|
|
ਕਸ਼ਮੀਰ ਘਾਟੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
(22/04/2020) |
|
|
|
ਕਸ਼ਮੀਰ
ਘਾਟੀ ਵਿੱਚ ਸ਼ਾਂਤੀ ਨਹੀਂ ਹੋ ਰਹੀ ਸੀ। ਨਿਰਦੋਸ਼ੇ ਅਤੇ ਗ਼ਰੀਬ ਲੋਕ ਪ੍ਰੇਸ਼ਾਨੀ ਦੀ
ਦੂਹਰੀ ਚੱਕੀ ਵਿੱਚ ਪੀਸੇ ਜਾ ਰਹੇ ਸਨ। ਕਰਫ਼ਿਊ ਦੀ ਸਖ਼ਤੀ ਦੇ ਦਿਨਾਂ ਵਿੱਚ ਕਈ-ਕਈ
ਦਿਨ ਬੇਜ਼ੁਬਾਨੇ ਪਸ਼ੂ ਖੁਰਨੀਆਂ 'ਤੇ ਭੁੱਖੇ ਖੜ੍ਹੇ, ਬੇਈਮਾਨ ਸਰਕਾਰਾਂ ਦੀ ਜਾਨ
ਨੂੰ ਰੋਂਦੇ, ਅੜਿੰਗੀ ਜਾਂਦੇ। ਅਚਾਨਕ ਕਰਫ਼ਿਊ ਲੱਗਣ ਕਾਰਨ ਉਹਨਾਂ ਦੇ ਮਾਲਕ ਉਹਨਾਂ
ਲਈ ਪੱਠੇ ਜਾਂ ਚਾਰਾ ਲੈਣ ਲਈ ਬਾਹਰ ਨਹੀਂ ਜਾ ਸਕਦੇ ਸਨ। ਬੇਕਿਰਕ ਅਤੇ ਤਮਾਸ਼ਬੀਨ
ਸਰਕਾਰਾਂ ਉਹਨਾਂ ਦੇ ਕਰਮਾਂ ਵਿੱਚ "ਭੁੱਖੇ ਮਰਨਾਂ" ਹੀ ਲਿਖ ਦਿੰਦੀਆਂ।
ਗੇਂਦੂ ਦਾ ਛੇ ਸਾਲ ਦਾ ਬੱਚਾ ਧੰਨੂ ਬਾਹਰ ਖੇਡਣ ਗਿਆ ਵਾਪਸ ਘਰ ਨਹੀਂ ਆਇਆ ਸੀ।
ਸ਼ਾਇਦ ਕਰਫ਼ਿਊ ਵਿੱਚ ਕਿਤੇ ਫ਼ਸ ਗਿਆ ਸੀ। ਗੇਂਦੂ ਦਾ ਦੋ ਕਮਰਿਆਂ ਦਾ ਇੱਕ ਅਧੇੜ
ਜਿਹਾ ਘਰ ਸੀ, ਜਿਸ ਵਿੱਚ ਇੱਕ ਪਾਸੇ ਉਸ ਦਾ ਟੱਬਰ ਸੌਂ ਜਾਂਦਾ ਅਤੇ ਦੂਜੇ ਪਾਸੇ
ਉਸ ਦੀ ਲਵੇਰੀ ਗਊ ਅਤੇ ਵੱਛਾ ਬੰਨ੍ਹੇ ਹੁੰਦੇ। ਗੇਂਦੂ ਦਾ ਪ੍ਰੀਵਾਰ ਨਿੱਤ ਕਿਰਤ
ਕਰ ਕੇ ਖਾਣ ਵਾਲ਼ਾ ਬੜਾ ਗਰੀਬ ਪ੍ਰੀਵਾਰ ਸੀ। ਗੇਂਦੂ ਰੇੜ੍ਹੀ ਉਪਰ ਫਲ਼ ਅਤੇ ਸਬਜ਼ੀ
ਵੇਚਦਾ ਅਤੇ ਉਸ ਦੀ ਘਰਵਾਲ਼ੀ ਬੰਨੋਂ, ਲੋਕਾਂ ਦੇ ਘਰ ਦਾ ਕੰਮ ਕਰ ਕੇ ਚਾਰ ਪੈਸੇ
ਕਮਾ ਲੈਂਦੀ। ਪਰ ਹੁਣ ਸਖ਼ਤ ਕਰਫ਼ਿਊ ਲੱਗਣ ਕਾਰਨ ਉਹਨਾਂ ਦਾ ਸਾਰਾ ਢਾਂਚਾ ਹੀ
ਖੜ੍ਹ ਗਿਆ ਸੀ।
-"ਗੰਦੀ ਔਲ਼ਾਦ ਵੀ ਨਾ ਜੰਮੇਂ ਕਿਸੇ ਦੇ, ਕਿੰਨੀ ਵਾਰੀ
ਪਿੱਟੀ ਆਂ ਮੈਂ, ਬਈ ਬਾਹਰ ਨਾ ਜਾਇਆ ਕਰੋ, ਚੰਦਰੇ 'ਕਲਫੂ' ਦਾ ਕੋਈ ਪਤਾ ਨੀ ਬਈ
ਕਦੋਂ ਲੱਗਜੇ, ਪਰ ਕਾਹਨੂੰ ਸੁਣਦੇ ਐ? ਲਹੂ ਪੀਂਦੇ ਐ ਥੇਹ ਹੋਣੇ...!" ਬੰਨੋਂ
ਦੀਆਂ ਅੱਖਾਂ ਕਿਸੇ ਟੱਪ ਵਾਂਗ ਚੋਅ ਰਹੀਆਂ ਸਨ। ਉਹ ਦੁਹੱਥੜ ਮਾਰ ਕੇ ਪਿੱਟਣ ਵਾਲ਼ੀ
ਹੋਈ ਪਈ ਸੀ। ਮਾਂ ਦੀ ਮਮਤਾ ਉਸ ਅੰਦਰ ਵੈਣ ਪਾਈ ਜਾ ਰਹੀ ਸੀ।
-"ਜਾਹ
ਬਾਹਰ ਜਾ ਕੇ ਪਤਾ ਕਰਲਾ ਧੰਨੂ ਦੇ ਬਾਪੂ...! ਪਤਾ ਨੀ ਕਿੱਥੇ ਫ਼ਸਿਆ ਬੈਠਾ ਹੋਣੈ
ਜੁਆਕ...?" -"ਬਾਹਰ ਤਾਂ ਪਤੰਦਰ 'ਕਲਫੂ' ਠੋਕੀ ਬੈਠੇ ਐ, ਜਾਵਾਂ ਕਿਹੜੇ
ਪਾਸੇ...? ਜਦੋਂ ਬਾਹਰ ਨਿਕਲ਼ੀਦੈ, ਗੋਲ਼ੀ ਮਾਰਨ ਆਉਂਦੇ ਐ...!" ਗੇਂਦੂ ਨੇ ਆਪਣਾ
ਡਰ ਦੱਸਿਆ। ਕਰਫ਼ਿਊ ਦੌਰਾਨ ਸਬਜ਼ੀ ਵੇਚਦਾ ਉਹ ਕਈ ਵਾਰ ਪੁਲੀਸ ਅਤੇ ਸੀ.ਆਰ.ਪੀ. ਦੀ
ਕੁੱਟ ਖਾ ਚੁੱਕਾ ਸੀ। ਬੰਨੋ ਨਿਰਾਸ਼ਤਾ ਵਿੱਚ ਲੰਮਾ ਸਾਹ ਖਿੱਚ ਕੇ ਬੈਠ ਗਈ ਅਤੇ ਉਸ
ਦਾ ਮੁੜ ਬੇਵੱਸੀ ਵਿੱਚ ਰੋਣ ਨਿਕਲ਼ ਗਿਆ। ਉਸ ਦਾ ਦਿਲ ਪੁੱਤ ਕੋਲ਼ ਉਡ ਕੇ ਚਲੀ ਜਾਣ
ਨੂੰ ਕਰਦਾ ਸੀ, ਘੁੱਟ ਕੇ ਹਿੱਕ ਨਾਲ਼ ਲਾਉਣ ਨੂੰ ਕਰਦਾ ਸੀ। ਉਸ ਦੀ ਆਤਮਾ ਅੰਦਰੋਂ
ਲਹੂ ਲੁਹਾਣ ਹੋਈ, ਕੁਰਲਾਈ ਜਾ ਰਹੀ ਸੀ।
ਸ਼ਾਮ ਹੋਈ ਤਾਂ ਭੁੱਖਾ ਤਿਹਾਇਆ
ਗਾਂ ਦਾ ਵੱਛਾ ਵੀ ਸੰਗਲ਼ੀ ਤੁੜਾ ਕੇ ਬਾਹਰ ਨਿਕਲ਼ ਗਿਆ। ਕਰਫ਼ਿਊ ਲੱਗਿਆ ਹੋਣ ਕਾਰਨ
ਵੱਛਾ ਫ਼ੜਿਆ ਨਾ ਜਾ ਸਕਿਆ। ਮੋਹ-ਮਮਤਾ ਵਿੱਚ ਗਾਂ ਨੇ ਵੀ ਕਿੱਲੇ 'ਤੇ ਗੇੜਾ ਬੰਨ੍ਹ
ਲਿਆ। ਕੀ ਹੋ ਗਿਆ ਉਹ ਪਸ਼ੂ ਸੀ, ਸੀ ਤਾਂ ਅਕਸਰ ਮਾਂ ਹੀ!
ਮੂੰਹ ਹਨ੍ਹੇਰਾ
ਜਿਹਾ ਹੋਇਆ ਤਾਂ ਗੇਂਦੂ ਨੇ ਲੱਕੜ ਦਾ ਛੋਟਾ ਜਿਹਾ ਦਰਵਾਜਾ ਖੋਲ੍ਹ ਕੇ ਬਾਹਰ
ਦੇਖਿਆ। ਦੂਰ-ਦੂਰ ਤੱਕ ਸੁੰਨ-ਮਸਾਣ ਪਸਰੀ ਪਈ ਸੀ। ਹਥਿਆਰਬੰਦ 'ਸੀ.ਆਰ.ਪੀ.' ਗਸ਼ਤ
ਕਰ ਰਹੀ ਸੀ। ਬੂਟਾਂ ਦੀ "ਟੱਪ-ਟੱਪ" ਸੁਣ ਕੇ ਕਾਲ਼ਜਾ ਨਿਕਲ਼ਦਾ ਸੀ। ਗੇਂਦੂ ਦਾ ਦਿਲ
ਧੜ੍ਹਕਿਆ ਅਤੇ ਉਸ ਨੇ ਦਰਵਾਜਾ ਬੰਦ ਕਰ ਲਿਆ। ਟੇਕ ਤਾਂ ਉਸ ਨੂੰ ਵੀ ਨਹੀਂ ਆ ਰਹੀ
ਸੀ। ਉਸ ਦੇ ਦਿਲ ਦਾ ਟੁਕੜਾ ਪਤਾ ਨਹੀਂ ਕਿੱਥੇ ਅਤੇ ਕਿਸ ਹਾਲਤ ਵਿੱਚ ਸੀ?
ਆਟਾ ਉਹਨਾਂ ਘਰ ਹੈ ਨਹੀਂ ਸੀ। ਰਾਤ ਨੂੰ ਬੰਨੋ ਨੇ ਦੂਜੇ ਜੁਆਕਾਂ ਨੂੰ ਫਲ਼
ਕੱਟ ਕੇ ਦੇ ਦਿੱਤੇ। ਗੇਂਦੂ ਅਤੇ ਬੰਨੋ ਨੇ ਵੀ "ਕਾਲ਼ਜਾ ਧਾਫ਼ੜ" ਲਿਆ। ਪੁੱਤ ਬੰਨੋ
ਦੇ ਦਿਲ ਤੋਂ ਨਹੀਂ ਉੱਤਰ ਰਿਹਾ ਸੀ। ਉਸ ਦੇ ਹੌਲ ਪੈਣ ਵਾਲ਼ਾ ਹੋਇਆ ਪਿਆ ਸੀ।
-"ਪਤਾ ਨੀ ਧੰਨੂ ਨੇ ਕੁਛ ਖਾਧਾ ਹੋਊ ਕਿ ਨਹੀਂ...?" ਸੇਬ ਦੀ ਫਾੜੀ ਬੰਨੋ ਦੇ
ਮੂੰਹ ਵਿੱਚ "ਅੱਕ" ਬਣ ਗਈ ਅਤੇ ਉਸ ਨੇ ਬਾਹਰ ਥੁੱਕ ਦਿੱਤੀ। ਗਾਂ ਕਿੱਲੇ 'ਤੇ
ਗੇੜੇ ਦੇ-ਦੇ ਕੇ ਥੱਕ ਗਈ ਸੀ। ਖੁਰਨੀ ਵਿੱਚ ਪਏ ਪੱਠਿਆਂ ਵੱਲ ਉਸ ਨੇ ਸਾਰਾ ਦਿਨ
ਨੱਕ ਨਾ ਕੀਤਾ ਅਤੇ ਥੱਕ ਹਾਰ ਕੇ ਖੁਰਨੀ ਕੋਲ਼ ਬੈਠੀ ਨਹੀਂ, ਇੱਕ ਤਰ੍ਹਾਂ ਨਾਲ਼
ਡਿੱਗ ਪਈ ਸੀ। ਉਹ ਅੱਖਾਂ ਪੁੱਠੀਆਂ ਕਰੀ, ਖੁਰਨੀ ਨਾਲ਼ ਢੋਅ ਲਾ ਕੇ ਬੇਹੱਦ ਉਦਾਸ
ਬੈਠੀ ਸੀ।
ਸਾਰੀ ਰਾਤ ਲੰਘ ਗਈ। ਜਦ ਦਰਵਾਜੇ ਵੱਲ ਮਾੜਾ ਜਿਹਾ ਵੀ ਖੜਕਾ
ਹੁੰਦਾ, ਤਾਂ ਗਾਂ ਨਾਸਾਂ ਫ਼ੈਲਾਅ ਅਤੇ ਕੰਨ ਚੁੱਕ ਕੇ ਤੁਰੰਤ ਓਧਰ ਦੇਖਦੀ। ਇਹੀ
ਹਾਲ ਬੰਨੋ ਦਾ ਸੀ। ਉਹ ਵੀ ਮੰਜੇ 'ਤੇ ਪਈ ਵਾਰ-ਵਾਰ ਸਿਰ ਚੁੱਕ ਕੇ ਦਰਵਾਜੇ ਵੱਲ
ਤੱਕਦੀ। ਉਸ ਦੇ ਕੰਨ ਵੀ ਦਰਵਾਜੇ ਵੱਲ ਲੱਗੇ ਹੋਏ ਸਨ।
ਅਗਲਾ ਸਾਰਾ ਦਿਨ
ਲੰਘ ਗਿਆ ਅਤੇ ਮੁੜ ਰਾਤ ਆ ਪਈ।
ਗੇਂਦੂ ਨੇ ਗਾਂ ਨੂੰ ਸਵੇਰੇ ਵੀ ਪੱਠੇ
ਪਾਏ ਸਨ ਅਤੇ ਦਿਨ ਢਲਣ 'ਤੇ ਸੰਨ੍ਹੀਂ ਵੀ ਰਲ਼ਾਈ ਸੀ। ਪਰ ਗਾਂ ਨੇ ਅੱਖ ਪੱਟ ਕੇ ਵੀ
ਨਾ ਦੇਖਿਆ। ਗੇਂਦੂ ਨੇ ਦੋ ਵਾਰ ਬੱਠਲ਼ ਵਿੱਚ ਪਾਣੀ ਪਾ ਕੇ ਗਾਂ ਅੱਗੇ ਰੱਖਿਆ, ਪਰ
ਗਾਂ ਨੇ ਪਾਣੀ ਪੀਣਾਂ ਤਾਂ ਕੀ ਸੀ, ਸੁੰਘਿਆ ਤੱਕ ਨਹੀਂ! ਉਹ ਸਿਰ ਸੁੱਟੀ, ਘੋਰ
ਉਦਾਸ ਖੁਰਨੀ ਨਾਲ਼ ਸਿਰ ਲਾਈ ਬੈਠੀ ਸੀ। ਬੰਨੋ ਨੇ ਵੀ ਕੁਛ ਖਾਧਾ ਪੀਤਾ ਨਹੀਂ ਸੀ।
-"ਆਹ ਟੁੱਟ ਪੈਣਾ 'ਕਲਫੂ' ਪਤਾ ਨੀ ਕਦੋਂ ਚੱਕਣਗੇ ਔਤਾਂ ਦੇ ਜਾਣੇ...!"
ਬੇਵੱਸ ਬੰਨੋ ਦਾ ਫ਼ਿਰ ਰੋਣ ਨਿਕਲ਼ ਗਿਆ। -"ਗਾਂ ਨੂੰ ਪੱਠੇ ਪਾ ਦੇ...!" ਉਸ ਨੇ
ਢੇਰੀ ਜਿਹੀ ਢਾਹੀ ਬੈਠੇ ਪਤੀ ਦੇਵ ਨੂੰ ਕਿਹਾ। -"ਖਾਂਦੀ ਨੀ...! ਵੱਛੇ ਦਾ ਇਹ
ਵੀ ਬਾਹਲ਼ਾ ਦਰੇਗ ਕਰਗੀ, ਪਰਸੋਂ ਦੀ ਨੇ ਕੁਛ ਨੀ ਮੂੰਹ 'ਤੇ ਧਰਿਆ...!" -"ਫ਼ੇਰ
ਵੀ ਮਾਂ ਐਂ ਨ੍ਹਾਂ...?" ਬੰਨੋ ਨੇ ਆਪਣੇ ਆਪ ਨਾਲ਼ ਗੱਲ ਕੀਤੀ। ਪਰ ਮੂੰਹੋਂ ਉਹ
ਚੁੱਪ ਸੀ।
ਤੀਜਾ ਦਿਨ ਆ ਗਿਆ ਸੀ। ਦਿਨ ਵੀ ਢਲ਼ ਗਿਆ ਸੀ। ਪਰ ਕਰਫ਼ਿਊ ਨਾ
ਚੁੱਕਿਆ ਗਿਆ। ਬੰਨੋ ਚੁੱਲ੍ਹੇ ਕੋਲ਼ ਅਤੇ ਗਾਂ ਖੁਰਨੀ ਕੋਲ਼ ਭੁੱਖੀਆਂ-ਧਿਹਾਈਆਂ
ਬੁੱਤ ਬਣੀਆਂ ਬੈਠੀਆਂ ਸੀ। ਗੇਂਦੂ ਅਲਾਣੀ ਮੰਜੀ 'ਤੇ ਮੁਰਕੜੀ ਜਿਹੀ ਮਾਰੀ ਬੈਠਾ
ਸੀ। ਬੱਚੇ ਬਾਟੀਆਂ ਵਿੱਚ ਚਾਹ ਪੀ ਰਹੇ ਸਨ। ਗੇਂਦੂ, ਬੰਨੋ ਅਤੇ ਗਾਂ, ਤਿੰਨਾਂ ਦੀ
ਭੁੱਖ-ਪਿਆਸ ਮਰੀ ਪਈ ਸੀ। ਸੋਚਾਂ ਸੋਚਦਿਆਂ ਅਤੇ ਉਡੀਕਦਿਆਂ ਸੂਰਜ ਛੁਪ ਗਿਆ। ਨਾ
ਕਰਫ਼ਿਊ ਹੀ ਚੁੱਕਿਆ ਗਿਆ ਅਤੇ ਨਾ ਹੀ ਉਹਨਾਂ ਦੇ ਬੱਚੇ ਜਾਂ ਵੱਛੇ ਦੀ ਉੱਘ-ਸੁੱਘ
ਨਿਕਲ਼ੀ।
ਇੱਕ ਦਮ ਜਿਵੇਂ ਰਾਤ ਪੈ ਗਈ ਸੀ। ਹਨ੍ਹੇਰਾ ਅਸਮਾਨੋਂ ਛਾਲ਼ਾਂ
ਮਾਰਦਾ ਧਰਤੀ 'ਤੇ ਆ ਉਤਰਿਆ। ਸਾਰੇ ਘਰ ਵਿੱਚ ਸੋਗ ਦਾ ਮਾਹੌਲ ਸੀ। ਸਾਰੇ ਚੁੱਪ
ਚਾਪ, ਸੁੰਨ ਹੋਏ ਬੈਠੇ ਸਨ। ਗਾਂ ਵੀ ਧਰਤੀ 'ਤੇ ਬੂਥ ਰੱਖੀ, ਬੁਝੀਆਂ ਅੱਖਾਂ ਨਾਲ਼
ਸੁੰਨੇ ਵਿਹੜ੍ਹੇ ਵਿੱਚ ਝਾਕ ਰਹੀ ਸੀ, ਉਸ ਨੂੰ ਆਪਣੀਆਂ ਅੱਖਾਂ ਦਾ ਤਾਰਾ ਨਹੀਂ
ਦਿਸ ਰਿਹਾ ਸੀ। ਕਿਸੇ ਨੇ ਕੁਝ ਨਹੀਂ ਖਾਧਾ ਸੀ। ਬੱਸ, ਸਿਰਫ਼ ਬੰਨੋ ਨੇ ਆਪਣੇ ਦੋ
ਬੱਚਿਆਂ ਨੂੰ ਘਰੇ ਪਏ ਫਲ਼ ਜ਼ਰੂਰ ਕੱਟ ਕੇ ਖੁਆ ਦਿੱਤੇ ਸਨ। ਅਚਾਨਕ ਗਾਂ ਨੂੰ
ਬਾਹਰੋਂ ਵੱਛੇ ਦੇ ਰੰਭਣ ਦੀ ਅਵਾਜ਼ ਸੁਣਾਈ ਦਿੱਤੀ। ਉਸ ਨੇ ਕਨਸੋਅ ਲੈਣ ਲਈ ਕੰਨ
ਚੁੱਕ ਲਏ। ਨਾਸਾਂ ਫ਼ੈਲਾਅ ਲਈਆਂ। ਦੂਰ ਕਿਤੇ ਵੱਛਾ ਫ਼ਿਰ ਰੰਭਿਆ। ਅਪਣੱਤ ਭਰੀ ਅਵਾਜ਼
ਸੁਣ ਕੇ ਗਾਂ ਬਰਾਬਰ ਜੋਰ ਦੀ ਰੰਭੀ ਅਤੇ ਧੁਰਲੀ ਮਾਰ ਕੇ ਉਠੀ, ਜਿਵੇਂ ਉਸ ਅੰਦਰ
ਨਰੋਏ ਖ਼ੂਨ ਦਾ ਸੰਚਾਰ ਹੋ ਗਿਆ ਸੀ। ਮੁੜ ਵੱਛਾ ਰੰਭਿਆ ਤਾਂ ਗਾਂ ਨੇ ਪੂਰਾ ਜੋਰ
ਮਾਰ ਕੇ ਰੱਸਾ ਤੁੜਾ ਲਿਆ ਅਤੇ ਤਖ਼ਤਿਆਂ ਵਿੱਚ ਜਾ ਢੁੱਡ ਮਾਰੀ।
ਤਖ਼ਤੇ
ਖਿੱਲਰ ਗਏ ਅਤੇ ਮੋਹ ਨਾਲ਼ ਰੰਭਦੀ ਗਾਂ ਵਾਹੋ-ਦਾਹੀ ਬਾਹਰ ਨਿਕਲ਼ ਗਈ। ਉਸ ਨੂੰ ਕਿਸੇ
ਕਰਫ਼ਿਊ ਦੀ ਕੋਈ ਪ੍ਰਵਾਹ ਨਹੀਂ ਸੀ। ਮੰਜੇ ਕੋਲ਼ ਖੜ੍ਹੀ ਬੰਨੋ ਸੋਚ ਰਹੀ ਸੀ ਕਿ
ਕਾਸ਼ ਮੈਂ ਵੀ ਗਾਂ ਹੁੰਦੀ!! ਆਪਣੇ ਪੁੱਤਰ ਨੂੰ ਤਾਂ ਲੱਭ ਕੇ ਲੈ ਆਉਂਦੀ?
|
|
ਨੱਨ੍ਹੀ ਕਹਾਣੀ >> ਹੋਰ
ਕਹਾਣੀਆਂ >>
|
|
|
|
|
ਕਸ਼ਮੀਰ
ਘਾਟੀ ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਿਧਰੇ
ਦੇਰ ਨਾ ਹੋ ਜਾਏ ਡਾ: ਦੇਵਿੰਦਰ ਪਾਲ
ਸਿੰਘ, ਕੈਨੇਡਾ |
ਕਰੋਨਾ.......ਕਰੋਨਾ......ਗੋ
ਅਵੇ" ਡਾ: ਦੇਵਿੰਦਰ ਪਾਲ ਸਿੰਘ,
ਕੈਨੇਡਾ |
"ਪੁੱਤ,
ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ |
ਸ਼ਹੀਦ ਡਾ. ਨਿਸ਼ਾਨ ਸਿੰਘ ਰਾਠੌਰ |
ਰਾਈ
ਦਾ ਪਹਾੜ ਗੁਰਪ੍ਰੀਤ ਕੌਰ
ਗੈਦੂ, ਯੂਨਾਨ |
ਬਿਖ਼ਰੇ
ਤਾਰਿਆਂ ਦੀ ਦਾਸਤਾਨ ਅਜੀਤ ਸਤਨਾਮ ਕੌਰ,
ਲੰਡਨ |
ਈਰਖਾ ਤੇ ਗੁੱਸਾ ਗੁਰਪ੍ਰੀਤ
ਕੌਰ ਗੈਦੂ, ਯੂਨਾਨ |
ਤੀਸਰਾ
ਨੇਤਰ ਅਜੀਤ ਸਤਨਾਮ ਕੌਰ, ਲੰਡਨ |
ਉਧਾਰੀ
ਮਮਤਾ ਦਾ ਨਿੱਘ ਅਜੀਤ ਸਤਨਾਮ ਕੌਰ,
ਲੰਡਨ |
ਮਸ਼ੀਨੀ
ਅੱਥਰੂ ਮਖ਼ਦੂਮ ਟੀਪੂ ਸਲਮਾਨ |
ਅਣਗੌਲ਼ੀ
ਮਾਂ ਅਜੀਤ ਸਤਨਾਮ ਕੌਰ, ਲੰਡਨ |
ਸਟੇਸ਼ਨ
ਦੀ ਸੈਰ ਅਜੀਤ ਸਿੰਘ ਭੰਮਰਾ, ਫਗਵਾੜਾ |
ਪਿੱਪਲ
ਪੱਤੀ ਝੁਮਕੇ ਅਜੀਤ ਸਤਨਾਮ ਕੌਰ, ਲੰਡਨ |
ਬਚਪਨ
ਦੇ ਬੇਰ ਅਜੀਤ ਸਿੰਘ ਭੰਮਰਾ |
ਅੱਲਾਹ
ਦੀਆਂ ਕੰਜਕਾਂ ਅਜੀਤ ਸਤਨਾਮ ਕੌਰ, ਲੰਡਨ |
"ਮਿਆਊਂ
-ਮਿਆਊਂ" ਗੁਰਪ੍ਰੀਤ ਕੌਰ ਗੈਦੂ, ਯੂਨਾਨ
|
ਖੋਜ
ਅਨਮੋਲ ਕੌਰ, ਕਨੇਡਾ |
ਬੋਲਦੇ
ਅੱਥਰੂ ਅਜੀਤ ਸਤਨਾਮ ਕੌਰ |
ਚਸ਼ਮ
ਦੀਦ ਗੁਵਾਹ ਰਵੇਲ ਸਿੰਘ ਇਟਲੀ |
ਕੂੰਜਾਂ
ਦਾ ਕਾਫ਼ਲਾ ਅਜੀਤ ਸਤਨਾਮ ਕੌਰ |
ਇਹ
ਲਹੂ ਮੇਰਾ ਹੈ ਅਜੀਤ ਸਤਨਾਮ ਕੌਰ |
ਚਾਚਾ
ਸਾਧੂ ਤੇ ਮਾਣਕ ਬਲਰਾਜ ਬਰਾੜ, ਕਨੇਡਾ |
ਸੱਸ
ਬਨਾਮ ਮਾਂ ਰੁਪਿੰਦਰ ਸੰਧੂ, ਮੋਗਾ |
ਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਤੀਆਂ
ਤੀਜ ਦੀਆਂ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਨਸ਼ੇ
ਦੀ ਲੱਤ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਘਰ
ਦਾ ਰਖਵਾਲਾ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਤੀਰ
ਜਾਂ ਤੁੱਕਾ ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਰੌਣਕੀ
ਪਿੱਪਲ ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਉਡੀਕ
ਅਜੇ ਬਾਕੀ ਹੈ... ਪਰਮਿੰਦਰ ਕੌਰ,
ਅੰਬਾਲਾ |
ਕੰਨਿਆ-
ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਆਈਸੋਲੇਟਿਡ
ਵਾਰਡ
ਰਿੰਪੀ ਖਿਲਨ, ਦਿੱਲੀ |
ਬਹੁਤੀ
ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ |
"ਮੈਂ
ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਗੱਲਾਂ
ਦੀ ਮੌਤ
ਅਨਮੋਲ ਕੌਰ, ਕਨੇਡਾ |
ਰਾਜੇ
ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਖੌਫ਼ਨਾਕ
ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਬੁਝਦੇ
ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਆਥਣ
ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਦੋ
ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਮਜਬੂਰ
ਸੱਤੀ ਅਟਾਲਾਂ ਵਾਲਾ |
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਲਾਚਾਰ
ਸੰਦੀਪ ਕੁਮਾਰ |
ਸੂਰਜ
ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ |
ਝੁਰੜੀਆਂ
ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ |
ਮੀਨਾ
ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ |
ਸੁੱਕੇ
ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ |
ਸਮੇਂ
ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ |
ਬੁੱਢੀ
ਦਾਦੀ
ਸਰੁੱਚੀ ਕੰਬੋਜ, ਫਾਜਿਲਕਾ |
ਨੱਥ
ਪਾਉਣੀ
ਅਨਮੋਲ ਕੌਰ, ਕਨੇਡਾ |
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਲੱਛੂ
ਭੂਤ
ਰਵੇਲ ਸਿੰਘ ਇਟਲੀ |
ਦਾਦਾ
ਜੀ ਚਲੇ ਗਏ
ਰਵੇਲ ਸਿੰਘ ਇਟਲੀ |
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
ਵਲੈਤੀ
ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਜੀਵਨ
ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ |
ਬਿੱਲੀਆਂ
ਲਾਲ ਸਿੰਘ ਦਸੂਹਾ |
ਸਭ
ਅੱਛਾ ਹੈ
ਅਨਮੋਲ ਕੌਰ, ਕਨੇਡਾ |
ਬੋਹੜ
ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ |
ਚਿੱਟੀ
ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ |
ਤੈਨੂੰ
ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ |
ਓਦੋਂ
ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ |
ਜ਼ਿੰਦਗੀ
ਦੀ ਜੂਹ
ਭਿੰਦਰ ਜਲਾਲਾਬਾਦੀ, ਯੂ
ਕੇ |
ਫੇਸਬੁੱਕ
ਅਨਮੋਲ ਕੌਰ, ਕਨੇਡਾ |
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
|
|
|