸੀ?" ਇੱਕ
ਔਰਤ ਹੋਣ ਦੇ ਬਾਵਜੂਦ ਵੀ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਇਹਨਾਂ ਦਿਨਾਂ ਵਿੱਚ
ਸਰੀਰ ਕੁਦਰਤੀ ਨਿਢਾਲ ਹੋ ਜਾਂਦਾ ਹੈ ਅਤੇ ਮਾਨਸਿਕ ਤਣਾਓ ਵੀ ਹਾਵੀ ਹੁੰਦਾ ਹੈ।
ਸ਼ਾਇਦ ਲੰਬੇ ਸਮੇਂ ਤੱਕ ਝੱਲਣ ਕਾਰਣ ਇਤਨਾ ਧਿਆਨ ਨਹੀਂ ਦਿੱਤਾ ਜਾਂਦਾ...।
"ਜਦੋਂ ਤੋਂ ਪੁਲੀਸ ਨੌਕਰੀ ਸ਼ੁਰੂ ਕੀਤੀ ਹੈ, ਆਹ ਸਭ ਤੋਂ ਭਿਆਨਕ ਸਮਾਂ ਹੈ।
ਸਾਰਾ ਕੁਝ ਬੰਦ ਹੈ। ਪਹਿਲਾਂ ਮਾਰਕੀਟ, ਮੌਲ, ਸਿਨੇਮਾ ਅਤੇ ਹੋਰ ਵੀ ਬਥੇਰਾ ਕੁਝ
ਖੁੱਲ੍ਹਾ ਹੁੰਦਾ ਸੀ। ਪਰ ਅੱਜ ਕੱਲ੍ਹ ਸਭ ਸੁੰਨਮ-ਸੁੰਨਾਂ ਹੋਇਆ ਪਿਆ ਹੈ। ਮਰਦਾਂ
ਦਾ ਤਾਂ "ਸਰ ਜਾਂਦਾ" ਹੈ, ਪਰ ਸਾਨੂੰ ਸਾਰਾ ਆਲਾ-ਦੁਆਲਾ ਵਿਚਾਰਨਾ ਪੈਂਦਾ ਹੈ।"
ਕੁਲਵਿੰਦਰ ਦੀ ਗੱਲਬਾਤ ਵਿੱਚ ਇੱਕ ਅਜੀਬ ਜਿਹਾ ਦਰਦ ਸੀ। ਇਹ ਮਾਨਸਿਕ ਅਵੱਸਥਾ
ਸ਼ਾਇਦ ਕਿਸੇ ਨੇ ਅੱਜ ਦੇ ਮਾਹੌਲ ਵਿੱਚ ਨੋਟ ਵੀ ਨਾ ਕੀਤੀ ਹੋਵੇਗੀ? .... ਮੈਂ ਵੀ
ਨਹੀਂ?
"ਲੰਬੀ ਡਿਊਟੀ 'ਤੇ ਥੋੜ੍ਹਾ ਬਹੁਤ ਖਾ ਲਿਆ ਤਾਂ ਠੀਕ ਹੈ, ਨਹੀਂ
ਤਾਂ ਘਰ ਮੁੜਨ ਦੀ ਉਡੀਕ.... ਹਾਂ, ਬਹੁਤੀ ਵਾਰ ਲੋੜਵੰਦਾਂ ਨੂੰ ਵੰਡੇ ਜਾ ਰਹੇ
ਲੰਗਰ ਦਾ ਹਿੱਸਾ ਵੀ ਸਾਡੇ ਹਿੱਸੇ ਆ ਜਾਂਦੈ, ਸ਼ੁਕਰ ਹੈ ਦਾਤਾ ਪੇਟ ਭਰਨ ਦਾ ਹੀਲਾ
ਤਾਂ ਬਣਾ ਹੀ ਦਿੰਦਾ ਹੈ।" ਸ਼ਾਇਦ ਜਿਵੇਂ ਦੀ ਡਿਉਟੀ ਹੁੰਦੀ ਹੈ, ਅੱਜ ਦੀ ਸੋਚ ਵੀ
ਬਣ ਜਾਂਦੀ ਹੈ। ਮੈਂ ਕੁਲਵਿੰਦਰ ਦੀ ਗੱਲ ਸੁਣਦਿਆਂ ਕਈ ਤਰ੍ਹਾਂ ਦੇ ਵਿਚਾਰਾਂ ਵਿੱਚ
ਗੋਤੇ ਖਾ ਰਹੀ ਸੀ।
"....ਫੇਰ ਤੂੰ ਕਿਵੇਂ ਟਪਾ ਰਹੀ ਹੈਂ ਆਹ ਤਾਲਾਬੰਦੀ
ਦਾ ਸਮਾਂ?" ਮੈਂ ਇਸ ਨੌਕਰੀ ਦੀਆਂ ਔਕੜਾਂ ਦਾ ਪਹਿਲੀ ਵਾਰ ਅਵਲੋਕਨ ਕੀਤਾ,
ਕੁਲਵਿੰਦਰ ਦੀਆਂ ਗੱਲਾਂ ਤੋਂ।
"ਕਰਨਾ ਕੀ ਹੈ?... ਲੋੜ ਪੈਣ 'ਤੇ ਕਿਸੇ
ਦਾ ਦਰਵਾਜਾ ਖੜਕਾ ਲਈਦਾ ਹੈ, ਮੁਸ਼ਕਿਲ਼ ਤਾਂ ਓਦੋਂ ਆਉਂਦੀ ਹੈ, ਜਦੋਂ ਸਾਡੀ "ਵਰਦੀ"
ਵੇਖ ਕੋਈ ਦਰਵਾਜਾ ਖੋਲ੍ਹਣ ਲਈ ਸਾਨੂੰ ਡਾਕੂਆਂ ਵਾਂਗ ਵੇਖਦਾ ਹੈ?...."ਕੋਰੋਨਾ"
ਬਾਰੇ ਕਈ ਸ਼ੱਕੀ ਸੁਆਲ ਸਾਨੂੰ ਇੰਜ ਪੁੱਛੇ ਜਾਂਦੇ ਹਨ ਜਿਵੇਂ ਲੇਡੀ ਪੁਲੀਸ ਸਿੱਧੀ
ਮਰੀਜ਼ਾਂ ਕੋਲੋਂ ਹੀ ਆ ਰਹੀ ਹੈ? ਬਹੁਤ ਅਫ਼ਸੋਸ ਦੀ ਗੱਲ ਹੈ ਕਿ ਇੱਕ ਕੁਦਰਤੀ
ਪ੍ਰਕਿਰਿਆ ਕਰਨ ਲਈ, ਕਈ ਸਿਰ ਫਿਰੇ ਜ਼ਾਤ ਕੌਮ ਵੀ ਵਿਚਾਰਨ ਲੱਗ ਪੈਂਦੇ ਹਨ
....ਧੰਨ ਹੈ ਤੇਰੀ ਮਾਨੁੱਖਤਾ!" ਕੁਲਵਿੰਦਰ ਨੇ ਬੜੇ ਅਜੀਬ ਜਿਹੇ ਹਾਲਾਤਾਂ 'ਤੇ
ਚਾਨਣਾ ਪਾਇਆ। "....ਤੇਰੇ ਤੋਂ ਅੱਜ, ਤੇਰੀ ਨੌਕਰੀ ਬਾਰੇ ਨਵਾਂ
ਹੀ ਸੁਣਨ ਨੂੰ ਮਿਲਿਆ....।" ਮੈਂ ਸਮਝ ਸਕਦੀ ਸੀ ਕਿ ਸਭ ਕੁਝ ਬੰਦ ਹੈ, ਫ਼ੇਰ ਵੀ
ਡਿਊਟੀ 'ਤੇ ਜਾਣਾ, ਬਹੁਤ ਹੈਰਾਨੀ ਵਾਲੀ ਸਥਿਤੀ ਸੀ। "...ਮੁਸੀਬਤ
ਤਾਂ ਆਹ ਹੈ ਕਿ "ਹੁਕਮ" ਇਤਨਾਂ "ਸਰਲ" ਹੈ ਕਿ ਘਰਾਂ ਵਿੱਚ ਰਹੋ... ਜਿਸ ਨੂੰ
ਸਾਡੀ ਜਨਤਾ ਨੇ ਮੁਸ਼ਕਿਲ ਬਣਾ ਦਿੱਤਾ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ
ਰੱਖਣ ਲਈ ਸਾਨੂੰ ਪਹਿਰਾ ਦੇਣਾ ਪੈ ਰਿਹਾ ਹੈ... ਹੱਦ ਹੈ।" ਕੁਲਵਿੰਦਰ ਦੀਆਂ ਬਹੁਤ
ਸਧਾਰਨ ਜਿਹੀਆਂ ਗੱਲਾਂ ਸਨ, ਪਰ ਉਨ੍ਹਾਂ ਦੇ ਮਾਹਨੇ ਬਹੁਤ ਹੀ ਗੂੜ੍ਹੇ ਸੀ।
ਵਾਕਈ ਗੱਲ ਤਾਂ ਬਹੁਤ ਸੋਚਣ ਵਾਲੀ ਹੈ, ਜਦ ਬਾਹਰ ਸਭ ਕੁਝ ਬੰਦ ਹੈ, ਅਤੇ
ਬੰਦੇ ਨੂੰ ਘਰ ਵਿੱਚ ਟਿਕਾਓ ਕਿਉਂ ਨਹੀਂ ਹੈ? ਭਾਵੇਂ ਅਸੀ ਕਿਸੇ ਵੀ ਨੌਕਰੀ
ਵਾਸਤੇ, ਜਿਵੇਂ ਦਾ ਮਰਜ਼ੀ ਮੱਤ ਰੱਖੀਏ, ਪਰ ਔਰਤਾਂ ਬਾਰੇ ਅਣਗੌਲੀਆਂ ਮੁਸ਼ਕਿਲਾਂ
ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਮੇਰੀ ਭੈਣ ਨੇ ਅੱਜ ਜੋ ਦੱਸਿਆ, ਮੈਨੂੰ ਲੱਗਿਆ
ਤੁਹਾਡੀ ਜਾਣਕਾਰੀ ਵਿੱਚ ਵੀ ਹੋਣਾ ਚਾਹੀਦਾ। ਕਿਉਂਕੀ ਜਦ ਨੌਕਰੀ ਦੇਸ਼ ਦੀ ਸ਼ਾਂਤੀ
ਦੇ ਲਈ ਅਤੇ ਸਾਡੀ ਭਲਾਈ ਲਈ ਹੋਵੇ, ਤਾਂ ਸਾਡਾ ਕੀ ਲੋੜੀਂਦਾ ਫ਼ਰਜ਼ ਬਣਦਾ ਹੈ?
"ਚੰਗਾ...ਹੁਣ ਮੈਂ ਚੱਲਾਂਗੀ, ਘਰ ਵਿੱਚ ਰਹੋ, ਆਪਣੀ ਅਤੇ ਆਪਣਿਆ ਦੀ ਭਲਾਈ
ਲਈ।" ਕੁਲਵਿੰਦਰ ਜਾਣ ਲਈ ਖੜ੍ਹੀ ਹੋ ਗਈ। ਉਸ ਨੇ ਆਪਣੀ ਟੋਪੀ ਅਤੇ ਰੂਲ ਚੁੱਕਿਆ
ਤਾਂ ਮੈਂ ਉਸ ਦੇ ਅੱਗੇ ਖਲੋ ਕੇ ਪਹਿਲੀ ਵਾਰ ਸਲੂਟ ਮਾਰੀ ਅਤੇ ਉਸ ਦੇ ਕੰਮ 'ਤੇ
ਮਾਣ ਮਹਿਸੂਸ ਕੀਤਾ...।
|
|
ਨੱਨ੍ਹੀ ਕਹਾਣੀ >> ਹੋਰ
ਕਹਾਣੀਆਂ >>
|
|
|
|
ਲੇਡੀ
ਪੋਸਟ ਅਜੀਤ ਸਤਨਾਮ ਕੌਰ, ਲੰਡਨ
|
ਕਸ਼ਮੀਰ
ਘਾਟੀ ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਿਧਰੇ
ਦੇਰ ਨਾ ਹੋ ਜਾਏ ਡਾ: ਦੇਵਿੰਦਰ ਪਾਲ
ਸਿੰਘ, ਕੈਨੇਡਾ |
ਕਰੋਨਾ.......ਕਰੋਨਾ......ਗੋ
ਅਵੇ" ਡਾ: ਦੇਵਿੰਦਰ ਪਾਲ ਸਿੰਘ,
ਕੈਨੇਡਾ |
"ਪੁੱਤ,
ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ |
ਸ਼ਹੀਦ ਡਾ. ਨਿਸ਼ਾਨ ਸਿੰਘ ਰਾਠੌਰ |
ਰਾਈ
ਦਾ ਪਹਾੜ ਗੁਰਪ੍ਰੀਤ ਕੌਰ
ਗੈਦੂ, ਯੂਨਾਨ |
ਬਿਖ਼ਰੇ
ਤਾਰਿਆਂ ਦੀ ਦਾਸਤਾਨ ਅਜੀਤ ਸਤਨਾਮ ਕੌਰ,
ਲੰਡਨ |
ਈਰਖਾ ਤੇ ਗੁੱਸਾ ਗੁਰਪ੍ਰੀਤ
ਕੌਰ ਗੈਦੂ, ਯੂਨਾਨ |
ਤੀਸਰਾ
ਨੇਤਰ ਅਜੀਤ ਸਤਨਾਮ ਕੌਰ, ਲੰਡਨ |
ਉਧਾਰੀ
ਮਮਤਾ ਦਾ ਨਿੱਘ ਅਜੀਤ ਸਤਨਾਮ ਕੌਰ,
ਲੰਡਨ |
ਮਸ਼ੀਨੀ
ਅੱਥਰੂ ਮਖ਼ਦੂਮ ਟੀਪੂ ਸਲਮਾਨ |
ਅਣਗੌਲ਼ੀ
ਮਾਂ ਅਜੀਤ ਸਤਨਾਮ ਕੌਰ, ਲੰਡਨ |
ਸਟੇਸ਼ਨ
ਦੀ ਸੈਰ ਅਜੀਤ ਸਿੰਘ ਭੰਮਰਾ, ਫਗਵਾੜਾ |
ਪਿੱਪਲ
ਪੱਤੀ ਝੁਮਕੇ ਅਜੀਤ ਸਤਨਾਮ ਕੌਰ, ਲੰਡਨ |
ਬਚਪਨ
ਦੇ ਬੇਰ ਅਜੀਤ ਸਿੰਘ ਭੰਮਰਾ |
ਅੱਲਾਹ
ਦੀਆਂ ਕੰਜਕਾਂ ਅਜੀਤ ਸਤਨਾਮ ਕੌਰ, ਲੰਡਨ |
"ਮਿਆਊਂ
-ਮਿਆਊਂ" ਗੁਰਪ੍ਰੀਤ ਕੌਰ ਗੈਦੂ, ਯੂਨਾਨ
|
ਖੋਜ
ਅਨਮੋਲ ਕੌਰ, ਕਨੇਡਾ |
ਬੋਲਦੇ
ਅੱਥਰੂ ਅਜੀਤ ਸਤਨਾਮ ਕੌਰ |
ਚਸ਼ਮ
ਦੀਦ ਗੁਵਾਹ ਰਵੇਲ ਸਿੰਘ ਇਟਲੀ |
ਕੂੰਜਾਂ
ਦਾ ਕਾਫ਼ਲਾ ਅਜੀਤ ਸਤਨਾਮ ਕੌਰ |
ਇਹ
ਲਹੂ ਮੇਰਾ ਹੈ ਅਜੀਤ ਸਤਨਾਮ ਕੌਰ |
ਚਾਚਾ
ਸਾਧੂ ਤੇ ਮਾਣਕ ਬਲਰਾਜ ਬਰਾੜ, ਕਨੇਡਾ |
ਸੱਸ
ਬਨਾਮ ਮਾਂ ਰੁਪਿੰਦਰ ਸੰਧੂ, ਮੋਗਾ |
ਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਤੀਆਂ
ਤੀਜ ਦੀਆਂ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਨਸ਼ੇ
ਦੀ ਲੱਤ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਘਰ
ਦਾ ਰਖਵਾਲਾ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਤੀਰ
ਜਾਂ ਤੁੱਕਾ ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਰੌਣਕੀ
ਪਿੱਪਲ ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਉਡੀਕ
ਅਜੇ ਬਾਕੀ ਹੈ... ਪਰਮਿੰਦਰ ਕੌਰ,
ਅੰਬਾਲਾ |
ਕੰਨਿਆ-
ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਆਈਸੋਲੇਟਿਡ
ਵਾਰਡ
ਰਿੰਪੀ ਖਿਲਨ, ਦਿੱਲੀ |
ਬਹੁਤੀ
ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ |
"ਮੈਂ
ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਗੱਲਾਂ
ਦੀ ਮੌਤ
ਅਨਮੋਲ ਕੌਰ, ਕਨੇਡਾ |
ਰਾਜੇ
ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਖੌਫ਼ਨਾਕ
ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਬੁਝਦੇ
ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਆਥਣ
ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਦੋ
ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਮਜਬੂਰ
ਸੱਤੀ ਅਟਾਲਾਂ ਵਾਲਾ |
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਲਾਚਾਰ
ਸੰਦੀਪ ਕੁਮਾਰ |
ਸੂਰਜ
ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ |
ਝੁਰੜੀਆਂ
ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ |
ਮੀਨਾ
ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ |
ਸੁੱਕੇ
ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ |
ਸਮੇਂ
ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ |
ਬੁੱਢੀ
ਦਾਦੀ
ਸਰੁੱਚੀ ਕੰਬੋਜ, ਫਾਜਿਲਕਾ |
ਨੱਥ
ਪਾਉਣੀ
ਅਨਮੋਲ ਕੌਰ, ਕਨੇਡਾ |
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਲੱਛੂ
ਭੂਤ
ਰਵੇਲ ਸਿੰਘ ਇਟਲੀ |
ਦਾਦਾ
ਜੀ ਚਲੇ ਗਏ
ਰਵੇਲ ਸਿੰਘ ਇਟਲੀ |
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
ਵਲੈਤੀ
ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਜੀਵਨ
ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ |
ਬਿੱਲੀਆਂ
ਲਾਲ ਸਿੰਘ ਦਸੂਹਾ |
ਸਭ
ਅੱਛਾ ਹੈ
ਅਨਮੋਲ ਕੌਰ, ਕਨੇਡਾ |
ਬੋਹੜ
ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ |
ਚਿੱਟੀ
ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ |
ਤੈਨੂੰ
ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ |
ਓਦੋਂ
ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ |
ਜ਼ਿੰਦਗੀ
ਦੀ ਜੂਹ
ਭਿੰਦਰ ਜਲਾਲਾਬਾਦੀ, ਯੂ
ਕੇ |
ਫੇਸਬੁੱਕ
ਅਨਮੋਲ ਕੌਰ, ਕਨੇਡਾ |
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
|
|
|